ਗੁਰਦਾਸਪੁਰ, 18 ਸਤੰਬਰ (ਆਰਿਫ਼)-ਇਕ ਪਾਸੇ ਤਾਂ ਡਾਕਟਰ ਨੰੂ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ | ਪਰ ਦੂਜੇ ਪਾਸੇ ਕੁਝ ਅਜਿਹੇ ਡਾਕਟਰ ਵੀ ਹਨ, ਜੋ ਇਸ ਪੇਸ਼ੇ ਨੰੂ ਪੂਰੀ ਤਰ੍ਹਾਂ ਹੀ ਵਪਾਰਕ ਬਣਾ ਚੁੱਕੇ ਹਨ, ਜੋ ਕਿਸੇ ਦੀ ਜਾਨ ਬਚਾਉਣ ਦੀ ਥਾਂ 'ਤੇ ਪੂਰੀ ਤਰ੍ਹਾਂ ਪੈਸੇ ਨੰੂ ਤਰਜ਼ੀਹ ਦਿੰਦੇ ਹਨ | ਅਜਿਹੀ ਹੀ ਇਕ ਉਦਾਹਰਨ ਗੁਰਦਾਸਪੁਰ ਦੇ ਪੀ.ਡਬਲਯੂ.ਡੀ. ਰੈਸਟ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਤੋਂ ਦੇਖਣ ਨੰੂ ਮਿਲੀ | ਜਿੱਥੇ ਬੀਤੇ ਦਿਨ ਦੇਰ ਸ਼ਾਮ ਗੰਭੀਰ ਬਿਮਾਰ ਬੱਚੀ ਨੰੂ ਐਮਰਜੈਂਸੀ ਹਾਲਾਤ ਵਿਚ ਇਲਾਜ ਲਈ ਲਿਆਂਦਾ ਗਿਆ | ਪਰ ਹਸਪਤਾਲ ਦੇ ਸਟਾਫ਼ ਨੇ ਮਾਤਾ-ਪਿਤਾ ਕੋਲੋਂ ਐਮਰਜੈਂਸੀ 500 ਰੁਪਏ ਦੀ ਫੀਸ ਦੀ ਮੰਗ ਕੀਤੀ | ਹਫੜਾ ਦਫੜੀ ਵਿਚ ਆਏ ਪਰਿਵਾਰ ਕੋਲ ਨਕਦ ਪੈਸੇ ਨਹੀਂ ਸਨ | ਜਿਸ ਕਾਰਨ ਸਟਾਫ਼ ਨੇ ਬੱਚੀ ਨੰੂ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ | ਜਦੋਂ ਕਿ ਬੱਚੀ ਦੀ ਮਾਂ ਅਤੇ ਪਿਤਾ ਦੋਵਾਂ ਨੇ ਸਟਾਫ਼ ਅੱਗੇ ਲਿਲਕੜੀਆਂ ਵੀ ਕੱਢੀਆਂ ਕਿ ਉਨ੍ਹਾਂ ਦੀ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਉਹ ਹੁਣੇ ਪੈਸੇ ਲੈ ਆਉਂਦੇ ਹਨ | ਪਰ ਕਥਿਤ ਤੌਰ 'ਤੇ ਸਟਾਫ਼ ਨੇ ਮੁੱਖ ਡਾਕਟਰ ਦੇ ਕਹਿਣ 'ਤੇ ਕੋਰੀ ਨਾਂਹ ਕਰ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਢਾਈ ਸਾਲਾ ਬੱਚੀ ਦੇ ਪਿਤਾ ਵਰਿੰਦਰ ਅੱਤਰੀ ਨੇ ਦੱਸਿਆ ਕਿ ਹਫੜਾ ਦਫੜੀ ਵਿਚ ਉਹ ਨਕਦੀ ਲੈਣੀ ਭੁੱਲ ਗਿਆ, ਪਰ ਉਨ੍ਹਾਂ ਕੋਲ ਏ.ਟੀ.ਐਮ. ਕਾਰਡ ਸੀ | ਜਦੋਂ ਹਸਪਤਾਲ ਦੇ ਸਟਾਫ ਨੰੂ ਉਨ੍ਹਾਂ ਨੇ ਏ.ਟੀ.ਐਮ. ਰਾਹੀਂ ਪੈਸੇ ਲੈਣ ਦੀ ਗੱਲ ਕਹੀ ਤਾਂ ਕਰਮਚਾਰੀਆਂ ਨੇ ਕਿਹਾ ਕਿ ਉਹ ਸਿਰਫ਼ ਨਕਦ ਹੀ ਲੈਂਦੇ ਹਨ | ਬੱਚੀ ਦੇ ਇਲਾਜ ਵਿਚ ਦੇਰੀ ਨਾ ਹੋ ਜਾਵੇ ਇਸ ਲਈ ਪਿਤਾ ਨੇ ਉਨ੍ਹਾਂ ਦੇ ਤਰਲੇ ਕੀਤੇ ਕਿ ਉਹ ਜਲਦ ਏ.ਟੀ.ਐਮ. ਤੋਂ ਪੈਸੇ ਕਢਵਾ ਕੇ ਲੈ ਆਉਂਦਾ ਹੈ | ਉਸ ਨੇ ਦੱਸਿਆ ਕਿ ਕਰਮਚਾਰੀਆਂ ਨੇ ਆਪਣੇ ਮੁੱਖ ਡਾਕਟਰ ਨੰੂ ਇਸ ਸਬੰਧੀ ਫ਼ੋਨ ਵੀ ਕੀਤਾ | ਪਰ ਡਾਕਟਰ ਨੇ ਕਹਿ ਦਿੱਤਾ ਕਿ ਜਦੋਂ ਤੱਕ ਉਹ ਨਕਦ ਪੈਸੇ ਜਮ੍ਹਾਂ ਨਹੀਂ ਕਰਵਾਉਂਦੇ ਉਦੋਂ ਤੱਕ ਨਾ ਤਾਂ ਉਹ ਬੱਚੀ ਨੰੂ ਦਾਖ਼ਲ ਕਰਨਗੇ | ਜਿਸ ਤੋਂ ਬਾਅਦ ਬੱਚੀ ਨੰੂ ਸ਼ਹਿਰ ਦੇ ਦੂਸਰੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਹਾਲਾਂਕਿ ਇਸ ਸਬੰਧੀ ਜਦੋਂ ਸਬੰਧਿਤ ਡਾਕਟਰ ਨਾਲ 'ਅਜੀਤ' ਵਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਗੱਲ ਖ਼ਤਮ ਕਰ ਦਿੱਤੀ ਕਿ ਉਨ੍ਹਾਂ ਨੰੂ ਅਜਿਹੀ ਕਿਸੇ ਘਟਨਾ ਦਾ ਕੁਝ ਵੀ ਪਤਾ ਨਹੀਂ ਹੈ |
ਬਟਾਲਾ, 18 ਸਤੰਬਰ (ਕਾਹਲੋਂ)-ਪਿੰਡ ਮਸਾਣੀਆਂ ਵਿਖੇ ਖੇਤ ਮਜ਼ਦੂਰਾਂ ਵਲੋਂ ਜ਼ਮੀਨੀ ਮਾਮਲੇ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ | ਮਜ਼ਦੂਰ ਆਗੂਆਂ ਨੇ ਕਿਹਾ ਕਿ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਸੰਘਰਸ਼ ਜਾਰੀ ...
ਪੰਜਗਰਾਈਆਂ, 18 ਸਤੰਬਰ (ਬਲਵਿੰਦਰ ਸਿੰਘ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਸ੍ਰੀ ਅਚਲੇਸ਼ਵਰ ਧਾਮ ਤੋਂ ਚਾਹਲ ਖੁਰਦ ਨੂੰ ਬਣਨ ਜਾਣ ਵਾਲੀ ਨਵੀਂ ਸੜਕ ਅਤੇ ਅੱਚਲ ਸਾਹਿਬ ਤੋਂ ਜੈਤੋਸਰਜਾ ਜਾਣ ਵਾਲੀ ਸੜਕ ਦਾ ਨੀਂਹ ਪੱਥਰ ...
ਪੁਰਾਣਾ ਸ਼ਾਲਾ, 18 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਦਾਊਵਾਲ ਨਾਕਾ ਧੁੱਸੀ ਬੰਨ੍ਹ 'ਤੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਪੁਲਿਸ ਪਾਰਟੀ ਸਮੇਤ ਨਾਕਾ ਲਗਾ ਕੇ ਭੈੜੇ ਅਨਸਰਾਂ ਦੀ ਤਲਾਸ਼ ਲਈ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ...
ਧਾਰੀਵਾਲ, 18 ਸਤੰਬਰ (ਸਵਰਨ ਸਿੰਘ)-ਸਥਾਨਕ ਇਕ ਰੈਸਟੋਰੈਂਟ 'ਚੋਂ ਤਾਲਾ ਤੋੜ ਕੇ ਕੀਤੀ ਚੋਰੀ ਦੇ ਸਬੰਧ ਵਿਚ ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ ਨਾਮਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ਰੈਸਟੋਰੈਂਟ ਦੇ ਮਾਲਕ ਰਿਸ਼ਭ ਮੋਦਗਿੱਲ ਪੁੱਤਰ ...
ਬਟਾਲਾ, 18 ਸਤੰਬਰ (ਕਾਹਲੋਂ)-ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਜਿਸ ਤਰ੍ਹਾਂ ਪਟਨਾ ਸਾਹਿਬ ਦੀ ਜ਼ਿਲ੍ਹਾ ਅਦਾਲਤ ਵਲੋਂ ਸਾਬਕਾ ਜਥੇਦਾਰ ਗਿਆਨ ਇਕਬਾਲ ਸਿੰਘ ਨੂੰ ਦੁਬਾਰਾ ਤਖ਼ਤ ਸ੍ਰੀ ਪਟਨਾ ਸਾਹਿਬ ਦਾ ...
ਊਧਨਵਾਲ, 18 ਸਤੰਬਰ (ਪਰਗਟ ਸਿੰਘ)-ਪੈਸੇ ਦੇ ਲੈਣ-ਦੇਣ ਪਿਛੇ ਨÏਜਵਾਨ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪੁਲਿਸ ਚÏਕੀ ਊਧਨਵਾਲ ਦੇ ਇੰਚਾਰਜ ਏ.ਐਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਜਮਪੁਰ ਦੇ ਨÏਜਵਾਨ ਸੁਰਿੰਦਰ ਸਿੰਘ ...
ਬਟਾਲਾ, 18 ਸਤੰਬਰ (ਕਾਹਲੋਂ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਡਾ. ਮੰਜਿਲਾ ਉੱਪਲ ਦੀ ਅਗਵਾਈ 'ਚ ਵਿਭਾਗ ਮੁਖੀ ਡਾ. ਸਰੋਜ਼ ਬਾਲਾ ਦੀ ਦੇਖ-ਰੇਖ ਹੇਠ ਮੁਨਸ਼ੀ ਪ੍ਰੇਮ ਚੰਦ ਹਿੰਦੀ ਸਾਹਿਤ ਸਭਾ ਵਲੋਂ ਹਿੰਦੀ ਦਿਵਸ ਮੌਕੇ ਭਾਸ਼ਣ ਪ੍ਰਤੀਯੋਗਤਾ ਕਰਵਾਈ ...
ਦੀਨਾਨਗਰ, 18 ਸਤੰਬਰ (ਯਸ਼ ਪਾਲ ਸ਼ਰਮਾ)-ਦੀਨਾਨਗਰ ਬਹਿਰਾਮਪੁਰ ਰੋਡ 'ਤੇ ਪਿਛਲੇ ਕਈ ਸਾਲਾਂ ਤੋਂ ਬਾਬਾ ਸ੍ਰੀ ਚੰਦ ਜੀ ਦੇ ਨਾਂਅ 'ਤੇ ਬਣੇ ਹੋਏ ਗੇਟ ਨੂੰ ਇਲਾਕੇ ਦੀ ਸੰਗਤ ਜਾਂ ਕਿਸੇ ਧਾਰਮਿਕ ਜਥੇਬੰਦੀ ਨਾਲ ਸਲਾਹ ਮਸ਼ਵਰਾ ਕੀਤਿਆਂ ਅਚਾਨਕ ਢਾਅ ਦੇਣ ਕਾਰਨ ਇਲਾਕੇ ਦੀ ...
ਕਾਦੀਆਂ, 18 ਸਤੰਬਰ (ਯਾਦਵਿੰਦਰ ਸਿੰਘ)-ਪਿੰਡ ਠੀਕਰੀਵਾਲ ਤੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੋਇੰਦਵਾਲ ਸਾਹਿਬ ਨੂੰ ਨਗਰ ਕੀਰਤਨ ਰਵਾਨਾ ਹੋਇਆ | ਇਸ ਸਬੰਧੀ ਬਾਬਾ ਅਜੀਤ ਸਿੰਘ, ਤਲਵਿੰਦਰ ਸਿੰਘ, ਸੰਤੋਖ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ, ਰਾਜਿੰਦਰ ਸਿੰਘ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਅੱਜ ਸਥਾਨਕ ਰੇਲਵੇ ਰੋਡ, ਨੇੜੇ ਆਰ.ਟੀ.ਓ. ਦਫ਼ਤਰ ਗੁਰਦਾਸਪੁਰ ਵਿਖੇ ਸਥਿਤ ਐੱਮ.ਕੇ.ਐਸ. ਟਰੈਵਲ ਕਰਾਫਟ ਦੇ ਮੈਨੇਜਿੰਗ ਡਾਇਰੈਕਟਰ ਮੱਖਣ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਮਸ਼ਹੂਰ ਅਲ-ਦਰੀਸ ...
ਦੋਰਾਂਗਲਾ, 18 ਸਤੰਬਰ (ਚੱਕਰਾਜਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਲੇ ਕਾਨੰੂਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਮੋਰਚੇ ਨੰੂ ਹੋਰ ਤੇਜ਼ ਕਰਨ ਲਈ ਕਿਸਾਨਾਂ ਮਜ਼ਦੂਰਾਂ, ਵਪਾਰੀ, ਦੁਕਾਨਦਾਰਾਂ ਨੰੂ ਲਾਮਬੰਦ ਕਰਨ ਲਈ 19 ਸਤੰਬਰ ...
ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ)-ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਗੁਰਦਾਸਪੁਰ ਲੰਬੇ ਸਮੇਂ ਤੋਂ ਵਾਤਾਵਰਨ ਸੁਧਾਰ ਸਬੰਧੀ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਉਪਰਾਲੇ ਕਰਦੀ ਆਈ ਹੈ | ਉਸ ਲੜੀ ਦੇ ਤਹਿਤ ਵਾਤਾਵਰਨ ਸੁਧਾਰ ਲਈ ਅੱਜ ਮਨੁੱਖੀ ਸਸਕਾਰ ਲਈ ਇਕ ...
ਗੁਰਦਾਸਪੁਰ, 18 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪਿਛਲੇ 352ਵੇਂ ਦਿਨ ਤੋਂ ਪੱਕੇ ਮੋਰਚੇ 'ਤੇ ਅੱਜ 270ਵੇਂ ਜਥੇ ਨੇ ਭੁੱਖ ਹੜਤਾਲ ਰੱਖੀ | ਅੱਜ ਦੀ ਇਸ ਭੁੱਖ ਹੜਤਾਲ ਵਿਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਕੈਪ: ਦਲਬੀਰ ...
ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ)-ਆਮ ਆਦਮੀ ਪਾਰਟੀ ਗੁਰਦਾਸਪੁਰ ਵਲੋਂ ਪਾਰਲੀ ਮਾਨੀ ਹਲਕਾ ਇੰਚਾਰਜ ਪ੍ਰਸ਼ੋਤਮ ਸਿੰਘ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਆਪ ਆਗੂ ਬਘੇਲ ਸਿੰਘ ਬਾਹੀਆਂ, ਪ੍ਰੀਤਮ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹਨੰੂਮਾਨ ਚੌਂਕ ਵਿਖੇ ...
ਧਾਰੀਵਾਲ, 18 ਸਤੰਬਰ (ਸਵਰਨ ਸਿੰਘ)-ਭਾਜਪਾ ਮੰਡਲ ਧਾਰੀਵਾਲ ਦੇ ਪ੍ਰਧਾਨ ਨਵਨੀਤ ਵਿੱਜ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮਨਾਇਆ ਗਿਆ | ਇਸ ਸਮਾਗਮ ਵਿਚ ਉਨ੍ਹਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਲਈ ਧਾਰੀਵਾਲ ਟੀਮ ਨੇ ਸ਼ਿਵ ਮੰਦਰ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸਿੱਖਿਆ ਸਕੱਤਰ ਵਲੋਂ ਜਿਸ ਦਿਨ ਵੀ ਜਿਸ ਵੀ ਜ਼ਿਲੇ੍ਹ ਦਾ ਦੌਰਾ ਕੀਤਾ ਜਾਵੇਗਾ ਉਸੇ ਦਿਨ ਹੀ ਉਸ ਜ਼ਿਲੇ੍ਹ ਵਿਚ ਸਿੱਖਿਆ ਸਕੱਤਰ ਦਾ ਵਿਰੋਧ ਕਰਦਿਆਂ ਸਿੱਖਿਆ ਸਕੱਤਰ ...
ਕਲਾਨੌਰ, 18 ਸਤੰਬਰ (ਪੁਰੇਵਾਲ)-ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਬਲਾਕ ਕਲਾਨੌਰ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਦੀ ਅਗਵਾਈ 'ਚ ਹੋਈ ਮੀਟਿੰਗ ...
ਪੁਰਾਣਾ ਸ਼ਾਲਾ, 18 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫ਼ਸਲ ਖ਼ਰੀਦ ਪਹਿਲੀ ਨਵੰਬਰ ਤੋਂ ਲਗਪਗ ਤੈਅ ਹੈ ਅਤੇ ਕਿਸਾਨ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਤੋਂ ਆਪਣੀ ਜ਼ਮੀਨ ਦੀਆਂ ਫ਼ਰਦਾਂ ਜਮਾਂ ਨਾ ਕਰਵਾਉਣ ਅਤੇ ਖ਼ਰੀਦ ਏਜੰਸੀਆਂ ਤੋਂ ਝੋਨੇ ਦੀ ...
ਪੁਰਾਣਾ ਸ਼ਾਲਾ, 18 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫ਼ਸਲ ਖ਼ਰੀਦ ਪਹਿਲੀ ਨਵੰਬਰ ਤੋਂ ਲਗਪਗ ਤੈਅ ਹੈ ਅਤੇ ਕਿਸਾਨ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਤੋਂ ਆਪਣੀ ਜ਼ਮੀਨ ਦੀਆਂ ਫ਼ਰਦਾਂ ਜਮਾਂ ਨਾ ਕਰਵਾਉਣ ਅਤੇ ਖ਼ਰੀਦ ਏਜੰਸੀਆਂ ਤੋਂ ਝੋਨੇ ਦੀ ...
ਡੇਰਾ ਬਾਬਾ ਨਾਨਕ, 18 ਸਤੰਬਰ (ਅਵਤਾਰ ਸਿੰਘ ਰੰਧਾਵਾ)-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਦੀਵਾਨ ਹਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਉਪ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ ਤੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਕਾਂਝਲਾ ਵਲੋਂ ਡੀਪੂ ਯੂਨੀਅਨ ਦੀਆਂ ਮੰਗਾਂ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਸੀ. ਟੀ. ਯੂ. ਪੰਜਾਬ ਦੀ ਅਗਵਾਈ ਹੇਠ ਚਾਰ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਲੇਬਰ ਕਮਿਸ਼ਨਰ ਪੰਜਾਬ ਦੇ ਮੋਹਾਲੀ ਦਫ਼ਤਰ ਸਾਹਮਣੇ 20 ਸਤੰਬਰ ਦੇ ਧਰਨੇ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਸੈਂਕੜੇ ਮਜ਼ਦੂਰ ਲੇਬਰ ਸ਼ਾਮਿਲ ਹੋਣਗੇ | ਇਸ ਸਬੰਧੀ ...
ਪੁਰਾਣਾ ਸ਼ਾਲਾ, 18 ਸਤੰਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਸਾਹੋਵਾਲ ਇਲਾਕੇ ਅੰਦਰ ਪੰਜਾਬ ਸਰਕਾਰ ਨੇ ਹਨੇਰੀ ਲੈ ਆਉਂਦੀ ਹੈ ਅਤੇ ਪਿੰਡਾਂ 'ਚ ਹੋਏ ਵਿਕਾਸ ਕੰਮਾਂ 'ਤੇ ਪੰਚ, ਸਰਪੰਚ ਸੰਤੁਸ਼ਟ ਨਜ਼ਰ ਆ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਬਾਬਾ ਨਾਗਾ ਜੀ ਦੀ ਯਾਦ ਵਿਚ ਪਿੰਡ ਬਾਹੀਆਂ ਵਿਖੇ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ | ਇਹ ਮੇਲਾ 14, 15, 16 ਅਤੇ 17 ਸਤੰਬਰ ਤੱਕ ਚੱਲਿਆ | ਇਸ ਦੌਰਾਨ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ | ਪ੍ਰੋਗਰਾਮ ਵਿਚ ਆਮ ਆਦਮੀ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਬਾਬਾ ਨਾਗਾ ਜੀ ਦੀ ਯਾਦ ਵਿਚ ਪਿੰਡ ਬਾਹੀਆਂ ਵਿਖੇ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ | ਇਹ ਮੇਲਾ 14, 15, 16 ਅਤੇ 17 ਸਤੰਬਰ ਤੱਕ ਚੱਲਿਆ | ਇਸ ਦੌਰਾਨ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ | ਪ੍ਰੋਗਰਾਮ ਵਿਚ ਆਮ ਆਦਮੀ ...
ਧਾਰੀਵਾਲ, 18 ਸਤੰਬਰ (ਰਮੇਸ਼ ਨੰਦਾ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਪਿੰਡ ਆਲੋਵਾਲ ਬਾਊਲੀ ਦੇ ਗੁਰਦੁਆਰਾ ਸਾਹਿਬ ਵਿਖੇ ਹਵਲਦਾਰ ਭੁਪਿੰਦਰ ਸਿੰਘ ਕਾਹਲੋਂ ਅਤੇ ਗੁਰਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਹੋਈ, ਜਿਸ ਵਿਚ ਰਾਸ਼ਟਰੀ ਸਲਾਹਕਾਰ ...
ਘੁਮਾਣ, 18 ਸਤੰਬਰ (ਬੰਮਰਾਹ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਮੰਡਿਆਲਾ ਇਕਾਈ ਦਾ ਗਠਨ ਆਜ਼ਾਦ ਸੰਘਰਸ਼ ਕਮੇਟੀ ਪੰਜਾਬ ਸੂਬਾ ਜਥੇਬੰਧਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਨਿਸ਼ਾਨ ਸਿੰਘ ਨੂੰ ਪ੍ਰਧਾਨ, ਚਰਨ ...
ਫਤਹਿਗੜ੍ਹ ਚੂੜੀਆਂ, 18 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ-ਮਜੀਠਾ ਰੋਡ ਪਿੰਡ ਪਿੰਡੀ ਦੇ ਨਜ਼ਦੀਕ ਸਥਿਤ ਡੀ.ਡੀ.ਆਈ. ਸਕੂਲ 'ਚ ਨੌਵੀਂ ਜਮਾਤ ਵਿਚ ਪੜਦੇ ਵਿਦਿਆਰਥੀ ਉਦੇਵੀਰ ਸਿੰਘ ਨੇ ਕਰਾਟੇ ਚੈਂਪੀਅਨਸ਼ਿਪ 'ਚ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ...
ਡੇਹਰੀਵਾਲ ਦਰੋਗਾ, 18 ਸਤੰਬਰ (ਹਰਦੀਪ ਸਿੰਘ ਸੰਧੂ)-ਪਿੰਡ ਠੱਕਰ ਸੰਧੂ ਦੀ ਵਸਨੀਕ ਲੜਕੀ ਨੂੰ ਐੱਲ.ਐੱਲ.ਬੀ. ਦੀ ਡਿਗਰੀ ਪ੍ਰਾਪਤ ਕਰਨ 'ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਦੱਸ ਦੇਈਏ ਕਿ ਉਕਤ ਲੜਕੀ ਗ਼ਰੀਬ ਪਰਿਵਾਰ ਸਬੰਧਤ ...
ਫਤਹਿਗੜ੍ਹ ਚੂੜੀਆਂ, 18 ਸਤੰਬਰ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਨਾਲ ਸਬੰਧਤ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਦੇਵ ਸਿੰਘ ਠੱਠਾ ਵਲੋਂ ਸਾਥੀਆਂ ਸਮੇਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ ਅਤੇ ਹਲਕਾ ਫਤਹਿਗੜ੍ਹ ...
ਬਟਾਲਾ, 18 ਸਤੰਬਰ (ਬੁੱਟਰ)-ਸੰਜੀਵਨੀ ਨਸ਼ਾ ਛਡਾਊ ਕੇਂਦਰ ਬਟਾਲਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ | ਇਸ ਵਿਚ ਕੇਂਦਰ ਦੇ ਸਮੂਹ ਕਰਮਚਾਰੀਆਂ ਤੇ ਮਰੀਜ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਹਿੰਦੀ ਦਿਵਸ ਵਿਸ਼ੇ 'ਤੇ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਗਈ | ਮੁਕਾਬਲੇ 'ਚ ਜੇਤੂਆਂ ...
ਡੇਹਰੀਵਾਲ ਦਰੋਗਾ, 18 ਸਤੰਬਰ (ਹਰਦੀਪ ਸਿੰਘ ਸੰਧੂ)-ਸੰਤ ਬਾਬਾ ਹਜ਼ਾਰਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ 44ਵਾਂ ਕਬੱਡੀ ਕੱਪ ਪਿੰਡ ਕੁਹਾੜ ਵਿਖੇ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਨÏਜਵਾਨ ਕਾਂਗਰਸੀ ਆਗੂ ਲਵਲੀ ਕੁਹਾੜ ਨੇ ਦਿੱਤੀ | ਉਨ੍ਹਾਂ ਦੱਸਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX