ਰਈਆ, 18 ਸਤੰਬਰ (ਸ਼ਰਨਬੀਰ ਸਿੰਘ ਕੰਗ)-ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਟਰਾਂਸਪੋਰਟ ਵਿੰਗ ਅਤੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਰਈਆ ਦਫਤਰ ਵਿਖੇ ਹੋਈ, ਜਿਸ ਵਿਚ ਬੀਬੀ ਮਨਜੀਤ ਕੌਰ, ਬੀਬੀ ਸੋਨੀਆ, ਬਿਕਰਮਜੀਤ ਸਿੰਘ ਪੰਨੂੰ, ਸੁਰਿੰਦਰਪਾਲ, ਪੰਡਿਤ ਵਿਕਰਮ ਕੁਮਾਰ (ਪੰਜੇ ਮੀਤ ਪ੍ਰਧਾਨ ਰਈਆ), ਮਨਜੀਤ ਸਿੰਘ ਏਕਲ ਗੱਡਾ, ਕਵਲਜੀਤ ਸਿੰਘ ਜਲਾਲਾਬਾਦ, ਕੰਵਲਜੀਤ ਸਿੰਘ ਬੂਲੇ ਨੰਗਲ, ਬਲਦੇਵ ਸਿੰਘ ਮੁਗਲਾਣੀ, ਨਿਰਵੈਲ ਸਿੰਘ, ਬਲਜੀਤ ਸਿੰਘ ਘੱਗੇ, ਚਰਨਜੀਤ ਸਿੰਘ ਬੁਤਾਲਾ, ਕੁਲਬੀਰ ਸਿੰਘ ਕਾਲੇਕੇ, ਦਵਿੰਦਰ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਰੁਪਿੰਦਰ ਸਿੰਘ ਪੱਡਾ, ਜਗਤਾਰ ਸਿੰਘ ਬਿੱਲਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ਬੋਦੇਵਾਲ ਆਦਿ ਹਾਜ਼ਰ ਸਨ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਕਸਬਾ ਰਈਆ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਸੁਖਦੇਵ ਸਿੰਘ ਪੱਡਾ, ਮੰਗਲ ਸਿੰਘ ਫਾਜਲਪੁਰ, ਰਾਜਕਰਨ ਸਿੰਘ, ਮਲਕੀਅਤ ਸਿੰਘ, ਸਰਕਲ ਪ੍ਰਧਾਨ ਸਰਬਜੀਤ ਸਿੰਘ, ਐਡਵੋਕੇਟ ਮਨਜਿੰਦਰ ਸਿੰਘ ਬਾਜਵਾ, ਇੰਜੀ. ਪਵਨਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਆਮ ਲੋਕ ਰਵਾਇਤੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ | ਇਸ ਵਾਰ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਹੈ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਦਲਬੀਰ ਸਿਘ ਟੌਂਗ ਅਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਆਮ ਲੋਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦਲਬੀਰ ਸਿੰਘ ਟੌਂਗ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਕਿਸਾਨੀ ਸੰਘਰਸ਼ ਹੋਵੇਗਾ ਉਸ ਵਿਚ ਆਪਣੀ ਪਾਰਟੀ ਦੇ ਝੰਡੇ ਤੋਂ ਬਿਨਾਂ ਸਾਦਗੀ ਨਾਲ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਅਤੇ ਆਗੂ ਕਿਸਾਨਾਂ ਨਾਲ ਸੰਘਰਸ਼ ਵਿਚ ਸਹਿਯੋਗ ਕਰੇ |
ਬਾਬਾ ਬਕਾਲਾ ਸਾਹਿਬ, 18 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੀ ਇਕ ਅਹਿਮ ਮੀਟਿੰਗ ਹਲਕਾ ਜਨਰਲ ਸਕੱਤਰ ਮਲਕੀਤ ਸਿੰਘ ਧਿਆਨਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ...
ਹਰਸ਼ਾ ਛੀਨਾ, 18 ਸਤੰਬਰ (ਕੜਿਆਲ)-ਸੰਯੁਕਤ ਕਿਸਾਨ ਮੋਰਚਾ ਦੇ ਹੱਕ ਵਿਚ ਅੱਜ ਅੰਮਿ੍ਤਸਰ ਵਿਖੇ ਕੱਢੇ ਗਏ ਕਿਸਾਨ ਟਰੈਕਟਰ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਬੱਗਾ ਕਲਾਂ ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਵਲੋਂ ਟਰੈਕਟਰਾਂ ਸਮੇਤ ...
ਖਿਲਚੀਆਂ, 18 ਸਤੰਬਰ (ਕਰਮਜੀਤ ਸਿੰਘ ਮੁੱਛਲ)-ਪੁਲਿਸ ਥਾਣਾ ਖਿਲਚੀਆਂ ਵਲੋਂ ਐਕਟਿਵਾ ਚੋਰੀ ਦੇ ਕੇਸ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਦ ਕਿ ਇਨ੍ਹਾਂ ਦੋਨਾਂ ਵਿਚੋਂ ਪਹਿਲਾਂ ਹੀ ਇਕ ਵਿਅਕਤੀ ਇਕ ਲੋੜੀਂਦੇ ਕੇਸ ਵਿਚ ਪੀ. ਓ. ਹੋ ਚੁੱਕਾ ...
ਚੌਕ ਮਹਿਤਾ, 18 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਪਾਵਰਕਾਮ ਦਫਤਰ ਮਹਿਤਾ ਚੌਕ ਵਿਖੇ ਖੱਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਵਿਸ਼ੇਸ਼ ਕੈਂਪ ਵਧੀਕ ਨਿਗਰਾਨ ਇੰਜਿਨੀਅਰ, ਰਈਆ ਮੰਡਲ ਦੀ ਦੇਖ-ਰੇਖ ਹੇਠ ਮਿਤੀ 20 ਸਤੰਬਰ ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ...
ਬਾਬਾ ਬਕਾਲਾ ਸਾਹਿਬ, 18 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਸਰਕਾਰੀ ਸਿਵਲ ਹਸਪਤਾਲ ਵਿਖੇ ਸਰਕਾਰ ਵਲੋਂ ਚਲਾਏ ਗਏ ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) ਵਿਚ ਰੋਜ਼ਾਨਾਂ 700 ਤੋਂ 800 ਦੇ ਕਰੀਬ ਮਰੀਜ਼ ਦਵਾਈ ਲੈ ਰਹੇ ਹਨ ਅਤੇ ...
ਅਜਨਾਲਾ, 18 ਸਤੰਬਰ (ਐਸ.ਪ੍ਰਸ਼ੋਤਮ)-ਆਗਾਮੀ ਪੰਜਾਬ ਚੋਣਾਂ ਚ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਦਲਿਤਾਂ ਦਾ ਸਮਰਥਨ ਹਾਸਿਲ ਕਰਨ ਅਤੇ ਪਾਰਟੀ ਦੇ ਜਥੇਬੰਧਕ ਢਾਂਚੇ 'ਚ ਨਵੀਂ ਰੂਹ ਫੂਕਣ ਲਈ ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉਪ-ਪ੍ਰਧਾਨ ...
ਅੰਮਿ੍ਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ 40 ਸਾਬਕਾ ਫ਼ੌਜੀਆਂ ਨੂੰ ਸੇਵਾ ਦਲ 'ਚ ਸੇਵਾਵਾਂ ਲਈ ਨਿਯੁਕਤੀ ਪੱਤਰ ਸੌਂਪੇ ਗਏ | ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਉਨ੍ਹਾਂ ਸੇਵਾ ਦਲ , ਜਿਸ ਨੂੰ ਟਾਸਕ ਫੋਰਸ ਵੀ ...
ਓਠੀਆਂ, 18 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਆਪਣੇ ਵਲੋਂ ਖਿੱਚਣ ਲਈ ਅੱਡੀ ਝੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਜਿਸ ਦੇ ਤਹਿਤ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ...
ਜੰਡਿਆਲਾ ਗੁਰੂ, 18 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਦੇਸ਼ ਦਾ ਅੰਨਦਾਤਾ ਕਿਸਾਨ ਵੱਡੀ ਲੜਾਈ ਲੜ ਰਿਹਾ ਹੈ, ਉਥੇ ਦੂਜੇ ਪਾਸੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ...
ਬਾਬਾ ਬਕਾਲਾ ਸਾਹਿਬ, 18 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-'ਸਿੱਖ ਕੌਮ ਦੇ ਬਹੁਤ ਹੀ ਮੁਕੱਸਦ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਪਿਛਲੇ ਦਿਨੀਂ ਹੋਈ ਬੇਅਦਬੀ ਦੀ ਘਟਨਾ ਵਿਚੋਂ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਹ ਕਿਸੇ ਡੂੰਘੀ ਸਾਜਿਸ਼ ...
ਸਠਿਆਲਾ, 18 ਸਤੰਬਰ (ਸਫਰੀ)-ਨਿਰਮਲ ਕੁਟੀਆ ਸਠਿਆਲਾ ਵਿਖੇ ਸੰਤ ਬਾਬਾ ਗੋਬਿੰਦ ਅਤੇ ਸੰਤ ਬਾਬਾ ਡੋਡੀ ਦੇ ਸਲਾਨਾ ਜੋੜ ਮੇਲੇ 'ਤੇ ਰਖਾਏ ਗਏ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਰਾਗੀ ਅਤੇ ਢਾਡੀ ਕਵੀਸ਼ਰ ਜਥਿਆਂ ਵਲੋਂ ...
ਓਠੀਆਂ, 18 ਸਤੰਬਰ ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਅਤੇ ਦਿੱਲੀ ਲਗਾਏ ਗਏ ਮੋਰਚੇ ਵਿਚ ਹਾਜ਼ਰੀ ਲਗਾਉਣ ਲਈ ਪਿੰਡ ਜੋਸ਼ ਵਿਚ ਕਿਸਾਨ ਆਗੂਆਂ ਦੀ ਮੀਟਿੰਗ ਕਿਸਾਨ ਆਗੂ ਬਲਕਾਰ ਸਿੰਘ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX