ਸਾਦਿਕ, 18 ਸਤੰਬਰ (ਆਰ.ਐਸ.ਧੁੰਨਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (295) ਬਲਾਕ ਸਾਦਿਕ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ: ਸੁਰਜੀਤ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ | ਮੀਟਿੰਗ ਦੌਰਾਨ ਜਥੇਬੰਦੀ ਵਲੋਂ ਬੀਤੇ ਦਿਨੀਂ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਵਿਖੇ ਵੱਖ-ਵੱਖ ਸਿਆਸੀ ਆਗੂਆਂ ਨੂੰ ਆਪਣੀਆਂ ਮੰਗਾਂ ਸਬੰਧੀ ਦਿੱਤੇ ਗਏ ਮੰਗ ਪੱਤਰਾਂ ਦੀ ਲਈ ਗਈ ਰੀਵੀਊ ਰਿਪੋਰਟ ਵਿਚ ਬਲਾਕ ਸਾਦਿਕ ਦੇ ਸਮੂਹ ਮੈਂਬਰਾਂ ਵਲੋਂ ਜ਼ਿਲ੍ਹਾ ਤੇ ਉੱਚ ਪੱਧਰੀ ਕਮੇਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਜੁਝਾਰੂ ਆਗੂਆਂ ਨੇ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਜੋ ਸੰਘਰਸ਼ ਸ਼ੁਰੂ ਕੀਤਾ ਹੈ, ਨੂੰ ਵੱਡੇ ਪੱਧਰ 'ਤੇ ਸ਼ੁਰੂ ਕਰਨ ਲਈ ਸਾਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ: ਗੁਰਤੇਜ ਮਚਾਕੀ ਨੇ ਸਭਨਾਂ ਦਾ ਧੰਨਵਾਦ ਕੀਤਾ ਤੇ ਹਾਜ਼ਰ ਮੈਂਬਰਾਂ ਨੇ ਫ਼ੈਸਲਾ ਲਿਆ ਕਿ ਜਿਹੜਾਂ ਮੈਂਬਰ ਜਥੇਬੰਦੀਆਂ ਲਗਾਤਾਰ ਤਿੰਨ ਮੀਟਿੰਗਾਂ 'ਚੋਂ ਗੈਰ ਹਾਜ਼ਰ ਰਹਿੰਦਾ ਹੈ, ਨੂੰ ਜਥੇਬੰਦੀ 'ਚੋਂ ਬਰਖਾਸਤ ਕੀਤਾ ਜਾਵੇਗਾ | ਇਸ ਮੌਕੇ ਡਾ: ਪ੍ਰਮੇਸ਼ਵਰ ਬੇਗੂਵਾਲਾ ਨੇ ਦੋ ਸਾਲਾ ਸਕੱਤਰ ਦੀ ਰਿਪੋਰਟ ਅਤੇ ਖ਼ਜ਼ਾਨਚੀ ਡਾ: ਜਗਰੂਪ ਸਿੰਘ ਸੰਧੂ ਨੇ ਵੀ ਦੋ ਸਾਲਾਂ ਦੀ ਵਿੱਤ ਰਿਪੋਰਟ ਦਾ ਲੇਖਾ ਜੋਖਾ ਕੀਤਾ ਜਿਸ ਨੂੰ ਬਲਾਕ ਦੇ ਸਾਰ ਮੈਂਬਰਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ | ਇਸ ਬੈਠਕ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ: ਪਿਯੂਸ਼ ਨੇ ਸਾਥੀਆਂ ਨੂੰ ਹੱਡੀਆਂ ਅਤੇ ਜੋੜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਡਾ: ਪਿਯੂਸ਼ ਨੂੰ ਜਥੇਬੰਦੀ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਦੀਸ਼ਾ ਸਾਦਿਕ, ਡਾ: ਬਸੰਤ ਸਿੰਘ ਸੰਧੂ, ਡਾ: ਭਾਰਤ ਭੂਸ਼ਣ, ਡਾ: ਬੱਬੂ ਦੀਪ ਸਿੰਘ ਵਾਲਾ, ਡਾ: ਮਨਪ੍ਰੀਤ ਸਿੰਘ, ਡਾ: ਧਰਮਿੰਦਰ ਸਿੰਘ, ਡਾ: ਧਰਮਪਾਲ ਸਿੰਘ, ਡਾ: ਲਖਵਿੰਦਰ ਸਿੰਘ, ਡਾ: ਰੂਪ ਸਿੰਘ, ਡਾ: ਗੁਰਸੇਵਕ ਸਿੰਘ, ਡਾ: ਤਰਸੇਮ ਸਿੰਘ, ਡਾ: ਗੁਰਵਿੰਦਰ ਚੰਨੀਆਂ, ਡਾ: ਰਣਜੀਤ ਸਿੰਘ, ਡਾ: ਚੰਦਰ ਮਿੱਡੂਮਾਨ ਅਤੇ ਡਾ: ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ |
ਸਾਦਿਕ, 18 ਸਤੰਬਰ (ਗੁਰਭੇਜ ਸਿੰਘ ਚੌਹਾਨ)- ਬੀਤੇ ਦਿਨੀਂ ਸੰਯੁਕਤ ਮੋਰਚੇ ਵਲੋਂ ਪ੍ਰਸ਼ਾਸਨ ਨੂੰ ਇਕ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਸੀ ਕਿ ਮਾਨੀ ਸਿੰਘ ਵਾਲਾ ਲਿੰਕ ਸੜਕ ਤੋਂ ਲੈ ਕੇ ਸੋਨੂੰ ਤੇਲ ਪੰਪ ਸਾਦਿਕ ਤੱਕ ਮੁਕਤਸਰ ਵਾਇਆ ਸਾਦਿਕ-ਫ਼ਿਰੋਜ਼ਪੁਰ ਸੜਕ ਦੀ 20 ...
ਫ਼ਰੀਦਕੋਟ, 18 ਸਤੰਬਰ (ਸਰਬਜੀਤ ਸਿੰਘ)- ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਸਥਾਨਕ ਦਸਮੇਸ਼ ਨਗਰ ਵਸਨੀਕ ਪਤੀ ਪਤਨੀ ਦੀ ਮੌਤ ਹੋਣ ਕਰਕੇ ਇਲਾਕੇ 'ਚ ਸੋਗ ਦੀ ਲਹਿਰ ਹੈ | ਦੋਵਾਂ ਪਤੀ ਪਤਨੀ ਦੀ ਮੌਤ ਕੁਝ ਦਿਨਾਂ ਦੇ ਫ਼ਰਕ ਨਾਲ ਹੀ ਹੋਈ ਹੈ | ਕੁਝ ਦਿਨ ਪਹਿਲਾਂ ਹੀ ਸਾਬਕਾ ...
ਕੋਟਕਪੂਰਾ, 18 ਸਤੰਬਰ (ਮੋਹਰ ਗਿੱਲ, ਮੇਘਰਾਜ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਫ਼ਰੀਦਕੋਟ ਰੋਡ ਉਪਰ ਸਾਇਲੋ ਪਲਾਂਟ ਸਾਹਮਣੇ ਦਿਨ-ਰਾਤ ਲਗਾਤਾਰ ਦਿੱਤਾ ਜਾ ਰਿਹਾ ਰੋਸ ਧਰਨਾ ਜਾਰੀ ਹੈ | ਇਸ ਮੌਕੇ ਕਿਸਾਨ ਆਗੂ ਕੌਰ ਸਿੰਘ ਮਚਾਕੀ ...
ਕੋਟਕਪੂਰਾ, 18 ਸਤੰਬਰ (ਮੋਹਰ ਸਿੰਘ ਗਿੱਲ)- ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵਲੋਂ ਬੀ.ਏ. ਐਲ.ਐਲ.ਬੀ ਦੇ ਪਹਿਲੇ ਸਮੈਸਟਰ 'ਚੋਂ ਅੱਵਲ ਆਉਣ ਵਾਲੀ ਵਿਦਿਆਰਥਣ ਹਰਕਿਰਨ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸਮਾਰੋਹ ਕੀਤਾ ਗਿਆ | ਸੁਸਾਇਟੀ ਦੇ ਸੰਸਥਾਪਕਾਂ ...
ਬਠਿੰਡਾ, 18 ਸਤੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ) - ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚੇ' ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਸੰਤ ਸਮਾਜ, ਵਪਾਰਕ, ਸਮਾਜਿਕ, ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)- ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਇੰਟਰ ਕਲਾਸ ਵਾਲੀਬਾਲ ਮੁਕਾਬਲੇ ਕਰਵਾਏ ਗਏ ਜਿਸ ਵਿਚ +1 ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ, +2 ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਵਿਚ ...
ਫ਼ਰੀਦਕੋਟ, 18 ਸਤੰਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਤਲਾਸ਼ੀ ਦੌਰਾਨ ਜੇਲ੍ਹ ਅਧਿਕਾਰੀਆਂ ਵਲੋਂ ਇਕ ਕੈਦੀ ਪਾਸੋਂ ਇਕ ਮੋਬਾਈਲ ਫ਼ੋਨ ਅਤੇ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸਿਟੀ ਫ਼ਰੀਦਕੋਟ ਪੁਲਿਸ ਵਲੋਂ ਜੇਲ੍ਹ ...
ਫ਼ਰੀਦਕੋਟ, 18 ਸਤੰਬਰ (ਸਰਬਜੀਤ ਸਿੰਘ)- ਜ਼ਿਲ੍ਹਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਤਲਵੰਡੀ ਰੋਡ ਸਥਿਤ ਅੰਗਦ ਦੇਵ ਨਗਰ ਦੇ ਇਕ ਘਰ 'ਚ ਛਾਪੇਮਾਰੀ ਕਰਕੇ ਕਥਿਤ ਤੌਰ 'ਤੇ ਚੰਡੀਗੜ੍ਹ ਤੋਂ ਲਿਆਂਦੀ ਨਾਜਾਇਜ਼ ਸ਼ਰਾਬ ਦੀਆਂ 18 ਪੇਟੀਆਂ ਬਰਾਮਦ ਕਰਨ ਦਾ ਦਾਅਵਾ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 15 ਦੀ ਗੋਨਿਆਣਾ ਰੋਡ ਸਥਿਤ ਗਲੀ ਨੰਬਰ 5 ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਕੌਂਸਲਰ ਮਨਜੀਤ ਕੌਰ ਪਾਸ਼ਾ ਨੇ ਟੱਕ ਲਾ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਜ਼ਿਕਰਯੋਗ ਹੈ ਕਿ ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ 2014 ਤੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਸਿੱਖਿਆ ਦੇ ਨਵੇਂ ਬੈਚ ਦਾ ਉਦਘਾਟਨ ਯਾਦਵਿੰਦਰ ਸਿੰਘ ਬਾਜਵਾ ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ-2021 ਨੂੰ ਸਮਰਪਿਤ ਪਹਿਲੀ ਮੈਰਾਥਨ ਦੌੜ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਈ ਗਈ | ਪ੍ਰਧਾਨ ਜਸਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਰਮਨ ਗੋਸਵਾਮੀ ਨੇ ਦੱਸਿਆ ਕਿ ਇਸ ਮੈਰਾਥਾਨ ਦੌਰਾਨ 12 ...
ਬਾਜਾਖਾਨਾ, 18 ਸਤੰਬਰ (ਜੀਵਨ ਗਰਗ)- ਨੇੜਲੇ ਪਿੰਡ ਘਣੀਆਂ ਦੀ ਮੌਜੂਦਾ ਸਰਪੰਚ ਹਰਜੀਤ ਕੌਰ ਦੇ ਪਤੀ ਤੇ ਸਮਾਜਸੇਵੀ ਪਰਵਿੰਦਰਪਾਲ ਸਿੰਘ ਦੇ ਪਿਤਾ ਸੀਨੀਅਰ ਕਾਂਗਰਸ ਆਗੂ ਨਾਇਬ ਸਿੰਘ ਘਣੀਆਂ ਦੀ ਅਚਾਨਕ ਹੋਈ ਮੌਤ 'ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸੂਰਜ ਭਾਰਦਵਾਜ, ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ 11 ਹਜ਼ਾਰ ਬੂਟੇ ਮੁਫ਼ਤ ਵੰਡੇ ਜਾਣਗੇ | ਸੁਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਤੇ ਜਨਰਲ ਸਕੱਤਰ ...
ਬਰਗਾੜੀ, 18 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਪਿ੍ੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ 'ਚ ਬਹੁਤ ਸਾਦਾ ਪਰ ਪ੍ਰਭਾਵਸ਼ਾਲੀ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਬਾਰ੍ਹਵੀਂ ਜਮਾਤ ਦੇ ਆਰਟਸ, ...
ਫ਼ਰੀਦਕੋਟ, 18 ਸਤੰਬਰ (ਸਤੀਸ਼ ਬਾਗ਼ੀ)- ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਕੌਮੀ ਪੋਸ਼ਣ ਸਪਤਾਹ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਡਮ ਫ਼ਾਈਟਰਜ਼ ਡਿਪੈਂਡੈਂਟਸ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਫ਼ਰੀਡਮ ਫ਼ਾਈਟਰਜ਼ ਦੇ ਵਾਰਸਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਸਬੰਧ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਸੰਸਥਾ ਨੇਹਰ ਜਿੰਦਰ ਸਿੰਘ ਦਾ ਕੈਨੇਡਾ ਸਟੱਡੀ ਵੀਜ਼ਾ 5 ਸਾਲ ਦਾ ਗੈਪ ਹੋਣ ਦੇ ਬਾਵਜੂਦ ਬਹੁਤ ਘੱਟ ਦਿਨਾਂ ਵਿਚ ਲਗਾ ਕੇ ਰਿਕਾਰਡ ਕਾਇਮ ਕੀਤਾ | ਹਰਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ...
ਕੋਟਕਪੂਰਾ, 18 ਸਤੰਬਰ (ਮੋਹਰ ਗਿੱਲ, ਮੇਘਰਾਜ)- ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ 'ਸ਼ਬਦ-ਸਾਂਝ ਕੋਟਕਪੂਰਾ' ਵਲੋਂ ਅਮਰੀਕਾ ਵਸਦੇ ਲੇਖਕ ਸੰਤੋਖ ਸਿੰਘ ਮਿਨਹਾਸ ਦਾ ਨਿਬੰਧ-ਸੰਗ੍ਰਹਿ 'ਉਕਾਬ ਵਾਲਾ ਪਾਸਪੋਰਟ' ਦਾ ਲੋਕ-ਅਰਪਣ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ...
ਫ਼ਰੀਦਕੋਟ, 18 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 'ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ 'ਚ ਗਤਕਾ, ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ 'ਚ ਆਤਿਸ਼ਬਾਜੀ ਕਰਨ ਦਾ ...
ਬਾਜਾਖਾਨਾ, 18 ਸਤੰਬਰ (ਜੀਵਨ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਦੀ ਨਸ਼ਿਆਂ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਡੀ.ਐਸ.ਪੀ ਅਵਤਾਰ ਚੰਦ, ਡੀ.ਐਸ.ਪੀ. ਸੰਜੀਵ ਕੁਮਾਰ ਤੇ ਫ਼ਿਲਮ ਡਾਇਰੈਕਟਰ ਸਰਬਜੀਤ ਸਿੰਘ ਟੀਟੂ ਵਲੋਂ ਤਿਆਰ ਕੀਤੀ ਫ਼ਿਲਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX