ਫ਼ਾਜ਼ਿਲਕਾ/ਜਲਾਲਾਬਾਦ, 18 ਸਤੰਬਰ (ਦਵਿੰਦਰ ਪਾਲ ਸਿੰਘ/ਜਤਿੰਦਰ ਪਾਲ/ ਕਰਨ ਚੁਚਰਾ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਦੇ ਪਿੰਡ ਧਰਮੂਵਾਲਾ 'ਚ ਟਿਫ਼ਨ ਬੰਬ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ | ਜਾਣਕਾਰੀ ਅਨੁਸਾਰ ਹਿੰਦ-ਪਾਕ ਕੌਮਾਂਤਰੀ ਸਰਹੱਦ ਤੋਂ ਕਰੀਬ ਅੱਧਾ ਕਿੱਲੋਮੀਟਰ ਦੂਰ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੀ ਛੋਟੀ ਸੜਕ 'ਤੇ ਅੱਜ ਸਵੇਰੇ ਪਿੰਡ ਦੇ ਸਾਬਕਾ ਸਰਪੰਚ ਨੇ ਬੰਬ ਨੁਮਾ ਚੀਜ਼ ਦੇਖੀ ਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ | ਐਸ.ਐਸ.ਪੀ. ਦੀਪਕ ਹਿਲੋਰੀ ਨੇ ਪੁਲਿਸ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਬੰਬ ਨਕਾਰਾ ਦਸਤੇ ਨੂੰ ਬੁਲਾਇਆ | ਜਾਂਚ 'ਚ ਪਾਇਆ ਕਿ ਉਕਤ ਬੰਬ ਨੁਮਾ ਚੀਜ਼ ਇਕ ਟਿਫ਼ਨ ਬੰਬ ਹੈ, ਜੋ ਖੇਤ 'ਚ ਪਿਆ ਸੀ ਤੇ ਜਿਸ ਦੀਆਂ ਤਾਰਾਂ ਬੈਟਰੀ ਅਤੇ ਚੰੁਬਕ ਨਾਲ ਜੋੜੀਆਂ ਹੋਈਆਂ ਸਨ | ਮੌਕੇ ਤੋਂ ਹੀ ਲਿਫ਼ਾਫ਼ੇ 'ਚ ਚਿੱਟਾ ਪਾਊਡਰ, ਜਿਸ ਨੂੰ ਕੁੱਝ ਲੋਕ ਆਰ.ਡੀ.ਐਕਸ. ਵੀ ਦੱਸਦੇ ਹਨ, ਉਹ ਵੀ ਮਿਲਿਆ | ਦਸਤੇ ਨੇ ਬੰਬ ਨਕਾਰਾ ਕਰਕੇ ਆਪਣੇ ਕਬਜ਼ੇ 'ਚ ਲੈ ਲਿਆ | ਮੌਕੇ 'ਤੇ ਪੁੱਜੇ ਆਈ.ਜੀ. ਫ਼ਿਰੋਜ਼ਪੁਰ ਰੇਂਜ ਜਤਿੰਦਰ ਪਾਲ ਸਿੰਘ ਔਲਖ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਹੈ, ਇਸ ਲਈ ਕੁੱਝ ਖ਼ਾਸ ਨਹੀਂ ਦੱਸ ਸਕਦੇ | ਦੱਸਣਾ ਬਣਦਾ ਹੈ ਕਿ ਉਕਤ ਟਿਫ਼ਨ ਬੰਬ ਦੀਆਂ ਤਾਰਾ ਤਿੰਨ ਦਿਨ ਪਹਿਲਾਂ ਜਲਾਲਾਬਾਦ ਸ਼ਹਿਰ 'ਚ ਵਾਪਰੇ ਮੋਟਰਸਾਈਕਲ ਧਮਾਕੇ ਨਾਲ ਵੀ ਜੁੜਦੀਆਂ ਹਨ, ਕਿਉਂਕਿ ਜਿਥੋਂ ਇਹ ਟਿਫ਼ਨ ਬੰਬ ਮਿਲਿਆ ਹੈ, ਉਹ ਖੇਤ ਧਮਾਕੇ 'ਚ ਮਾਰੇ ਗਏ ਬਲਵਿੰਦਰ ਸਿੰਘ ਉਰਫ਼ ਲਵ ਦੀ ਭੂਆ ਦੀ ਲੜਕੀ ਦੇ ਖੇਤ ਦੇ ਨੇੜੇ ਪੈਂਦਾ ਹੈ |
ਦਸੂਹਾ, 18 ਸਤੰਬਰ (ਭੁੱਲਰ)-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ | ਪਹਿਲੇ ਦਿਨ 150 ਦੇ ਲਗਪਗ ਸ਼ਰਧਾਲੂਆਂ ਨੇ ਮੱਥਾ ਟੇਕਿਆ | ਇਸ ਤੋਂ ਪਹਿਲਾਂ ਸਵੇਰੇ 10 ਵਜੇ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੀ ...
ਬਠਿੰਡਾ, 18 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਾਊਾਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਬਠਿੰਡਾ ਛਾਉਣੀ ਦੀਆਂ ਭਾਰਤੀ ਫ਼ੌਜ ਨਾਲ ਸਬੰਧੀ ਗੁਪਤ ਸੂਚਨਾਵਾਂ ਦੀ ਜਾਣਕਾਰੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੂੰ ਦੇਣ ਦੇ ਦੋਸ਼ 'ਚ ਐਮ.ਈ.ਐਸ. ਦੇ ਇਕ ...
ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ) -ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 1 ਹੋਰ ਮੌਤ ਹੋਈ ਹੈ ਜਦਕਿ 23 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 31 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈ 1 ਮੌਤ ਸੰਗਰੂਰ ਹੈ | ...
ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)-ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ 'ਚ ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਨੂੰ ਜੀ.ਐੱਸ.ਟੀ. ਦੇ ਘੇਰੇ 'ਚ ਲਿਆਉਣ ਦਾ ਮਾਮਲਾ ਠੰਢਾ ਪੈ ਗਿਆ ਹੈ | ਚਾਹੇ ਕਈ ਲੋਕਾਂ ਨੂੰ ਆਸ ਹੈ ਕਿ ਜੇਕਰ ਕੇਂਦਰ ਬਾਕੀ ਵਸਤਾਂ ਦੀ ਤਰ੍ਹਾਂ ਪੈਟਰੋਲ ਤੇ ਡੀਜ਼ਲ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਸਬੰਧੀ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਐਸ.ਪੀ. ਅਜਿੰਦਰ ਸਿੰਘ ਤੇ ਦੋਵੇਂ ਡੀ.ਐਸ.ਪੀ. ਰਵਿੰਦਰ ਸਿੰਘ ਕਾਹਲੋਂ ਤੇ ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ...
ਸੁਰਿੰਦਰ ਕੋਛੜ
ਅੰਮਿ੍ਤਸਰ, 18 ਸਤੰਬਰ -ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਦਿਨਾਂ ਜੋਤਿ ਜੋਤ ਸਮਾਗਮਾਂ ਦੇ ਮੱਦੇਨਜ਼ਰ 21 ਸਤੰਬਰ ਨੂੰ ਪਾਕਿਸਤਾਨ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ 'ਚ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਪੰਥਕ ਸੰਪਰਦਾਵਾਂ ਤੇ ...
ਚੰਡੀਗੜ੍ਹ, 18 ਸਤੰਬਰ (ਬਿ੍ਜੇਂਦਰ ਗੌੜ)- ਆਪਣੀ ਪਹਿਲੀ ਪਤਨੀ ਤੋਂ 7 ਬੱਚਿਆਂ ਦੇ ਪਿਉ ਹਰਿਆਣਾ ਦੇ ਇਕ 67 ਸਾਲਾਂ ਦੇ ਵਿਅਕਤੀ ਨਾਲ 19 ਸਾਲਾਂ ਦੀ ਲੜਕੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ | ਇਹ ਜਾਣਕਾਰੀ ਹਰਿਆਣਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੇਸ਼ ...
ਜਲੰਧਰ ਛਾਉਣੀ, 18 ਸਤੰਬਰ (ਪਵਨ ਖਰਬੰਦਾ)-1971 ਦੇ ਭਾਰਤ-ਪਾਕਿ ਯੁੱਧ ਦੀ 50ਵੀਂ ਵਰੇ੍ਹਗੰਢ ਜਿੱਥੇ ਪੂਰੇ ਦੇਸ਼ 'ਚ ਵੱਖ-ਵੱਖ ਤਰੀਕਿਆਂ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਇਸ ਗੋਲਡਨ ਜੁਬਲੀ ਸਮਾਗਮ ਦੇ ਸਬੰਧ 'ਚ ਜਲੰਧਰ ਕੈਂਟ ਦੇ ਕਟੋਚ ਸਟੇਡੀਅਮ 'ਚ ਭਾਰਤੀ ਹਵਾਈ ਸੈਨਾ ਤੇ ...
ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੇ ਸੈਕਟਰ 33 'ਚ ਪੈਂਦੇ ਪੰਜਾਬ ਵਿੱਤ ਤੇ ਯੋਜਨਾ ਭਵਨ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ | ਇਮਾਰਤ ਤੋਂ ਨਿਕਲਦਾ ਧੰੂਆਂ ਦੇਖ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰੀਗੇਡ ਨੂੰ ਦਿੱਤੀ, ਜਿਸ ਦੇ ...
ਬਠਿੰਡਾ, 18 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਆਲ ਇੰਡੀਆ ਤਿ੍ਣਮੂਲ ਕਾਂਗਰਸ ਪਾਰਟੀ ਪੰਜਾਬ ਇਕਾਈ ਦੇ ਇਕ ਵਫ਼ਦ ਵਲੋਂ ਬੀਤੇ ਦਿਨ ਟੀ.ਐਮ.ਸੀ. ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਪੱਛਮੀ ਬੰਗਾਲ ਪੁੱਜ ਕੇ ਮੁਲਾਕਾਤ ਕੀਤੀ ਗਈ | ਤਿ੍ਣਮੂਲ ...
ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ) -ਪੰਜਾਬ 'ਚ ਇਲੈਕਟਿ੍ਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਅਧੀਨ ਪੀ.ਐਸ.ਯੂਜ਼ ...
ਅੰਮਿ੍ਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਤੁਰੰਤ ਨਾਰਕੋ ਟੈਸਟ ਤੇ ਬਰੇਨ ਮੈਪਿੰਗ ਕਰਾਏ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ...
ਅਹਿਮਦਗੜ੍ਹ, 18 ਸਤੰਬਰ (ਪੁਰੀ, ਰਣਧੀਰ ਸਿੰਘ ਮਹੋਲੀ) - ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਧੂਮ-ਧਾਮ ਨਾਲ ਸ਼ੁਰੂ ਹੋ ਗਿਆ ਹੈ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਇਤੀ ਢੰਗ ਨਾਲ ਸ਼ੁਰੂ ਹੋਏ ਮੇਲੇ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਗੱੁਗਾ ਮਾੜੀ ਛਪਾਰ ਵਿਖੇ ...
ਜੋਗਿੰਦਰ ਸਿੰਘ
ਜਗਰਾਉਂ, 18 ਸਤੰਬਰ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਖਾਸ ਸਮਝੇ ਜਾਂਦੇ ਕਾਂਗਰਸੀ ਲੀਡਰਾਂ ਦੇ ਹਲਕਿਆਂ 'ਚ ਵੀ ਕੀ ਨਵੇਂ ਸਮੀਕਰਨ ਬਣ ਸਕਦੇ ਹਨ, ਇਹ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ | ਲੁਧਿਆਣਾ ...
ਲੁਧਿਆਣਾ, 18 ਸਤੰਬਰ-ਤੇਜਬੀਰ ਸਿੰੰਘ ਰਾਜਾ ਤੇ ਰਾਜਬੀਰ ਸਿੰਘ ਵਿੱਕੀ ਸਚਦੇਵਾ (ਮੀਰਾ ਪਿੰ੍ਰਟਰਜ਼) ਦੇ ਮਾਤਾ ਸਵ: ਗੁਰਦੀਪ ਕੌਰ ਦਾ ਜਨਮ 1 ਅਪ੍ਰੈਲ 1952 ਨੂੰ ਮਾਤਾ ਇਕਬਾਲ ਕੌਰ ਦੀ ਕੁਖੋਂ ਪਿਤਾ ਦਰਬਾਰਾ ਸਿੰਘ ਦੇ ਗ੍ਰਹਿ ਜਲੰਧਰ ਵਿਖੇ ਹੋਇਆ | ਉਨ੍ਹਾਂ 1968 'ਚ ਰਵਿੰਦਰ ...
ਗੁਰਦਾਸਪੁਰ, 18 ਸਤੰਬਰ (ਆਰਿਫ਼)-ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਵਿਦਿਆਰਥੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਯੂ.ਕੇ. ਦੀਆਂ 5 ਤੋਂ ਵੱਧ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਸਟੱਡੀ ਸੈਂਟਰ ਦੇ ਨੁਮਾਇੰਦੇ ...
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ 'ਚ ਆਪਣੇ ਦਮ 'ਤੇ ਕਾਂਗਰਸ ਨੂੰ ਸੱਤਾ 'ਤੇ ਲਿਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨਵੀਂ ਕਾਂਗਰਸ 'ਚ ਖੱਪ ਨਹੀਂ ਰਹੇ ਹਨ | ਕੈਪਟਨ ਦੇ ਤੇਵਰ ਸ਼ੁਰੂ ਤੋਂ ਹੀ ਤਿੱਖੇ ਰਹੇ ਹਨ, ਇਹੀ ਕਾਰਨ ਹੈ ਕਿ ਰਾਹੁਲ ਤੇ ਪਿ੍ਯੰਕਾ ਦੇ ...
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਜਿਥੇ ਹਾਈਕਮਾਨ ਵਲੋਂ ਵਿਧਾਇਕ ਦਲ ਦੀ ਮੀਟਿੰਗ 'ਚ ਨਵੇਂ ਨੇਤਾ ਦੀ ਚੋਣ ਲਗਪਗ ਕਰ ਲਈ ਗਈ ਸੀ, ਉਥੇ ਹਾਈਕਮਾਨ ਦੇ ਐਲਾਨ 'ਚ ਦੇਰੀ ਨਾਲ ਇਹ ਸਵਾਲ ਫਿਰ ਖੜ੍ਹਾ ਹੋ ...
ਅੰਮਿ੍ਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮਿ੍ਤਸਰ ਵਲੋਂ ਸ਼ੋ੍ਰਮਣੀ ਕਮੇਟੀ ਦੀਆਂ 10 ਸਾਲਾਂ ਤੋਂ ਚੋਣਾਂ ਨਾ ਕਰਵਾਏ ਜਾਣ ਦੇ ਵਿਰੋਧ 'ਚ ਅੱਜ ਸ੍ਰੀ ਦਰਬਾਰ ਸਾਹਿਬ ਸਰਾਂ ਨੇੜੇ ਬ੍ਰਹਮਬੂਟਾ ਮਾਰਕੀਟ 'ਚ ਧਰਨਾ-ਨੁਮਾ ਰੋਸ ਮੁਜ਼ਹਾਰਾ ਕੀਤਾ ਗਿਆ, ਜਿਸ 'ਚ ...
ਬਠਿੰਡਾ, 18 ਸਤੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ) - ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚੇ' ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਸੰਤ ਸਮਾਜ, ਵਪਾਰਕ, ਸਮਾਜਿਕ, ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਖਿਲਾਫ ਸ਼ੁਕਰਵਾਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਕੀਤੇ ਗਏ ਰੋਸ ਮਾਰਚ 'ਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਗਏ ਅਕਾਲੀ ਆਗੂਆਂ ਨਾਲ ਸਿੰਘੂ ਬਾਰਡਰ 'ਤੇ ਕਿਸਾਨਾਂ ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕੋਈ ਵਿਅਕਤੀ ਦੋਸ਼ੀ ਨਹੀਂ ਹੈ, ਪਰ ਅਜਿਹਾ ਲੱਗਦਾ ਹੈ ਕਿ ਉਸ ਨੇ ਅਪਰਾਧ ਕੀਤਾ ਹੈ ਤਾਂ ਅਦਾਲਤਾਂ ਅਜਿਹੇ ਵਿਅਕਤੀ ਖਿਲਾਫ਼ ਕਾਰਵਾਈ ਕਰਨ ਲਈ ਆਪਣੇ ਅਧਿਕਾਰੀ ਦੀ ਵਰਤੋਂ ਉਦੋਂ ਹੀ ਕਰ ਸਕਦੀਆਂ ਹਨ, ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸੂਬਿਆਂ ਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਨੂੰ ਕੋਵਿਡ ਦੀ ਸਥਿਤੀ ਦਾ ਡੂੰਘਾ ਵਿਸ਼ਲੇਸ਼ਣ ਕਰਨ, ਸਿਹਤ ਢਾਂਚੇ ਨੂੰ ਮਜ਼ਬੂਤ ਕਰਨ, ਜ਼ਰੂਰੀ ਦਵਾਈਆਂ ਦਾ ਭੰਡਾਰ ਕਰਨ ਦੇ ਨਾਲ ਹੀ ਮਨੁੱਖੀ ਸਰੋਤਾਂ ...
ਅੰਬਾਲਾ, 18 ਸਤੰਬਰ (ਏਜੰਸੀ)- ਹਰਿਆਣਾ ਦੇ ਅੰਬਾਲਾ ਛਾਉਣੀ 'ਚ ਇਕ ਸ਼ੱਕੀ ਅੱਤਵਾਦੀ ਨੂੰ ਗਿ੍ਫ਼ਤਾਰ ਕਰਨ ਦੀ 'ਗਲਤ ਜਗ੍ਹਾ' ਪ੍ਰਕਾਸ਼ਿਤ ਕਰਨ ਦੇ ਦੋਸ਼ 'ਚ ਇਕ ਪੱਤਰਕਾਰ ਨੂੰ ਗਿ੍ਫ਼ਤਾਰ ਅਤੇ ਇਕ ਹੋਰ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਵਿਰੋਧੀ ਧਿਰ ਦੀਆਂ ਪਾਰਟੀਆਂ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਕੋਰੋਨਾ ਹਦਾਇਤਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾਲੂਆਂ ਦੇ ਦਾਖਲੇ 'ਤੇ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਗਾਉਣ ਦੇ ਹੁਕਮ ਚਾਣਕਿਆਪੁਰੀ ਦੀ ਐਸ.ਡੀ.ਐਮ. ਗੀਤਾ ...
ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਦੇ ਪੀ.ਡੀ. 13 ਅਤੇ ਪੀ.ਡੀ. 6 ਸਮੇਤ ਕਾਬੁਲ ਦੇ ਇਕ ਖੇਤਰ 'ਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਤਿੰਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX