ਸਿਰਸਾ, 18 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ | ਜਿਹਨਾਂ ਵਿਚ ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਅਮਨ ਚੋਪੜਾ, ਰਾਮ ਚੰਦਰ ਕੰਬੋਜ, ਗੁਰਦੇਵ ਸਿੰਘ ਰਾਹੀ, ਸਾਬਕਾ ਵਿਧਾਇਕ ਬਲਕੌਰ ਸਿੰਘ, ਨੀਰਜ ਬਾਂਸਲ, ਸ਼੍ਰੀਮਤੀ ਰੇਣੂ ਸ਼ਰਮਾ, ਗੌਰਵ ਮੋਂਗਾ, ਜਸਵਿੰਦਰ ਪਾਲ ਪਿੰਕੀ, ਸਚਿਨ ਸੁਖੀਜਾ, ਸੁਖਵਿੰਦਰ ਬਰਾੜ, ਹਨੂੰਮਾਨ ਗੋਦਾਰਾ, ਸੁਰੇਸ਼ ਪੰਵਾਰ, ਸੁਨੀਲ ਬਹਿਲ, ਸ਼ਾਂਤੀ ਸਰੂਪ, ਸੁਨੀਲ ਬਾਮਨੀਆਂ, ਦੇਵ ਕੁਮਾਰ ਸ਼ਰਮਾ, ਰਿਤੇਸ਼ ਲੰਬੋਰੀਆ, ਰਮੇਸ਼ ਜੈਨ, ਸਾਗਰ ਕੇਹਰਵਾਲਾ, ਸਾਗਰ ਬਜਾਜ ਤੇ ਕਰਣ ਬਤਰਾ ਆਦਿ ਸ਼ਾਮਿਲ ਸਨ | ਇਸ ਦੌਰਾਨ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਸਾਬਕਾ ਐਮ.ਪੀ. ਚਰਨਜੀਤ ਸਿੰਘ ਰੋੜੀ, ਪਵਨ ਬੈਨੀਵਾਲ, ਸੁਰਿੰਦਰ ਨਹਿਰਾ, ਸੁਭਾਸ਼ ਜੋਧਪੁਰੀਆ, ਆਨੰਦ ਬਿਆਣੀ, ਰਾਜ ਕੁਮਾਰ ਸ਼ਰਮਾ, ਜੱਗਾ ਸਿੰਘ ਬਰਾੜ, ਨਵੀਨ ਕੇਡੀਆ, ਗੋਪੀਰਾਮ ਚਾਡੀਵਾਲ, ਲਾਧੂ ਰਾਮ ਪੂਨੀਆ, ਬੂਟਾ ਸਿੰਘ ਥਿੰਦ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਵਰਕਰਾਂ ਦਾ ਜੋਰਦਾਰ ਵਿਰੋਧ ਕੀਤਾ ਗਿਆ | ਕਾਂਗਰਸੀ ਵਰਕਰਾਂ ਨੇ ਭਾਪਜਾ ਵਰਕਰਾਂ ਨੂੰ ਕਾਂਗਰਸ ਦੇ ਦਫ਼ਤਰ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਤਾਂ ਭਾਜਪਾਈਆਂ ਨੇ ਸੜਕ 'ਤੇ ਹੀ ਧਰਨਾ ਲਾ ਕੇ ਕਾਂਗਰਸ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤਾਂ ਇਸ ਦਾ ਜੁਆਬ ਕਾਂਗਰਸੀਆਂ ਨੇ ਵੀ ਜੋਰਦਾਰ ਨਾਅਰੇਬਾਜੀ ਵਿਚ ਦਿੱਤਾ | ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਣ ਬਣੀ ਰਹੀ | ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਭਾਰੀ ਪੁਲੀਸ ਬਲ ਤੇ ਸੀਆਰਪੀਐਫ ਦੀ ਟੁਕੜੀ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਦੀ ਅਗਵਾਈ ਤਿੰਨ ਡੀ.ਐਸ.ਪੀਜ਼ ਨੇ ਕੀਤੀ | ਇਸ ਦੌਰਾਨ ਜਿਥੇ ਭਾਜਪਾ ਆਗੂਆਂ ਨੇ ਕਾਂਗਰਸੀਆਂ 'ਤੇ ਤਿੱਖੇ ਹਮਲੇ ਕੀਤੇ ਤੇ ਉਸ ਨੂੰ ਕਿਸਾਨ ਵਿਰੋਧੀ ਦੱਸਿਆ ਉਥੇ ਹੀ ਕਾਂਗਰਸੀ ਆਗੂਆਂ ਨੇ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ | ਇਥੇ ਚੇਤੇ ਰਹੇ ਕਿ ਭਾਜਪਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਵਿਰੋਧ ਕਰ ਰਹੇ ਸਨ, ਜਿਸ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਹਰਿਆਣਾ ਵਿਚ ਅੰਦੋਲਨ ਕਰਨ ਦੀ ਗੱਲ ਕਹੀ ਸੀ | ਭਾਜਪਾ ਕਾਰਕੁਨਾਂ ਵੱਲੋਂ ਕਾਂਗਰਸ ਦੇ ਦਫ਼ਤਰ ਦਾ ਘੇਰਾਓ ਕਰਨ ਦਾ ਐਲਾਨ ਕੀਤੇ ਜਾਣ ਮਗਰੋਂ ਅੱਜ ਕਾਂਗਰਸੀ ਆਗੂ ਤੇ ਵਰਕਰ ਸਵੇਰੇ ਹੀ ਪਾਰਟੀ ਦਫ਼ਤਰ ਵਿੱਚ ਇਕੱਠੇ ਹੋ ਗਏ ਸਨ | ਜਿਵੇਂ ਹੀ ਭਾਜਪਾ ਵਰਕਰ ਪ੍ਰਦਰਸ਼ਨ ਕਰਦੇ ਹੋਈ ਪਾਰਟੀ ਦਫ਼ਤਰ ਨੇੜੇ ਪੁੱਜੇ ਤਾਂ ਕਾਂਗਰਸੀ ਆਗੂ ਤੇ ਕਾਰਕੁਨ ਝੰਡੇ ਬੈਨਰ ਲੈ ਕੇ ਸਾਹਮਣੇ ਆ ਗਏ ਅਤੇ ਉਹਨਾਂ ਗੋਲ ਡਿੱਗੀ ਚੌਕ ਭਾਜਪਾ ਖਿਲਾਫ਼ ਤੱਕ ਰੋਸ਼ ਪ੍ਰਦਰਸ਼ਨ ਕੀਤਾ | ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਇਕ ਦੂਜੇ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ |
ਏਲਨਾਬਾਦ, 18 ਸਤੰਬਰ (ਜਗਤਾਰ ਸਮਾਲਸਰ ) ਹਰਿਆਣਾ ਚੋਣ ਕਮੀਸ਼ਨ ਦੁਆਰਾ ਬੀਤੇ ਦਿਨੀ ਨਗਰ ਪਾਲਿਕਾ ਚੋਣਾਂ ਨੂੰ ਲੈ ਕੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਹੈ ਕਿ 45 ਨਗਰ ਪਾਲਿਕਾਵਾਂ ਦੀ ਚੋਣ ਦਾ ਡਰਾਅ ਦੁਆਰਾ ਕੱਢਿਆ ਜਾਵੇਗਾ | ਇਸ ਸਬੰਧ ਵਿਚ ਯੁਵਾ ਇਨੈਲੋ ਨੇਤਾ ...
ਕਰਨਾਲ, 18 ਸਤੰਬਰ (ਗੁਰਮੀਤ ਸਿੰਘ ਸੱਗੂ)-ਜਰਨੈਲੀ ਸੜਕ 'ਤੇ ਅੱਜ ਦਿਨ-ਦਿਹਾੜੇ ਵਾਪਰੇ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਮਿ੍ਤਕ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਮਿ੍ਤਕ ਦੇਹ ਕਲਪਨਾ ਚਾਵਲਾ ਮੈਡੀਕਲ ...
ਸ਼ਾਹਬਾਦ ਮਾਰਕੰਡਾ, 18 ਸਤੰਬਰ (ਅਵਤਾਰ ਸਿੰਘ)-ਨਿਸ਼ਾਨ ਸਾਹਿਬ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਨਿਸ਼ਾਨ ਸਾਹਿਬ ਨੂੰ ਦੇਖ ਕੇ ਦੂਰੋ ਹੀ ਹਰ ਇਕ ਵਿਅਕਤੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਇਹ ਸ਼ਬਦ ਕੌਮਾਂਤਰੀ ...
ਗੂਹਲਾ ਚੀਕਾ, 18 ਸਤੰਬਰ (ਓ.ਪੀ. ਸੈਣੀ)-ਗ੍ਰੀਨ ਫੀਲਡਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸੌਰ ਦੇ ਵਿਹੜੇ ਵਿਚ ਟੋਕੀਓ ਪੈਰਾ ਓਲੰਪਿਕਸ ਦੇ ਕਾਂਸੀ ਤਗਮਾ ਜੇਤੂ ਹਰਵਿੰਦਰ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਪ੍ਰਵੀਨ ਸ਼ਰਮਾ, ਸਤਵਿੰਦਰ ਸਿੰਘ, ...
ਗੁਹਲਾ-ਚੀਕਾ, 18 ਸਤੰਬਰ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਨਿਵਾਸ ਦਫ਼ਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਦੇ ਨਿਰਦੇਸ਼ ਦਿੱਤੇ | ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚੋਂ ਜ਼ਿਆਦਾਤਰ ...
ਏਲਨਾਬਾਦ, 18 ਸਤੰਬਰ (ਜਗਤਾਰ ਸਮਾਲਸਰ)- ਹਰਿਆਣਾ ਪੀ ਡਬਲਿਊ ਡੀ ਕਰਮਚਾਰੀ ਸੰਘ ਸਬੰਧਿਤ ਹਰਿਆਣਾ ਰਾਜ ਕਰਮਚਾਰੀ ਸੰਘ ਭਾਰਤੀ ਮਜਦੂਰ ਸੰਘ ਦੀ ਚੋਣ ਯੂਨੀਅਨ ਦਫ਼ਤਰ ਵਿਚ ਜ਼ਿਲ੍ਹਾ ਪ੍ਰਧਾਨ ਤੇਲੂ ਰਾਮ ਲੁਗਰੀਆ, ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਅÏਢਾਂ ਅਤੇ ਗੁਰਪ੍ਰੀਤ ...
ਏਲਨਾਬਾਦ, 18 ਸਤੰਬਰ (ਜਗਤਾਰ ਸਮਾਲਸਰ)-ਰਾਜਸਥਾਨ ਸੀਮਾ ਨਾਲ ਲੱਗਦਾ ਏਲਨਾਬਾਦ ਹਲਕਾ ਅੱਜ ਤੱਕ ਰਾਜ ਨੇਤਾਵਾਂ ਦੀ ਅਣਦੇਖੀ ਦਾ ਸ਼ਿਕਾਰ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ | ਮੈਂ ਖੇਤਰ ਦੇ ਲੋਕਾਂ ਨੂੰ ਭਰੋਸਾ ਦੁਵਾਉਂਦਾ ਹਾਂ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ...
ਏਲਨਾਬਾਦ, 18 ਸਤੰਬਰ (ਜਗਤਾਰ ਸਮਾਲਸਰ)-ਰਾਜਸਥਾਨ ਸੀਮਾ ਨਾਲ ਲੱਗਦਾ ਏਲਨਾਬਾਦ ਹਲਕਾ ਅੱਜ ਤੱਕ ਰਾਜ ਨੇਤਾਵਾਂ ਦੀ ਅਣਦੇਖੀ ਦਾ ਸ਼ਿਕਾਰ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ | ਮੈਂ ਖੇਤਰ ਦੇ ਲੋਕਾਂ ਨੂੰ ਭਰੋਸਾ ਦੁਵਾਉਂਦਾ ਹਾਂ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ...
ਫ਼ਤਿਹਾਬਾਦ, 18 ਸਤੰਬਰ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਮਹਾਵੀਰ ਕੌਸੀਕ ਨੇ ਸਿਰਸਾ ਰੋਡ 'ਤੇ ਸਥਿਤ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਫ਼ਸਲ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਗੇਟ-ਪਾਸ, ਸਫ਼ਾਈ, ਬਿਜਲੀ, ਪਾਣੀ, ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ 'ਚ ...
ਜਲੰਧਰ, 18 ਸਤੰਬਰ (ਸਾਬੀ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਜੂਡੋ ਸੈਂਟਰ 'ਚ ਯੂ.ਪੀ. ਦੇ ਕੌਮਾਂਤਰੀ ਜੂਡੋ ਰੈਫਰੀ ਦੀਪਕ ਗੁਪਤਾ ਤੇ ਸੰਜੇ ਕੁਮਾਰ ਗੁਪਤਾ ਖਿਡਾਰੀਆਂ ਨੂੰ ਜੂਡੋ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਤੇ ...
ਜਲੰਧਰ , 18 ਸਤੰਬਰ (ਰਣਜੀਤ ਸਿੰਘ ਸੋਢੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਯੂਨੀਅਨ ਦੀਆਂ ਸੂਬਾਈ ਆਗੂ, ਜ਼ਿਲ੍ਹਾ ...
ਮਕਸੂਦਾਂ, 18 ਸਤੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਦੇ ਟਾਂਡਾ ਰੋਡ ਵਿਖੇ ਲਗਾਤਾਰ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤੇ ਹੁਣ ਫਿਰ ਇਕ ਹੋਰ ਵਾਰਦਾਤ ਸਾਹਮਣੇ ਦੇਖਣ ਨੂੰ ਮਿਲੀ ਜਿੱਥੇ ਕਿ ਇਕ ਪ੍ਰਵਾਸੀ ਮਜ਼ਦੂਰ ਜਦੋਂ ਟਾਂਡਾ ਰੋਡ ਵਿਖੇ ਫ਼ੋਨ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਜਲੰਧਰ ਛਾਉਣੀ ਵਲੋਂ ਉੱਘੇ ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ...
ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਮਾਮਲੇ 'ਚ ਗਾਇਕ ਐਸ਼ ਢੰਡਾ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਚੌ. ਅਨਿਲ ਕੁਮਾਰ ਨੇ ਇਲਜਾਮ ਲਾਇਆ ਕਿ ਦਿੱਲੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਕੰਮ ਕਰਨ ਦੀ ਬਜਾਏ ਦਿੱਲੀ ਸਰਕਾਰ ਸਿਰਫ ਡਰਾਮੇਬਾਜੀ ਕਰ ਰਹੀ ਹੈ | ਉਨ੍ਹਾਂ ਕਿਹਾ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਕੇਜਰੀਵਾਲ ਸਰਕਾਰ ਦੁਆਰਾ ਕੋਰੋਨਾ ਦੇ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਯੋਜਨਾ ਦੇ ਤਹਿਤ ਹਾਲੇ ਤੱਕ 10436 ਅਰਜ਼ੀ ਪ੍ਰਾਪਤ ਹੋਈਆਂ ਹਨ | ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ ਦੇ ਲੋਕ ਨਿਰਮਾਣ ਵਿਭਾਗ ਸਤਿੰਦਰ ਜੈਨ ਨੇ ਆਸ਼ਰਮ ਇਲਾਕੇ 'ਚ ਬਣ ਰਹੇ ਅੰਡਰਪਾਸ ਦੇ ਕੰਮ 'ਚ ਆ ਰਹੀਆਂ ਦਿੱਕਤਾਂ ਬਾਰੇ ਨੋਟਿਸ ਲਿਆ | ਸਤਿੰਦਰ ਜੈਨ ਨੇ ਦੱਸਿਆ ਕਿ ਆਸ਼ਰਮ ਇਲਾਕੇ 'ਚ ਬਣ ਰਹੇ ਅੰਡਰਪਾਸ ਦੀ ਉਸਾਰੀ ਕਾਰਜ 'ਚ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਇ ਨੇ ਨਿਜੀ ਨਿਰਮਾਣ ਏਜੰਸੀਆਂ ਨਾਲ ਬੈਠਕ ਕਰਕੇ ਧੂਲ ਪ੍ਰਦੂਸ਼ਣ ਰੋਕਣ ਲਈ 14 ਸੂਤਰੀ ਦਿਸ਼ਾ ਨਿਰਦੇਸ਼ਾਂ ਦੀ ਲਾਜ਼ਮੀ ਪਾਲਣਾ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਕਿਹਾ ਕਿ ...
ਕਪੂਰਥਲਾ, 18 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦਕਿ 1375 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 17824 ਹੈ, ਜਿਨ੍ਹਾਂ 'ਚੋਂ 11 ਐਕਟਿਵ ਮਾਮਲੇ ਹਨ ਤੇ ਅੱਜ 1 ਮਰੀਜ਼ ਨੂੰ ...
ਡਡਵਿੰਡੀ, 18 ਸਤੰਬਰ (ਦਿਲਬਾਗ ਸਿੰਘ ਝੰਡ)-ਧਾਰਮਿਕ ਮੇਲਿਆਂ ਨਾਲ ਜਿੱਥੇ ਲੋਕਾਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਹੁੰਦੀਆਂ ਹਨ, ਉੱਥੇ ਹੀ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ | ਇਹ ਪ੍ਰਗਟਾਵਾ ਬਾਬਾ ਬੇਰੀਆਂ ਵਾਲਾ ਦੀ ਦਰਗਾਹ ਮੋਠਾਂਵਾਲ-ਪਾਜੀਆਂ ਵਿਖੇ ...
ਕਪੂਰਥਲਾ, 18 ਸਤੰਬਰ (ਅਮਰਜੀਤ ਕੋਮਲ)-ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ ਦੇ 75 ਰੇਲਵੇ ਸਿਖਲਾਈ ਸੰਸਥਾਨਾਂ 'ਚ ਰੇਲ ਮੰਤਰਾਲੇ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਰੇਲ ਕੌਸ਼ਲ ਵਿਕਾਸ ਯੋਜਨਾ ਦੀ ਵਰਚੂਅਲ ਸ਼ੁਰੂਆਤ ਕੀਤੀ | ...
ਸਿਰਸਾ, 18 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਹਲਕਾ ਕਾਲਾਂਵਾਲੀ ਦੇ ਪਿੰਡਾਂ ਵਿਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਝੁਲਸ ਰੋਗ ਕਾਰਨ ਕਿਸਾਨਾਂ ਦੀ ਨਰਮੇ ਦੀ ਬਰਬਾਦ ਹੋਈ ਫਸਲ ਦੇ ਮੁਆਵਜੇ ਲਈ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਕਾਲਾਂਵਾਲੀ ਦੇ ...
ਫ਼ਤਿਹਾਬਾਦ, 18 ਸਤੰਬਰ (ਹਰਬੰਸ ਸਿੰਘ ਮੰਡੇਰ)- ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾਨ ਵਿਖੇ ਚੱਲ ਰਹੇ 10 ਦਿਨਾਂ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ | ਪਸ਼ੂ ਪਾਲਣ ਵਿਭਾਗ ਦੇ ...
ਫ਼ਤਿਹਾਬਾਦ, 18 ਸਤੰਬਰ (ਹਰਬੰਸ ਸਿੰਘ ਮੰਡੇਰ)- ਰਾਜ ਸਰਕਾਰ ਨੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ ਪ੍ਰਾਪਤ ਹੋਣ ਵਾਲੀ ਰਕਮ ਵਿਚ ਵਾਧਾ ਕੀਤਾ ਹੈ | ਹੁਣ, ਇਸ ਯੋਜਨਾ ਦੇ ਤਹਿਤ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ...
ਏਲਨਾਬਾਦ, 18 ਸਤੰਬਰ (ਜਗਤਾਰ ਸਮਾਲਸਰ)-ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਮੱਲੇਕਾ ਤੋਂ ਕੇਸ਼ੂਪੁਰਾ ਰੋਡ 'ਤੇ ਦੋ ਮੋਟਰ ਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 19 ਕਿਲੋਗਰਾਮ ਡੋਡਾ ਪੋਸਤ ਬਰਾਮਦ ਕੀਤਾ ਹੈ | ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ...
ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਮਾਡਲ ਟਾਊਨ ਵਿਚ ਦੋ ਉਸਾਰੀਆਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ | ਸੀਲ ਕਰਨ ਦੀ ਕਾਰਵਾਈ ਵਿਕਾਸ ਦੂਆ ਦੀ ਅਗਵਾਈ ਵਿਚ ਕੀਤੀ ਗਈ | ਇਸ ਤੋਂ ਇਲਾਵਾ ਪ੍ਰਤਾਪ ਬਾਗ਼ ਵਿਚ ਬਣ ਰਹੀ ਇਕ ਦੁਕਾਨਾਂ ਦੀ ...
ਜਲੰਧਰ ਛਾਉਣੀ, 18 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲੀਸ ਵੱਲੋਂ ਵਾਰਡ ਨੰਬਰ 10 ਦੇ ਕੌਂਸਲਰ ਮਨਦੀਪ ਜੱਸਲ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਨਾਮਜ਼ਦ ਕੀਤੇ ਗਏ ਦੋਸ਼ੀ ਪਰਸ਼ੋਤਮ ਪਾਸ਼ੀ ਨੂੰ ਅੱਜ ਪੁਲਸ ਚੌਕੀ ਦਕੋਹਾ ਦੀ ਪੁਲਿਸ ਵਲੋਂ ਕਾਬੂ ਕਰ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਕੌਂਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ 'ਕਾਲੇ ਦਿਨ' ਵਜੋਂ ਮਨਾਇਆ ਗਿਆ | ਇਸ ਮੌਕੇ ਮਹਿਲਾ ਕਾਂਗਰਸ ਨੇ ਗਰੀਬ ...
ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- ਇੰਪਰੂਵਮੈਂਟ ਟਰੱਸਟ 'ਚ ਐੱਲ.ਡੀ.ਪੀ. ਪਲਾਟ ਘੁਟਾਲੇ ਦੇ ਇਕ ਵਾਰ ਫਿਰ ਖੁੱਲ੍ਹ ਜਾਣ ਨਾਲ ਮਾਮਲਾ ਚਰਚਾ ਵਿਚ ਆ ਗਿਆ ਹੈ ਕਿ ਜੇਕਰ ਸਾਬਕਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਐੱਲ.ਡੀ.ਪੀ. ਪਲਾਟ ਘੁਟਾਲੇ ਦੇ ...
ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਗੁਜਰਾਲ ਨਗਰ 'ਚ ਬਣੀ ਕੋਠੀ ਨੂੰ ਵੇਚਣ ਸਬੰਧੀ ਸੌਦਾ ਕਰਨ ਤੋਂ ਬਾਅਦ ਲਿਖੇ ਗਏ ਇਕਰਾਰਨਾਮੇ ਦੀ ਲਿਖਤ ਨਾਲ ਛੇੜ-ਛਾੜ ਕਰਕੇ ਧੋਖਾ ਕਰਨ ਵਾਲਿਆਂ 'ਚੋਂ ਇਕ ਵਿਅਕਤੀ ਨੇ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਹੈ, ਜਿਸ ਨੂੰ ਥਾਣਾ ਨਵੀਂ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਯੂਥ ਕਾਂਗਰਸ ਜਲੰਧਰ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ਹੇਠ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਵੱਖਰੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਸਥਾਨਕ ਮਾਡਲ ਟਾਊਨ ਵਿਖੇ ਇਕੱਤਰ ਹੋਏ ਯੂਥ ...
ਚੁਗਿੱਟੀ/ਜੰਡੂ ਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਲੰਮਾ ਪਿੰਡ ਚੌਕ ਦੇ ਆਸ-ਪਾਸ ਕਈ ਥਾਵਾਂ 'ਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੁਕੰਦ ਲਾਲ, ਰਕੇਸ਼ ਕੁਮਾਰ, ਤਰਸੇਮ ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)- ਸਥਾਨਕ ਲਡੋਵਾਲੀ ਰੋਡ 'ਤੇ ਚੱਲ ਰਹੇ ਸਰਕਾਰੀ ਸਕੂਲ, ਕਾਲਜ ਤੇ ਅਦਾਰਿਆਂ 'ਚ ਪਿਛਲੇ ਕਈ ਦਿਨਾਂ ਤੋਂ ਮੁਲਾਜ਼ਮਾਂ ਦਾ ਸਾਮਾਨ ਚੋਰੀ ਹੋ ਰਿਹਾ ਹੈ | ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਤੋਂ ਸਾਰੇ ਅਧਿਆਪਕ ਅਤੇ ਮੁਲਾਜ਼ਮ ਪ੍ਰੇਸ਼ਾਨ ...
ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)- ਤਿਓਹਾਰਾਂ ਦੇ ਸੀਜ਼ਨ 'ਚ ਸ਼ਹਿਰ ਵਾਸੀਆਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ 'ਤੇ ਕਾਰਵਾਈ ਸ਼ੁਰੂ ਕੀਤੀ ...
ਜਲੰਧਰ, 18 ਸਤੰਬਰ (ਚੰਦੀਪ ਭੱਲਾ)- ਅਮਿ੍ਤਸਰ ਪੁਲਿਸ ਵਲੋਂ ਵਕੀਲ ਲਖਣ ਗਾਂਧੀ ਦੀ ਗਿ੍ਫ਼ਤਾਰੀ ਨੂੰ ਲੈ ਕੇ ਅੱਜ ਵਕੀਲਾਂ ਦੇ ਇਕ ਵਫ਼ਦ ਨੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ | ਇਸ ਦੌਰਾਨ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਦਬਾਉਣ ਲਈ ਬਣਾਏ ਤਿੰਨ ਕਾਲੇ ਕਾਨੂੰਨ ਬਣਿਆ ਨੂੰ ਅੱਜ ਇਕ ਸਾਲ ਹੋ ਗਿਆ ਹੈ | ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਲਗਾਤਾਰ ...
ਜਲੰਧਰ, 18 ਸਤੰਬਰ (ਸ਼ਿਵ)- ਬਾਬਾ ਸੋਢਲ ਦਾ ਮੇਲਾ ਸ਼ੁਰੂ ਹੋ ਚੱੁਕਾ ਹੈ, ਪਰ ਦੂਜੇ ਪਾਸੇ ਨਿਗਮ ਵਲੋਂ ਮੇਲੇ ਨੂੰ ਜਾਂਦੀਆਂ ਸੜਕਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ ਹਨ | ਗਾਜੀਗੁੱਲਾ ਚੰਦਨ ਨਗਰ ਅੰਡਰ ਬਿ੍ਜ ਦੇ ਕੋਲ ਐਲ. ਐਂਡ ਟੀ. ਕੰਪਨੀ ਵਲੋਂ ਨਹਿਰੀ ਪਾਣੀ ਪ੍ਰਾਜੈਕਟ ...
ਚੁਗਿੱਟੀ/ਜੰਡੂ ਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਮੀਰੀ ਪੀਰੀ ਨੌਜਵਾਨ ਸਭਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 48ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਪ੍ਰਬੰਧਕਾਂ ਅਨੁਸਾਰ ਇਸ ਮੌਕੇ ...
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਨੇ ਰੋਹਤਕ ਜ਼ਿਲ੍ਹਾ 'ਚੋਂ ਦੋਂ ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਸ ਦੇ ਕਬਜ਼ੇ ਤੋਂ ਇਕ ਪਿਸਟਲ ਤੇ ਚਾਰ ਕਾਰਤੂਸ ਵੀ ...
ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ)-ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਨੇਤਰਹੀਣ ਸ਼ੇ੍ਰਣੀ ਦੇ ਉਮੀਦਵਾਰਾਂ ਦੀ ਸਹੂਲਤ ਲਈ ਮਾਸਟਰ ਕੇਡਰ ਦੀਆਂ ਖ਼ਾਲੀ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਫੋਰਟਿਸ ਹਸਪਤਾਲ ਮੁਹਾਲੀ ਵਲੋਂ ਹਸਪਤਾਲ 'ਚ 'ਵਿਸ਼ਵ ਮਰੀਜ਼ ਸੁਰੱਖਿਆ ਦਿਵਸ' (ਡਬਲਿਊ. ਪੀ. ਐਸ. ਡੀ.) ਮਨਾਇਆ ਗਿਆ ਤਾਂ ਕਿ ਸੁਰੱਖਿਅਤ ਮਾਵਾਂ ਤੇ ਨਵ-ਜੰਮੇ ਬੱਚਿਆਂ ਦੀ ਦੇਖਭਾਲ ਦੇ ਲਈ ਸਮੂਹਿਕ ਯਤਨ ਦੇ ਸੁਨੇਹੇ ਨੂੰ ...
ਐੱਸ.ਏ.ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ 2 ਵਿਦਿਆਰਥੀਆਂ ਨੇ ਯੂਨੀਵਰਸਿਟੀ ਸਕੂਲ ਆਫ਼ ਫਾਰਮੇਸੀ ਆਈ. ਈ. ਸੀ. ਯੂਨੀਵਰਸਿਟੀ ਬੱਦੀ ਦੁਆਰਾ 'ਫਾਰਮਾਸਿਊਟੀਕਲ ਸਾਇੰਸਿਜ਼ 'ਚ ਖੋਜ ਤੇ ਵਿਕਾਸ : ...
ਖਰੜ, 18 ਸਤੰਬਰ (ਗੁਰਮੁੱਖ ਸਿੰਘ ਮਾਨ)-ਪਿੰਡ ਬਡਾਲੀ ਦੀ ਇਕ ਗਲੀ ਦਾ ਕੰਮ ਸਮੇਂ ਸਿਰ ਪੂਰਾ ਨਾ ਹੋਣ ਕਾਰਨ ਗਲੀ ਦੇ ਨਾਲ ਲੱਗਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਪਿੰਡ ਵਾਸੀ ਹਰਮਨ ਸਿੰਘ, ਜਸਬੀਰ ਸਿੰਘ, ਕੁਲਮੀਤ ਸਿੰਘ, ...
ਐੱਸ.ਏ.ਐੱਸ. ਨਗਰ, 18 ਸਤੰਬਰ (ਕੇ.ਐੱਸ. ਰਾਣਾ)-ਲੋਕਲ ਕਿਸਾਨੀ ਮੋਰਚਿਆਂ ਦਾ ਕਿਸਾਨੀ ਸੰਘਰਸ਼ 'ਚ ਵੱਡਾ ਯੋਗਦਾਨ ਹੈ ਅਤੇ 19 ਸਤੰਬਰ ਦੀ ਮੁਹਾਲੀ ਮਹਾਂ-ਪੰਚਾਇਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਇਕਜੁੱਟ ਕਰ ਕੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਲਈ ਮੀਲ ਪੱਥਰ ਸਾਬਤ ...
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਫੇਜ਼-10 ਵਿਚਲੇ ਸਰਾਓ ਹੋਟਲ ਵਾਲੀ ਪਾਰਕਿੰਗ 'ਚ ਖਾਣਾ ਖਾ ਰਹੀਆਂ 3 ਸਫ਼ਾਈ ਕਰਮਚਾਰਨਾਂ 'ਤੇ 2 ਕਾਰ ਸਵਾਰਾਂ ਵਲੋਂ ਅਣਗਹਿਲੀ ਵਰਤਦਿਆਂ ਕਾਰ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਹਾਦਸੇ 'ਚ ...
ਐੱਸ.ਏ.ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਮਰਹੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਡੀ. ਜੀ. ਪੀ. ਪੰਜਾਬ ਨੂੰ ਇਕ ਪੱਤਰ ਲਿਖਿਆ ਹੈ | ਵਿੱਕੀ ਦੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਡੀ. ਜੀ. ਪੀ. ...
ਐੱਸ.ਏ.ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਵਾ. ਨੰ. 45 ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਚੇਚੇ ਤੌਰ ...
ਚੰਡੀਗੜ੍ਹ, 18 ਸਤੰਬਰ (ਬਿ੍ਜੇਂਦਰ)-ਚੰਡੀਗੜ੍ਹ ਪੁਲਿਸ ਨੂੰ ਇਕ ਵਾਰ ਫੇਰ ਉਦੋਂ ਸ਼ਰਮਿੰਦਗੀ ਝੱਲਣੀ ਪਈ ਜਦੋਂ ਇਸ ਦੀ ਮਹਿਲਾ ਸਬ ਇੰਸਪੈਕਟਰ ਨੂੰ ਸੀ. ਬੀ. ਆਈ. ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਮੁਤਾਬਕ ਸੈਕਟਰ-34 ਥਾਣੇ 'ਚ ਟਰੈਪ ਲਗਾ ...
ਚੰਡੀਗੜ੍ਹ, 18 ਸਤੰਬਰ (ਬਿ੍ਜੇਂਦਰ)- ਸੈਕਟਰ 34 ਥਾਣਾ ਪੁਲਿਸ ਨੇ ਪਾਥ ਵਰਲਡ ਵਾਈਡ ਦੇ ਰਾਹੁਲ ਨਰੂਲਾ ਤੇ ਹੋਰਨਾਂ ਖ਼ਿਲਾਫ਼ ਡੇਰਾਬੱਸੀ ਦੀ ਇਕ ਮਹਿਲਾ ਦੀ ਸ਼ਿਕਾਇਤ 'ਤੇ ਧੋਖਾਧੜੀ, ਅਪਰਾਧਿਕ ਪੱਧਰ ਤੇ ਵਿਸ਼ਵਾਸਘਾਤ ਅਤੇ ਅਪਰਾਧਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ...
ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ)-ਭਾਜਪਾ ਵਲੋਂ ਜਿਥੇ ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਮਨਾਇਆ ਗਿਆ ਉਥੇ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ 17 ਵਿਖੇ ਕਿਸਾਨਾਂ, ਉਨ੍ਹਾਂ ਦੇ ਹਿਤੈਸ਼ੀਆਂ ਵਲੋਂ ਕੇਕ ਆਮ ਲੋਕਾਂ ਦਰਮਿਆਨ ਕੱਟਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX