ਮਾਨਸਾ, 18 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਧਰਨੇ ਜਾਰੀ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ, ਮਜ਼ਦੂਰ, ਆੜ੍ਹਤੀਏ ਤੇ ਛੋਟੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਮਘਦਾ ਰਹੇਗਾ | ਇਸ ਮੌਕੇ ਇਕਬਾਲ ਸਿੰਘ ਮਾਨਸਾ, ਮਿੱਠੂ ਸਿੰਘ ਰੁਲਦੂ, ਸੁਖਚਰਨ ਸਿੰਘ ਦਾਨੇਵਾਲੀਆ, ਤੇਜ ਸਿੰਘ ਚਕੇਰੀਆਂ, ਭਜਨ ਸਿੰਘ ਘੁੰਮਣ, ਰਤਨ ਭੋਲਾ, ਦਾਰਾ ਸਿੰਘ ਚਕੇਰੀਆਂ, ਬਲਵੀਰ ਸਿੰਘ ਮਾਨ, ਪਰਮਜੀਤ ਸਿੰਘ ਨੰਗਲ ਆਦਿ ਹਾਜ਼ਰ ਸਨ |
ਰੇਲਵੇ ਪਾਰਕਿੰਗ ਅੱਗੇ ਰੋਸ ਪ੍ਰਗਟਾਇਆ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ - ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਅਮਰਜੀਤ ਸਿੰਘ ਅਹਿਮਦਪੁਰ, ਜਵਾਲਾ ਸਿੰਘ, ਸਰੂਪ ਸਿੰਘ ਔਲਖ ਤੇ ਲੀਲੂ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ ਅਤੇ ਖੇਤੀ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਅਤੇ ਆਮ ਲੋਕਾਂ ਦਾ ਗਲਾ ਘੋਟ ਰਹੀ ਹੈ, ਜਿਸ ਦਾ ਵਿਰੋਧ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸਵਰਨਜੀਤ ਸਿੰਘ ਦਲਿਓ, ਬਲਵੀਰ ਸਿੰਘ ਗੁਰਨੇ ਖੁਰਦ, ਮਿੱਠੂ ਸਿੰਘ ਅਹਿਮਦਪੁਰ, ਗੁਰਦੇਵ ਸਿੰਘ, ਹਰਿੰਦਰ ਸਿੰਘ ਸੋਢੀ, ਬਲਦੇਵ ਸਿੰਘ, ਨਾਇਬ ਸਿੰਘ, ਮੱਲ ਸਿੰਘ ਬੋੜਾਵਾਲ, ਲਾਭ ਸਿੰਘ, ਬਸੰਤ ਸਿੰਘ ਸਹਾਰਨਾਂ ਨੇ ਸੰਬੋਧਨ ਕੀਤਾ |
ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਜਾਰੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਧਰਨਾ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ਪਰ ਸਰਕਾਰ ਸਫਲ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਖੇਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਕਿਉਂਕਿ ਸਾਰੇ ਦੇਸ਼ 'ਚ ਕਿਸਾਨਾਂ ਦੇ ਹੱਕ 'ਚ ਲਹਿਰ ਚੱਲ ਰਹੀ ਹੈ | ਧਰਨੇ ਨੂੰ ਅਮਰੀਕ ਸਿੰਘ ਬਰੇਟਾ, ਮੇਲਾ ਸਿੰਘ ਦਿਆਲਪੁਰਾ, ਜਗਰੂਪ ਸਿੰਘ ਮੰਘਾਣੀਆਂ, ਸੌਣ ਸਿੰਘ ਦਿਆਲਪੁਰਾ, ਗੁਰਜੰਟ ਸਿੰਘ ਮੰਘਾਣੀਆਂ, ਜਰਨੈਲ ਸਿੰਘ ਬਰੇਟਾ, ਚਰਨਜੀਤ ਕੌਰ ਧਰਮਪੁਰਾ, ਸੁਰਜੀਤ ਕੌਰ ਕਿਸ਼ਨਗੜ੍ਹ, ਬਲਜੀਤ ਕੌਰ ਧਰਮਪੁਰਾ, ਹਰਜੀਤ ਸਿੰਘ ਬਰੇਟਾ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਰਿਹਾ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਜਾਰੀ ਰਹੇਗਾ | ਇਸ ਮੌਕੇ ਸੁਖਦੇਵ ਸਿੰਘ ਖੁਡਾਲ, ਚਰਨਜੀਤ ਸਿੰਘ ਬਹਾਦਰਪੁਰ, ਜਗਸੀਰ ਸਿੰਘ ਦਿਆਲਪੁਰਾ, ਦਸੌਂਧਾ ਸਿੰਘ ਬਹਾਦਰਪੁਰ, ਮੱਖਣ ਸਿੰਘ ਬਰੇਟਾ, ਜਲ ਕੌਰ ਕਿਸ਼ਨਗੜ੍ਹ, ਜਸਵਿੰਦਰ ਕੌਰ ਬਹਾਦਰਪੁਰ, ਸੁਖਪਾਲ ਕੌਰ ਖੁਡਾਲ, ਜਸਦੀਪ ਕੌਰ ਬਹਾਦਰਪੁਰ, ਰਣਜੀਤ ਕੌਰ ਕਿਸ਼ਨਗੜ੍ਹ ਆਦਿ ਹਾਜ਼ਰ ਸਨ |
ਪਾਲ ਸਿੰਘ ਮੰਡੇਰ
ਬਰੇਟਾ, 18 ਸਤੰਬਰ - ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ 'ਚੋਂ ਬਰਸਾਤ ਦੇ ਸੀਜ਼ਨ ਦੀ ਆਮਦ ਨੂੰ ਲੈ ਕੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਸਫ਼ਾਈ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜਿਸ ਨਾਲ ਬਰਸਾਤ ਦਾ ਪਾਣੀ ਛੱਪੜ ਝੱਲ ਲੈਂਦੇ ਹਨ | ...
ਬਰੇਟਾ, 18 ਸਤੰਬਰ (ਪ. ਪ.) - ਸਹਿਕਾਰੀ ਖੇਤੀਬਾੜੀ ਸਭਾ ਬਹਾਦਰਪੁਰ ਦੇ ਪ੍ਰਬੰਧਕੀ ਅਹੁਦੇਦਾਰਾਂ ਦੀ ਚੋਣ ਹੋਈ | ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਤਰਸੇਮ ਸਿੰਘ ਦੀਪ ਨੂੰ ਚੁਣਿਆ ਗਿਆ ਜਦੋਂ ਕਿ ਹਰਪਾਲ ਸਿੰਘ ਅਤੇ ਹਰਮੰਦਰ ਸਿੰਘ ...
ਬੁਢਲਾਡਾ, 18 ਸਤੰਬਰ (ਨਿ.ਪ.ਪ.) - ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ.ਸੀ.ਏ. ਭਾਗ ਪਹਿਲਾ ਦੇ ਨਤੀਜਿਆਂ 'ਚ ਦਿ ਰੋਇਲ ਗਰੁੱਪ ਆਫ਼ ਕਾਲਜਿਜ ਬੋੜਾਵਾਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ: ਗੁਰਦੀਪ ...
ਬਰੇਟਾ, 18 ਸਤੰਬਰ (ਜੀਵਨ ਸ਼ਰਮਾ) - ਸਥਾਨਕ ਰੇਲਵੇ ਟਰੈਕ 'ਤੇ ਬੀਤੀ ਰਾਤ ਇਕ ਨੌਜਵਾਨ ਦੀ ਰੇਲਗੱਡੀ ਨਾਲ ਟਕਰਾ ਜਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਂਕੀ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਬਰੇਟਾ ਵਾਸੀ ਸੁਦਾਗਰ ਸਿੰਘ (28) ਪੁੱਤਰ ...
ਭੀਖੀ, 18 ਸਤੰਬਰ (ਨਿ. ਪ. ਪ.) - ਅਗਰਵਾਲ ਸਭਾ (ਔਰਤ ਵਿੰਗ) ਦੀ ਮੀਟਿੰਗ ਸਥਾਨਕ ਜਨਰਲ ਸਕੱਤਰ ਬਿਮਲਾ ਦੇਵੀ ਦੀ ਅਗਵਾਈ ਹੇਠ ਹੋਈ | ਸੰਬੋਧਨ ਕਰਦਿਆਂ ਅਗਰਵਾਲ ਸਭਾ ਦੀ ਸੂਬਾ ਪ੍ਰਧਾਨ ਰੇਵਾ ਛਾਹੜੀਆ ਨੇ ਕਿਹਾ ਕਿ ਮਹਿਲਾ ਸਭਾ ਨੂੰ ਮਜ਼ਬੂਤ ਕਰਨ ਅਤੇ ਨਵੇਂ ਮੈਂਬਰ ਬਣਾਉਣ ਲਈ ...
ਝੁਨੀਰ, 18 ਸਤੰਬਰ (ਰਮਨਦੀਪ ਸਿੰਘ ਸੰਧੂ) - ਨੇੜਲੇ ਪਿੰਡ ਬੁਰਜ ਭਲਾਈਕੇ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਂਗਣਵਾੜੀ ਕੇਂਦਰ 'ਚ ਕੁਪੋਸ਼ਣ ਬੱਚਿਆਂ ਦੀ ਪਹਿਚਾਣ ਕਰਨ ਸਬੰਧੀ ਕੈਂਪ ਲਗਾਇਆ ਗਿਆ | ਕਿਰਨਪਾਲ ਕੌਰ ਨੋਡਲ ...
ਬਰੇਟਾ, 18 ਸਤੰਬਰ (ਜੀਵਨ ਸ਼ਰਮਾ) - ਪੰਚਾਇਤ ਯੂਨੀਅਨ ਪੰਜਾਬ ਦੇ ਵਫ਼ਦ ਵਲੋਂ ਆਪਣੀਆਂ ਮੰਗਾਂ ਨੂੰ ਸਬੰਧੀ ਸੂਬਾ ਪ੍ਰਧਾਨ ਗੁਰਮੀਤ ਸਿੰਘ ਫ਼ਤਿਹਗੜ੍ਹ ਸਾਹਿਬ ਦੀ ਅਗਵਾਈ 'ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਚੰਡੀਗੜ੍ਹ ਵਿਖੇ ਮੰਗ ਪੱਤਰ ਸੌਂਪਿਆ ਗਿਆ ...
ਮਾਨਸਾ, 18 ਸਤੰਬਰ (ਸ. ਰਿ.) - ਮੈਰੀਟੋਰੀਅਸ ਅਧਿਆਪਕ ਯੂਨੀਅਨ ਪੰਜਾਬ ਵਲੋਂ 19 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਸਿਸਵਾਂ ਸਥਿਤ ਰਿਹਾਇਸ਼ ਨੂੰ ਘੇਰਨ ਦੇ ਦਿੱਤੇ ਗਏ ਸੱਦੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ...
ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਹਲਕਾ ਮਾਨਸਾ ਦੇ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਵਲੋਂ ਪਿੰਡ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਵੰਡਣੇ ਜਾਰੀ ਹਨ | ਉਨ੍ਹਾਂ ਪਿੰਡ ਮੱਤੀ ਦੀ ਪੰਚਾਇਤ ਨੂੰ 7 ਲੱਖ ਰੁਪਏ ਅਤੇ ਡੇਲੂਆਣਾ ਪਿੰਡ ਦੇ ...
ਭੀਖੀ, 18 ਸਤੰਬਰ (ਗੁਰਿੰਦਰ ਸਿੰਘ ਔਲਖ) - ਬੀਤੇ ਦਿਨ ਕਸਬੇ ਦੀ ਸਟੇਟ ਬੈਂਕ ਆਫ਼ ਇੰਡੀਆ ਨੇੜੇ ਵਾਲੀ ਗਲੀ 'ਚੋਂ ਇਕ ਦੁਕਾਨ 'ਚੋਂ ਅਣਪਛਾਤੇ ਵਿਅਕਤੀਆਂ ਨੇ 1 ਏ.ਸੀ., ਇਨਵਰਟਰ ਬੈਟਰਾ, ਇਕ ਐਲ.ਈ.ਡੀ. ਟੀ.ਵੀ. ਅਤੇ ਚਾਹ ਦਾ ਗੱਟਾ ਚੋਰੀ ਹੋਣ ਦੇ ਮਾਮਲੇ 'ਚ ਭੀਖੀ ਪੁਲਿਸ ਨੇ 3 ਜਣਿਆਂ ...
ਮਾਨਸਾ, 18 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭੀਖੀ ਅਤੇ ਮਾਨਸਾ ਦੇ ਸਰਗਰਮ ਵਰਕਰਾਂ ਦੀ ਇਕੱਤਰਤਾ ਪਿੰਡ ਕੋਟਲੱਲੂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX