ਸੰਗਰੂਰ, 19 ਸਤੰਬਰ (ਧੀਰਜ ਪਸ਼ੌਰੀਆ)-ਸੂਬਾ ਸਰਕਾਰ ਅੰਦਰ ਬੇਸ਼ੱਕ ਪੂਰੀ ਤਰਥੱਲੀ ਮੱਚੀ ਹੋਈ ਹੈ ਪਰ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਬੇਰੁਜ਼ਗਾਰ ਬਹੁਤ ਹੀ ਸਹਿਜਤਾ ਨਾਲ ਆਪਣੇ ਸੰਘਰਸ਼ 'ਤੇ ਡਟੇ ਹੋਏ ਹਨ | ਸਥਾਨਕ ਕਾਂਗਰਸੀ ਵਿਧਾਇਕ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ 'ਤੇ 31 ਦਸੰਬਰ 2020 ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿਚ ਚੱਲਦੇ ਮੋਰਚੇ ਨੂੰ 263 ਦਿਨ ਹੋ ਚੁੱਕੇ ਹਨ | ਦੂਜਾ ਮੋਰਚਾ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਵਲੋਂ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਕੋਲ 21 ਅਗਸਤ ਤੋਂ ਚੱਲ ਰਿਹਾ ਹੈ, ਜਿੱਥੇ ਇਕ ਮਹੀਨਾ ਪਹਿਲਾਂ ਫ਼ਾਜ਼ਿਲਕਾ ਦਾ ਮੁਨੀਸ਼ ਕੁਮਾਰ ਮਾਸਟਰ ਕੇਡਰ 'ਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ 'ਚ ਕੱਢਣ ਦੀ ਮੰਗ ਲੈ ਕੇ ਅਚਾਨਕ ਟੈਂਕੀ ਉੱਪਰ ਚੜਿਆ ਸੀ | ਮੋਰਚੇ ਦੇ ਆਗੂ ਅਤੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ, ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਪੁਗਾਉਣ ਤੋਂ ਮੁਨਕਰ ਹੋ ਚੁੱਕੇ ਸਨ | ਭਵਿੱਖ 'ਚ ਅਜਿਹੇ ਲੋਕ ਵਿਰੋਧੀ, ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਤੇ ਅਧਿਆਪਕ ਵਰਗ ਲਈ ਲੱਚਰ ਸ਼ਬਦਾਵਲੀ ਵਰਤਣ ਵਾਲੇ ਨੇਤਾਵਾਂ ਨੂੰ ਹਰ ਹਾਲਤ ਵਿਚ ਸੱਤਾ ਤੋਂ ਪਾਸੇ ਕਰਨਾ ਹੋਵੇਗਾ | ਬੇਰੁਜ਼ਗਾਰ ਆਗੂਆਂ ਹਰਜਿੰਦਰ ਸਿੰਘ ਝੁਨੀਰ, ਸੁਖਦੇਵ ਸਿੰਘ ਜਲਾਲਾਬਾਦ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਦੇ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਣਾ | ਅੱਜ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਤੇ ਟੈਂਕੀ ਕੋਲ ਵੱਡੀ ਗਿਣਤੀ 'ਚ ਜੁੜੇ ਬੇਰੁਜ਼ਗਾਰ ਕਾਂਗਰਸ ਨੂੰ ਕੋਸ ਰਹੇ ਸਨ | ਇਸ ਮੌਕੇ ਜਸਪਾਲ ਸਿੰਘ ਘੁੰਮਣ, ਹੀਰਾ ਲਾਲ ਅੰਮਿ੍ਤਸਰ, ਅਮਰਜੀਤ ਸਿੰਘ, ਚਮਕੌਰ ਸਾਹਿਬ, ਹਰਦੀਪ ਕੌਰ ਭਦੌੜ, ਗੁਰਪਰੀਤ ਸਿੰਘ ਪੱਕਾ ਕਲਾਂ, ਰਾਜਵੀਰ ਮੌੜ, ਰਾਜ ਕਿਰਨ ਕੌਰ, ਸੰਦੀਪ ਕੌਰ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਲਾਲਿਆਂ ਵਾਲੀ, ਸੁਨੀਲ ਫ਼ਾਜ਼ਿਲਕਾ, ਅਮਨਦੀਪ ਬਠਿੰਡਾ ਆਦਿ ਮੌਜੂਦ ਸਨ |
ਕੁੱਪ ਕਲਾਂ, 19 ਸਤੰਬਰ (ਮਨਜਿੰਦਰ ਸਿੰਘ ਸਰੌਦ)-ਜ਼ਮੀਨ ਦੀ 'ਤਪ ਰਹੀ ਹਿੱਕ' ਤੇ ਅੰਮਿ੍ਤ ਵਰਗੇ ਪਾਣੀ ਨੂੰ ਜਜ਼ਬ ਕਰ ਕੇ ਝੋਨਾ ਲਗਾਉਣ ਦੀ ਪੁਰਾਣੀ ਰਵਾਇਤ ਤੋਂ ਹਟ ਕੇ ਸਿੱਧੀ ਬਿਜਾਈ ਰਾਹੀਂ ਪਾਈ ਨਵੀਂ ਪਿਰਤ ਨੂੰ ਅੰਜਾਮ ਤੱਕ ਲੈ ਕੇ ਜਾਣ ਵਾਲੇ ਸਿਰੜੀ ਕਿਸਾਨਾਂ ਦੇ ...
ਅਮਰਗੜ੍ਹ, 19 ਸਤੰਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਜਦੋਂ ਇਹ ਬਿਆਨ ਦਿੱਤਾ ਗਿਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 2022 ਦੀ ਚੋਣ ਨਹੀਂ ਲੜਨਗੇ ਤਾਂ ਹਲਕਾ ਅਮਰਗੜ੍ਹ ਨੂੰ ...
ਅਹਿਮਦਗੜ੍ਹ, 19 ਜੁਲਾਈ (ਪੁਰੀ, ਸੋਢੀ)-ਚੋਣ ਕਮਿਸ਼ਨ ਪੰਜਾਬ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਪਰ ਆਮ ਤੌਰ 'ਤੇ ਕੀਤੇ ਜਾਂਦੇ ਗੈਰ ਜ਼ਿੰਮੇਵਾਰਾਨਾ ਤੇ ਗੁਮਰਾਹ ...
ਦਿੜ੍ਹਬਾ ਮੰਡੀ, 19 ਸਤੰਬਰ (ਹਰਬੰਸ ਸਿੰਘ ਛਾਜਲੀ) - ਪਿੰਡ ਖੇਤਲਾ ਵਿਖੇ ਸਾਲਾਨਾ ਗੂਗਾ ਮੈੜੀ ਦਾ ਮੇਲਾ ਭਰਦਾ ਹੈ | ਮੇਲੇ ਨੂੰ ਲੈ ਕੇ ਦੋ ਧਿਰਾਂ ਆਹਮਣੇ-ਸਾਹਮਣੇ ਆ ਖੜੀਆਂ ਸਨ, ਜਿਸ ਕਰਕੇ ਮੇਲੇ ਦੇ ਪ੍ਰਬੰਧ ਦਾ ਮਾਮਲਾ ਪਹਿਲਾਂ ਹੀ ਅਦਾਲਤ 'ਚ ਪੁੱਜ ਗਿਆ ਸੀ | ਮੇਲੇ ਦੇ ...
ਸੰਗਰੂਰ, 19 ਸਤੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਰੇਲਵੇ ਸਟੇਸ਼ਨ ਬਾਹਰ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਜਥੇਬੰਦੀਆਂ ਦੇ ਚੱਲ ਰਹੇ ਧਰਨੇ ਦੇ 354ਵੇਂ ਦਿਨ ਧਰਨੇ ਦੀ ਪ੍ਰਧਾਨਗੀ ਦਰਸ਼ਨ ਸਿੰਘ ਨੇ ਕੀਤੀ | ਸੁਖਦੇਵ ਸਿੰਘ ਉਭਾਵਾਲ ਦੇ ਕੀਤੇ ਮੰਚ ਸੰਚਾਲਨ ਦੌਰਾਨ ...
ਅਮਰਗੜ੍ਹ, 19 ਸਤੰਬਰ (ਸੁਖਜਿੰਦਰ ਸਿੰਘ ਝੱਲ)-ਪਿਛਲੇ 3 ਸਾਲਾਂ ਤੋਂ ਬਿਨਾਂ ਪਰਾਲੀ ਸਾੜੇ 34 ਏਕੜ ਦੀ ਵਾਹੀ ਕਰ ਰਿਹਾ ਪਿੰਡ ਰੁਸਤਮਗੜ੍ਹ ਦਾ ਕਿਸਾਨ ਹਰਮਨਦੀਪ ਸਿੰਘ ਇਲਾਕੇ ਲਈ ਪ੍ਰੇਰਨਾ ਸਰੋਤ ਬਣਦਾ ਜਾ ਰਿਹਾ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ...
ਸ਼ੇਰਪੁਰ, 19 ਸਤੰਬਰ (ਸੁਰਿੰਦਰ ਚਹਿਲ)-ਮਾਨਵਤਾ ਦੀ ਭਲਾਈ ਲਈ ਕੰਮ ਕਰਕੇ ਜਿਹੜੀ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਹੋਰ ਕਿਤੇ ਨਹੀਂ ਮਿਲਦੀ | ਇਸ ਲਈ ਸਾਨੂੰ ਸਾਰਿਆਂ ਨੂੰ ਥੋੜ੍ਹਾ ਬਹੁਤਾ ਸਮਾਂ ਸਮਾਜ ਦੀ ਬਿਹਤਰੀ ਲਈ ਕੱਢਣਾ ਚਾਹੀਦਾ ਹੈ | ਉੱਘੇ ਸਮਾਜ ਸੇਵੀ ਅਤੇ ...
ਲਹਿਰਾਗਾਗਾ, 19 ਸਤੰਬਰ (ਅਸ਼ੋਕ ਗਰਗ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ 2 ਵਿਅਕਤੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਮੁੱਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰੂ ਮੇਹਰ ਸਿੰਘ ਸੇਖੋਂ ਪੁੱਤਰ ...
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਧਾਲੀਵਾਲ, ਭੁੱਲਰ)-ਅੱਜ ਸਵੇਰੇ ਸੁਨਾਮ ਸ਼ਹਿਰ ਦੀ ਸਾਂਈ ਕਲੋਨੀ 'ਚ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਗੁਰਭਜਨ ਸਿੰਘ ਨੇ ਦੱਸਿਆ ...
ਦਿੜ੍ਹਬਾ ਮੰਡੀ, 19 ਸਤੰਬਰ (ਹਰਬੰਸ ਸਿੰਘ ਛਾਜਲੀ)-ਆਮ ਆਦਮੀ ਪਾਰਟੀ ਹਲਕਾ ਦਿੜ੍ਹਬਾ ਵਲੋਂ ਪੀ.ਜੀ.ਆਈ. ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਤਾਇਲ ਦੀ ਅਗਵਾਈ 'ਚ ਟੀਮ ਵਲੋਂ ਅੱਖਾਂ ਦੇ ਮਰੀਜ਼ਾਂ ਦੇ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ | ਵਿਰੋਧੀ ਧਿਰ ਦੇ ਨੇਤਾ ਹਰਪਾਲ ...
ਹੰਡਿਆਇਆ, 19 ਸਤੰਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਦੇ ਦੀਵਾਨ ਹਾਲ ਵਿਖੇ ਨੌਜਵਾਨਾਂ ਦੀ ਇਕੱਤਰਤਾ ਹੋਈ | ਜਿਸ ਵਿਚ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਸਮੇਤ ਹੋਰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਲੋਕ ਲਹਿਰ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ.ਟੀ. ਰੋਡ 'ਤੇ ਤਹਿਸੀਲ ਖੰਨਾ ਅਧੀਨ ਆਉਂਦੇ ਕਸਬਾ ਬੀਜਾ ਦਾ ਕੁਲਾਰ ਹਸਪਤਾਲ ਦੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ...
ਭਦੌੜ, 19 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਧਾਨ ਸਭਾ ਹਲਕਾ (ਰਿਜ਼ਰਵ) ਭਦੌੜ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੁਆਰਾ ਬਤੌਰ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਹੋਣ ਕਾਰਨ ਇੱਥੋਂ ਪਾਰਟੀ ਦੇ ਕਈ ਆਗੂਆਂ ਵਲੋਂ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ...
ਸ਼ੇਰਪੁਰ, 19 ਸਤੰਬਰ (ਦਰਸਨ ਸਿੰਘ ਖੇੜੀ)-ਸਮਾਜਿਕ ਰਿਸ਼ਤਿਆਂ ਅਤੇ ਭਾਈਚਾਰਕ ਸਾਂਝਾਂ 'ਚ ਤਰੇੜ ਪਾਉਣ ਦੇ ਮਕਸਦ ਨਾਲ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਮੋੜ ਮੰਡੀ ਵਿਖੇ ਮਹਾਰਾਜਾ ਅਗਰਸੈਨ ਦੀ ਮੂਰਤੀ ਤੋੜ ਕੇ ਅਗਰਵਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ...
ਮਹਿਲ ਕਲਾਂ, 19 ਸਤੰਬਰ (ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਪਿੰਡ ਮਹਿਲ ਖ਼ੁਰਦ ਦੇ ਸਰਪੰਚ ਬਲਦੀਪ ਸਿੰਘ ਨੂੰ ਡੀਪੂ ਹੋਲਡਰ ਯੂਨੀਅਨ ਬਲਾਕ ਮਹਿਲ ਕਲਾਂ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਇਸ ਸਮੇਂ ਨਵ ਨਿਯੁਕਤ ...
ਮਹਿਲ ਕਲਾਂ, 19 ਸਤੰਬਰ (ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਅਤੇ ਮਨੂੰ ਜਿੰਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਨੇੜਲੇ ਪਿੰਡ ਭੱਦਲਵੱਡ ਦੀ ਨਵੀਂ ਬਾਜੀਗਰ ਬਸਤੀ ਵਿਖੇ ਮੀਟਿੰਗ ਕਰ ਕੇ ਲੋਕਾਂ ਨੂੰ ...
ਮਹਿਲ ਕਲਾਂ, 19 ਸਤੰਬਰ (ਤਰਸੇਮ ਸਿੰਘ ਗਹਿਲ)-ਪਿੰਡ ਛੀਨੀਵਾਲ ਕਲਾਂ ਵਿਖੇ ਲੰਮਾ ਸਮਾਂ ਬਤੌਰ ਪਟਵਾਰੀ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਅਤੇ ਪਟਵਾਰੀ ਤੋਂ ਪਦ ਉੱਨਤ ਹੋ ਕਾਨੂੰਗੋ ਬਣੇ ਬਲਵੰਤ ਸਿੰਘ ਬਾਜਵਾ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ...
ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸੰਗਰੂਰ ਬਰਨਾਲਾ ਜ਼ਿਲਿ੍ਹਆਂ ਵਿਚ 13 ਇਕਾਈਆਂ ਸੰਗਰੂਰ, ਬਰਨਾਲਾ, ਭਦੌੜ, ਭਾਈ ਰੂਪਾ, ਮਹਿਲ ਕਲਾਂ, ਛਾਜਲੀ, ਸੁਨਾਮ, ਲੌਂਗੋਵਾਲ, ਧੂਰੀ, ਦਿੜ੍ਹਬਾ, ਮੂਨਕ-ਮਨਿਆਣਾ, ਲਹਿਰਾਗਾਗਾ, ਉਭਾਵਾਲ ...
ਭਦੌੜ, 19 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜੇ.ਵੀ.ਐਲ. ਐਜੂਕੇਸ਼ਨ ਭਦੌੜ ਨਾਮਵਰ ਸੰਸਥਾ ਵਜੋਂ ਉੱਭਰ ਦੇ ਹੋਏ ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆਂ 'ਤੇ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਉੱਚ ਪੱਧਰ 'ਤੇ ਪ੍ਰਦਾਨ ਕਰ ਰਹੀ ਹੈ | ਸੰਸਥਾ ਦੇ ਡਾਇਰੈਕਟਰ ...
ਧੂਰੀ, 19 ਸਤੰਬਰ (ਦੀਪਕ) - ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਭਸੀਨ ਨਮਿਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਪਿਛਲੇ ਦਿਨੀਂ ਰਣਜੀਤ ਭਸੀਨ ਮਾਲੇਰਕੋਟਲਾ ਬਾਈਪਾਸ ਨੇੜੇ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ ...
ਜਖੇਪਲ, 19 ਸਤੰਬਰ (ਮੇਜਰ ਸਿੰਘ ਸਿੱਧੂ)-ਰੁਸਤਮੇ ਹਿੰਦ ਪਹਿਲਵਾਨ ਪੂਰਨ ਸਿੰਘ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪਿੰਡ ਜਖੇਪਲ ਵਿਖੇ ਕੁਸਤੀ ਦੰਗਲ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਇਸ ਕੁਸ਼ਤੀ ਦੰਗਲ ਦੀ ਸੇਵਾ ਸਵ: ਸਰਪੰਚ ਝੰਡਾ ਸਿੰਘ ਮਾਨ ਦੇ ਪਰਿਵਾਰ ਵਲੋਂ 1925 ਤੋਂ ...
ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਬਲੱਡ ਡੋਨਰ ਸੁਸਾਇਟੀ ਬਰਨਾਲਾ ਵਲੋਂ ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਉੱਗੋਕੇ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਉੱਗੋਕੇ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਡੋਗਰ ਸਿੰਘ ਸਾਬਕਾ ਵਾਇਸ ...
ਹੰਡਿਆਇਆ, 19 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਸ੍ਰੀ ਗਣੇਸ਼ ਭਗਤਾਂ ਵਲੋਂ ਸ੍ਰੀ ਗਣੇਸ਼ ਚਤੁਰਥੀ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਕਈ ਭਗਤਾਂ ਵਲੋਂ ਆਪਣੇ ਘਰਾਂ ਅੰਦਰ ਸ੍ਰੀ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕਰ ਕੇ ਮੂਰਤੀ ਦੀ ਵਿਸ਼ੇਸ਼ ਪੂਜਾ ਕੀਤੀ ...
ਟੱਲੇਵਾਲ, 19 ਸਤੰਬਰ (ਸੋਨੀ ਚੀਮਾ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਨਾਕਾਮੀਆਂ ਕਾਰਨ ਗੁੰਡਾਂ ਅਨਸਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ, ਕਿ ਉਹ ਦਿਨ ਦਿਹਾੜੇ ਪਿੰਡਾਂ ਵਿਚੋਂ ਔਰਤਾਂ ਨੂੰ ਅਗਵਾ ਕਰਨ ਤੋਂ ਇਲਾਵਾ ਹੋਰ ਸਮਾਜ ਵਿਰੋਧੀ ...
ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਜਾਣ ...
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨਜ਼ਦੀਕ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ 'ਚ ਸਵਾਰ ਇੱਕ ਪਰਿਵਾਰ ਦੇ ਚਾਰ ਜੀਆਂ ਸਣੇ ਪੰਜ ਜਣਿਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਸਿਵਲ ...
ਟੱਲੇਵਾਲ, 19 ਸਤੰਬਰ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਕੰਪਨੀ ਸੀ.ਐਸ. ਇੰਮੀਗ੍ਰੇਸ਼ਨ ਕੈਨੇਡਾ ਦੇ ਲਗਾਤਾਰ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ ਹੈ ਅਤੇ ਸਮੇਂ ਦੇ ਹਿਸਾਬ ਅਤੇ ਮਿਹਨਤੀ ਸਟਾਫ਼ ਵਲੋਂ ਪੂਰੀ ਪੜਚੋਲ ਉਪਰੰਤ ਕੰਪਨੀ ...
ਭਦੌੜ, 19 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਅਧੀਨ ਆਉਂਦੀਆਂ ਕੱਚੀਆਂ ਅਤੇ ਤਰਸਯੋਗ ਹਾਲਤ ਵਾਲੀਆਂ ਗਲੀਆਂ ਨੂੰ ਪਹਿਲ ਦੇ ਅਧਾਰ ਉਪਰ ਪੱਕਾ ਕੀਤਾ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਨੇ ਵਾਰਡ ਨੰਬਰ 5 ਵਿਚ ...
ਧਨੌਲਾ, 19 ਸਤੰਬਰ (ਚੰਗਾਲ, ਜਤਿੰਦਰ ਸਿੰਘ ਧਨੌਲਾ)-ਪਿੰਡ ਬਡਬਰ ਦੇ ਨਿਵਾਸੀਆਂ ਨੇ ਔਰਤ ਵਲੋਂ ਵਿਆਹ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਕੌਮੀ ਮਾਰਗ 'ਤੇ ਧਰਨਾ ਲਾ ਦਿੱਤਾ ਅਤੇ ਪੁਲਿਸ ਸਮੇਤ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ...
ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 354ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਉੱਪਲੀ,ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਬਲਵਿੰਦਰ ਕੌਰ ...
ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਥਾਣਾ ਸਦਰ ਵਲੋਂ ਇੱਕ ਕੰਪਨੀ ਦੇ ਟਾਵਰ ਤੋਂ 60 ਮੀਟਰ ਦੇ ਕਰੀਬ ਕੇਵਲ ਤਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮਿੱਠੂ ਸਿੰਘ ਪੁੱਤਰ ...
ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ 38 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਦੀਆਂ ...
ਕੱੁਪ ਕਲਾਂ, 19 ਸਤੰਬਰ (ਮਨਜਿੰਦਰ ਸਿੰਘ ਸਰੌਦ)-ਝੋਨੇ ਦੀ ਪਰਾਲੀ ਦੇ ਸਥਾਈ ਹੱਲ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਿਛਲੇ ਦਿਨੀਂ ਜ਼ਿਲ੍ਹਾ ਮਲੇਰਕੋਟਲਾ ਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਅਜੀਮਾਬਾਦ ਸੰਘੈਣ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ...
ਮਲੇਰਕੋਟਲਾ, 19 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਖ਼ੂਨਦਾਨ ਕਰਨਾ ਵੱਖ-ਵੱਖ ਤਰੀਕਿਆਂ ਨਾਲ ਕੀਤੇ ਜਾਣ ਵਾਲੇ ਸਮਾਜ ਸੇਵਾ ਦੇ ਕਾਰਜਾਂ 'ਚੋਂ ਸਭ ਤੋਂ ਮਹਾਨ ਕਾਰਜ ਹੈ, ਕਿਉਂਕਿ ਇਸ ਨਾਲ ਕਿਸੇ ਇਕ ਇਨਸਾਨ ਦੀ ਜਾਨ ਬਚਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ | ਇਨ੍ਹਾਂ ਵਿਚਾਰਾਂ ...
ਧੂਰੀ, 19 ਸਤੰਬਰ (ਦੀਪਕ) - ਨਾਮਵਰ ਸਮਾਜ ਸੇਵੀ ਸੰਸਥਾ 'ਪਰਿਵਰਤਨ' ਨਾਲ ਜੁੜੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਜਸਮੀਤ ਸਿੰਘ ਨੇ ਅੱਜ ਧੂਰੀ ਦੇ ਬਿਰਧ ਆਸ਼ਰਮ ਵਿਖੇ ਆਪਣੀ ਮਾਤਾ ਸਤਿਕਾਰਯੋਗ ਮਾਤਾ ਬਲਜੀਤ ਕੌਰ ਦੇ ਭੋਗ ਸਮਾਗਮ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਵਿਲੱਖਣ ...
ਚੀਮਾ ਮੰਡੀ, 19 ਸਤੰਬਰ (ਜਗਰਾਜ ਮਾਨ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਵਲੋਂ ਸਰਕਲ ਚੀਮਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ | ਪਾਰਟੀ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰ.ਪਰਮਿੰਦਰ ਸਿੰਘ ਢੀਂਡਸਾ ਵਲੋਂ ਚੀਮਾ ਸਰਕਲ ਦੇ ਅਹੁਦੇਦਾਰਾਂ ਦੀ ਸੂਚੀ ...
ਅਹਿਮਦਗੜ੍ਹ, 19 ਸਤੰਬਰ (ਮਹੋਲੀ, ਪੁਰੀ)-ਮੇਲਾ ਛਪਾਰ ਵਿਖੇ ਸ਼ਰਧਾਲੂਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਵਲੋਂ 14ਵੇਂ ਜਾਂਚ ਕੈਂਪ ਦੀ ਸ਼ੁਰੂਆਤ ਕਰਦਿਆਂ ਹਿੰਦ ਹਸਪਤਾਲ ਦੇ ...
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਰੁਪਿੰਦਰ ਸਿੰਘ ਸੱਗੂ)-ਪੰਜਾਬ ਪ੍ਰਦੇਸ ਵਪਾਰ ਮੰਡਲ ਦੇ ਯੂਨਿਟ ਸੁਨਾਮ ਦੀ ਇੱਕ ਵਿਸ਼ੇਸ਼ ਮੀਟਿੰਗ ਯੂਨਿਟ ਦੇ ਪ੍ਰਧਾਨ ਦੀ ਚੋਣ ਲਈ ਹੋਈ, ਇਹ ਚੋਣ ਵਪਾਰ ਮੰਡਲ ਯੂਨਿਟ ਸੁਨਾਮ ਦੇ ਚੇਅਰਮੈਨ ਸੰਦੀਪ ਜੈਨ ਦੀ ਦੇਖਰੇਖ ਹੇਠ ਕਰਵਾਈ ਗਈ ...
ਸੰਗਰੂਰ, 19 ਸਤੰਬਰ (ਬਿੱਟਾ, ਦਮਨ)-ਸੰਗਰੂਰ ਦਾ ਨੌਜਵਾਨ ਖਿਡਾਰੀ ਅਰਸ਼ਦੀਪ ਮਰਵਾਹਾ (22) ਇਟਲੀ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਹਿੰਦੁਸਤਾਨ ਦੀ ਮੇਜ਼ਬਾਨੀ ਕਰਨਗੇ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਰਸ਼ਦੀਪ ਮਰਵਾਹਾ ...
ਸੰਗਰੂਰ, 19 ਸਤੰਬਰ (ਧੀਰਜ ਪਸ਼ੌਰੀਆ)-ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਹਰ ਸਮੇਂ ਚਰਚਾ 'ਚ ਰਹਿੰਦਾ ਹੈ ਪਰ ਸਰਕਾਰ ਵਲੋਂ ਇਸ ਅਣਡਿੱਠ ਹੀ ਕਿਤਾ ਜਾ ਰਿਹਾ ਹੈ | ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੰਜਾਬ ਦੇ ਸਰਕਾਰੀ ...
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਧਾਲੀਵਾਲ, ਭੁੱਲਰ) - ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵਲੋਂ ਹਰ ਸਾਲ ਕਰਵਾਏ ਜਾਂਦੇ ਮਿੰਨੀ ਕਹਾਣੀ ਮੁਕਾਬਲੇ ਲਈ ਮਿੰਨੀ ਕਹਾਣੀਆਂ ਦੀ ਮੰਗ ਕੀਤੀ ਗਈ ਹੈ | ਮੰਚ ਦੇ ਅਹੁਦੇਦਾਰ ਜਗਦੀਸ਼ ਕੁਲਰੀਆਂ ਨੇ ਇਸ ਮੁਕਾਬਲੇ ਦੇ ਨਿਯਮ ਸਾਂਝੇ ...
ਅਹਿਮਦਗੜ੍ਹ, 19 ਸਤੰਬਰ (ਸੋਢੀ) - ਲੋੜਵੰਦ ਪਰਿਵਾਰਾਂ ਨੂੰ ਲਗਾਤਾਰ ਸਹਾਇਤਾ ਦੇ ਰਹੀ ਸਮਾਜਸੇਵਾ ਸੁਸਾਇਟੀ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ 31ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਅਤੇ ਅਰੁਣ ਸ਼ੈਲੀ ਦੀ ਅਗਵਾਈ ਹੇਠ ...
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਰੁਪਿੰਦਰ ਸਿੰਘ ਸੱਗੂ) - ਲਾਇਨਜ਼ ਕਲੱਬ ਸੁਨਾਮ ਮੇਨ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਇਆਂ ਅੱਜ ਸਥਾਨਕ ਗਊਸ਼ਾਲਾ 'ਚ ਗਊ ਸੇਵਾ ਦਾ ਪ੍ਰਾਜੈਕਟ ਲਗਾਇਆ ਗਿਆ | ਕਲੱਬ ਪ੍ਰਧਾਨ ਪਰਮਜੀਤ ਸਿੰਘ ਆਨੰਦ ...
ਅਮਰਗੜ੍ਹ, 19 ਸਤੰਬਰ (ਸੁਖਜਿੰਦਰ ਸਿੰਘ ਝੱਲ)-ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਅਤੇ ਕਿਸਾਨ ਵਿੰਗ ਦੇ ਉਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਤੋਲੇਵਾਲ ਤੋਂ ਕਈ ...
ਅਮਰਗੜ੍ਹ, 19 ਸਤੰਬਰ (ਝੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ 27 ਸਤੰਬਰ ਦੇ ਭਾਰਤ ਬੰਦ ਪੰਜਾਬ ਦੇ ਸੱਦੇ ਨੂੰ ਕਾਮਯਾਬ ਕਰਨ ਦੇ ਮਨੋਰਥ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਅਤੇ ਕਿਸਾਨ ਵਿੰਗ ਦੇ ਉਪ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ...
ਭਵਾਨੀਗੜ੍ਹ, 19 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਪੁੱਤਰ ਮੋਹਿਲ ਸਿੰਗਲਾ ਅਤੇ ਸਿਆਸੀ ਸਕੱਤਰ ਮੇਜਰ ਸਿੰਘ ਸੇਖੋਂ ਨੇ ਮੰਦਿਰ ਦੇ ਸਮਾਜ ...
ਅਹਿਮਦਗੜ੍ਹ, 19 ਸਤੰਬਰ (ਸੋਢੀ, ਪੁਰੀ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਪਾਣੀ ਦੀ ਸੰਭਾਲ ਤੇ ਦੁਰਵਰਤੋਂ ਰੋਕਣ ਸਬੰਧੀ ਜਾਗਰੂਕਤਾ ਕੈਂਪ ਚੇਅਰਮੈਨ ਮਹੇਸ ਸਰਮਾ, ਅਸਿਸਟੈਂਟ ਗਵਰਨਰ ਡਾ. ਰਵੀ ਸਰਮਾ, ਪੈਟਰਨ ਪ੍ਰੋ. ਐੱਸ.ਪੀ. ਸੋਫਤ, ਪ੍ਰਧਾਨ ਅਜੈ ਜੈਨ, ਸੈਕਟਰੀ ਬਿਪਨ ...
ਮੂਲੋਵਾਲ, 19 ਸਤੰਬਰ (ਰਤਨ ਸਿੰਘ ਭੰਡਾਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਜਗੀਰ ਕੌਰ ਅਤੇ ਸਕੱਤਰ ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX