ਬਠਿੰਡਾ, 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਤਰਸ ਦੇ ਆਧਾਰ 'ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਦਿੱਤੀ ਗਈ ਸਰਕਾਰੀ ਨੌਕਰੀ ਦਾ ਮਾਮਲਾ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ ਜੋ ਪਹਿਲਾਂ ਹੀ ਆਪਸੀ ਕਾਟੋ-ਕਲੇਸ਼ 'ਚ ਉਲਝੀ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਹੋਰ ਉਲਝਾ ਸਕਦਾ ਹੈ | ਅੱਜ ਯੂਥ ਅਕਾਲੀ ਦਲ ਵਲੋਂ ਪੰਜਾਬ ਸਰਕਾਰ, ਪੰਜਾਬ ਕਾਂਗਰਸ ਪ੍ਰਧਾਨ ਤੇ ਮਾਲ ਮੰਤਰੀ ਕਾਂਗੜ ਦਾ ਪੁਤਲਾ ਫੂਕਦੇ ਹੋਏ ਕਾਂਗੜ ਦੇ ਜਵਾਈ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਤੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਬੇ-ਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਸੱਤਾ ਸਾਂਭਦੇ ਹੀ ਮੁੱਖ ਮੰਤਰੀ ਸਮੇਤ ਸਮੁੱਚੀ ਕਾਂਗਰਸ ਦੇ ਇਰਾਦੇ ਬੇਈਮਾਨ ਹੋ ਗਏ ਤੇ ਉਨ੍ਹਾਂ ਆਮ ਲੋਕਾਂ ਦੇ ਧੀਆਂ-ਪੁੱਤਾਂ ਨੰੂ ਸਰਕਾਰੀ ਨੌਕਰੀਆਂ ਦੇਣ ਦੀ ਥਾਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦੇ ਰਾਹ ਤਿਆਰ ਕਰ ਲਏ | ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਪੁਲਿਸ 'ਚ ਡੀ. ਐੱਸ. ਪੀ. ਭਰਤੀ ਕਰਕੇ ਸਰਕਾਰੀ ਨੌਕਰੀ ਦਿੱਤੀ ਤੇ ਫਿਰ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਲੜਕੇ ਨੂੰ ਸਰਕਾਰੀ ਨੌਕਰੀ ਦੇਣ ਦੇ ਯਤਨ ਕੀਤੇ ਗਏ ਜੋ ਲੋਕ ਰੋਹ ਕਾਰਨ ਕਾਮਯਾਬ ਨਹੀਂ ਹੋ ਸਕੇ ਤੇ ਹੁਣ ਕੈਪਟਨ ਨੇ ਆਪਣੇ ਕੁਰਸੀ ਬਚਾਉਣ ਲਈ ਆਪਣੀ ਕੈਬਨਿਟ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਕਰ ਤੇ ਆਬਕਾਰੀ ਵਿਭਾਗ 'ਚ ਇੰਸਪੈਕਟਰ ਦੀ ਨੌਕਰੀ ਦੇ ਕੇ ਬੇਰੁਜ਼ਗਾਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਪਰ ਇਹ ਬੇਰੁਜ਼ਗਾਰਾਂ ਦੀ ਹਾਅ ਦਾ ਹੀ ਨਤੀਜਾ ਹੈ ਕਿ ਕੈਪਟਨ ਆਪਣੀ ਕੁਰਸੀ ਫਿਰ ਵੀ ਬਚਾਅ ਨਹੀਂ ਸਕੇ | ਬੇਰੁਜ਼ਗਾਰਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਬਜਾਏ ਕੁੱਟਿਆ ਜਾ ਰਿਹਾ ਹੈ, ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਪੱਕੇ ਕੀਤੇ ਜਾਣ ਦੀ ਮੰਗ ਲਈ ਕੱਚੇ ਕਾਮੇ ਪਰਿਵਾਰਾਂ ਸਮੇਤ ਸੜਕਾਂ 'ਤੇ ਰੁਲ ਰਹੇ ਹਨ ਪਰ ਸਰਕਾਰ ਦਾ ਇਨ੍ਹਾਂ ਵੱਲ ਕੋਈ ਧਿਆਨ ਨਹੀਂ | ਯੂਥ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ 'ਤੇ ਬੇਅਦਬੀ ਦੇ ਝੂਠੇ ਦੋਸ਼ ਲਗਾਉਂਦੇ ਹੋਏ ਸੱਤਾ ਹਾਸਲ ਕਰਨ ਲਈ ਕੈਪਟਨ ਨੇ ਪਾਵਨ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਸੀ ਜਦਕਿ ਕੈਪਟਨ ਆਪਣੇ ਕਾਰਜਕਾਲ 'ਚ ਉਕਤ ਦੋਸ਼ ਸਿੱਧ ਨਹੀਂ ਕਰ ਸਕੇ ਤੇ ਗੁਟਕਾ ਸਾਹਿਬ ਦੀ ਚੁੱਕੀ ਝੂਠੀ ਸਹੁੰ ਕਾਰਨ ਅੱਜ ਉਨ੍ਹਾਂ ਤੋਂ ਰਾਜ-ਭਾਗ ਖੁਸ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਤੋਂ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੇ ਹੱਥ ਫੜ੍ਹਾਉਣ ਲਈ ਕਾਹਲੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਕੈਪਟਨ ਤੇ ਕਾਂਗਰਸ ਵਲੋਂ ਕੀਤੇ ਗਏ ਲੋਕ ਵਿਰੋਧੀ ਫ਼ੈਸਲੇ ਰੱਦ ਕੀਤੇ ਜਾਣਗੇ |
ਸੰਗਤ ਮੰਡੀ, 19 ਸਤੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਅੱਗੇ ਗੋਲੀਆਂ ਪਿੰਡ 'ਚ ...
--ਸੁਨੀਲ ਮਨਚੰਦਾ--
ਬੁਢਲਾਡਾ, 19 ਸਤੰਬਰ- ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੰੁਡਾਂ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਮੁੱਖ ਬਾਜ਼ਾਰਾਂ ਅੰਦਰ ਪਸ਼ੂਆਂ ਦੀਆਂ ਆਪਸੀ ਲੜਾਈਆਂ ਦਾ ਖ਼ਮਿਆਜ਼ਾ ਲੋਕ ਜ਼ਖ਼ਮੀ ਹੋ ਕੇ ਭੁਗਤ ਰਹੇ ਹਨ ਪਰ ...
ਬੱਲੂਆਣਾ, 19 ਸਤੰਬਰ (ਗੁਰਨੈਬ ਸਾਜਨ)-ਪੁਲਿਸ ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਬੱਲੂਆਣਾ ਤੋਂ ਚੁੱਘੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਇਕ ਵਿਅਕਤੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਪੁਲਿਸ ਚੌਕੀ ਬੱਲੂਆਣਾ ਦੇ ਇੰਚਾਰਜ ਏ. ਐੱਸ. ਆਈ. ਸੁਰਜੀਤ ...
ਬੁਢਲਾਡਾ, 19 ਸਤੰਬਰ (ਸਵਰਨ ਸਿੰਘ ਰਾਹੀ)- ਦਿਨੋ-ਦਿਨ ਵਧਦੀ ਜਾ ਰਹੀ ਮਹਿੰਗਾਈ ਨੇ ਜਿੱਥੇ ਲੋਕਾਂ ਨੂੰ ਕੱਖੋਂ ਹੌਲਾ ਕਰ ਕੇ ਰੱਖ ਦਿੱਤਾ ਹੈ, ਉੱਥੇ ਲੋਕ ਲੁਕਵੇਂ ਢੰਗਾਂ ਨਾਲ ਸ਼ਰੇ੍ਹਆਮ ਹੋ ਰਹੀ ਲੁੱਟ ਕਰ ਕੇ ਦੂਹਰੀ ਆਰਥਿਕ ਮਾਰ ਝੱਲ ਰਹੇ ਹਨ ਪਰ ਸਬੰਧਿਤ ਵਿਭਾਗਾਂ ...
ਰਾਮਪੁਰਾ ਫੂਲ, 19 ਸਤੰਬਰ (ਗੁਰਮੇਲ ਸਿੰਘ ਵਿਰਦੀ)-ਪੰਜਾਬ ਕਿਸਾਨ ਯੂਨੀਅਨ ਵਲੋਂ ਦਿੱਲੀ ਮੋਰਚੇ ਨੂੰ ਤਕੜੇ ਕਰਨ ਲਈ ਵਿੱਢੀ ਗਈ ਪਿੰਡ ਪੱਧਰ ਦੀ ਤਿਆਰੀ ਵਜੋਂ ਪੰਜਾਬ ਕਿਸਾਨ ਯੂਨੀਅਨ ਦੀ ਕਮੇਟੀ ਦੀ ਚੋਣ ਕੀਤੀ ਗਈ | ਇਹ ਚੋਣ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾ ...
ਕੋਟਫੱਤਾ, 19 ਸਤੰਬਰ (ਰਣਜੀਤ ਸਿੰਘ ਬੁੱਟਰ)-ਕੇਅਰ ਇੰਡੀਆ ਐੱਨ. ਜੀ. ਓ. ਤੇ ਐੱਚ. ਡੀ. ਐੱਫ. ਸੀ. ਬੈਂਕ ਵਲੋਂ ਪਿੰਡ ਗੁਲਾਬਗੜ੍ਹ ਵਿਖੇ 150 ਕਿਸਾਨਾਂ ਨੂੰ ਜੈਵਿਕ ਖੇਤੀ ਦੀ ਸਿਖਲਾਈ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਅਰ ਇੰਡੀਆ ਦੇ ਖੇਤੀ ਮਾਹਿਰ ਡਾ. ਬਨਵਾਰੀ ...
ਬਠਿੰਡਾ, 19 ਸਤੰਬਰ (ਵੀਰਪਾਲ ਸਿੰਘ)- ਨੈਸ਼ਨਲ ਕ੍ਰਾਈਮ ਇੰਟੈਲੀਜੈਂਸ ਏਜੰਸੀ ਦੀ ਇਕ ਰਿਪੋਰਟ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਠੱਗੀ ਮਾਰਨ ਵਾਲੇ ਲੋਕਾਂ ਵਲੋਂ ਨਵੇਂ ਤਰੀਕੇ ਨਾਲ ਲੋਕਾਂ ਨਾਲ ਧੋਖਾ ਕਰਕੇ ਬੈਂਕ ਖਾਤਿਆਂ 'ਚੋਂ ਤੁਹਾਡੇ ਪੈਸੇ ਉਡਾਏ ਜਾ ਰਹੇ ਹਨ, ਜਰਾ ...
ਬਠਿੰਡਾ, 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੇਂਦਰ ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਕਿਸੇ ਵੀ ਕਿੱਤੇ 'ਚ ਮੁਹਾਰਤ ਹਾਸਲ ਕਰਵਾਉਣ ਲਈ ਸਰਕਾਰੀ ਪੱਧਰ 'ਤੇ ਟ੍ਰੇਨਿੰਗ ਕੇਂਦਰ ਖੋਲ੍ਹੇ ਗਏ ਹਨ, ਜਿਨ੍ਹਾਂ ਲਈ ਕੇਂਦਰ ਸਰਕਾਰ ਵਲੋਂ ਹਰ ...
ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)- ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਵਾਪਰਦੇ ਹਾਦਸਿਆਂ ਦੀ ਲੜੀ 'ਚ ਬੀਤੇ ਦਿਨ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਇਕ ਅਵਾਰਾ ਪਸ਼ੂ ਦੇ ਮੋਟਰਸਾਈਕਲ ਦੇ ਅਚਾਨਕ ਅੱਗੇ ਆ ਜਾਣ ਕਾਰਨ ਹੋਈ ਟੱਕਰ ਉਪਰੰਤ ਗੰਭੀਰ ਜ਼ਖ਼ਮੀ ਹੋਏ ...
ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਹਵਾਲਾਤੀਆਂ ਤੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਮੁਸਤੈਦੀ 'ਤੇ ਸਵਾਲ ਉੱਠ ਰਹੇ ਹਨ ਕਿ ਕਾਫੀ ...
ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਪਿੰਡ ਮਲਕਾਣਾ ਵਿਖੇ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ 'ਚ ਸਮਾਜ ਸੇਵੀ ਕੰਮਾਂ ਲਈ ਨੌਜਵਾਨ ਵੈੱਲਫੇਅਰ ਕਲੱਬ ਦਾ ਗਠਨ ਕੀਤਾ ਗਿਆ | ਕਲੱਬ ਦੇ 80 ਮੈਂਬਰਾਂ ਵਲੋਂ ਸਰਬਸੰਮਤੀ ਨਾਲ ਨੰਬਰਦਾਰ ਕੁਲਦੀਪ ...
ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)- ਸੀ. ਡੀ. ਪੀ. ਓ. ਦਫ਼ਤਰ ਰਾਮਪੁਰਾ ਵਲੋਂ ਪਿੰਡ ਚਾਉਕੇ ਵਿਖੇ ਮੈਡਮ ਗੁਰਪਿਆਰ ਕੌਰ ਦੀ ਅਗਵਾਈ ਹੇਠ ਪੋਸ਼ਣ ਮਾਹ ਮਨਾਇਆ ਗਿਆ | ਇਸ ਮੌਕੇ ਸੁਪਰਵਾਈਜ਼ਰ ਗਗਨਦੀਪ ਕੌਰ ਅਤੇ ਬਲਾਕ ਕੋਆਰਡੀਨੇਟਰ ਲਕਸ਼ਮੀ ਸਿੰਗਲਾ ਵਲੋਂ ਪੋਸ਼ਣ ਮਾਹ ...
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਪਿੰਡ ਸੇਖੂ ਵਿਖੇ ਹਲਕੇ ਦੇ ਉੱਘੇ ਸਮਾਜ ਸੇਵਕ ਰਵੀਪ੍ਰੀਤ ਸਿੰਘ ਸਿੱਧੂ ਨੇ ਪਿੰਡ ਦੇ 20 ਖਿਡਾਰੀਆਂ ਨੂੰ ਵਰਦੀਆਂ ਭੇਟ ਕੀਤੀਆਂ | ਇਸ ਮੌਕੇ ਉਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਜਿੱਥੇ ਖੇਡਾਂ ਨਾਲ ...
ਮੌੜ ਮੰਡੀ, 19 ਸਤੰਬਰ (ਗੁਰਜੀਤ ਸਿੰਘ ਕਮਾਲੂ) - ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਪਿੰਡ ਮਾਈਸਰਖਾਨਾ ਦੇ ਮੰਦਰ ਵਾਲੇ ਸ਼ੈੱਡਾਂ ਵਿਚ ਹੋਈ | ਮੀਟਿੰਗ ਵਿਚ ਹੋਏ ਫ਼ੈਸਲਿਆਂ ...
ਮਹਿਰਾਜ, 19 ਸਤੰਬਰ (ਸੁਖਪਾਲ ਮਹਿਰਾਜ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪੰਜਾਬ ਵਰਕਿੰਗ ਕਮੇਟੀ ਮੈਂਬਰ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਅਗਵਾਈ ਹੇਠ ਪਿੰਡ ਮਹਿਰਾਜ ਵਿਖੇ ...
ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਤਪਾਚਾਰੀਆ ਆਰ. ਐੱਲ. ਡੀ. ਜੈਨ ਗਰਲਜ਼ ਕਾਲਜ ਵਿਖੇ ਤਪਾਰਚਾਰੀਆ ਸੰਥਾਰਾ ਸਾਧਿਕਾ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਦਾ 97ਵਾਂ ਜਨਮ ਉਤਸਵ ਜੈਨ ਸਾਧਵੀ ਬਰਿੱਸਟ ਉੱਪ ਪ੍ਰਵਰਤਨੀ ਸ਼੍ਰਮਣੀ ਡਾ. ਰਵੀ ਰਸਮੀ ...
ਬਠਿੰਡਾ, 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਹਲਕਾ ਰਾਮਪੁਰਾ ਫੂਲ 'ਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਅਕਾਲੀ ਦਲ ਦੇ ...
ਗੁਰਦਾਸਪੁਰ, 19 ਸਤੰਬਰ (ਆਰਿਫ਼)-ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਵਿਦਿਆਰਥੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਯੂ.ਕੇ. ਦੀਆਂ 5 ਤੋਂ ਵੱਧ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਸਟੱਡੀ ਸੈਂਟਰ ਦੇ ਨੁਮਾਇੰਦੇ ...
ਬਠਿੰਡਾ, 19 ਸਤੰਬਰ (ਅਵਤਾਰ ਸਿੰਘ)-ਵੈਟਨਰੀ ਪੌਲੀਟੈਕਨਿਕ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਦੂਜਾ 5 ਰੋਜ਼ਾ ਬੱਕਰੀ ਪਾਲਣ ਸਬੰਧੀ ਸਿਖਲਾਈ ਕੋਰਸ ਸਮਾਪਤੀ ਮੌਕੇ ਡਾ. ਬਿਮਲ ਸ਼ਰਮਾ ਪਿ੍ੰਸੀਪਲ ਕਮ ਜੁਆਇੰਟ ਡਾਇਰੈਕਟਰ ਨੇ ਸਿੱਖਿਆਰਥੀਆਂ ਨੂੰ ...
ਭਾਗੀਵਾਂਦਰ, 19 ਸਤੰਬਰ (ਮਹਿੰਦਰ ਸਿੰਘ ਰੂਪ)-ਪੰਜਾਬ ਕਾਂਗਰਸ ਦੇ ਵਿਧਾਇਕ ਦਲ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ 'ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਰਕਰਾਂ 'ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਕਾਂਗਰਸ ...
ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫ਼ੌਜੀ ਜੇਠੂਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਦਿੱਤੇ ...
ਭੀਖੀ, 19 ਸਤੰਬਰ (ਗੁਰਿੰਦਰ ਸਿੰਘ ਔਲਖ) - ਆਲ ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਵਾਅਦਾ ਖ਼ਿਲਾਫ਼ੀ ਦੇ ਵਿਰੋਧ 'ਚ ਭੀਖੀ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ | ਭੀਖੀ, ਹੀਰੋਂ ਕਲਾਂ, ਕੋਟੜਾ ਕਲਾਂ, ਖੀਵਾ ਕਲਾਂ ਆਦਿ ਪਿੰਡਾਂ 'ਚ ਸਰਕਾਰ ਦੇ ...
ਬਠਿੰਡਾ, 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਜ਼ਿਲ੍ਹਾ ਮੈਜਿਸਟਰੇਟ ਪਰਮਵੀਰ ਸਿੰਘ ਨੇ ਜ਼ਿਲ੍ਹਾ ਬਠਿੰਡਾ ਅੰਦਰ ਹਰ ਪੀ. ਜੀ. ਮਾਲਕਾਂ ਨੂੰ ਪੀ. ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ/ਕਿਰਾਏਦਾਰਾਂ ਦੀ ਰਜਿਸਟੇ੍ਰਸ਼ਨ/ਵੈਰੀਫ਼ਿਕੇਸ਼ਨ ਸਬੰਧਿਤ ਪੁਲਿਸ ...
ਬਠਿੰਡਾ, 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੁਰਾਣੀਆਂ ਯਾਦਾਂ ਨੂੰ ਵਾਪਸ ਲਿਆਉਣ ਲਈ, ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਡਿਪਾਰਟਮੈਂਟ ਆਫ਼ ਟੂਰਿਜ਼ਮ ਨੇ ਮਾਈਕਰੋਸਾਫ਼ਟ ਟੀਮਜ਼ ਦੁਆਰਾ ਇਕ ਆਨਲਾਈਨ ਅਲੂਮਨੀ ਮੀਟ ...
ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਸਥਾਨਕ ਸ਼ਹਿਰ ਚੋਂ ਪਿਛਲੇ 3 ਹਫ਼ਤਿਆਂ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋਏ ਨਾਬਾਲਗ ਲੜਕੇ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ | ਲਾਪਤਾ ਬੱਚੇ ਦੇ ਮਾਪਿਆਂ ਵਲੋਂ ਆਪਣੇ ਪੱਧਰ 'ਤੇ ਕੀਤੀ ਗਈ ਪੜਤਾਲ ਤੋਂ ਬਾਅਦ ਥਾਣਾ ...
ਭੁੱਚੋ ਮੰਡੀ, 19 ਸਤੰਬਰ (ਬਿੱਕਰ ਸਿੰਘ ਸਿੱਧੂ)- ਪਿੰਡ ਚੱਕ ਫਤਹਿ ਸਿੰਘ ਵਾਲਾ ਵਿਖੇ ਸ਼ਹੀਦ ਬਾਬਾ ਫ਼ਤਹਿ ਸਿੰਘ ਵੈੱਲਫੇਅਰ ਸੁਸਾਇਟੀ, ਸਮੂਹ ਨਗਰ ਨਿਵਾਸੀਆਂ ਤੇ ਜਥੇਬੰਦੀਆਂ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦ ...
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਕਮਾਲੂ ਇਕਾਈ ਦੇ ਪ੍ਰਧਾਨ ਆਪਣੇ ਘਰੇਲੂ ਕੰਮਕਾਰਾਂ 'ਚ ਵਿਅਸਤ ਹੋ ਜਾਣ ਕਾਰਨ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਕਮਾਲੂ ਵਿਖੇ ਯੂਨੀਅਨ ਵਲੋਂ ...
ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੀ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਿੰਦੂ ਐਜੂਕੇਸ਼ਨ ਸੁਸਾਇਟੀ ਰਾਮਾਂ ਦੀ ਚੋਣ ਸਬੰਧੀ ਸਕੂਲ ਮੈਂਬਰਾਂ ਦੀ ਜਰਨਲ ਹਾਊਸ ਦੀ ਅਹਿਮ ਮੀਟਿੰਗ ਹੋਈ | ਇਸ ਮੌਕੇ ਸਮੂਹ ਮੈਂਬਰਾਂ ਨੇ ...
ਬਠਿੰਡਾ , 19 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਅਤੇ ਰਿਸਰਚ ਐਂਡ ਇਨੋਵੇਸ਼ਨ ਸੈੱਲ ਦੁਆਰਾ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਹਿਯੋਗ ਨਾਲ 'ਪਾਇਥਨ ਦੀ ਵਰਤੋਂ ਨਾਲ ਡਾਟਾ ਸਾਇੰਸਜ਼' ਬਾਰੇ 5 ਦਿਨਾਂ ...
ਮਹਿਰਾਜ, 19 ਸਤੰਬਰ (ਸੁਖਪਾਲ ਮਹਿਰਾਜ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਮਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ ਭਗਤਾਂ ਦੇ ਸਹਿਯੋਗ ਨਾਲ 9ਵਾਂ ਵਿਸ਼ਾਲ ਮਹਾਂਮਾਈ ਦਾ ਜਾਗਰਣ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮੁੱਖ ਕੋਟਲੀ ਬਾਜ਼ਾਰ ਮਹਿਰਾਜ ਵਿਖੇ ਕਰਵਾਇਆ ਗਿਆ ...
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)- ਹਲਕੇ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾਂ ਸਦਕਾ ਨੇੜਲੇ ਪਿੰਡ ਬਾਘਾ ਦੀ ਗਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਮਿਲੀ ਲੱਖਾਂ ਰੁਪਏ ਦੀ ਗ੍ਰਾਂਟ ਨਾਲ ਪੰਚਾਇਤ ਵਲੋਂ ਪਿੰਡ ਵਿਚ ਲੋਕਾਂ ਦੀ ਸਹੂਲਤ ਲਈ ...
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਬੀਤੇ ਦਿਨ ਸਥਾਨਕ ਬੰਗੀ ਰੋਡ ਤੋਂ ਸਰਕਾਰੀ ਸਕੂਲ ਰਾਮਸਰਾ ਵਿਖੇ ਪੜ੍ਹਨ ਲਈ ਗਿਆ ਵਿਦਿਆਰਥੀ ਨਸੀਬ ਕੁਮਾਰ (14) ਪੁੱਤਰ ਸਵ. ਬਨਵਾਰੀ ਲਾਲ ਵਾਪਸ ਘਰ ਨਹੀਂ ਪਹੁੰਚਿਆ, ਜਿਸ ਕਾਰਨ ਬੱਚੇ ਦੇ ਮਾਪੇ ਪ੍ਰੇਸ਼ਾਨ ਹੋ ਰਹੇ ਹਨ | ਪ੍ਰਾਪਤ ...
ਜੋਗਾ, 19 ਸਤੰਬਰ (ਹਰਜਿੰਦਰ ਸਿੰਘ ਚਹਿਲ)- ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਜੋਗਾ ਦੇ ਅਧੀਨ ਆਉਂਦੇ ਪਿੰਡ ਅਨੁਪਗੜ੍ਹ ਵਿਖੇ ਕਰਜ਼ਾ ਮੇਲਾ ਲਗਾਇਆ ਗਿਆ | ਮੈਨੇਜਰ ਸਤਿੰਦਰ ਕੁਮਾਰ ਨੇ ਕਿਸਾਨਾਂ ਅਤੇ ਗ਼ਰੀਬ ਲੋਕਾਂ ਨੂੰ ਡੇਅਰੀ ਲੋਨ, ਗੋਲਡ ਲੋਨ ਤੇ ਹੋਰ ਵੀ ...
ਨਥਾਣਾ, 19 ਸਤੰਬਰ (ਗੁਰਦਰਸ਼ਨ ਲੁੱਧੜ)-ਪੰਜਾਬ ਦੀ ਹੁਕਮਰਾਨ ਧਿਰ 'ਚ ਜਿੱਥੇ ਇਕ ਪਾਸੇ ਸੂਬੇ 'ਚ ਬਤੌਰ ਮੁੱਖ ਮੰਤਰੀ ਵਾਗਡੋਰ ਸੰਭਾਲਣ ਦੇ ਮੁੱਦੇ 'ਤੇ 'ਗ੍ਰਹਿ ਯੁੱਧ' ਸਿਖਰ 'ਤੇ ਚੱਲ ਰਿਹਾ ਹੈ, ਉੱਥੇ ਸੂਬੇ ਅੰਦਰ ਰੁਜ਼ਗਾਰ ਮੰਗਦੇ ਪੜ੍ਹੇ ਲਿਖੇ ਨੌਜਵਾਨਾਂ ਲਈ 'ਘਰ-ਘਰ ...
ਰਾਮਪੁਰਾ ਫੂਲ, 19 ਸਤੰਬਰ (ਗੁਰਮੇਲ ਸਿੰਘ ਵਿਰਦੀ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਰਾਜੂ ਜੇਠੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਤੇ ਉਨ੍ਹਾਂ ਨਾਲ ਪਿੰਡ ਮਹਿਰਾਜ ਕਾਂਗਰਸ ਦੇ ...
ਰਾਮਾਂ ਮੰਡੀ, 19 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਬੀਤੇ ਦਿਨੀਂ ਮੁਲਾਜ਼ਮ ਸੰਯੁਕਤ ਸੰਗਠਨ ਪੰਜਾਬ ਦੀ ਮੌੜ ਡਵੀਜ਼ਨ ਦੀ ਮੀਟਿੰਗ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਪਹੁੰਚੇ | ਮੀਟਿੰਗ 'ਚ ਸਰਬਸੰਮਤੀ ਨਾਲ ਡਵੀਜ਼ਨ ਕਮੇਟੀ ਦੀ ਚੋਣ ...
ਬਠਿੰਡਾ, 19 ਸਤੰਬਰ (ਵੀਰਪਾਲ) - ਪੰਜਾਬ ਸਰਕਾਰ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਜਵਾਈ ਨੂੰ ਆਬਕਾਰੀ ਵਿਭਾਗ 'ਚ ਪੰਜਾਬ ਸਰਕਾਰ ਵਲੋਂ ਇੰਸਪੈਕਟਰ ਦੀ ਨੌਕਰੀ ਦਿੱਤੇ ਜਾਣ ਦੇ ਬਾਅਦ ਪੰਜਾਬ ਦੇ ਬੇਰੁਜ਼ਗਾਰ, ਨੌਜਵਾਨ ਅਤੇ ਮੀਡੀਆ 'ਚ ਹੋ ਰਹੇ ਵਿਰੋਧ ਤੋਂ ...
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਧਰਨੇ ਜਾਰੀ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ...
ਬੁਢਲਾਡਾ, 19 ਸਤੰਬਰ (ਸੁਨੀਲ ਮਨਚੰਦਾ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਵਲੋਂ ਕੋਵਿਡ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ | ਇਸੇ ਸਿਲਸਿਲੇ ਤਹਿਤ ਅੱਜ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਕਲੱਬ ਦੇ ...
ਮਹਿਮਾ ਸਰਜਾ, 19 ਸਤੰਬਰ (ਰਾਮਜੀਤ ਸ਼ਰਮਾ) - ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ 27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਕਿਸਾਨਾਂ ਨਾਲ ਮੀਟਿੰਗਾਂ ਕਰਨ ਦਾ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦਾ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਹੈ | ਪਿੰਡ ਦਾਨ ...
ਰਾਮਪੁਰਾ ਫੂਲ, 19 ਸਤੰਬਰ (ਗੁਰਮੇਲ ਸਿੰਘ ਵਿਰਦੀ) - ਸਥਾਨਕ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਦਾ ਸਕਾਊਟ ਐਂਡ ਗਾਈਡਜ਼ ਦੇ ਨਿਪੁੰਨ ਰੋਵਰ ਰੇਂਜਰ ਕੈਂਪ ਵਿਚ ਅਨੋਖੇ ਤਜਰਬੇ ਹਾਸਲ ਕਰਦਿਆਂ ਕੋਰੋਨਾ ਤੋਂ ਬਾਅਦ ਨਵੇਂ ਸੈਸ਼ਨ ਦੀ ਸ਼ੁਰੂਆਤ ਜੋਸ਼ੋ ...
ਬਠਿੰਡਾ, 19 ਸਤੰਬਰ (ਅਵਤਾਰ ਸਿੰਘ)-ਗਣੇਸ਼ ਗਣਪਤੀ ਮਹਾਰਾਜ ਦੀ 11 ਦਿਨਾਂ ਦੀ ਪੂਜਾ ਬਾਅਦ ਸ਼ਰਧਾਲੂਆਂ ਵਲੋਂ ਵਿਧੀ ਵਿਧਾਨ ਤਹਿਤ ਵਿਸਰਜਿਤ ਕੀਤਾ ਜਾਂਦਾ ਹੈ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਸ਼ਰਧਾਲੂਆਂ ਦੀਆਂ ਟੋਲੀਆਂ ਵਲੋਂ ਢੋਲ ਨਗਾੜਿਆਂ ਅਤੇ ਡੀ. ...
ਮੰਡੀ ਬਰੀਵਾਲਾ, 19 ਸਤੰਬਰ (ਨਿਰਭੋਲ ਸਿੰਘ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੰੂਨਾਂ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਵਲੋਂ ਦਿੱਤੇ 27 ਸਤੰਬਰ ਨੰੂ ਭਾਰਤ ਬੰਦ ਦੇ ਸੱਦੇ ਦੀ ਸਫਲਤਾ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਖੁਸ਼ਵੰਤ ਸਿੰਘ ...
ਕੋਟਕਪੂਰਾ, 19 ਸਤੰਬਰ (ਮੋਹਰ ਸਿੰਘ ਗਿੱਲ)-ਸਥਾਨਕ ਮੋਗਾ ਸੜਕ 'ਤੇ ਸਥਿਤ ਇਕ ਟਾਇਲਾਂ ਦੇ ਗੁਦਾਮ 'ਚ ਟਾਇਲਾਂ ਚੋਰੀ ਹੋਣ 'ਤੇ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਰੁਪਿੰਦਰ ਸਿੰਘ ਵਾਸੀ ਬਰਗਾੜੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ | ਇਸ ਸਬੰਧੀ ਪੁਲਿਸ ...
ਫ਼ਰੀਦਕੋਟ, 19 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਸਾਹਿਤ ਵਿਚਾਰ ਮੰਚ ਫਰੀਦਕੋਟ ਵਲੋਂ 19 ਤੋਂ 23 ਸਤੰਬਰ ਤੱਕ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੁਸਤਕ ਮੇਲਾ 2021 ਲਗਾਇਆ ਗਿਆ ਹੈ | ਪੁਸਤਕ ਮੇਲੇ ਦੀ ਸ਼ੁਰੂਆਤ ਮੁੱਖ ਮਹਿਮਾਨ ਇੰਦਰਜੀਤ ਸਿੰਘ ਖਾਲਸਾ ਤੇ ਫੌਜਾ ...
ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਸਥਾਨਕ ਚੌਂਕ ਨੰ: 1 ਵਿਖੇ ਤੁਲਸੀ ਦੇ ਪੌਦੇ ਵੰਡ ਸਮਾਰੋਹ ਕਰਵਾਇਆ | ਪ੍ਰੀਸ਼ਦ ਦੇ ਸਰਪ੍ਰਸਤ ਸੁਨੀਲ ਸਿੰਗਲਾ ਅਤੇ ਪ੍ਰਧਾਨ ਮੰਨੂ ਵਰਮਾ ਨੇ ਦੱਸਿਆ ਹੈ ਕਿ ਤੁਲਸੀ ਦੇ ਪੌਦੇ ਹਰ ਸਾਲ ਸੰਸਥਾ ...
ਕੋਟਕਪੂਰਾ, 19 ਸਤੰਬਰ (ਮੋਹਰ ਗਿੱਲ, ਮੇਘਰਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਫ਼ਤਿਹ) ਬਲਾਕ ਕੋਟਕਪੂਰਾ ਵਲੋਂ ਕੋਠੇ ਗੱਜਣ ਸਿੰਘ ਵਾਲਾ ਦੀ ਮੀਟਿੰਗ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ, ਸੂਬਾ ਆਗੂ ਅਮਨਦੀਪ ਸਿੰਘ ਅਤੇ ਗੁਰਨਾਮ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ...
ਬਰਗਾੜੀ, 19 ਸਤੰਬਰ (ਲਖਵਿੰਦਰ ਸ਼ਰਮਾ)-ਜੀਤ ਮੈਡੀਕਲ ਸਟੋਰ, ਫਰੈਂਡਜ਼ ਮਿਲਕ ਪੁਆਇੰਟ, ਫਰੈਂਡਜ਼ ਇੰਟਰਲਾਕ ਟਾਈਲਜ਼ ਬਰਗਾੜੀ ਵਲੋਂ ਹਰ ਐਤਵਾਰ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਲਗਾਏ ਜਾਂਦੇ ਮੁਫ਼ਤ ਨਿਰੀਖਣ ਕੈਂਪਾਂ ਦੀ ਲੜੀ ਤਹਿਤ ਇਸ ਵਾਰ ਸਰੀਰ ਦੇ ਹਰ ਤਰ੍ਹਾਂ ਦੇ ...
ਸਾਦਿਕ, 19 ਸਤੰਬਰ (ਗੁਰਭੇਜ ਸਿੰਘ ਚੌਹਾਨ)-ਪੁਲਿਸ ਮੁਖੀ ਸਵਰਨਦੀਪ ਸਿੰਘ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਡੀ.ਐਸ.ਪੀ. ਅਵਤਾਰ ਚੰਦ ਅਤੇ ਡੀ.ਐਸ.ਪੀ. ਰਵੀ ਸ਼ੇਰ ਸਿੰਘ ਤੇ ਫਿਲਮ ਡਾਇਰੈਕਟਰ ਸਰਬਜੀਤ ਸਿੰਘ ਟੀਟੂ ਵਲੋਂ ਤਿਆਰ ਕੀਤੀ ...
ਬਰੇਟਾ, 19 ਸਤੰਬਰ (ਪਾਲ ਸਿੰਘ ਮੰਡੇਰ)- ਪਿੰਡ ਰੰਘੜਿਆਲ ਵਿਖੇ ਭੇਦਭਰੀ ਹਲਾਤ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ 'ਚੋਂ ਮਿਲੀ ਹੈ | ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (70) ਆਪਣੀ ਪਤਨੀ ਦੇ ਕੈਂਸਰ ਤੋਂ ਪੀੜਤ ਹੋਣ ਕਾਰਨ ...
ਸਰਦੂਲਗੜ੍ਹ, 19 ਸਤੰਬਰ (ਅਰੋੜਾ)-ਸਥਾਨਕ ਸ਼ਹਿਰ ਦੀ ਹਸਪਤਾਲ ਰੋਡ, ਰੋੜਕੀ ਰੋਡ, ਸਿਨੇਮਾ ਰੋਡ, ਗੁਰਦੁਆਰਾ ਸਰੋਵਰ ਸਾਹਿਬ ਰੋਡ, ਪੁਰਾਣਾ ਬਾਜ਼ਾਰ ਤੋਂ ਇਲਾਵਾ ਹੋਰ ਸ਼ਹਿਰ ਦੀਆਂ ਥਾਵਾਂ ਜਿੱਥੇ ਸੀਵਰੇਜ ਪਾਇਆ ਹੋਇਆ ਹੈ, ਉੱਥੇ ਚੱਲਦੇ ਪਾਣੀ ਦੀ ਨਿਕਾਸੀ ਵਾਲੇ ਗੰਦੇ ...
ਬਰੇਟਾ, 19 ਸਤੰਬਰ (ਜੀਵਨ ਸ਼ਰਮਾ)-ਇੱਥੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਹੈ | ਸਬ ਇੰਸਪੈਕਟਰ ਨਾਜਰ ਸਿੰਘ ਨੇ ਦੱਸਿਆ ਕਿ ਕਲਿਆਣੀ ਰਾਣੀ Ð(28) ਪਤਨੀ ਅਮਰਿੰਦਰ ਸਿੰਘ ਵਾਸੀ ਮਾਨਸਾ ਸਵੇਰ ਸਮੇਂ ਐਕਟਿਵਾ ਉੱਪਰ ਜਾਖਲ ਵੱਲ ਜਾ ਰਹੇ ਸਨ, ਬਰੇਟਾ-ਜਾਖਲ ਰੋਡ 'ਤੇ ਟਰਾਲੇ ...
ਸਰਦੂਲਗੜ੍ਹ, 19 ਸਤੰਬਰ (ਨਿ.ਪ.ਪ)- ਸਥਾਨਕ ਸ਼ਹਿਰ ਦੀ ਬਾਸਕਿਟਬਾਲ ਐਂਡ ਯੂਥ ਵੈੱਲਫੇਅਰ ਕਲੱਬ ਵਲੋਂ ਦੂਸਰੀ ਕਰਾਸ ਕੰਟਰੀ ਮੀਟ (6 ਕਿੱਲੋਮੀਟਰ) 26 ਸਤੰਬਰ ਨੂੰ ਕਰਵਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਰੋੜਕੀ ਚਾੌਕ ਤੋਂ ਕਰ ਕੇ ਸਮਾਪਤੀ ਸੰਧੂ ਜਿੰਮ ਚਿੰਲਿਗ ਸੈਂਟਰ ਰੋਡ ...
ਮਾਨਸਾ, 19 ਸਤੰਬਰ (ਵਿ. ਪ੍ਰਤੀ.)- ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਦੋਸ਼ ਲਗਾਇਆ ਹੈ ਕਿ ਸਕੂਲਾਂ ਦੇ ਵਿਕਾਸ ਲਈ ਗ੍ਰਾਂਟਾਂ ਦੇ ਮਾਮਲੇ 'ਚ ਸਕੂਲ ਮੁਖੀਆਂ ਨੂੰ ਪ੍ਰੇਸ਼ਾਨ ਕੀਤਾ ਜਾ ...
ਮਾਨਸਾ, 19 ਸਤੰਬਰ (ਵਿ. ਪ੍ਰਤੀ.)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਮਾਨਸਾ ਹਲਕੇ ਦੇ ਸੀਨੀਅਰ ਕਾਂਗਰਸ ਆਗੂ ਮਨਜੀਤ ਸਿੰਘ ਝੱਲਬੂਟੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਾਗਡੋਰ ਇਕ ਦਲਿਤ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਕੇ ਰਾਜ 'ਚ ...
ਭੀਖੀ, 19 ਸਤੰਬਰ (ਔਲਖ)-ਸ੍ਰੀ ਦੁਰਗਾ ਮੰਦਰ ਮਹਿਲਾ ਮੰਡਲ ਵਲੋਂ ਨਗਰ ਦੇ ਸਹਿਯੋਗ ਸਦਕਾ ਸਥਾਨਕ ਦੁਰਗਾ ਮੰਦਰ ਵਿਖੇ ਪਿਛਲੇ ਦਿਨਾਂ ਤੋਂ ਗਣੇਸ਼ ਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੀ, ਜਿਸ ਦਾ ਵਿਸਰਜਨ ਅੱਜ ਗਣਪਤੀ ਬੱਪਾ ਮੌਰੀਆ ਦੇ ਜੈਕਾਰਿਆਂ ਨਾਲ ਡੇਰਾ ਬਾਬਾ ...
ਮਾਨਸਾ, 19 ਸਤੰਬਰ (ਧਾਲੀਵਾਲ)-ਸਥਾਨਕ ਸੇਂਟ ਜੇਵੀਅਰ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਵਾਸੀ ਦੂਲੋਵਾਲ ਡੀ. ਡੀ. ਪੰਜਾਬੀ ਦੇ ਰਿਆਲਿਟੀ ਸ਼ੋਅ 'ਕਿਸ ਮੇਂ ਕਿਤਨਾ ਹੈ ਦਮ' ਦੇ ਗਰੈਂਡ ਫਾਈਨਲ 'ਚ ਪਹਿਲੀ ਰਨਰਅੱਪ ਬਣ ਗਈ ਹੈ | ਲੜਕੀ ਦੇ ਪਿਤਾ ਐਡਵੋਕੇਟ ...
ਮਾਨਸਾ, 19 ਸਤੰਬਰ (ਧਾਲੀਵਾਲ)- ਰੋਟਰੀ ਕਲੱਬ ਮਾਨਸਾ ਦੀ ਪ੍ਰਧਾਨਗੀ ਦਾ ਤਾਜ ਐਤਕੀਂ ਭਾਜਪਾ ਆਗੂ ਹਰਦੇਵ ਸਿੰਘ ਉੱਭਾ ਦੇ ਸਿਰ ਸਜਿਆ ਹੈ | ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਪ੍ਰਵੀਨ ਜਿੰਦਲ ਨੇ ਉਨ੍ਹਾਂ ਦੀ ਟੀਮ ਨੂੰ ਸਹੁੰ ਚੁਕਾਈ | ਕਲੱਬ ਦੇ 50 ਸਾਲ ਪੂਰੇ ਹੋਣ ਦੀ ...
ਭੀਖੀ, 19 ਸਤੰਬਰ (ਗੁਰਿੰਦਰ ਸਿੰਘ ਔਲਖ)- ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ | ਸੰਬੋਧਨ ਕਰਦਿਆਂ ਪਾਰਟੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਦਾ ਅਸਤੀਫ਼ਾ ਲੈਣਾ ...
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਕਿਸਾਨ ਸਭਾ ਦੇ ਆਗੂ ਤੇ ਸਾਬਕਾ ਵਿਧਾਇਕ ਕਾ. ਹਰਦੇਵ ਅਰਸ਼ੀ ਨੇ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੂਰੀ ਵਾਹ ਲਗਾ ਦੇਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX