ਵੈਨਿਸ (ਇਟਲੀ) 19 ਸਤੰਬਰ (ਹਰਦੀਪ ਸਿੰਘ ਕੰਗ)-ਇਟਲੀ ਸਰਕਾਰ ਦੁਆਰਾ ਐਂਟੀ ਕੋਰੋਨਾ ਵੈਕਸੀਨ ਮੁਹਿੰਮ ਤਹਿਤ ਪੂਰੇ ਦੇਸ਼ ਭਰ 'ਚ ਟੀਕਾਕਰਨ ਦੇ ਮੰਤਵ ਨਾਲ 15 ਅਕਤੂਬਰ ਤੋਂ ਕੰਮਾਂ-ਕਾਰਾਂ ਤੇ 'ਗਰੀਨ ਪਾਸ' ਲਾਜ਼ਮੀ ਹੋਣ ਦੀ ਸ਼ਰਤ ਰੱਖੇ ਜਾਣ ਦੇ ਐਲਾਨ ਨਾਲ ਇੱਥੇ ਕਾਮਿਆਂ 'ਚ ਇਕ ਤਰ੍ਹਾਂ ਨਾਲ ਹਫੜਾ-ਦਫੜੀ ਮਚ ਗਈ ਹੈ | ਦੱਸਣਯੋਗ ਹੈ ਕਿ ਯੂਰਪੀਅਨ ਕਮਿਸ਼ਨ ਦੇ ਨਿਯਮਾਂ ਤਹਿਤ ਇਟਲੀ 'ਚ ਦੋਵੇਂ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ 'ਗਰੀਨ ਪਾਸ' ਜਾਰੀ ਕੀਤਾ ਜਾਂਦਾ ਹੈ | ਇਸ ਪਾਸ ਨੂੰ ਰੱਖਣ ਵਾਲੇ ਵਿਅਕਤੀ ਨੂੰ ਹੀ ਜਨਤਕ ਥਾਂਵਾਂ 'ਤੇ ਤੁਰਨ-ਫਿਰਨ ਦੀ ਇਜਾਜ਼ਤ ਹੈ | ਹੁਣ ਇਹ ਪਾਸ ਕੰਮਾਂ 'ਤੇ ਜਾਣ ਲਈ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕਾਮਿਆਂ ਦੀ ਚਿੰਤਾ ਵਧੀ ਹੈ ਅਤੇ ਹੁਣ ਉਹ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਲਈ ਇਟਲੀ ਦੇ ਸਿਹਤ ਵਿਭਾਗ ਤੋਂ ਬੁਕਿੰਗ ਲੈਣ ਲੱਗੇ ਹਨ | ਪ੍ਰੰਤੂ ਬਹੁਤ ਸਾਰੇ ਲੋਕ ਇਸ 'ਗਰੀਨ ਪਾਸ' ਦੇ ਵਿਰੋਧ ਵਿਚ ਦਿਖਾਈ ਦੇ ਰਹੇ ਹਨ ਅਤੇ ਇਸ ਨੂੰ ਮਹਿਜ ਸਰਕਾਰੀ ਡਰਾਮਾ ਦੱਸ ਰਹੇ ਹਨ | ਇਸੇ ਪ੍ਰਕਾਰ ਇਟਲੀ ਦੇ ਮਿਲਾਨ ਅਤੇ ਰੋਮ ਸ਼ਹਿਰਾਂ 'ਚ ਇਸ 'ਗਰੀਨ ਪਾਸ' ਦੇ ਵਿਰੋਧ 'ਚ ਪ੍ਰਦਰਸ਼ਨ ਵੀ ਹੋਏ ਅਤੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ, ਸਿਹਤ ਮੰਤਰੀ ਰੋਬੇਰਟੋ ਸਪੇਰਾਸਾ ਦੀ ਇਸ ਨੀਤੀ ਦੀ ਆਲੋਚਨਾ ਕਰਦਿਆਂ ਸਰਕਾਰ ਵਿਰੋਧੀ ਆਪਣਾ ਰੋਹ ਜ਼ਾਹਿਰ ਕੀਤਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ 'ਚ ਲਗਾਏ ਜਾਂਦੇ 'ਕੋਵੀਸ਼ੀਲਡ' ਟੀਕੇ ਨੂੰ ਇਟਲੀ ਸਰਕਾਰ ਨੇ ਹਾਲੇ ਤੱਕ ਕੋਈ ਮਾਨਤਾ ਨਹੀਂ ਦਿੱਤੀ | ਇਸ ਲਈ ਭਾਰਤ 'ਚ ਦੋਵੇਂ ਟੀਕੇ ਲਗਵਾਉਣ ਵਾਲੇ ਵਿਅਕਤੀਆਂ ਨੂੰ ਵੀ ਇਟਲੀ ਪਹੁੰਚ ਕੇ ਦੁਬਾਰਾ ਵੈਕਸੀਨ ਲੈਣੀ ਪੈ ਰਹੀ ਹੈ |
ਟੋਰਾਂਟੋ, 19 ਸਤੰਬਰ (ਸਤਪਾਲ ਸਿੰਘ ਜੌਹਲ)-ਪੰਜਾਬੀਆਂ ਦੇ ਚਹੇਤੇ ਦੇਸ਼, ਕੈਨੇਡਾ 'ਚ 20 ਸਤੰਬਰ ਨੂੰ 44ਵੀਂ ਸੰਸਦ ਦੀ ਚੋਣ ਲਈ ਦੇਸ਼ ਭਰ ਵਿਚ ਵੋਟਾਂ ਪਾਈਆਂ ਜਾਣਗੀਆਂ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ 338 ਸੀਟਾਂ ਲਈ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ...
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਕੱਲ੍ਹ (ਸੋਮਵਾਰ) ਤੋਂ ਟੀਕਾਕਰਨ ਕੇਂਦਰਾਂ 'ਚ 12 ਤੋਂ 15 ਸਾਲ ਦੇ ਬੱਚਿਆਂ ਦੇ ਉਨ੍ਹਾਂ ਦੇ ਮਾਪਿਆਂ ਜਾਂ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਦੀ ਮੌਜੂਦਗੀ 'ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ | ਸਿਹਤ ...
ਵਿਸ਼ਾਖਾਪਟਨਮ, 19 ਸਤੰਬਰ (ਏਜੰਸੀ)-ਆਂਧਰਾ ਪ੍ਰਦੇਸ਼ ਵਿਚ ਦੋ ਸਾਲ ਪਹਿਲਾਂ ਇਕ ਕਿਸ਼ਤੀ ਦੁਰਘਟਨਾ ਵਿਚ ਇਕ ਜੋੜੇ ਦੀਆਂ ਜੁੜਵਾਂ ਬੇਟੀਆਂ ਦੀ ਮੌਤ ਹੋ ਗਈ ਸੀ ਅਤੇ ਹੁਣ ਇਕ ਵਾਰ ਫਿਰ ਇਸ ਜੋੜੇ ਦੇ ਘਰ ਜੁੜਵਾਂ ਬੇਟੀਆਂ ਨੇ ਜਨਮ ਲਿਆ ਹੈ | ਦਿਲਚਸਪ ਗੱਲ ਇਹ ਹੈ ਕਿ ਟੀ ...
ਕੇਪ ਕੇਨਾਵਰਲ, 19 ਸਤੰਬਰ (ਏਜੰਸੀ)-ਅਮਰੀਕੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਡ੍ਰੈਗਨ ਸਪੇਸਕਰਾਫਟ ਵਿਚ ਪੁਲਾੜ ਦੀ ਸੈਰ 'ਤੇ ਗਏ ਚਾਰ ਆਮ ਲੋਕ ਵਾਪਸ ਪਰਤ ਆਏ | ਏਅਰ ਕ੍ਰਾਫਟ ਨੇ ਫਲੋਰਿਡਾ ਦੇ ਤੱਟ ਤੋਂ ਅੱਗੇ ਅਟਲਾਂਟਿਕ ਸਮੁੰਦਰ ਵਿਚ ਲੈਡਿੰਗ ਕੀਤੀ | ...
ਸੈਕਰਾਮੈਂਟੋ 19 ਸਤੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਵਲੋਂ ਹਰੀ ਝੰਡੀ ਮਿਲਣ ਉਪਰੰਤ ਪਿਛਲੇ ਦਿਨਾਂ ਦੌਰਾਨ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਏ ਹਜ਼ਾਰਾਂ ਹੈਤੀ ਵਾਸੀਆਂ ਨੂੰ ਵਾਪਸ ਭੇਜਣ ਲਈ ਬਾਈਡਨ ਪ੍ਰਸ਼ਾਸਨ ਨੇ ਕਮਰਕੱਸੇ ਕਰ ਲਏ ਹਨ | ...
ਸਿਡਨੀ, 19 ਸਤੰਬਰ (ਹਰਕੀਰਤ ਸਿੰਘ ਸੰਧਰ)¸ਘਰ-ਘਰ ਵਿਚ ਪੰਜਾਬੀ ਸਾਹਿਤ ਨੂੰ ਕਿਤਾਬਾਂ ਜ਼ਰੀਏ ਪਹੁੰਚਾਉਣ ਦੇ ਮੰਤਵ ਨਾਲ ਪੁਸਤਕ ਮੇਲਾ ਕਰਵਾਇਆ ਗਿਆ | ਜੱਸੀ ਧਾਰੀਵਾਲ ਵਲੋਂ ਕੀਤੇ, ਇਸ ਉੱਦਮ ਵਿਚ ਕੋਵਿਡ-19 ਕਰਕੇ ਭਾਵੇਂ ਕਈ ਰੁਕਾਵਟਾਂ ਆਈਆਂ ਪਰ ਕਿਤਾਬਾਂ ਅਤੇ ...
ਐਡੀਲੇਡ 19 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਉਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਤੇ ਸਿੱਖ ਸੰਗਤ ਵਲੋਂ ਕੈਂਟਮੋਰ ਐਵੇਨਿਊ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸਾਲਾਨਾ ਸਮਾਗਮ ...
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ)-ਇਤਿਹਾਸ 'ਚ ਪਹਿਲੀ ਵਾਰ ਸਕਾਟਿਸ਼ ਸੰਸਦ 'ਚ ਜਿੱਤ ਕੇ ਪਹੁੰਚੀ ਪਹਿਲੀ ਸਿੱਖ ਔਰਤ ਪੈਮ ਗੋਸਲ ਦਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਸਨਮਾਨ ਕੀਤਾ ਗਿਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ: ਲੁਭਾਇਆ ਸਿੰਘ ...
ਸਿਡਨੀ, 19 ਸਤੰਬਰ (ਹਰਕੀਰਤ ਸਿੰਘ ਸੰਧਰ)¸ਘਰ-ਘਰ ਵਿਚ ਪੰਜਾਬੀ ਸਾਹਿਤ ਨੂੰ ਕਿਤਾਬਾਂ ਜ਼ਰੀਏ ਪਹੁੰਚਾਉਣ ਦੇ ਮੰਤਵ ਨਾਲ ਪੁਸਤਕ ਮੇਲਾ ਕਰਵਾਇਆ ਗਿਆ | ਜੱਸੀ ਧਾਰੀਵਾਲ ਵਲੋਂ ਕੀਤੇ, ਇਸ ਉੱਦਮ ਵਿਚ ਕੋਵਿਡ-19 ਕਰਕੇ ਭਾਵੇਂ ਕਈ ਰੁਕਾਵਟਾਂ ਆਈਆਂ ਪਰ ਕਿਤਾਬਾਂ ਅਤੇ ...
ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮੰਤਰੀ ਮੰਡਲ 'ਚ ਹੋਏ ਫੇਰ ਬਦਲ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਕੀ ਕੰਜ਼ਰਵੇਟਿਵ ਪਾਰਟੀ ਵਲੋਂ ਚੋਣ ਮਨੋਰਥ ਪੱਤਰ 'ਚ ਚੋਣਾਂ ਮੌਕੇ ਕੀਤੇ ਵਾਇਦੇ ਪੂਰੇ ਹੋ ਸਕਣਗੇ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ...
ਲੰਡਨ 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਇਸ ਹਫ਼ਤੇ ਨਿਊਯਾਰਕ 'ਚ ਹੋਣ ਵਾਲੀਆਂ ਸੰਯੁਕਤ ਰਾਸ਼ਟਰ ਮਹਾਂਸਭਾ ਦੀਆਂ ਉੱਚ ਪੱਧਰੀ ਮੀਟਿੰਗਾਂ ਦੌਰਾਨ ਜਲਵਾਯੂ ਤਬਦੀਲੀ ਨੂੰ ਲੈ ਕੇ 'ਠੋਸ ਕਦਮ' ਚੁੱਕਣ ਦੀ ਅਪੀਲ ਕਰਨਗੇ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX