ਕਪੂਰਥਲਾ, 19 ਸਤੰਬਰ (ਸਡਾਨਾ)-ਇਕ ਵਿਅਕਤੀ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੇ ਤੇ ਉਸ ਪਾਸੋਂ ਨਕਦੀ ਠੱਗਣ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਡੀ.ਐੱਸ.ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੌਰਵ ਧੀਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਵਾਸੀ ਮੈਰੀਪੁਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਕਿ ਇਕ ਨਾਮਾਲੂਮ ਔਰਤ ਆਪਣੇ ਮੋਬਾਈਲ ਨੰਬਰ ਤੋਂ ਉਸ ਨਾਲ ਗੱਲ ਕਰਦੀ ਹੈ ਤੇ ਉਸ ਨੂੰ ਵਟਸਐਪ 'ਤੇ ਵੀ ਕਾਲ ਕਰਦੀ ਹੈ | ਜਿਸ ਨੇ ਬੀਤੀ 14 ਸਤੰਬਰ ਨੂੰ ਉਸ ਨੂੰ ਨਵੀਂ ਦਾਣਾ ਮੰਡੀ ਵਿਖੇ ਬੁਲਾਇਆ ਤੇ ਕਿਹਾ ਕਿ ਉਸ ਨਾਲ ਇਕ ਲੜਕੀ ਆਈ ਹੋਈ ਹੈ, ਜਿਸ ਨੂੰ ਤੁਹਾਡੇ ਨਾਲ ਮਿਲਵਾਉਣਾ ਹੈ | ਜਿਸ 'ਤੇ ਉਹ ਆਪਣੀ ਕਾਰ ਲੈ ਕੇ ਨਵੀਂ ਦਾਣਾ ਮੰਡੀ ਵਿਖੇ ਚਲਾ ਗਿਆ ਅਤੇ ਦੋਵੇਂ ਔਰਤਾਂ ਉਸ ਦੀ ਗੱਡੀ ਦੀ ਪਿਛਲੀ ਸੀਟ 'ਤੇ ਬੈਠ ਗਈਆਂ | ਜਿਸ ਉਪਰੰਤ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਦੀ ਗੱਡੀ ਰੋਕ ਲਈ ਤੇ ਜ਼ਬਰਦਸਤੀ ਗੱਡੀ ਦੀ ਚਾਬੀ ਕੱਢ ਕੇ ਇਕ ਨੌਜਵਾਨ ਨੇ ਖ਼ੁਦ ਗੱਡੀ ਚਲਾਉਣ ਦੀ ਜਿੱਦ ਕੀਤੀ ਤੇ ਦੂਸਰਾ ਨੌਜਵਾਨ ਔਰਤਾਂ ਦੇ ਨਾਲ ਪਿੱਛੇ ਬੈਠ ਗਿਆ | ਡੀ.ਐੱਸ.ਪੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਲੜਕੀਆਂ ਤੇ ਉਨ੍ਹਾਂ ਦੇ ਸਾਥੀ ਸ਼ਿਕਾਇਤਕਰਤਾ ਨੂੰ ਨਡਾਲਾ ਵਿਖੇ ਲੈ ਗਏ ਤੇ ਉਸ ਪਾਸੋਂ ਬਲੈਕਮੇਲ ਕਰਕੇ 30 ਹਜ਼ਾਰ ਰੁਪਏ ਪੇਟੀਅਮ ਰਾਹੀਂ ਤੇ 20 ਹਜ਼ਾਰ ਰੁਪਏ ਏ.ਟੀ.ਐਮ. 'ਚੋਂ ਨਕਦ ਕਢਵਾ ਕੇ ਉਸ ਪਾਸੋਂ ਲੈ ਲਏ ਤੇ ਬਾਕੀ 80 ਹਜ਼ਾਰ ਰੁਪਏ ਦੇਣ ਲਈ ਉਸ ਪਾਸੋਂ ਚੈੱਕ ਲੈ ਲਿਆ ਤੇ ਕਿਹਾ ਕਿ ਨਕਦ ਪੈਸੇ ਦੇ ਕੇ ਚੈੱਕ ਲੈ ਜਾਵੀ, ਨਹੀਂ ਤਾਂ ਤੇਰੇ ਖ਼ਿਲਾਫ਼ ਕੇਸ ਦਰਜ ਕਰਵਾਵਾਂਗੇ | ਸ਼ਿਕਾਇਤਕਰਤਾ ਅਨੁਸਾਰ ਇਕ ਔਰਤ ਨੇ ਆਪਣਾ ਨਾਂਅ ਸੰਦੀਪ ਕੌਰ ਵਾਸੀ ਪ੍ਰੀਤ ਨਗਰ, ਦੂਸਰੀ ਨੇ ਆਪਣਾ ਨਾਂਅ ਆਸ਼ੀ ਵਾਸੀ ਕਪੂਰਥਲਾ ਤੇ ਲੜਕਿਆਂ 'ਚੋਂ ਇਕ ਨੇ ਆਪਣਾ ਨਾਂਅ ਸਾਜਨ ਵਾਸੀ ਰਾਵਾਂ, ਸੋਨੂੰ ਵਾਸੀ ਦਬੂਲੀਆ ਤੇ ਤੀਸਰੇ ਨੌਜਵਾਨ ਨੇ ਆਪਣਾ ਅਰਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਇਬਰਾਹੀਮਵਾਲ ਦੱਸਿਆ ਤੇ ਬਾਕੀ ਪੈਸੇ ਲੈਣ ਲਈ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਧਮਕੀਆਂ ਦਿੰਦੇ ਰਹੇ | ਡੀ.ਐੱਸ.ਪੀ. ਨੇ ਦੱਸਿਆ ਕਿ ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕੇਸ ਦਰਜ ਕਰਨ ਉਪਰੰਤ ਉਕਤ ਵਿਅਕਤੀ ਨੂੰ ਧਮਕਾਉਣ ਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਕਥਿਤ ਦੋਸ਼ੀ ਅਰਵਿੰਦਰ ਸਿੰਘ ਵਾਸੀ ਇਬਰਾਹੀਮਵਾਲ ਤੇ ਸੰਦੀਪ ਕੌਰ ਵਾਸੀ ਪ੍ਰੀਤ ਨਗਰ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ, ਜਿਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦੇ ਸਾਥੀਆਂ ਦੀ ਭਾਲ ਹੇਠ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ |
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਕਾਂਗਰਸ ਹਾਈਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਰਾਜ ਦਾ ਪਹਿਲਾ ਦਲਿਤ ਮੁੱਖ ਮੰਤਰੀ ਦੇ ਕੇ ਡਾ. ਬੀ.ਆਰ.ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਐਗਰੋ ਦੇ ਚੇਅਰਮੈਨ ਤੇ ਸਾਬਕਾ ਮੰਤਰੀ ...
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)-ਚੰਗੀ ਰੋਟੀ ਲਈ ਵਿਦੇਸ਼ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਨਜ਼ਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਕਰੀਬ 44 ਸਾਲਾ ਗੁਰਪ੍ਰੀਤ ਸਿੰਘ ...
ਬੇਗੋਵਾਲ, 19 ਸਤੰਬਰ (ਸੁਖਜਿੰਦਰ ਸਿੰਘ)-ਸਥਾਨਕ ਖ਼ਾਲਸਾ ਕਾਲਜ ਬੇਗੋਵਾਲ 'ਚ ਓ.ਬੀ.ਸੀ. ਫੈੱਡਰੇਸ਼ਨ ਪੰਜਾਬ ਦੇ ਬੁੱਧੀਜੀਵੀ ਗਰੁੱਪ ਦੀ ਮੀਟਿੰਗ ਬਲਵਿੰਦਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ 'ਚ ਹੋਈ | ਜਿਸ ਵਿਚ ਵੱਡੀ ਗਿਣਤੀ 'ਚ ਇਲਾਕੇ ਭਰ ਦੇ ਬੁੱਧੀਜੀਵੀਆਂ ਨੇ ਭਾਗ ...
ਬੇਗੋਵਾਲ, 19 ਸਤੰਬਰ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਕਾਂਗਰਸੀ ਆਗੂ ਭਜਨ ਸਿੰਘ ਸੰਧੂ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਵਾਈਸ ਪ੍ਰਧਾਨ ਬਲਰਾਮ ਸਿੰਘ ਨੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦਾ ਜ਼ਿਲ੍ਹਾ ਕਪੂਰਥਲਾ ਦਾ ਵਾਈਸ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਭੁੱਲਾਰਾਈ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਘਰ ਮਾਲਕ ਜਸਵਿੰਦਰ ਕੌਰ ਨੇ ਦੱਸਿਆ ਕਿ ...
ਕਪੂਰਥਲਾ, 19 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅੱਜ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਤੇ 4 ਵਿਅਕਤੀਆਂ ਨੂੰ ਸਿਹਤਯਾਬ ਹੋਣ 'ਤੇ ਛੁੱਟੀ ਦਿੱਤੀ ਗਈ | ਜ਼ਿਲ੍ਹੇ 'ਚ ਇਸ ਸਮੇਂ ਮਰੀਜ਼ਾਂ ਦੀ ਕੁੱਲ ਗਿਣਤੀ 17825 ਹੈ ਜਿਨ੍ਹਾਂ 'ਚੋਂ 17264 ਮਰੀਜ਼ ਸਿਹਤਯਾਬ ਹੋ ...
ਕਪੂਰਥਲਾ, 19 ਸਤੰਬਰ (ਸਡਾਨਾ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਤੇ ਸੇਵਾ ਮੁਕਤ ਜੱਜ ਮੰਜੂ ਰਾਣਾ ਵਲੋਂ ਬੀਤੇ ਦਿਨ ਆਪਣੇ ਸਾਥੀਆਂ ਦੇ ਨਾਲ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਸਪਤਾਲ ਅੰਦਰ ਸਰਜੀਕਲ ਵਾਰਡ ਵਿਚ ਬਦ-ਇੰਤਜ਼ਾਮੀ 'ਤੇ ਚਿੰਤਾ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਕਾਂਗਰਸ ਹਾਈਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਰਾਜ ਦਾ ਪਹਿਲਾ ਦਲਿਤ ਮੁੱਖ ਮੰਤਰੀ ਦੇ ਕੇ ਡਾ. ਬੀ.ਆਰ.ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਐਗਰੋ ਦੇ ਚੇਅਰਮੈਨ ਤੇ ਸਾਬਕਾ ਮੰਤਰੀ ...
ਕਪੂਰਥਲਾ, 19 ਸਤੰਬਰ (ਸਡਾਨਾ)-ਇਕ ਵਿਅਕਤੀ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੇ ਤੇ ਉਸ ਪਾਸੋਂ ਨਕਦੀ ਠੱਗਣ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਵਾਹਨਾਂ ਨੂੰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਦੇ ਮਾਮਲੇ 'ਚ ਹੋ ਰਹੀ ਖੱਜਲ ਖ਼ੁਆਰੀ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਵਿਭਾਗ ਵਲੋਂ ਫਗਵਾੜਾ 'ਚ ਸਿਰਫ਼ ਘਰ ਆ ...
ਕਪੂਰਥਲਾ, 19 ਸਤੰਬਰ (ਸਡਾਨਾ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਤੇ ਸੇਵਾ ਮੁਕਤ ਜੱਜ ਮੰਜੂ ਰਾਣਾ ਵਲੋਂ ਬੀਤੇ ਦਿਨ ਆਪਣੇ ਸਾਥੀਆਂ ਦੇ ਨਾਲ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਸਪਤਾਲ ਅੰਦਰ ਸਰਜੀਕਲ ਵਾਰਡ ਵਿਚ ਬਦ-ਇੰਤਜ਼ਾਮੀ 'ਤੇ ਚਿੰਤਾ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ, ਹਰੀਪਾਲ ਸਿੰਘ)-ਸੀ.ਆਈ.ਏ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਨਸ਼ੀਲੇ ਟੀਕੇ ਬਰਾਮਦ ਕਰਕੇ ਐਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ...
ਫੱਤੂਢੀਂਗਾ, 19 ਸਤੰਬਰ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਦੇ ਐੱਸ.ਐਚ.ਓ. ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਏ.ਐੱਸ.ਆਈ. ਰਾਜਵਿੰਦਰ ਸਿੰਘ ਪੁਲਿਸ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਡੇਂਗੂ ਤੋਂ ਬਚਾਅ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਸਿਹਤ ਵਿਭਾਗ ਦੀ ਟੀਮ ਨੇ ਅੱਜ ਆਹਲੂਵਾਲੀਆ ਮੁਹੱਲੇ ਦਾ ਦੌਰਾ ਹੈਲਥ ਇੰਸਪੈਕਟਰ ਕਮਲਜੀਤ ਸਿੰਘ ਦੀ ਅਗਵਾਈ 'ਚ ਕੀਤਾ ਤੇ ਲੋਕਾਂ ਦੇ ਘਰ-ਘਰ ਜਾ ਕੇ ਕੂਲਰਾਂ, ਫਰਿੱਜਾਂ ...
ਨਡਾਲਾ, 19 ਸਤੰਬਰ (ਮਨਜਿੰਦਰ ਸਿੰਘ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਵਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ, ਨਡਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਨਿਸ਼ਕਾਮ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਅਨਿੰਨ ਸੇਵਕ ਬਾਬਾ ...
ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ, ਥਿੰਦ)-ਪ੍ਰਵਾਸੀ ਠੇਕੇਦਾਰਾਂ, ਮਿਸਤਰੀਆਂ ਅਤੇ ਮਜ਼ਦੂਰਾਂ ਵਲੋਂ ਸਾਂਝੇ ਰੂਪ 'ਚ ਵਿਸ਼ਵਕਰਮਾ ਦਿਵਸ ਮਾਤਾ ਨੈਣਾ ਦੇਵੀ ਮੰਦਰ ਵੇਈਾ ਇਨਕਲੇਵ ਵਿਖੇ ਮਨਾਇਆ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਅਰਚਨਾ ਕੀਤੀ ਗਈ | ...
ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਕੀਟ ਨਾਸ਼ਕ ਦਵਾਈਆਂ ਤੇ ਰਸਾਇਣਿਕ ਖਾਦਾਂ ਤੋਂ ਬਿਨਾਂ ਘਰੇਲੂ ਬਗੀਚੀਆਂ ਵਿਚ ਫਲ ਤੇ ਸਬਜ਼ੀਆਂ ਪੈਦਾ ਕੀਤੀਆਂ ਜਾਣ | ਇਹ ਗੱਲ ਡਾ: ਸਤਬੀਰ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਨੇ ਇਫਕੋ ਅਤੇ ਬਾਲ ...
ਖਲਵਾੜਾ, 19 ਸਤੰਬਰ (ਪੱਤਰ ਪ੍ਰੇਰਕ)-ਡੀ. ਡੀ. ਪੰਜਾਬੀ ਅਤੇ ਜੀ ਮੀਡੀਆ ਦੇ ਸਪੌਂਸਰਡ ਪ੍ਰੋਗਰਾਮ ਟੇਲੈਂਟ ਕਾ ਮਹਾਂ ਸੰਗਰਾਮ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ 'ਕਿਸਮੇਂ ਕਿਤਨਾ ਹੈ ਦਮ' ਦੇ ਗਤਕੇ ਦੇ ਫਾਈਨਲ 'ਚ ਪਹੁੰਚੇ ਪਿੰਡ ਬੀੜ ਪੁਆਦ ਦੇ 10-11 ਸਾਲ ਦੇ ਬੱਚਿਆਂ ਵਲੋਂ 21 ...
ਕਪੂਰਥਲਾ, 19 ਸਤੰਬਰ (ਵਿ.ਪ੍ਰ.)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਨੂੰ ਸਿੱਖਿਆ ਵਿਭਾਗ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ...
ਨਡਾਲਾ, 19 ਸਤੰਬਰ (ਮਾਨ)-ਕਿਸਾਨ ਯੂਨੀਅਨ ਨਡਾਲਾ ਵਲੋਂ ਦਿੱਲੀ 'ਚ ਸਿੰਘੂ ਬਾਰਡਰ 'ਤੇ ਕਰੀਬ 10 ਮਹੀਨੇ ਤੋਂ ਚੱਲ ਰਹੇ ਸੰਘਰਸ਼ ਵਿਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ 2 ਗੱਡੀਆਂ 'ਚ ਕਿਸਾਨਾਂ ਦਾ ਕਾਫਲਾ ਲੋੜੀਂਦਾ ਸਾਮਾਨ ਲੈ ਕੇ ਰਵਾਨਾ ਹੋਇਆ | ਇਸ ...
ਤਲਵੰਡੀ ਚੌਧਰੀਆਂ, 19 (ਪਰਸਨ ਲਾਲ ਭੋਲਾ)-ਜਦੋਂ ਉਲੰਪਿਕ, ਏਸ਼ੀਆਈ ਜਾਂ ਕਾਮਨਵੈਲਥ ਖੇਡਾਂ 'ਚ ਦੇਸ਼ ਦਾ ਤਿਰੰਗਾ ਤੇ ਕੌਮੀ ਗੀਤ ਵੱਜਦਾ ਹੈ ਤਾਂ ਉਸ ਸਮੇਂ ਜੇਤੂ ਖਿਡਾਰੀਆਂ ਦੇ ਅੱਖਾਂ ਵਿਚ ਖ਼ੁਸ਼ੀ ਦੇ ਅੱਥਰੂ ਆ ਜਾਂਦੇ ਹਨ ਜਿਸ ਨਾਲ ਦੁਨੀਆਂ ਵਿਚ ਦੇਸ਼ ਦਾ ਮਾਣ ਵਧਦਾ ...
ਭੁਲੱਥ, 19 ਸਤੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਅਤੇ ਜ਼ਿਲ੍ਹਾ ਜਰਨਲ ਸਕੱਤਰ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ...
ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ, ਥਿੰਦ)-ਉਪ ਮੰਡਲ ਦਫ਼ਤਰ ਸੁਲਤਾਨਪੁਰ ਲੋਧੀ 1 ਅਤੇ 2 ਵਿਖੇ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਅਤੇ ਬਿੱਲਾਂ ਸਬੰਧੀ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੇ ਸਥਾਈ ਹੱਲ ਲਈ ਵਿਸ਼ੇਸ਼ ਕੈਂਪ ਐਸ.ਡੀ.ਓ. ਗੁਰਦੀਪ ਸਿੰਘ ਅਤੇ ਐਸ.ਡੀ.ਓ. ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ, ਹਰੀਪਾਲ ਸਿੰਘ)-ਇੱਥੋਂ ਦੇ ਮੁਹੱਲਾ ਰਣਜੀਤ ਨਗਰ ਵਿਖੇ ਦੋ ਧਿਰਾਂ ਦੀ ਆਪਸ 'ਚ ਹੋਈ ਲੜਾਈ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਧਿਰ ਦੀ ਮਹਿਲਾ ਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ...
ਫੱਤੂਢੀਂਗਾ, 19 ਸਤੰਬਰ (ਬਲਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੁਆਬਾ ਜ਼ੋਨ ਦੇ ਸੀਨੀਅਰ ਯੂਥ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਇਹ ਸਿੱਧ ...
ਫਗਵਾੜਾ, 19 ਮਾਰਚ (ਅਸ਼ੋਕ ਕੁਮਾਰ ਵਾਲੀਆ)-ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਵਲੋਂ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ...
ਨਡਾਲਾ, 19 ਸਤੰਬਰ (ਮਾਨ)-ਇੱਥੇ ਸਰਗਰਮ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਮਾਸਟਰ ਬਲਦੇਵ ਰਾਜ ਦੀ ਅਗਵਾਈ ਹੇਠ ਹੋਈ | ਜਿਸ ਵਿਚ ਮੌਜੂਦਾ ਸਿਆਸੀ ਹਾਲਾਤਾਂ ਅਤੇ ਕਸਬਾ ਨਡਾਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ | ਇਸ ਮੌਕੇ ਮਾਸਟਰ ਬਲਦੇਵ ਰਾਜ, ...
ਖਲਵਾੜਾ, 19 ਸਤੰਬਰ (ਮਨਦੀਪ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਧਾਰਮਿਕ ਸਮਾਗਮ ਕਰਵਾਇਆ ...
ਖਲਵਾੜਾ, 19 ਸਤੰਬਰ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ ਡਾਕਟਰ ਭਾਵਿਆ ਦੁਆਰਾ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਮਰੀਜ਼ਾਂ ਨੂੰ ...
ਖਲਵਾੜਾ, 19 ਸਤੰਬਰ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਵਿਖੇ ਪਿੰਡ ਦੇ ਹੀ ਸਾਬਕਾ ਪੰਚ ਬਲਵੀਰ ਚੰਦ, ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹੈ ਤੇ ਕੋਆਪ੍ਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਹੈ, ਵਲੋਂ ਬਣਾਈ ਜਾ ਰਹੀ ਕੋਠੀ ਦਾ ਮੁੱਖ ਗੇਟ ਕਮਿਊਨਿਟੀ ਹਾਲ ਦੀ ...
ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ, ਥਿੰਦ)-ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਜਿਸ ਨਾਲ ਕਾਰੋਬਾਰ ਵਿਚ ਵਾਧਾ ਹੁੰਦਾ ਹੈ | ਇਹ ਸ਼ਬਦ ਭਾਈ ਕੰਵਲਨੈਣ ਸਿੰਘ ਕੇਨੀ ...
ਡਡਵਿੰਡੀ, 19 ਸਤੰਬਰ (ਦਿਲਬਾਗ ਸਿੰਘ ਝੰਡ)-ਸ੍ਰੀ ਗੁਰੂ ਅਮਰਦਾਸ ਜੀ ਵਲੋਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਥਾਪੇ ਗਏ ਸਿੱਖ ਮੰਜੀਦਾਰ ਭਾਈ ਲਾਲੂ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ...
ਡਡਵਿੰਡੀ, 19 ਸਤੰਬਰ (ਦਿਲਬਾਗ ਸਿੰਘ ਝੰਡ)-ਪੰਜਾਬ ਕਾਂਗਰਸ ਦੀ ਤਖ਼ਤਾ ਪਲਟ ਸਥਿਤੀ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਜਸਬੀਰ ਸਿੰਘ ਡਡਵਿੰਡੀ, ਮਾਰਕੀਟ ਸੋਸਾਇਟੀ ਸੁਲਤਾਨਪੁਰ ਲੋਧੀ ਦੇ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦੀ ਧਰਮ ਪਤਨੀ ਤੇ ਸਾਬਕਾ ਵਿਧਾਇਕ ਮੋਹਨ ਲਾਲ ਤੇ ਚੌਧਰੀ ਮਨਜੀਤ ਦੀ ਮਾਤਾ ਸ੍ਰੀਮਤੀ ਰਾਜ ਰਾਣੀ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਹੋਈ | ਇਸ ...
ਕਪੂਰਥਲਾ, 19 ਸਤੰਬਰ (ਵਿ.ਪ੍ਰ.)-ਓ.ਬੀ.ਸੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਉੱਘੇ ਸਮਾਜ ਸੁਧਾਰਕ ਈ.ਵੀ. ਰਾਮਾ ਸੁਆਮੀ ਪੇਰਿਆਰ ਦੀ 143ਵੀਂ ਜੈਅੰਤੀ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਐਸੋਸੀਏਸ਼ਨ ਦੇ ਐਡੀਸ਼ਨਲ ਸਕੱਤਰ ਅਤੁੱਲ ...
ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ | ਇਹ ਪ੍ਰਗਟਾਵਾ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਅੱਜ ਪਿੰਡ ਪ੍ਰਵੇਜ਼ ਨਗਰ ਵਿਚ ਅਕਾਲੀ ਆਗੂ ਅਮਰੀਕ ਸਿੰਘ ...
ਫਗਵਾੜਾ 19 ਸਤੰਬਰ (ਹਰਜੋਤ ਸਿੰਘ ਚਾਨਾ)-ਕਿਸਾਨੀ ਅੰਦੋਲਨ ਦੇ ਹੱਕ ਵਿਚ ਅਤੇ ਕਾਲੇ ਕਾਨੂੰਨ ਪਾਸ ਕੀਤੇ ਜਾਣ ਦਾ ਇੱਕ ਸਾਲ ਪੂਰਾ ਹੋਣ ਤੇ ਦਿੱਲੀ 'ਚ ਕੀਤੇ ਰੋਸ ਮਾਰਚ ਨੇ ਮੋਦੀ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦਿੱਤੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਯੂਥ ...
ਕਾਲਾ ਸੰਘਿਆਂ, 19 ਸਤੰਬਰ (ਸੰਘਾ)-ਕਪੂਰਥਲਾ ਸਪੋਰਟਸ ਕਲੱਬ ਨਿਊਯਾਰਕ ਵਲੋਂ ਲੋਕਾਂ ਨੂੰ ਵੀਟ ਗ੍ਰਾਸ ਜੂਸ ਪਿਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ | ਵੀਟ ਗ੍ਰਾਸ ਜੂਸ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਖ਼ਤਮ ਕਰਨ ਵਿਚ ਸਹਿਯੋਗ ਦਿੰਦਾ ਹੈ ...
ਕਪੂਰਥਲਾ 19 ਸਤੰਬਰ (ਵਿ.ਪ੍ਰ.)-ਤਹਿਸੀਲ ਢਿਲਵਾਂ ਦੇ ਨੰਬਰਦਾਰਾਂ ਦੀ ਮੀਟਿੰਗ ਕਸਬਾ ਭੰਡਾਲ ਬੇਟ ਵਿਖੇ ਤਹਿਸੀਲ ਢਿਲਵਾਂ ਦੇ ਪ੍ਰਧਾਨ ਨੰਬਰਦਾਰ ਬਲਕਾਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ...
ਸੁਲਤਾਨਪੁਰ ਲੋਧੀ, 19 ਸਤੰਬਰ, (ਨਰੇਸ਼ ਹੈਪੀ, ਥਿੰਦ)-ਲਾਰਡ ਕਿ੍ਸ਼ਨਾ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ. ਐੱਡ. ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਕੀਤੀ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ...
ਨਡਾਲਾ, 19 ਸਤੰਬਰ (ਮਾਨ)-ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਚ ਮਾਤਾ ਤਿ੍ਪਤਾ ਜੀ ਐਜੂਕੇਸ਼ਨ ਫਾਊਾਡੇਸ਼ਨ ਕੈਲੀਫੋਰਨੀਆ (ਯੂ.ਐੱਸ.ਏ.) ਵਲੋਂ ਸਥਾਨਕ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਸਰੀਰਕ ਬਿਮਾਰੀਆਂ ਸਬੰਧੀ ਦੂਸਰਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ...
ਨਡਾਲਾ, 19 ਸਤੰਬਰ (ਮਾਨ)-ਹਲਕਾ ਭੁਲੱਥ ਦੇ ਸੀਨੀਅਰ ਆਗੂ ਹਰਿੰਦਰਜੀਤ ਦਾਰਾ ਮਕਸੂਦਪੁਰ ਨੂੰ ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ...
ਕਪੂਰਥਲਾ, 19 ਸਤੰਬਰ (ਸਡਾਨਾ)-ਸਥਾਨਕ ਹਿੰਦੂ ਕੰਨਿਆਂ ਕਾਲਜੀਏਟ ਸਕੂਲ ਦੇ ਹੋਮ ਸਾਇੰਸ ਤੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਆਰਟ ਐਂਡ ਕਰਾਫ਼ਟ ਵਿਸ਼ੇ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ਪੋ੍ਰਫੈਸ਼ਨਲ ਡਿਜਾਇਨਰ ਰਿਤੂ ਨੇ ਲਾਈਵ ਡੈਮੋ ਰਾਹੀਂ ...
ਕਪੂਰਥਲਾ, 19 ਸਤੰਬਰ (ਵਿ.ਪ੍ਰ.)-ਈਕੋਇਸਟਿਕ ਪਾਠਸ਼ਾਲਾ ਵਲੋਂ ਨਸ਼ਾ ਮੁਕਤੀ ਮੁਹਿਮ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸੈੱਲਫ਼ ਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਚ ਚੌਥੀ ਤੇ ਪੰਜਵੀਂ ਜਮਾਤ ਦੇ ਬੱਚਿਆਂ ਦੀ ਇਕ ਬਾਲ ਸਭਾ ਕਰਵਾਈ ਗਈ ਜਿਸ ਵਿਚ ਡਾ: ਸ਼ਿਵਮਿੰਦਰ ਨੇ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਲੈ ਕੇ 'ਫਗਵਾੜਾ ਜ਼ਿਲ੍ਹਾ ਬਣਾਓ ਫਰੰਟ' ਦੇ ਵਫ਼ਦ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਗਈ ਤੇ ਮੰਗ ਪੱਤਰ ਸੌਂਪਿਆ | ਜਿਸ 'ਚ ਵੱਡੀ ਗਿਣਤੀ 'ਚ ਸ਼ਹਿਰ ਤੇ ...
ਕਪੂਰਥਲਾ, 19 ਸਤੰਬਰ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ, ਮਹਿਲਾ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਰੇਨੂੰ, ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰ ਸਿੰਘ, ਜਿੰਦਰ ਪਹਿਲਵਾਨ ਤੇ ਹੋਰ ਪ੍ਰਮੁੱਖ ਆਗੂਆਂ ਨੇ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ...
ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਹਿੰਦੀ ਹਫ਼ਤੇ ਦੇ ਸਬੰਧ ਵਿਚ ਕਰਵਾਏ ਗਏ ਹਿੰਦੀ ਲੇਖ ਮੁਕਾਬਲੇ ਵਿਚ ਪ੍ਰੇਮ ਪ੍ਰਕਾਸ਼ ਸ਼ਰਮਾ ਐਸ.ਐਸ.ਈ. ਯੋਜਨਾ ਵਿਭਾਗ, ਹਿੰਦੀ ਨੋਟਿੰਗ ਤੇ ਡਰਾਫਟਿੰਗ ਰਾਈਟਿੰਗ ਮੁਕਾਬਲੇ ਵਿਚ ਡਰਾਇੰਗ ...
ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ, ਥਿੰਦ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ 3 ਕਾਲੇ ਖੇਤੀ ਕਾਨੰੂਨਾਂ ਦੇ ਵਿਰੋਧ ਵਿਚ ਬੀਤੇ ਕੱਲ੍ਹ ਕਾਲਾ ਦਿਵਸ ਮਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ...
ਗੁਰਦਾਸਪੁਰ, 19 ਸਤੰਬਰ (ਆਰਿਫ਼)-ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਵਿਦਿਆਰਥੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਯੂ.ਕੇ. ਦੀਆਂ 5 ਤੋਂ ਵੱਧ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਸਟੱਡੀ ਸੈਂਟਰ ਦੇ ਨੁਮਾਇੰਦੇ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਅਕਾਲੀ ਦਲ ਦੇ ਸਾਬਕਾ ਆਗੂ ਗੁਰਮੁਖ ਸਿੰਘ ਬਾਹੜਾ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਨਾਮਧਾਰੀ ਸੁਖਵਿੰਦਰ ਸਿੰਘ ਬਾਹੜਾ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬੰਗਾ ਰੋਡ ...
ਅੱਪਰਾ, 19 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਵਾਤਾਵਰਣ ਦੀ ਸ਼ੁਧਤਾ ਲਈ ਛੋਕਰਾਂ ਵਾਸੀ ਐਨ.ਆਰ.ਆਈ. ਵੀਰ ਹਰਕੋਮਲ ਸਿੰਘ ਕੈਨੇਡਾ ਦੇ ਸਹਿਯੋਗ ਨਾਲ ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਛੋਕਰਾਂ ਵਲੋਂ ਇਲਾਕੇ 'ਚ ਰੁੱਖ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਸੇ ਲੜੀ ਤਹਿਤ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ ਨੇੜਲੇ ਪਿੰਡ ਗੰਨਾ ਪਿੰਡ ਦੇ ਇਕ ਘਰ ਚੋਂ ਨਜਾਇਜ਼ ਸ਼ਰਾਬ ਦੀ ਚਲਦੀ ਭੱਠੀ ਸਮੇਤ 50 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਐਸ.ਐਚ.ਓ. ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਗੰਨਾ ਪਿੰਡ ਦੇ ਇਕ ਘਰ 'ਚ ਏ.ਐਸ.ਆਈ. ਜੈ ...
ਮਹਿਤਪੁਰ,19 ਸਤੰਬਰ (ਲਖਵਿੰਦਰ ਸਿੰਘ)-ਸ਼ੂਗਰਫੈਡ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ ਡਾ.ਪਰਮਜੀਤ ਸਿੰਘ,ਡਾ ਬਲਬੀਰ ਚੰਦ ਸਹਾਇਕ ਗੰਨਾਂ ਵਿਕਾਸ ਅਫਸਰ ਜਲੰਧਰ, ਡਾ.ਰਜਿੰਦਰ ਕੁਮਾਰ ਐਂਟੋਮਾਲੋਜਿਸਟ, ਡਾ.ਅਨੁਰਾਧਾ ...
ਸ਼ਾਹਕੋਟ, 19 ਸਤੰਬਰ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਤੋਂ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਸਵੇਰੇ ਬਸ ਰਾਹੀਂ ਰਵਾਨਾ ਹੋਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ...
ਨਕੋਦਰ, 19 ਸਤੰਬਰ (ਗੁਰਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਹਾਈਕਮਾਨ ਵਲੋਂ ਲਖਵੀਰ ਕੌਰ ਸੰਘੇੜਾ ਨੂੰ ਮਹਿਲਾ ਵਿੰਗ ਨਕੋਦਰ ਦੀ ਕੋਆਰਡੀਨੇਟਰ ਲਗਾਉਣ ਤੇ ਆਪ ਦੀ ਨਕੋਦਰ ਟੀਮ ਨੇ ਹਾਈਕਮਾਨ ਦਾ ਧੰਨਵਾਦ ਕੀਤਾ | ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਸ਼ੰਕਰ ਤੇ ਸ਼ਾਤੀ ਸਰੂਪ ...
ਮਲਸੀਆਂ, 19 ਸਤੰਬਰ (ਸੁਖਦੀਪ ਸਿੰਘ)-ਸੰਤ ਬਾਬਾ ਦਲੇਲ ਸਿੰਘ ਡੇਰਾ ਨਿਰਮਲ ਕੁਟੀਆ ਸਰਾਏ ਖਾਮ (ਕੱਚੀ ਸਰਾਂ) ਮਲਸੀਆਂ ਨਜ਼ਦੀਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਪੰਜ ਲੜਕੀਆਂ ਦੇ ਵਿਆਹ ਕੀਤੇ ਜਾਣਗੇ | ਇਹ ਪ੍ਰਗਟਾਵਾ ਮੁੱਖ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਡੀ.ਐੱਸ.ਪੀ. ਫਿਲੌਰ ਹਰਨੀਲ ਕੁਮਾਰ ਅਤੇ ਐਸ. ਐਚ. ਓ. ਇੰਸਪੈਕਟਰ ਸੰਜੀਵ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਇਲਾਕੇ ਵਿਚ ਪਿਛਲੇ ਦਿਨੀਂ ਕੁੱਝ ਲੁੱਟਾਂ-ਖੋਹਾਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ...
ਫਿਲੌਰ, 19 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਫਿਲੌਰ ਵਿਖੇ ਪਹੁੰਚੀ (ਸੀ.ਆਈ.ਏ.) ਜਲੰਧਰ ਦੀ ਵਿਸ਼ੇਸ਼ ਟੀਮ ਨੇ ਨਾਕੇ ਬੰਦੀ ਦੌਰਾਨ ਇਕ ਵਿਅਕਤੀ ਨੂੰ 400 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਦੇ ਸਬ-ਇੰਸਪੈਕਟਰ ਪੰਕਜ ਕੁਮਾਰ ...
ਮਲਸੀਆਂ, 19 ਸਤੰਬਰ (ਸੁਖਦੀਪ ਸਿੰਘ)-ਬੀਤੀ ਰਾਤ ਨਜ਼ਦੀਕੀ ਪਿੰਡ ਬਸਤੀ ਕੋਟਲੀ ਗਾਜਰਾਂ ਵਿਖੇ ਇੱਕ ਵਿਆਹ ਦੇ ਸਮਾਗਮ ਦੌਰਾਨ ਹੋਏ ਝਗੜੇ ਦੌਰਾਨ ਪਰਿਵਾਰ ਦੇ ਕਈ ਮੈਂਬਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਪਾਸਟਰ ਕੁਲਵੰਤ ਸਿੰਘ ਵਾਸੀ ਪਿੰਡ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਬੀਤੀ ਰਾਤ ਨੇੜਲੇ ਪਿੰਡ ਸ਼ਾਹਪੁਰ 'ਚ ਅੱਧੀ ਰਾਤ ਨੂੰ ਘਰ ਦੇ ਬਾਹਰ ਖੜ੍ਹੀ ਇਕ ਸਕੂਲ ਵੈਨ ਨੂੰ ਕਿਸੇ ਨੇ ਅੱਗ ਲਾ ਦਿੱਤੀ | ਵੈਨ ਦੇ ਮਾਲਕ ਅਜੈ ਕੁਮਾਰ ਪੁੱਤਰ ਮਹਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਕਰਜਜ਼ਾ ਚੱੁਕ ਕੇ ਟਾਟਾ ਮੈਜਿਕ ਪੀ ...
ਮਹਿਤਪੁਰ,19 ਸਤੰਬਰ (ਲਖਵਿੰਦਰ ਸਿੰਘ) ਮਹਿਤਪੁਰ ਦੀ ਛਿੰਝ ਗਰਾਂਊਡ ਵਿਖੇ ਗੱਦੀ ਭਾਈ ਸੰਤ ਸਧਾਰ ਜੀ,ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀ ਵੀਰਾਂ ਵਲੋਂ ਸਲਾਨਾ ਇਤਿਹਾਸਿਕ ਪੁਰਬ ਤੇ ਕਬੱਡੀ ਟੂਰਨਾਮੈਟ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਗੁਰੂਦੁਆਰਾ ਬਾਬਾ ਸੰਤ ...
ਅੱਪਰਾ, 19 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਿੰਘ ਸਭਾ ਮੋਰੋਂ ਵਿਖੇ ਕਰਵਾਏ ਗਏ | ਸਵ. ਸ. ਅਮਰ ਸਿੰਘ ਮਾਤਾ ਪ੍ਰੀਤਮ ਕੌਰ ਦੇ ਪਰਿਵਾਰ ਵਲੋਂ ਕਰਵਾਏ ...
ਸ਼ਾਹਕੋਟ, 19 ਸਤੰਬਰ (ਸਚਦੇਵਾ)-ਸ਼ੂਗਰ ਤੇ ਬੀ.ਪੀ ਦੇ ਮਰੀਜ਼ਾਂ ਲਈ ਰੋਜ਼ਾਨਾਂ ਸਮੇਂ ਸਿਰ ਦਵਾਈਆਂ ਲੈਣਾ ਤੇ ਨਿਯਮਤ ਡਾਕਟਰੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ, ਪਰ ਅਕਸਰ ਉਹ ਰੁਝੇਵਿਆਂ ਕਾਰਨ ਇਸ ਨੂੰ ਭੁੱਲ ਜਾਂਦੇ ਹਨ | ਇਸੇ ਕਰਕੇ ਸਿਹਤ ਵਿਭਾਗ ਹੁਣ ਇਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX