ਤਾਜਾ ਖ਼ਬਰਾਂ


ਕੋਰੋਨਾ ਦੀ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ - ਫ਼ੌਜ ਮੁਖੀ ਨਰਵਾਣੇ
. . .  31 minutes ago
ਨਵੀਂ ਦਿੱਲੀ, 7 ਦਸੰਬਰ - ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਦਾ ਕਹਿਣਾ ਹੈ ਕਿ ਨਵੇਂ ਰੂਪਾਂ ਦਾ ਉਭਰਨਾ ਅਤੇ ਕੇਸਾਂ ਦਾ ਪੁਨਰ-ਉਭਾਰ ਸੁਝਾਅ ਦਿੰਦਾ ਹੈ ਕਿ ਕੋਰੋਨਾ ਦੀ ਮਹਾਂਮਾਰੀ ਖ਼ਤਮ ਨਹੀਂ ਹੋਈ ...
ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਨਿਯੁਕਤ ਕੀਤੇ ਜ਼ਿਲ੍ਹਾ ਕੋਆਰਡੀਨੇਟਰ
. . .  42 minutes ago
ਨਵੀਂ ਦਿੱਲੀ, 7 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਹੇਠ ਲਿਖੇ ਲੋਕਾਂ ਨੂੰ ਏ.ਆਈ.ਸੀ.ਸੀ. ਦੇ ਜ਼ਿਲ੍ਹਾ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਚਨਚੇਤ ਵਡਾਲਾ ਭਿੱਟੇਵੱਢ ਦੇ ਸਕੂਲ ਦਾ ਕੀਤਾ ਦੌਰਾ
. . .  58 minutes ago
ਰਾਜਾਸਾਂਸੀ, 7 ਦਸੰਬਰ (ਹੇਰ, ਗੁਰਪ੍ਰੀਤ ਸਿੰਘ ਢਿੱਲੋਂ) - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਬਲਾਕ ਅੰਮ੍ਰਿਤਸਰ 3 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਵਡਾਲਾ ਭਿੱਟੇਵੱਢ ਦੇ ਸਕੂਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਸਕੂਲ ਦੇ ਸਫ਼ਾਈ ਸਮੇਤ ...
ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੇ ਰਣਨੀਤਕ ਸਲਾਹਕਾਰ ਅੱਜ ਕਰਨਗੇ ਕਈ ਮੁੱਦਿਆਂ 'ਤੇ ਬੈਠਕ
. . .  about 1 hour ago
ਨਵੀਂ ਦਿੱਲੀ, 7 ਦਸੰਬਰ - ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਅੱਜ ਇਮਯੂਨੋਜਨਿਕਤਾ, ਪ੍ਰਭਾਵਸ਼ੀਲਤਾ, ਸੁਰੱਖਿਆ, ਸਬੂਤ, ਅਤੇ ਬੂਸਟਰ ਡੋਜ਼ ਵੈਕਸੀਨੇਸ਼ਨ ਲਈ ਵਿਚਾਰ ਕਰਨ ਲਈ...
ਟਰਾਂਸਪੋਰਟ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ
. . .  about 1 hour ago
ਅੰਮ੍ਰਿਤਸਰ, 7 ਦਸੰਬਰ (ਗਗਨਦੀਪ ਸ਼ਰਮਾ) - ਟਰਾਂਸਪੋਰਟ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ । ਇਸ ਦੇ ਚੱਲਦਿਆਂ ਪੰਜਾਬ ਰੋਡਵੇਜ਼/ਪਨ ਬੱਸ ਅਤੇ ਪੀ.ਆਰ.ਟੀ.ਸੀ. ਬੱਸਾਂ ਦੇ ਚੱਕੇ ਜਾਮ ਕਰ ਦਿੱਤੇ ਗਏ ...
ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਧੇ ਤਿੱਖੇ ਨਿਸ਼ਾਨੇ
. . .  56 minutes ago
ਰਾਜਾਸਾਂਸੀ, 7 ਦਸੰਬਰ (ਹੇਰ, ਖੀਵਾ) - ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਹਨ | ਆਪ ਆਗੂਆਂ ਵਲੋਂ ਉਨ੍ਹਾਂ ਦੇ ਇੱਥੇ ਪਹੁੰਚਣ 'ਤੇ ਭਰਵਾਂ ਸਵਾਗਤ ....
ਅਲਬਰਟਾ ਅੰਦਰ ਓਮੀਕਰੋਨ ਕੋਵਿਡ-19 ਵੈਰੀਐਂਟ ਦੇ 12 ਕੇਸ ਪਾਏ ਗਏ
. . .  about 2 hours ago
ਕੈਲਗਰੀ,7 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਕੁੱਲ 12 ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਦੀ ਮੁਖੀ....
ਅਮਰੀਕਾ ਨੇ ਬੀਜਿੰਗ 'ਚ 2022 ਵਿੰਟਰ ਉਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਕੀਤਾ ਐਲਾਨ
. . .  about 3 hours ago
ਵਾਸ਼ਿੰਗਟਨ, 7 ਦਸੰਬਰ - ਅਮਰੀਕਾ ਨੇ ਬੀਜਿੰਗ ਵਿਚ 2022 ਵਿੰਟਰ ਉਲੰਪਿਕ ਦੇ ਕੂਟਨੀਤਕ ਬਾਈਕਾਟ ....
ਕੇਦਾਰਨਾਥ ਮੰਦਰ ਬਰਫ਼ ਦੀ ਮੋਟੀ ਚਾਦਰ ਹੇਠ ਢੱਕਿਆ
. . .  about 3 hours ago
ਉੱਤਰਾਖੰਡ, 7 ਦਸੰਬਰ - ਉੱਤਰਾਖੰਡ ਦਾ ਕੇਦਾਰਨਾਥ ਮੰਦਰ ਬਰਫ਼ ਦੀ ਮੋਟੀ ਚਾਦਰ ਹੇਠ....
ਪ੍ਰਧਾਨ ਮੰਤਰੀ ਅੱਜ ਗੋਰਖਪੁਰ 'ਚ 9,600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਪ੍ਰਧਾਨ ਮੰਤਰੀ ਮੋਦੀ ਅੱਜ ਗੋਰਖਪੁਰ ਵਿਚ 9,600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ...
ਪੰਜਾਬ ਦੇ ਮੁੱਖ ਮੰਤਰੀ ਨੇ ਦਰਮਿਆਨੇ ਤੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਜਾਣਨ ਲਈ ਸਰਹੱਦੀ ਖੇਤਰ ਦੇ ਪਿੰਡ ਖੁਆਲ਼ੀ ਦਾ ਕੀਤਾ ਦੌਰਾ
. . .  about 2 hours ago
ਅੰਮ੍ਰਿਤਸਰ, 7 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਦੇ ਮੁੱਖ ਮੰਤਰੀ ਸਾਨੂੰ ਚਰਨਜੀਤ ਸਿੰਘ ਚੰਨੀ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਭਾਰਤ-ਪਾਕਿ ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਪਹਿਲਾ ਸਫ਼ਾ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼

* ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਉਪ ਮੁੱਖ ਮੰਤਰੀ ਬਣੇ * ਰਾਹੁਲ, ਰਾਵਤ, ਸਿੱਧੂ, ਜਾਖੜ ਅਤੇ ਭੱਠਲ ਸਮੇਤ ਕਈ ਆਗੂ ਹੋਏ ਹਾਜ਼ਰ, ਕੈਪਟਨ ਅਮਰਿੰਦਰ ਸਿੰਘ ਰਹੇ ਗ਼ੈਰ-ਹਾਜ਼ਰ

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 20 ਸਤੰਬਰ -ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਅੱਜ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਨੇ ਵੀ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਹਾਲਾਂਕਿ ਉਪ ਮੁੱਖ ਮੰਤਰੀ ਬਣਾਏ ਜਾਣ ਲਈ ਬ੍ਰਹਮਾ ਮਹਿੰਦਰਾ ਦਾ ਨਾਂਅ ਚਰਚਾ ਵਿਚ ਸੀ, ਪਰ ਆਖ਼ਰੀ ਮੌਕੇ ਉਨ੍ਹਾਂ ਦੀ ਜਗ੍ਹਾ ਓ.ਪੀ. ਸੋਨੀ ਦਾ ਨਾਂਅ ਐਲਾਨ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਬ੍ਰਹਮਾ ਮਹਿੰਦਰਾ ਕੈਪਟਨ ਖੇਮੇ ਦੇ ਮੰਨੇ ਜਾਂਦੇ ਹਨ, ਇਸ ਲਈ ਉਨ੍ਹਾਂ ਦਾ ਨਾਂਅ ਕੱਟੇ ਜਾਣ ਦੀ ਚਰਚਾ ਹੈ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਖ਼ੁਦ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕੀਤਾ ਗਿਆ ਹੈ। ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਣਾ ਸੀ, ਪਰ 22 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਰਾਹੁਲ ਗਾਂਧੀ ਸਮਾਗਮ 'ਚ ਹਿੱਸਾ ਲੈਣ ਆ ਰਹੇ ਸਨ। ਉਨ੍ਹਾਂ ਦੇ ਆਉਣ 'ਤੇ ਹੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਰਾਹੁਲ ਗਾਂਧੀ ਦੇ ਆਉਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਰੋਹ ਵਿਚ ਸ਼ਾਮਿਲ ਨਹੀਂ ਹੋਏ, ਜਦਕਿ ਦੱਸਿਆ ਜਾ ਰਿਹਾ ਹੈ ਕਿ ਨਵੇਂ ਮੁੱਖ ਮੰਤਰੀ ਵਲੋਂ ਖ਼ੁਦ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ 'ਚ ਕਰਵਾਏ ਸਾਦੇ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਦੇ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰਾਹੁਲ ਗਾਂਧੀ ਨਾਲ ਮੰਤਰੀ ਮੰਡਲ ਅਤੇ ਤੁਰੰਤ ਲਾਏ ਜਾਣ ਵਾਲੇ ਸੰਭਾਵੀ ਫ਼ੈਸਲਿਆਂ ਬਾਰੇ ਵੀ ਸੰਖੇਪ ਚਰਚਾ ਕੀਤੀ ਗਈ। ਕੋਵਿਡ ਪ੍ਰੋਟੋਕਾਲ ਦੇ ਚੱਲਦਿਆਂ ਰਾਜ ਭਵਨ ਵਿਚ ਸਿਰਫ਼ 40 ਦੇ ਕਰੀਬ ਮਹਿਮਾਨਾਂ ਨੂੰ ਸੱਦਿਆ ਗਿਆ ਅਤੇ ਮੀਡੀਆ ਨੂੰ ਵੀ ਇਸ ਦੌਰਾਨ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਹਰੀਸ਼ ਚੌਧਰੀ, ਅਜੈ ਮਾਕਨ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਸੰਗਤ ਸਿੰਘ ਗਿਲਜੀਆਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੈ ਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ., ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਇਲਾਵਾ ਨਵੇਂ ਚੁਣੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

ਮਾਲਕਾਂ ਨੂੰ ਦਿੱਤੀ ਜਾਵੇਗੀ ਆਪਣੀ ਜ਼ਮੀਨ 'ਚੋਂ ਮੁਫ਼ਤ ਰੇਤਾ ਕੱਢਣ ਦੀ ਆਗਿਆ

ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)-ਨਵੇਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪਹਿਲੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗ਼ਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ 'ਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਸਿੱਖਿਆ ਅਤੇ ਸਿਹਤ ਦੇ ਪ੍ਰਮੁੱਖ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੱਤਾ ਤਾਂ ਕਿ ਮਿਆਰੀ ਸਿਹਤ ਸੇਵਾਵਾਂ ਅਤੇ ਸਿੱਖਿਆ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਮੰਤਰੀ ਮੰਡਲ ਨੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਤੁਰੰਤ 32,000 ਘਰਾਂ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਇਹ ਘਰ ਯੋਗ ਲਾਭਪਾਤਰੀਆਂ ਨੂੰ ਵਾਜਬ ਕਿਸ਼ਤਾਂ ਉਤੇ ਉਪਲਬਧ ਕਰਵਾਏ ਜਾਣਗੇ। ਮੰਤਰੀ ਮੰਡਲ ਨੇ ਇਹ ਵੀ ਵਿਚਾਰ ਕੀਤੀ ਕਿ ਠੇਕੇਦਾਰੀ ਵਿਵਸਥਾ ਨੂੰ ਖ਼ਤਮ ਕਰਨ ਲਈ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ 'ਚੋਂ ਮੁਫ਼ਤ ਰੇਤਾ ਕੱਢਣ ਦੀ ਆਗਿਆ ਦਿੱਤੀ ਜਾਵੇਗੀ। ਇਸ ਪ੍ਰਣਾਲੀ ਨਾਲ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ 'ਚੋਂ ਰੇਤਾ ਕੱਢ ਸਕੇਗਾ ਜਿਸ ਨਾਲ ਖਪਤਕਾਰਾਂ ਨੂੰ ਵਾਜਬ ਕੀਮਤਾਂ 'ਤੇ ਰੇਤਾ ਮੁਹੱਈਆ ਹੋਣ ਨੂੰ ਯਕੀਨੀ ਬਣਾਇਆ ਜਾ ਸਕੇਗਾ। ਮੰਤਰੀ ਮੰਡਲ ਨੇ ਅਨੁਸੂਚਿਤ ਜਾਤੀਆਂ/ਗ਼ਰੀਬੀ ਰੇਖਾ ਤੋਂ ਹੇਠਲੇ ਘਰੇਲੂ ਖਪਤਕਾਰਾਂ ਲਈ ਮੁਫ਼ਤ ਬਿਜਲੀ ਦੇ ਯੂਨਿਟ 200 ਯੂਨਿਟਾਂ ਤੋਂ ਵਧਾ ਕੇ 300 ਯੂਨਿਟ ਕਰਨ 'ਤੇ ਵੀ ਵਿਚਾਰ ਕੀਤੀ। ਮੰਤਰੀ ਮੰਡਲ ਨੇ ਵਧੀਕ ਮੁੱਖ ਸਕੱਤਰ (ਬਿਜਲੀ) ਨੂੰ ਅਗਲੀ ਕੈਬਨਿਟ ਵਿਚ ਤਜਵੀਜ਼ ਲਿਆਉਣ ਲਈ ਆਖਿਆ ਤਾਂ ਕਿ ਗ਼ਰੀਬ ਅਤੇ ਲੋੜਵੰਦਾਂ ਨੂੰ ਰਾਹਤ ਦਿੱਤੀ ਜਾ ਸਕੇ। ਮੰਤਰੀ ਮੰਡਲ ਵਲੋਂ ਪੇਂਡੂ ਜਲ ਸਪਲਾਈ ਸਕੀਮਾਂ ਅਧੀਨ ਚੱਲ ਰਹੇ ਟਿਊਬਵੈੱਲਾਂ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫ਼ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੇਂਡੂ ਇਲਾਕਿਆਂ ਵਿਚ ਪਾਣੀ ਦੀ ਮੁਫ਼ਤ ਸਪਲਾਈ ਵੀ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਸ਼ਹਿਰੀ ਖੇਤਰਾਂ ਦੇ ਖਪਤਕਾਰਾਂ ਨੂੰ ਘਰੇਲੂ ਪਾਣੀ ਤੇ ਸੀਵਰੇਜ ਦਰਾਂ ਤੋਂ ਰਾਹਤ ਦੇਣ ਲਈ ਵਿਚਾਰ ਕੀਤੀ। ਇਹ ਫ਼ੈਸਲਾ ਕੀਤਾ ਗਿਆ ਕਿ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਇਸ ਸਬੰਧ ਵਿਚ ਅਗਲੀ ਕੈਬਨਿਟ 'ਚ ਪ੍ਰਸਤਾਵ ਲਿਆਂਦਾ ਜਾਵੇਗਾ। ਮੰਤਰੀ ਮੰਡਲ ਨੇ ਪੰਜ ਮਰਲੇ ਦੇ ਪਲਾਟ ਅਲਾਟ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰ ਦਿੱਤਾ ਅਤੇ ਇਨ੍ਹਾਂ ਕੇਸਾਂ ਦਾ ਫ਼ੈਸਲਾ ਕਰਨ ਦੇ ਅਧਿਕਾਰ ਪੰਚਾਇਤ ਸੰਮਤੀਆਂ ਨੂੰ ਦਿੱਤੇ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਕਿ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਦੋ ਮਹੀਨਿਆਂ ਦੇ ਅੰਦਰ ਪਲਾਟਾਂ ਦੀ ਅਲਾਟਮੈਂਟ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਵਿਭਾਗ ਨੂੰ ਜਿਥੇ ਕਿਤੇ ਵੀ ਛੱਪੜ, ਸ਼ਮਸ਼ਾਨਘਾਟ ਅਤੇ ਕਬਰਿਸਤਾਨ ਲਈ ਜ਼ਮੀਨ ਖ਼ਰੀਦਣ ਦੀ ਲੋੜ ਹੈ, ਉੱਥੇ ਇਸ ਉਦੇਸ਼ ਲਈ ਨੀਤੀ ਲਿਆਂਦੀ ਜਾਵੇ। ਇਸ ਸਬੰਧੀ ਜ਼ਮੀਨ ਦੇ ਭਾਅ ਤੈਅ ਕਰਨ ਦੇ ਅਧਿਕਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਪੱਧਰ ਉਤੇ ਦਿੱਤੇ ਜਾਣਗੇ। ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ (ਪੀ.ਐਸ.ਸੀ.ਐਫ.ਸੀ.) ਵਲੋਂ ਕਾਬਜ਼ਕਾਰਾਂ ਨੂੰ ਵਾਜਬ ਕੀਮਤਾਂ ਉਤੇ ਜ਼ਮੀਨ ਅਲਾਟ ਕਰਨ ਲਈ ਨੀਤੀ ਘੜੀ ਜਾਵੇਗੀ। ਸਿੱਖਿਆ ਦੀ ਮਹੱਤਤਾ ਨੂੰ ਦਰਸਾਉਂਦਿਆਂ ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਕਿ ਸਿੱਖਿਆ ਦੇ ਅਧਿਕਾਰ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਬੰਧੀ ਅਤੇ ਯੋਗ ਵਿਦਿਅਕ ਸੰਸਥਾਵਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਵਿਆਪਕ ਨੀਤੀ ਤਿਆਰ ਕੀਤੀ ਜਾਵੇਗੀ, ਜਿਸ ਨੂੰ ਅਗਲੀ ਮੀਟਿੰਗ ਵਿਚ ਪੇਸ਼ ਕੀਤਾ ਜਾਵੇਗਾ। ਹੁਸ਼ਿਆਰਪੁਰ ਜ਼ਿਲ੍ਹੇ 'ਚ ਸ੍ਰੀ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਯਾਦਗਾਰ ਦੀ ਪ੍ਰਬੰਧਕੀ ਕਮੇਟੀ ਦੀ ਮੰਗ ਪ੍ਰਵਾਨ ਕਰਦੇ ਹੋਏ ਮੰਤਰੀ ਮੰਡਲ ਨੇ ਕੰਪਲੈਕਸ ਦੇ ਅੰਦਰ ਤੁਰੰਤ ਨਵਾਂ ਟਿਊਬਵੈੱਲ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਸੋਨੀ ਨੇ ਉਪ ਮੁੱਖ ਮੰਤਰੀ ਬਣ ਕੇ ਰਚਿਆ ਇਤਿਹਾਸ

ਅੰਮ੍ਰਿਤਸਰ, 20 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਸਰਹੱਦੀ ਖੇਤਰ ਲੋਪੋਕੇ ਦੇ ਪਛੜੇ ਪਿੰਡ ਭੀਲੋਵਾਲ 'ਚ 3 ਜੁਲਾਈ 1957 ਨੂੰ ਪੈਦਾ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਸਿਆਸੀ ਸਫਰ ਅੰਮ੍ਰਿਤਸਰ ਸ਼ਹਿਰ ਦੇ ਬਤੌਰ ਕੌਂਸਲਰ, ਮੇਅਰ ਤੋਂ ਸ਼ੁਰੂ ਹੋ ਕੇ ਕੈਬਨਿਟ ਮੰਤਰੀ ਤੇ ਹੁਣ ਉਪ ਮੁੱਖ ਮੰਤਰੀ ਤੱਕ ਜਾ ਪੁੱਜਿਆ ਹੈ। ਕਾਂਗਰਸੀ ਆਗੂ ਸ੍ਰੀ ਜਗਤ ਮਿੱਤਰ ਸੋਨੀ ਦੇ ਘਰ ਪੈਦਾ ਹੋਏ ਸ੍ਰੀ ਸੋਨੀ ਨੇ ਮਿਡਲ ਤੱਕ ਦੀ ਪੜ੍ਹਾਈ ਪਿੰਡ ਭੀਲੋਵਾਲ ਦੇ ਸਰਕਾਰੀ ਸਕੂਲ ਤੋਂ ਤੇ ਹਾਇਰ ਸੈਕੰਡਰੀ ਦੀ ਪੜ੍ਹਾਈ ਲੋਪੋਕੇ ਤੋਂ ਪੂਰੀ ਕਰਨ ਉਪਰੰਤ ਉਹ ਅਗਲੇਰੀ ਪੜ੍ਹਾਈ ਲਈ ਹਿੰਦੂ ਕਾਲਜ 'ਚ ਵੀ ਦਾਖਲ ਹੋਏ। ਇਸ ਉਪਰੰਤ ਇਨ੍ਹਾਂ ਸ਼ਹਿਰ ਆ ਕੇ ਇੱਥੇ ਆਪਣਾ ਸਿਆਸੀ ਸਫਰ ਬਤੌਰ ਕੌਂਸਲਰ ਸ਼ੁਰੂ ਕੀਤਾ ਤੇ ਉਸੇ ਸਾਲ 1991 'ਚ ਹੀ ਤਤਕਾਲੀ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੀ ਸਰਕਾਰ 'ਚ ਗੁਰੂ ਨਗਰੀ ਦੀ ਨਗਰ ਨਿਗਮ ਦੇ ਪਹਿਲੇ ਮੇਅਰ ਵਜੋਂ ਆਪਣੇ ਸਿਆਸੀ ਸਫਰ ਦੀ ਪਾਰੀ ਦੀ ਵਧੀਆ ਸ਼ੁਰੂਆਤ ਕੀਤੀ। ਕਾਮਰੇਡਾਂ ਦੇ ਗੜ੍ਹ ਮੰਨੇ ਜਾਂਦੇ ਹਲਕਾ ਪੱਛਮੀਂ 'ਚ ਉਨ੍ਹਾਂ ਪਹਿਲੀ ਵਾਰ ਕਾਮਰੇਡਾਂ ਦੇ ਵੋਟ ਬੈਂਕ ਨੂੰ ਸੰਨ ਲਾ ਕੇ ਆਜ਼ਾਦ ਤੌਰ 'ਤੇ 1997 ਤੇ ਫਿਰ 2002 'ਚ ਚੋਣ ਲੜੀ ਤੇ ਜੇਤੂ ਰਹੇ। ਤੀਜੀ ਵਾਰ ਉਨ੍ਹਾਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਹਲਕਾ ਪੱਛਮੀ ਤੋਂ 2007 'ਚ ਚੋਣ ਜਿੱਤੀ। ਉਪਰੰਤ ਹਲਕਾ ਪੱਛਮੀਂ ਰਾਖਵਾਂ ਹੋਣ ਕਾਰਨ ਉਹ ਸ਼ਹਿਰੀ ਵੋਟ ਵਾਲੇ ਹਲਕੇ ਕੇਂਦਰੀ ਤੋਂ 2012 ਤੋਂ ਹੁਣ ਤੱਕ ਦੋ ਵਾਰ ਭਾਜਪਾ ਉਮੀਦਵਾਰਾਂ ਨੂੰ ਸਿੱਧੇ ਮੁਕਾਬਲੇ 'ਚ ਹਰਾ ਕੇ ਕੁੱਲ 5 ਵਾਰ ਵਿਧਾਇਕ ਬਣ ਚੁੱਕੇ ਹਨ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਿੱਖਿਆ ਮੰਤਰੀ ਬਣੇ ਤੇ ਬਾਅਦ ਮੰਤਰੀ ਮੰਡਲ 'ਚ ਹੋਏ ਫੇਰ ਬਦਲ ਉਪਰੰਤ ਉਹ ਇਸ ਵੇਲੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਫੂਡ ਪ੍ਰੋਸੈਸਿੰਗ ਤੇ ਆਜ਼ਾਦੀ ਘੁਲਾਟੀ ਮਾਮਲੇ ਨਾਲ ਸਬੰਧਿਤ ਮੰਤਰਾਲੇ ਵੀ ਸੰਭਾਲ ਰਹੇ ਹਨ। ਜਦੋਂ ਕਿ ਹੁਣ ਹੋਏ ਸਿਆਸੀ ਫੇਰ ਬਦਲ 'ਚ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ 'ਚ ਉਪ ਮੁੱਖ ਮੰਤਰੀ ਦੇ ਮਹੱਤਵਪੂਰਨ ਅਹੁਦੇ ਲਈ ਨਾਮਜ਼ਦ ਹੋਏ ਹਨ।

ਮੰਤਰੀ ਮੰਡਲ ਦਾ ਵਿਸਤਾਰ ਛੇਤੀ

ਅੱਜ ਦਿੱਲੀ 'ਚ ਬਾਕੀ ਮੰਤਰੀਆਂ ਦੇ ਨਾਵਾਂ 'ਤੇ ਹੋਵੇਗਾ ਵਿਚਾਰ

ਚੰਡੀਗੜ੍ਹ, 20 ਸਤੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਨਵੇਂ ਮੰਤਰੀ ਮੰਡਲ ਦਾ ਵਿਸਤਾਰ ਅਗਲੇ ਇਕ ਦੋ ਦਿਨਾਂ ਵਿਚ ਸੰਭਵ ਹੈ। ਕਾਂਗਰਸ ਦੇ ਅਧਿਕਾਰਤ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਵਲੋਂ ਇਸ ਸਬੰਧੀ ਨਾਵਾਂ ਦੀ ਸੂਚੀ ਹਰੀਸ਼ ਰਾਵਤ ਆਦਿ ਨਾਲ ਵਿਚਾਰੀ ਜਾਵੇਗੀ। ਰਾਵਤ ਜਿਨ੍ਹਾਂ ਅੱਜ ਇਥੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਵਲੋਂ ਸੂਚੀ ਕੱਲ੍ਹ ਰਾਹੁਲ ਗਾਂਧੀ ਨੂੰ ਪੇਸ਼ ਕੀਤੀ ਜਾਵੇਗੀ। ਚਰਚਾ ਇਹ ਵੀ ਹੈ ਕਿ ਨਵੇਂ ਮੰਤਰੀ ਮੰਡਲ ਵਿਚ 3 ਤੋਂ 5 ਮੌਜੂਦਾ ਮੰਤਰੀਆਂ ਦੀ ਛਾਂਟੀ ਵੀ ਹੋ ਸਕਦੀ ਹੈ ਅਤੇ ਇਨ੍ਹਾਂ ਵਿਚ ਦੋ ਉਹ ਮੰਤਰੀ ਵੀ ਸ਼ਾਮਿਲ ਹੋ ਸਕਦੇ ਹਨ, ਜਿਨ੍ਹਾਂ ਵਿਰੁੱਧ ਮਗਰਲੇ ਦਿਨਾਂ ਦੌਰਾਨ ਘੁਟਾਲੇ ਵਿਚ ਸ਼ਮੂਲੀਅਤ ਸਬੰਧੀ ਮਾਮਲੇ ਅਦਾਲਤਾਂ ਵਿਚ ਵੀ ਪੁੱਜੇ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਿਕਟਵਰਤੀ ਇਕ ਦੋ ਮੰਤਰੀਆਂ ਦੀ ਛਾਂਟੀ ਦੀ ਵੀ ਕੋਸ਼ਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਕੈਪਟਨ ਮੰਤਰੀ ਮੰਡਲ ਵਿਚ ਦੂਸਰੇ ਨੰਬਰ ਦੇ ਮੰਤਰੀ ਬ੍ਰਹਮ ਮਹਿੰਦਰਾ ਦੇ ਨਵੇਂ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਚੌਥਾ ਸਥਾਨ ਹੀ ਮਿਲ ਸਕਦਾ ਹੈ, ਜਦੋਂਕਿ ਉਨ੍ਹਾਂ ਤੋਂ ਉੱਪਰ ਵਾਲੇ ਤਿੰਨੋਂ ਮੰਤਰੀ ਪਹਿਲਾਂ ਉਨ੍ਹਾਂ ਤੋਂ ਜੂਨੀਅਰ ਸਨ। ਚਰਚਾ ਇਹ ਵੀ ਹੈ ਕਿ ਬ੍ਰਹਮ ਮਹਿੰਦਰਾ ਨੂੰ ਵਿਧਾਨ ਸਭਾ ਦਾ ਸਪੀਕਰ ਵੀ ਬਣਾਇਆ ਜਾ ਸਕਦਾ ਹੈ। ਲੇਕਿਨ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅੱਜ ਇਥੇ ਹਰੀਸ਼ ਰਾਵਤ ਨੂੰ ਇਹ ਸਪਸ਼ਟ ਕੀਤੇ ਜਾਣ ਦੇ ਚਰਚੇ ਹਨ ਕਿ ਉਹ ਹੁਣ ਤਿੰਨ ਮਹੀਨਿਆਂ ਲਈ ਮੰਤਰੀ ਨਹੀਂ ਬਣਨਾ ਚਾਹੁੰਦੇ ਅਤੇ ਆਪਣੇ ਮੌਜੂਦਾ ਅਹੁਦੇ 'ਤੇ ਰਹਿ ਕੇ ਹੀ ਖ਼ੁਸ਼ ਹਨ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜਿਨ੍ਹਾਂ ਦੀ ਨਵੇਂ ਮੁੱਖ ਮੰਤਰੀ ਨਾਲ ਨਹੀਂ ਬਣਦੀ ਰਹੀ, ਹੁਣ ਦੁਬਾਰਾ ਮੰਤਰੀ ਮੰਡਲ ਵਿਚ ਕੀ ਥਾਂ ਲੈਣਗੇ। ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਅੱਜ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਦੀ ਹਾਜ਼ਰੀ ਕਾਰਨ ਕੁਝ ਮੰਤਰੀਆਂ ਤੇ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਕੋਲ ਆਪਣੀ ਲਾਬੀ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਨ੍ਹਾਂ ਕਿਸੇ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ।
ਰਾਹੁਲ ਗਾਂਧੀ ਨੇ ਰਜ਼ੀਆ ਸੁਲਤਾਨਾ ਨੂੰ ਕੀ ਕਿਹਾ?
ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਲੋਂ ਪੰਜਾਬ ਰਾਜ ਭਵਨ ਵਿਖੇ ਮਲੇਰਕੋਟਲਾ ਤੋਂ ਕਾਂਗਰਸੀ ਵਿਧਾਇਕਾ ਤੇ ਕੈਪਟਨ ਸਰਕਾਰ ਵਿਚ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨਾਲ ਕੰਨ ਵਿਚ ਕੀਤੀ ਘੁਸਰ-ਮੁਸਰ ਮੌਕੇ 'ਤੇ ਮੌਜੂਦ ਪੰਜਾਬ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਅੰਦਰ ਚਰਚਾ ਦਾ ਵਿਸ਼ਾ ਬਣੀ ਰਹੀ। ਸ੍ਰੀ ਗਾਂਧੀ ਨੇ ਰਜ਼ੀਆ ਸੁਲਤਾਨਾ ਦੇ ਕੰਨ ਵਿਚ ਕੀ ਕਿਹਾ? ਬਾਰੇ ਤਾਂ ਕੋਈ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਚਿਹਰੇ ਦੀ ਮੁਸਕਰਾਹਟ ਦੇ ਸਿਆਸੀ ਹਲਕਿਆਂ ਅੰਦਰ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਲਈ ਕੋਵਿਡ-19 ਦੇ ਮੱਦੇਨਜ਼ਰ ਕੇਵਲ 40 ਕੁ ਲੋਕਾਂ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ ਸੀ ਅਤੇ ਇਸ ਸਮਾਗਮ 'ਚ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਤੇ ਸਾਬਕਾ ਵਜ਼ੀਰਾਂ ਸਮੇਤ ਕਈ ਵੱਡੇ ਅਧਿਕਾਰੀ ਮੌਜੂਦ ਸਨ। ਇਕ ਕਾਂਗਰਸੀ ਆਗੂ ਮੁਤਾਬਿਕ ਸ੍ਰੀ ਰਾਹੁਲ ਗਾਂਧੀ ਨੇ ਦੂਰ ਖੜ੍ਹੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਅਤੇ ਰਾਜ ਭਵਨ ਦੇ ਲਾਅਨ ਵਿਚ ਇਕ ਪਾਸੇ ਲਿਜਾ ਕੇ ਰਜ਼ੀਆ ਦੇ ਕੰਨ ਵਿਚ ਕੋਈ ਗੱਲ ਕੀਤੀ। ਸੂਬਾਈ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਸ੍ਰੀ ਗਾਂਧੀ ਵਲੋਂ ਕੇਵਲ ਰਜ਼ੀਆ ਸੁਲਤਾਨਾ ਨੂੰ ਇਕ ਪਾਸੇ ਲਿਜਾ ਕੇ ਇਕੱਲਿਆਂ ਕੰਨ 'ਚ ਕੀਤੀ ਗੱਲਬਾਤ ਦਾ ਭੇਤ ਜਾਣਨ ਲਈ ਕਈ ਕਾਂਗਰਸੀ ਆਗੂ ਤਰਲੋਮੱਛੀ ਹੁੰਦੇ ਵੇਖੇ ਗਏ। ਵਰਨਣਯੋਗ ਹੈ ਕਿ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪਤੀ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਇਸ ਵੇਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਿੰਸੀਪਲ ਰਣਨੀਤਕ ਸਲਾਹਕਾਰ ਅਤੇ ਪੰਜਾਬ ਕਾਂਗਰਸ ਤੇ ਕੇਂਦਰੀ ਕਾਂਗਰਸ ਦਰਮਿਆਨ ਕੋਆਰਡੀਨੇਟਰ ਹਨ।

ਮੈਂ ਅਮੀਰਾਂ ਦਾ ਨਹੀਂ ਆਮ ਆਦਮੀ ਦਾ ਨੁਮਾਇੰਦਾ-ਚੰਨੀ

ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸਹੁੰ ਚੁੱਕਣ ਦੇ ਤੁਰੰਤ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਭਵਨ 'ਚ ਪਹਿਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਦਿਹਾੜੀ ਮਜ਼ਦੂਰਾਂ ਅਤੇ ਕਿਸਾਨਾਂ ਸਮੇਤ ਸਮਾਜ ਦੇ ਗ਼ਰੀਬ ਤਬਕੇ ਦੇ ਨੁਮਾਇੰਦੇ ਹਨ। ਉਨ੍ਹਾਂ ਕਿਹਾ ਮੈਂ ਅਮੀਰਾਂ ਦਾ ਨਹੀਂ, ਮੈਂ ਪੰਜਾਬ ਦੇ ਆਮ ਆਦਮੀ ਦਾ ਨੁਮਾਇੰਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਹੀ ਆ ਕੇ ਮਿਲੇ ਜੋ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ, ਜੋ ਰੇਤ ਮਾਫ਼ੀਆ ਦਾ ਕਾਰੋਬਾਰ ਕਰਦੇ ਹਨ ਉਹ ਮੇਰੇ ਕੋਲ ਨਾ ਆਉਣ। ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਪਾਣੀ ਅਤੇ ਬਿਜਲੀ ਦੇ ਬਿੱਲ ਤੁਰੰਤ ਮੁਆਫ਼ ਕਰੇਗੀ ਪਰ ਗ਼ਰੀਬ ਵਰਗ ਦੇ ਵੀ ਪਾਣੀ ਤੇ ਬਿਜਲੀ ਦੇ ਬਿੱਲ ਮੁਆਫ਼ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਅਸੀਂ ਕੇਂਦਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿਤਾਂ 'ਤੇ ਮੁਸੀਬਤ ਨਹੀਂ ਆਉਣ ਦੇਵਾਂਗੇ। ਜੇਕਰ ਕਿਸਾਨ ਡੁੱਬਿਆ ਤਾਂ ਦੇਸ਼ ਦੀ ਪੂਰੀ ਮਾਲੀ ਹਾਲਤ ਡੁੱਬ ਜਾਵੇਗੀ ਅਤੇ ਪੰਜਾਬ ਡੁੱਬ ਜਾਵੇਗਾ। ਹਾਈਕਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕ੍ਰਾਂਤੀਵਾਦੀ ਨੇਤਾ ਹਨ। ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਲਈ ਚੰਗਾ ਕੰਮ ਕੀਤਾ ਹੈ ਅਤੇ ਜੋ ਬਾਕੀ ਰਹਿ ਗਿਆ ਹੈ ਉਹ ਪੂਰਾ ਕੀਤਾ ਜਾਵੇਗਾ। ਸਰਕਾਰ ਦੀ ਕਿਸੇ ਦੇ ਖ਼ਿਲਾਫ਼ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ ਹੈ, ਕਿਸੇ ਬੇਦੋਸ਼ਿਆਂ ਨੂੰ ਥਾਣਿਆਂ 'ਚ ਰੁਲਣ ਨਹੀਂ ਦਿੱਤਾ ਜਾਵੇਗਾ ਸਭ ਨੂੰ ਇਨਸਾਫ਼ ਮਿਲੇਗਾ, ਤਹਿਸੀਲਾਂ 'ਚ ਕੰਮ ਦਰੁਸਤ ਕੀਤਾ ਜਾਵੇਗਾ ਅਤੇ ਜੋ ਦੋਸ਼ੀ ਹੋਵੇਗਾ ਉਹ ਕਾਨੂੰਨ ਤੋਂ ਬਚ ਨਹੀਂ ਸਕੇਗਾ। ਅਸੀਂ ਕਾਂਗਰਸ ਪਾਰਟੀ ਦੁਆਰਾ ਪ੍ਰਸਤਾਵਿਤ ਏਜੰਡੇ 'ਤੇ ਕੰਮ ਕਰਾਂਗੇ। ਪਾਰਟੀ ਸਰਵਉੱਚ ਹੈ, ਮੁੱਖ ਮੰਤਰੀ ਜਾਂ ਕੈਬਨਿਟ ਨਹੀਂ। ਹਾਈਕਮਾਨ ਵਲੋਂ ਦਿੱਤੇ 18 ਨੁਕਾਤੀ ਪ੍ਰੋਗਰਾਮ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਹ ਹਫ਼ਤੇ 'ਚ ਦੋ ਦਿਨ ਆਮ ਲੋਕਾਂ ਨਾਲ ਮਿਲਣ ਲਈ ਸਕੱਤਰੇਤ ਵਿਚ ਮੌਜੂਦ ਰਹਿਣਗੇ। ਉਨ੍ਹਾਂ ਨੇ ਸਕੱਤਰੇਤ ਦੇ ਅਫ਼ਸਰਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਸਮੱਸਿਆਵਾਂ ਲੈ ਕੇ ਪੁੱਜਣ ਵਾਲੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੱਤੀ ਕਿ ਆਮ ਲੋਕਾਂ ਨੂੰ ਮਿਲਣ ਲਈ ਦਫ਼ਤਰਾਂ 'ਚ ਮੌਜੂਦ ਰਹਿਣ। ਹੁਣ ਇਹ ਨਹੀਂ ਹੋਵੇਗਾ ਕਿ ਡੀ.ਸੀ ਅੰਦਰ ਬੈਠੇ ਚਾਹ ਪੀ ਰਹੇ ਹਨ ਅਤੇ ਲੋਕ ਬੈਠੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਵੀ ਹਾਜ਼ਰ ਸਨ।
ਹੜਤਾਲੀ ਮੁਲਾਜ਼ਮ ਕੰਮ 'ਤੇ ਪਰਤਣ, ਹੋਣਗੇ ਸਾਰੇ ਹੱਲ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਾਰੇ ਹੜਤਾਲ ਖ਼ਤਮ ਕਰਕੇ ਕੰਮ 'ਤੇ ਪਰਤ ਆਉਣ ਅਤੇ ਮੈਨੂੰ ਥੋੜ੍ਹਾ ਸਮਾਂ ਦੇਣ। ਉਨ੍ਹਾਂ ਦੀ ਹਰ ਮੰਗ ਪੂਰੀ ਕਰ ਦਿੱਤੀ ਜਾਵੇਗੀ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਬਕਾਇਆ ਜਲਦ ਦਿੱਤਾ ਜਾਵੇਗਾ ਅਤੇ ਹਰ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਮੈਂ ਕਾਰ 'ਚ ਲਗਾ ਰੱਖਿਆ ਹੈ ਬਿਸਤਰਾ
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਾਰ ਵਿਚ ਹੀ ਬਿਸਤਰਾ ਲਗਾ ਰੱਖਿਆ ਹੈ। ਸਵੇਰੇ 4 ਵਜੇ ਨਿਕਲ ਕੇ 7 ਵਜੇ ਤੱਕ ਆਪਣੇ ਕੰਮ ਉੱਤੇ ਪਹੁੰਚ ਜਾਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਸਮੇਂ ਦੀ ਰੋਕ ਦਾ ਧਿਆਨ ਰੱਖੋ ਅਤੇ ਲਾਪਰਵਾਹੀ ਨਾ ਵਰਤੋ।
ਮੀਡੀਆ ਦੇ ਸਵਾਲਾਂ ਤੋਂ ਭੱਜੇ ਨਵੇਂ ਮੁੱਖ ਮੰਤਰੀ
ਪ੍ਰੈੱਸ ਕਾਨਫ਼ਰੰਸ ਦੌਰਾਨ ਨਵੇਂ ਮੁੱਖ ਮੰਤਰੀ ਨੇ ਕਰੀਬ 40 ਮਿੰਟ ਤੱਕ ਆਪਣੀ ਗੱਲ ਰੱਖੀ। ਹਾਲਾਂਕਿ ਇਸ ਮੌਕੇ ਉਨ੍ਹਾਂ ਦੇ ਨਾਲ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਵੀ ਮੌਜੂਦ ਸਨ, ਪਰ ਦੋਵੇਂ ਕੁਝ ਨਹੀਂ ਬੋਲੇ। ਮੁੱਖ ਮੰਤਰੀ ਨੇ ਜਦੋਂ ਆਪਣੀ ਗੱਲ ਖ਼ਤਮ ਕੀਤੀ ਤਾਂ ਸਵਾਲਾਂ ਦੀ ਬੁਛਾਰ ਦੇ ਨਾਲ ਤਿਆਰ ਪੱਤਰਕਾਰ ਇਸ ਤੋਂ ਪਹਿਲਾਂ ਕੋਈ ਸਵਾਲ ਪੁੱਛਦੇ, ਮੁੱਖ ਮੰਤਰੀ ਇਹ ਕਹਿੰਦੇ ਹੋਏ ਉੱਠ ਕੇ ਚਲੇ ਗਏ ਕਿ ਅੱਜ ਇੰਨਾ ਹੀ ਕਾਫ਼ੀ ਹੈ। ਬਾਕੀ ਗੱਲਾਂ ਫਿਰ ਕਿਸੇ ਦਿਨ ਕਰਾਂਗੇ।
ਪਾਰਦਰਸ਼ੀ ਸਰਕਾਰ ਬਣਾਈ ਜਾਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਇਕ ਪਾਰਦਰਸ਼ੀ ਸਰਕਾਰ ਦਿੱਤੀ ਜਾਵੇਗੀ, ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ, ਪੰਜਾਬ ਏਕਤਾ ਅਤੇ ਅਖੰਡਤਾ ਨਾਲ ਅੱਗੇ ਵਧੇਗਾ, ਧਰਮ ਅਤੇ ਜਾਤ ਦੇ ਨਾਂਅ 'ਤੇ ਕੋਈ ਬਖੇੜਾ ਨਹੀਂ ਖੜ੍ਹਾ ਹੋਵੇਗਾ, ਕਿਸੇ ਗ਼ਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਜੋ ਕੁਨੈਕਸ਼ਨ ਕੱਟੇ ਗਏ ਹਨ ਉਹ ਬਹਾਲ ਹੋਣਗੇ ਅਤੇ ਉਨ੍ਹਾਂ ਦੇ ਬਕਾਇਆ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ। ਸ਼ਹਿਰਾਂ 'ਚ ਡੇਢ ਸੌ ਤੋਂ ਦੋ ਸੌ ਗਜ਼ ਦੇ ਮਕਾਨਾਂ 'ਚ ਰਹਿੰਦੇ ਲੋਕਾਂ ਦੇ ਵਾਟਰ ਸਪਲਾਈ ਸੀਵਰੇਜ ਦੇ ਬਿੱਲ ਮੁਆਫ਼ ਕਰਨ ਬਾਰੇ ਕੈਬਨਿਟ 'ਚ ਫ਼ੈਸਲਾ ਲਿਆ ਜਾਵੇਗਾ।
ਭਾਵੁਕ ਹੋ ਕੇ ਦੱਸੀ ਆਪਣੀ ਗ਼ਰੀਬੀ ਦੀ ਦਾਸਤਾਂ ...
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜੋ ਆਮ ਆਦਮੀ-ਆਮ ਆਦਮੀ ਕਰਦੇ ਫਿਰ ਰਹੇ ਹਨ ਕਾਂਗਰਸ ਨੇ ਦਿਖਾ ਦਿੱਤਾ ਕਿ ਆਮ ਆਦਮੀ ਨੂੰ ਕਿਸ ਤਰ੍ਹਾਂ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਾਂਗਰਸ ਹਾਈਕਮਾਨ ਨੇ ਇਕ ਆਮ ਆਦਮੀ ਨੂੰ, ਜਿਸ ਦੇ ਕੋਲ ਕੁਝ ਨਹੀਂ ਸੀ, ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਦਿੱਤਾ। ਉਨ੍ਹਾਂ ਆਪਣੀ ਮਾਤਾ ਜੀ ਨੂੰ ਯਾਦ ਕਰਦਿਆਂ ਅੱਖਾਂ ਭਰ ਲਈਆਂ ਅਤੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਆਪਣੀ ਮਾਂ ਦੇ ਨਾਲ ਛੱਪੜ 'ਚੋਂ ਗਾਰ ਕੱਢ ਕੇ ਲਿਆਉਂਦਾ ਸੀ ਅਤੇ ਘਰ ਦੀਆਂ ਕੰਧਾਂ ਲਿੱਪਿਆ ਕਰਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਟੈਂਟ ਲਗਾਉਂਦੇ ਸਨ ਅਤੇ ਕਾਂਗਰਸ ਨੇ ਇਕ ਗ਼ਰੀਬ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਜੋ ਗ਼ਰੀਬੀ 'ਚੋਂ ਉੱਠ ਰਹੇ ਹਨ ਅੱਗੇ ਵੱਧ ਰਹੇ ਹਨ ਉਨ੍ਹਾਂ ਦੀ ਬਾਂਹ ਰਾਹੁਲ ਗਾਂਧੀ ਨੇ ਫੜੀ ਹੈ।

 

ਮੋਦੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੂਬਾ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਜਾਰੀ ਰੱਖਣਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਚ ਇਕ ਸਾਦੇ ਸਮਾਰੋਹ ਦੌਰਾਨ ਸ੍ਰੀ ਚੰਨੀ ਨੂੰ ਅਹੁਦੇ ਦੀ ਸਹੁੰ ਚੁਕਵਾਈ। ਪ੍ਰਧਾਨ ਮੰਤਰੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ। ਪੰਜਾਬ ਸਰਕਾਰ ਦੇ ਨਾਲ ਮਿਲ ਕੇ ਅਸੀਂ ਸੂਬੇ ਤੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਜਾਰੀ ਰੱਖਾਂਗੇ।

ਕੌਮੀ ਮਹਿਲਾ ਕਮਿਸ਼ਨ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ 'ਮੀ-ਟੂ' ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਰੇਖਾ ਸ਼ਰਮਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਸ਼ਰਮਨਾਕ ਤੇ ਕਾਫ਼ੀ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਫਿਰ ਤੋਂ ਕਿਸੇ ਔਰਤ ਨੂੰ ਉਹੀ ਸਭ ਕੁਝ ਸਹਿਣ ਕਰਨਾ ਪਵੇ ਅਤੇ ਉਹੀ ਪ੍ਰੇਸ਼ਾਨੀ ਝੱਲਣੀ ਪਵੇ ਜੋ ਕਿ ਪਹਿਲਾਂ ਇਕ ਆਈ.ਏ.ਐੱਸ ਅਧਿਕਾਰੀ ਨੇ ਝੱਲੀ ਸੀ। ਉਨ੍ਹਾਂ ਕਿਹਾ ਕਿ ਚੰਨੀ ਨੂੰ ਉਨ੍ਹਾਂ ਦੋਸ਼ਾਂ ਪ੍ਰਤੀ ਜਵਾਬਦੇਹ ਹੁੰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲਿਆ ਸੀ ਪਰ ਸੂਬਾ ਸਰਕਾਰ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ।

ਰੰਧਾਵਾ ਦੇ ਹਲਕੇ 'ਚ ਵਿਆਹ ਵਰਗਾ ਮਾਹੌਲ

ਕੋਟਲੀ ਸੂਰਤ ਮੱਲ੍ਹੀ, 20 ਸਤੰਬਰ (ਕੁਲਦੀਪ ਸਿੰਘ ਨਾਗਰਾ)- ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਦੇ ਉੁਪ ਮੁੱਖ ਮੰਤਰੀ ਬਣਨ ਦੀਆਂ ਖ਼ਬਰਾਂ ਨੇ ਜਿੱਥੇ ਉਨ੍ਹਾਂ ਦੇ ਜੱਦੀ ਪਿੰਡ ਧਾਰੋਵਾਲੀ 'ਚ ਵਿਆਹ ਵਰਗਾ ਮਾਹੌਲ ਬਣਾ ਦਿੱਤਾ, ਉੱਥੇ ਸਮੁੱਚੇ ਹਲਕਾ ਡੇਰਾ ਬਾਬਾ ਨਾਨਕ ...

ਪੂਰੀ ਖ਼ਬਰ »

ਨਵੇਂ ਮੁੱਖ ਮੰਤਰੀ ਦੀ ਚੋਣ 'ਚ ਸਰਵੇ ਏਜੰਸੀਆਂ ਤੇ ਸਿੱਧੂ ਦੀ ਰਹੀ ਅਹਿਮ ਭੂਮਿਕਾ

ਹਰਕਵਲਜੀਤ ਸਿੰਘ ਚੰਡੀਗੜ੍ਹ, 20 ਸਤੰਬਰ-ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਕਾਂਗਰਸ ਦੀਆਂ ਸਰਵੇ ਏਜੰਸੀਆਂ ਤੇ ਸੂਬਾ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦੀ ਅਹਿਮ ਭੂਮਿਕਾ ਰਹੀ। ਉੱਚ ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੂੰ ਸਰਵੇ ਏਜੰਸੀਆਂ ...

ਪੂਰੀ ਖ਼ਬਰ »

ਚੰਨੀ ਤੇ ਸਿੱਧੂ ਦੋਵਾਂ ਦੀ ਅਗਵਾਈ 'ਚ ਲੜੀਆਂ ਜਾਣਗੀਆਂ ਚੋਣਾਂ-ਸੂਰਜੇਵਾਲਾ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਕਾਂਗਰਸ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕਥਿਤ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ

ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸਹੁੰ ਚੁੱਕਣ ਵਾਲੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਚ ਮੁੱਖ ਮੰਤਰੀ ਦਫ਼ਤਰ ਦੇ ਕਮਰਾ ਨੰ: 3 ਵਿਚ ਆਪਣਾ ਅਹੁਦਾ ਸੰਭਾਲ ਲਿਆ। ਅੱਜ ...

ਪੂਰੀ ਖ਼ਬਰ »

ਸਰਕਾਰੀ ਮੁਲਾਜ਼ਮਾਂ ਨੂੰ ਹੁਣ 9 ਵਜੇ ਪੁੱਜਣਾ ਹੋਵੇਗਾ ਦਫ਼ਤਰ

ਸੂਬਾ ਸਰਕਾਰ ਵਲੋਂ ਹੁਕਮ ਜਾਰੀ

ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀ ਨਵੀਂ ਸਰਕਾਰ ਨੇ ਆਪਣੇ ਕੰਮ 'ਚ ਤੇਜ਼ੀ ਲਿਆਉਣ ਲਈ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰਾਂ ਵਿਚ ਆਪਣੀ ਹਾਜ਼ਰੀ ਦਰਜ ਕਰਾਉਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਇਹ ਸਪੱਸ਼ਟ ਕੀਤਾ ਹੈ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX