ਤਾਜਾ ਖ਼ਬਰਾਂ


ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ
. . .  6 minutes ago
ਮਾਹਿਲਪੁਰ (ਹੁਸ਼ਿਆਰਪੁਰ), 22 ਜਨਵਰੀ (ਰਜਿੰਦਰ ਸਿੰਘ) - ਅੱਜ ਸਵੇਰੇ 5.30 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ 'ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ ਹੋ...
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਨ ਨੂੰ ਲੈ ਕੇ ਜਾਰੀ ਹੋਇਆ ਪੱਤਰ
. . .  13 minutes ago
ਨਵੀਂ ਦਿੱਲੀ, 22 ਜਨਵਰੀ - ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ...
ਮਹਾਰਾਸ਼ਟਰ ਵਿਚ ਇਮਾਰਤ ਨੂੰ ਲੱਗੀ ਅੱਗ, ਦੋ ਦੀ ਮੌਤ
. . .  25 minutes ago
ਮੁੰਬਈ, 22 ਜਨਵਰੀ - ਮਹਾਰਾਸ਼ਟਰ ਦੇ ਮੁੰਬਈ ਦੇ ਤਾਰਦੇਵ 'ਚ ਭਾਟੀਆ ਹਸਪਤਾਲ ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ ਲੱਗ ਗਈ। 13 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ...
ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
. . .  56 minutes ago
ਨਵੀਂ ਦਿੱਲੀ, 22 ਜਨਵਰੀ - ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਦਾ ਫ਼ੈਸਲਾ ਲਵੇਗਾ | ਸੀ.ਈ.ਸੀ. ਸੁਸ਼ੀਲ ਚੰਦਰਾ ਦੇ ਨਾਲ ਕੇਂਦਰੀ ਸਿਹਤ ਸਕੱਤਰ, ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ...
ਅਲਬਰਟਾ 'ਚ ਕੋਵਿਡ-19 ਦੇ 3592 ਨਵੇਂ ਮਾਮਲੇ ਹੋਏ ਦਰਜ , 8 ਨਵੀਆਂ ਮੌਤਾਂ
. . .  about 1 hour ago
ਕੈਲਗਰੀ, 22 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਹੋਰ ਨਵੀਆਂ ਮੌਤਾਂ ਹੋਈਆਂ ਹਨ..
ਭਿਆਨਕ ਅੱਗ ਲੱਗਣ ਕਾਰਨ ਫਟੇ 3 ਸਿਲੰਡਰ, ਦੁਕਾਨ ਹੋਈ ਸੜ ਕੇ ਸੁਆਹ
. . .  about 1 hour ago
ਖੋਸਾ ਦਲ ਸਿੰਘ (ਜ਼ੀਰਾ), 22 ਜਨਵਰੀ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਰਾਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬਾਜ਼ਾਰ ਵਿਚ ਮੌਜੂਦ ਸੇਠੀ ਕਰਿਆਨਾ ਸਟੋਰ ਉੱਪਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ...
ਬਿਹਾਰ : ਸੈਕਸ ਰੈਕੇਟ ਦਾ ਪਰਦਾਫਾਸ਼, ਦੋਸ਼ੀ ਆਏ ਪੁਲਿਸ ਅੜਿੱਕੇ
. . .  about 1 hour ago
ਗਯਾ (ਬਿਹਾਰ), 22 ਜਨਵਰੀ - ਬਿਹਾਰ ਦੇ ਗਯਾ ਵਿਚ ਪੁਲਿਸ ਨੇ ਬੋਧਗਯਾ ਵਿਚ ਇਕ ਹੋਟਲ ਮੈਨੇਜਰ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 2 ਔਰਤਾਂ ਨੂੰ ਛੁਡਵਾ ਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ | ਜ਼ਿਕਰਯੋਗ ਹੈ ਕਿ...
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ - ਪਿਤਾ, ਘਰ ਆਇਆ ਨਿੱਕਾ ਮਹਿਮਾਨ
. . .  about 2 hours ago
ਮੁੰਬਈ, 22 ਜਨਵਰੀ - ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਤਾ - ਪਿਤਾ ਬਣ ਗਏ ਹਨ | ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ...
ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕਰਨਗੇ ਗੱਲਬਾਤ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਕਰਨਗੇ। ਉਹ ਜ਼ਿਲ੍ਹਿਆਂ ਵਿਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  1 day ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 day ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  1 day ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  1 day ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  1 day ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  1 day ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਫਿਲਪਾਈਨ ਦੇ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦੇ ਨੌਜਵਾਨ ਪਰਮਿੰਦਰ ਸਿੰਘ ਦੀ ਸਵੇਰ...
ਵਿਕਰਮ ਦੇਵ ਦੱਤ ਬਣੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ
. . .  1 day ago
ਨਵੀਂ ਦਿੱਲੀ, 21 ਜਨਵਰੀ - ਵਿਕਰਮ ਦੇਵ ਦੱਤ ਐਲ.ਏ.ਐੱਸ. ਨੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਤੋਂ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਵਾਂਸ਼ਹਿਰ ਦੇ ਇਕ ਘਰ 'ਚ ਹੋਏ ਰਹੱਸਮਈ ਧਮਾਕੇ ਦਾ ਬਣਿਆ ਰਿਹਾ ਭੰਬਲਭੂਸਾ

ਨਵਾਂਸ਼ਹਿਰ, 20 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਇੱਥੋਂ ਦੇ ਰਾਜਾਂ ਮੁਹੱਲੇ ਦੇ ਇਕ ਘਰ 'ਚ ਅੱਜ ਹੋਏ ਤੜਕਸਾਰ ਰਹੱਸਮਈ ਧਮਾਕੇ ਕਾਰਨ ਘਰ ਦੀਆਂ ਕਈ ਵਸਤੂਆਂ ਨੁਕਸਾਨੀਆਂ ਗਈਆਂ ਤੇ ਕਈਆਂ ਨੂੰ ਝਰੀਟ ਤੱਕ ਨਾ ਆਉਣ ਕਾਰਨ ਦੁਪਹਿਰ ਤੱਕ ਮਾਮਲਾ ਭੰਬਲਭੂਸੇ ਵਾਲਾ ਬਣਿਆ ਰਿਹਾ | ਕਈ ਲੋਕ ਇਸ ਨੂੰ ਗੈਬੀ ਸ਼ਕਤੀਆਂ ਦਾ ਪ੍ਰਭਾਵ ਮੰਨਦੇ ਰਹੇ ਪਰ ਪੁਲਿਸ ਅਧਿਕਾਰੀਆਂ ਦੀ ਸਿਆਣਪ ਨੇ ਇਸ ਰਹੱਸਮਈ ਘਟਨਾ ਤੋਂ ਪਰਦਾ ਹਟਾਉਂਦਿਆਂ ਲੋਕਾਂ ਦੀਆਂ ਸਾਰੀਆਂ ਕਿਆਸ-ਅਰਾਈਆਂ ਨੂੰ ਮੱੁਢ ਤੋਂ ਖ਼ਾਰਜ ਕਰਦਿਆਂ ਮਾਮਲੇ ਦਾ ਸਾਰਾ ਸੱਚ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਰਾਜਾਂ ਮੁਹੱਲੇ 'ਚ ਘਰ ਦੇ ਮਾਲਕ ਸੁਰਜੀਤ ਕੌਰ ਤੇ ਉਸ ਦਾ ਲੜਕਾ ਜਸਪਾਲ ਅਤੇ ਉੱਪਰਲੀ ਮੰਜ਼ਿਲ 'ਚ ਰਹਿੰਦੀ ਮੀਨਾ, ਮੀਨਾ ਦਾ ਬੇਟਾ ਹਿਮਾਂਸ਼ੂ ਘਰ 'ਚ ਸੁੱਤੇ ਪਏ ਸਨ | ਤੜਕਸਾਰ 3:45 ਵਜੇ ਜਦੋਂ ਜ਼ੋਰਦਾਰ ਧਮਾਕਾ ਹੋਇਆ ਤਾਂ ਘਰ 'ਚ ਉਸੇ ਮੰਜ਼ਿਲ 'ਚ ਸੁੱਤੇ ਪਏ ਜਸਪਾਲ ਨੇ ਉੱਠ ਕੇ ਵੇਖਿਆ ਕਿ ਘਰ ਦੇ ਗੇਟ ਦੇ ਨਾਲ ਵਾਲੇ ਦੁਕਾਨ ਨੁਮਾ ਕਮਰਾ ਜਿੱਥੇ ਗੱਡੀ ਖੜ੍ਹੀ ਸੀ ਉਸ ਦਾ ਲੋਹੇ ਦਾ ਸ਼ਟਰ ਜੜ੍ਹ ਤੋਂ ਟੱੁਟ ਕੇ ਧਮਾਕੇ ਨਾਲ ਕੋਈ 10 ਫੁੱਟ ਦੂਰ ਗਲੀ ਦੇ ਦੂਸਰੇ ਪਾਸੇ ਪਿਆ ਸੀ ਤੇ ਘਰ ਦਾ ਗੇਟ ਘਰ ਦੇ ਮੂਹਰਲੇ ਪਾਸੇ ਗਲੀ ਤੋਂ ਪਾਰ ਖ਼ਾਲੀ ਪਲਾਟ 'ਚ ਜਾ ਡਿੱਗਿਆ | ਪਰਿਵਾਰਿਕ ਮੈਂਬਰਾਂ ਨੇ ਉੱਠ ਕੇ ਤੁਰੰਤ ਵੇਖਿਆ ਤਾਂ ਰਸੋਈ ਦਾ, ਕਮਰਿਆਂ ਦੇ ਦਰਵਾਜ਼ੇ, ਬਾਥਰੂਮ ਦਾ ਦਰਵਾਜ਼ਾ, ਇਕ ਤਾਕੀ ਦੇ ਤਿੰਨ ਪੱਲੇ ਇੰਝ ਧਮਾਕੇ ਨਾਲ ਖ਼ਤਮ ਹੋਏ ਸਨ, ਜਿਵੇਂ ਕੁਹਾੜੀ ਨਾਲ ਟੱਕ ਮਾਰ-ਮਾਰ ਕੇ ਉਖਾੜੇ ਹੋਣ | ਪਹਿਲੀ ਮੰਜ਼ਿਲ ਦੀ ਛੱਤ 'ਤੇ ਬਣੇ ਰੌਸ਼ਨਦਾਨ ਨੂੰ ਨੁਕਸਾਨ ਪਹੁੰਚਿਆ, ਇਸੇ ਮੰਜ਼ਿਲ 'ਚ ਦੀ ਛੱਤ ਨਾਲ ਲਟਕ ਰਹੇ ਪੱਖੇ ਦਾ ਇਕ ਪਰ੍ਹ ਮੁੜਿਆ ਹੋਇਆ ਸੀ, ਬਹੁਤੀਆਂ ਤਾਕੀਆਂ ਨਾਲੋਂ ਸੀਮੈਂਟ ਉੱਖੜਿਆ ਹੋਇਆ ਸੀ, ਇਕ ਫ਼ਰਿਜ ਦਾ ਦਰਵਾਜ਼ਾ ਟੱੁਟ ਕੇ ਦੂਰ ਡਿੱਗਿਆ ਹੋਇਆ ਸੀ, ਦੂਸਰੀ ਫ਼ਰਿਜ ਨੂੰ ਝਰੀਟ ਤੱਕ ਨਹੀਂ ਆਈ, ਦੂਸਰੀ ਮੰਜ਼ਿਲ ਦਾ ਰੌਸ਼ਨਦਾਨ ਬੁਰੀ ਤਰ੍ਹਾਂ ਉੱਖੜਿਆ ਹੋਇਆ ਸੀ, ਪੀ.ਓ.ਪੀ. ਛੱਤ ਨਾਲੋਂ ਟੁੱਟ ਕੇ ਹੇਠਾਂ ਡਿੱਗੀ ਪਈ ਸੀ | ਘਰ ਦੇ ਸਾਹਮਣੇ ਬੂਟਾਂ ਵਾਲੀ ਦੁਕਾਨ ਦੇ ਮਾਲਕ ਨੇ ਜਦੋਂ ਆਪਣੀ ਦੁਕਾਨ ਖੋਲ੍ਹੀ ਤਾਂ ਕੰਧ ਨਾਲ ਟੰਗੀਆਂ ਸਾਰੀਆਂ ਜੁੱਤੀਆਂ ਹੇਠਾਂ ਡਿੱਗੀਆਂ ਪਈਆਂ ਸਨ ਤੇ ਦੁਕਾਨ ਮਿੱਟੀ ਨਾਲ ਭਰੀ ਪਈ ਸੀ | ਲੋਕ ਮੂੰਹ 'ਚ ਉਂਗਲਾਂ ਪਾ-ਪਾ ਕੇ ਸੋਚਣ ਲੱਗੇ ਪਏ ਸਨ ਕਿ ਘਟਨਾ ਅਜੀਬ ਕਿਸਮ ਦੀ ਹੈ ਕਿਸੇ ਦੇ ਪੱਲੇ ਕੁਝ ਨਾ ਪੈ ਰਿਹਾ ਸੀ | ਇਸ ਉਪਰੰਤ 10 ਵਜੇ ਤੋਂ ਬਹੁਤ ਧਮਾਕਾ ਸੁਣਨ ਵਾਲੇ ਆਂਢ-ਗੁਆਂਢ ਦੇ ਲੋਕਾਂ ਤੇ ਪੀੜਤਾਂ ਵਲੋਂ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਨਵਾਂਸ਼ਹਿਰ ਦੀ ਐੱਸ.ਐੱਚ.ਓ. ਨਰੇਸ਼ ਕੁਮਾਰੀ ਨੂੰ ਦਿੱਤੀ ਗਈ, ਜਿਸ 'ਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਵਲੋਂ ਸਖ਼ਤ ਹਦਾਇਤ ਜਾਰੀ ਕਰਦਿਆਂ ਜ਼ਿਲ੍ਹੇ ਦੇ ਆਹਲਾ ਅਧਿਕਾਰੀਆਂ ਨੂੰ ਮੌਕੇ 'ਤੇ ਜਾ ਕੇ ਕਾਰਵਾਈ ਕਰਨ ਲਈ ਆਖਿਆ ਗਿਆ | ਇਸ ਉਪਰੰਤ ਥਾਣਾ ਮੁਖੀ ਨਰੇਸ਼ ਕੁਮਾਰੀ ਖ਼ੁਦ, ਫੌਰੈਂਸਕ ਜਾਂਚ ਟੀਮ, ਇੰਸਪੈਕਟਰ ਐੱਸ.ਆਈ. ਰਾਜੀਵ ਕੁਮਾਰ ਆਪਣੀਆਂ ਟੀਮਾਂ ਸਮੇਤ ਪਹੁੰਚ ਕੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਨ ਲਈ ਡਟ ਗਏ | ਦੁਪਹਿਰ ਸਮੇਂ ਡੀ.ਐੱਸ.ਪੀ. ਜਾਂਚ ਸੁਰਿੰਦਰ ਚਾਂਦ, ਐੱਸ.ਪੀ.(ਪੀ.ਬੀ.ਆਈ.) ਪਿ੍ਥੀਪਾਲ ਸਿੰਘ ਤੇ ਐੱਸ.ਪੀ. (ਜਾਂਚ) ਸ਼ਹੀਦ ਭਗਤ ਸਿੰਘ ਨਗਰ ਵਜ਼ੀਰ ਸਿੰਘ ਖਹਿਰਾ ਘਟਨਾ ਸਥਾਨ 'ਤੇ ਪਹੁੰਚੇ | ਪੁਲਿਸ ਸਾਰੇ ਪਹਿਲੂਆਂ 'ਤੇ ਜਾਂਚ ਕਰਨ ਉਪਰੰਤ ਜਦੋਂ ਘਰ ਦੀ ਰਸੋਈ 'ਚ ਪਹੁੰਚੀ ਤਾਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਕਿ ਘਰ 'ਚ ਗੈਸ ਭਰਨ ਨਾਲ ਘਟਨਾ ਵਾਪਰੀ, ਜਿਸ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਵੀ ਮੰਨਿਆ, ਜਿਸ ਵਿਚ ਬਜ਼ੁਰਗ ਔਰਤ ਨੇ ਆਖਿਆ ਕਿ ਉਹ ਰਸੋਈ 'ਚ ਗੈਸ ਸਿਲੰਡਰ ਦਾ ਸਵਿੱਚ ਬੰਦ ਕਰਨਾ ਭੁੱਲ ਗਈ ਤੇ ਲੜਕੇ ਨੇ ਵੀ ਮੰਨਿਆ ਕਿ ਅੱਧੀ ਰਾਤ ਨੂੰ ਜਦੋਂ ਉਹ ਕਮਰੇ 'ਚੋਂ ਬਾਹਰ ਆਇਆ ਤਾਂ ਘਰ 'ਚੋਂ ਗੈਸ ਦੀ ਸੁਗੰਧ ਆ ਰਹੀ ਸੀ | ਇਸ ਉਪਰੰਤ ਸਮੂਹ ਮੁਹੱਲਾ ਵਾਸੀਆਂ, ਪਰਿਵਾਰਿਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਤੇ ਪੁਲਿਸ ਦੀਆਂ ਟੀਮਾਂ ਆਪਣੇ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਈਆਂ | ਦੂਸਰੇ ਪਾਸੇ ਗੈਸ ਏਜੰਸੀ ਦੀ ਟੀਮ ਵੀ ਬਾਅਦ ਦੁਪਹਿਰ ਆਪਣਾ ਲਾਮ-ਲਸ਼ਕਰ ਲੈ ਕੇ ਘਟਨਾ ਸਥਾਨ 'ਤੇ ਪਹੁੰਚ ਗਈ ਜਿਨ੍ਹਾਂ ਰਸੋਈ 'ਚ ਗੈਸ ਨਾਲ ਸਬੰਧਤ ਸਾਰੇ ਉਪਕਰਨ ਆਪਣੇ ਕਬਜ਼ੇ 'ਚ ਲੈ ਲਏ ਤੇ ਕਿਹਾ ਕਿ ਉਹ ਇਸ ਦੀ ਜਾਂਚ ਕਰਨ ਤੋਂ ਬਾਅਦ ਹੀ ਦੱਸ ਸਕਣਗੇ ਕਿ ਇਹ ਘਟਨਾ ਕਿਵੇਂ ਤੇ ਕਿਉਂ ਵਾਪਰੀ ਹੈ |

ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ- ਸੂਦ

ਨਵਾਂਸ਼ਹਿਰ, 20 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਅਨੁਸੂਚਿਤ ਜਾਤੀਆਂ ਭੋਂ-ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵਲੋਂ ਕਾਂਗਰਸ ਹਾਈ ਕਮਾਨ ਦੁਆਰਾ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਇਤਿਹਾਸਿਕ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਮੀਟਿੰਗ

ਸਾਹਲੋਂ, 20 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਸਾਹਲੋਂ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸਾਨਾਂ ਦੀ ਪਿੰਡ ਪੱਧਰੀ ਕਮੇਟੀ ਬਣਾਈ | ਇਸ ਮੌਕੇ ਸੁਰਿੰਦਰ ਸਿੰਘ ਮਹਿਰਮਪੁਰ ਏਰੀਆ ਪ੍ਰਧਾਨ, ਭੁਪਿੰਦਰ ਸਿੰਘ ਵੜੈਚ ...

ਪੂਰੀ ਖ਼ਬਰ »

ਪਿੰਡ ਕਾਜ਼ਮਪੁਰ ਵਿਖੇ ਛਿੰਝ ਮੇਲਾ ਕਰਵਾਇਆ

ਉਸਮਾਨਪੁਰ, 20 ਸਤੰਬਰ (ਸੰਦੀਪ ਮਝੂਰ)-ਪਿੰਡ ਕਾਜ਼ਮਪੁਰ ਵਿਖੇ ਗੁੱਗਾ ਜ਼ਾਹਿਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਮੂਹ ਗਰਾਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਛਿੰਝ ਮੇਲੇ ਵਿਚ ...

ਪੂਰੀ ਖ਼ਬਰ »

ਕਾਂਗਰਸ ਦੇ ਦਲਿਤ ਹਿਤੈਸ਼ੀ ਹੋਣ ਦੇ ਦਾਅਵੇ ਦੀ ਰਾਵਤ ਦੇ ਬਿਆਨ ਨੇ ਫ਼ੂਕ ਕੱਢੀ- ਔਲੀਆਪੁਰ

ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਕਾਂਗਰਸ ਦੇ ਦਲਿਤ ਹਿਤੈਸ਼ੀ ਹੋਣ ਦੇ ਦਾਅਵੇ ਦੀ ਕਾਂਗਰਸ ਹਾਈ ਕਮਾਂਡ ਦੇ ਇਕ ਆਗੂ ਵਲੋਂ ਦਿੱਤੇ ਬਿਆਨ ਨੇ ਬੁਰੀ ਤਰਾਂ ਫ਼ੂਕ ਕੱਢ ਕੇ ਰੱਖ ਦਿੱਤੀ | ਇਹ ਵਿਚਾਰ ਜਸਵੀਰ ਸਿੰਘ ਔਲੀਆਪੁਰ ਸਾਬਕਾ ਸੰਮਤੀ ਮੈਂਬਰ ਤੇ ਹਲਕਾ ...

ਪੂਰੀ ਖ਼ਬਰ »

ਫਰਾਲੇ ਦੇ ਛਿੰਝ ਮੇਲੇ 'ਚ ਪ੍ਰਦੀਪ ਤੇ ਰੋਹਿਤ ਭਿੜਨਗੇ

ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 28 ਸਤੰਬਰ ਨੂੰ ਕਰਵਾਏ ਜਾ ਰਹੇ ਛਿੰਝ ਮੇਲੇ ਸਬੰਧੀ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਬਾਬਾ ਹਦਾਲ ਦੀ ਗੱਦੀ ਤੇ ਡੰਗਰ-ਮਾਲ ਦੀ ...

ਪੂਰੀ ਖ਼ਬਰ »

ਕੁਦਰਤ ਦੇ ਸਭ ਬੰਦੇ ਸਮਾਜ ਸੇਵਾ ਸੁਸਾਇਟੀ ਨੇ ਖੋਲ੍ਹੀ ਚੈਰੀਟੇਬਲ ਲੈਬ

ਨਵਾਂਸ਼ਹਿਰ, 20 ਸਤੰਬਰ (ਹਰਵਿੰਦਰ ਸਿੰਘ)-ਕੁਦਰਤ ਕੇ ਸਭ ਬੰਦੇ ਸਮਾਜ ਸੇਵੀ ਸੰਸਥਾ ਵਲੋਂ ਚੈਰੀਟੇਬਲ ਲੈਬ ਅਭਿਆਨ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਬੰਗਾ ਰੋਡ ਨਵਾਂਸ਼ਹਿਰ ਵਿਖੇ 14ਵੀਂ ਲੈਬ ਖੋਲੀ ਗਈ, ਜਿਸ ਦਾ ਉਦਘਾਟਨ ਅੱਜ ਬਾਬਾ ਟਹਿਲ ...

ਪੂਰੀ ਖ਼ਬਰ »

ਸਾਧੂ ਸੰਤ ਸਮਾਜ ਵਲੋਂ ਫ਼ਤਹਿ ਮਾਰਚ 23 ਨੂੰ

ਔੜ, 20 ਸਤੰਬਰ (ਜਰਨੈਲ ਸਿੰਘ ਖੁਰਦ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਸਮੇਤ ਦੇਸ ਦੇ ਲੱਖਾਂ ਹੀ ਕਿਸਾਨ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਮੋਰਚਾ ਲਾਈ ਬੈਠੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਕਾਂਗਰਸੀਆਂ ਨੇ ਵੰਡੇ ਲੱਡੂ

ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਤੇ ਸੁਖਜਿੰਦਰ ਸੰਘ ਰੰਧਾਵਾ ਅਤੇ ਓ.ਪੀ. ਸੋਨੀ ਦੇ ਉੱਪ ਮੁੱਖ ਮੰਤਰੀ ਬਣਨ 'ਤੇ ਅੱਜ ਕਾਂਗਰਸੀਆ ਆਗੂਆਂ, ਵਰਕਰਾਂ ਤੇ ਸਮਰਥਕਾਂ ਵਲੋਂ ਮੁੱਖ ਚੌਂਕ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦਾ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਰੋਸ ਰੈਲੀ

ਬਹਿਰਾਮ, 20 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਭਰੋਮਜਾਰਾ ਵਿਚ ਸਹਿਕਾਰੀ ਸੁਸਾਇਟੀ ਚੱਕ ਰਾਮੂੰ ਦੇ ਬੇ-ਜ਼ਮੀਨੇ ਮਜ਼ਦੂਰਾਂ ਦੇ ਕਰਜਾਧਾਰੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ...

ਪੂਰੀ ਖ਼ਬਰ »

ਸੂਬੇ ਦੇ ਨਵੇਂ ਕੈਪਟਨ ਚੰਨੀ ਵਲੋਂ ਵਾਗਡੋਰ ਸੰਭਾਲਣ ਨਾਲ ਨਵਾਂਸ਼ਹਿਰੀਆਂ ਦੀਆਂ ਆਸਾਂ ਨੂੰ ਪਵੇਗਾ ਬੂਰ

ਨਵਾਂਸ਼ਹਿਰ, 20 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕਦਿਆਂ ਹੀ ਨਵਾਂਸ਼ਹਿਰ ਵਾਸੀ ਖ਼ੁਸ਼ੀ 'ਚ ਬਾਗ਼ੋ-ਬਾਗ਼ ਹੋਏ ਨਜ਼ਰ ਆ ਰਹੇ ਹਨ | ਬੇਸ਼ੱਕ ਹਲਕੇ ਦੇ ਕੁਝ ਕੁ ਲੋਕਾਂ ਦਾ ਹਿੱਸਾ ਆਪਣੇ ਨਿੱਜੀ ...

ਪੂਰੀ ਖ਼ਬਰ »

ਨਵਉਦਾਰਵਾਦੀ ਆਰਥਿਕ ਨੀਤੀਆਂ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ- ਕਾ. ਰਘੂਨਾਥ ਸਿੰਘ

ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਸੀ.ਪੀ.ਆਈ. (ਐੱਮ) ਦੀ ਜਥੇਬੰਦਕ ਕਾਨਫ਼ਰੰਸ ਸਫ਼ਤਲਤਾ ਪੂਰਵਕ ਸੰਪਨ ਹੋਈ, ਜਿਸ ਵਿਚ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਪਾਰਟੀ ਦੇ ਸੂਬਾ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਬੰਗਾ ਇਲਾਕੇ 'ਚ ਖੁਸ਼ੀ ਦੀ ਲਹਿਰ

ਬੰਗਾ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ 'ਤੇ ਲੱਡੂ ਵੰਡੇ ਗਏ ਤੇ ਖੁਸ਼ੀ ਮਨਾਈ ਗਈ | ਉਨ੍ਹਾਂ ਦੇ ਮੁੱਖ ਮੰਤਰੀ ਬਣਨ 'ਤੇ ਬੰਗਾ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਾਹੀ ਹੈ | ਸਤਵੀਰ ਸਿੰਘ ਪੱਲੀ ਝਿੱਕੀ ...

ਪੂਰੀ ਖ਼ਬਰ »

ਲੁਟੇਰੇ ਨਕਦੀ ਖੋਹ ਕੇ ਫ਼ਰਾਰ

ਟਾਂਡਾ ਉੜਮੁੜ, 20 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਇਕ ਵਿਅਕਤੀ ਕੋਲੋਂ 64 ਹਜ਼ਾਰ ਦੀ ਨਕਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਲੁੱਟ ਖੋਹ ਦਾ ਸ਼ਿਕਾਰ ਹੋਏ ਬਰਿੰਦਰ ਸਿੰਘ ਪੁੱਤਰ ਰਾਮ ਲੁਭਾਇਆ ਨਿਵਾਸੀ ਮੁਹੱਲਾ ਵਲਟੋਹਾ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਸੈਮੀਨਾਰ ਕਰਾਇਆ

ਰਾਹੋਂ, 20 ਸਤੰਬਰ (ਬਲਬੀਰ ਸਿੰਘ ਰੂਬੀ)-ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਜ਼ਿਲ੍ਹੇ ਭਰ ਵਿਚ ਲਗਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਟੈਕਸੀ ਸਟੈਂਡ ਰਾਹੋਂ ਵਿਖੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਏ.ਐੱਸ.ਆਈ. ਹੁਸਨ ਲਾਲ ਇੰਚਾਰਜ ਐਜੂਕੇਸ਼ਨ ਸੈੱਲ ਨੇ ਇੱਥੇ ...

ਪੂਰੀ ਖ਼ਬਰ »

ਪਿੰਡ ਆਦੋਆਣਾ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਭੱਦੀ, 20 ਸਤੰਬਰ (ਨਰੇਸ਼ ਧੌਲ)- ਪਿੰਡ ਆਦੋਆਣਾ ਵਿਖੇ ਧੰਨ-ਧੰਨ ਬਾਬਾ ਬੀਰ ਨਾਥ ਵਲੋਂ ਟਿੱਕਿਆ ਸਿੱਧ ਬਾਬਾ ਧਨੀ ਨਾਥ ਨੂੰ ਸਮਰਪਿਤ ਸਾਲਾਨਾ ਭੰਡਾਰਾ ਉਨ੍ਹਾਂ ਦੇ ਅਸਥਾਨ 'ਤੇ ਬਾਬਾ ਗੰਗਾ ਨਾਥ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦਾ ਪੋਸਟਰ ਜਾਰੀ

ਨਵਾਂਸ਼ਹਿਰ, 20 ਸਤੰਬਰ (ਹਰਵਿੰਦਰ ਸਿੰਘ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਤੇ ਨਿਸ਼ਕਾਮ ਟਿਫ਼ਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮਹਾਨ ...

ਪੂਰੀ ਖ਼ਬਰ »

ਸੜਕਾਂ ਕੰਢੇ ਗੰਦਗੀ ਦੇ ਲੱਗੇ ਢੇਰਾਂ ਤੋਂ ਰਾਹਗੀਰ ਪ੍ਰੇਸ਼ਾਨ

ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ)-ਵੱਖ-ਵੱਖ ਸੜਕਾਂ ਦੇ ਕੰਢੇ ਗੰਦਗੀ ਦੇ ਲੱਗੇ ਢੇਰਾਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹਨ, ਕਿਉਂਕਿ ਗੰਦਗੀ 'ਚੋਂ ਉਠਦੀ ਭੈੜੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ | ਰਾਹਗੀਰਾਂ ਨੇ ਕਿਹਾ ਗੰਦਗੀ 'ਤੇ ਘੁੰਮਦੇ ...

ਪੂਰੀ ਖ਼ਬਰ »

ਹੁਸਨ ਲਾਲ ਦੇ ਮੁੱਖ ਮੰਤਰੀ ਦਾ ਪਿ੍ੰਸੀਪਲ ਸਕੱਤਰ ਬਣਨ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ

ਕਾਠਗੜ੍ਹ, 20 ਸਤੰਬਰ (ਬਲਦੇਵ ਸਿੰਘ ਪਨੇਸਰ)-ਤਹਿਸੀਲ ਬਲਾਚੌਰ ਦੇ ਪਿੰਡ ਰਾਏਪੁਰ ਨੰਗਲ ਦੇ ਜੰਮਪਲ ਆਈ.ਏ.ਐੱਸ. ਹੁਸਨ ਲਾਲ ਪਿ੍ੰਸੀਪਲ ਸਕੱਤਰ ਇੰਡਸਟਰੀ ਵਿਭਾਗ ਨੂੰ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋੋਂ ਆਪਣਾ ਪਿ੍ੰਸੀਪਲ ਸਕੱਤਰ ਬਣਾਏ ਜਾਣ 'ਤੇ ...

ਪੂਰੀ ਖ਼ਬਰ »

ਖ਼ੂਨ ਜਾਂਚ ਕੈਂਪ ਲਗਾਇਆ

ਸਾਹਲੋਂ, 20 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਸਾਹਲੋਂ ਵਿਖੇ ਲਾਈਫ ਕੇਅਰ ਫਾੳਾੂਡੇਸ਼ਨ ਵਲੋਂ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖ਼ੂਨ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਰਮਨਦੀਪ ਸਿੰਘ ਥਿਆੜਾ ਜ਼ਿਲ੍ਹਾ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਨਗਰ ਕੌਂਸਲ ਪ੍ਰਧਾਨ ਨੇ ਲੱਡੂ ਵੰਡੇ

ਰਾਹੋਂ, 20 ਸਤੰਬਰ (ਬਲਬੀਰ ਸਿੰਘ ਰੂਬੀ)-ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੇ ਮੁੱਖ ਮੰਤਰੀ ਬਣਨ 'ਤੇ ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਵਲੋਂ ਬੱਸ ਸਟੈਂਡ ਰਾਹੋਂ ਵਿਖੇ ਲੱਡੂ ਵੰਡੇ ਗਏ | ਇਸ ਮੌਕੇ ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਕੈਂਪ ਲਗਾਇਆ

ਨਵਾਂਸ਼ਹਿਰ, 20 ਸਤੰਬਰ( ਗੁਰਬਖ਼ਸ਼ ਸਿੰਘ ਮਹੇ)-ਸਰਕਾਰੀ ਆਈ. ਟੀ. ਆਈ. (ਇਸਤਰੀਆਂ) ਨਵਾਂਸ਼ਹਿਰ ਵਿਖੇ ਵੇਸਟਿੰਗ ਮਟੀਰੀਅਲ/ਕਾਗ਼ਜ਼ਾਂ ਆਦਿ ਨੂੰ ਦੁਬਾਰਾ ਵਰਤੋਂ ਭਾਵ ਉਸ ਤੋਂ ਸਜਾਵਟ ਦੀਆਂ ਚੀਜ਼ਾਂ ਬਣਾਉਣ ਸਬੰਧੀ ਐਕਟੀਵਿਟੀ ਕੈਂਪ ਨੂੰ ਪਿ੍ੰਸੀਪਲ ਰਸ਼ਪਾਲ ਚੰਦੜ ...

ਪੂਰੀ ਖ਼ਬਰ »

ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ 'ਤੇ ਬਹਿਰਾਮ 'ਚ ਲੱਡੂ ਵੰਡੇ

ਬਹਿਰਾਮ, 20 ਸਤੰਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਹਾਈ ਕਮਾਂਡ ਵਧਾਈ ਦਾ ਪਾਤਰ ਹੈ ਜਿਨ੍ਹਾਂ ਪੰਜਾਬ ਨੂੰ ਬਹੁਤ ਲੰਮੇ ਸਮੇਂ ਬਾਅਦ ਪੱਛੜੀਆਂ ਜਾਤਾ ਵਿਚੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਕੇ ਮਾਣ ਵਧਾਇਆ ਹੈ | ਇਹ ਸ਼ਬਦ ਪ੍ਰਧਾਨ ...

ਪੂਰੀ ਖ਼ਬਰ »

ਔੜ 'ਚ ਦੁਸਹਿਰੇ ਨੂੰ ਸਮਰਪਿਤ ਝੰਡੇ ਦੀ ਰਸਮ ਹੋੲਾੀ

ਔੜ, 20 ਸਤੰਬਰ (ਜਰਨੈਲ ਸਿੰਘ ਖ਼ੁਰਦ)-ਇੱਥੋਂ ਦੀ ਰਾਮ ਲੀਲ੍ਹਾ ਮੈਨੇਜਮੈਂਟ ਕਮੇਟੀ ਰਜਿ: ਔੜ ਵਲੋਂ ਕਮੇਟੀ ਦੇ ਪ੍ਰਧਾਨ ਵਿਸ਼ਾਲ ਸਿੰਘ ਅਨੰਦ ਦੀ ਅਗਵਾਈ ਹੇਠ ਦੁਸਹਿਰੇ ਦੇ ਮੇਲੇ ਸਬੰਧੀ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਪ੍ਰਧਾਨ ਵਿਸ਼ਾਲ ਸਿੰਘ ਅਨੰਦ, ਚੇਅਰਮੈਨ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ

ਪੋਜੇਵਾਲ ਸਰਾਂ, 20 ਸਤੰਬਰ (ਰਮਨ ਭਾਟੀਆ)-ਕਾਂਗਰਸ ਪਾਰਟੀ ਵਲੋਂ ਸੂਬੇ ਦੀ ਸਿਆਸਤ ਵਿਚ ਵੱਡੀ ਫੇਰਬਦਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਉਣ ਦੀ ਖ਼ੁਸ਼ੀ ਵਿਚ ਬਲਾਕ ਸੜੋਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਾਸਟਰ ਮਹਿੰਦਰ ਚੰਦ ਤੇ ...

ਪੂਰੀ ਖ਼ਬਰ »

ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ

ਨਵਾਂਸ਼ਹਿਰ, 20 ਸਤੰਬਰ (ਹਰਵਿੰਦਰ ਸਿੰਘ)-ਸ਼ੂਗਰ ਇਕ ਨਾਮੁਰਾਦ ਬਿਮਾਰੀ ਹੈ ਜੋ ਦਿਨੋਂ-ਦਿਨ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ | ਇਸ ਤੋਂ ਬਚਾਅ ਲਈ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਸਮੇਂ-ਸਮੇਂ 'ਤੇ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ | ਇਸ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਨਵਾਂਸ਼ਹਿਰ, 20 ਸਤੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਦਿਵਸ, ਸੰਤ ਬਾਬਾ ਭਗਤ ਸਿੰਘ ਤੇ ਸੰਤ ਬਾਬਾ ਟਹਿਲ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਰੈਲਮਾਜਰਾ, 20 ਸਤੰਬਰ (ਸੁਭਾਸ਼ ਟੌਂਸਾ)-ਸਨਅਤੀ ਖੇਤਰ ਦੇ ਪਿੰਡ ਰੈਲਮਾਜਰਾ ਵਿਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖ਼ੁਸ਼ੀ ਵਿਚ ਕਾਂਗਰਸੀ ਵਰਕਰਾਂ ਨੇ ਢੋਲ-ਧਮੱਕੇ ਨਾਲ ਭੰਗੜੇ ਪਾਏ ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਇਕੱਤਰ ...

ਪੂਰੀ ਖ਼ਬਰ »

ਸੁਰੇਂਦਰ ਜੈਨ ਐੱਸ. ਐੱਸ. ਜੈਨ ਸਭਾ ਦੇ ਬਣੇ ਮੁਖੀ

ਨਵਾਂਸ਼ਹਿਰ, 20 ਸਤੰਬਰ (ਹਰਵਿੰਦਰ ਸਿੰਘ)-ਐੱਸ. ਐੱਸ. ਜੈਨ ਸਭਾ ਨਵਾਂਸ਼ਹਿਰ ਦੀ ਜਨਰਲ ਬਾਡੀ ਦੀ ਮੀਟਿੰਗ ਸ਼ਰਮਨ ਜੈਨ ਹਾਲ ਰੇਲਵੇ ਰੋਡ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜਵਾਹਰ ਲਾਲ ਜੈਨ ਨੇ ਕੀਤੀ | ਜਦੋਂ ਰਜਨੀਸ਼ ਜੈਨ ਨੇ ਨਵੇਂ ਮੁਖੀ ਦੀ ਚੋਣ ਦਾ ਐਲਾਨ ਕੀਤਾ | ਵਰਧਮਾਨ ...

ਪੂਰੀ ਖ਼ਬਰ »

ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਆਗਾਮੀ ਚੋਣਾਂ 'ਚ ਨਵਾਂ ਇਤਿਹਾਸ ਸਿਰਜੇਗੀ- ਸੂਦ

ਸੜੋਆ, 20 ਸਤੰਬਰ (ਨਾਨੋਵਾਲੀਆ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਉਣ ਨਾਲ ਸੂਬੇ ਅੰਦਰ 2022 ਦੌਰਾਨ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਮੁੜ ਤੋਂ ਇਤਿਹਾਸ ਸਿਰਜੇਗੀ | ਇਹ ਵਿਚਾਰ ਤਿਲਕ ਰਾਜ ਸੂਦ ...

ਪੂਰੀ ਖ਼ਬਰ »

ਪਿੰਡ ਕਰੀਮਪੁਰ ਚਾਹਵਾਲਾ ਵਿਖੇ 'ਆਪ' ਦੀ ਮੀਟਿੰਗ

ਪੋਜੇਵਾਲ ਸਰਾਂ, 20 ਸਤੰਬਰ (ਨਵਾਂਗਰਾਈਾ)-ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਕਰੀਮਪੁਰ ਚਾਹਵਾਲਾ ਦੇ ਵਾਸੀਆਂ ਨੇ ਬੀਬੀ ਸੰਤੋਸ਼ ਕਟਾਰੀਆ ਦੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ | ਇਸ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਪਿੰਡ ਸਹਿਬਾਜਪੁਰ ਵਿਖੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਭੱਦੀ, 20 ਸਤੰਬਰ (ਨਰੇਸ਼ ਧੌਲ)-ਜੈ ਬਾਬਾ ਝਿੜੀਵਾਲਾ ਸਪੋਰਟਸ ਕਲੱਬ ਤੇ ਸਮੂਹ ਗਰਾਮ ਪੰਚਾਇਤ ਪਿੰਡ ਸਹਿਬਾਜਪੁਰ ਦੇ ਸਹਿਯੋਗ ਨਾਲ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਲਗਪਗ 40 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਪਹਿਲਾ ਸਥਾਨ ਪਿੰਡ ...

ਪੂਰੀ ਖ਼ਬਰ »

ਐੱਸ. ਸੀ. ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਰਚਿਆ ਇਤਿਹਾਸ- ਠੇਕੇਦਾਰ ਰਾਜਿੰਦਰ ਸਿੰਘ

ਕਟਾਰੀਆਂ, 20 ਸਤੰਬਰ (ਨਵਜੋਤ ਸਿੰਘ ਜੱਖੂ)-ਚਰਨਜੀਤ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਐੱਸ. ਸੀ ਵਰਗ ਅਤੇ ਕਾਂਗਰਸੀ ਵਰਕਰਾਂ ਨੇ ਹਲਕਾ ਬੰਗਾ ਦੇ ਪਿੰਡ ਕਟਾਰੀਆਂ ਵਿਖੇ ਢੋਲ ਢਮੱਕੇ ਨਾਲ ਜਸ਼ਨ ਮਨਾਏ ਤੇ ਇਸ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ | ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਆਈ. ਟੀ. ਆਈ. ਖੁੱਲ੍ਹਵਾਉਣ ਲਈ ਸਿਖਿਆਰਥੀਆਂ ਨੇ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 20 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਥਾਨਕ ਆਈ. ਟੀ. ਆਈ. ਸ਼ਹੀਦ-ਏ-ਆਜ਼ਮ ਭਗਤ ਸਿੰਘ ਨਵਾਂਸ਼ਹਿਰ ਦੇ ਸਿੱਖਿਆਰਥੀਆਂ ਨੇ ਸਮੂਹ ਆਈ. ਟੀ. ਆਈਜ਼ ਖੁਲ੍ਹਵਾਉਣ ਲਈ ਸੀਨੀਅਰ ਅਧਿਕਾਰੀ ਜੀ. ਆਈ. ਧਰਮਪਾਲ ਰਾਹੀਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸਬ-ਡਵੀਜ਼ਨ ਬਲਾਚੌਰ ਵਿਖੇ ਨਵੇਂ ਫ਼ਰੰਟ ਆਫ਼ਿਸ ਦਾ ਉਦਘਾਟਨ

ਬਲਾਚੌਰ, 20 ਸਤੰਬਰ (ਸ਼ਾਮ ਸੁੰਦਰ ਮੀਲੂ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੈ ਤਿਵਾੜੀ ਤੇ ਮੈਂਬਰ ਸਕੱਤਰ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਜਲਾਲਪੁਰ ਦੇ ਟੂਰਨਾਮੈਂਟ 'ਚ ਕੇਸ਼ੀ ਕਟਵਾਰਾ ਕਲੱਬ ਦੀ ਟੀਮ ਨੇ ਮਾਰੀ ਬਾਜ਼ੀ

ਰੱਤੇਵਾਲ/ਕਾਠਗੜ੍ਹ, 20 ਸਤੰਬਰ (ਆਰ. ਕੇ. ਸੂਰਾਪੁਰੀ, ਬਲਦੇਵ ਸਿੰਘ ਪਨੇਸਰ)-ਜਲਾਲਪੁਰ ਵਿਖੇ ਧੰਨ-ਧੰਨ ਬਾਬਾ ਸਰਬਣ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਜਲਾਲਪੁਰ, ਸਮੂਹ ਸਾਧ ਸੰਗਤ ਅਤੇ ਪਿੰਡ ਵਾਸੀਆਂ ਵਲੋਂ ਬਾਬਾ ਸਰਬਣ ਦਾਸ ਦੀ ਯਾਦ ਨੂੰ ਸਮਰਪਿਤ ਮਹੰਤ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ

ਹੁਸ਼ਿਆਰਪੁਰ, 20 ਸਤੰਬਰ (ਹਰਪ੍ਰੀਤ ਕੌਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਇਕ ਮੀਟਿੰਗ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਭਵਨ ਵਿਖੇ ਕਾਮਰੇਡ ਗੁਰਮੇਸ਼ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ...

ਪੂਰੀ ਖ਼ਬਰ »

ਅਕਾਲੀ-ਬਸਪਾ ਦੀ ਮੀਟਿੰਗ ਹੋਈ

ਗੜ੍ਹਦੀਵਾਲਾ, 20 ਸਤੰਬਰ (ਚੱਗਰ)-ਬਹੁਜਨ ਸਮਾਜ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਮੀਟਿੰਗ ਗੜ੍ਹਦੀਵਾਲਾ ਵਿਖੇ ਹੋਈ, ਜਿਸ ਵਿਚ ਬਸਪਾ ਦੇ ਲੋਕ ਸਭਾ ਇੰਚਾਰਜ ਮਨਿੰਦਰ ਸਿੰਘ ਸ਼ੇਰਪੁਰੀ ਤੇ ਅਕਾਲੀ ਦਲ ਦੇ ਕਿਸ਼ਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ...

ਪੂਰੀ ਖ਼ਬਰ »

ਮੋਬਾਈਲ ਬੱਸ ਹਸਪਤਾਲ ਨੇ 118 ਮਰੀਜ਼ਾ ਦਾ ਕੀਤਾ ਨਿਰਿਖਣ

ਗੜ੍ਹਦੀਵਾਲਾ, 20 ਸਤੰਬਰ (ਚੱਗਰ)-ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵਲੋਂ ਆਰੰਭ ਕੀਤੇ ਗਏ ਮੋਬਾਈਲ ਬੱਸ ਹਸਪਤਾਲ ਨੇ ਪਿੰਡ ਮਾਂਗਾ ਵਿਖੇ ਮੈਡੀਕਲ ਸੇਵਾਵਾਂ ਦੇਣ ਲਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆ ...

ਪੂਰੀ ਖ਼ਬਰ »

ਪਾਵਰਕਾਮ ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਘੋਗਰਾ, 20 ਸਤੰਬਰ (ਆਰ. ਐੱਸ. ਸਲਾਰੀਆ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪੀ. ਐੱਸ. ਪੀ. ਸੀ. ਐੱਲ.) ਵਧੀਕ ਨਿਗਰਾਨ ਇੰਜ.ਸੰਚਾਲਨ ਮੰਡਲ ਦਸੂਹਾ ਇੰਜ. ਜਸਵੰਤ ਸਿੰਘ ਪਾਬਲਾ, ਸਹਾਇਕ ਕਾਰਜਕਾਰੀ ਇੰਜ.ਉਪ ਮੰਡਲ ਅਫ਼ਸਰ ਘੋਗਰਾ ਇੰਜ.ਚਤੁਰ ਸਿੰਘ ਨੇ ਉਪ ਮੰਡਲ ਘੋਗਰਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ

ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਇੱਥੇ ਕਿਸਾਨ ਜਥੇਬੰਦੀਆਂ ਕੁਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਸ਼ੇਰੇ ਪੰਜਾਬ ਦੋਆਬਾ ਕਿਸਾਨ ਯੂਨੀਅਨ ਗੜ੍ਹਸ਼ੰਕਰ ਤੇ ਜਮਹੂਰੀ ਕਿਸਾਨ ਸਭਾ ਦੀ ਸਾਂਝੀ ਮੀਟਿੰਗ ਸਤਨਾਮ ਸਿੰਘ ਬੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ...

ਪੂਰੀ ਖ਼ਬਰ »

ਖੈਰੜ-ਅੱਛਰਵਾਲ ਵਿਖੇ ਸਰਾਧਾਂ ਦਾ ਮੇਲਾ 25 ਨੂੰ

ਕੋਟਫ਼ਤੂਹੀ, 20 ਸਤੰਬਰ (ਅਟਵਾਲ)-ਪਿੰਡ ਖੈਰੜ-ਅੱਛਰਵਾਲ ਵਿਖੇ ਬਾਬਾ ਬਿਸ਼ਨ ਦਾਸ ਦੇ ਧਾਰਮਿਕ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ 6ਵੇਂ ਸਰਾਧ 'ਤੇ ਬਾਬਾ ਬਿਸ਼ਨ ਦਾਸ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਵੁਸ਼ੂ 'ਚ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ) ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਮਾਤਾ ਸਾਹਿਬ ਕੌਰ ਡੀ. ਏ. ਵੀ. ਬੋਰਡਿੰਗ ਸਕੂਲ, ਕੋਟਲੀ ਜੰਡ, ਉੜਮੁੜ ਵਿਖੇ ਹੋਈ ਦਸਵੀ ਜੂਨੀਅਰ ਤੇ ਸੀਨੀਅਰ ਲੜਕੇ ਤੇ ਲੜਕੀਆਂ ਦੀ ਵਸੂ ਚੈਂਪੀਅਨਸ਼ਿਪ 'ਚ ਸ਼ਾਨਦਾਰ ...

ਪੂਰੀ ਖ਼ਬਰ »

ਖ਼ਾਲਸਾ ਗਲੋਬਲ ਰੀਚ ਫਾੳਾੂਡੇਸ਼ਨ ਯੂ. ਐੱਸ.ਏ. ਵਲੋਂ ਮਾ. ਸੁਨਿੰਦਰਪਾਲ ਸਿੰਘ ਦਾ ਸਨਮਾਨ

ਬੁੱਲ੍ਹੋਵਾਲ, 20 ਸਤੰਬਰ (ਲੁਗਾਣਾ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਰਟ ਸਕੂਲ ਮੁਰਾਦਪੁਰ ਨਰਿਆਲ ਦੇ ਈ.ਟੀ.ਟੀ ਅਧਿਆਪਕ ਸੁਨਿੰਦਰਪਾਲ ਸਿੰਘ ਨੂੰ ਖ਼ਾਲਸਾ ਗਲੋਬਲ ਰੀਚ ਫਾੳਾੂਡੇਸ਼ਨ ਯੂ. ਐੱਸ. ਏ., ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ...

ਪੂਰੀ ਖ਼ਬਰ »

ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਦੁਖੀ

ਹੁਸ਼ਿਆਰਪੁਰ, 20 ਸਤੰਬਰ (ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਦਵਿੰਦਰ ਸਿੰਘ ਥਿੰਦ ਨੇ ਸ਼ਹਿਰ ਦੀ ਹੱਦ ਅੰਦਰ ਲੱਗੇ ਗੰਦਗੀ ਦੇ ਢੇਰਾਂ ਤੇ ਪਿੱਪਲਾਂਵਾਲਾ ਡੰਪ ਸਥਾਨ 'ਤੇ ਸੋਲਿਡ ਬੇਸਟ ਰੂਲਜ ਦੇ ਨਿਯਮਾਂ ਦੀ ਹੋ ਰਹੀ ਅਣਦੇਖੀ ਕਾਰਨ ...

ਪੂਰੀ ਖ਼ਬਰ »

ਭਾਈ ਘਨ੍ਹਈਆ ਜੀ ਸੇਵਾ ਦਿਵਸ ਮੌਕੇ ਮਰੀਜ਼ਾਂ ਨੂੰ ਖਾਣ-ਪੀਣ ਸਮੱਗਰੀ ਵੰਡੀ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਭਾਈ ਘਨੱ੍ਹਈਆ ਜੀ ਸੇਵਾ ਦਿਵਸ ਈ.ਅੱੈਸ.ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਡਾ: ਗੁਰਬਖ਼ਸ਼ ਸਿੰਘ ਐੱਸ.ਐੱਮ.ਓ. ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ 'ਚ ਸਮਾਜ ਸੇਵੀ ਪ੍ਰੋ: ਬਹਾਦਰ ਸਿੰਘ ਸੁਨੇਤ, ਗੁਰਪ੍ਰੀਤ ਸਿੰਘ, ਜਤਿੰਦਰ ...

ਪੂਰੀ ਖ਼ਬਰ »

ਕਾਂਗਰਸ ਨੇ ਚੰਨੀ ਨੂੰ ਡੰਗ ਟਪਾਊ ਨੀਤੀ ਤਹਿਤ ਮੁੱਖ ਮੰਤਰੀ ਬਣਾਇਆ- ਪ੍ਰੋ: ਹਰਬੰਸ ਸਿੰਘ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਵਿਧਾਨ ਸਭਾ ਚੋਣਾਂ ਨੂੰ ਨਜ਼ਦੀਕ ਦੇਖ ਕੇ ਵੱਖ-ਵੱਖ ਰਾਜਸੀ ਪਾਰਟੀਆਂ ਜਾਤੀਵਾਦ ਨੂੰ ਬੜ੍ਹਾਵਾ ਦੇ ਕੇ ਖ਼ਾਸ ਕਰਕੇ ਦਲਿਤ ਵੋਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਇਸੇ ਤਹਿਤ ਕਾਂਗਰਸ ਹਾਈਕਮਾਂਡ ਵਲੋਂ ...

ਪੂਰੀ ਖ਼ਬਰ »

ਸਮਾਜ ਸੇਵੀ ਮੋਹਣ ਸਿੰਘ ਮਾਨ ਦਾ ਯੋਗਦਾਨ ਬੇਮਿਸਾਲ- ਪਿ੍ੰ. ਮਹੇਸ਼ ਕੁਮਾਰ

ਬੰਗਾ, 20 ਸਤੰਬਰ (ਕਰਮ ਲਧਾਣਾ)-ਉੱਘੇ ਐੱਨ. ਆਰ. ਆਈ ਸਮਾਜ ਸੇਵੀ ਮੋਹਣ ਸਿੰਘ ਮਾਨ ਯੂ. ਐੱਸ. ਏ. ਵਲੋਂ ਇਸ ਸ਼ਹਿਰ ਤੇ ਇਲਾਕੇ ਦੇ ਲੋਕਾਂ ਦੇ ਭਲੇ ਲਈ ਕੀਤੇ ਸੇਵਾ ਕਾਰਜ ਬੇਮਿਸਾਲ ਹਨ | ਉਨ੍ਹਾਂ ਬਾਬਾ ਗੋਲਾ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੇ ਗੁਰੂ ...

ਪੂਰੀ ਖ਼ਬਰ »

ਬਹਿਰਾਮ 'ਚ ਕਿਸਾਨੀ ਜੰਗ ਸੈਨਾ ਕਮੇਟੀ ਦਾ ਗਠਨ

ਬਹਿਰਾਮ, 20 ਸਤੰਬਰ (ਨਛੱਤਰ ਸਿੰਘ ਬਹਿਰਾਮ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਅੰਗੀਠਾ ਸਾਹਿਬ ਚੱਬੇਵਾਲ ਵਲੋਂ ਕਿਸਾਨੀ ਜੰਗ ਸੈਨਾ ਦੀ ਪ੍ਰਧਾਨ ਤਜਿੰਦਰ ਕੌਰ ਦੀ ਅਗਵਾਈ ਵਿਚ ਬਹਿਰਾਮ ਵਿਖੇ ਕਮੇਟੀ ਬਣਾਈ ਗਈ, ਜਿਸ ਵਿਚ ਪ੍ਰਧਾਨ ਮੁਹੰਮਦ ਗਾਮਾ, ਮੀਤ ...

ਪੂਰੀ ਖ਼ਬਰ »

ਸਵ. ਗੁਰਦਿਆਲ ਸਿੰਘ ਬੋਇਲ ਦੀ ਬਰਸੀ ਮਨਾਈ

ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਮਕਸੂਦਪੁਰ-ਸੂੰਢ ਵਿਖੇ ਉੱਘੇ ਸਮਾਜ ਸੇਵੀ ਤੇ ਬਲਾਕ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਮਰਹੂਮ ਗੁਰਦਿਆਲ ਸਿੰਘ ਬੋਇਲ ਦੀ ਪਹਿਲੀ ਬਰਸੀ ਸਧਾਰਨ ਤੌਰ 'ਤੇ ਮਨਾਈ ਗਈ | ਸਰਪੰਚ ਰਾਜਵਿੰਦਰ ਕੌਰ ਬੋਇਲ, ਸਮਾਜ ਸੇਵੀ ਪਰਮਿੰਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX