ਭਿੱਖੀਵਿੰਡ, 20 ਸਤੰਬਰ (ਬੌਬੀ)-ਕਰੀਬ ਤਿੰਨ ਦਿਨ ਪਹਿਲਾਂ ਭਿੱਖੀਵਿੰਡ ਮੁੱਖ ਬਾਜ਼ਾਰ 'ਚ ਕੁਝ ਨੌਜਵਾਨਾਂ ਵਲੋਂ ਇਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਭੱਜ ਗਏ, ਜਿਸ 'ਤੇ ਇਲਾਕੇ ਦੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਸੀ | ਉਸ ਲੜੀ ਤਹਿਤ ਅੱਜ ਕਰੀਬ ਸਾਢੇ ਬਾਰ੍ਹਾਂ ਵਜੇ ਦੁਪਹਿਰੇ ਭਿੱਖੀਵਿੰਡ ਮੁੱਖ ਚੌਕ 'ਚ ਖੇਮਕਰਨ ਰੋਡ 'ਤੇ ਕੁਝ ਨੌਜਵਾਨ ਜੋ ਸਕੂਲੇ ਪੜ੍ਹਦੇ ਲੱਗਦੇ ਸਨ ਅਤੇ ਜਿਨ੍ਹਾਂ ਕੋਲ ਸਕੂਲ ਦੇ ਬੈਗ ਵੀ ਸਨ, ਆਪਸ ਵਿਚ ਭਿੜੇ ਅਤੇ ਇਕ ਨੌਜਵਾਨ ਨੂੰ ਕੁੱਟਮਾਰ ਕੀਤੀ ਅਤੇ ਉਨ੍ਹਾਂ 'ਚੋਂ ਇਕ ਨੌਜਵਾਨ ਨੇ ਸ਼ਰ੍ਹੇਆਮ ਪਿਸਤੌਲ ਲਹਿਰਾਉਂਦੇ ਹੋਏ ਗੋਲੀਆਂ ਚਲਾਈਆਂ | ਭਾਵੇਂ ਇਸ ਘਟਨਾ ਨਾਲ ਕਿਸੇ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ | ਛੋਟੇ-ਛੋਟੇ ਸਕੂਲ ਦੇ ਬੱਚੇ ਵੀ ਪਿਸਤੌਲ ਲਈ ਫਿਰਦੇ ਹਨ | ਇਸ ਸਬੰਧੀ ਇੱਥੇ ਦੱਸਣਾ ਬਣਦਾ ਹੈ ਕਿ ਭਾਵੇਂ ਹਰ ਵੇਲੇ ਭਿੱਖੀਵਿੰਡ ਮੁੱਖ ਚੌਕ 'ਚ ਪੁਲਿਸ ਦਾ ਨਾਕਾ ਰਹਿੰਦਾ ਹੈ, ਪਰ ਚੰਦ ਕਦਮਾਂ ਦੀ ਦੂਰੀ 'ਤੇ ਚੱਲੀ ਗੋਲੀ ਮੌਕੇ ਪੁਲਿਸ ਨਹੀਂ ਪਹੁੰਚੀ ਅਤੇ ਦੇਰੀ ਨਾਲ ਪਹੁੰਚੀ ਪੁਲਿਸ ਭਾਵੇਂ ਕਈ ਤਰ੍ਹਾਂ ਦੇ ਹੱਥ ਪੈਰ ਮਾਰਦੀ ਰਹੀ ਅਤੇ ਜਿਸ ਵਿਚ ਨਿੱਜੀ ਡਾਕਟਰ ਨੇ ਉਨ੍ਹਾਂ 'ਚੋਂ ਇਕ ਜ਼ਖ਼ਮੀ ਨੌਜਵਾਨ ਦਾ ਇਲਾਜ ਕੀਤਾ, ਉਸ ਕੋਲੋਂ ਪੁੱਛਗਿੱਛ ਕੀਤੀ ਗਈ, ਪਰ ਪੁਲਿਸ ਦੇ ਹੱਥ ਅਜੇ ਵੀ ਬਿਲਕੁਲ ਖ਼ਾਲੀ ਹਨ | ਇਲਾਕੇ ਦੇ ਲੋਕਾਂ ਦੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਸਕੂਲ ਦੇ ਲੱਗਣ ਅਤੇ ਛੁੱਟੀ ਮੌਕੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਨਿੱਤ ਦਿਨ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਇਸ ਸਬੰਧੀ ਏ.ਐੱਸ.ਆਈ. ਮੇਜਰ ਸਿੰਘ ਹੋਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤਫਤੀਸ਼ ਚੱਲ ਰਹੀ ਹੈ ਦੋਸ਼ੀ ਬਖ਼ਸ਼ੇ ਨਹੀਂ ਜਾਣਗੇੇ |
ਹਰੀਕੇ ਪੱਤਣ, 20 ਸਤੰਬਰ (ਸੰਜੀਵ ਕੁੰਦਰਾ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਰੇਂਜ ਹਰੀਕੇ ਵਿਖੇ ਦੀ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ...
ਪੱਟੀ, 20 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸੋਮਾ ਕੰਪਨੀ ਦੇ ਗੁਦਾਮਾਂ 'ਚੋਂ ਉੱਡ ਰਹੀ ਸੁਸਰੀ ਦੀ ਸਮੱਸਿਆ ਦੇ ਹੱਲ ਸਬੰਧੀ ਕਿਸਾਨਾਂ-ਮਜ਼ਦੂਰਾਂ ਦਾ ਸਾਂਝਾ ਡੈਪੂਟੇਸ਼ਨ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ...
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਬਾਹਰ ਕੱਢਣ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 2 ਮੈਂਬਰਾਂ ਖਿਲਾਫ਼ ਕੇਸ ਦਰਜ ਕਰ ਕੇ ...
ਝਬਾਲ, 20 ਸਤੰਬਰ (ਸੁਖਦੇਵ ਸਿੰਘ)-ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਕੇ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਸਿਆਸੀ ਪੱਤਾ ਖੇਡਿਆ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਰਮੀਤ ਸਿੰਘ ...
ਝਬਾਲ, 20 ਸਤੰਬਰ (ਸਰਬਜੀਤ ਸਿੰਘ)- ਗੁਪਤਾ ਹਸਪਤਾਲ ਝਬਾਲ ਵਿਖੇ ਹਸਪਤਾਲ ਦੀ 19ਵੀਂ ਵਰ੍ਹੇਗੰਢ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ | ਇਸ ਸਮੇਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਤੇ ਉੱਘੇ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ...
ਖਾਲੜਾ, 20 ਸਤੰਬਰ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖੁਰਦ ਵਿਖੇ ਕਰੀਬ ਤਿੰਨ ਦਿਨ ਪਹਿਲਾਂ ਦੋ ਧਿਰਾਂ ਵਿਚ ਚੱਲੀ ਗੋਲੀ ਵਿਚ ਪੁਲਿਸ ਵਲੋਂ ਕਰਾਸ ਮੁਕੱਦਮਾ ਦਰਜ ਕਰਦਿਆਂ ਕਰੀਬ 5-6 ਅਣਪਛਾਤੇ ਵਿਅਕਤੀਆਂ ਸਮੇਤ 15 ਵਿਅਕਤੀਆਂ ਵਿਰੁੱਧ ...
ਮੀਆਂਵਿੰਡ, 20 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਬਹੁਤ ਹੀ ਕਰੀਬੀ ਸਾਥੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਸਹੁੰ ਚੁੱਕ ਸਮਾਗਮ ਉਪਰੰਤ ਸ਼ੁੱਭਕਾਮਨਾਵਾਂ ਦਿੱਤੀਆਂ | ਚੰਡੀਗੜ੍ਹ ...
ਝਬਾਲ, 20 ਸਤੰਬਰ (ਸਰਬਜੀਤ ਸਿੰਘ)-ਕਾਂਗਰਸ ਹਾਈਕਮਾਨ ਵਲੋਂ ਬੀਤੇ ਦਿਨੀਂ ਪੰਜਾਬ ਕਾਂਗਰਸ ਦੀ ਮਜ਼ਬੂਤੀ ਲਈ ਨਵੇਂ ਬਣਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਨਜ਼ਦੀਕੀ ਨੌਜਵਾਨ ਸੀਨੀਅਰ ਆਗੂ ਨਵਜੀਤ ਸਿੰਘ ਨਵੀ ਢਿੱਲੋਂ ਦੋਬਲੀਆਂ ਨੇ ਵਧਾਈ ...
ਭਿੱਖੀਵਿੰਡ, 20 ਸਤੰਬਰ (ਬੌਬੀ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਭਗਵਾਨਪੁਰਾ ਦੇ ਵਸਨੀਕ ਇਕ ਨੌਜਵਾਨ ਨੂੰ ਲੈਂਟਰ 'ਤੇ ਕੰਮ ਕਰਦਿਆਂ ਕਰੰਟ ਲੱਗਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ | ਇਸ ਸਬੰਧੀ ਪੁਲਿਸ ਨੂੰ ਦਿੱਤੇ ...
ਗੋਇੰਦਵਾਲ ਸਾਹਿਬ, 20 ਸਤੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ...
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਪੰਜਾਬ ਦੀ ਹਾਈਕਮਾਂਡ ਵਲੋਂ ਪੰਜਾਬ ਦੇ ਨਵੇਂ ਬਣਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓ.ਪੀ. ਸੋਨੀ ਦਾ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾ.ਧਰਮਬੀਰ ...
ਡਡਵਿੰਡੀ, 20 ਸਤੰਬਰ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਖਿੰਡਾ, ਹਰਸਿਮਰਨਜੀਤ ਸਿੰਘ ਝੱਲ ਲੇਈ ਵਾਲਾ, ਬਿੱਕਰ ਸਿੰਘ, ਸਤਨਾਮ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ...
ਫਗਵਾੜਾ, 20 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਉਂਕਾਰ ਨਗਰ ਵਿਖੇ ਗੁਆਂਢੀ ਨੌਜਵਾਨ ਵਲੋਂ ਆਪਣੇ ਹੀ ਗੁਆਂਢੀ ਦੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ...
ਸ਼ਾਹਬਾਜ਼ਪੁਰ, 20 ਸਤੰਬਰ (ਪਰਦੀਪ ਬੇਗੇਪੁਰ)-ਪਿਛਲੇ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਹਿਬ ਦੀ ਹੋਈ ਮੀਟਿੰਗ ਮੌਕੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਵਲੋਂ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ...
ਤਰਨ ਤਾਰਨ, 20 ਸਤੰਬਰ (ਪਰਮਜੀਤ ਜੋਸ਼ੀ)-ਕਾਂਗਰਸ ਹਾਈਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਕਾਂਗਰਸੀ ਵਰਕਰ ਬਾਗੋਬਾਗ ਹੋ ਗਏ ਹਨ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਤਰਨਤਾਰਨ ਦੇ ਚੇਅਰਮੈਨ ਸੁਬੇਗ ਸਿੰਘ ਧੁੰਨ ਨੇ ਗੱਲਬਾਤ ...
ਤਰਨ ਤਾਰਨ, 20 ਸਤੰਬਰ (ਵਿਕਾਸ ਮਰਵਾਹਾ)-ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ.) ਦੇ ਸੂਬਾ ਪ੍ਰਧਾਨ ਡਾ. ਅਕਸ਼ੈ ਸ਼ਰਮਾ ਤੇ ਐੱਨ.ਐੱਸ.ਆਈ. ਦੇ ਪੰਜਾਬ ਸਕੱਤਰ ਰਿਤਿਕ ਅਰੋੜਾ (ਜ਼ਿਲ੍ਹਾ ਇੰਚਾਰਜ਼) ਤਰਨ ਤਾਰਨ ਨੇ ਓਮ ਪ੍ਰਕਾਸ਼ ਸੋਨੀ ਨੂੰ ਪੰਜਾਬ ਦਾ ਉਪ ...
ਪੱਟੀ, 20 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਧੰਨ ਧੰਨ ਬਾਬਾ ਕਲਿਆਣ ਦਾਸ ਪਿੰਡ ਸੀਤੋ ਮਹਿ ਝੁਗੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ ਸੀਤੋ, ...
ਝਬਾਲ, 20 ਸਤੰਬਰ (ਸਰਬਜੀਤ ਸਿੰਘ)-ਕਾਂਗਰਸ ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਨਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਤਰਨ ਤਾਰਨ ਹਲਕੇ ਦੇ ਸੀਨੀਅਰ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਵਿੰਦਰ ਸਿੰਘ ...
ਝਬਾਲ, 20 ਸਤੰਬਰ (ਸਰਬਜੀਤ ਸਿੰਘ)-ਮਾਝੇ ਦੇ ਪ੍ਰਸਿੱਧ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ 5, 6, 7 ਅਕਤੂਬਰ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ...
ਝਬਾਲ, 20 ਸਤੰਬਰ (ਸੁਖਦੇਵ ਸਿੰਘ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ 'ਚ ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ...
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਅੰਗਹੀਣ ਅਤੇ ਬਲਾਈਾਡ ਯੂਨੀਅਨ ਪੰਜਾਬ ਦੀ ਇਕਾਈ ਤਰਨ ਤਾਰਨ ਵਲੋਂ ਗੁਰਦੁਆਰਾ ਸੰਗਤਸਰ ਤਰਨ ਤਾਰਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ...
ਸਰਹਾਲੀ ਕਲਾਂ, 20 ਸਤੰਬਰ (ਅਜੇ ਸਿੰਘ ਹੁੰਦਲ)-ਚੇਅਰਮੈਨ ਬਲਾਕ ਸੰਮਤੀ ਨੌਸ਼ਹਿਰਾ ਪੰਨੂੰਆਂ ਬਲਾਕ ਦਫ਼ਤਰ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ ਟੀਮ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਸਰਪੰਚ ਸੰਵਾਦ ਦੇ ਵਿਸ਼ੇ 'ਤੇ ਲਗਾਇਆ ਗਿਆ, ਜਿਸ ...
ਅਮਰਕੋਟ, 20 ਸਤੰਬਰ (ਗੁਰਚਰਨ ਸਿੰਘ ਭੱਟੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਲਾਜ਼ਰ ਲਾਖਣਾ, ਨਵਦੀਪ ਸਿੰਘ ਲਾਡੀ ਫੌਜੀ, ਗੁਰਦੇਵ ਸਿੰਘ ਫ਼ੌਜੀ ਅਮਰਕੋਟ, ਅੰਗਰੇਜ਼ ਸਿੰਘ ਨਵਾਂ ਪਿੰਡ, ਗੁਰਬੀਰ ਭੱਟੀ ...
ਤਰਨ ਤਾਰਨ, 20 ਸਤੰਬਰ (ਪਰਮਜੀਤ ਜੋਸ਼ੀ)-ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਦਾਣਾ ਮੰਡੀ ਤਰਨ ਤਾਰਨ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਅਤੇ ਆੜ੍ਹਤੀਏ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਹ ...
ਫਤਿਆਬਾਦ, 20 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਇਲਾਕੇ ਦੇ ਨਾਮਵਰ ਚੋਪੜਾ ਪਰਿਵਾਰ ਦੇ ਭੂਸ਼ਨ ਕੁਮਾਰ ਚੋਪੜਾ, ਪ੍ਰਦੀਪ ਕੁਮਾਰ ਚੋਪੜਾ, ਦੀਪਕ ਚੋਪੜਾ ਅਤੇ ਮਿੱਠੀ ਚੋਪੜਾ ਨਾਲ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸੰਤੋਸ਼ ਰਾਣੀ ਦੇ ਦਿਹਾਂਤ ਤੇ ਫਤਿਆਬਾਦ ਦੇ ਮਹਾਸ਼ਾ ...
ਸਰਾਏ ਅਮਾਨਤ ਖਾਂ, 20 ਸਤੰਬਰ (ਨਰਿੰਦਰ ਸਿੰਘ ਦੋਦੇ)¸ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਭੁਸੇ ਦੇ ਉੱਘੇ ਅਕਾਲੀ ਆਗੂ ਪਹਿਲਵਾਨ ਲਖਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਪਿਛਲੇ ਦਿਨੀਂ ਉਨ੍ਹਾਂ ਦੀ ਭਰਜਾਈ ਪਲਵਿੰਦਰ ਕੌਰ ਪਤਨੀ ਜਗਤਾਰ ਸਿੰਘ ਦਾ ...
ਖਡੂਰ ਸਾਹਿਬ, 20 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਸਰਕਾਰ ਦੁਆਰਾ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਅਦਾਲਤੀ ਸਹੂਲਤਾਂ ਬਾਰੇ ਚੇਅਰਮੈਨ ਮੈਡਮ ਪ੍ਰੀਆ ਸੂਦ ਜ਼ਿਲ੍ਹਾ ਸ਼ੈਸ਼ਨ ਜੱਜ ਤੇ ਕਮ/ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਖਾਲੜਾ, 20 ਸਤੰਬਰ (ਜੱਜਪਾਲ ਸਿੰਘ ਜੱਜ)-ਤਹਿਸੀਲ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਵਿਚ ਜਮਹੂਰੀ ਕਿਸਾਨ ਸਭਾ ਦਾ ਵਫ਼ਦ ਐੱਸ.ਐੱਚ.ਓ. ਖਾਲੜਾ ਨੂੰ ਮਿਲਿਆ | ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਅਤੇ ਤਹਿਸੀਲ ਸੈਕਟਰੀ ਕੇਵਲ ਸਿੰਘ ...
ਪੱਟੀ, 20 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਘਰਿ ਘਰਿ ਅੰਦਰ ਧਰਮਸਾਲ' ਪ੍ਰਚਾਰ ਵਹੀਰ ਤਹਿਤ ਗੁਰਦੁਆਰਾ ਝਾੜ ...
ਪੱਟੀ, 20 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਰੱਖਣ ਬਾਬਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੱਟੀ ਨੇ ਪਿੰਡ ਸੀਤੋਂ ਨੌਂ ਆਬਾਦ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ...
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਕਸ਼ਮੀਰ ਸਿੰਘ ਸੰਘਾ ਪ੍ਰਧਾਨ ਸਿੱਖ ਸਟੂਡੈਂਟ ਫੈੱਡਰੇਸ਼ਨ ਸੰਘਾ ਵਲੋਂ ਦਵਿੰਦਰ ਸਿੰਘ ਬੱਚੜਾ ਨੂੰ ਸਿੱਖ ਸਟੂਡੈਂਟ ਫੈੱਡਰੇਸ਼ਨ ਸੰਘਾ ਦਾ ਮਾਝਾ ਜ਼ੋਨ ਦਾ ਜਨਰਲ ਸਕੱਤਰ ਅਤੇ ਰਾਜਵਿੰਦਰ ਸਿੰਘ ਗੋਇੰਦਵਾਲ ਬਾਈਪਾਸ ਨੂੰ ...
ਪੱਟੀ, 20 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜ਼ੋਨ ਵਲੋਂ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਚੱਲ ਰਿਹਾ ਹੈ | ਇਸ ਲੜੀ ਅਨੁਸਾਰ ਚੂਸਲੇਵੜ, ਠੱਕਰਪੁਰਾ, ਆਸਲ ਆਦਿ ਪਿੰਡਾਂ ਵਿਚ ...
ਸਰਾਏ ਅਮਾਨਤ ਖਾਂ, 20 ਸਤੰਬਰ (ਨਰਿੰਦਰ ਸਿੰਘ ਦੋਦੇ)-ਡਾ: ਕਸ਼ਮੀਰ ਸਿੰਘ ਸੋਹਲ ਨੂੰ 'ਆਪ' ਵਲੋਂ ਹਲਕਾ ਤਰਨਤਾਰਨ ਤੋਂ ਇੰਚਾਰਜ ਨਿਯੁਕਤ ਕਰਨ ਤੋਂ ਬਾਅਦ ਪਿੰਡ ਬੀੜ ਰਾਜਾ ਤੇਜਾ ਸਿੰਘ ਰਸੂਲਪੁਰ ਪਹੁੰਚਣ 'ਤੇ ਪਿੰਡ ਨਿਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਬਾਰੇ ...
ਪੱਟੀ, 20 ਸਤੰਬਰ (ਕਾਲੇਕੇ/ਖਹਿਰਾ)-ਕੁੱਲ ਹਿੰਦ ਕਿਸਾਨ ਸਭਾ- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੀ ਸਾਂਝੀ ਮੀਟਿੰਗ ਕਿਸਾਨ ਆਗੂ ਕਾਮਰੇਡ ਕਰਮ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਐਡ: ਢਿੱਲੋਂ ਦੇ ਗ੍ਰਹਿ ਵਿਖੇ ਹੋਈ | ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ...
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ.ਸਟਾਫ਼ ਪੱਟੀ ਦੇ ਏ.ਐੱਸ.ਆਈ. ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਿਤਾਰਾ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਚੂਸਲੇਵੜ ਨੂੰ ਕਾਬੂ ਕਰ ਕੇ ...
ਤਰਨ ਤਾਰਨ, 20 ਸਤੰਬਰ (ਵਿਕਾਸ ਮਰਵਾਹਾ)-ਹੋਮਿਓਪੈਥਿਕ ਵਿਭਾਗ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਲੋਂ ਸੰਯੁਕਤ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਦੇ ਹੁਕਮਾਂ ਤਹਿਤ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਤਰਨ ਤਾਰਨ ਡਾ. ਪ੍ਰਵੇਸ਼ ਕੁਮਾਰ ਚਾਵਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ...
ਓਠੀਆਂ, 20 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਮਜਬੂਤ ਕਰਨ ਲਈ ਪਿੰਡਾਂ 'ਚ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ | ਜਿਸ ਦੇ ਤਹਿਤ ...
ਬਿਆਸ, 20 ਸਤੰਬਰ (ਪਰਮਜੀਤ ਸਿੰਘ ਰੱਖੜਾ)-ਬਿਜਲੀ ਮਹਿਕਮੇਂ ਸਬੰਧੀ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਬਾਬਾ ਸਾਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਖਜਾਨਚੀ ਸੁਕਾਂਤ ਘਈ ਦੀ ਅਗਵਾਈ ਹੇਠ ਵਫ਼ਦ ਰਈਆ ਮੰਡਲ ਬਿਆਸ ਦੇ ਦਫ਼ਤਰ ਵਿਖੇ ਵਧੀਨ ਨਿਗਰਾਨ ਇੰਜੀ: ਸੁਰਿੰਦਰਪਾਲ ...
ਟਾਂਗਰਾ, 20 ਸਤੰਬਰ (ਹਰਜਿੰਦਰ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਇਸਤਰੀ ਅਕਾਲੀ ਦਲ ਦੀ ਸਰਕਲ ਟਾਂਗਰਾ ਦੀ ਪ੍ਰਧਾਨ ਬੀਬੀ ਲਖਵਿੰਦਰ ਕੌਰ ਚਾਹਲ ਦੇ ਗ੍ਰਹਿ ਟਾਂਗਰਾ ਵਿਖੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਦੀ ਅਗਵਾਈ ...
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿੰਡ ਰਾਏਪੁਰ ਕਲਾਂ ਵਿਖੇ ਸਥਿਤ ਧਾਰਮਿਕ ਅਸਥਾਨ ਵਿਖੇ 108 ਸ੍ਰੀ ਗੁਰੂ ਮਹਾਰਾਜ ਅਨੰਦਪੁਰ ਵਾਲੇ ਰਾਏਪੁਰ ਕਲਾਂ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ...
ਜੈਂਤੀਪੁਰ, 20 ਸਤੰਬਰ (ਭਿੁਪੰਦਰ ਸਿੰਘ ਗਿੱਲ)-ਪੰਜਾਬ 'ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਕੈਪਟਨ ਅਮਿਰੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬੀਆਂ ਨੂੰ ...
ਜੇਠੂਵਾਲ, 20 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਉੱਚ ਸੋਚ ਸਦਕਾ ਸ਼ੋ੍ਰਮਣੀ ਅਕਾਲੀ ਦਲ ਦੀ ਹਰਮਨ ਪਿਆਰਤਾ ਦਿਨੋਂ-ਦਿਨ ਵੱਧ ਰਹੀ ਹੈ, ਜਿਸ ਦਾ ਸਬੂਤ ...
ਲੋਪੋਕੇ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਪਿੰਡ ਵੈਰੋਕੇ ਵਿਖੇ ਪੁੰਨਿਆ ਦਾ ਦਿਹਾੜਾ ਸਮੂਹ ਪਿੰਡ ਲੋਪੋਕੇ ਦੀ ਸਾਧ ਸੰਗਤ ਵਲੋਂ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ...
ਲੋਪੋਕੇ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪਿੰਡ ਪ੍ਰੀਤ ਨਗਰ ਦੇ ਰਜਿੰਦਰ ਸਿੰਘ ਬਾਊ ਔਲਖ ਤੇ ਸੁੁੁਖਵਿੰਦਰ ਸਿੰਘ ਔਲਖ ਦੇ ਸਤਿਕਾਰਯੋਗ ਪਿਤਾ ਸੁਖਰਾਜ ਸਿੰਘ ਔਲਖ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਯਾਦ 'ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਅੰਮਿ੍ਤਸਰ, 20 ਸਤੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਚੋਣਾਂ ਵਿਚ ਦਲਿਤ ...
ਸੁਲਤਾਨਵਿੰਡ, 20 ਸਤੰਬਰ (ਗੁਰਨਾਮ ਸਿੰਘ ਬੁੱਟਰ)-ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਉੱਘੇ ਸਮਾਜ ਸੇਵੀ ਜਰਮਨਜੀਤ ਸਿੰਘ ਬਾਠ ਦੇ ਗ੍ਰਹਿ ਕੰਵਰ ਐਵੀਨਿਊ ਸੁਲਤਾਨਵਿੰਡ ਵਿਖੇ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਵਲੋਂ ਬਾਬਾ ...
ਗੱਗੋਮਾਹਲ, 20 ਸਤੰਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪਿੰਡ ਜੱਸੜ, ਘੋਨੇਵਾਹਲਾ ਤੇ ਮਾਛੀਵਾਹਲਾ 'ਚ ਪੇਂਡੂ ਇਕਾਈਆਂ ਦਾ ਗਠਨ ਕੀਤਾ ਗਿਆ | ਜਿਨ੍ਹਾਂ ਮੁਤਾਬਕ ਪਿੰਡ ਜੱਸੜ 'ਚ ਪ੍ਰਧਾਨ ਪਰਸਨ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ, ...
ਅਜਨਾਲਾ, 20 ਸਤੰਬਰ (ਐਸ. ਪ੍ਰਸ਼ੋਤਮ)-ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਓ.ਪੀ. ਸੋਨੀ ਨੂੰ ਉੱਪ ਮੁੱਖ ਮੰਤਰੀ ਦੇ ਅਹੁਦਿਆਂ ਵਜੋਂ ਨਿਵਾਜੇ ਜਾਣ ਦਾ ਸਵਾਗਤ ਕਰਦਿਆਂ ...
ਅਜਨਾਲਾ, 20 ਸਤੰਬਰ (ਐਸ. ਪ੍ਰਸ਼ੋਤਮ)-ਸਥਾਨਕ ਬਾਹਰੀ ਪਿੰਡ ਨੰਗਲ ਵੰਝਾਂਵਾਲਾ ਵਿਖੇ ਅੱਸੂ ਮਹੀਨੇ ਦੀ ਪੁੰਨਿਆ ਮੌਕੇ ਗੁਰਦੁਆਰਾ ਸਾਹਿਬ ਛੱਤੀ ਖੂਹੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ਼ਰਧਾ ਤੇ ਉਤਸ਼ਾਹ ਨਾਲ 10ਵਾਂ ਸਲਾਨਾ ਧਾਰਮਿਕ ਸਮਾਗਮ ਕਰਵਾਇਆ ...
ਓਠੀਆਂ, 20 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਪਿੰਡ ਓਠੀਆਂ ਵਿਖੇ 24 ਘੰਟੇ ਬਿਜਲੀ ਦੇ ਟਰਾਂਸਫਾਰਮਰ ਲਗਾਉਣ ਤੋਂ ਦੋ ਧਿਰਾਂ ਵਿਚ ਤਕਰਾਰਬਾਜੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਓਠੀਆਂ ਦੇ ਬਾਹਰ ਡੇਰੇ 'ਤੇ ਕੁਲਵੰਤ ਸਿੰਘ ਦੇ ਨਾਮ 'ਤੇ ਨਾਲ ਲੱਗਦੇ ਡੇਰੇੇੇ ਵਾਲਿਆਂ ਦਾ 24 ...
ਮਜੀਠਾ, 20 ਸਤੰਬਰ (ਜਗਤਾਰ ਸਿੰਘ ਸਹਿਮੀ)-ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੇ ਇਫਕੋ ਵਲੋਂ 75ਵਾਂ ਅਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਹਿੱਤ ਪੋਸ਼ਣ ਮਹੀਨਾ ਮਨਾਇਆ ਤੇ ਰੁੱਖ ਲਗਾਓ ਮੁਹਿੰਮ ਦਾ ਅਗਾਜ਼ ਕੀਤਾ ਗਿਆ | ਡਿਪਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX