ਤਾਜਾ ਖ਼ਬਰਾਂ


ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 minute ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  8 minutes ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  43 minutes ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  about 1 hour ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 2 hours ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 3 hours ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 2 hours ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 3 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 3 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 3 hours ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 5 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 5 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 5 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 6 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 7 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 8 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 8 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 8 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 8 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 9 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 9 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 10 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 10 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 10 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 10 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਰੂਪਨਗਰ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਰੂਪਨਗਰ ਜ਼ਿਲ੍ਹੇ 'ਚ ਖੁਸ਼ੀ ਦਾ ਮਾਹੌਲ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਸਾਢੇ ਚਾਰ ਦਹਾਕੇ ਬਾਅਦ ਰੂਪਨਗਰ ਜ਼ਿਲ੍ਹੇ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਵਜੋਂ ਮੁੱਖ ਮੰਤਰੀ ਮਿਲਿਆ ਹੈ ਜਿਸ ਉਪਰੰਤ ਪੂਰੇ ਜ਼ਿਲ੍ਹੇ 'ਚ ਖੁਸ਼ੀ ਦਾ ਮਾਹੌਲ ਹੈ | ਕਈ ਸੰਸਥਾਵਾਂ ਸਮੇਤ ਸਿਆਸੀ ਆਗੂਆਂ ਨੇ ਵੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰੂਪਨਗਰ ਜ਼ਿਲ੍ਹੇ 'ਚੋਂ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਪ੍ਰਗਟ ਕੀਤੀ ਹੈ | ਅੱਜ ਕਾਂਗਰਸੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਨੇ ਖੁਸ਼ੀ 'ਚ ਲੱਡੂ ਵੰਡੇ | ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਸ ਤੋਂ ਬਾਅਦ ਜ਼ਿਲ੍ਹੇ ਨੂੰ ਵਜ਼ੀਰੀਆਂ ਤਾਂ ਮਿਲੀਆਂ ਪਰ ਮੁੱਖ ਮੰਤਰੀ ਵਧੇਰੇ ਕਰਕੇ ਮਾਲਵੇ ਤੇ ਮਾਝੇ 'ਚੋਂ ਹੀ ਬਣਦੇ ਰਹੇ ਹਨ |
ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਲੱਡੂ ਵੰਡੇ
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਰੋਪੜ ਕਾਂਗਰਸ ਦੇ ਵਰਕਰਾਂ ਤੇ ਲੀਡਰਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ | ਸਮੂਹ ਕਾਂਗਰਸੀਆ ਨੇ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਨਗਰ ਸੁਧਾਰ ਟਰੱਸਟ ਰੂਪਨਗਰ ਦੀ ਅਗਵਾਈ 'ਚ ਖੁਸ਼ੀ ਦਾ ਪ੍ਰਗਟਾਵਾ ਕੀਤਾ | ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਤੇ ਖੁਸ਼ੀ 'ਚ ਲੱਡੂ ਵੰਡੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਗੋਇਲ, ਗੁਰਿੰਦਰਪਾਲ ਸਿੰਘ ਬਿੱਲਾ ਚੇਅਰਮੈਨ ਓ. ਬੀ. ਸੀ. ਡਿਪਾਰਟਮੈਂਟ ਪੰਜਾਬ, ਅਮਰਜੀਤ ਸਿੰਘ ਸੈਣੀ, ਪੋਮੀ ਸੋਨੀ, ਅਮਰਜੀਤ ਸਿੰਘ ਭੁੱਲਰ, ਸੁਰਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਜਗਦੀਸ਼ ਕਾਂਜਲਾ, ਕਿਰਨ ਸੋਨੀ, ਜਗਨੰਦਨ ਸਿੰਘ ਠੇਕੇਦਾਰ, ਸੁਖਦੇਵ ਸਿੰਘ, ਸਤਿੰਦਰ ਨਾਗੀ, ਰਾਜੇਸ਼ਵਰ ਲਾਲੀ, ਸ਼ਿਵ ਦਿਆਲ, ਗੀਤਾ ਚੋਪੜਾ, ਪ੍ਰੇਮ ਸਿੰਘ ਡੱਲਾ, ਕਰਮ ਸਿੰਘ, ਮਦਨ ਸਿੰਘ ਬੈਂਸ, ਕੌਂਸਲਰ ਅਮਰਿੰਦਰ ਸਿੰਘ, ਮਿੰਟੂ ਸਰਾਫ਼, ਦਾਰਾ ਸਿੰਘ, ਨਵਦੀਪ ਚੌਹਾਨ, ਜਰਨੈਲ ਸਿੰਘ ਕਾਬੜਵਾਲ, ਸ਼ੀਲਾ ਨਾਰੰਗ, ਸੋਨੂੰ ਵੋਹਰਾ, ਅਸ਼ੋਕ ਵਾਹੀ, ਅਸ਼ਵਨੀ ਸ਼ਰਮਾ, ਪਾਲ ਚੰਦ ਵਰਮਾ, ਨਰਿੰਦਰ ਚੌਧਰੀ, ਸਤਵਿੰਦਰ ਸਿੰਘ ਚੈੜੀਆਂ, ਸੁਖਵਿੰਦਰ ਸਿੰਘ, ਲਖਵੰਤ ਸਿੰਘ, ਕਸ਼ਮੀਰੀ ਲਾਲ, ਪਿ੍ਅੰਕਾ, ਰੇਨੂੰ ਕਪੂਰ, ਗੀਤਾ ਰਾਣੀ, ਸਰੋਜ ਰਾਣੀ, ਹਿੰਮਤ ਸਿੰਘ, ਵਿਵੇਕ ਬੈਂਸ, ਰਾਜਨ ਯਾਦਵ, ਮਨਦੀਪ ਸਿੰਘ ਢਿੱਲੋਂ, ਆਰ. ਐਨ. ਮੋਦਗਿਲ, ਦੀਪਕ ਪੁਰਖਾਲੀ, ਨਿਰਮਲ ਸਿੰਘ ਮੁੱਖ ਤੌਰ 'ਤੇ ਹਾਜ਼ਰ ਸਨ |
ਰੂਪਨਗਰ ਦੇ ਵਕੀਲ ਭਾਈਚਾਰੇ ਨੇ ਲੱਡੂ ਵੰਡੇ
ਐਡਵੋਕੇਟ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ, ਸੁਖਜਿੰਦਰ ਸਿੰਘ ਰੰਧਾਵਾ ਤੇ ਓ. ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰੂਪਨਗਰ ਦੇ ਵਕੀਲ ਭਾਈਚਾਰੇ ਵਲੋਂ ਜੇ. ਪੀ. ਐਸ. ਢੇਰ ਸੀਨੀਅਰ ਵਕੀਲ ਤੇ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ 'ਚ ਜ਼ਿਲ੍ਹਾ ਕੋਰਟ ਕੰਪਲੈਕਸ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਸਮੇਂ ਐਡਵੋਕੇਟ ਗੁਰਮੇਲ ਗਿੱਲ, ਸਤੀਸ਼ ਵਾਹੀ, ਸੁਨੀਲ ਭਨੋਟ, ਜੈ ਗੋਪਾਲ, ਰਮਨਦੀਪ ਸਿੰਘ ਬਣਵੈਤ, ਅਮਰੀਕ ਸਿੰਘ ਕਟਵਾਲ, ਮੋਹਿਤ ਕੁਮਾਰ ਧੂਪੜ, ਕਰਮਵੀਰ ਸਿੰਘ ਸਿੱਧੂ, ਦੀਪਕ ਕੁਮਾਰ ਗੋਗੀ, ਲੱਛਮੀ ਸਿੰਘ ਚੰਦੇਲ, ਗੁਰਪ੍ਰੀਤ ਸਿੰਘ ਰੱਤੂ, ਕੁਲਦੀਪ ਸਿੰਘ ਰੱਤੂ, ਕੁਲਦੀਪ ਰਾਣਾ, ਸੋਹਣ ਸਿੰਘ ਜੌਹਲ, ਤਾਰਾ ਸਿੰਘ ਚਾਹਲ, ਦਵਿੰਦਰ ਚੌਧਰੀ, ਵਿਸ਼ਾਲ ਗੋਗੀਆ, ਲਖਵੀਰ ਸਿੰਘ, ਰਾਜੀਵ ਸ਼ਰਮਾ, ਧੀਰਜ ਕੌਸ਼ਲ, ਸੂਰਜ ਭਾਨ, ਉਮੇਸ਼ ਗੌਤਮ, ਜੁਗਲ ਕਿਸ਼ੋਰ ਸ਼ਰਮਾ, ਗੁਰਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਰੰਗੀਲਾ, ਸ਼ਕਤੀ ਸ਼ਰਮਾ, ਰਾਜੇਸ਼ ਸ਼ਰਮਾ, ਸੂਰਜਪਾਲ ਸਿੰਘ, ਯਤਿਸ਼ ਮਿੱਤਲ, ਆਰ. ਐਨ. ਮੋਦਗਿਲ, ਮਨਦੀਪ ਮੋਦਗਿਲ, ਕੇ.ਐਸ. ਲੌਂਗੀਆ, ਕਮਲ ਕਟਲੀ, ਜਸਵਿੰਦਰ ਸਿੰਘ ਗਰੇਵਾਲ, ਸੁਰੇਸ਼ ਭਿਉਰਾ, ਮਹਿੰਦਰਪਾਲ ਸਿੰਘ, ਪ੍ਰਦੀਪ ਮਿੱਤਲ, ਰਮਨਦੀਪ ਬਣਵੈਤ, ਨੀਲੂ ਬਖ਼ਸ਼ੀ, ਸੁਖਵੀਰ ਸਿੰਘ ਰਾਣਾ, ਚਰਨਜੀਤ ਸਿੰਘ ਚੰਨੀ, ਲਵਪ੍ਰੀਤ ਕੈਂਥ, ਅਮਨ ਕੁਮਾਰ, ਦਵਿੰਦਰ ਚੌਧਰੀ, ਰਾਜ ਕੁਮਾਰ, ਮਿਸ ਰੇਨੂੰ ਬਾਲਾ, ਤਨਵੀਨ ਕੌਰ ਆਦਿ ਹਾਜ਼ਰ ਸਨ |
ਟਰੱਕ ਆਪ੍ਰੇਟਰ ਯੂਨੀਅਨ
ਦੀ ਰੋਪੜ ਕੋ: ਅਪ: ਟਰੱਕ ਓਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀ ਰੋਪੜ ਲਿਮ: ਨਾਲ ਸੰਬੰਧਿਤ ਟਰੱਕ ਓਪਰੇਟਰਾਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਇਸ ਸਬੰਧੀ ਲੱਡੂ ਵੰਡੇ ਗਏ | ਇਸ ਮੌਕੇ ਭਗਤ ਸਿੰਘ ਪਿੰਡ ਭਿਉਰਾ, ਰਜਿੰਦਰ ਸਿੰਘ ਰਾਮਗੜ੍ਹ ਟੱਪਰੀਆਂ, ਬਲਵੀਰ ਸਿੰਘ, ਦਵਿੰਦਰ ਸਿੰਘ ਬਹਿਣੀਵਾਲ, ਬਲਵੀਰ ਸਿੰਘ ਢੱਕੀ, ਬਲਵੀਰ ਸਿੰਘ ਗੜ੍ਹਬਾਗਾ, ਗੁਰਮੁਖ ਸਿੰਘ ਤੇ ਗੁਰਮੁਖ ਸਿੰਘ ਮੈਨੇਜਰ, ਰਣਜੋਧ ਸਿੰਘ ਸਮੂਹ ਟਰੱਕ ਓਪਰੇਟਰ ਹਾਜ਼ਰ ਸਨ |
ਮਾਰਕੀਟ ਕਮੇਟੀ ਰੂਪਨਗਰ 'ਚ ਵੰਡੇ ਲੱਡੂ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖ਼ੁਸ਼ੀ 'ਚ ਮਾਰਕੀਟ ਕਮੇਟੀ ਰੋਪੜ ਵਿਖੇ ਮੇਵਾ ਸਿੰਘ ਗਿੱਲ ਚੇਅਰਮੈਨ ਦੀ ਅਗਵਾਈ 'ਚ ਲੱਡੂ ਵੰਡੇ ਗਏ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਰੋਪੜ 'ਚ ਵਿਕਾਸ ਦੀ ਹਨੇਰੀ ਆਵੇਗੀ | ਲੱਡੂ ਵੰਡਣ ਮੌਕੇ ਮੇਵਾ ਸਿੰਘ ਗਿੱਲ ਚੇਅਰਮੈਨ, ਰੁਪਿੰਦਰ ਸਿੰਘ ਕੈਸ਼ੀਅਰ, ਬਲਦੇਵ ਸਿੰਘ ਆੜ੍ਹਤੀ ਰੋਪੜ, ਕਰਮ ਸਿੰਘ ਭੰਗਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਸਿੰਘ ਪਿੰਕਾ, ਜਤਿੰਦਰ ਸਿੰਘ ਲੰਬੜਦਾਰ, ਰਜਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਧਰਮਿੰਦਰ ਕੁਮਾਰ, ਬੰਟੀ ਆੜ੍ਹਤੀ ਤੇ ਹੋਰ ਪੰਚ ਸਰਪੰਚ ਮੌਜੂਦ ਸਨ |
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ 'ਚ ਵੰਡੇ ਲੱਡੂ
ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਖ਼ੁਸ਼ੀ 'ਚ ਰੋਪੜ ਬਲਾਕ ਦੇ ਸਰਪੰਚ ਤੇ ਮੁਹਤਬਰ ਵਿਅਕਤੀਆਂ ਵਲੋਂ ਖ਼ੁਸ਼ੀ ਜ਼ਾਹਿਰ ਕਰਦਿਆਂ ਸਿੰਘ ਦਫ਼ਤਰ 'ਚ ਲੱਡੂ ਵੰਡੇ ਗਏ ਅਤੇ ਹਾਈ ਕਮਾਂਡ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਸਵੀਰ ਸਿੰਘ, ਜ਼ੈਲਦਾਰ ਚੈੜੀਆਂ, ਚੇਅਰਮੈਨ ਰੁਪਿੰਦਰ ਸਿੰਘ ਚੈੜੀਆਂ, ਇਕਬਾਲ ਸਿੰਘ ਸਾਲਾਪੁਰ, ਮਨਜੀਤ ਕੌਰ, ਕਿ੍ਪਾਲ ਕੌਰ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਨਿਟਾ, ਜਤਿੰਦਰ ਸਿੰਘ ਮਿਠਾ, ਮਾਸਟਰ ਗੁਰਨਾਮ ਸਿੰਘ, ਰਣਜੋਧ ਸਿੰਘ, ਬਬਲਾ ਗੋਸਲਾਂ, ਹਰਦੀਪ ਸਿੰਘ, ਹਰਮਨਜੀਤ ਸਿੰਘ, ਜਗਦੀਪ ਸਿੰਘ, ਸਤਵਿੰਦਰ ਸਿੰਘ, ਜਗੀਰ ਸਿੰਘ, ਲਾਭ ਕੌਰ, ਹਰਦੀਪ ਲਖਮੀਪੁਰ, ਬਲਬੀਰ ਸਿੰਘ, ਕੁਲਦੀਪ ਸਿੰਘ, ਸੋਨੀ ਸੀਂਹੋ ਮਾਜਰਾ, ਜਸਵੰਤ ਸਿੰਘ, ਅੰਮਿ੍ਤਪਾਲ ਸਿੰਘ ਖਾਬੜਾ, ਮੇਹਰ ਸਿੰਘ, ਅਵਤਾਰ ਸਿੰਘ, ਅੰਜੂ ਬਾਲਾ, ਨਵਜੀਤ ਸਿੰਘ ਨਵੀ, ਮਲਕੀਤ ਸਿੰਘ ਤੇ ਹਰਮਿੰਦਰ ਸਿੰਘ ਆਦਿ ਮੌਜੂਦ ਸਨ |
ਕੌਂਸਲਰਾਂ ਤੇ ਕਾਂਗਰਸੀਆਂ ਨੇ ਵੰਡੇ ਲੱਡੂ
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਖੁਸ਼ੀ 'ਚ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਰੂਪਨਗਰ ਜ਼ਿਲੇ੍ਹ ਲਈ ਵੱਡੀ ਮਾਣ ਦੀ ਗੱਲ ਹੈ ਕਿ ਕਾਂਗਰਸ ਹਾਈਕਮਾਨ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ | ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ, ਕੌਂਸਲਰ ਅਮਰਜੀਤ ਸਿੰਘ ਜੌਲੀ, ਕੌਂਸਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਸਰਬਜੀਤ ਸਿੰਘ ਸੈਣੀ, ਕੌਂਸਲਰ ਗੁਰਮੀਤ ਰਿੰਕੂ, ਕੌਂਸਲਰ ਨੀਰੂ ਗੁਪਤਾ, ਕੌਂਸਲਰ ਜਸਪਿੰਦਰ ਕੌਰ ਪਿੰਕਾ, ਕੌਂਸਲਰ ਰੇਖਾ ਰਾਣੀ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਨੀਲਮ, ਪਰਮਿੰਦਰ ਸਿੰਘ ਪਿੰਕਾ, ਮਦਨ ਗੁਪਤਾ, ਭਰਤ ਵਾਲੀਆ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਬਿੱਲਾ, ਦਕਸ਼ ਕੱਕੜ, ਰਾਜੇਸ਼ ਸਹਿਗਲ ਆਦਿ ਮੌਜੂਦ ਸਨ |
ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਬਲਾਕ ਕਾਂਗਰਸ ਕਮੇਟੀ ਨੰਗਲ ਨੇ ਵੰਡੇ ਲੱਡੂ
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਰੋਪੜ ਜ਼ਿਲ੍ਹੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੀ ਖੁਸ਼ੀ 'ਚ ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਇਸ ਮੌਕੇ ਪ੍ਰਧਾਨ ਸਾਹਨੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਦੂਰ ਅੰਦੇਸ਼ੀ ਵਾਲਾ ਫ਼ੈਸਲਾ ਲੈ ਕੇ ਜਿਥੇ ਇਕ ਦਲਿਤ ਸਮਾਜ ਦੇ ਆਗੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਹੈ ਉਥੇ ਹੀ ਰੋਪੜ ਜ਼ਿਲੇ੍ਹ ਲਈ ਵੀ ਵੱਡੇ ਮਾਣ ਦੀ ਗੱਲ ਹੈ | ਇਸ ਮੌਕੇ ਅਨੀਤਾ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਡਾ. ਰਵਿੰਦਰ ਦੀਵਾਨ, ਅਸ਼ੋਕ ਸੈਣੀ, ਕਪੂਰ ਸਿੰਘ, ਪ੍ਰਤਾਪ ਸੈਣੀ, ਸਤਨਾਮ ਸਿੰਘ ਸੱਤਾ, ਐਸ. ਡੀ. ਸੈਣੀ ਤੋਂ ਇਲਾਵਾ ਕੌਂਸਲਰ ਸੁਰਿੰਦਰ ਪੰਮਾ, ਸੁਨੀਲ ਕੁਮਾਰ ਕਾਕਾ, ਦੀਪਕ ਨੰਦਾ, ਮੈਡਮ ਸੋਨੀਆ ਸੈਣੀ, ਇੰਦੂ ਬਾਲਾ, ਰੋਜੀ ਸ਼ਰਮਾ, ਰਾਜੀ ਖੰਨਾ, ਟੋਨੀ ਸਹਿਗਲ, ਜਸਵਿੰਦਰ ਸਿੰਘ ਸੈਣੀ, ਸਤਨਾਮ ਸਿੰਘ, ਬਲਵਿੰਦਰ ਬਾਲੀ, ਕੁਲਵੀਰ ਵੈਦ, ਲਖਵੀਰ ਲੱਕੀ, ਰਜੇਸ਼ ਜੋਸ਼ੀ ਬ੍ਰਹਮਪੁਰ, ਕੁਲਵੀਰ ਵੈਦ, ਅਸ਼ਵਨੀ ਸੰਧੂ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਵੱਖ-ਵੱਖ ਪਿੰਡਾਂ 'ਚ ਲੱਡੂ ਵੰਡੇ
ਬੇਲਾ, (ਮਨਜੀਤ ਸਿੰਘ ਸੈਣੀ)-ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਨੂੰ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਉਣ ਤੇ ਕਸਬਾ ਬੇਲਾ, ਬਹਿਰਾਮ ਪੁਰ ਬੇਟ, ਵਿਖੇ ਲੱਡੂ ਵੰਡੇ ਗਏ | ਇਸ ਮੌਕੇ ਗਿਆਨ ਸਿੰਘ ਬੇਲਾ, ਸਰਪੰਚ ਲਖਵਿੰਦਰ ਸਿੰਘ ਭੂਰਾ, ਬਲਾਕ ਸੰਮਤੀ ਮੈਂਬਰ ਡਾਕਟਰ ਬਲਵਿੰਦਰ ਸਿੰਘ ਧੂੰਮੇਵਾਲ, ਨੰਬਰਦਾਰ ਜਸਵੀਰ ਸਿੰਘ ਜਟਾਣਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਣਾ ਮਨਮੋਹਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਬਿਮਲ ਕੌਰ, ਮੈਂਬਰ ਜਸਵੰਤ ਸਿੰਘ ਬਾਵਾ ਦੁਲਚੀ ਮਾਜਰਾ, ਕਰਨੈਲ ਸਿੰਘ ਫ਼ਤਿਹਪੁਰ, ਸਰਪੰਚ ਦਿਆਲ ਸਿੰਘ ਜਟਾਣਾ, ਕਮਲਜੀਤ ਸਿੰਘ ਜਟਾਣਾ, ਸਰਪੰਚ ਅਮਰ ਸਿੰਘ ਅਟਾਰੀ, ਸਰਪੰਚ ਕੁਲਵੀਰ ਕੌਰ ਫ਼ਰੀਦ, ਸੁਰਜੀਤ ਸਿੰਘ ਫ਼ਰੀਦ, ਨੰਬਰਦਾਰ ਹਰਪ੍ਰੀਤ ਸਿੰਘ ਬੇਲਾ, ਆੜ੍ਹਤੀ ਜਸਵੀਰ ਸਿੰਘ ਬੇਲਾ, ਹੈਪੀ ਫ਼ਰੀਦ, ਸਰਪੰਚ ਜਗਤਾਰ ਸਿੰਘ ਮੁਲਤਾਨੀ ਰਸੀਦਪੁਰ, ਸਤੀਸ਼ ਕੁਮਾਰ ਸਭਰਵਾਲ, ਸਰਪੰਚ ਕੇਸਰ ਸਿੰਘ ਮੱਕੋਵਾਲ, ਹਰਵਿੰਦਰ ਸਿੰਘ ਗੋਲੂ, ਹਰਪ੍ਰੀਤ ਸਿੰਘ ਰੋਪੜੀਆ, ਸਰਪੰਚ ਰਵਿੰਦਰ ਕੌਰ, ਸਰਪੰਚ ਰਣਵੀਰ ਕੌਰ, ਹਰਕਰਣ ਸਿੰਘ ਲੌਂਗੀਆ, ਸਰਪੰਚ ਗੁਰਜੀਤ ਸਿੰਘ ਬਾਮ੍ਹਾ, ਸਤਵਿੰਦਰ ਸਿੰਘ ਬਲਰਾਮਪੁਰ, ਲਾਲ ਸਿੰਘ ਟੱਪਰੀਆਂ, ਸਰਪੰਚ ਨਿਰਮਲ ਸਿੰਘ ਸ਼ੇਖੂਪੁਰ, ਰਵਿੰਦਰ ਕੁਮਾਰ ਬੇਲਾ, ਸੰਜੀਵ ਸੋਨੀ, ਉਜਾਗਰ ਸਿੰਘ, ਸੁਰਿੰਦਰ ਪ੍ਰਭਾਕਰ ਸਮੇਤ ਵੱਡੀ ਗਿਣਤੀ ਇਲਾਕੇ ਦੇ ਸਰਪੰਚ, ਪੰਚ, ਨੰਬਰਦਾਰ, ਮੁਹਤਬਰ ਸੱਜਣ ਹਾਜ਼ਰ ਸਨ |
ਦਲਿਤ ਭਾਈਚਾਰੇ ਨੇ ਖੁਸ਼ੀ 'ਚ ਲੱਡੂ ਵੰਡੇ
ਦਲਿਤ ਭਾਈਚਾਰੇ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿਚ ਪਿੰਡ ਸੁਰਤਾਪੁਰ ਬੜਾ ਵਿਖੇ ਲੱਡੂ ਵੰਡੇ ਗਏ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਠੇਕੇਦਾਰ ਜਗਤਾਰ ਸਿੰਘ ਬਹਾਦਰ ਸਿੰਘ, ਸੁੱਚਾ ਸਿੰਘ, ਰਾਜੂ, ਗੁਰਪ੍ਰੀਤ ਸਿੰਘ, ਕਾਮਰੇਡ ਮਹਿੰਦਰ ਸਿੰਘ ਪੰਚ, ਮਲਕੀਤ ਸਿੰਘ, ਜਗੀਰ ਸਿੰਘ, ਅਮਨ, ਹਰਮੀਤ ਸਿੰਘ, ਸੋਹਣ ਸਿੰਘ, ਜਰਨੈਲ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਯੋਗਾ ਸਿੰਘ, ਸਰਪੰਚ ਗੁਰਪਾਲ ਸਿੰਘ, ਸਰਪੰਚ ਸੁਖਦੇਵ ਸਿੰਘ ਮੌਜੂਦ ਸਨ |
ਸ੍ਰੀ ਚਮਕੌਰ ਸਾਹਿਬ ਵਿਖੇ ਵੰਡੇ ਲੱਡੂ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਇਥੋਂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਨ ਵਲੋਂ ਮੁੱਖ ਮੰਤਰੀ ਬਣਾਏ ਜਾਣ ਦੀ ਖ਼ੁਸ਼ੀ 'ਚ ਬੀਤੀ ਰਾਤ ਤੋਂ ਹੀ ਸ੍ਰੀ ਚਮਕੌਰ ਸਾਹਿਬ ਅੰਦਰ ਵਿਆਹ ਵਾਲਾ ਮਾਹੌਲ ਹੈ, ਲੋਕ ਇਕ ਦੂਜੇ ਨੂੰ ਜਿਥੇ ਵਧਾਈਆਂ ਦੇ ਰਹੇ ਹਨ, ਉਥੇ ਹੀ ਬਹੁਤ ਥਾਵਾਂ 'ਤੇ ਖ਼ੁਸ਼ੀ 'ਚ ਲੱਡੂ ਵੰਡੇ ਗਏ | ਸਥਾਨਕ ਲਾਇਨਜ਼ ਆਈ ਕੇਅਰ ਸੁਸਾਇਟੀ ਵਲੋਂ ਚੇਅਰਮੈਨ ਜਸਪਾਲ ਸਿੰਘ ਦਿਓਲ ਦੀ ਅਗਵਾਈ ਹੇਠ 'ਚ ਇੱਥੋਂ ਦੇ ਟੀ ਪੁਆਇੰਟ 'ਤੇ ਲੱਡੂ ਵੱਡੇ ਗਏ ਤੇ ਭੰਗੜੇ ਪਾਏ ਗਏ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮੁੰਡੀਆਂ, ਸੁਰੇਸ਼ ਅਗਰਵਾਲ, ਵਰਿੰਦਰ ਸਿੰਘ ਬਾਜਵਾ, ਅਨਿਲ ਗਰਗ, ਸੰਤ ਸਿੰਘ ਦਿਓਲ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਬਲਜੀਤ ਸਿੰਘ ਮਹਿਤੋਤ, ਸ੍ਰੀ ਚੰਨੀ ਦੇ ਨਿੱਜੀ ਸਹਾਇਕ ਰਣਧੀਰ ਸਿੰਘ ਬਰਾੜ, ਬਲਵਿੰਦਰ ਸਿੰਘ ਲਵਲੀ ਸਰਪੰਚ ਭੂਰੜੇ, ਬਲਵਿੰਦਰ ਸਿੰਘ ਮੱਲੀ੍ਹ ਕਤਲੌਰ, ਗੁਰਜੀਤ ਸਿੰਘ ਬੋਪਾਰਾਏ ਸਮੇਤ ਵੱਡੀ ਗਿਣਤੀ 'ਚ ਸਮਰਥਕ ਹਾਜ਼ਰ ਸਨ |
ਮਕਾਨ ਉਸਾਰੀ ਮਿਸਤਰੀ, ਮਜ਼ਦੂਰ ਯੂਨੀਅਨ ਨੇ ਵੰਡੇ ਲੱਡੂ
ਸ੍ਰੀ ਚਮਕੌਰ ਸਾਹਿਬ ਦੇ ਮਕਾਨ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਭੈਰੋਮਾਜਰਾ ਦੀ ਅਗਵਾਈ ਹੇਠ ਗੁਰਦੁਆਰਾ ਚੌਕ 'ਚ ਚਰਨਜੀਤ ਸਿੰਘ ਚੰਨੀ ਨੂੰ ਮੁੱਕ ਮੰਤਰੀ ਬਣਾਏ ਜਾਣ ਦੀ ਖ਼ੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ ਮੁਨਿੱਤ ਕੁਮਾਰ ਮੰਟੂ ਵੀ ਹਾਜ਼ਰ ਸਨ |
ਖੇੜੀ ਸਲਾਬਤਪੁਰ ਵਿਖੇ ਵੰਡੇ ਲੱਡੂ
ਨੇੜਲੇ ਪਿੰਡ ਖੇੜੀ ਸਲਾਬਤਪੁਰ ਵਿਖੇ ਗੁਰੂ ਨਾਨਕ ਯੂਥ ਵੈੱਲਫੇਅਰ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ. ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਗੁਰਿੰਦਰਪਾਲ ਸਿੰਘ, ਐਮ. ਪੀ. ਸਿੰਘ, ਸੁਰਿੰਦਰ ਸਿੰਘ ਪਟਵਾਰੀ, ਸਵਰਨ ਸਿੰਘ, ਅਭੀਜੀਤ ਸਿੰਘ, ਅਮਰਿੰਦਰ ਸਿੰਘ ਸੋਨੂੰ, ਰਾਣਾ ਕਮਾਲਪੁਰ, ਵੈਦ ਬਲਦੇਵ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਸਲੇਮਪੁਰ ਵਿਖੇ ਪਿੰਡਾਂ ਦੇ ਸਰਪੰਚਾਂ ਨੇ ਵੰਡੇ ਲੱਡੂ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਸਲੇਮਪੁਰ ਵਿਖੇ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਵੱਲੋਂ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਲੱਡੂ ਵੰਡੇ ਗਏ | ਇਸ ਮੌਕੇ ਸਰਪੰਚ ਧਰਮਿੰਦਰ ਸਿੰਘ ਸਲੇਮਪੁਰ, ਸਰਪੰਚ ਅਮਨਦੀਪ ਸਿੰਘ ਹਾਫਿਜਾਬਾਦ, ਸਰਪੰਚ ਗੁਰਿੰਦਰ ਸਿੰਘ ਰੋਲੂਮਾਜਰਾ, ਹੈਪੀ ਸਰਪੰਚ ਕਾਹਨਪੁਰ, ਦਵਿੰਦਰ ਸਿੰਘ ਸਰਪੰਚ ਡੱਲਾ, ਕਮਲ ਸਰਪੰਚ ਕੋਟਲਾ ਸੁਰਮੁੱਖ ਸਿੰਘ, ਪ੍ਰਲਾਦ ਸਿੰਘ ਪੰਚ, ਮੇਜਰ ਸਿੰਘ ਪੰਚ, ਰਣਜੀਤ ਸਿੰਘ ਪੰਚ, ਗਿਆਨੀ ਅਮਰ ਸਿੰਘ, ਸੋਨੂੰ, ਪੰਚਾਇਤ ਸਕੱਤਰ ਤਜਿੰਦਰ ਕੁਮਾਰ ਤੇ ਕਸ਼ਮੀਰ ਸਿੰਘ, ਏ. ਈ. ਨਰਿੰਦਰ ਕੁਮਾਰ ਆਦਿ ਸਮੇਤ ਕਈ ਪਤਵੰਤੇ ਮੌਜੂਦ ਸਨ |
ਬੇਲਾ ਕਾਲਜ 'ਚ ਖੁਸ਼ੀ ਦੀ ਲਹਿਰ
ਬੇਲਾ, (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਸੈਕਟਰੀ ਜਗਵਿੰਦਰ ਸਿੰਘ ਪੰਮੀ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ, ਕਮੇਟੀ ਮੈਂਬਰ ਗਿਆਨ ਸਿੰਘ, ਸਰਪੰਚ ਲਖਵਿੰਦਰ ਸਿੰਘ ਭੂਰਾ, ਡਾ. ਕਿਰਪਾਲ ਸਿੰਘ, ਗੁਰਮੇਲ ਸਿੰਘ, ਪੀ. ਜੀ. ਕਾਲਜ ਦੇ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਪਿ੍ੰਸੀਪਲ ਫਾਰਮੇਸੀ ਕਾਲਜ ਡਾ. ਸੈਲੇਸ਼ ਸ਼ਰਮਾ, ਸਮੂਹ ਅਧਿਆਪਕ ਤੇ ਵਿਦਿਆਰਥੀਆਂ ਵਲੋਂ ਚਰਨਜੀਤ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਤੇ ਬੇਲਾ ਕਾਲਜ ਤੇ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਕਾਲਜ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇਸ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਸੂਝਵਾਨ ਨੇਤਾ ਹਨ | ਸਮੂਹ ਕਮੇਟੀ ਤੇ ਸਟਾਫ਼ ਮੈਂਬਰਾਂ ਵਲੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਸ਼ੁੱਭ ਇੱਛਾਵਾਂ ਭੇਟ ਕੀਤੀਆਂ |
ਲੱਡੂ ਵੰਡੇ ਤੇ ਆਤਿਸ਼ਬਾਜ਼ੀ ਚਲਾਈ
ਮੋਰਿੰਡਾ, (ਪਿ੍ਤਪਾਲ ਸਿੰਘ)-ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਏ ਜਾਣ 'ਤੇ ਸ਼ਹਿਰ ਤੇ ਹਲਕੇ ਲੋਕਾਂ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਗਈ | ਬੀਤੀ ਰਾਤ ਕਾਂਗਰਸੀ ਵਰਕਰਾਂ ਤੇ ਇਲਾਕੇ ਦੇ ਲੋਕਾਂ ਵਲੋਂ ਪੰਚਾਇਤ ਯੂਨੀਅਨ ਦੇ ਪ੍ਰਧਾਨ ਬੰਤ ਸਿੰਘ ਕਲਾਰਾਂ ਦੀ ਅਗਵਾਈ ਹੇਠ ਵਿਸ਼ਵਕਰਮਾ ਚੌਕ ਮੋਰਿੰਡਾ ਵਿਖੇ ਖੁਸ਼ੀ 'ਚ ਆਤਿਸ਼ਬਾਜ਼ੀ ਚਲਾਈ ਤੇ ਲੱਡੂ ਵੰਡੇ ਗਏ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਬਲਬੀਰ ਸਿੰਘ ਸਹੇੜੀ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ, ਵਾਈਸ ਚੇਅਰਮੈਨ ਚਰਨਜੀਤ ਚੰਨੀ, ਦਰਸ਼ਨ ਸਿੰਘ ਸੰਧੂ, ਸਿਮਰਨਜੀਤ ਸਿੰਘ ਕੰਗ ਸਰਪੰਚ ਸਰਾਹਣਾ, ਸਰਪੰਚ ਬਲਵਿੰਦਰ ਸਿੰਘ ਮਾੜੂ, ਗੁਰਵਿੰਦਰ ਸਿੰਘ ਜੌਕੀ, ਹਰਜੋਤ ਸਿੰਘ ਢੰਗਰਾਲੀ, ਰਣਯੋਧ ਸਿੰਘ ਖਟੜਾ, ਜਗਜੀਤ ਸਿੰਘ ਲੁਠੇੜੀ, ਕੁਲਦੀਪ ਸਿੰਘ ਪਪਰਾਲੀ, ਇਕਬਾਲ ਸਿੰਘ ਡੂਮਛੇੜੀ, ਜਗਰੂਪ ਸਿੰਘ ਅਰਨੌਲੀ, ਜਤਿੰਦਰ ਸਿੰਘ ਕਲਾਰਾਂ, ਕਾਲੀ ਬਡਵਾਲਾ ਅਤੇ ਕਰਮਜੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |
ਹਾਈਕਮਾਂਡ ਦਾ ਧੰਨਵਾਦ
ਸ੍ਰੀ ਅਨੰਦਪੁਰ ਸਾਹਿਬ, (ਜੇ. ਐਸ. ਨਿੱਕੂਵਾਲ)-ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ 'ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਜਸਵਿੰਦਰ ਸਿੰਘ ਰਤਨ, ਰਣਜੀਤ ਸਿੰਘ, ਦਲਜੀਤ ਸਿੰਘ, ਬੀਬੀ ਬਲਬੀਰ ਕੌਰ, ਬਿਕਰਮਜੀਤ ਸਿੰਘ ਸੰਧੂ, ਪਰਮਜੀਤ ਸਿੰਘ ਰਾਣਾ, ਵਿਜੇ ਗਰਚਾ, ਡਾ ਆਤਮਾ ਸਿੰਘ ਰਾਣਾ, ਸੁਨੀਲ ਅਡਵਾਲ, ਸ਼ੈਲੀ ਅਰੋੜਾ, ਇੰਦਰਜੀਤ ਸਿੰਘ ਰਾਜੂ, ਵੀਨੂੰ ਰਾਣਾ, ਮਲਕੀਤ ਸਿੰਘ, ਸੋਨੂੰ ਅਰੋੜਾ ਆਦਿ ਹਾਜ਼ਰ ਸਨ |
ਨੂਰਪੁਰ ਬੇਦੀ ਵਿਖੇ ਕਾਂਗਰਸੀਆਂ ਨੇ ਵੰਡੇ ਲੱਡੂ
ਨੂਰਪੁਰ ਬੇਦੀ, (ਢੀਂਡਸਾ, ਵਿੰਦਰਪਾਲ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਨੂਰਪੁਰ ਬੇਦੀ ਬਲਾਕ ਕਾਂਗਰਸ ਵਲੋਂ ਵੰਡੇ ਲੱਡੂ ਵੰਡੇ ਗਏ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਸਬੀਰ ਸਿੰਘ ਸਸਕੌਰ, ਦਰਸ਼ਨ ਸਿੰਘ ਢਾਹਾਂ ਉਪ ਚੇਅਰਮੈਨ ਮਾਰਕੀਟ ਕਮੇਟੀ, ਬਲਾਕ ਸੰਮਤੀ ਨੂਰਪੁਰ ਬੇਦੀ ਦੇ ਉਪ ਚੇਅਰਮੈਨ ਮੋਹਣ ਸਿੰਘ ਜਟਵਾਹੜ, ਸਰਪੰਚ ਗੁਰਚੈਨ ਸਿੰਘ ਸਮੀਰੋਵਾਲ, ਨੰਬਰਦਾਰ ਜਰਨੈਲ ਸਿੰਘ ਸਮੀਰੋਵਾਲ, ਵਿਜੇ ਕੁਮਾਰ ਪਿੰਕਾ ਸਾਬਕਾ ਸਰਪੰਚ ਬੜਵਾ, ਸ਼ਿੰਗਾਰਾ ਸਿੰਘ ਲਸਾੜੀ, ਸਰਪੰਚ ਕੇਵਲ ਕਿ੍ਸ਼ਨ ਹੈਪੀ ਤਖਤਗੜ੍ਹ, ਸਰਪੰਚ ਦੌਲਤ ਸਿੰਘ ਬਰਾਰੀ, ਬਚਨਾ ਰਾਮ ਨਾਹਰ, ਸਰਪੰਚ ਬਜਰੂੜ ਸਰਪੰਚ ਅਜੇ ਕੁਮਾਰ ਚੌਂਤਾ, ਕੈਲਾਸ਼ ਲਾਡੀ, ਹਰਭਜਨ ਸਿੰਘ ਸਰਪੰਚ ਲਖਨੋ, ਗੁਰਵਿੰਦਰ ਸਿੰਘ ਸਰਪੰਚ ਰੋਲੀ, ਤਰਸੇਮ ਸਿੰਘ ਸਰਪੰਚ ਝਿੰਜੜੀ, ਸਰਪੰਚ ਮਨਦੀਪ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ |

ਭਾਕਿਯੂ (ਕਾਦੀਆਂ) ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ 'ਚ ਬਲਾਕ ਪ੍ਰਧਾਨ ਹਰਿੰਦਰ ਸਿੰਘ ਢਿੱਲੋਂ ਸਲ੍ਹੋਮਾਜਰਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਚੰਨੀ ਤੋਂ ਇਲਾਕੇ ਦੇ ਵਿਕਾਸ ਦੀਆਂ ਬੱਝੀਆਂ ਆਸਾਂ

ਮੋਰਿੰਡਾ, 20 ਸਤੰਬਰ (ਕੰਗ)-ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਮੋਰਿੰਡਾ ਇਲਾਕੇ 'ਚ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਲਾਕਾ ਨਿਵਾਸੀਆਂ ਨੂੰ ਹੁਣ ਮੋਰਿੰਡਾ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਦੀ ਤਹਿਸੀਲ ਕਾਰਜਕਾਰਨੀ ਦੀ ਮੀਟਿੰਗ

ਨੂਰਪੁਰ ਬੇਦੀ, 20 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜਮਹੂਰੀ ਕਿਸਾਨ ਸਭਾ ਦੀ ਤਹਿਸੀਲ ਕਾਰਜਕਾਰਨੀ ਦੀ ਇਕ ਮੀਟਿੰਗ ਮਾ. ਗੁਰਨਾਇਬ ਸਿੰਘ ਜੇਤੇਵਾਲ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ 'ਚ ਕਿਸਾਨ ਸਭਾ ਨੇ ਚਾਰ ਟੀਮਾਂ ਬਣਾ ਕੇ 25 ਸਤੰਬਰ ਨੂੰ ...

ਪੂਰੀ ਖ਼ਬਰ »

ਗਣਪਤੀ ਉਤਸਵ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ. ਐਸ. ਨਿੱਕੂਵਾਲ)-ਇਥੇ ਦੇ ਮੁਹੱਲਾ ਬੜੀ ਸਰਕਾਰ ਵਿਖੇ ਸਥਿਤੀ ਸੰਤੋਸ਼ੀ ਮਾਤਾ ਨਵਦੁਰਗਾ ਮੰਦਰ ਵਿਖੇ 10 ਰੋਜ਼ਾ ਗਣਪਤੀ ਉਤਸਵ ਮਨਾਇਆ ਗਿਆ | ਇਕ ਸੋਭਾ ਯਾਤਰਾ ਕੱਢੀ ਗਈ ਤੇ ਨਾਲ ਹੀ ਗਣਪਤੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਢੋਲਾਂ ਦੀ ਗੂੰਜ 'ਚ ਧੂਮਧੜੱਕੇ ਨਾਲ ਨੇਪਰੇ ਚੜ੍ਹੀ ਇਤਿਹਾਸਕ ਪਿੰਡ ਬਜਰੂੜ ਦੀ ਛਿੰਝ

ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਬਜਰੂੜ ਦੀ ਦੋ ਰੋਜ਼ਾ ਛਿੰਝ ਢੋਲਾਂ ਦੀ ਗੂੰਜ 'ਚ ਧੂਮ ਧੜੱਕੇ ਨਾਲ ਸਮਾਪਤ ਹੋ ਗਈ | ਛਿੰਝ ਮੇਲੇ 'ਚ ਜਿਥੇ ਉੱਤਰੀ ਭਾਰਤ ਦੇ ਪ੍ਰਸਿੱਧ ਅਖਾੜਿਆਂ ਦੇ 250 ਪਹਿਲਵਾਨਾਂ ਨੇ ਭਾਗ ਲਿਆ | ਪਿ੍ੰਸ ਕੁਹਾਲੀ ਤੇ ਸਤਿੰਦਰ ...

ਪੂਰੀ ਖ਼ਬਰ »

ਮਿਊਾਸੀਪਲ ਇੰਪਲਾਈਜ਼ ਯੂਨੀਅਨ ਦੀ ਚੋਣ

ਰੂਪਨਗਰ, 20 ਸਤੰਬਰ (ਹੁੰਦਲ)-ਨਗਰ ਕੌਂਸਲ ਰੂਪਨਗਰ ਵਿਖੇ ਮਿਊਾਸੀਪਲ ਇੰਪਲਾਈਜ਼ ਯੂਨੀਅਨ ਰਜਿ: ਰੂਪਨਗਰ ਦੇ ਨਵੇਂ ਪ੍ਰਧਾਨ ਸਰਬ ਸੰਮਤੀ ਨਾਲ ਚੋਣ ਹੋਈ ਜਿਸ 'ਚ ਦੀਪਕ ਵਿੱਜ ਮਿਊਾਸੀਪਲ ਯੂਨੀਅਨ ਰੂਪਨਗਰ ਦਾ ਨਵਾਂ ਪ੍ਰਧਾਨ ਚੁਣਿਆ ਗਿਆ | ਆਗੂਆਂ ਨੇ ਕਿਹਾ ਕਿ ਸਾਬਕਾ ...

ਪੂਰੀ ਖ਼ਬਰ »

ਗੁਰਬਾਣੀ ਕਥਾ ਤੇ ਸੰਥਿਆ ਸਿਖਲਾਈ ਕੈਂਪ ਲਗਾਇਆ

ਪੁਰਖਾਲੀ, 20 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਗਵਾਲੀਅਰ ਸਾਹਿਬ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਡੇਕਵਾਲਾ ਵਿਖੇ ਦੂਜਾ ਗੁਰਬਾਣੀ ਕਥਾ ਤੇ ਸੰਥਿਆ ਕੈਂਪ ਲਗਾਇਆ ਗਿਆ ਜੋ ਕਿ ਕਰੀਬ 10 ...

ਪੂਰੀ ਖ਼ਬਰ »

ਪੂਰਨਮਾਸ਼ੀ ਦੇ ਸਬੰਧ 'ਚ ਧਾਰਮਿਕ ਸਮਾਗਮ

ਘਨੌਲੀ, 20 ਸਤੰਬਰ (ਜਸਵੀਰ ਸਿੰਘ)-ਭਾਈ ਘਨੱਈਆ ਸੇਵਾ ਸੁਸਾਇਟੀ ਰਜਿ ਘਨੌਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਪੂਰਨਮਾਸ਼ੀ ਦੇ ਸਬੰਧ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਪ੍ਰਬੰਧਕ ਜੋਗਾ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸੇਂਟ ਮੈਰੀ ਸਕੂਲ ਜਿੰਦਵੜੀ ਵਲੋਂ ਨਸ਼ਿਆਂ ਖ਼ਿਲਾਫ਼ ਰੈਲੀ ਕੱਢੀ

ਢੇਰ, 20 ਸਤੰਬਰ (ਸ਼ਿਵ ਕੁਮਾਰ ਕਾਲੀਆ)-ਸੇਂਟ ਮੈਰੀ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਵਲੋਂ ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ ਤਹਿਤ ਨਸ਼ਿਆਂ ਖ਼ਿਲਾਫ਼ ਵਿਸ਼ਾਲ ਰੈਲੀ ਕੱਢੀ ਗਈ | ਰੈਲੀ ਨੂੰ ਤਹਿਸੀਲਦਾਰ ਰਾਮ ਕਿਸ਼ਨ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੋਰੋਨਾ ਕਹਿਰ ਦੌਰਾਨ ਪੱਤਰਕਾਰਾਂ ਦੀ ਸਥਿਤੀ ਬਾਰੇ ਨਵਾਂ ਨੰਗਲ 'ਚ ਸੈਮੀਨਾਰ

ਨੰਗਲ, 20 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਤੇ ਚੰਡੀਗੜ੍ਹ ਪੱਤਰਕਾਰ ਯੂਨੀਅਨ ਵਲੋਂ ਭਾਰਤ ਸਰਕਾਰ ਦੇ ਖਾਦ ਕਾਰਖ਼ਾਨੇ ਦੇ ਗੈੱਸਟ ਹਾਊਸ 'ਚ 'ਕੋਰੋਨਾ ਕਹਿਰ ਦੌਰਾਨ ਪੱਤਰਕਾਰਾਂ ਦੀ ਸਥਿਤੀ' ਬਾਰੇ ਇਕ ਸੈਮੀਨਾਰ ਕਰਵਾਇਆ ਗਿਆ | ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਸੱਭਿਆਚਾਰਕ ਰੰਗ ਵਿਖੇਰਦਾ ਬਾਬਾ ਕਰੌਲਗੜ੍ਹ ਦਾ ਜੋੜ ਮੇਲਾ ਸਮਾਪਤ

ਨੂਰਪੁਰ ਬੇਦੀ, 20 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਘਾਹੀਮਾਜਰਾ ਵਿਖੇ ਬਾਬਾ ਕਰੌਲਗੜ੍ਹ ਦੇ ਧਾਰਮਿਕ ਅਸਥਾਨ 'ਤੇ ਬਾਬਾ ਕਰੌਲਗੜ੍ਹ ਸੇਵਾ ਸੁਸਾਇਟੀ ਵਲੋਂ ਕਰਵਾਇਆ 18ਵਾਂ ਸਾਲਾਨਾ ਜੋੜ ਮੇਲਾ ਪੰਜਾਬੀ ਗੀਤ-ਸੰਗੀਤ, ਲੋਕ ਗਾਇਕੀ ਤੇ ਸਭਿਆਚਾਰਕ ਰੰਗ ...

ਪੂਰੀ ਖ਼ਬਰ »

ਬਾਬਾ ਗ਼ਾਜ਼ੀ ਦਾਸ ਕਲੱਬ ਨੇ ਮਿਡਲ ਸਕੂਲ ਸਦਾਰਤ ਵਿਖੇ ਬੱਚਿਆਂ ਨੂੰ ਵਰਦੀਆਂ ਤੇ ਬੈਗ ਵੰਡੇ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਬਾਬਾ ਗ਼ਾਜ਼ੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਸਰਕਾਰ ਮਿਡਲ ਸਕੂਲ ਸਦਾਰਤ ਵਿਖੇ ਕਰੀਬ 122 ਬੱਚਿਆਂ ਨੂੰ ਸਕੂਲ ਵਰਦੀਆਂ, ਬੂਟ ਤੇ ਬੈਗ ਦਿੱਤੇ ਗਏ | ਬਾਬਾ ਗ਼ਾਜ਼ੀ ਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਗਿੰਨੀਜ਼ ਵਰਲਡ ਰਿਕਾਰਡ ਲਈ ਦੌੜਾਕ ਅਵਤਾਰ ਸਿੰਘ ਭਾਟੀਆ ਨੇ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਤੋਂ ਲਗਾਈ ਦੌੜ

ਰੂਪਨਗਰ, 20 ਸਤੰਬਰ (ਹੁੰਦਲ)-ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਅਥਲੀਟ ਤੇ ਮੈਰਾਥਨ ਰਨਰ ਅਵਤਾਰ ਸਿੰਘ ਭਾਟੀਆ ਨੇ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਅਟਲ ਤੋਂ ਸੀਸੂ ਪਿੰਡ (ਲਾਹੌਲ) ਤੱਕ ਗਿਨੀਜ ਵਰਲਡ ਰਿਕਾਰਡ ਲਈ ਦੌੜ ਲਗਾਈ | ਇਸ ਸਬੰਧੀ ਅਵਤਾਰ ਭਾਟੀਆ ਕਿਹਾ ਇਸ ਦੌੜ ਲਈ ...

ਪੂਰੀ ਖ਼ਬਰ »

ਹਾਈ ਕਮਾਨ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ-ਚੇਅਰਮੈਨ ਸੂਦ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ ਮੋਹਨ ਲਾਲ ਸੂਦ ਵਲੋਂ ਕਾਂਗਰਸ ਹਾਈ ਕਮਾਨ ਦੁਆਰਾ ਇਹ ਉੱਚ ਸਿੱਖਿਆ ਪ੍ਰਾਪਤ, ਤਜ਼ਰਬੇਕਾਰ ਤੇ ਸਰਬ ਪ੍ਰਵਾਨਿਤ ਦਲਿਤ ਆਗੂ ਚਰਨਜੀਤ ਸਿੰਘ ...

ਪੂਰੀ ਖ਼ਬਰ »

27 ਨੂੰ ਨੰਗਲ ਦੇ ਪੱਤਰਕਾਰ ਵੀ ਰੋਸ ਪ੍ਰਦਰਸ਼ਨ ਕਰਨਗੇ

ਨੰਗਲ, 20 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦਾ ਸਮਰਥਨ ਕਰਨ ਲਈ ਨੰਗਲ ਦੇ ਪੱਤਰਕਾਰ ਵੀ 27 ਸਤੰਬਰ ਨੂੰ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ | ਇਹ ਵਿਚਾਰ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਮੈਂਬਰ ਬਲਵਿੰਦਰ ...

ਪੂਰੀ ਖ਼ਬਰ »

ਸਬ ਤਹਿਸੀਲ ਨੂਰਪੁਰ ਬੇਦੀ ਨੰਬਰਦਾਰਾਂ ਦੀ ਚੋਣ 25 ਨੂੰ

ਰੂਪਨਗਰ, 20 ਸਤੰਬਰ (ਸੱਤੀ)-ਨੰਬਰਦਾਰਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਐਡਵੋਕੇਟ ਨੇ ਬੇਨਤੀ ਕੀਤੀ ਹੈ ਕਿ ਸਬ ਤਹਿਸੀਲ ਨੂਰਪੁਰ ਬੇਦੀ ਦੀ ਇਕਾਈ ਦੀ ਚੋਣ 25 ਸਤੰਬਰ ਨੂੰ ਨੂਰਪੁਰ ਬੇਦੀ ਵਿਖੇ ਕੀਤੀ ਜਾਵੇਗੀ | ਇਸ ਲਈ ਸਬ ਤਹਿਸੀਲ ਨੂਰਪੁਰ ਬੇਦੀ ਦੇ ਸਾਰੇ ...

ਪੂਰੀ ਖ਼ਬਰ »

ਪੰਜਾਬ ਸਹਿਕਾਰੀ ਸਭਾਵਾਂ ਯੂਨੀਅਨ ਬਲਾਕ ਅਨੰਦਪੁਰ ਸਾਹਿਬ ਦੀ ਚੋਣ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ. ਐਸ. ਨਿੱਕੂਵਾਲ)-ਪੰਜਾਬ ਸਹਿਕਾਰੀ ਸਭਾਵਾਂ ਯੂਨੀਅਨ ਬਲਾਕ ਅਨੰਦਪੁਰ ਸਾਹਿਬ ਦੀ ਮੀਟਿੰਗ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਚੰਨਣ ਸਿੰਘ ਸਮਲਾਹ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਗੁਰਦੇਵ ਸਿੰਘ ਅਟਾਰੀ ਨੂੰ ...

ਪੂਰੀ ਖ਼ਬਰ »

2022 'ਚ 'ਆਪ' ਵਿਧਾਨ ਸਭਾ ਹਿ. ਪ੍ਰ. ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ

ਸੰਤੋਖਗੜ੍ਹ, 20 ਸਤੰਬਰ (ਮਲਕੀਅਤ ਸਿੰਘ)-ਬੀਤੇ ਦਿਨ ਊਨਾ ਸ਼ਹਿਰ, ਹਿਮਾਚਲ ਪ੍ਰਦੇਸ਼ ਵਿਖੇ ਆਮ ਆਦਮੀ ਪਾਰਟੀ ਨੇ ਇਲਾਕੇ ਦੇ ਸਮੂਹ ਪਾਰਟੀ ਮੈਂਬਰਾਂ ਵਰਕਰਾਂ ਦੀ ਹਾਜ਼ਰੀ 'ਚ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਰਤਨੇਸ਼ ...

ਪੂਰੀ ਖ਼ਬਰ »

ਪਿੰਕਾਸ਼ੀਆ ਟੂਰਿਸਟ ਕੰਪਲੈਕਸ (ਬੋਟ ਕਲੱਬ) ਰੂਪਨਗਰ ਦੇ ਉਜਾੜੇ ਦੀ ਦਾਸਤਾਨ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਚਾਰ ਦਹਾਕੇ ਪਹਿਲਾਂ ਸਥਾਪਿਤ ਹੋਇਆ ਪਿੰਕਾਸੀਆ ਟੂਰਿਸਟ ਕੰਪਲੈਕਸ ਪੰਜਾਬ ਦੇ ਵਧੀਆਂ ਸਰਕਾਰੀ ਟੂਰਿਸਟ ਕੰਪਲੈਕਸਾਂ 'ਚ ਸ਼ਾਮਿਲ ਸੀ | ਜਿਸ ਨੂੰ ਆਮ ਤੌਰ 'ਤੇ ਬੋਟ ਕਲੱਬ ਰੂਪਨਗਰ ਨਾਲ ਜਾਣਿਆ ਜਾਂਦਾ ਸੀ 'ਕਾਲੀ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਵਿਖੇ ਲੁਟੇਰਿਆਂ ਵਲੋਂ ਪਿਸਤੌਲ ਦੇ ਜ਼ੋਰ 'ਤੇ ਸੁਨਿਆਰੇ ਦੇ ਘਰ ਲੁੱਟ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 20 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਬੀਤੀ ਰਾਤ ਉਸ ਸਮੇਂ ਸ਼ਹਿਰ ਅੰਦਰ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸ਼ਹਿਰ ਦੇ ਇਕ ਮਸ਼ਹੂਰ ਸੁਨਿਆਰੇ ਦੇ ਘਰ ਅਸਲ੍ਹਾਧਾਰੀ ਲੁਟੇਰੇ ਜਬਰੀ ਦਾਖਲ ਹੋ ਗਏ ਤੇ ਉਹ ਪਰਿਵਾਰ ...

ਪੂਰੀ ਖ਼ਬਰ »

ਨੰੂਹੋ ਕਾਲੋਨੀ ਦੀ ਔਰਤ ਭੇਦਭਰੀ ਹਾਲਤ 'ਚ ਲਾਪਤਾ

ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਰਿਹਾਇਸ਼ੀ ਕਾਲੋਨੀ ਨੰੂਹੋ ਵਿਖੇ ਦੋ ਬੱਚਿਆਂ ਦੀ ਮਾਂ ਦਾ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਪਤਾ ਔਰਤ ਸੁਨੀਤਾ ਦੇਵੀ (34) ਦੇ ਪਤੀ ਸੰਜੇ ਕੁਮਾਰ ...

ਪੂਰੀ ਖ਼ਬਰ »

-ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ- ਨਾਰਕੋ ਟੈੱਸਟ ਦੀ ਮੰਗ ਨੂੰ ਲੈ ਕੇ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ 6 ਘੰਟੇ ਮੋਬਾਈਲ ਟਾਵਰ 'ਤੇ ਚੜਿ੍ਹਆ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਤੋਂ ਬਾਅਦ ਇਕ ਨਿਹੰਗ ਸਿੰਘ ਬਾਅਦ ਦੁਪਹਿਰ ਅਕੈਡਮੀ ਸੜਕ ਸਥਿਤ 100 ਫੁੱਟ ਤੋਂ ਵੱਧ ਉਚਾਈ ਵਾਲੇ ਮੋਬਾਈਲ ਟਾਵਰ 'ਤੇ ਨਿਸ਼ਾਨ ਸਾਹਿਬ ਲੈ ਕੇ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤਾਂ ਵਲੋਂ ਦਰੱਖਤ ਕੱਟ ਕੇ ਵੇਚਣ ਦੇ ਮਾਮਲੇ 'ਚ ਸਰਕਾਰ ਤੋਂ ਜਵਾਬ ਤਲਬ

ਹਾਈਕੋਰਟ ਦੀ ਮਨਜ਼ੂਰੀ ਤੋਂ ਬਗੈਰ ਦਰੱਖਤ ਕੱਟਣ 'ਤੇ ਰੋਕ ਚੰਡੀਗੜ੍ਹ, 20 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਡਵੋਕੇਟ ਐਚ. ਸੀ. ਅਰੋੜਾ ਵਲੋਂ ਦਾਇਰ ਜਨਹਿਤ ਪਟੀਸ਼ਨ 'ਚ ਸੁਣਵਾਈ ਕਰਦਿਆਂ ਰੂਪਨਗਰ ਤੇ ਹੁਸ਼ਿਆਰਪੁਰ 'ਚ ਪੈਂਦੀਆਂ ਤਿੰਨ ਗ੍ਰਾਮ ...

ਪੂਰੀ ਖ਼ਬਰ »

ਹਲਕਾ ਵਿਧਾਇਕ ਸੰਦੋਆ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ

ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਸਪੋਰਟਸ ਕਲੱਬ ਘਨੌਲੀ ਦੇ ਅਹੁਦੇਦਾਰਾਂ ਦੀ ਭਰਪੂਰ ਕੋਸ਼ਿਸ਼ਾਂ ਸਦਕਾ ਘਨੌਲੀ ਤੇ ਲਾਗਲੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਬੱਚੇ ਤੇ ਨੌਜਵਾਨ ਫੁੱਟਬਾਲ ਖੇਡਣ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ | ਇਨ੍ਹਾਂ ਖਿਡਾਰੀਆਂ ਦੀ ਹੌਸਲਾ ...

ਪੂਰੀ ਖ਼ਬਰ »

ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਨੇ ਵਿਦਿਆਰਥੀਆਂ ਲਈ ਸ਼ਾਰਟ ਟਰਮ ਸੈਸ਼ਨ ਚਲਾਇਆ

ਪੁਰਖਾਲੀ, 20 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਲੋਂ ਸਾਲ 2021-22 'ਚ ਵੱਖ-ਵੱਖ ਕੋਰਸਾਂ 'ਚ ਦਾਖਲ ਹੋਏ ਵਿਦਿਆਰਥੀਆਂ ਲਈ ਆਨਲਾਈਨ ਸ਼ਾਰਟ ਟਰਮ ਸੈਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਇਆ ਜਾ ਰਿਹਾ ਹੈ | ਸ਼ਾਰਟ ਟਰਮ ਸੈਸ਼ਨ ਦੀਆਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਸੀਟੂ ਨੇ ਬੀ. ਡੀ. ਪੀ. ਓ. ਨੂੰ ਦਿੱਤਾ ਮੰਗ-ਪੱਤਰ

ਨੂਰਪੁਰ ਬੇਦੀ, 20 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵੱਖ-ਵੱਖ ਮੰਗਾਂ ਨੂੰ ਲੈ ਕੇ ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ (ਸੀਟੂ) ਵਲੋਂ ਬੀ. ਡੀ. ਪੀ. ਓ. ਨੂਰਪੁਰ ਬੇਦੀ ਹਰਿੰਦਰ ਕੌਰ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਦਿੱਤਾ ਗਿਆ | (ਸੀਟੂ) ਦੀ ਸੂਬਾ ਕਮੇਟੀ ਵਲੋਂ ...

ਪੂਰੀ ਖ਼ਬਰ »

ਪਨਬੱਸ, ਪੀ. ਆਰ. ਟੀ. ਸੀ ਵਰਕਰਾਂ ਨੂੰ ਨਵੇਂ ਮੁੱਖ ਮੰਤਰੀ ਤੋਂ ਉਮੀਦਾਂ

ਰੂਪਨਗਰ, 20 ਸਤੰਬਰ (ਹੁੰਦਲ)-ਪਨਬਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ 'ਚ ਹੋਏ ਬਦਲਾਅ ਸਬੰਧੀ ਵਿਚਾਰ ਚਰਚਾ ਕੀਤੀ ਗਈ | ਜਿਸ 'ਚ ਨਵੇਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 'ਤੇ ਮੁਲਾਜ਼ਮਾਂ ਵਲੋਂ ਭਰੋਸਾ ਪ੍ਰਗਟਾਇਆ ਗਿਆ ਤੇ ਇਹ ਗੱਲ ਕਹੀ ਗਈ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਸਮਰਥਨ ਦਿੰਦਿਆਂ ਚੱਕ ਕਰਮਾ ਵਿਖੇ ਕਿਸਾਨਾਂ ਦੀ ਇਕੱਤਰਤਾ

ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ 'ਤੇ ਕੇਂਦਰ ਦੀ ਘੁਮੰਡੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਰੋਸ ਵਜੋਂ 27 ਸਤੰਬਰ ਨੂੰ ਭਾਰਤ ਬੰਦ ...

ਪੂਰੀ ਖ਼ਬਰ »

ਵਰਕਰਾਂ ਨੇ ਨੁਕਾਤੀ ਪ੍ਰੋਗਰਾਮ ਸੰਬੰਧੀ ਪਿੰਡ ਡਕਾਲਾ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਮੀਟਿੰਗ

ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਤੇ ਸਰਕਲ ਪ੍ਰਧਾਨ ਸਵਰਨਜੀਤ ਸਿੰਘ ਬੌਬੀ ...

ਪੂਰੀ ਖ਼ਬਰ »

ਕਿਰਸਾਨੀ ਦੀ ਰਾਖੀ ਲਈ ਦਿੱਲੀ ਬਾਰਡਰ 'ਤੇ ਧਰਨੇ ਵਾਲੀ ਥਾਂ 'ਤੇ ਨਤਮਸਤਕ ਹੋਣ ਜਾਵਾਂਗਾ-ਚੰਨੀ

ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਹੁ ਚੁੱਕਣ ਤੋਂ ਬਾਅਦ ਮੁੜ ਸ੍ਰੀ ਚਮਕੌਰ ਸਾਹਿਬ ਪੁੱਜੇ ਤੇ ਗੁ: ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX