ਤਾਜਾ ਖ਼ਬਰਾਂ


ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ, 'ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦਾ ਆਂਕੜਾ ਸਾਡੇ ਕੋਲ ਹੈ'
. . .  2 minutes ago
ਨਵੀਂ ਦਿੱਲੀ, 7 ਦਸੰਬਰ-ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਅੱਜ ਲੋਕ ਸਭਾ 'ਚ ਕਿਹਾ ਗਿਆ ਕਿ ਕਿਸਾਨ ਅੰਦੋਲਨ 'ਚ ਲਗਭਗ 700 ਕਿਸਾਨ ਸ਼ਹੀਦ ਹੋਏ ਅਤੇ ਸਾਡੇ ਕੋਲ ਮਾਰੇ ਗਏ ਕਿਸਾਨਾਂ ਦੇ ਆਂਕੜੇ ਹਨ। ਅਸੀਂ ਚਾਹੁੰਦੇ ...
ਸੜਕ ਹਾਦਸੇ ’ਚ ਇਕ ਜ਼ਖ਼ਮੀ
. . .  14 minutes ago
ਮਮਦੋਟ, 7 ਦਸੰਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਖਾਈ ਟੀ-ਪੁਆਇੰਟ ’ਤੇ ਬਲੈਰੋ ਗੱਡੀ ਅਤੇ ਹੀਰੋ ਹਾਂਡਾ ਮੋਟਰਸਾਈਕਲ ਦਰਮਿਆਨ ਹੋਏ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ...
ਹਰ ਰਜਿਸਟਰਡ ਮਹਿਲਾ ਨੂੰ ਦੇਵਾਂਗਾ 1000 ਰੁਪਏ: ਕੇਜਰੀਵਾਲ
. . .  28 minutes ago
ਕਰਤਾਰਪੁਰ, 7 ਦਸੰਬਰ- ਹਰ ਰਜਿਸਟਰਡ ਮਹਿਲਾ ਨੂੰ ਦੇਵਾਂਗਾ 1000 ਰੁਪਏ: ਕੇਜਰੀਵਾਲ...
ਕਰਤਾਰਪੁਰ ਪਹੁੰਚੇ ਅਰਵਿੰਦ ਕੇਜਰੀਵਾਲ
. . .  30 minutes ago
ਕਰਤਾਰਪੁਰ, 7 ਦਸੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਤਾਰਪੁਰ ਪਹੁੰਚੇ ਹਨ |...
1984 ਸਿੱਖ ਵਿਰੋਧੀ ਦੰਗੇ : ਸੱਜਣ ਕੁਮਾਰ ਖ਼ਿਲਾਫ਼ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤਹਿਤ ਦੋਸ਼ਾਂ ਦਾ ਐਲਾਨ
. . .  33 minutes ago
ਨਵੀਂ ਦਿੱਲੀ, 7 ਦਸੰਬਰ - 1984 ਸਿੱਖ ਵਿਰੋਧੀ ਦੰਗੇ ਮਾਮਲਿਆਂ ਵਿਚ ਦਿੱਲੀ ਦੀ ਅਦਾਲਤ ਨੇ ਰਾਜ ਨਗਰ, ਦਿੱਲੀ ਵਿਚ 2 ਸਿੱਖਾਂ ਦੇ ਕਤਲ ਦੇ ਮਾਮਲੇ ਵਿਚ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਖ਼ਿਲਾਫ਼ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤਹਿਤ ਦੰਗੇ....
ਸੰਘਣੀ ਧੁੰਦ ਕਾਰਨ ਟਰੈਕਟਰ ਟਰਾਲੀ ਅਤੇ ਟਰੱਕ ਵਿਚ ਟੱਕਰ
. . .  17 minutes ago
ਲੱਖੋਕੇ ਬਹਿਰਾਮ, (ਫ਼ਿਰੋਜ਼ਪੁਰ) 7 ਦਸੰਬਰ - (ਰਾਜਿੰਦਰ ਸਿੰਘ ਹਾਂਡਾ) - ਸੰਘਣੀ ਧੁੰਦ ਕਾਰਨ ਲੱਖੋਕੇ ਬਹਿਰਾਮ ਵਿਖੇ ਟਰੈਕਟਰ ਟਰਾਲੀ ਅਤੇ ਟਰੱਕ ਵਿਚ ਟੱਕਰ ਵਿਚ ਹੋ ਗਈ | ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ...
ਅੰਮ੍ਰਿਤਸਰ 'ਚ ਵਾਪਰੀ ਕਤਲ ਦੀ ਵਾਰਦਾਤ
. . .  50 minutes ago
ਵੇਰਕਾ, 7 ਦਸੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਖੇਤਰ ਵਿਚ ਬੀਤੀ ਦੇਰ ਰਾਤ ਕੰਮ ਤੋਂ ਘਰ ਪਰਤ ਰਹੇ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ 40 ਸਾਲਾਂ ਦੇ ਰਮੇਸ਼ ਸਿੰਘ ਕੁਡੀਕ ਪੁੱਤਰ ਚੰਨਣ ਸਿੰਘ ਵਾਸੀ ਮੀਰ ...
ਕੋਰੋਨਾ ਦੀ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ - ਫ਼ੌਜ ਮੁਖੀ ਨਰਵਾਣੇ
. . .  about 1 hour ago
ਨਵੀਂ ਦਿੱਲੀ, 7 ਦਸੰਬਰ - ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਦਾ ਕਹਿਣਾ ਹੈ ਕਿ ਨਵੇਂ ਰੂਪਾਂ ਦਾ ਉਭਰਨਾ ਅਤੇ ਕੇਸਾਂ ਦਾ ਪੁਨਰ-ਉਭਾਰ ਸੁਝਾਅ ਦਿੰਦਾ ਹੈ ਕਿ ਕੋਰੋਨਾ ਦੀ ਮਹਾਂਮਾਰੀ ਖ਼ਤਮ ਨਹੀਂ ਹੋਈ ...
ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਨਿਯੁਕਤ ਕੀਤੇ ਜ਼ਿਲ੍ਹਾ ਕੋਆਰਡੀਨੇਟਰ
. . .  about 1 hour ago
ਨਵੀਂ ਦਿੱਲੀ, 7 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਹੇਠ ਲਿਖੇ ਲੋਕਾਂ ਨੂੰ ਏ.ਆਈ.ਸੀ.ਸੀ. ਦੇ ਜ਼ਿਲ੍ਹਾ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਚਨਚੇਤ ਵਡਾਲਾ ਭਿੱਟੇਵੱਢ ਦੇ ਸਕੂਲ ਦਾ ਕੀਤਾ ਦੌਰਾ
. . .  about 1 hour ago
ਰਾਜਾਸਾਂਸੀ, 7 ਦਸੰਬਰ (ਹੇਰ, ਗੁਰਪ੍ਰੀਤ ਸਿੰਘ ਢਿੱਲੋਂ) - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਬਲਾਕ ਅੰਮ੍ਰਿਤਸਰ 3 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਵਡਾਲਾ ਭਿੱਟੇਵੱਢ ਦੇ ਸਕੂਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਸਕੂਲ ਦੇ ਸਫ਼ਾਈ ਸਮੇਤ ...
ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੇ ਰਣਨੀਤਕ ਸਲਾਹਕਾਰ ਅੱਜ ਕਰਨਗੇ ਕਈ ਮੁੱਦਿਆਂ 'ਤੇ ਬੈਠਕ
. . .  about 2 hours ago
ਨਵੀਂ ਦਿੱਲੀ, 7 ਦਸੰਬਰ - ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਅੱਜ ਇਮਯੂਨੋਜਨਿਕਤਾ, ਪ੍ਰਭਾਵਸ਼ੀਲਤਾ, ਸੁਰੱਖਿਆ, ਸਬੂਤ, ਅਤੇ ਬੂਸਟਰ ਡੋਜ਼ ਵੈਕਸੀਨੇਸ਼ਨ ਲਈ ਵਿਚਾਰ ਕਰਨ ਲਈ...
ਟਰਾਂਸਪੋਰਟ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ
. . .  about 2 hours ago
ਅੰਮ੍ਰਿਤਸਰ, 7 ਦਸੰਬਰ (ਗਗਨਦੀਪ ਸ਼ਰਮਾ) - ਟਰਾਂਸਪੋਰਟ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ । ਇਸ ਦੇ ਚੱਲਦਿਆਂ ਪੰਜਾਬ ਰੋਡਵੇਜ਼/ਪਨ ਬੱਸ ਅਤੇ ਪੀ.ਆਰ.ਟੀ.ਸੀ. ਬੱਸਾਂ ਦੇ ਚੱਕੇ ਜਾਮ ਕਰ ਦਿੱਤੇ ਗਏ ...
ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਧੇ ਤਿੱਖੇ ਨਿਸ਼ਾਨੇ
. . .  about 1 hour ago
ਰਾਜਾਸਾਂਸੀ, 7 ਦਸੰਬਰ (ਹੇਰ, ਖੀਵਾ) - ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਹਨ | ਆਪ ਆਗੂਆਂ ਵਲੋਂ ਉਨ੍ਹਾਂ ਦੇ ਇੱਥੇ ਪਹੁੰਚਣ 'ਤੇ ਭਰਵਾਂ ਸਵਾਗਤ ....
ਅਲਬਰਟਾ ਅੰਦਰ ਓਮੀਕਰੋਨ ਕੋਵਿਡ-19 ਵੈਰੀਐਂਟ ਦੇ 12 ਕੇਸ ਪਾਏ ਗਏ
. . .  about 3 hours ago
ਕੈਲਗਰੀ,7 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਕੁੱਲ 12 ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਦੀ ਮੁਖੀ....
ਅਮਰੀਕਾ ਨੇ ਬੀਜਿੰਗ 'ਚ 2022 ਵਿੰਟਰ ਉਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਕੀਤਾ ਐਲਾਨ
. . .  about 4 hours ago
ਵਾਸ਼ਿੰਗਟਨ, 7 ਦਸੰਬਰ - ਅਮਰੀਕਾ ਨੇ ਬੀਜਿੰਗ ਵਿਚ 2022 ਵਿੰਟਰ ਉਲੰਪਿਕ ਦੇ ਕੂਟਨੀਤਕ ਬਾਈਕਾਟ ....
ਕੇਦਾਰਨਾਥ ਮੰਦਰ ਬਰਫ਼ ਦੀ ਮੋਟੀ ਚਾਦਰ ਹੇਠ ਢੱਕਿਆ
. . .  about 4 hours ago
ਉੱਤਰਾਖੰਡ, 7 ਦਸੰਬਰ - ਉੱਤਰਾਖੰਡ ਦਾ ਕੇਦਾਰਨਾਥ ਮੰਦਰ ਬਰਫ਼ ਦੀ ਮੋਟੀ ਚਾਦਰ ਹੇਠ....
ਪ੍ਰਧਾਨ ਮੰਤਰੀ ਅੱਜ ਗੋਰਖਪੁਰ 'ਚ 9,600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ
. . .  about 4 hours ago
ਨਵੀਂ ਦਿੱਲੀ, 7 ਦਸੰਬਰ - ਪ੍ਰਧਾਨ ਮੰਤਰੀ ਮੋਦੀ ਅੱਜ ਗੋਰਖਪੁਰ ਵਿਚ 9,600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ...
ਪੰਜਾਬ ਦੇ ਮੁੱਖ ਮੰਤਰੀ ਨੇ ਦਰਮਿਆਨੇ ਤੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਜਾਣਨ ਲਈ ਸਰਹੱਦੀ ਖੇਤਰ ਦੇ ਪਿੰਡ ਖੁਆਲ਼ੀ ਦਾ ਕੀਤਾ ਦੌਰਾ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਦੇ ਮੁੱਖ ਮੰਤਰੀ ਸਾਨੂੰ ਚਰਨਜੀਤ ਸਿੰਘ ਚੰਨੀ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਭਾਰਤ-ਪਾਕਿ ....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਫਰੀਦਕੋਟ

ਸੰਯੁਕਤ ਮੋਰਚੇ ਵਲੋਂ ਸਾਦਿਕ ਦੇ ਮੇਨ ਚੌਕ 'ਚ ਧਰਨਾ

ਸਾਦਿਕ, 20 ਸਤੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)- ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵਲੋਂ ਪ੍ਰਸ਼ਾਸਨ ਨੂੰ ਇਕ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਸੀ ਕਿ ਮਾਨੀ ਸਿੰਘ ਵਾਲਾ ਲਿੰਕ ਸੜਕ ਤੋਂ ਲੈ ਕੇ ਸੋਨੂੰ ਤੇਲ ਪੰਪ ਸਾਦਿਕ ਤੱਕ ਮੁਕਤਸਰ ਵਾਇਆ ਸਾਦਿਕ-ਫ਼ਿਰੋਜ਼ਪੁਰ ਸੜਕ ਦੀ 20 ਸਤੰਬਰ ਤੱਕ ਮੁਰੰਮਤ ਕਰਵਾਈ ਜਾਵੇ ਨਹੀਂ ਤਾਂ ਜਥੇਬੰਦੀਆਂ ਧਰਨਾ ਲਾਉਣਗੀਆਂ ਕਿਉਂਕਿ ਇਸ ਸੜਕ 'ਚ ਡੂੰਘੇ ਟੋਏ ਪਏ ਹੋਏ ਹਨ ਤੇ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਜਿਸ ਕਰਕੇ ਆਵਾਜਾਈ ਬੜੀ ਮੁਸ਼ਕਿਲ ਹੈ ਪਰ ਪ੍ਰਸ਼ਾਸਨ ਨੇ ਇਸ ਚਿਤਾਵਨੀ ਨੂੰ ਅਣਗੌਲਿਆ ਕੀਤਾ ਹੈ ਤੇ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ | ਅੱਜ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਦਿੱਤੇ ਸਮੇਂ ਤੱਕ ਉਡੀਕਣ ਤੋਂ ਬਾਅਦ ਸਾਦਿਕ ਦੇ ਮੇਨ ਚੌਕ ਵਿਚ ਸੰਯੁਕਤ ਮੋਰਚਾ, ਸਮੇਤ ਦੁਕਾਨਦਾਰ ਤੇ ਇਲਾਕਾ ਨਿਵਾਸੀਆਂ ਵਲੋਂ ਸ਼ਾਂਤਮਈ ਧਰਨਾ ਲਗਾਇਆ ਗਿਆ | ਇਸ ਸੰਕੇਤਕ ਧਰਨੇ ਦੌਰਾਨ ਪਹਿਲਾਂ ਕੋਈ ਟਰੈਫ਼ਿਕ ਨਹੀਂ ਰੋਕਿਆ ਗਿਆ | ਧਰਨੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ, ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ ਬਰਾੜ, ਬਖਤੌਰ ਸਿੰਘ ਢਿੱਲੋਂ, ਜਗਸੀਰ ਸਿੰਘ ਸਾਧੂਵਾਲਾ, ਜਸਪਿੰਦਰ ਸਿੰਘ ਰੁਪੱਈਆਂ ਵਾਲਾ, ਗੁਰਜੋਤ ਸਿੰਘ ਡੋਡ, ਜਸਕਰਨ ਸਿੰਘ ਪਿੰਡੀ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦਾ ਸੀਜ਼ਨ ਆ ਚੁੱਕਾ ਹੈ ਅਤੇ ਸੜਕ ਵਿਚ ਚਾਰ ਚਾਰ ਫੁੱਟ ਟੋਏ ਪਏ ਹੋਏ ਹਨ ਜਿਸ ਕਾਰਨ ਕਿਸਾਨਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ ਉੱਥੇ ਹੋਰ ਵੀ ਲੰਘਣ ਵਾਲੇ ਵਾਹਨਾਂ ਨੂੰ ਮੁਸ਼ਕਿਲ ਆ ਰਹੀ ਹੈ | ਪੁਲਿਸ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਅਵਤਾਰ ਚੰਦ ਮੌਕੇ 'ਤੇ ਪੁੱਜੇ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ | ਪ੍ਰਸ਼ਾਸਨ ਨੇ ਗੱਲਬਾਤ ਕਰਨ ਲਈ ਨਾਇਬ ਤਹਿਸੀਲਦਾਰ ਸਾਦਿਕ ਦੀ ਜ਼ਿੰਮੇਵਾਰੀ ਲਗਾ ਦਿੱਤੀ ਹੈ | ਜਿਉਂ ਹੀ 1 ਵਜੇ ਦੇ ਦਿੱਤੇ ਅਲਟੀਮੇਟਮ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਤਾਂ ਕਿਸਾਨਾਂ ਨੇ ਖਬਰ ਲਿਖਣ ਤੱਕ ਸਾਦਿਕ ਵਿਚੋਂ ਲੰਘਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਹਨ |
ਨਾਇਬ ਤਹਿਸੀਲਦਾਰ ਦੇ ਭਰੋਸਾ ਦਿਵਾਉਣ 'ਤੇ ਕਿਸਾਨਾਂ ਨੇ ਚੁੱਕਿਆ ਧਰਨਾ
ਸੜਕਾਂ ਜਾਮ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤੇ ਨਾਇਬ ਤਹਿਸੀਲਦਾਰ ਹੀਰਾਵੰਤੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ | ਨਾਇਬ ਤਹਿਸੀਲਦਾਰ ਨੇ ਕਿਸਾਨਾਂ ਦੇ ਸਾਹਮਣੇ ਐਸ.ਡੀ.ਐਮ.ਫ਼ਰੀਦਕੋਟ ਨਾਲ ਕਿਸਾਨਾਂ ਦੀ ਮੰਗ ਬਾਰੇ ਗੱਲ ਸਾਂਝੀ ਕੀਤੀ ਅਤੇ ਐਸ.ਡੀ.ਐਮ. ਵਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਕ ਹਫ਼ਤੇ ਵਿਚ ਸੜਕ ਦੀ ਲੋੜੀਂਦੀ ਮੁਰੰਮਤ ਕਰ ਦਿੱਤੀ ਜਾਵੇਗੀ ਪਰ ਕਿਸਾਨਾਂ ਨੇ ਇਸ ਦੇ ਉੱਤਰ ਵਿਚ ਕਿਹਾ ਕਿ ਜੇਕਰ ਇਕ ਹਫ਼ਤੇ ਵਿਚ ਸੜਕ ਠੀਕ ਨਾ ਹੋਈ ਤਾਂ ਉਹ 27 ਸਤੰਬਰ ਨੂੰ ਭਾਰਤ ਬੰਦ ਵਾਲੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਕੀਤੇ ਜਾ ਰਹੇ ਬੰਦ ਦੌਰਾਨ ਇੱਥੋਂ ਦਰੀਆਂ ਨਹੀਂ ਚੁੱਕਣਗੇ ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦੇਣਗੇ ਪਰ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਜਿਸ 'ਤੇ ਕਿਸਾਨਾਂ ਨੇ ਇਕ ਵਾਰ ਧਰਨਾ ਚੁੱਕ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ |

ਫਿੱਟ ਇੰਡੀਆ ਸਾਇਕਲਿੰਗ ਚੈਲੰਜ 2021 ਦਾ ਇਨਾਮ ਵੰਡ ਸਮਾਰੋਹ ਕਰਵਾਇਆ

ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਸ਼ੇਖ਼ ਫ਼ਰੀਦ ਸਾਇਕਲਿੰਗ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਗਏ ਫਿੱਟ ਇੰਡੀਆ ਸਾਇਕਲਿੰਗ ਚੈਲੰਜ 2021 ਦਾ ਇਨਾਮ ਵੰਡ ਸਮਾਰੋਹ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਵਿਖੇ ਕਰਵਾਇਆ ਗਿਆ | ਇਸ ਇਨਾਮ ਵੰਡ ਸਮਾਰੋਹ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਲਗਾਇਆ

ਬਰਗਾੜੀ, 20 ਸਤੰਬਰ (ਲਖਵਿੰਦਰ ਸ਼ਰਮਾ)-ਸੰਤ ਪੁਸ਼ਕਰ ਸਿੰਘ ਜੀ ਯਾਦਗਾਰੀ ਸੁਸਾਇਟੀ ਪਿੰਡ ਗੁਰੂਸਰ ਵਲੋਂ ਡੇਰਾ ਨਿਰਮਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਡਾ. ਕੁਲਦੀਪ ਸਿੰਘ ਕਮਾਲੂ ਦੀ ਦੇਖ ਰੇਖ ਹੇਠ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡੇਰਾ ਨਿਰਮਲਾ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਆਸਾਂ 'ਤੇ ਪੂਰੇ ਨਹੀਂ ਉਤਰਨਗੇ: ਸ਼ਤਾਬ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਕਾਂਗਰਸ ਹਾਈਕਮਾਂਡ ਨੇ ਵਾਰ ਵਾਰ ਮੁੱਖ ਮੰਤਰੀ ਦੇ ਚਿਹਰੇ ਬਦਲ ਕੇ ਅੰਦਰਲੀ ਫ਼ੁੱਟ ਅਤੇ ਪ੍ਰੇਸ਼ਾਨੀ ਦਾ ਪ੍ਰਗਟਾਵਾ ਕਰ ਦਿੱਤਾ ਹੈ | ਹਾਈਕਮਾਂਡ ਨੇ ਅਜੋਕੇ ਮੁੱਖ ਮੰਤਰੀ ਕੰਡਿਆਲੀ ਸਟੇਜ 'ਤੇ ਬਿਠਾ ਦਿੱਤਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਹਲਕਾ ਜੈਤੋ ਦੇ ਵਰਕਰਾਂ 'ਚ ਖੁਸ਼ੀ ਦੀ ਲਹਿਰ

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਕਾਂਗਰਸ ਹਾਈਕਮਾਨ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾਉਣ 'ਤੇ ਹਲਕਾ ਜੈਤੋ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਮੋਬਾਈਲ ਬਰਾਮਦ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)-ਸਥਾਨਕ ਕੇਂਦਰੀ ਮਾਡਰਨ ਜੇਲ੍ਹ ਦੀ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਪੰਜ ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਪੁਲਿਸ ਵਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਕੈਦੀ, ਤਿੰਨ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਕਰੇਗਾ ਹੋਰ ਤਰੱਕੀ: ਆਗੂ

ਬਰਗਾੜੀ, 20 ਸਤੰਬਰ (ਲਖਵਿੰਦਰ ਸ਼ਰਮਾ)- ਕਾਂਗਰਸ ਪਾਰਟੀ ਦੇ ਟਕਸਾਲੀ ਸੀਨੀਅਰ ਆਗੂ ਹਿਰਦੇਪਾਲ ਸਿੰਘ ਭਲੂਰੀਆ, ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਢਿੱਲਵਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਤੇ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਸੋਨੇ ਦੀ ਵੰਗ ਲਾਹ ਕੇ ਕਾਰ ਸਵਾਰ ਲੁਟੇਰੇ ਫ਼ਰਾਰ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)-ਸਥਾਨਕ ਭੀੜ ਭਾੜ ਵਾਲੇ ਇਲਾਕੇ ਡੋਗਰ ਬਸਤੀ 'ਚ ਇਕ ਦਵਾਈ ਲੈਣ ਆਈ ਬਜ਼ੁਰਗ ਔਰਤ ਨੂੰ ਕਾਰ 'ਚ ਬਿਠਾ ਕੇ ਕੁਝ ਦੂਰ ਲਿਜਾ ਕੇ ਉਸ ਦੇ ਹੱਥ 'ਚ ਪਾਈ ਸੋਨੇ ਦੀ ਵੰਗ ਲੈ ਕੇ ਕਾਰ ਸਵਾਰ ਲੁਟੇਰੇ ਲਾਹ ਕੇ ਭੱਜਣ 'ਚ ਕਾਮਯਾਬ ਹੋ ਗਏ ਹਨ | ਪੁਲਿਸ ...

ਪੂਰੀ ਖ਼ਬਰ »

ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਤਿਹਾਸ ਸਿਰਜਿਆ: ਕਾਂਗਰਸੀ ਆਗੂ

ਫ਼ਰੀਦਕੋਟ, 20 ਸਤੰਬਰ (ਸਤੀਸ਼ ਬਾਗ਼ੀ)- ਸ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਲੱਡੂ ਵੰਡਣ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਡਾ. ਜਾਗੀਰ ਸਿੰਘ, ਗਿੰਦਰਜੀਤ ਸਿੰਘ ਸੇਖੋਂ ਚੇਅਰਮੈਨ ਮਾਰਕੀਟ ਕਮੇਟੀ, ਦਰਸ਼ਨ ਸਿੰਘ ਸਹੋਤਾ ...

ਪੂਰੀ ਖ਼ਬਰ »

ਖੱਡੇ 'ਚ ਵੱਜ ਕੇ ਮੋਟਰਸਾਈਕਲ ਦਾ ਸੰਤੁੁਲਨ ਵਿਗੜਿਆ, ਔਰਤ ਗੰਭੀਰ ਜ਼ਖ਼ਮੀ

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਜੈਤੋ-ਕੋਟਕਪੂਰਾ ਰੋਡ 'ਤੇ ਨਵੀਂ ਬਣੀ ਸੜਕ ਵਿਚ ਪੁਰਾਣੇ ਵੱਡੇ ਟੋਏ ਅਕਸਰ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਸਰਕਾਰ ਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ | ਲੰਘੀ ਰਾਤ ਨੂੰ ਪਤੀ-ਪਤਨੀ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਦੇ ਦੋਸ਼ 'ਚ ਇਕ ਕਾਬੂ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)- ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮੁਲਜ਼ਮ ਪਾਸੋਂ ਇਕ ਚੋਰੀ ਦਾ ਮੋਟਰਸਾਈਕਲ ...

ਪੂਰੀ ਖ਼ਬਰ »

ਖੇਤ ਮਜ਼ਦੂਰ ਯੂਨੀਅਨ ਵਲੋਂ ਪਾਵਰ ਕਾਰਪੋਰੇਸ਼ਨ ਦਫ਼ਤਰ ਮੂਹਰੇ ਧਰਨਾ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)- ਸਰਕਾਰ ਵਲੋਂ 7 ਮਜ਼ਦੂਰ ਜਥੇਬੰਦੀਆਂ ਦੇ ਬਣੇ ਸਾਂਝੇ ਮੋਰਚੇ ਨਾਲ ਹੋਏ ਸਮਝੌਤੇ ਮੁਤਾਬਿਕ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੈਂਕੜੇ ਮਜ਼ਦੂਰਾਂ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਇਕੱਠੇ ...

ਪੂਰੀ ਖ਼ਬਰ »

ਯਾਤਰੀ ਗੱਡੀਆਂ 'ਚ ਸਫ਼ਰ ਦੌਰਾਨ ਸੀਨੀਅਰ ਸਿਟੀਜ਼ਨ ਨੂੰ ਸਹੂਲਤ ਦੇਣ ਦੀ ਮੰਗ

ਫ਼ਰੀਦਕੋਟ, 20 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਦੇਸ਼ 'ਚ ਫ਼ੈਲੀ ਕੋਰੋਨਾ ਦੀ ਭਿਆਨਕ ਬਿਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਬੰਦ ਕੀਤੀਆਂ ਗਈਆਂ ਯਾਤਰੀ ਗੱਡੀਆਂ 'ਚੋਂ ਕਾਫ਼ੀ ਗੱਡੀਆਂ ਪਿਛਲੇ ਕੁੱਝ ਸਮੇਂ ਤੋਂ ਵੱਖ-ਵੱਖ ਰੂਟਾਂ 'ਤੇ ਚਲਾਈਆਂ ਜਾ ...

ਪੂਰੀ ਖ਼ਬਰ »

ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ 'ਚ 442 ਨਵੀਆਂ ਮਸ਼ੀਨਾਂ ਖਰੀਦਣ ਲਈ ਸਬਸਿਡੀ ਦਿੱਤੀ ਜਾਵੇਗੀ : ਸੇਤੀਆ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਰਾਜ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਸਾੜਨ ਦੇ ਗੰਭੀਰ ਨੁਕਸਾਨਾਂ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਚੰਗੀ ਸਿਹਤ ਹੀ ਚੰਗੀ ਸੋਚ ਦਾ ਨਤੀਜਾ ਹੁੰਦਾ ...

ਪੂਰੀ ਖ਼ਬਰ »

ਵਰਿੰਦਰ ਗਰੋਵਰ ਬਣੇ ਯੂਥ ਅਰੋੜਾ ਬਿਰਾਦਰੀ ਦੇ ਪ੍ਰਧਾਨ

ਮੋਗਾ, 20 ਸਤੰਬਰ (ਅਸ਼ੋਕ ਬਾਂਸਲ)-ਅਰੋੜਾ ਬਿਰਾਦਰੀ ਦੀ ਇਕ ਮੀਟਿੰਗ ਸਰਪ੍ਰਸਤ ਅਸ਼ੋਕ ਧਮੀਜਾ, ਰਜਿੰਦਰ ਵਧਵਾ, ਵਿਜੇ ਭੂਸ਼ਨ ਟੀਟੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਰੋੜਾ ਬਿਰਾਦਰੀ ਯੂਥ ਦੇ ਚੇਅਰਮੈਨ ਤੇ ਕੌਂਸਲਰ ਸਾਹਿਲ ਅਰੋੜਾ ਵਲੋਂ ਵਰਿੰਦਰ ਰੋਮੀ ਗਰੋਵਰ ਨੂੰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਬੇਗੁੂਵਾਲਾ ਤੋਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਸ਼ਰਾਬ ਦੀਆਂ 9 ...

ਪੂਰੀ ਖ਼ਬਰ »

ਸਾਹਿਤ ਵਿਚਾਰ ਮੰਚ ਫ਼ਰੀਦਕੋਟ ਵਲੋਂ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨਾਲ ਰੂ-ਬਰੂ ਸਮਾਗਮ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਸਥਾਨਕ ਬਿ੍ਜਿੰਦਰਾ ਕਾਲਜ ਦੇ ਵਿਹੜੇ ਵਿਚ ਪੰਜ ਰੋਜ਼ਾ ਪੁਸਤਕ ਮੇਲੇ ਦੇ ਦੂਜੇ ਦਿਨ ਸਾਹਿਤ ਵਿਚਾਰ ਮੰਚ ਫ਼ਰੀਦਕੋਟ ਵਲੋਂ ਡਾ. ਰਾਜਿੰਦਰਪਾਲ ਸਿੰਘ ਬਰਾੜ ਸਾਬਕਾ ...

ਪੂਰੀ ਖ਼ਬਰ »

ਜਗਜੀਤ ਸਿੰਘ ਮੱਕੜ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਰਿਟੇਲ ਕਰਿਆਨਾ ਐਸੋਸੀਏਸ਼ਨ ਪਿੰਡ ਖਾਰਾ ਦੀ ਮੀਟਿੰਗ ਹੋਈ, ਜਿਸ ਵਿਚ ਸਾਰੇ ਅਹੁਦੇਦਾਰਾਂ ਨੇ ਜਗਜੀਤ ਸਿੰਘ ਮੱਕੜ ਨੂੰ ਸਰਬਸੰਮਤੀ ਨਾਲ ਵਾਈਸ ਪ੍ਰਧਾਨ ਚੁਣਿਆ | ਇਸ ਮੌਕੇ ਬਲਾਕ ਪ੍ਰਧਾਨ ਗੁਰਮੀਤ ਸਿੰਘ ...

ਪੂਰੀ ਖ਼ਬਰ »

ਮੁਹੱਲੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਮਾਰਚ

ਕੋਟਕਪੂਰਾ, 20 ਸਤੰਬਰ (ਮੋਹਰ ਗਿੱਲ, ਮੇਘਰਾਜ)- ਸਥਾਨਕ ਗੁਰੂ ਤੇਗ਼ ਬਹਾਦਰ ਨਗਰ ਦੀ ਜਥੇਬੰਦੀ ਜਨਵਾਦੀ ਇਸਤਰੀ ਸਭਾ ਵਲੋਂ ਭਾਰੀ ਇਕੱਠ ਕਰਕੇ ਕਾਫ਼ਲੇ ਦੇ ਰੂਪ 'ਚ ਸ਼ਹਿਰ ਅੰਦਰ ਪੈਦਲ ਮਾਰਚ ਕਰਕੇ ਉਪ ਮੰਡਲ ਮੈਜਿਸਟੇ੍ਰਟ ਤੇ ਪ੍ਰਧਾਨ ਨਗਰ ਕੌਂਸਲ ਨੂੰ ਮੰਗ ਪੱਤਰ ਦਿੱਤਾ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ ਮੌਕੇ ਬੇਅੰਤ ਸਿੰਘ ਬੁਰਜ ਤੇ ਜਗਮੇਲ ਸਿੰਘ ਠੱਠੀ ਭਾਈ ਦਾ ਸਨਮਾਨ

ਬਰਗਾੜੀ, 20 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਪਿੰਡ ਦਲ ਸਿੰਘ ਵਾਲਾ ਦੇ ਕਬੱਡੀ ਟੂਰਨਾਮੈਂਟ 'ਤੇ ਸਾਬਕਾ ਕਬੱਡੀ ਖਿਡਾਰੀ ਅਤੇ ਉੱਘੇ ਸਮਾਜਸੇਵੀ ਜਗਮੇਲ ਸਿੰਘ ਠੱਠੀ ਭਾਈ ਅਤੇ ਐੱਸ.ਸੀ. ਸੈੱਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬੇਅੰਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਦਸਤਾਰਬੰਦੀ ਮੁਕਾਬਲੇ ਕਰਵਾਏ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਅਤੇ ਨਾਮ ਸਿਮਰਨ ਜਥੇ ਵਲੋਂ ਸਾਂਝੇ ਤੌਰ 'ਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਟਿੱਲਾ ਬਾਬਾ ਸ਼ੇਖ਼ ਫਰੀਦ ਜੀ ...

ਪੂਰੀ ਖ਼ਬਰ »

ਮੈਡੀਕਲ ਹਸਪਤਾਲ ਵਿਖੇ ਦਵਾਈਆਂ ਦੇ ਪ੍ਰਭਾਵਾਂ ਸੰਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ, ਸਤੀਸ਼ ਬਾਗ਼ੀ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫ਼ਾਰਮਾਕਾਲੋਜੀ ਵਿਭਾਗ ਵਲੋਂ ਇੰਡੀਅਨ ਫ਼ਾਰਮਾਕੋਪੀਆ ...

ਪੂਰੀ ਖ਼ਬਰ »

ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਢਾਲਣਾ ਸਮੇਂ ਦੀ ਲੋੜ: ਖ਼ਾਲਸਾ

ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਫ਼ਰੀਦ ਆਗਮਨ ਪੁਰਬ 'ਤੇ ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਅੱਜ ਵੱਖ ਵੱਖ ਤਰ੍ਹਾਂ ਦੇ ਬੂਟੇ ਵੰਡੇ ਗਏ | ਸਮਾਗਮ ਦੇ ਮੁੱਖ ਮੁੱਖ ਮਹਿਮਾਨ ਇੰਦਰਜੀਤ ਸਿੰਘ ਖਾਲਸਾ ...

ਪੂਰੀ ਖ਼ਬਰ »

ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਮਾਗਮ

ਮਲੋਟ, 20 ਸਤੰਬਰ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਅੱਸੂ ਮਹੀਨੇ ਦੀ ਪੂਰਨਮਾਸ਼ੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰ ਸਮੇਂ ...

ਪੂਰੀ ਖ਼ਬਰ »

ਕਾਂਗਰਸ ਦੇ ਕਾਟੋ-ਕਲੇਸ਼ ਨੇ ਸੂਬੇ ਦਾ ਹੋਰ ਨੁਕਸਾਨ ਕੀਤਾ- ਅਕਾਲੀ ਆਗੂ

ਕੋਟ ਈਸੇ ਖਾਂ, 20 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਅਹੁਦਿਆਂ ਦੀ ਲਾਲਸਾ ਕਾਰਨ ਕਾਂਗਰਸ ਦੇ ਕਾਟੋ-ਕਲੇਸ਼ 'ਚ ਉਲਝੇ ਇਨ੍ਹਾਂ ਆਪਸੀ ਧੜਿਆਂ ਨੇ ਪਹਿਲੇ ਸਾਢੇ ਚਾਰ ਸਾਲਾਂ 'ਚ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ ਤੇ ਹੁਣ ਰਹਿੰਦੇ 6 ਮਹੀਨਿਆਂ 'ਚ ਸੂਬੇ ...

ਪੂਰੀ ਖ਼ਬਰ »

ਡੈਫੋਡਿਲਜ਼ ਨੇ ਲਗਵਾਇਆ ਕੈਨੇਡਾ ਦਾ ਇਕ ਹੋਰ ਵੀਜ਼ਾ

ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਦੀ ਪ੍ਰਸਿੱਧ ਸੰਸਥਾ ਡੈਫੋਡਿਲਜ਼ ਸਟੱਡੀ ਅਬਰੋਡ ਪ੍ਰਾਈਵੇਟ ਲਿਮ: ਨੇ ਸਿਮਰਪ੍ਰੀਤ ਕੌਰ ਸਪੁੱਤਰੀ ਜਗਰੂਪ ਸਿੰਘ ਵਾਸੀ ਪਿੰਡ ਭੜਾਣਾ ਜ਼ਿਲ੍ਹਾ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਲਗਾਤਾਰ ਚੱਲ ਰਿਹਾ ਰੋਸ ਧਰਨਾ ਪ੍ਰਸ਼ਾਸਨ ਵਲੋਂ ਭਰੋਸਾ ਦੇਣ 'ਤੇ ਚੁੱਕਿਆ

ਨਿਹਾਲ ਸਿੰਘ ਵਾਲਾ, 20 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਨਿਹਾਲ ਸਿੰਘ ਵਾਲਾ ਦੇ ਐਸ. ਡੀ. ਐਮ. ਦਫ਼ਤਰ ਅੱਗੇ ਦਿੱਤਾ ਜਾ ਰੋਸ ਧਰਨਾ ਅੱਜ 19ਵੇਂ ਦਿਨ ਸਮਾਪਤ ਹੋ ਗਿਆ | ਇਸ ਮੌਕੇ ਕਿਸਾਨ ਜਥੇਬੰਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਲਈ ਡਾ. ਬੀ.ਆਰ. ਅੰਬੇਡਕਰ ਸਕਾਲਰਸ਼ਿਪ ਪੋਰਟਲ ਕੀਤਾ ਸ਼ੁਰੂ- ਡੀ.ਸੀ.

ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2021-22 ਦੌਰਾਨ ਪੰਜਾਬ ਸਰਕਾਰ ਵਲੋਂ ਐੱਸ. ਸੀ. ਵਿਦਿਆਰਥੀਆਂ ਲਈ ਡਾ: ਬੀ.ਆਰ. ਅੰਬੇਡਕਰ ਸਕਾਲਰਸ਼ਿਪ ਸਕੀਮ ਦਾ ਆਨਲਾਈਨ ਪੋਰਟਲ ਖ਼ੋਲ੍ਹ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਦੀ ਮੀਟਿੰਗ

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੀਵਾਨ ਹਾਲ ਵਿਖੇ ਹੋਈ | ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਦੱਸਿਆ ਕਿ ਸੰਯੁੁਕਤ ਮੋਰਚੇ ਦੇ ਸੱਦੇ ...

ਪੂਰੀ ਖ਼ਬਰ »

ਯੂਥ ਅਫ਼ੇਅਰਸ ਆਰਗੇਨਾਈਜੇਸ਼ਨ ਨੇ ਰੈਲੀ ਕੱਢੀ

ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)- ਯੂਥ ਅਫ਼ੇਅਰਸ ਆਰਗੇਨਾਈਜੇਸ਼ਨ ਵਲੋਂ ਨਸ਼ਿਆਂ ਅਤੇ ਟੀ. ਬੀ. ਦੇ ਵਿਰੋਧ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ | ਰੈਲੀ ਦੀ ਸ਼ੁਰੂਆਤ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਕੀਤੀ ਗਈ | ਰੈਲੀ ਨੂੰ ਟੀ.ਬੀ. ਵਿਭਾਗ ਦੇ ਮੁਖੀ ਡਾ. ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਖ਼ੁਸ਼ੀ 'ਚ ਲੱਡੂ ਵੰਡੇ

ਕੋਟਕਪੂਰਾ, 20 ਸਤੰਬਰ (ਮੋਹਰ ਗਿੱਲ, ਮੇਘਰਾਜ)- ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣਨ 'ਤੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਢਿੱਲਵਾਂ ਕਲਾਂ ਦੀ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਖ਼ੁਸ਼ੀ 'ਚ ਲੱਡੂ ਵੰਡੇ

ਕੋਟਕਪੂਰਾ, 20 ਸਤੰਬਰ (ਮੋਹਰ ਗਿੱਲ, ਮੇਘਰਾਜ)- ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣਨ 'ਤੇ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਦੀ ਅਗਵਾਈ ਹੇਠ ਸਥਾਨਕ ਢੋਡਾ ਚੌਕ ਵਿਖੇ ...

ਪੂਰੀ ਖ਼ਬਰ »

ਅੱਖਾਂ ਦਾ ਮੁੁਫ਼ਤ ਜਾਂਚ ਕੈਂਪ ਲਗਾਇਆ

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਵ: ਕਾਮਰੇਡ ਬਲਵੀਰ ਸਿੰਘ ਜਿਗਰੀ ਦੀ ਯਾਦ 'ਚ ਉਨ੍ਹਾਂ ਦੇ ਪੋਤਰੇ ਹਰਸਪ੍ਰੀਤ ਭੁੱਲਰ, ਹਰਪ੍ਰੀਤ ਭੁੱਲਰ ਕੈਨੇਡੀਅਨ ਵਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਅੱਖਾਂ ਦਾ ਮੁੁਫ਼ਤ ਜਾਂਚ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲੇ 'ਚ ਮੱਲਾਂ ਮਾਰੀਆਂ

ਫ਼ਰੀਦਕੋਟ, 20 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਸਥਾਨਕ ਗੁਰਦੁਆਰਾ ਵਿਸ਼ਵਕਰਮਾ ਰਾਮਗੜ੍ਹੀਆ 'ਚ ਕਰਵਾਏ ਗਏ ਦਸਤਾਰ ਮੁਕਾਬਲੇ 'ਚ ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸੱਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX