ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ 'ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ.', ਦੀ ਚੋਣ ਵਿਚ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਸਮੇਤ ਕਿਸੇ ਵੀ ਪਾਰਟੀ ਵਲੋਂ ਉਮੀਦਵਾਰ ਨਾ ਖੜੇ ਕੀਤੇ ਜਾਣ ਕਾਰਨ ਕਾਂਗਰਸ ਦਾ ਕਬਜਾ ਹੋ ਗਿਆ | ਸਾਰੇ 9 ਜ਼ੋਨਾਂ 'ਤੇ ਕਬਜ਼ਾ ਕਰ ਲਿਆ | ਬੈਂਕ ਦੇ ਸਾਰੇ ਦੇ ਸਾਰੇ 9 ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ ਗਏ | ਹੁਣ ਬੈਂਕ ਦਾ ਚੇਅਰਮੈਨ ਕਾਂਗਰਸ ਦਾ ਹੀ ਬਣਨਾ ਯਕੀਨੀ ਹੋ ਗਿਆ ਹੈ | ਕਾਂਗਰਸ ਦੀ ਚੋਣ ਮੁਹਿੰਮ ਚਲਾ ਰਹੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਨੇ ਕਿਹਾ ਕਿ ਅਕਾਲੀ ਤੇ 'ਆਪ' ਵਾਲੇ ਆਪਣੀ ਪ੍ਰਤੱਖ ਹਾਰ ਦੇਖ ਕੇ ਕਾਗਜ ਤੱਕ ਦਾਖਲ ਕਰਨ ਨਹੀਂ ਆਏ | ਇਹ ਜਿੱਤ ਸਾਬਤ ਕਰਦੀ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਖੰਨਾ ਵਿਚ ਕੋਈ ਆਧਾਰ ਨਹੀਂ ਹੈ | ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਵਿਚ ਖੰਨਾ ਵਿਚ ਕਾਂਗਰਸ ਵਲੋਂ ਕੀਤੇ ਵਿਕਾਸ ਕੰਮਾਂ ਕਾਰਨ ਲੋਕ ਉਨ੍ਹਾਂ ਦੇ ਨਾਲ ਹਨ | ਅੱਜ ਚੁਣੇ ਗਏ 9 ਬੈਂਕ ਡਾਇਰੈਕਟਰਾਂ ਵਿਚ ਬੇਅੰਤ ਸਿੰਘ ਜ਼ੋਨ ਬੀਜਾ, ਰਵਿੰਦਰ ਸਿੰਘ ਜ਼ੋਨ ਜਟਾਣਾ, ਚਰਨਜੀਤ ਕੌਰ ਜੋਨ ਭੱਮਦੀ, ਯਾਦਵਿੰਦਰ ਸਿੰਘ ਜ਼ੋਨ ਇਕੋਲਾਹਾ, ਹਰਦੇਵ ਸਿੰਘ ਜੋਨ ਬੀਬੀਪੁਰ, ਜਗਵੀਰ ਸਿੰਘ ਜ਼ੋਨ ਰੋਹਣੋਂ ਕਲਾਂ, ਗੁਰਸਿਮਰਨ ਸਿੰਘ ਜ਼ੋਨ ਖੰਨਾ ਕਲਾਂ, ਗੁਰਦੀਪ ਸਿੰਘ ਜ਼ੋਨ ਗੋਹ, ਬਲਜੀਤ ਕੌਰ ਜ਼ੋਨ ਮਹੌਣ ਸ਼ਾਮਿਲ ਹਨ | ਇਸ ਬਾਰੇ ਚੋਣ ਅਧਿਕਾਰੀ ਏ. ਆਰ. ਗੁਰਜੋਤ ਸਿੰਘ ਨੇ ਦੱਸਿਆ ਕਿ ਸਿਰਫ਼ 9 ਕਾਗ਼ਜ਼ ਨਾਮਜ਼ਦਗੀ ਹੀ ਦਾਖਲ ਹੋਏ ਸਨ | ਜਿਸ ਕਾਰਨ ਸਾਰੇ 9 ਉਮੀਦਵਾਰਾਂ ਨੂੰ ੂ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ | ਇਸ ਮੌਕੇ ਹੋਰ ਕਾਂਗਰਸੀ ਨੇਤਾਵਾਂ ਵਿਚ ਡਾ. ਗੁਰਮੁਖ ਸਿੰਘ ਚਾਹਲ, ਜਸਵੀਰ ਸਿੰਘ ਪ੍ਰਧਾਨ ਕੋਆਪ. ਸੁਸਾਇਟੀ ਰੋਹਣੋਂ ਕਲਾਂ, ਗੁਰਪ੍ਰੀਤ ਸਿੰਘ ਸਰਪੰਚ ਬੂਥਗੜ੍ਹ, ਜਸਵੀਰ ਸਿੰਘ ਪੰਚ ਰਸੂਲੜਾ, ਬਲਜੀਤ ਸਿੰਘ ਕਿਸ਼ਨਗੜ੍ਹ, ਕੈਪਟਨ ਸੁਖਰਾਜ ਸਿੰਘ ਬੀਜਾ, ਹਰਪਾਲ ਸਿੰਘ ਸਰਪੰਚ ਘੁੰਗਰਾਲੀ, ਗੁਰਪੀ੍ਰਤ ਸਿੰਘ ਗੋਗੀ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਰੋਹਣੋਂ, ਕਾਮਰੇਡ ਕਸ਼ਮੀਰਾ ਸਿੰਘ ਰਸੂਲੜਾ ਆਦਿ ਹਾਜ਼ਰ ਸਨ | ਸੋਨੀ, ਜੱਸੀ, ਰਸੂਲੜਾ ਨੇ ਕਿਹਾ ਕਿ ਹੁਣ ਬੈਂਕ ਦਾ ਚੇਅਰਮੈਨ ਇਨ੍ਹਾਂ ਨੂੰ ਚੁਣੇ ਗਏ ਡਾਇਰੈਕਟਰਾਂ ਵਿਚੋਂ ਹੀ ਚੁਣਿਆ ਜਾਵੇਗਾ | ਜਿਸ ਬਾਰੇ ਅੰਤਿਮ ਫ਼ੈਸਲਾ ਵਿਧਾਇਕ ਗੁਰਕੀਰਤ ਸਿੰਘ ਦੀ ਸਲਾਹ ਨਾਲ ਹੀ ਹੋਵੇਗਾ | ਚੇਅਰਮੈਨ ਦੀ ਚੋਣ ਅਗਲੇ 15 ਦਿਨਾਂ ਵਿਚ ਹੋਵੇਗੀ |
ਡੇਹਲੋਂ, 20 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸਥਾਨਕ ਕਸਬਾ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ, ਬਿਜਲੀ ਬਿੱਲ 2020 ਅਤੇ ਮਜ਼ਦੂਰ ਵਿਰੋਧੀ 4 ਕੋਡ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਨੂੰ ...
ਕੁਹਾੜਾ, 20 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਹਾਈਕਮਾਂਡ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਪੰਜਾਬ ਦੀ ਜ਼ਿੰਮੇਵਾਰੀ ...
ਕੁਹਾੜਾ, 20 ਸਤੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮ ਕਲਾਂ ਦੀ ਪੁਲਿਸ ਵਲੋਂ 20 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਵਿਨੋਦ ਕੁਮਾਰ ਪੁੱਤਰ ਪਰਸੂ ਨਾਥ ਤੇ ਪਵਨ ਕੁਮਾਰ ਪੁੱਤਰ ਮੰਗਲ ਰਾਮ ਵਾਸੀ ਪੁਰਾਣਾ ਬਾਜ਼ਾਰ ਸਾਹਨੇਵਾਲ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ...
ਰਾੜਾ ਸਾਹਿਬ, 20 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਝੱਮਟ ਵਿਖੇ ਦੀ ਝੱਮਟ ਜਦੀਦ ਬਹੁਮੰਤਵੀ ਕੋਆਪਰੇਟਿਵ ਐਗਰੀਕਲਚਰ ਸੋਸਾਇਟੀ ਲਿਮਟਿਡ ਜੋ ਦੋ ਪਿੰਡਾਂ ਝੱਮਟ ਤੇ ਕੁਲਾਹੜ ਦੀ ਸਾਂਝੀ ਸਭਾ ਹੈ | ਇਸ ਦੀ 11 ਮੈਂਬਰੀ ਪ੍ਰਬੰਧਕੀ ਕਮੇਟੀ ਚੋਣ ਕੁੱਝ ਦਿਨ ਪਹਿਲਾ ...
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਕਿਸਾਨ ਜਥੇਬੰਦੀਆਂ ਦੇ 27 ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰੇਗੀ, ਪਾਰਟੀ ਵਲੋਂ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਹੀ ਬੰਦ ਨੂੰ ਕਾਮਯਾਬ ਕਰਨ ਲਈ ਤਿਆਰੀ ਕੀਤੀ ਜਾ ਰਹੀ ...
ਸਮਰਾਲਾ, 20 ਸਤੰਬਰ (ਕੁਲਵਿੰਦਰ ਸਿੰਘ)-ਆਲੂਆਂ ਦੇ ਚੱਲ ਰਹੇ ਸੀਜ਼ਨ 'ਚ ਡੀ. ਏ. ਪੀ. ਤੇ ਯੂਰੀਆ ਖਾਦ ਦੀ ਇਸ ਵੇਲੇ ਬਹੁਤ ਭਾਰੀ ਮੁਸ਼ਕਿਲ ਚੱਲ ਰਹੀ ਹੈ | ਸਹਿਕਾਰੀ ਸਭਾਵਾਂ 'ਚ ਇਹ ਲੋੜੀਂਦੀਆਂ ਖਾਦਾਂ ਕਿਸਾਨਾਂ ਨੂੰ ਨਹੀ ਮਿਲ ਰਹੀਆਂ, ਜਿਸ ਕਰਕੇ ਪ੍ਰਾਈਵੇਟ ਵਪਾਰੀਆਂ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਧੀਮਾਨ)-ਖੰਨਾ ਵਿਖੇ ਨਸ਼ੇ ਕਾਰਨ ਇੱਕ ਹੋਰ ਘਰ ਉੱਜੜ ਗਿਆ¢ ਵਿਧਵਾ ਮਾਂ ਦੇ ਇਕਲੌਤੇ ਪੁੱਤਰ ਨੇ ਨਸ਼ੇ ਦੀ ਲੱਤ ਕਾਰਨ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਸੁੱਖੀ (30) ਵਜੋਂ ਹੋਈ | ...
ਸਮਰਾਲਾ, 20 ਸਤੰਬਰ (ਰਾਮ ਗੋਪਾਲ ਸੋਫਤ)-ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਨੇ ਕੇਂਦਰੀ ਖ਼ੁਰਾਕ ਨਿਗਮ ਤੇ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸ਼ੈਲਰ ਇੰਡਸਟਰੀ ਤੋਂ ਵਸੂਲੀ ਜਾ ਰਹੀ ਰਿਸ਼ਵਤਖ਼ੋਰੀ ...
ਮਲੌਦ, 20 ਸਤੰਬਰ (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਾਮਿਉਨਿਸਟ ਪਾਰਟੀ ਵਲੋਂ ਬਲਾਕ ਮਲੌਦ ਦੀ ਮੀਟਿੰਗ ਸਾਥੀ ਮਨਜੀਤ ਸਿੰਘ ਬੇਰ ਖ਼ੁਰਦ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਗਰਮ ਵਰਕਰਾਂ ਨੇ ਹਿੱਸਾ ਲਿਆ ਅਤੇ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਮੋਨ ਧਾਰ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਰਾਸ਼ਟਰੀ ਐੱਸ. ਸੀ. ਕਮਿਸ਼ਨ ਦੀ ਸ਼ਰਨ ਲੈਣ ਤੋਂ ਬਾਅਦ ਪਿਛਲੇ ਦਿਨਾਂ ਵਿਚ ਦਲਿਤ ਡਾਕਟਰ ਨੂੰ ਡਿਗਰੀ ਮਿਲਣ ਨਾਲ ਕਈ ਹੋਰ ਡਾਕਟਰਾਂ ਦੀ ਆਸ ਵੀ ਜਾਗੀ ਹੈ | ਇਸ ਨਾਲ ਇਹ ਵੀ ਜ਼ਾਹਿਰ ਹੋਣ ਲੱਗਾ ਹੈ ਕਿ ਕਾਂਗਰਸ ਸਰਕਾਰ ਵਿਚ ...
ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੈੱਲਫੇਅਰ ਸੁਸਾਇਟੀ ਪਿੰਡ ਤਲਵੰਡੀ ਰਾਏ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੰਗਾਸਾਗਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਤਲਵੰਡੀ ਰਾਏ ...
ਜਗਰਾਉਂ, 20 ਸਤੰਬਰ (ਜੋਗਿੰਦਰ ਸਿੰਘ)-ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਅਤੇ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੇ ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲ ਕੇ ਵਧਾਈ ਦਿੱਤੀ | ਇਸ ਮਿਲਣੀ ਸਮੇਂ ਸ. ਰੰਧਾਵਾ ਨੇ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਵਿਖੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਅਗਵਾਈ ਵਿਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਾਂਗਰਸ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਦੀ ਕਾਂਗਰਸ ਹਾਈਕਮਾਨ ਨੇ ਬੇੜੀ ਰੂਪੀ ਪੰਜਾਬ ਦੀ ਕਾਂਗਰਸ ਸਰਕਾਰ ਦਾ ਮਲਾਹ ਤਾਂ ਬਦਲ ਦਿੱਤਾ, ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਦੀ ਬੇੜੀ ਦਾ ਨਵਾਂ ਮਲਾਹ ਕਾਂਗਰਸ ਪਾਰਟੀ ਦੀ ਬੇੜੀ ਨੂੰ ਕਿਨਾਰੇ ਲਗਾਉਣ 'ਚ ...
ਬੀਜਾ, 20 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੇ ਪੁਰਾਤਨ ਅਸਥਾਨ ਡੇਰਾ ਬਾਬਾ ਮੈਹਿਮੇਂ ਸ਼ਾਹ ਲੋਪੋਂ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ ¢ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਜਸਵੀਰ ਸਿੰਘ ਲੋਪੋਂ ਵਾਲਿਆਂ ਨੇ ਕੀਰਤਨ ਕੀਤਾ | ਇਸ ...
ਗੁਰੂਸਰ ਸੁਧਾਰ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਘੁਮਾਣ ਤੋਂ ਮੋਹੀ ਦਰਮਿਆਨ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਸਾਲਾ ਮਾਸੂਮ ਬੱਚੇ ਤੇ ਪਿਓ ਦੀ ਮੌਤ ਹੋ ਗਈ ਜਦਕਿ ਇਕ ਰਿਸ਼ਤੇਦਾਰ ਲੜਕੀ ਜ਼ਖ਼ਮੀ ਹੋ ਗਈ | ਪ੍ਰਾਪਤ ...
ਜਗਰਾਉਂ, 20 ਸਤੰਬਰ (ਜੋਗਿੰਦਰ ਸਿੰਘ)-ਜਗਰਾਉਂ ਪੁਲਿਸ ਨੇ ਢਾਬਿਆਂ ਤੇ ਹੋਟਲਾਂ ਦੀਆਂ ਮੂਵੀਆ ਬਣਾ ਕੇ ਚੈਨਲਾਂ 'ਤੇ ਵਾਇਰਲ ਕਰਨ ਦਾ ਡਰਾਵਾ ਦੇ ਕੇ ਫਿਰੌਤੀਆਂ ਲੈਣ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਫਰਜ਼ੀ ਪੱਤਰਕਾਰਾਂ ਨੂੰ ਕਾਬੂ ਕੀਤਾ | ਇਸ ਸਬੰਧੀ ...
ਪਾਇਲ, 20 ਸਤੰਬਰ (ਰਾਜਿੰਦਰ ਸਿੰਘ)-ਜੱਟ ਮਹਾ ਸਭਾ ਪੰਜਾਬ ਦੇ ਸੂਬਾ ਸਕੱਤਰ ਕਿਸਾਨ ਸੈੱਲ ਹਲਕਾ ਪਾਇਲ ਕਾਂਗਰਸ ਦੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਜਦੋਂ ਪੂਰੇ ਦੇਸ਼ ਵਿਚ ਮੋਦੀ ਦੇ ਨਾਂਅ ਦੀ ਹਨੇਰੀ ਝੁੱਲ ਰਹੀ ਸੀ ਤਾਂ ...
ਕੁਹਾੜਾ, 20 ਸਤੰਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400ਵੇਂ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਿੰਡ ਧਨਾਨਸੂ ਦਾ 4 ਰੋਜਾ ਖੇਡ ਮੇਲਾ 23 ਸਤੰਬਰ ਤੋਂ 26 ਸਤੰਬਰ ...
ਸਾਹਨੇਵਾਲ, 20 ਸਤੰਬਰ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਪੁੰਨਿਆਂ ਦੇ ਪਵਿੱਤਰ ਦਿਹਾੜੇ 'ਤੇ ...
ਖੰਨਾ, 20 ਸਤੰਬਰ (ਮਨਜੀਤ ਧੀਮਾਨ)-ਬਾਬਾ ਗਣਪਤੀ ਸੇਵਾ ਸੰਘ ਦੇ ਸਹਿਯੋਗ ਨਾਲ ਮੰਦਰ ਦੇਵੀ ਦਵਾਲਾ ਵਿਖੇ ਆਯੋਜਿਤ ਗਣਪਤੀ ਮਹਾਂਉਤਸਵ ਨੂੰ ਸ਼ਰਧਾ ਨਾਲ ਵਿਰਾਮ ਦਿੱਤਾ ਗਿਆ¢ ਮੰਦਰ ਵਿਖੇ ਵੱਖ-ਵੱਖ ਸਥਾਨਾਂ ਤੋਂ ਮੂਰਤੀ ਵਿਸਰਜਨ ਲਈ ਇਕੱਠੀ ਹੋਈ ਸੰਗਤ ਲਈ ਸੋਹਨ ਲਾਲ ...
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਤੇ ਬਲਾਕ ਦੋਰਾਹਾ ਵਲੋਂ ਔਰਤਾਂ ਦੀ ਸਾਂਝੀ ਮੀਟਿੰਗ ਮਨਜੀਤ ਕੌਰ ਕੂਹਲੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਿਆੜ ਵਿਖੇ ਕੀਤੀ ਗਈ | ਇਸ ...
ਪਾਇਲ, 20 ਸਤੰਬਰ (ਰਜਿੰਦਰ ਸਿੰਘ)-ਮਾਣਯੋਗ ਜੱਜ ਸ੍ਰੀਮਤੀ ਏਕਤਾ ਸਹੋਤਾ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਚੇਅਰਪਰਸਨ ਲੀਗਲ ਸੈਲ ਦੀਆਂ ਹਦਾਇਤਾਂ ਅਨੁਸਾਰ ਐਡਵੋਕੇਟ ਜਗਜੀਤ ਸਿੰਘ ਕੰਗ ਐਡਵੋਕੇਟ ਰਵਿੰਦਰ ਸਿੰਘ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ...
ਈਸੜੂ, 20 ਸਤੰਬਰ (ਬਲਵਿੰਦਰ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਪਿੰਡ ਅਲੂਣਾ ਪੱਲਾ ਦੇ ਵਿਕਾਸ ਲਈ ਸਰਪੰਚ ਕਰਮ ਸਿੰਘ ਪੱਲਾ ਨੂੰ 35 ਲੱਖ 80 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਲਖਵੀਰ ਸਿੰਘ ਲੱਖਾ ਨੇ ਦਾਅਵਾ ਕੀਤਾ ਕਿ ...
ਈਸੜੂ, 20 ਸਤੰਬਰ (ਬਲਵਿੰਦਰ ਸਿੰਘ)-28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬਰਨਾਲਾ ਵਿਖੇ ਸਾਮਰਾਜੀ ਵਿਰੁੱਧ ਕਾਨਫ਼ਰੰਸ ਦੇ ਵਜੋਂ ਕਰਕੇ ਮਨਾਇਆ ਜਾ ਰਿਹਾ ਹੈ | ਪਿੰਡ ਨਸਰਾਲੀ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਮੀਟਿੰਗ ਦੌਰਾਨ ਕਿਸਾਨ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੈਨ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ 600 ਦੇ ਕਰੀਬ ਗੋਡੇ ਅਤੇ ਚੂਲੇ ਬਦਲਣ ਦੇ ਸਫ਼ਲ ਆਪੇ੍ਰਸ਼ਨ ਕੀਤੇ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਅਤੁੱਲ ਜੱਗਾ ਨੇ ਕਿਹਾ ਕਿ ਅੱਜ ਵੀ ਗੋਡਿਆਂ ਦੇ ਆਪ੍ਰੇਸ਼ਨ ਅਤੇ ਲੱਤ ਦੀ ...
ਬੀਜਾ, 20 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਪਾਰਟੀ ਦੀ ਹਾਈਕਮਾਂਡ ਵਲੋਂ ਸੂਬੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਜੋ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਬਹੁਤ ਹੀ ਵੱਡਾ ਕਦਮ ਚੁੱਕਿਆ ਹੈ, ਇਸ ਨਾਲ ਕਾਂਗਰਸ ਪਾਰਟੀ ਸੂਬੇ ਅੰਦਰ 2022 ...
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਪੰਜਾਬ ਯੂਥ ਡਿਵੈਲਪਮੈਂਟ ਤੇ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਕੌਮੀ ਬੁਲਾਰੇ ਕਹਿਣੀ ਕਥਨੀ ਦੇ ਬੇਬਾਕ ਆਗੂ ਪ੍ਰੋ. ਭੁਪਿੰਦਰ ਸਿੰਘ ਚੀਮਾ ਅਤੇ ਐੱਸ. ਜੀ. ਪੀ. ਸੀ. ਮੈਂਬਰ ਹਰਪਾਲ ਸਿੰਘ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪੀ. ਏ. ਸੀ. ਦੇ ਮੈਂਬਰ ਇਕਬਾਲ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਬਾਦਲ ਨੇ ਚੰਨੀ ਤੇ ਉਨ੍ਹਾਂ ਦੇ ਸਾਥੀਆਂ ਤੋਂ ਖੰਨਾ ...
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ (ਆਈ. ਟੀ.) ਹਲਕਾ ਪਾਇਲ ਦੇ ਪ੍ਰਧਾਨ ਕੁਲਦੀਪ ਸਿੰਘ ਰਿੰਕਾ ਦੀ ਅਗਵਾਈ ਹੇਠ ਵਰਕਰਾਂ ਅਤੇ ਆਗੂਆਂ ਵਲੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਿਧਾਨ ਸਭਾ ਹਲਕੇ ਦੀ ਟਿਕਟ ਮਿਲਣ 'ਤੇ ...
ਦੋਰਾਹਾ, 20 ਸਤੰਬਰ (ਜਸਵੀਰ ਝੱਜ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਸਮੇਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਡਾਕਟਰ ਜਸਪ੍ਰੀਤ ਸਿੰਘ, ਬਸਪਾ ਪੰਜਾਬ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ, ਰਾਮ ਸਿੰਘ ਗੋਗੀ, ਰਣਜੀਤ ਸਿੰਘ ਲਲਹੇੜੀ, ...
ਡੇਹਲੋਂ, 20 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਰੰਗੀਆਂ ਵਿਖੇ ਮਨਿਸਟਰੀ ਆਫ਼ ਆਯੂਸ਼ ਭਾਰਤ ਸਰਕਾਰ ਨਵੀਂ ਦਿੱਲੀ ਦੀਆਂ ਹਦਾਇਤਾਂ 'ਤੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਨੂੰ ਦੇ ਮੱਦੇਨਜ਼ਰ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ, ਗੋਪਾਲਪੁਰ ਵਲੋਂ ਮੁਫ਼ਤ ...
ਰਾੜਾ ਸਾਹਿਬ, 20 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਅਤੇ ਰਾੜਾ ਸਾਹਿਬ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਤੇ ਗੁਰਬਚਨ ਸਿੰਘ ਕਟਾਹਰੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX