ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਿੰਘੂ ਬਾਰਡਰ 'ਤੇ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਅਤੇ ਮਾਸਟਰ ਸੁਰਜੀਤ ਸਿੰਘ ਜਖੇਪਲ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੈਣੀ ਵਲੋਂ ਕਿਸਾਨਾਂ ਨੂੰ ਕਿਤਾਬ, ਨੇਲ ਕਟਰ, ਕੰਘੇ ਤੇ ਦੰਦਾਂ ਵਾਲੇ ਬੁਰਸ਼ ਦਿੱਤੇ ਗਏ | ਇਸ ਮੌਕੇ 'ਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਦਲੇਰੀ ਨਾਲ ਆਪਣੀਆਂ ਮੰਗਾਂ ਪ੍ਰਤੀ ਧਰਨਾ ਦਿੱਤਾ ਹੋਇਆ ਹੈ ਅਤੇ ਗਰਮੀ-ਸਰਦੀ, ਧੁੱਪ-ਛਾਂ, ਬਾਰਿਸ਼ ਦੇ ਦਿਨਾਂ ਵਿਚ ਕੋਈ ਪ੍ਰਵਾਹ ਨਾ ਕਰਦੇ ਹੋਏ ਧਰਨਾ ਜਾਰੀ ਰੱਖਿਆ, ਜਿਸ ਦੀ ਦਾਦ ਦੇਣੀ ਬਣਦੀ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਕੇ ਇਹ ਮਸਲਾ ਹੱਲ ਕਰਨ ਕਿਉਂਕਿ ਇਸ 'ਚ ਸਭ ਦਾ ਭਲਾ ਹੈ | ਪਰਮਜੀਤ ਸਿੰਘ ਸੈਣੀ ਨੇ ਇਸ ਮੌਕੇ 'ਤੇ ਕਿਹਾ ਕਿ ਕਿਸਾਨ ਧਨ ਹਨ ਜੋ ਹਰ ਹਾਲਤ ਦਾ ਸਾਹਮਣਾ ਕਰ ਰਹੇ ਹਨ ਅਤੇ ਸਾਡੇ ਲੋਕਾਂ ਨੂੰ ਬਾਰਡਰ 'ਤੇ ਜਾ ਕੇ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਦਾ ਕੰਮ ਸੰਭਾਲਣ ਦੇ ਨਾਲ-ਨਾਲ ਬਾਰਡਰਾਂ 'ਤੇ ਵੀ ਆਪਣੀ ਹਾਜ਼ਰੀ ਲਗਵਾਉਣੀ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਕਦੇ ਆਪਣੇ ਪਿੰਡਾਂ ਵੱਲ ਖੇਤਾਂ ਵਿਚ ਜਾਣਾ ਅਤੇ ਫਿਰ ਬਾਰਡਰ 'ਤੇ ਆਉਣਾ ਸੌਖਾ ਨਹੀਂ ਹੈ | ਇਸ ਮੌਕੇ 'ਤੇ ਕਿਸਾਨ ਅਵਤਾਰ ਸਿੰਘ, ਪ੍ਰੀਤਮ ਸਿੰਘ, ਧਰਮਪ੍ਰੀਤ, ਕੁਲਵੰਤ ਦਾਰਾ ਤੇ ਹੋਰ ਕਿਸਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਕਿਸਾਨਾਂ ਨੇ ਰਾਜਿੰਦਰ ਸਿੰਘ ਤੇ ਪਰਮਜੀਤ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਆਪਣਾ ਧਰਨਾ ਜਾਰੀ ਰੱਖਣਗੇ ਅਤੇ ਨਾਲ ਹੀ ਆਪਣੀ ਖੇਤੀ ਵੀ ਸੰਭਾਲਣਗੇ |
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੁਣ ਸੜਕਾਂ 'ਤੇ ਚੱਲਣ ਵਾਲੀਆਂ ਗੱਡੀਆਂ ਤੇ ਪ੍ਰਦੂਸ਼ਣ ਪ੍ਰਤੀ ਸਰਕਾਰ ਨੇ ਹੁਣ ਹੋਰ ਸਖਤਾਈ ਕਰ ਦਿੱਤੀ ਹੈ | ਜੇਕਰ ਕਿਸੇ ਗੱਡੀ ਦੇ ਮਾਲਕ ਕੋਲ ਪੀ.ਯੂ.ਸੀ.ਸੀ. (ਨਿਯੰਤਰਣ ਪ੍ਰਦੂਸ਼ਣ ਪ੍ਰਮਾਣ ਪੱਤਰ) ਨਾ ਹੋਇਆ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਤੈਮੂਰ ਉਰਫ਼ ਭੋਲਾ ਜੋ ਕਿ ਡਰੱਗ ਦੀ ਤਸਕਰੀ ਕਰਦਾ ਸੀ ਜੋ ਕਾਫ਼ੀ ਸਾਲ ਤੱਕ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਤੋਂ ਬਚਦਾ ਆ ਰਿਹਾ ਸੀ, ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਹ ਪਿੰਡਾਂ ਦੇ ਲੋਕਾਂ ਦੀ ਮਦਦ ਦੇ ਨਾਲ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਕਰਤਾਰਪੁਰ ਸਾਹਿਬ ਦੀ ਵਿਰਾਸਤ ਨੂੰ ਮੁੱਖ ਰੱਖਦਿਆਂ ਵੈਬੀਨਾਰ ਕਰਵਾਇਆ ਗਿਆ | ਇਸ ਵਿਚ ਮੁੱਖ ਬੁਲਾਰੇ ਪਿ੍ਥੀਪਾਲ ਸਿਘ ਕਪੂਰ ...
ਇੰਦੌਰ, 20 ਸਤੰਬਰ (ਸ਼ੈਰੀ)-ਸਿੱਖ ਸਮਾਜ ਦੀਆਂ ਹੋਣਹਾਰ ਬੱਚੀਆਂ ਦੀ ਪ੍ਰਤਿਭਾ ਨੂੰ ਪਛਾਣਨ ਲਈ ਮਾਤਾ ਖੀਵੀ ਜੀ ਯੂਥ ਵਿੰਗ ਵਲੋਂ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇੰਦੌਰ ਦੇ ਸਿੱਖ ਸਮਾਜ ਦੀਆਂ ਅਨੇਕਾਂ ਬੱਚੀਆਂ ਨੇ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦੇ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਨਗਰ ਨਿਗਮ ਨੇ ਇਕ ਵੱਖਰਾ ਫ਼ੈਸਲਾ ਲਿਆ ਹੈ ਕਿ ਹੁਣ ਲਾੜਾ ਸਿਹਤਮੰਦ ਘੋੜੀ 'ਤੇ ਸਵਾਰ ਹੋ ਕੇ ਵਿਆਹ ਕਰਵਾਉਣ ਲਈ ਜਾ ਸਕੇਗਾ ਅਤੇ ਜੇਕਰ ਘੋੜੀ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋਵੇਗੀ ਤਾਂ ਘੋੜੀ ਦੇ ਮਾਲਕ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਮੈਟਰੋ ਰੇਲ ਦੀ ਲਾਈਨ 'ਤੇ ਇਕ ਵਿਅਕਤੀ ਮੈਟਰੋ ਰੇਲ ਦੀ ਟਨਲ ਦੇ ਅੰਦਰ ਗੰਭੀਰ ਜਖ਼ਮੀ ਹਾਲਤ 'ਚ ਮਿਲਿਆ ਹੈ ਅਤੇ ਉਸ ਦਾ ਸਰੀਰ ਝੁਲਸਿਆ ਹੋਇਆ ਵੀ ਵੇਖਿਆ ਗਿਆ | ਇਹ ਯੁਵਕ ਟਰੈਕ 'ਤੇ ਟਨਲ ਦੇ ਅੰਦਰ ਕਿਵੇਂ ਪਹੁੰਚਿਆ ਜਦਕਿ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਇੰਡੀਆ ਹੈਬੀਟੇਟ ਸੈਂਟਰ ਵਿਚ ਫੋਟੋ ਪ੍ਰਦਰਸ਼ਨੀ ਲਗਾਈ ਗਈ ਜਿਸ ਦੇ ਉਦਘਾਟਨ ਸਮੇਂ ਭਾਜਪਾ ਦੇ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ | ਇਸ ਮੌਕੇ 'ਤੇ ਕਮਲ ਆਰਟ ਗੈਲਰੀ ਦੇ ਸੰਸਥਾਪਕ ਤੇ ਪ੍ਰਬੰਧਕ ਨਿਰਦੇਸ਼ਕ ਕਮਲ ...
ਬੇਗੋਵਾਲ, 20 ਸਤੰਬਰ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਕਾਂਗਰਸੀ ਆਗੂ ਭਜਨ ਸਿੰਘ ਸੰਧੂ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਵਾਈਸ ਪ੍ਰਧਾਨ ਬਲਰਾਮ ਸਿੰਘ ਨੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦਾ ਜ਼ਿਲ੍ਹਾ ਕਪੂਰਥਲਾ ਦਾ ਵਾਈਸ ...
ਕਪੂਰਥਲਾ, 20 ਸਤੰਬਰ (ਸਡਾਨਾ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਤੇ ਸੇਵਾ ਮੁਕਤ ਜੱਜ ਮੰਜੂ ਰਾਣਾ ਵਲੋਂ ਬੀਤੇ ਦਿਨ ਆਪਣੇ ਸਾਥੀਆਂ ਦੇ ਨਾਲ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਸਪਤਾਲ ਅੰਦਰ ਸਰਜੀਕਲ ਵਾਰਡ ਵਿਚ ਬਦ-ਇੰਤਜ਼ਾਮੀ 'ਤੇ ਚਿੰਤਾ ...
ਕਪੂਰਥਲਾ, 20 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅੱਜ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਤੇ 4 ਵਿਅਕਤੀਆਂ ਨੂੰ ਸਿਹਤਯਾਬ ਹੋਣ 'ਤੇ ਛੁੱਟੀ ਦਿੱਤੀ ਗਈ | ਜ਼ਿਲ੍ਹੇ 'ਚ ਇਸ ਸਮੇਂ ਮਰੀਜ਼ਾਂ ਦੀ ਕੁੱਲ ਗਿਣਤੀ 17825 ਹੈ ਜਿਨ੍ਹਾਂ 'ਚੋਂ 17264 ਮਰੀਜ਼ ਸਿਹਤਯਾਬ ਹੋ ...
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)-ਚੰਗੀ ਰੋਟੀ ਲਈ ਵਿਦੇਸ਼ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਨਜ਼ਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਕਰੀਬ 44 ਸਾਲਾ ਗੁਰਪ੍ਰੀਤ ਸਿੰਘ ...
ਡੱਬਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ) - ਆਮ ਲੋਕਾਂ ਵਲੋਂ ਟਰੈਫ਼ਿਕ ਨਿਯਮਾਂ ਦੇ ਬਣਾਏ ਕਾਰਨ ਦੋ ਨੌਜਵਾਨਾਂ ਨੂੰ ਜ਼ਿੰਦਗੀ ਗੁਆਉਣੀ ਪਈ | ਪਿੰਡ ਚੱਠਾ ਨੇੜੇ ਇਕ ਮੋਟਰ ਸਾਈਕਲ 'ਤੇ ਸਵਾਰ ਚਾਰ ਨੌਜਵਾਨਾਂ ਦਾ ਸੜਕ 'ਤੇ ਅਚਨਚੇਤ ਖੜ੍ਹਾਏ ਟਰੈਕਟਰ-ਰੇਹੜੇ ਨਾਲ ਹਾਦਸੇ ...
ਗੂਹਲਾ ਚੀਕਾ, 20 ਸਤੰਬਰ (ਓ. ਪੀ. ਸੈਣੀ) - ਵਿਧਾਇਕ ਈਸ਼ਵਰ ਸਿੰਘ ਨੇ ਮਿਊਾਸਪਲ ਅਤੇ ਆਮ ਲੋਕਾਂ ਨੂੰ ਉਪਲੱਬਧ ਸਹੂਲਤਾਂ ਨੂੰ ਯਕੀਨੀ ਬਣਾਉਣ ਅਤੇ ਇਮਾਨਦਾਰੀ ਤੇ ਵਚਨਬੱਧਤਾ ਨੂੰ ਵਧਾਉਣ ਦੇ ਉਦੇਸ਼ ਨਾਲ 9.20 ਵਜੇ ਨਗਰ ਪਾਲਿਕਾ ਦਾ ਅਚਨਚੇਤ ਦੌਰਾ ਕੀਤਾ | ਜਦੋਂ ਵਿਧਾਇਕ ਨੇ ...
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲਾਏ ਗਏ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਭਾਵਦੀਨ ਟੌਲ ਪਲਾਜੇ 'ਤੇ ਪਿਛਲੇ 10 ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਬੂਟੇ ਵੰਡ ਕੇ ਸ਼ਹੀਦ ਹੋਏ ਕਿਸਾਨਾਂ ...
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ) - ਜ਼ਿਲ੍ਹਾ ਦੇ ਪਿੰਡ ਮਾਂਗੇਆਣਾ 'ਚ ਸਥਿਤ ਫਲ ਖੋਜ ਕੇਂਦਰ ਦੇ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹੜਤਾਲ ਉੱਤੇ ਹਨ, ਪਰ ਅਧਿਕਾਰੀਆਂ ਦੇ ਕੰਨਾਂ ਉੱਤੇ ਹਾਲੇ ਤੱਕ ਜੂੰ ਤੱਕ ਨਹੀਂ ਸਰਕੀ ਹੈ | ...
ਗੂਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ) - ਕੋਹਿਨੂਰ ਇੰਟਰਨੈਸ਼ਨਲ ਅਕੈਡਮੀ ਵਿਖੇ ਗਣੇਸ਼ ਉਤਸਵ ਸਬੰਧੀ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੇ ਆਰੰਭ ਵਿਚ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਭਾਸ਼ਣ ਰਾਹੀਂ ਗਣੇਸ਼ ਦੇ ਵੱਖ-ਵੱਖ ...
ਗੂਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ) - ਵਿਧਾਇਕ ਈਸ਼ਵਰ ਸਿੰਘ ਨੇ ਸੋਮਵਾਰ ਨੂੰ ਆਪਣੇ ਨਿਵਾਸ ਦਫ਼ਤਰ ਵਿਖੇ ਲਗਪਗ 160 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਦੇ ਨਿਰਦੇਸ਼ ਦਿੱਤੇ | ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX