ਜਲੰਧਰ, 20 ਸਤੰਬਰ (ਸ਼ਿਵ)- ਕੱਚੇ ਮਾਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਤੋਂ ਨਾਰਾਜ਼ ਚੱਪਲਾਂ ਤਿਆਰ ਕਰਨ ਵਾਲੀਆਂ ਫੈਕਟਰੀ ਮਾਲਕਾਂ ਨੇ ਰਬੜ ਫੁਟਵੀਅਰ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਆਪਣੇ ਯੂਨਿਟ ਬੰਦ ਰੱਖੇ, ਜਿਸ ਕਰਕੇ 5000 ਤੋਂ ਜ਼ਿਆਦਾ ਫ਼ੈਕਟਰੀ ਕਾਮੇ ਵਿਹਲੇ ਰਹੇ | ਸਨਅਤਕਾਰਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਈਵਾ ਅਤੇ ਕੱਚੇ ਮਾਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਪਹਿਲਾਂ ਫੈਕਟਰੀਆਂ ਤਿੰਨ ਦਿਨ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਬਾਰੇ ਪ੍ਰਧਾਨ ਨੀਰਜ ਅਰੋੜਾ ਦੀ ਅਗਵਾਈ ਵਿਚ ਸਨਅਤਕਾਰਾਂ ਨੇ ਜਦੋਂ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਐਨੀਆਂ ਜ਼ਿਆਦਾ ਵਧ ਗਈਆਂ ਹਨ ਤਾਂ ਇਸ ਲਈ ਫੈਕਟਰੀਆਂ ਨੂੰ ਚਲਾਉਣਾ ਔਖਾ ਹੁੰਦਾ ਜਾ ਰਿਹਾ ਹੈ | ਉਹ ਇਸ ਨੂੰ ਹੋਰ ਦਿਨਾਂ ਲਈ ਵੀ ਬੰਦ ਰੱਖਣਗੇ ਤਾਂ ਏ. ਡੀ. ਸੀ. ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਪੁੱਜਦੀ ਕਰ ਦੇਣਗੇ ਤਾਂ ਫਿਰ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਅਰੋੜਾ ਨੇ ਕਿਹਾ ਕਿ ਹੁਣ ਉਹ ਕੁਝ ਦਿਨ ਤੱਕ ਕੀਮਤਾਂ ਘਟਣ ਦਾ ਇੰਤਜ਼ਾਰ ਕਰਨਗੇ ਤੇ ਜੇਕਰ ਰਾਹਤ ਨਹੀਂ ਮਿਲਦੀ ਹੈ ਤਾਂ ਫ਼ੈਕਟਰੀਆਂ ਬੰਦ ਕਰਨ ਦਾ ਫ਼ੈਸਲਾ ਕਰ ਸਕਦੇ ਹਨ | ਜਲੰਧਰ ਵਿਚ ਚੱਪਲਾਂ ਬਣਾਉਣ ਵਾਲੀਆਂ ਕਰੀਬ 100 ਫ਼ੈਕਟਰੀਆਂ ਹਨ | ਮੰਗ ਪੱਤਰ ਦੇਣ ਵਾਲਿਆਂ ਵਿਚ ਰਜਿੰਦਰ ਅਰੋੜਾ, ਦਵਿੰਦਰ ਘਈ, ਨੀਰਜ ਕੋਹਲੀ, ਵਿਜੇ ਸ਼ਰਮਾ, ਬਿੱਟੂ ਘਈ, ਸੋਨੂੰ, ਮੋਂਟੂ, ਨਰਿੰਦਰ ਭਾਟੀਆ, ਕਾਕੂ ਬਹਿਲ, ਵਿਸ਼ਾਲ ਬੁਧੀਰਾਜਾ ਤੇ ਹੋਰ ਵੀ ਹਾਜ਼ਰ ਸਨ |
ਕੰਪਨੀਆਂ ਨੇ 150 ਰੁਪਏ ਕਿੱਲੋ ਮਹਿੰਗੀ ਕੀਤੀ ਈਵਾ
ਰਬੜ ਚੱਪਲ ਵਿਚ ਮੁੱਖ ਤੌਰ 'ਤੇ ਬਾਕੀ ਕੈਮੀਕਲਾਂ ਦੀ ਤਰਾਂ ਈਵਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀ ਕਿ ਵਿਦੇਸ਼ਾਂ ਤੋਂ ਆਉਂਦੀ ਹੈ | ਪ੍ਰਧਾਨ ਨੀਰਜ ਅਰੋੜਾ ਦਾ ਕਹਿਣਾ ਸੀ ਕਿ ਕੁਝ ਦਿਨ ਵਿਚ ਹੀ ਕੰਪਨੀਆਂ ਨੇ ਈਵਾ ਦੀਆਂ ਕੀਮਤਾਂ ਵਿਚ 150 ਰੁਪਏ ਕਿੱਲੋ ਦੇ ਕਰੀਬ ਦਾ ਵਾਧਾ ਕਰ ਦਿੱਤਾ ਹੈ | ਕੰਪਨੀਆਂ ਈਵਾ ਨੂੰ ਮਹਿੰਗਾ ਕਰਕੇ ਮਨਮਰਜ਼ੀ ਕਰ ਰਹੀਆਂ ਹਨ | ਇਸ ਤੋਂ ਇਲਾਵਾ ਚੱਪਲਾਂ ਬਣਾਉਣ ਲਈ ਹੋਰ ਜ਼ਰੂਰੀ ਕੈਮੀਕਲਾਂ ਦੀਆਂ ਕੀਮਤਾਂ ਵਿਚ ਵੀ 80 ਫ਼ੀਸਦੀ ਦਾ ਵਾਧਾ ਹੋ ਗਿਆ ਹੈ | ਨੀਰਜ ਅਰੋੜਾ ਦਾ ਕਹਿਣਾ ਸੀ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਂਦੀ ਈਵਾ ਨੂੰ ਬੀ. ਆਈ. ਐਸ. ਦੇ ਘੇਰੇ ਵਿਚ ਲੈ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਇਸ ਦੀ ਕੀਮਤਾਂ ਲਗਾਤਾਰ ਡੀਲਰਾਂ ਨੇ ਵਧਾਉਣੀਆਂ ਸ਼ੁਰੂ ਕੀਤੀਆਂ ਸਨ | ਕੇਂਦਰ ਨੂੰ ਈਵਾ ਨੂੰ ਬੀ. ਆਈ. ਐਸ. ਦੇ ਘੇਰੇ ਤੋਂ ਬਾਹਰ ਕੱਢਣਾ ਚਾਹੀਦਾ ਹੈ | ਚੱਪਲਾਂ ਬਣਾਉਣ ਵਿਚ ਈਵਾ ਦੀ ਮੁੱਖ ਤੌਰ 'ਤੇ ਖਪਤ ਹੁੰਦੀ ਹੈ ਤੇ ਜੇਕਰ ਇਸ ਬਾਰੇ ਪੰਜਾਬ ਸਰਕਾਰ ਨੇ ਮਸਲਾ ਹੱਲ ਕਰਨ ਲਈ ਮਾਮਲੇ ਨੂੰ ਕੇਂਦਰ ਕੋਲ ਨਾ ਉਠਾਇਆ ਤਾਂ ਉਨ੍ਹਾਂ ਕੋਲ ਸਖ਼ਤ ਫ਼ੈਸਲਾ ਲੈਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਹਿ ਜਾਵੇਗਾ |
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ)- ਗੁਰੂ ਤੇਗ ਬਹਾਦਰ ਨਗਰ 'ਚ ਰਹਿੰਦੇ ਇਕ ਕਾਰੋਬਾਰੀ ਦੇ ਘਰ 'ਚੋਂ ਬੀਤੀ ਰਾਤ ਕਿਸੇ ਨੇ 4 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ 2 ...
ਜਲੰਧਰ, 20 ਸਤੰਬਰ (ਸ਼ਿਵ)- ਨਗਰ ਨਿਗਮ ਨੇ ਇਸ ਵਾਰ ਬਾਬਾ ਸੋਢਲ ਮੇਲੇ 'ਚ ਪਲਾਸਟਿਕ ਮੁਕਤ ਮੁਹਿੰਮ ਨਹੀਂ ਚਲਾਈ, ਜਦਕਿ ਇਸ ਦੀ ਕਾਫ਼ੀ ਲੋੜ ਸਮਝੀ ਜਾ ਰਹੀ ਸੀ | ਮੇਲੇ ਦੇ ਖ਼ਤਮ ਹੋਣ ਤੋਂ ਬਾਅਦ ਸੋਢਲ ਮੰਦਰ ਦੇ ਬਾਹਰ ਤੇ ਅੰਦਰ ਵੀ ਕਈ ਜਗ੍ਹਾ ਪਲਾਸਟਿਕ ਦੇ ਲਿਫ਼ਾਫ਼ੇ ਅਤੇ ...
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ)- ਮਿੱਠਾਪੁਰ ਦੇ ਖੇਤਰ 'ਚ ਮੁਹੱਲਾ ਨਿਊ ਰਾਜਾ ਗਾਰਡਨ ਦੇ ਇਕ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਕਿਸੇ ਨੇ ਚੋਰੀ ਕਰ ਲਿਆ | ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸਵੇਰੇ ਕਿਸੇ ਕੰਮ ...
ਜਲੰਧਰ, 20 ਸਤੰਬਰ (ਚੰਦੀਪ ਭੱਲਾ)- ਸਾਲ 2009 'ਚ ਹੋਏ ਵਿਆਨਾ ਕਾਂਡ ਮਾਮਲੇ 'ਚ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਸਰਕਾਰੀ ਵਕੀਲ ਦੀ ਇਸ ਸਬੰਧੀ ਕੇਸ ਨੂੰ ਵਾਪਸ ਲੈਣ ਦੀ ਅਰਜ਼ੀ ਨੂੰ ਖ਼ਾਰਜ਼ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਸਬੰਧੀ ...
ਜਲੰਧਰ, 20 ਸਤੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ 3.91 ਕਰੋੜ ਦੇ ਕੰਮ ਪਾਸ ਕਰ ਦਿੱਤੇ ਗਏ | ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਬੰਟੀ ਨੀਲਕੰਠ, ਗਿਆਨ ਚੰਦ ਹਾਜਰ ਸਨ | ...
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ)- ਅੱਜ ਕੋਰੋਨਾ ਪ੍ਰਭਾਵਿਤ 3 ਮਰੀਜ਼ ਹੋਰ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਕੁੱਲ ਗਿਣਤੀ 63290 ਹੋ ਗਈ ਹੈ | ਜ਼ਿਲ੍ਹੇ 'ਚ ਹੁਣ ਤੱਕ 1505 ਕੋਰੋਨਾ ਪ੍ਰਭਾਵਿਤ ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ | ਅੱਜ ਆਈਆਂ ਰਿਪੋਰਟਾਂ ...
ਜਲੰਧਰ ਛਾਉਣੀ, 20 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਵਲੋਂ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ 'ਚ ਨਾਕਾਬੰਦੀ ਕਰਦੇ ਹੋਏ ਇਕ ਵਿਅਕਤੀ ਨੂੰ ਚੋਰੀਆਂ ਦੀਆਂ ਦੋ ਐਕਟਿਵਾ ਤੇ ਦੋ ਮੋਬਾਈਲਾਂ ਸਮੇਤ ...
ਮਕਸੂਦਾਂ, 20 ਸਤੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਦੇ ਸੋਢਲ ਮੇਲੇ ਦੌਰਾਨ ਦੋ ਧਿਰਾਂ 'ਚ ਆਪਸੀ ਰੰਜਸ਼ ਨੂੰ ਲੈ ਕੇ ਲੜਾਈ ਹੋ ਗਈ, ਜਿਸ ਤੋਂ ਬਾਅਦ ਪੀੜਤ ਆਪਣੀ ਦਰਖ਼ਾਸਤ ਲੈ ਕੇ ਥਾਣਾ ਨੰਬਰ-8 ਵਿਖੇ ਪੁੱਜ ਗਏ | ਇਸ ਸਬੰਧੀ ਪੀੜਤ ਰਾਹੁਲ ਨੇ ਦੱਸਿਆ ਕਿ ਉਸ ਦਾ ਭਰਾ ਸੋਢਲ ਦਾ ...
ਜਲੰਧਰ, 20 ਸਤੰਬਰ (ਚੰਦੀਪ ਭੱਲਾ)- ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸੁਚਾਰੂ ਤੇ ਮੁਸ਼ਕਿਲ ਰਹਿਤ ਸੇਵਾਵਾਂ ਪ੍ਰਾਪਤ ਕਰਨ ਦੀ ਸਹੂਲਤ ਦੇ ਉਦੇਸ਼ ਨਾਲ ਵਧੀਕ ਡਿਪਟੀ ਕਮਿਸ਼ਨਰ ਜਲੰਧਰ (ਜਨਰਲ) ਅਮਰਜੀਤ ਸਿੰਘ ਬੈਂਸ ਨੇ ਅੱਜ ਪ੍ਰਸ਼ਾਸਨ ਦੇ ਵੱਖ-ਵੱਖ ਦਫ਼ਤਰਾਂ/ ...
ਜਲੰਧਰ, 20 ਸਤੰਬਰ (ਸਾਬੀ)- ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਦੀ ਚੋਣ ਦੇਸ਼ ਦੀਆਂ ਨਾਮੀ ਕੰਪਨੀਆਂ ਦੇ ਵਿਚ ਪਲੇਸਮੈਟ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਅਕਾਦਮਿਕ ਡਾ. ਸੁਖਬੀਰ ਸਿੰਘ ਚੱਠਾ ਤੇ ਡਾਇਰੈਕਟਰ ਐਸ.ਕੇ. ਸੂਦ ਨੇ ...
ਜਲੰਧਰ, 20 ਸਤੰਬਰ (ਹਰਵਿੰਦਰ ਸਿੰਘ ਫੁੱਲ)- ਭਾਗਵਾਨ ਵਾਲਮੀਕਿ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਰਾਮ ਚੌਕ ਕੰਪਨੀ ਬਾਗ਼ ਤੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਸਬੰਧੀ ਮੀਟਿੰਗ ਭਗਵਾਨ ਵਾਲਮੀਕਿ ਸਭਾ ਸੰਗਰਾਂ ਮੁਹੱਲਾ ਵਿਖੇ ਹੋਈ, ਜਿਸ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ...
ਜਲੰਧਰ, 20 ਸਤੰਬਰ (ਹਰਵਿੰਦਰ ਸਿੰਘ ਫੁੱਲ)- ਗਜਟਿਡ ਐਂਡ ਨਾਨ ਗਜਟਿਡ ਐੱਸ.ਸੀ., ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ, ਐੱਸ.ਸੀ., ਬੀ.ਸੀ. ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਤੇ ਅੰਬੇਡਕਰ ਮਿਸ਼ਨ ਕਲੱਬ ਪੰਜਾਬ ਦੀਆ ਕਾਰਜਕਾਰਨੀਆ ਦੀ ਹੰਗਾਮੀ ...
ਜਲੰਧਰ, 20 ਸਤੰਬਰ (ਐੱਮ.ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜਲੰਧਰ ਸ਼ਾਖਾ ਵਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਅਤੇ ਕਾਲਜ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ ਹਨ | ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਜਲੰਧਰ, 20 ਸਤੰਬਰ (ਸ਼ਿਵ)- ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਨਵੇਂ ਬਣਨ ਵਾਲੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੇ ਨਾਂਅ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗ ਗਈਆਂ ਹਨ ਕਿ ਅਹਿਮ ਵਿਭਾਗ ਜਿਸ ਨੂੰ ਵੀ ਦਿੱਤਾ ਜਾਵੇਗਾ, ਉਸ ਲਈ ਨਾਜਾਇਜ਼ ...
ਜਲੰਧਰ, 20 ਸਤੰਬਰ (ਹਰਵਿੰਦਰ ਸਿੰਘ ਫੁੱਲ)- ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ 33ਵਾਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਕਿਸਾਨ ਅੰਦੋਲਨ ਅਤੇ ਕ੍ਰਾਂਤੀਕਾਰੀ ਕਵਿਤਾ ਦੇ ਸੁਮੇਲ ਦਾ ਖੂਬਸੂਰਤ ਰੰਗ ਉਭਾਰਨ ਵਿਚ ਸਫ਼ਲ ਰਿਹਾ | ਪਾਸ਼ ...
ਜਲੰਧਰ, 20 ਸਤੰਬਰ (ਸ਼ਿਵ) - ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਚੋਣ ਕਰਕੇ ਜਿਸ ਵਿਵੇਕ ਨਾਲ ਪੰਜਾਬ ਕਾਂਗਰਸ ਵਿਚਲੇ ਉਬਾਲ ਨੂੰ ਠੰਢਾ ਕੀਤਾ ਹੈ | ਉਕਤ ਵਿਚਾਰ ਅੱਜ ਇੱਥੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਵਲੋਂ ...
ਜਲੰਧਰ, 20 ਸਤੰਬਰ (ਐੱਮ.ਐੱਸ. ਲੋਹੀਆ)- ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ (ਏ.ਆਈ.ਐਸ.ਐੱਫ.) ਸਰਬ ਭਾਰਤ ਨÏਜਵਾਨ ਸਭਾ (ਏ.ਆਈ.ਵਾਈ.ਐੱਫ.) ਸੂਬਾ ਕੌਂਸਲ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 28 ਸਤੰਬਰ ਨੂੰ ਮਨਾਇਆ ...
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਦੇ ਮੁੱਖ ਮੰਤਰੀ ਲਈ ਦਲਿਤ ਆਗੂ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ 'ਤੇ ਮੋਹਰ ਲਗਾਉਣਾ ਕਾਂਗਰਸ ਹਾਈਕਮਾਨ ਦੀ ਦੂਰਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ | ਇਹ ...
ਫਿਲੌਰ, 20 ਸਤੰਬਰ (ਸਤਿੰਦਰ ਸ਼ਰਮਾ)- ਗੁ: ਸ਼ਹੀਦਾਂ ਸਿੰਘਾਂ ਡੇਰਾ ਬਾਬਾ ਜਨਰੈਲ ਸਿੰਘ ਪਿੰਡ ਆਲੋਵਾਲ ਵਿਖੇ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ 15 ਸ੍ਰੀ ਅਖੰਡ ...
ਗੁਰਾਇਆ, 20 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਮਾਤਾ ਚੰਨਣ ਕੌਰ ਟਰਸੱਟ ਤੇ ਸੰਤੋਖ ਸਿੰਘ ਛੋਕਰ ਸੋਲੀਸਟਰ ਯੂ.ਕੇ ਵਲੋਂ ਸਥਾਪਤ ਸੋਹਣ ਸਿੰਘ ਛੋਕਰ ਸਪੋਰਟਸ ਤੇ ਐਜੂਕੇਸ਼ਨ ਅਕੈਡਮੀ ਪਾਸਲਾ 'ਚ ਸਮੂਹ ਸਟਾਫ਼ ਮੈਂਬਰਾਂ ਅਤੇ ਲੜਕੇ-ਲੜਕੀਆਂ ਨਾਲ ਸਭਿਆਚਾਰ ਪੇਸ਼ਕਾਰੀ ...
ਮਹਿਤਪੁਰ, 20 ਸਤੰਬਰ (ਲਖਵਿੰਦਰ ਸਿੰਘ)- ਨਕੋਦਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ ਨਕੋਦਰ ਦਾ ਸਾਲਾਨਾ ਆਮ ਇਜਲਾਸ 30 ਸਤੰਬਰ ਨੂੰ ਐਸ.ਐਸ. ਫਾਰਮ ਮਹਿਤਪੁਰ ਵਿਖੇ 12 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮਿੱਲ ਚੇਅਰਮੈਨ ਅਸ਼ਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀ ...
ਨੂਰਮਹਿਲ, 20 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਇਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਕੁਲਵਿੰਦਰ ਸਿੰਘ ਉਰਫ਼ ਕਿੰਦਾ ਵਾਸੀ ...
ਫਿਲੌਰ, 20 ਸਤੰਬਰ (ਵਿਪਨ ਗੈਰੀ)- ਨਜ਼ਦੀਕੀ ਪਿੰਡ ਕੰਗ ਜਗੀਰ ਵਿਖੇ ਕਿਸਾਨਾਂ ਵਲੋਂ ਆਪਣੇ ਪਿੰਡ ਵਿਚ ਬੈਨਰ ਲਾ ਕਿ ਸਿਆਸੀ ਪ੍ਰੋਗਰਾਮਾਂ ਦਾ ਬਾਈ ਕਾਟ ਕੀਤਾ ਗਿਆ | ਪਿੰਡ ਵਿਚ ਲੱਗੇ ਪੋਸਟਰਾਂ ਵਿਚ ਸਾਫ਼ ਸ਼ਬਦਾਂ ਵਿਚ ਲਿਖਿਆ ਗਿਆ ਹੈ ਕਿ ਖੇਤੀ ਦੇ ਤਿੰਨ ਕਾਲੇ ਕਾਨੂੰਨ ...
ਮਹਿਤਪੁਰ, 20 ਸਤੰਬਰ (ਮਿਹਰ ਸਿੰਘ ਰੰਧਾਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗੋਵਾਲ ਵਿਖੇ ਸ੍ਰੀਮਤੀ ਆਸ਼ਾ ਰਾਣੀ ਸੋਢੀ (ਸਕੂਲ ਇੰਚਾਰਜ) ਦੇ ਸੇਵਾ-ਮੁਕਤ ਹੋਣ ਸਮੇਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰ ...
ਫਿਲੌਰ, 20 ਸਤੰਬਰ (ਸਤਿੰਦਰ ਸ਼ਰਮਾ)- ਡੀ.ਐਸ.ਪੀ. ਫਿਲੌਰ ਹਰਨੀਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਪੁਲਸ ਵਲੋਂ ਐਸ.ਐਚ.ਓ. ਸੰਜੀਵ ਕਪੂਰ ਦੀ ਅਗਵਾਈ ਹੇਠ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜੋ ਇਲਾਕੇ ਵਿਚ ਲੁੱਟਾਂ-ਖੋਹਾਂ ਕਰਦੇ ਸਨ | ਫੜੇ ਗਏ ...
ਸ਼ਾਹਕੋਟ, 20 ਸਤੰਬਰ (ਸੁਖਦੀਪ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਦੀ ਪ੍ਰਧਾਨਗੀ ਹੇਠ ਸ਼ਾਹਕੋਟ ਜ਼ੋਨ ਦੀ ਪਿੰਡ ਰੇੜ੍ਹਵਾਂ ਵਿਖੇ ...
ਫਿਲੌਰ, 20 ਸਤੰਬਰ (ਸਤਿੰਦਰ ਸ਼ਰਮਾ)- ਸਥਾਨਕ ਡੀ.ਏ.ਵੀ. ਕਾਲਜ ਵਿਚ ਧੀ ਪੰਜਾਬਣ ਮੰਚ ਵਲੋਂ ਕਰਵਾਏ ਸੱਭਿਆਚਾਰਕ ਮੁਕਾਬਲੇ ਦਾ ਆਡੀਸ਼ਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਦੇ ਸੁਪਤਨੀ ਕਰਮਜੀਤ ...
ਆਦਮਪੁਰ, 20 ਸਤੰਬਰ (ਰਮਨ ਦਵੇਸਰ)- ਲਾਇਨ ਕਲੱਬ ਆਦਮਪੁਰ ਵਲੋਂ ਪ੍ਰਧਾਨ ਲਾਇਨ ਮਨਮੋਹਨ ਸਿੰਘ ਬਾਬਾ ਦੀ ਅਗਵਾਈ ਵਿਚ ਤੀਸਰੀ ਰੁੱਖ ਲਗਾਓ ਮੁਹਿੰਮ ਤਹਿਤ ਲਾਇਨ ਆਈ ਹਸਪਤਾਲ ਵਿਖੇ 51 ਬੂਟੇ ਲਗਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨ ਖੜਕ ਸਿੰਘ (ਜ਼ੋਨਲ ਚੈਅਰਮੈਨ) ...
ਫਿਲੌਰ, 20 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਕਿਸਾਨੀ ਬਿੱਲਾਂ ਨੂੰ ਵਾਪਸ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਦੇ ਆਗੂਆਂ ਵਲੋਂ ਪਿੰਡ ਪਿੰਡ ਮੀਟਿੰਗਾਂ ...
ਕਿਸ਼ਨਗੜ੍ਹ, 20 ਸਤੰਬਰ (ਹੁਸਨ ਲਾਲ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ | ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਬ੍ਰਹਮਲੀਨ ਸੰਤ ਸਰਵਣ ਦਾਸ ਦੀ ਪ੍ਰਤਿਮਾ ਨੂੰ ...
ਜਲੰਧਰ, 20 ਸਤੰਬਰ (ਐੱਮ.ਐੱਸ. ਲੋਹੀਆ)- ਭਾਜਪਾ ਦੇ ਸੀਨੀਅਰ ਨੇਤਾ ਤੇ ਰਾਸ਼ਟਰੀ ਅਨੁਸੂਚਿਤ ਜਾਤੀ (ਐਸ.ਸੀ.) ਕਮਿਸ਼ਨ ਦੇ ਚੇਅਰਮੈਨ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ਤਹਿਤ ਕਮਿਸ਼ਨਰੇਟ ਪੁਲਿਸ ਨੇ ਥਾਣਾ ਭਾਰਗੋ ਕੈਂਪ ਦੇ ਮੁਖੀ ਅਜਾਇਬ ਸਿੰਘ ਔਜਲਾ ਨੂੰ ...
ਚੁਗਿੱਟੀ/ਜੰਡੂਸਿੰਘਾ, 20 ਸਤੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਤੇਜ਼ ਵਾਹਨ ਚਾਲਕਾਂ ਕਾਰਨ ਅਕਸਰ ਹੁੰਦੇ ਹਾਦਸਿਆਂ ਤੋਂ ਬਚਣ ਲਈ ਦੁਕਾਨਦਾਰਾਂ ਤੇ ਇਲਾਕਾ ਵਸਨੀਕਾਂ ਵਲੋਂ ਉਕਤ ਮਾਰਕੀਟ 'ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਉੱਚ ਪੁਲਿਸ ...
ਮਕਸੂਦਾ, 20 ਸਤੰਬਰ (ਸਤਿੰਦਰ ਪਾਲ ਸਿੰਘ)- ਵਾਰਡ ਨੰਬਰ-71 ਦੇ ਲੋਕਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ 'ਤੇ ਪ੍ਰੀਤ ਖ਼ਾਲਸਾ ਦੇ ਦਫ਼ਤਰ ਪਹੁੰਚ ਕੇ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਪ੍ਰੀਤ ਖ਼ਾਲਸਾ ਨੇ ਆਏ ਲੋਕਾਂ ਦਾ ...
ਚੁਗਿੱਟੀ/ਜੰਡੂਸਿੰਘਾ, 20 ਸਤੰਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਪਿੰਡ ਸ਼ੇਖੇ ਵਿਖੇ ਕੀਤੀ ਗਈ ਛਾਪੇਮਾਰੀ ਜਿਸ ਦੇ ਅਨੁਸਾਰ ਦੇਹ ਵਪਾਰ ਦੇ ਅੱਡੇ 'ਤੇ ਰੇਡ ਕਰਨ ਸੰਬੰਧੀ ਚਰਚਾ ਸੁਣਨ ਨੂੰ ਮਿਲੀ ਸੀ, ਦੇ ਸਬੰਧ 'ਚ ਸਪੱਸ਼ਟ ਕਰਦੇ ਹੋਏ ...
ਜਲੰਧਰ, 20 ਸਤੰਬਰ (ਜਸਪਾਲ ਸਿੰਘ)- ਮਿਹਨਤਕਸ਼ਾਂ ਦੇ ਸਾਰੇ ਵਰਗਾਂ ਦੇ ਸੰਗਠਨਾਂ ਦੇ ਸਾਂਝੇ ਯਤਨਾਂ ਤੇ ਦੇਸ਼ ਵਾਸੀਆਂ ਦੀ ਸਰਗਰਮ ਹਮਾਇਤ ਨਾਲ 'ਸੰਯੁਕਤ ਕਿਸਾਨ ਮੋਰਚੇ' ਦਾ 27 ਸਤੰਬਰ ਦਾ ਭਾਰਤ ਬੰਦ ਦਾ ਸੱਦਾ ਲਾਮਿਸਾਲ ਕਾਮਯਾਬ ਕੀਤਾ ਜਾਵੇਗਾ | ਉਕਤ ਫ਼ੈਸਲਾ ਦੇਸ਼ ਭਗਤ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਚਲ ਰਹੇ ਰਾਸ਼ਟਰੀ ਪੋਸ਼ਣ ਮਹੀਨੇ ਤਹਿਤ ਗਰੀਵੀਐਂਸ ਅਤੇ ਰੀਡਰੈਸਲ ਸੈਲ ਅਤੇ ਐਨ.ਐਸ.ਐਸ. ਯੂਨਿਟ ਵਲੋਂ 'ਯੋਗਾ ਸੈਸ਼ਨ' ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ...
ਫਿਲੌਰ, 20 ਸਤੰਬਰ (ਸਤਿੰਦਰ ਸ਼ਰਮਾ)- ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ | ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ...
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ) - ਪਲਾਟ ਦਾ ਸੌਦਾ ਕਰਨ ਤੋਂ ਬਾਅਦ ਤੈਅ ਕੀਤੀ ਗਈ ਕੀਮਤ ਨਾ ਮਿਲਣ ਅਤੇ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਕਾਰਵਾਈ ਦੀ ਮੰਗ ਕਰਦੇ ਹੋਏ 86 ਸਾਲ ਦੇ ਬਜ਼ੁਰਗ ਰਜਿੰਦਰ ਪਾਲ ਸ਼ਰਮਾ ਨੇ ਇਕ ਪੱਤਰਕਾਰ ਸੰਮੇਲਨ ਕੀਤਾ | ਇਸ ਮੌਕੇ ਰਜਿੰਦਰ ...
ਜਲੰਧਰ, 20 ਸਤੰਬਰ (ਸ਼ਿਵ)- ਵਾਰਡ ਨੰਬਰ 20 ਵਿਚ ਪੈਂਦੇ ਲਾਜਪਤ ਨਗਰ ਦੀਆਂ ਸੜਕਾਂ ਦਾ ਉਦਘਾਟਨ ਹਲਕਾ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੁਲਾਰਾ ਅਤੇ ਕੌਂਸਲਰ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ...
ਚੁਗਿੱਟੀ/ਜੰਡੂਸਿੰਘਾ, 20 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਹਰਦੀਪ ਨਗਰ 'ਚ ਸੋਮਵਾਰ ਨੂੰ ਇਕ ਟਿੱਪਰ ਵੱਜਣ ਕਾਰਨ ਅੱਧੀ ਦਰਜਨ ਦੇ ਕਰੀਬ ਉਕਤ ਖੇਤਰ 'ਚ ਕਈ ਘੰਟਿਆਂ ਤੱਕ ਬਿਜਲੀ ਸਪਲਾਈ ਰੁਕੀ ਰਹੀ | ਇਸ ਸਬੰਧੀ ਇਤਲਾਹ ਮਿਲਣ ਮੌਕੇ 'ਤੇ ਪਹੁੰਚੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX