ਲੰਬੀ, 20 ਸਤੰਬਰ (ਮੇਵਾ ਸਿੰਘ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਲੰਬੀ ਵਲੋਂ ਬੀਤੇ ਸਮੇਂ ਦੌਰਾਨ ਪਾਵਰਕਾਮ ਵਿਭਾਗ ਵਲੋਂ ਮਜ਼ਦੂਰਾਂ ਦੇ ਪੁੱਟੇ ਗਏ ਬਿਜਲੀ ਮੀਟਰ ਦੁਆਰਾ ਲਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਤਹਿਤ ਸਵੇਰੇ ਖੇਤ ਮਜ਼ਦੂਰ ਯੂਨੀਅਨ ਵਲੋਂ ਮੰਡਲ ਦਫ਼ਤਰ ਬਾਦਲ ਮੂਹਰੇ ਰੋਸ ਧਰਨਾ ਲਾਇਆ, ਜਦੋਂ ਉੱਥੇ ਕੋਈ ਵਿਭਾਗ ਦਾ ਕੋਈ ਅਧਿਕਾਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਨਾ ਪਹੁੰਚਿਆ ਤਾਂ ਗੁੱਸੇ ਵਿਚ ਆਏ ਯੂਨੀਅਨ ਦੇ ਨੁਮਾਇੰਦਿਆਂ ਮਨਪ੍ਰੀਤ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼ ਪਿੰਡ ਬਾਦਲ ਦੇ ਨਜ਼ਦੀਕ ਆਪਣਾ ਰੋਸ ਧਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਖ਼ਾਸਕਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਾਜੜ ਪੈ ਗਈ, ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਮਲੋਟ ਤੇ ਮਨਿੰਦਰ ਸਿੰਘ ਐਸ.ਐਚ.ਓ. ਲੰਬੀ ਵੀ ਭਾਰੀ ਫੋਰਸ ਦੇ ਨਾਲ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਗਏ | ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਾਮਪਾਲ ਗੱਗੜ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਯੂਨੀਅਨ ਨੇ ਪਹਿਲਾਂ ਪਟਿਆਲਾ ਵਿਖੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਸਾਂਝੇ ਮੋਰਚੇ ਵਲੋਂ 9 ਤੋਂ 11 ਅਗਸਤ 2021 ਨੂੰ ਧਰਨਾ ਦਿੱਤਾ ਤੇ ਫਿਰ 13 ਸਤੰਬਰ ਨੂੰ ਮੋਤੀ ਪਹਿਲ ਪਟਿਆਲਾ ਵੱਲ ਮਾਰਚ ਕਰਨ ਤੋਂ ਬਾਅਦ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਉਸ ਸਮੇਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਸਾਂਝੇ ਮੋਰਚੇ ਨਾਲ ਕੀਤੇ ਸਮਝੌਤੇ ਤਹਿਤ ਭਰੋਸਾ ਦਿੱਤਾ ਕਿ ਪੁੱਟੇ ਹੋਏ ਮੀਟਰ ਲਾਏ ਜਾਣਗੇ ਅਤੇ ਅੱਗੇ ਤੋਂ ਕੋਈ ਵੀ ਮੀਟਰ ਨਹੀਂ ਪੁੱਟਿਆ ਜਾਵੇਗਾ ਤੋਂ ਇਲਾਵਾ ਰਿਹਾਇਸ਼ੀ ਪਲਾਟਾਂ ਦੇ ਕਬਜ਼ੇ ਦੇਣਾ, ਆਟਾ ਦਾਲ ਸਕੀਮ ਦੇ ਕੱਟੇ ਕਾਰਡ ਦੁਆਰਾ ਚਾਲੂ ਕਰਨਾ, ਨਵੇਂ ਕਾਰਡ ਬਣਾਉਣਾ ਸਬੰਧੀ ਪੱਤਰ ਜਾਰੀ ਕਰਕੇ ਫੈਸਲਿਆਂ ਨੂੰ ਲਾਗੂ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ ਤੇ ਬਾਕੀ ਮੰਗਾਂ ਸਬੰਧੀ 23 ਸਤੰਬਰ ਦੀ ਮੀਟਿੰਗ ਮੁੱਖ ਮੰਤਰੀ ਨਾਲ ਤੈਅ ਕੀਤੀ ਗਈ ਸੀ | ਮਜ਼ਦੂਰ ਆਗੂਆਂ ਕਿਹਾ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੀਤੇ ਵਾਅਦਿਆਂ ਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕਰਨ ਖ਼ਿਲਾਫ਼ ਉਹ ਅੱਜ ਪਹਿਲਾਂ ਪਾਵਰਕਾਮ ਮੰਡਲ ਬਾਦਲ ਦੇ ਦਫ਼ਤਰ ਤੇ ਬਾਅਦ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਮੂਹਰੇ ਰੋਸ ਧਰਨਾ ਦੇਣ ਲਈ ਪਹੁੰਚੇ ਹਨ | ਇਸ ਸਮੇਂ ਰੋਸ ਧਰਨੇ ਵਾਲੇ ਜਗ੍ਹਾ 'ਤੇ ਪਹੁੰਚੇ ਸੰਜੇ ਸਿੰਗਲਾ ਐਕਸੀਅਨ ਤੇ ਰਾਜੀਵ ਗਰੋਵਰ ਐਸ.ਡੀ.ਓ. ਬਾਦਲ ਨੇ ਜਦੋਂ ਖੇਤ ਮਜ਼ਦੂਰ ਆਗੂਆਂ ਨੂੰ ਇਹ ਭਰੋਸਾ ਦਿੱਤਾ ਕਿ ਬਿਜਲੀ ਮੀਟਰਾਂ ਤੇ ਬਿੱਲਾਂ ਸਬੰਧੀ ਜਿਵੇਂ ਸਰਕਾਰ ਵਲੋਂ ਹਦਾਇਤ ਆ ਗਈ, ਉਨ੍ਹਾਂ ਵਲੋਂ ਉਸੇ ਟਾਈਮ ਹੀ ਹਦਾਇਤ ਦੇ ਅਨੁਸਾਰ ਮਸਲੇ ਦਾ ਹੱਲ ਕੀਤਾ ਜਾਵੇਗਾ | ਇਸਦੇ ਨਾਲ ਹੀ ਖੇਤ ਮਜ਼ਦੂਰ ਯੂਨੀਅਨ ਬਲਾਕ ਲੰਬੀ ਨੇ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ | ਇਸ ਮੌਕੇ ਬੀ.ਕੇ.ਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਤੇ ਮਜ਼ਦੂਰ ਆਗੂਆਂ ਵਿਚ ਭਾਗਵੰਤੀ ਕਿੱਲਿਆਂਵਾਲੀ, ਸੁਖਪਾਲ ਕੌਰ ਸਿੰਘੇਵਾਲਾ, ਕਾਲਾ ਸਿੰਘ ਖੂਨਣ ਖੁਰਦ, ਰਾਮਪਾਲ ਗੱਗੜ, ਕਾਲਾ ਸਿੰਘ ਪ੍ਰਧਾਨ ਸਿੰਘੇਵਾਲਾ, ਬੀ.ਕੇ.ਯੂ. ਆਗੂ ਭੁਪਿੰਦਰ ਸਿੰਘ ਚੰਨੂੰ, ਜਗਸੀਰ ਸਿੰਘ ਗੱਗੜ, ਸੱਤਪਾਲ ਬਾਦਲ ਟੀ.ਐਸ.ਯੂ. ਆਗੂ ਨੇ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਜਗਸੀਰ ਸਿੰਘ ਖਿਉਵਾਲੀ ਨੇ ਨਿਭਾਈ |
ਮਲੋਟ, 20 ਸਤੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਵੀ ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਮਲੋਟ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਅੱਜ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ | ...
ਲੰਬੀ, 20 ਸਤੰਬਰ (ਮੇਵਾ ਸਿੰਘ)-ਬੀਤੀ ਸ਼ਾਮ ਪਿੰਡ ਅਬੁੱਲ ਖੁਰਾਣਾ ਦੇ ਬੱਸ ਅੱਡੇ 'ਤੇ ਇਕ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਰਕੇ ਮੌਤ ਹੋਣ ਦਾ ਸਮਾਚਾਰ ਹੈ | ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਬੁੱਧ ਰਾਮ ਪੁੱਤਰ ਸ਼ੋਅਕਰਨ ਰਾਮ ਵਾਸੀ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਧੀਰ ਸਿੰਘ ਸਾਗੂ, ਸ਼ਮਿੰਦਰ ਸਿੰਘ ਬੱਤਰਾ, ਹਰਮਹਿੰਦਰ ਪਾਲ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅੱਜ ਪਾਵਰਕਾਮ ਵਿਭਾਗ ਦੇ ਐੱਸ.ਸੀ. ਦੇ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਮਜ਼ਦੂਰਾਂ ਦੇ ਪੱੁਟੇ ਮੀਟਰ ਵਾਪਸ ਲਗਵਾਉਣ ਦੀ ਮੰਗ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਡਾ: ਸੀਮਾ ਗੋਇਲ ਅਤੇ ਡਾ: ਵਿਕਰਮ ਅਸੀਜਾ ਦੀ ਅਗਵਾਈ ਹੇਠ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਰੋਗਾਂ ਦੇ ਫੈਲਣ ਤੋਂ ਬਚਾਅ ਸਬੰਧੀ ਸ਼ਹਿਰਾਂ ਤੇ ਪਿੰਡਾਂ ਵਿਚ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਿਗੰਬਰ ਜੈਨ ਮੰਦਰ ਰਾਮਵਾੜਾ ਬਾਜ਼ਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਸ ਲਕਸ਼ਨ ਪਰਵ ਦੀ ਸਮਾਪਤੀ ਤੋਂ ਬਾਅਦ ਅਨੰਤ ਚੌਦਸ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਸਾਰਿਆਂ ਨੇ ਮਹਾਂਵੀਰ ਭਗਵਾਨ ਦੀ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਧੀਰ ਸਿੰਘ ਸਾਗੂ, ਸ਼ਮਿੰਦਰ ਸਿੰਘ ਬੱਤਰਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਰ੍ਹਵੀਂ ਕਲਾਸ ਦੀ ਕਾਮਰਸ ਗਰੁੱਪ ਦੀ ਵਿਦਿਆਰਥਣ ਗਰੇਸੀ ਤਿੰਨਾ ਪੁੱਤਰੀ ਧਰਮਵੀਰ ਤਿੰਨਾ ਨੇ ਅੱਜ ...
ਗਿੱਦੜਬਾਹਾ, 20 ਸਤੰਬਰ (ਪਰਮਜੀਤ ਸਿੰਘ ਥੇੜੀ)- ਆਂਗਣਵਾੜੀ ਵਰਕਰਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਕੌਰ ਚਹਿਲ ਦੀ ਅਗਵਾਈ ਹੇਠ ਇਕ ਰੋਸ ਮਾਰਚ ਕੱਢਿਆ ਗਿਆ ਤੇ ਮੰਗਾਂ ਸਬੰਧੀ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਸ਼ਮਿੰਦਰ ਸਿੰਘ ਬੱਤਰਾ)- ਦਿਨੋਂ-ਦਿਨ ਵਧ ਰਿਹਾ ਟੈ੍ਰਫ਼ਿਕ ਸ਼ਹਿਰ ਨੂੰ ਪ੍ਰਦੂਸ਼ਣ ਨਾਲ ਭਰ ਰਿਹਾ ਹੈ | ਇਸ ਤਰ੍ਹਾਂ ਵਧ ਰਹੀ ਆਵਾਜਾਈ ਜਿੱਥੇ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ ਉੱਥੇ ਹੀ ਇਨਸਾਨੀ ਜ਼ਿੰਦਗੀਆਂ ਲਈ ਵੀ ਬਹੁਤ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਵਲੋਂ ਜ਼ਿਲੇ੍ਹ ਅੰਦਰ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜਿੱਥੇ ਪੁਲਿਸ ਦੀਆਂ ਟੀਮਾਂ ਵਲੋਂ ਸੈਮੀਨਾਰ ਲਗਾ ਕੇ ਪਿੰਡਾਂ ਅਤੇ ਸਕੂਲਾਂ/ਕਾਲਜਾਂ ਵਿਚ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕਾਂਗਰਸ ਹਾਈਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੀ ਖ਼ੁਸ਼ੀ 'ਚ ਅੱਜ ਸਥਾਨਕ ਕੋਟਕਪੂਰਾ ਰੋਡ ਸਥਿਤ ਫ਼ੱਤਣਵਾਲਾ ਨਿਵਾਸ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਹਾਈਕਮਾਂਡ ਵਲੋਂ ਐੱਸ.ਸੀ. ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਐੱਸ.ਸੀ. ਵਰਗ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਆਲ ਇੰਡੀਆ ਕੰਨਫਡਰੇਸ਼ਨ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਥਾਂਦੇਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮਹਾਂਮਾਈ ਦਾ ਸੁੰਦਰ ਦਰਬਾਰ ਸਜਾਇਆ ਗਿਆ ਤੇ ਵੱਖ-ਵੱਖ ਝਾਂਕੀਆਂ ਕੱਢੀਆਂ ਗਈਆਂ | ਇਸ ਸਮੇਂ ਵੱਖ-ਵੱਖ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਸ਼ਮਿੰਦਰ ਸਿੰਘ ਬੱਤਰਾ, ਹਰਮਹਿੰਦਰ ਪਾਲ)- ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ 'ਤੇ ਸਥਾਨਕ ਕੱਚਾ ਥਾਂਦੇਵਾਲਾ ਰੋਡ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ...
ਮਲੋਟ, 20 ਸਤੰਬਰ (ਪਾਟਿਲ)- ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਮਲੋਟ ਵਲੋਂ ਡਾ:ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਵਿਚ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਬਾਬਾ ਕੁੰਦਨ ਸਿੰਘ ਦੀ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਤੀਜੀ ਵਾਰ ਵਿਧਾਇਕ ਬਣੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਇਤਿਹਾਸਕ ਹੈ | ਕਾਂਗਰਸ ਹਾਈਕਮਾਂਡ ਦੇ ਇਸ ਫ਼ੈਸਲੇ ਨਾਲ ਵਰਕਰਾਂ ਵਿਚ ...
ਮਲੋਟ, 20 ਸਤੰਬਰ (ਪਾਟਿਲ)- ਮਾਲਵੇ ਦੇ ਦੱਖਣੀ ਖਿੱਤੇ ਮਲੋਟ ਵਿਖੇ ਖੇਡਾਂ ਦੇ ਖੇਤਰ ਵਿਚ ਬਹੁਤ ਜ਼ਿਆਦਾ ਪਛੜੇ ਹੋਣ ਕਰਕੇ ਸ਼ਹਿਰ ਦੇ ਨੌਜਵਾਨਾਂ ਵਲੋਂ ਇਕ ਅਹਿਮ ਉਪਰਾਲਾ ਕਰਦਿਆਂ ਹੋਇਆਂ ਖੇਡ ਗਤੀਵਿਧੀਆਂ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਣ ਲਈ ਬਾਬਾ ਦੀਪ ਸਿੰਘ ...
ਦੋਦਾ, 20 ਸਤੰਬਰ (ਰਵੀਪਾਲ)-ਸ਼ਹੀਦ ਭਗਤ ਸਿੰਘ ਸਪੋਰਟਸ ਵੈੱਲਫੇਅਰ ਕਲੱਬ ਕੋਠੇ ਅਮਨਗੜ੍ਹ (ਮੱਲਣ) ਵਲੋਂ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਖੇਡ ਟੂਰਨਾਮੈਂਟ ਕਰਵਾਇਆ ਗਿਆ ਜਿਸ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ | ਡਾ: ਉਪਕਾਰ ਸਿੰਘ ਮੱਲਣ ਨੇ ਦੱਸਿਆ ਕਿ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਭਾਰਤੀ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਬੱਲਮਗੜ੍ਹ ਰੋਡ ਸਥਿਤ ਚੇਅਰਮੈਨ ਬਿ੍ਜੇਸ਼ ਗੁਪਤਾ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਵਾਪਰੀਆਂ ਨੂੰ ਆ ਰਹੀਆਂ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਐਕਸ ਸਰਵਿਸਮੈਨ ਵੈੱਲਫ਼ੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਹਰ ਸਾਲ ਯੂਨੀਅਨ ਵਲੋਂ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ, ਸ਼ਮਿੰਦਰ ਸਿੰਘ ਬੱਤਰਾ)- ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਇਕ ਐੱਸ.ਸੀ. ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਉਕਤ ਵਰਗ ਨੂੰ ਜੋ ਮਾਣ-ਸਨਮਾਨ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਰਮਡ ਫੋਰਸਜ਼ ਵੈਟਰਨਜ਼ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਰਿਟਾ: ਸੂਬੇਦਾਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਮੁਕਤਸਰ ਸਾਹਿਬ ਵਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜ਼ੋਨ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵਿਮੁਕਤ ਕਬੀਲੇ ਮਹਾਂ ਸੰਘ ਵਲੋਂ ਸ਼ਹੀਦ ਗੁਰਚਰਨ ਸਿੰਘ ਮਰਖਾਈ ਦੀ ਬਰਸੀ ਮਨਾਉਣ ਸਬੰਧੀ ਸੂਬਾ ਪੱਧਰੀ ਮੀਟਿੰਗ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ ਤੇ ਦੌਲਤ ਸਿੰਘ ...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਮਾਜਸੇਵੀ ਸੰਸਥਾ ਸ੍ਰੀ ਅਗਰਵਾਲ ਸਮਾਜ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਲਈ ਡੇਂਗੂ ਬੁਖ਼ਾਰ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਬਣਵਾਏ ਗਏ ਜਿਸ ਨੂੰ ਜਾਰੀ ਕਰਨ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX