ਮਾਨਸਾ, 20 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਧਰਨਿਆਂ ਦੇ ਚੱਲਦਿਆਂ 27 ਸਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਲਾਮਬੰਦੀ ਜਾਰੀ ਹੈ | ਕਿਸਾਨਾਂ ਵਲੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ 'ਚ ਇਸ ਕਾਰਜ ਲਈ ਤਿਆਰੀ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੂਬੇ 'ਚ ਪਾਰਟੀਆਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਦਾ ਪੱਲਾ ਇਕ ਦੂਜੇ 'ਤੇ ਝਾੜ ਰਹੀਆਂ ਹਨ ਜਦਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਕਿ ਉਹ ਵਿਧਾਨ ਸਭਾ ਦੀਆਂ ਚੋਣਾਂ ਲਈ ਲੋਕਾਂ ਤੋਂ ਵੋਟਾਂ ਬਟੋਰਨ ਲਈ ਕਿਸਾਨਾਂ ਦੀ ਹਮਾਇਤੀ ਬਣੀਆਂ ਹੋਈਆਂ ਹਨ ਪਰ ਇਸ ਵਾਰ ਉਨ੍ਹਾਂ ਨੂੰ ਨਵਾਂ ਰਸਤਾ ਦਿਖਾਉਣ ਲਈ ਉਹ ਉਨ੍ਹਾਂ ਦੇ ਝਾਂਸੇ 'ਚ ਨਹੀਂ ਆਉਣਗੇ | ਧਰਨੇ ਨੂੰ ਮਹਿੰਦਰ ਸਿੰਘ ਭੈਣੀਬਾਘਾ, ਸੁਖਚਰਨ ਸਿੰਘ ਦਾਨੇਵਾਲੀਆ, ਇਕਬਾਲ ਸਿੰਘ ਮਾਨਸਾ, ਬਲਵਿੰਦਰ ਸ਼ਰਮਾ ਖਿਆਲਾ, ਤੇਜ ਸਿੰਘ ਚਕੇਰੀਆਂ, ਹਰਚਰਨ ਸਿੰਘ, ਗੋਰਾ ਸਿੰਘ ਤਾਮਕੋਟ, ਭਜਨ ਸਿੰਘ ਘੁੰਮਣ, ਰਤਨ ਭੋਲਾ, ਮੇਜਰ ਸਿੰਘ ਦੂਲੋਵਾਲ, ਦਰਸ਼ਨ ਸਿੰਘ ਟਾਹਲੀਆਂ, ਦਲਜੀਤ ਸਿੰਘ, ਲਖਵੀਰ ਸਿੰਘ ਅਕਲੀਆ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ, ਵਪਾਰ ਸਮੇਤ ਹਰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਦੇ ਕਾਰੋਬਾਰ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ | ਉਨ੍ਹਾਂ ਕਿਹਾ ਕਿ 27 ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਕਿਰਤੀ ਲੋਕਾਂ ਨੂੰ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਵਰਨ ਸਿੰਘ ਬੋੜਾਵਾਲ, ਮਹਿੰਦਰ ਸਿੰਘ ਦਿਆਲਪੁਰਾ, ਸਵਰਨਜੀਤ ਸਿੰਘ ਦਲਿਓ, ਸ਼ਿੰਗਾਰਾ ਸਿੰਘ ਦੋਦੜਾ, ਭੁਪਿੰਦਰ ਸਿੰਘ ਗੁਰਨੇ ਕਲਾਂ, ਮੇਵਾ ਸਿੰਘ ਕੁਲਾਣਾ, ਤੇਜ ਰਾਮ ਅਹਿਮਦਪੁਰ, ਮਿੱਠੂ ਸਿੰਘ ਅਹਿਮਦਪੁਰ, ਸਰੂਪ ਸਿੰਘ ਗੁਰਨੇ ਕਲਾਂ, ਹਰਿੰਦਰ ਸਿੰਘ ਸੋਢੀ, ਬਸੰਤ ਸਿੰਘ ਸਹਾਰਨਾ, ਕਰਨੈਲ ਸਿੰਘ ਚਹਿਲ, ਹਰਮੀਤ ਸਿੰਘ ਬੋੜਾਵਾਲ ਆਦਿ ਹਾਜ਼ਰ ਸਨ |
ਰੇਲਵੇ ਪਾਰਕਿੰਗ 'ਚ ਨਾਅਰੇਬਾਜ਼ੀ ਕੀਤੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ ਵਿਚ ਰੋਸ ਧਰਨਾ ਜਾਰੀ ਹੈ | ਕਿਸਾਨ ਆਗੂਆਂ ਨੂੰ ਕਿਹਾ ਕੇਂਦਰ ਸਰਕਾਰ ਵਲੋਂ ਥੋਪੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ | ਉਨ੍ਹਾਂ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਰਾਮਫਲ ਸਿੰਘ ਬਹਾਦਰਪੁਰ, ਤਾਰ ਸਿੰਗ ਚੱਕ ਅਲੀਸ਼ੇਰ ਅਮਰੀਕ ਸਿੰਘ, ਗੁਰਦੀਪ ਸਿੰਘ ਮੰਡੇਰ, ਚਰਨਜੀਤ ਕੌਰ ਧਰਮਪੁਰਾ, ਮਾਸਟਰ ਮੇਲਾ ਸਿੰਘ, ਰੂਪ ਸਿੰਘ ਬਰੇਟਾ, ਕਿ੍ਪਾਲ ਕੌਰ ਬਰੇਟਾ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ ਅਤੇ ਹੱਕ ਮੰਗ ਰਹੇ ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਨੂੰ ਡੰਡੇ ਨਾਲ ਦਵਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਧਰਨਾ ਅਤੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਮੱਖਣ ਸਿੰਘ ਬਰੇਟਾ, ਕਰਮਜੀਤ ਸਿੰਗ ਸੰਘਰੇੜੀ, ਕਰਮਜੀਤ ਕੌਰ, ਸੁੱਖਾ ਸਿੰਘ ਸੰਘਰੇੜੀ, ਸਤਵੀਰ ਕੌਰ ਅਮਰੀਕ ਸਿੰਘ ਨੇ ਸੰਬੋਧਨ ਕੀਤਾ |
ਝੁਨੀਰ, 20 ਸਤੰਬਰ (ਰਮਨਦੀਪ ਸਿੰਘ ਸੰਧੂ) - ਸਥਾਨਕ ਕਸਬੇ 'ਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵਲੋਂ ਭਾਜਪਾ ਆਗੂਆਂ ਦੇ ਸੜਕ ਕਿਨਾਰੇ ਲੱਗੇ ਫਲੈਕਸਾਂ ਨੂੰ ਉਤਾਰਿਆ ਗਿਆ | ਯੂਨੀਅਨ ਦੇ ਆਗੂ ਬਲਕਾਰ ਸਿੰਘ ਚਹਿਲ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਨੂੰ ...
ਬੁਢਲਾਡਾ, 20 ਸਤੰਬਰ (ਸਵਰਨ ਸਿੰਘ ਰਾਹੀ) - ਰੋਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ 4 ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ...
ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਵਾਂਗ ਵਿਚਰ ਰਹੀ ਹੈ | ਇਥੇ ਪਾਰਟੀ ਦੇ ਜ਼ਿਲ੍ਹਾ ਪੱਧਰੀ ਇਜਲਾਸ ਮੌਕੇ ...
ਬੁਢਲਾਡਾ, 20 ਸਤੰਬਰ (ਸਵਰਨ ਸਿੰਘ ਰਾਹੀ) - ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ 'ਚ ਪ੍ਰੋਗਰਾਮ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ: ਕੁਲਵਿੰਦਰ ਸਿੰਘ ਸਰਾਂ ਨੇ ਦੱਸਿਆ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਕਾਲਜ ...
ਮਾਨਸਾ, 20 ਸਤੰਬਰ (ਵਿ. ਪ੍ਰਤੀ.) - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਪਿੰਡ ਗਾਗੋਵਾਲ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਵਿਰੋਧੀ ਕਾਨੂੰਨਾਂ ਪ੍ਰਤੀ ਵਿਚਾਰਾਂ ...
ਮਾਨਸਾ, 20 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ 'ਚ ਕਾਲਜ ਦੇ ਐਚ.ਈ.ਆਈ.ਐਸ. (ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ) ਵਿਭਾਗ ਨੂੰ ਬੰਦ ਹੋਣ ਤੋਂ ਰੁਕਵਾਉਣ ਲਈ ...
ਮਾਨਸਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਆਈ.ਐਮ.ਏ. ਮਾਨਸਾ ਵਲੋ ਪਿੰਡ ਭੈਣੀਬਾਘਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਉਦਘਾਟਨ ਡਾਕਟਰ ਸੀ.ਐੱਲ. ਗੋਇਲ ਅਤੇ ਡਾ. ਸੁਬੋਧ ਗੁਪਤਾ ਨੇ ਕੀਤਾ | ਕੈਂਪ 'ਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ 200 ਦੇ ...
ਮਾਨਸਾ, 20 ਸਤੰਬਰ (ਸਟਾਫ਼ ਰਿਪੋਰਟਰ) - ਤਰਕਸ਼ੀਲ ਸੁਸਾਇਟੀ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸੂਬਾ ਆਗੂ ਐਡਵੋਕੇਟ ਹਰਿੰਦਰ ਲਾਲੀ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਬੜੇ ਨਾਜ਼ੁਕ ਦੌਰ ...
ਮਾਨਸਾ, 20 ਸਤੰਬਰ (ਸਟਾਫ਼ ਰਿਪੋਰਟਰ) - ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਸਥਾਨਕ ਬਾਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਨੰਬਰਦਾਰਾਂ ਦੀਆਂ ਮੰਗਾਂ ਅਤੇ ਭਖਦੇ ਮੁੱਦਿਆਂ ...
ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ ਦੇ 590 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਸਮੇਂ ਪੇਂਡੂ ਤੇ ਸ਼ਹਿਰੀ ਗ਼ਰੀਬ ਔਰਤਾਂ ਸਿਰ ਚੜ੍ਹੇ ਨਿੱਜੀ ਕੰਪਨੀਆਂ ਦੇ ਕਰਜ਼ਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ...
ਗੋਨਿਆਣ, 20 ਸਤੰਬਰ (ਲਛਮਣ ਦਾਸ ਗਰਗ) - ਅੱਜ ਸਵੇਰੇ ਗੋਨਿਆਣਾ ਮੰਡੀ ਦੇ ਕਾਲਜ ਰੋਡ ਉੱਪਰ ਇਕ ਲੜਕੀ ਦੇ ਟਰੱਕ ਥੱਲੇ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਰਵਿੰਦਰ ਕੌਰ (25) ਪੁੱਤਰੀ ਕਸ਼ਮੀਰਾ ਸਿੰਘ ਸਾਬਕਾ ਫੌਜੀ ਪਿੰਡ ...
ਗੋਨਿਆਣਾ ਮੰਡੀ, 20 ਸਤੰਬਰ (ਲਛਮਣ ਦਾਸ ਗਰਗ) - ਇਥੋਂ ਨਜ਼ਦੀਕੀ ਪਿੰਡ ਗੋਨਿਆਣਾ ਖੁਰਦ ਵਿਖੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਲਾਇਸੰਸੀ ਰਾਈਫ਼ਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ...
ਬਠਿੰਡਾ, 20 ਸਤੰਬਰ (ਅਵਤਾਰ ਸਿੰਘ) - ਐਨੇਸਥੀਸੀਓਲੋਜੀ, ਕਿ੍ਟਿਕਲ ਕੇਅਰ ਐਂਡ ਪੇਨ ਮੈਡੀਸਨ ਵਿਭਾਗ, ਏਮਜ਼ ਬਠਿੰਡਾ ਨੇ ਇੰਡੀਅਨ ਸੁਸਾਇਟੀ ਫਾਰ ਸਟੱਡੀ ਆਂਫ ਪੇਨ (ਆਈ.ਐਸ.ਐਸ.ਪੀ) ਦੇ ਸਹਿਯੋਗ ਨਾਲ ਗੰਭੀਰ ਦਰਦ (ਕੈਂਸਰ ਦਰਦ) ਬਾਰੇ ਇਕ ਅਲਟ੍ਰਾਸਾਉਂਡ ਗਾਈਡ ਵਰਕਸ਼ਾਪ ...
ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੀ-ਪਾਈਟ ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ...
ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ) - ਕਸਬਾ ਭਾਈਰੂਪਾ ਵਿਖੇ ਚੋਰੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਅੱਜ ਇਕ ਵਾਰ ਫਿਰ ਚੋਰਾਂ ਨੇ ਕਸਬੇ ਦੇ ਬਜ਼ਾਰ 'ਚ ਸਥਿਤ ਪੀਰਖਾਨੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੀਰਖਾਨੇ 'ਚ ਪਏ ਚਾਂਦੀ ਦੇ ਚਿਰਾਗ ਤੇ ਗੋਲਕ 'ਚੋਂ ਨਗਦੀ ਚੋਰੀ ...
ਮੌੜ ਮੰਡੀ, 20 ਸਤੰਬਰ (ਗੁਰਜੀਤ ਸਿੰਘ ਕਮਾਲੂ) - ਪੰਜਾਬ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੀਆਂ ਨਿਯੁਕਤੀਆਂ 'ਤੇ ਅੱਜ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਸਪੁੱਤਰ ਸਵ: ਸ: ਸੁਖਰਾਜ ਸਿੰਘ ਨੱਤ ਜੀ ...
ਬਠਿੰਡਾ, 20 ਸਤੰਬਰ (ਅਵਤਾਰ ਸਿੰਘ) - ਕਾਂਗਰਸ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਤੋਂ ਅਸਤੀਫ਼ਾ ਲੈ ਕੇ ਦਲਿਤ ਭਾਈਚਾਰੇ 'ਚੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ 2022 ਵਿਚ ਦਲਿਤਾਂ ਦੀਆਂ ਵੋਟਾਂ ਬਟੋਰਨ ਲਈ ਡਰਾਮਾ ਖੇਡਿਆ ਜਾ ਰਿਹਾ ਹੈ | ਆਪਣੇ ...
ਸੰਗਤ ਮੰਡੀ - ਆਪ ਦਾ ਜਨਮ ਸਵ: ਪਿਤਾ ਸਰਦਾਰ ਸ਼ੇਰ ਸਿੰਘ ਸਰਾਂ ਦੇ ਘਰ ਸਵ: ਮਾਤਾ ਆਸ ਕੌਰ ਦੀ ਕੁੱਖੋਂ 3 ਅਪ੍ਰੈਲ 1955 ਨੂੰ ਹੋਇਆ | ਆਪ ਤਿੰਨ ਭਰਾ ਤੇ ਚਾਰ ਭੈਣਾਂ 'ਚੋਂ ਸਭ ਤੋਂ ਛੋਟੇ ਸਨ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਪਿੰਡ ਵਾਸੀ 'ਬੱਗਾ ਸਿੰਘ ਮਾਸਟਰ' ਕਹਿਕੇ ...
ਮਾਨਸਾ, 20 ਸਤੰਬਰ (ਸਟਾਫ਼ ਰਿਪੋਰਟਰ) - ਦੀ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਇੱਥੇ ਲੱਖਾ ਸਿੰਘ ਫਫੜੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੈਨਸ਼ਨਰਜ਼ ਦੀਆਂ ਹੱਕੀ ਤੇ ਜਾਇਜ਼ ਮੰਗਾਂ ਅਤੇ ਭਖਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ...
ਮਾਨਸਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਸਿਹਤ ਮੁਲਾਜ਼ਮਾਂ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਡਾ. ਹਤਿੰਦਰ ਕਲੇਰ ਸਿਵਲ ਸਰਜਨ ਮਾਨਸਾ ਨੂੰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਐਤਵਾਰ ਅਤੇ ਗਜਟਿਡ ਛੁੱਟੀ ਵਾਲੇ ...
--ਗੁਰਿੰਦਰ ਸਿੰਘ ਔਲਖ-- ਭੀਖੀ, 20 ਸਤੰਬਰ - ਨੇੜਲੇ ਪਿੰਡ ਖੀਵਾ ਕਲਾਂ 'ਚ ਪਾਣੀ ਦੀ ਨਿਕਾਸੀ ਲਈ ਗਲੀਆਂ 'ਚੋਂ ਪਾਈਪਾਂ ਪਿੰਡ ਦੇ ਛੱਪੜ 'ਚ ਪਾਈਆਂ ਗਈਆਂ ਹਨ | ਨਿਕਾਸੀ ਨਾਲਾ ਪਿੰਡ ਤੋਂ ਦੂਰ ਹੈ | ਭਾਵੇਂ ਨਿਕਾਸੀ ਪਾਈਪਾਂ ਨਾਲੇ ਤੱਕ ਪਾਈਆਂ ਹੋਈਆਂ ਹਨ, ਪਰ ਪਾਈਪਾਂ ਦੀ ...
ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਜ਼ਿਲ੍ਹੇ ਦੇ ਕਾਂਗਰਸ ਆਗੂਆਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਧਾਈ ਭੇਜੀ ਹੈ | ਪ੍ਰਦੇਸ਼ ਕਾਂਗਰਸ ਦੇ ਆਗੂ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ...
ਸਰਦੂਲਗੜ੍ਹ, 20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸਰਦੂਲਗੜ੍ਹ ਦੀ ਇਕੱਤਰਤਾ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ ਦੀ ਅਗਵਾਈ 'ਚ ਝੰਡੂਕੇ ਵਿਖੇ ਹੋਈ, ਜਿਸ ਦੌਰਾਨ 27 ਸਤੰਬਰ ਦੇ ਭਾਰਤ ਬੰਦ ਅਤੇ 28 ਸਤੰਬਰ ਦੀ ਬਰਨਾਲਾ ...
ਬਰੇਟਾ, 20 ਸਤੰਬਰ (ਜੀਵਨ ਸ਼ਰਮਾ) - ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਵਾਲੀ ਗਲੀ 'ਚ ਘਰਾਂ ਤੇ ਦੁਕਾਨਾਂ ਅੱਗੇ ਬਣੇ ਚੌਂਤਰੇ ਢਾਹੁਣ ਖ਼ਿਲਾਫ਼ ਗਲੀ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ | ਆਗੂ ਬਾਬੂ ਰਾਮ, ਵੇਦ ਪ੍ਰਕਾਸ਼, ਮੱਖਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX