ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਗੜ੍ਹਦੀਵਾਲਾ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਇਕੱਠ ਕਰਕੇ ਗੜ੍ਹਦੀਵਾਲਾ ਦਫ਼ਤਰ ਵਿਖੇ ਕੁਝ ਵਿਅਕਤੀਆਂ ਵਲੋਂ ਕੀਤੇ ਗਾਲੀ ਗਲੋਚ ਦੇ ਵਿਰੋਧ ਵਿਚ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਕਰਮਚਾਰੀਆਂ ਨੇ ਦੱਸਿਆ ਕਿ 10 ਸਤੰਬਰ 2021 ਨੂੰ ਐੱਸ.ਡੀ.ਓ. ਨਾਲ ਦਫ਼ਤਰ ਦੇ ਮੁਲਾਜਮਾ ਦੀ ਚੱਲਦੀ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਕੁੱਝ ਵਿਅਕਤੀਆਂ ਵਲੋਂ ਗਾਲੀ ਗਲੋਚ ਕੀਤਾ ਗਿਆ ਤੇ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਸ ਸਾਰੀ ਘਟਨਾ ਕਰਕੇ ਸਮੂਹ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਸੀ. ਸੀ. ਕਾਰਜਕਾਰੀ ਇੰਜੀਨੀਅਰ ਮੰਡਲ ਦਸੂਹਾ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ | ਇਸ ਮੌਕੇ ਉਹਨਾਂ ਨੇ ਪ੍ਰਸਾਸਨ ਕੋਲੋਂ ਮੰਗ ਕੀਤੀ ਕਿ ਦੋਸੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪਰਮਜੀਤ ਸਿੰਘ, ਮੋਹਨ ਸਿੰਘ ਜੇ. ਈ., ਕੁਲਵੀਰ ਸਿੰਘ ਜੇ. ਈ., ਰਾਮ ਲਾਲ ਜੇ. ਈ., ਕੁਲਬੀਰ ਸਿੰਘ ਜੇ. ਈ., ਨਿਰੰਜਨ ਸਿੰਘ, ਸੰਤੋਖ ਸਿੰਘ, ਤਲਵਿੰਦਰ ਸਿੰਘ, ਤਰਸੇਮ ਸਿੰਘ, ਮਨਦੀਪ ਸਿੰਘ, ਹਰਬੰਸ ਸਿੰਘ, ਸੁਖਜਿੰਦਰ ਸਿੰਘ, ਅਸੀਸ ਕੁਮਾਰ, ਹਰਕੀਰਤ ਸਿੰਘ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਸਿਟੀ ਥਾਣੇ ਦਾ ਅਚਾਨਕ ਦੌਰਾ ਕੀਤਾ | ਉਨ੍ਹਾਂ ਨੇ ਥਾਣੇ ਅੰਦਰ ਡਿਊਟੀ ਦੇ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਥਾਣੇ ਅੰਦਰ ਲੱਗੇ ਸੀ. ਸੀ. ...
ਐਮਾਂ ਮਾਂਗਟ, 22 ਸਤੰਬਰ (ਗੁਰਾਇਆ)-ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਮੁਕੇਰੀਆਂ ਦਿਹਾਤੀ ਵਲੋਂ ਵੱਖ-ਵੱਖ ਪਿੰਡਾਂ ਵਿਚ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਮ ਦੇ ਸਮਾਗਮ ਅਰੰਭੇ ਕੀਤੇ ਗਏ ਸਨ | ...
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਪਗੜੀ ਸੰਭਾਲ ਲਹਿਰ ਦੀ ਅਗਵਾਈ ਹੇਠਾਂ ਸ਼ੂਗਰ ਮਿੱਲ ਮੈਨੇਜਮੈਂਟ ਮੁਕੇਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਪਗੜੀ ਸੰਭਾਲ ਲਹਿਰ ਤੇ ਸਹਿਯੋਗੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਿੱਲ ਮੈਨੇਜਮੈਂਟ ਦੇ ਆਗੂਆਂ ਨਾਲ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਵਿੱਦਿਅਕ ਅਦਾਰਿਆਂ 'ਚ ਆਨਲਾਈਨ ਸਕਾਲਰਸ਼ਿਪ ਫ਼ਾਰਮ ਭਰਨ ਲਈ ਵਿਦਿਆਰਥੀਆਂ ਕੋਲੋਂ ਬੇਲੋੜੇ ਦਸਤਾਵੇਜ਼ ਮੰਗ ਕੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਦੇ ਵਿਰੋਧ 'ਚ ਮਾਪਿਆਂ ਦਾ ਇਕ ਵਫ਼ਦ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ...
ਦਸੂਹਾ, 22 ਸਤੰਬਰ (ਭੁੱਲਰ)-ਦੋਆਬਾ ਕਿਸਾਨ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ...
ਤਲਵਾੜਾ, 22 ਸਤੰਬਰ (ਅ. ਪ.)-ਤਲਵਾੜਾ ਦੇ ਪਿੰਡ ਧਾਰ ਵਿਖੇ ਸਾਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿੱਥੇ ਇਲਾਕੇ ਭਰ ਤੋਂ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਰੁਮਾਲੀ ਦੀ ਕੁਸ਼ਤੀ ਕਾਲਾ ਗੁਰਦਾਸਪੁਰ ਤੇ ਛਿੰਦਾ ...
ਹਾਜੀਪੁਰ, 22 ਸਤੰਬਰ (ਪੁਨੀਤ ਭਾਰਦਵਾਜ)-ਹਾਜੀਪੁਰ ਤੋਂ ਨਿੱਕੂਚੱਕ ਹੁੰਦੇ ਹੋਏ ਦਾਤਾਰਪੁਰ ਨੂੰ ਜਾਣ ਵਾਲੀ ਸੜਕ ਦਾ ਬਹੁਤ ਵੱਡਾ ਹਿੱਸਾ ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ ਦੇ ਕੋਲੋਂ ਟੁੱਟ ਚੁੱਕਾ ਹੈ | ਇਸ ਦੇ ਨਾਲ ਹੀ ਪਿੰਡ ਨਾਰਨੌਲ ਤੋਂ ਪਿੰਡ ਦਮੋਵਾਲ ਜਾਣ ...
ਚੌਲਾਂਗ, 22 ਸਤੰਬਰ (ਸੁਖਦੇਵ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 351ਵੇਂ ਦਿਨ ਵਿਚ ਦਾਖਲ ਹੋ ਗਿਆ | ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28700 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1823 ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੀ.ਏ.ਡੀ.ਬੀ. ਮਾਹਿਲਪੁਰ ਦੇ ਸਾਬਕਾ ਚੇਅਰਮੈਨ ਜ਼ੈਲਦਾਰ ਦਵਿੰਦਰ ਸਿੰਘ ਖੈਰੜ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਇਕ ਪੈਲੇਸ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਐਕਟਿਵਾ ਸਵਾਰ ਮਾਂ-ਧੀ ਕੋਲੋਂ ਪਰਸ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ...
ਟਾਂਡਾ ਉੜਮੁੜ, 22 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਦਫ਼ਤਰ ਟਾਂਡਾ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਖ਼ੂਨਦਾਨ ਕੈਂਪ ਸੁਖਵਿੰਦਰ ਸਿੰਘ ਮੂਨਕ ਦੀ ਅਗਵਾਈ ਵਿਚ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸ਼੍ਰੋਮਣੀ ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਹੀਰ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ 26 ਸਤੰਬਰ ਨੂੰ ਪਿੰਡ ਸੂਨੀ 'ਚ ਮਨਾਇਆ ਜਾ ਰਿਹਾ ਹੈ | ਇਹ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਤੇ ਸਕੱਤਰ ਗਿਆਨ ਸਿੰਘ ਹੀਰ ਨੇ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਬ-ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲੇ੍ਹ ਦੀ 279701 ਪ੍ਰਵਾਸੀ ਆਬਾਦੀ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 22740 ਬੱਚਿਆ ਨੂੰ ਪੋਲੀਓ ਦੀਆਂ ਵਾਧੂ ਖ਼ੁਰਾਕਾਂ 26 ਸਤੰਬਰ ਤੋਂ ਸਿਹਤ ਵਿਭਾਗ ਦੀਆਂ ਟੀਮਾਂ ...
ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਵਿੰਗ ਦੀ ਮੀਟਿੰਗ ਜਥੇ. ਜਗਪਾਲ ਸਿੰਘ ਖੱਬਲਾਂ, ਅਮਰੀਕ ਸਿੰਘ ਭਾਗੋਵਾਲ ਡੈਲੀਗੇਟ ਪੰਜਾਬ ਦੀ ਅਗਵਾਈ ਹੇਠ ਬੁੱਲ੍ਹੋਵਾਲ 'ਚ ਹੋਈ | ਇਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਭਾਰਤ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕ੍ਰਿਸ਼ੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਲਈ ਅਪਣਾਏ ਗਏ ਪਿੰਡ ਮਹਿਤਾਬਪੁਰ ਵਿਚ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ...
ਮਾਹਿਲਪੁਰ, 22 ਸਤੰਬਰ (ਰਜਿੰਦਰ ਸਿੰਘ)-ਪਿੰ੍ਰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਹੋਈ, ਜਿਸ 'ਚ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਠੇਕੇਦਾਰ ...
ਦਸੂਹਾ, 22 ਸਤੰਬਰ (ਭੁੱਲਰ)-ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 26 ਸਤੰਬਰ ਨੂੰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਖੁਣਖੁਣ ਕਲਾਂ ਨੇ ਦੱਸਿਆ ਕਿ ਇਹ ਯਾਤਰਾ ਪਿੰਡ ਖੁਣਖੁਣ ਕਲਾਂ ਤੋਂ ...
ਮਿਆਣੀ, 22 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਉਪ ਮੰਡਲ ਬਿਜਲੀ ਘਰ ਮਿਆਣੀ ਵਿਖੇ ਖਪਤਕਾਰਾਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ 24 ਸਤੰਬਰ ਨੂੰ ਲਗਾਇਆ ਜਾਵੇਗਾ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਉਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਖਵੰਤ ਸਿੰਘ ਨੇ ...
ਮਿਆਣੀ, 22 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਜੀ. ਐੱਸ. ਪੈਲੇਸ ਜਲਾਲਪੁਰ ਵਿਖੇ ਜਲਾਲਪੁਰ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਨਾਲ ਸਬੰਧਿਤ ਬੇਜ਼ਮੀਨੇ ਖੇਤ ਮਜ਼ਦੂਰਾਂ ਲਈ ਕਰਜ਼ਾ ਮਾਫ਼ੀ ਚੈੱਕ ਵੰਡ ਸਮਾਗਮ ਕਰਵਾਇਆ ਗਿਆ | ਮਾਰਕੀਟਿੰਗ ਕੋਆਪੇ੍ਰਟਿਵ ਸੁਸਾਇਟੀ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ 'ਤੇ ਅੱਜ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਵਲੋਂ ਸਰਕਾਰੀ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਤੇ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ ਤੇ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰ ਵਲੋਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੀ ਸੱਚਾਈ ਬਿਆਨ ਕਰਦੀ ਹੈ ਹੁਸ਼ਿਆਰਪੁਰ ਸ਼ਹਿਰ ਦੇ ਦਸਮੇਸ਼ ਨਗਰ ਦੀ ਗਲੀ ਨੰ: 1 ਇਸ ਗਲੀ ਦੀ ਹਾਲਤ ਦਿਨੋਂ-ਦਿਨ ਏਨੀ ਖਸਤਾ ਹੁੰਦਾ ਜਾ ਰਹੀ ਹੈ ਕਿ ਇਸ ...
ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਉੜਮੁੜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਦੇ ਗ੍ਰਹਿ ਰਸੂਲਪੁਰ ਵਿਖੇ ਹੋਈ, ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ...
ਤਲਵਾੜਾ, 22 ਸਤੰਬਰ (ਅ. ਪ.)-ਗਜਾਨਨ ਚੌਕ ਮੇਨ ਬਾਜ਼ਾਰ ਦਾਤਾਰਪੁਰ ਵਿਖੇ ਸਥਿਤ ਰਿੱਧੀ-ਸਿੱਧੀ ਵਿਨਾਇਕ ਗਣਪਤੀ ਗਣੇਸ਼ ਮਹਾਰਾਜ ਦੇ ਮੰਦਰ ਵਿਚ ਆਯੋਜਿਤ 9 ਦਿਨਾਂ ਗਣੇਸ਼ ਚਤੁਰਥੀ ਸਮਾਰੋਹ ਸ਼ਰਧਾ ਨਾਲ ਸਮਾਪਤ ਹੋਇਆ | ਮੂਰਤੀ ਵਿਸਰਜਨ ਤੋਂ ਪਹਿਲਾਂ, ਪੰਡਤ ਦੀਪਕ ਸ਼ਰਮਾ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)-ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਤੇ ਰੈ ੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਆਨਲਾਈਨ 'ਪੋਸ਼ਣ ਮਾਹ' ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸੰਜੀਵ ਗੌਤਮ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਕੇਸ਼ ਕੁਮਾਰ ਨਾਲ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ, ਸੀਨੀਅਰ ...
ਹਰਿਆਣਾ, 22 ਸਤੰਬਰ (ਹਰਮੇਲ ਸਿੰਘ ਖੱਖ)-2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ-ਬਸਪਾ ਗੱਠਜੋੜ ਵਲੋਂ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ, ਇਸੇ ਸਬੰਧੀ ਹੀ ਇਕ ਵਿਸ਼ੇਸ਼ ਮੀਟਿੰਗ ਕਸਬਾ ਹਰਿਆਣਾ ਵਿਖੇ ਪਰਮਜੀਤ ਸਿੰਘ ਪੰਮੀ ਸਰਕਲ ਪ੍ਰਧਾਨ ਭੂੰਗਾ ਤੇ ...
ਹੁਸ਼ਿਆਰਪੁਰ 22 ਸਤੰਬਰ (ਬਲਜਿੰਦਰਪਾਲ ਸਿੰਘ)-ਸਨਾਤਨ ਧਰਮ ਕਾਲਜ 'ਚ ਆਖ਼ਰੀ ਸੈਸ਼ਨ ਬਹੁਤ ਸ਼ਾਨਦਾਰ ਰਿਹਾ ਹੈ | ਇਸ ਪਰੰਪਰਾ ਨੂੰ ਅੱਗੇ ਵਧਾ ਕੇ ਬੀ. ਬੀ. ਏ. ਦੀ ਵਿਦਿਆਰਥਣ ਕਰਮਜੀਤ ਕੌਰ ਨੇ ਪੰਜਾਬ ਚੰਡੀਗੜ੍ਹ 'ਚ 7ਵਾਂ ਤੇ ਜ਼ਿਲੇ੍ਹ 'ਚ 84.55% ਫ਼ੀਸਦੀ ਅੰਕ ਲੈ ਕੇ ਪਹਿਲੇ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਸੂਬਾ ਕੋ-ਚੇਅਰਮੈਨ ਤੇ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਫਾਊਾਡੇਸ਼ਨ ਦੇ ਮੈਂਬਰ ਐਡਵੋਕੇਟ ਪੰਕਜ ਕਿ੍ਪਾਲ ਨੇ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ...
ਦਸੂਹਾ, 22 ਸਤੰਬਰ (ਭੁੱਲਰ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਮੰਗਲਵਾਰ ਦੀ ਦੇਰ ਸ਼ਾਮ ਇੱਥੇ ਚੰਡੀਗੜ੍ਹ ਰੋਡ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਪਿੰਡ ਚੱਕ ਗੁਰੂ ਨਿਵਾਸੀ ਦੋ ਨੌਜਵਾਨਾਂ ਲਖਵੀਰ ਲਾਲ ਤੇ ...
ਸੈਲਾ ਖ਼ੁਰਦ, 22 ਸਤੰਬਰ (ਹਰਵਿੰਦਰ ਸਿੰਘ ਬੰਗਾ)-ਸਥਾਨਿਕ ਕਸਬੇ ਦੇ ਲੋਕ ਪਾਵਰਕਮ ਦੀ ਘਟੀਆ ਕਾਰਗੁਜ਼ਾਰੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਾਲੋਂ ਬੇਹਾਲ ਹਨ | ਪਾਵਰਕਾਮ ਵਲੋਂ ਅਣ-ਐਲਾਨੇ ਘੰਟਿਆਂ ਬੱਧੀ ਲਗਾਏ ਜਾ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਦੇ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਚੱਕ ਸਾਦੂ ਵਿਖੇ ਪੁਲਿਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਨੇ ਜਦੋਂ ਇਕ ਮਾਰੂਤੀ ਕਾਰ (ਐਚ.ਪੀ-72-ਏ-0374) ਨੂੰ ਰੋਕ ਕੇ ...
ਹਰਿਆਣਾ, 22 ਸਤੰਬਰ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਕੁੱਟਮਾਰ ਦੇ ਸਬੰਧ 'ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਸਿੰਘ ਧੁੱਗਾ ਇੰਚਾਰਜ ਪੁਲਿਸ ਚੌਕੀ ਭੂੰਗਾ ਨੇ ਦੱਸਿਆ ਕਿ ਜੁਗਰਾਜ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ ਘਰ ਦਾ ਫਰਿੱਜ ਪਿਛਲੇ ਦਿਨਾਂ ਤੋਂ ਖਰਾਬ ਚੱਲ ਰਿਹਾ ਹੈ, ਜਿਸਦੇ ਕਾਰਨ ਕਿਸੇ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਮਿ੍ਤਕ ਦੇ ਵਾਰਸਾਂ ਨੂੰ ਲਾਸ਼ ਰੱਖਣ ਵਾਸਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸਬਜ਼ੀ ਮੰਡੀ ਹੁਸ਼ਿਆਰਪੁਰ 'ਚ ਕੰਮ ਕਰਦੇ ਆੜ੍ਹਤੀ ਦੇ 21 ਸਾਲਾ ਲੜਕੇ ਰਾਜਨ ਨੂੰ ਅਗਵਾ ਕਰਕੇ ਕਥਿਤ ਤੌਰ 'ਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮਾਮਲੇ 'ਚ ਗਿ੍ਫ਼ਤਾਰ ਕਥਿਤ ਦੋਸ਼ੀ ਵਰਿੰਦਰਪਾਲ ਸਿੰਘ ਉਰਫ਼ ਵਿੱਕੀ ...
ਦਸੂਹਾ, 22 ਸਤੰਬਰ (ਭੁੱਲਰ)-ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਕੌਂਸਲਰਾਂ ਵਲੋਂ ਉਨ੍ਹਾਂ ਦੇ ਵਾਰਡਾਂ ਵਿਚ ਟੈਂਡਰ ਲਗਾਉਣ ਸਬੰਧੀ ਹੋਏ ਵਿਤਕਰੇ ਦੇ ਰੋਸ ਵਜੋਂ ਨਗਰ ਕੌਂਸਲ ਦਸੂਹਾ ਦੇ ਦਫ਼ਤਰ ਵਿਖੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਇੰਚਾਰਜ ਤੇ ਬਿਕਰਮਜੀਤ ਸਿੰਘ ...
ਹਰਿਆਣਾ, 22 ਸਤੰਬਰ (ਹਰਮੇਲ ਸਿੰਘ ਖੱਖ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਭੰੂਗਾ ਵਲੋਂ ਮੀਟਿੰਗ ਕੀਤੀ ਗਈ, ਜਿਸ 'ਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਆੜ੍ਹਤੀ ਅਤੇ ਸਮਾਜ ਦੇ ਹੋਰ ਵਰਗਾਂ ਨੂੰ ...
ਬੀਣੇਵਾਲ, 22 ਸਤੰਬਰ (ਬੈਜ ਚੌਧਰੀ)-ਪਿਛੱਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤ ਇਲਾਕੇ ਦੀਆਂ ਪਹਿਲਾਂ ਹੀ ਬੁਰੀ ਤਰਾਂ ਟੁੱਟ ਚੁੱਕੀਆਂ ਸੜਕਾਂ ਜਲ ਥਲ ਹੋ ਗਈਆਂ ਹਨ | ਇਨ੍ਹਾਂ ਸੜਕਾਂ 'ਤੇ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਣ ਇਲਾਕੇ ਦੇ ਲੋਕਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX