ਚੰਡੀਗੜ੍ਹ, 22 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਸ੍ਰੀਮਤੀ ਅਨਿੰਦਿਤਾ ਮਿੱਤਰਾ (ਆਈ.ਏ.ਐਸ) ਨੇ 7 ਤੋਂ 21 ਸਤੰਬਰ ਤੱਕ ਹੋਏ ਹਿੰਦੀ ਪਖਵਾੜੇ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੇਅਰ ਨੇ ਕਿਹਾ ਕਿ ਦਫ਼ਤਰਾਂ ਵਿਚ ਹਿੰਦੀ ਨੂੰ ਪ੍ਰਫੁੱਲਤ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੰਦੀ ਪਖਵਾੜੇ ਦੌਰਾਨ ਸਖ਼ਤ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਵਿਕਰੇਤਾਵਾਂ ਸਮੇਤ ਵਸਨੀਕਾਂ ਨੂੰ ਵੱਧ ਤੋਂ ਵੱਧ ਸੂਚਨਾ/ਜਨਤਕ ਨੋਟਿਸ ਵੀ ਹਿੰਦੀ ਭਾਸ਼ਾ ਵਿਚ ਭੇਜੇ ਗਏ ਹਨ | ਉਨ੍ਹਾਂ ਨੇ ਪਖਵਾੜੇ ਦੌਰਾਨ ਕਰਮਚਾਰੀਆਂ ਦੁਆਰਾ ਲਿਖੇ ਲੇਖਾਂ, ਕਵਿਤਾਵਾਂ ਅਤੇ ਨਿਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਦੀ ਨੂੰ ਪ੍ਰਫੁੱਲਤ ਕਰਨ ਲਈ ਨਿਗਮ ਵਿਚ ਬਾਕਾਇਦਾ ਤੌਰ 'ਤੇ ਅਜਿਹੇ ਉਪਰਾਲੇ ਕੀਤੇ ਜਾਣਗੇ |
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਹਲਕਾ ਮੁਹਾਲੀ ਦੇ ਲੋਕਾਂ ਦਾ ਵਿਕਾਸ ਹੀ ਮੇਰੀ ਪਹਿਲੀ ਤਰਜ਼ੀਹ ਹੈ ਕਿਉਂਕਿ ਹਲਕੇ ਦੇ ਲੋਕ ਅੱਜ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਪਿੰਡ ਸੋਹਾਣਾ ਅਤੇ ਸੈਕਟਰ-69 'ਚ 30 ਲੱਖ ਰੁ. ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ...
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਮਿਡਲ ਸਕੂਲ ਪਿੰਡ ਸਿਆਊ ਦੇ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਜਸਵਿੰਦਰ ਸਿੰਘ ਔਲਖ ਦੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਜਬਰੀ ਬਦਲੀ ਕੀਤੇ ਜਾਣ ਦੇ ਖ਼ਿਲਾਫ਼ 4 ਪਿੰਡਾਂ ਬੜੀ, ਸਿਆਊ, ...
ਚੰਡੀਗੜ੍ਹ, 22 ਸਤੰਬਰ (ਬਿ੍ਜੇਂਦਰ ਗੌੜ)- ਚੈੱਕ ਬਾਉਂਸ ਦੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮੁਲਜ਼ਮ ਦੀ ਅਗਾਉਂ ਜ਼ਮਾਨਤ ਦੀ ਮੰਗ ਨੂੰ ਰੱਦ ਕਰ ਦਿੱਤਾ | ਹੇਠਲੀ ਅਦਾਲਤ ਨੇ ਉਸ ਦੇ ਪੇਸ਼ੀਆਂ 'ਤੇ ਹਾਜ਼ਰ ਨਾ ਹੋਣ 'ਤੇ ਗਿ੍ਫ਼ਤਾਰੀ ਵਾਰੰਟ ਕੱਢੇ ਸਨ | ...
ਚੰਡੀਗੜ੍ਹ, 22 ਸਤੰਬਰ (ਜੋਤ)- ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਅਨਿੰਦਿਤਾ ਮਿੱਤਰਾ (ਆਈ.ਏ.ਐਸ) ਨੇ ਵਿਸ਼ਵ ਕਾਰ ਮੁਕਤ ਦਿਵਸ ਮੌਕੇ ਅੱਜ ਨਗਰ ਨਿਗਮ ਚੰਡੀਗੜ੍ਹ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਆਪਣੀਆਂ ...
ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਆਂਦੇ ਗਏ ਇਕ ਮੁਲਜ਼ਮ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਪੰਜਾਬ ਪੁਲਿਸ ਦੇ ਕਾਂਸਟੇਬਲ ...
ਚੰਡੀਗੜ੍ਹ, 22 ਸਤੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਇਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ | ਸਿਹਤ ਵਿਭਾਗ ਅਨੁਸਾਰ ਸੈਕਟਰ-48 ਦਾ ਵਸਨੀਕ 74 ਸਾਲਾ ਵਿਅਕਤੀ ਜੋ ਕਿ ਡਾਇਬਟੀਜ਼ ਅਤੇ ...
ਲਾਲੜੂ, 22 ਸਤੰਬਰ (ਰਾਜਬੀਰ ਸਿੰਘ)-ਸਤਨਾਮ ਕੈਂਟਰ ਯੂਨੀਅਨ ਲਾਲੜੂ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਆਜ਼ਾਦ ਗਰੁੱਪ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਗਊ ਗਰਾਸ ਸੇਵਾ ਸਮਿਤੀ ਨੂੰ ਭੇਂਟ ਕੀਤੇ ਛੋਟੇ ਹਾਥੀ ਨੂੰ ...
ਖਰੜ, 22 ਸਤੰਬਰ (ਮਾਨ)-ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਭਜੌਲੀ ਦੇ ਜੰਮਪਲ ਅਤੇ ਖਰੜ ਸ਼ਹਿਰ ਦੇ ਵਸਨੀਕ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਪਵਨ ਮਨੋਚਾ ਦੇਸੂਮਾਜਰਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ...
ਖਰੜ, 22 ਸਤੰਬਰ (ਜੰਡਪੁਰੀ)-ਨਗਰ ਕੌਂਸਲ ਦੇ ਪ੍ਰਧਾਨ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਅੱਜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵਲੋਂ ਮੁਬਾਰਕਬਾਦ ਦਿੰਦਿਆਂ ਨਗਰ ਕੌਂਸਲ ਦਫ਼ਤਰ ਵਿਖੇ ...
ਜ਼ੀਰਕਪੁਰ, 22 ਸਤੰਬਰ (ਹੈਪੀ ਪੰਡਵਾਲਾ)-ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਸਫ਼ਾਈ ਕਰਮਚਾਰੀਆਂ ਵਲੋਂ ਲੱਡੂ ਵੰਡੇ ਗਏ | ਨਗਰ ਕੌਂਸਲ ਦਫ਼ਤਰ ਵਿਖੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸੂਦ ਤੇ ਨਗਰ ਕੌਂਸਲ ਠੇਕਾ ਆਧਾਰਿਤ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਪੰਜਾਬ 'ਚ ਹਰੇਕ ਸਰਕਾਰੀ ਅਤੇ ਅਰਧ-ਸਰਕਾਰੀ ਸੈਕਟਰ 'ਚ ਗੁਆਂਢੀ ਸੂਬਿਆਂ ਦੀ ਤਰਜ 'ਤੇ 80 ਫ਼ੀਸਦੀ ਨੌਕਰੀਆਂ ਸਥਾਨਕ ਨੌਜਵਾਨਾਂ ਲਈ ਰਾਖਵੀਂਆਂ ਰੱਖੀਆਂ ਜਾਣ | ਇਹ ਮੰਗ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਸ਼ਹਿਰ 'ਚ ਵਧ ਰਹੇ ਡੇਂਗੂ ਦੇ ਕੇਸਾਂ ਦੇ ਮੱਦੇਨਜ਼ਰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਤੁਰੰਤ ਐਕਸ਼ਨ ਲੈਂਦਿਆਂ ਅੱਜ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਦੌਰਾਨ ਉਨ੍ਹਾਂ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾਈ ਬਾਡੀ ਦੇ ਸੱਦੇ 'ਤੇ ਹੜਤਾਲ ਕਰਕੇ ਜ਼ਿਲ੍ਹਾ ਮੁਹਾਲੀ ਦੇ ਡੀ. ਸੀ. ਦਫ਼ਤਰ, ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲਾਂ 'ਚ ਸਮੁੱਚਾ ਕੰਮਕਾਜ ਠੱਪ ਰੱਖਿਆ ਗਿਆ | ਇਸ ਦੌਰਾਨ ...
ਐੱਸ. ਏ. ਐੱਸ. ਨਗਰ, 22 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਰਾਹਗੀਰਾਂ ਕੋਲੋਂ ਮੋਬਾਇਲ ਫੋਨ ਖੋਹਣ ਵਾਲੇ 2 ਨੌਜਵਾਨਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਅਤੇ ਇਸ ਮਾਮਲੇ ਦਾ ਮੁੱਖ ਮੁਲਜ਼ਮ ਹਾਲੇ ਫਰਾਰ ਹੈ | ਗਿ੍ਫਤਾਰ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਆਉਣ ਵਾਲੇ ਝੋਨੇ ਦੀ ਖਰੀਦ ਦੇ ਸੀਜ਼ਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪੁਲਿਸ ਵਿਭਾਗ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਜ਼ਿਲ੍ਹੇ ਵਿਚ ਝੋਨੇ ਦੀ ਤਸਕਰੀ ਰੋਕਣ ਲਈ 16 ਅੰਤਰਰਾਜੀ ਚੈਕ ਪੁਆਇੰਟਾਂ 'ਤੇ ...
ਐੱਸ. ਏ. ਐੱਸ. ਨਗਰ, 22 ਸਤੰਬਰ (ਜਸਬੀਰ ਸਿੰਘ ਜੱਸੀ)-ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਕੁਲਾਰ ਉਰਫ ਵਿੱਕੀ ਮਿੱਢੂ ਖੇੜਾ ਦੀ ਹੱਤਿਆ ਦੇ ਮਾਮਲੇ 'ਚ ਮੁਹਾਲੀ ਪੁਲਿਸ ਵਲੋਂ ਗੈਂਗਸਟਰ ਕੌਸ਼ਲ ਗੁੜਗਾਊਾ ਜੋ ਕਿ ਗੁਰਦਾਸਪੁਰ ਦੀ ਜੇਲ ਵਿਚ ਬੰਦ ਸੀ, ਨੂੰ ਪਿਛਲੇ ਰਿਮਾਂਡ ਤੋਂ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਤੋਂ ਬਾਅਦ ਹੁਣ ਪੰਜਾਬ ਅੰਦਰ ਸਰਕਾਰੀ ਅਦਾਰਿਆਂ ਵਿਚ ਖੱਜਲ ਖੁਆਰ ਹੋਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਹੈ ਕਿਉਂਕਿ ਅੱਜ ਸਾਰੇ ਸਰਕਾਰੀ ...
ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ)-ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਵਲੋਂ ਅੱਜ ਪੀ. ਐਚ. ਸੀ. ਘੜੂੰਆਂ ਤਹਿਤ ਪੈਂਦੇ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਪੀ. ਐਚ. ਸੀ. ਘੜੂੰਆਂ ਦੀ ਐਸ. ਐਮ. ਓ. ਡਾ. ਸੁਰਿੰਦਰਪਾਲ ਕੌਰ ਵੀ ...
ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)-ਕਾਂਗਰਸ ਦੇ ਨੁਮਾਇੰਦਿਆਂ ਜਿਨ੍ਹਾਂ ਵਲੋਂ ਡੇਰਾਬੱਸੀ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਵਲੋਂ ਅਕਾਲੀ ਕੌਂਸਲਰਾਂ ਦੇ ਵਾਰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ...
ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਗੁਰਮੁੱਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ 'ਚ ਬੁਰੀ ਤਰ੍ਹਾਂ ਫੇਲ੍ਹ ਹੋਣਾ ਸਮੁੱਚੀ ਸਿੱਖ ਕੌਮ ਲਈ ਨਾਮੋਸ਼ੀ ਦਾ ਵੱਡਾ ...
ਚੰਡੀਗੜ੍ਹ, 22 ਸਤੰਬਰ (ਅਜੀਤ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਹਾਈ ਕਮਾਂਡ ਨੂੰ ਆਖਿਆ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਸਪੱਸ਼ਟ ਕਰੇ ਤੇ ਉਨ੍ਹਾਂ ਜ਼ੋਰ ...
ਚੰਡੀਗੜ੍ਹ, 22 ਸਤੰਬਰ (ਮਾਨ) - ਹਰਿਆਣਾ ਸਰਕਾਰ ਨੇ 28 ਅਗਸਤ, 2021 ਨੂੰ ਕਰਨਾਲ ਵਿਚ ਬਸਤਾੜਾ ਟੋਲ ਪਲਾਜ਼ਾ 'ਤੇ ਹੋਈ ਘਟਨਾ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਯਕੀਨੀ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸੋਮਨਾਥ ਅਗਰਵਾਲ (ਸੇਵਾਮੁਕਤ) ਨੂੰ ਜਾਂਚ ਆਯੋਗ ...
ਚੰਡੀਗੜ੍ਹ, 22 ਸਤੰਬਰ (ਬਿ੍ਜੇਂਦਰ)- ਭਾਰਤ-ਪਾਕਿਸਤਾਨ ਵਿਚਕਾਰ ਸਾਲ 1971 ਵਿਚ ਹੋਈ ਜੰਗ ਦੀ ਜਿੱਤ ਦੀ ਖ਼ੁਸ਼ੀ ਵਿਚ ਇਸ ਦੀ 50ਵੀਂ ਵਰ੍ਹੇਗੰਢ ਨੂੰ ਭਾਰਤੀ ਹਵਾਈ ਸੈਨਾ ਵਲੋਂ ਚੰਡੀਗੜ੍ਹ ਵਿਚ ਮਨਾਇਆ ਗਿਆ | ਸ਼ਾਮ ਨੂੰ ਸੁਖਨਾ ਝੀਲ ਦੇ ਉੱਤੇ ਏਅਰ ਸ਼ੋਅ ਕੀਤਾ ਗਿਆ | ਇਸ ...
ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਗਰੈਜੂਏਟ ਹਲਕੇ ਦੀਆਂ ਵੋਟਾਂ 26 ਸਤੰਬਰ ਨੂੰ ਪੈਣਗੀਆਂ, ਜਿਸ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਯੂਨੀਵਰਸਿਟੀ ਦੇ ਰਜਿਸਟਰਾਰ-ਕਮ-ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਇਹ ...
ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ) - ਅੱਜ ਇੱਥੇ ਪੀਪਲਜ ਕਨਵੈਨਸਨ ਸੈਂਟਰ ਸੈਕਟਰ 36 ਵਿਖੇ 26 ਤਰੀਕ ਨੂੰ ਹੋ ਰਹੀਆਂ ਪੰਜਾਬ ਯੂਨੀਵਰਸਿਟੀ ਦੀਆਂ ਗਰੈਜੂਏਟ ਹਲਕੇ ਦੀਆਂ ਸੈਨੇਟ ਚੋਣਾਂ ਦੀ ਤਿਆਰੀ ਨੂੰ ਲੈਕੇ ਸਹਿਰ ਦੇ ਬੁੱਧੀ-ਜੀਵੀਆਂ ਪ੍ਰੋਫੈਸਰਾਂ ਲੇਖਕਾਂ ...
ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)-ਕੋਰੋਨਾ ਤੋਂ ਬਾਅਦ ਡੇਰਾਬੱਸੀ ਖੇਤਰ 'ਚ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਤੱਕ ਖੇਤਰ 'ਚ ਡੇਂਗੂ ਦੇ 29 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 2 ਦੀ ਮੌਤ ਹੋ ਚੁਕੀ ਹੈ | ਸਭ ਤੋਂ ਵੱਧ ਮਰੀਜ਼ ਬਰਵਾਲਾ ਸੜਕ 'ਤੇ ਪੈਂਦੇ ...
ਚੰਡੀਗੜ੍ਹ, 22 ਸਤੰਬਰ (ਜਾਗੋਵਾਲ)- ਚੰਡੀਗੜ੍ਹ ਪੁਲਿਸ ਦੇ ਪੀ.ਓ. ਅਤੇ ਸੰਮਨ ਸਟਾਫ਼ ਨੇ ਤਿੰਨ ਸਾਲਾਂ ਤੋਂ ਕਈ ਕੋਰਟ ਕੇਸਾਂ 'ਚ ਭਗੌੜੇ ਚੱਲ ਰਹੇ ਗੁਰਪ੍ਰੀਤ ਸਿੰਘ ਸਿੱਧੂ ਨੂੰ ਫ਼ਿਰੋਜਪੁਰ ਸਿਟੀ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਵੱਖ-ਵੱਖ ...
ਪੰਚਕੂਲਾ, 22 ਸਤੰਬਰ (ਕਪਿਲ)-ਜੰਮੂ-ਕਸ਼ਮੀਰ ਦੇ ਉਧਮਪੁਰ ਵਿਚ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਪੰਚਕੂਲਾ ਦੇ ਬੇਟੇ ਮੇਜਰ ਅਨੁਜ ਰਾਜਪੂਤ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਮੇਜਰ ਅਨੁਜ ਦੀ ਮਿ੍ਤਕ ਦੇਹ ਸਵੇਰੇ ਕਰੀਬ 11:30 ਵਜੇ ...
ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਕਾਰ ਦੀ ਟੱਕਰ ਲੱਗਣ ਕਾਰਨ ਇਕ ਮੋਟਰਸਾਈਕਲ ਚਾਲਕ ਦੇ ਜ਼ਖ਼ਮੀ ਹੋਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲਾ ਪੁਲਿਸ ਨੇ ਬਲਟਾਣਾ ਜ਼ੀਰਕਪੁਰ ਦੇ ਰਹਿਣ ਵਾਲੇ ਦਿਨੇਸ਼ ਸਿੰਘ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX