ਮਨਦੀਪ ਸਿੰਘ ਖਰੌੜ
ਪਟਿਆਲਾ, 22 ਸਤੰਬਰ - ਸਾਰੇ ਧਰਮਾਂ ਦੇ ਗੁਰੂ ਸਾਹਿਬਾਨਾਂ ਅਤੇ ਪੈਰੋਕਾਰਾਂ ਵਲੋਂ ਔਰਤਾਂ ਨੂੰ ਸਮਾਜ 'ਚ ਮਹਾਨ ਦਰਜਾ ਦੇਣ ਦੇ ਬਾਵਜੂਦ ਵੀ ਸਮਾਜ 'ਚ ਹਾਲੇ ਤੱਕ ਔਰਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਹੈ। ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਔਰਤਾਂ ਦੇ ਸਸ਼ਕਤੀਕਰਨ ਦੇ ਅਕਸਰ ਦਾਅਵੇ ਕੀਤੇ ਜਾਂਦੇ ਹਨ, ਪਰੰਤੂ ਆਏ ਦਿਨ ਸੂਬੇ 'ਚ ਔਰਤਾਂ ਨਾਲ ਵਾਪਰੀਆਂ ਘਟਨਾਵਾਂ ਸਮਾਜ 'ਚ ਔਰਤਾਂ ਦੀ ਅਸਲ ਦਸ਼ਾ ਦੀ ਤਸਵੀਰ ਪੇਸ਼ ਕਰਦੀਆਂ ਹਨ ਜਿਸ ਕਾਰਨ ਘਰੇਲੂ ਹਿੰਸਾ ਜਾਂ ਕਿਸੇ ਸਮਾਜਿਕ ਬੋਝ ਤੋਂ ਤੰਗ ਆ ਕੇ ਵਿਆਹੁਤਾ ਔਰਤਾਂ ਅਤੇ ਲੜਕੀਆਂ ਵਲੋਂ ਖ਼ੁਦਕੁਸ਼ੀ ਕਰਨ ਦਾ ਰਾਹ ਚੁਣਨ ਦੀਆਂ ਘਟਨਾਵਾਂ ਅਕਸਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ। ਇਸ ਦਾ ਤਾਜ਼ਾ ਸਬੂਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਪੋਸਟਮਾਰਟਮ ਵਿਭਾਗ ਵਲੋਂ ਕਰਵਾਏ ਗਏ ਇਕ ਖੋਜ ਪ੍ਰੋਜੈਕਟ ਦੌਰਾਨ ਸਾਹਮਣੇ ਆਇਆ ਹੈ ਕਿ ਗੈਰ-ਕੁਦਰਤੀ ਅਤੇ ਘਰੇਲੂ ਝਗੜਿਆਂ ਕਾਰਨ ਜਾਨ ਗਵਾਉਣ ਵਾਲੀਆਂ ਵਿਆਹੁਤਾਵਾਂ ਦੀ ਗਿਣਤੀ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਇਲਾਕਿਆਂ 'ਚ ਦੁਗਣੀ ਹੈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਾਜਿੰਦਰਾ ਹਸਪਤਾਲ ਦੇ ਪੋਸਟਮਾਰਟਮ ਵਿਭਾਗ 'ਚ ਭੇਜੀਆਂ ਗਈਆਂ 145 ਗੈਰ-ਕੁਦਰਤੀ ਔਰਤਾਂ ਦੀਆਂ ਮੌਤਾਂ ਦੇ ਅੰਕੜਿਆਂ ਦਾ ਅਧਿਐਨ ਕਰਨ ਉਪਰੰਤ ਪਾਇਆ ਗਿਆ ਕਿ 50 ਫ਼ੀਸਦੀ ਤੋਂ ਵੱਧ ਗੈਰ-ਕੁਦਰਤੀ ਕਾਰਨਾਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਸੀ। ਅਜਿਹੀਆਂ ਮੌਤਾਂ 'ਚ ਵਿਆਹੀਆਂ ਔਰਤਾਂ ਦੀ ਗਿਣਤੀ ਅਣਵਿਆਹੀਆਂ ਲੜਕੀਆਂ ਦੀ ਤੁਲਨਾ 'ਚ ਤਿੰਨ ਗੁਣਾ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਵਿਆਹ ਤੋਂ ਸੱਤ ਸਾਲ ਬਾਅਦ ਦੇ ਵਕਫ਼ੇ ਦੌਰਾਨ ਹੋਈਆਂ ਸੀ। ਮਰਨ ਵਾਲੀਆਂ ਜ਼ਿਆਦਾਤਰ ਔਰਤਾਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ। ਜਦਕਿ 50 ਫ਼ੀਸਦੀ ਤੋਂ ਘੱਟ ਗਰੁੱਪ ਵਿਚ ਸਿੱਖ ਪਰਿਵਾਰ ਦੀਆਂ ਪੀੜਤ ਔਰਤਾਂ ਦੀ ਗੈਰ-ਕੁਦਰਤੀ ਢੰਗ ਨਾਲ ਮੌਤ ਹੋਈ ਸੀ। ਇਸ ਪ੍ਰੋਜੈਕਟ ਰਿਪੋਰਟ 'ਚ ਪਾਇਆ ਗਿਆ ਕਿ ਸਿਰਫ਼ 20 ਤੋਂ 30 ਫ਼ੀਸਦੀ ਪੀੜਤ ਔਰਤਾਂ ਪੜ੍ਹੀਆਂ-ਲਿਖੀਆਂ ਸੀ। ਜਦਕਿ ਬਾਕੀ 70 ਫ਼ੀਸਦੀ ਔਰਤਾਂ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੀਆਂ ਲਿਖੀਆਂ ਸੀ। ਇਸ ਰਿਪੋਰਟ ਤੋਂ ਇਹ ਵੀ ਸਾਹਮਣੇ ਆਇਆ ਕਿ 60 ਫ਼ੀਸਦੀ ਤੋਂ ਵੱਧ ਔਰਤਾਂ ਦੀਆਂ ਮੌਤਾਂ ਘਰ 'ਚ ਹੋਈਆਂ ਸੀ। ਇਨ੍ਹਾਂ ਮੌਤਾਂ 'ਚ ਜ਼ਿਆਦਾਤਰ ਕੇਸ ਆਤਮਹੱਤਿਆ ਦੇ ਹਾਲਾਤ ਦਰਸਾਉਂਦੇ ਹਨ। ਆਤਮ ਹੱਤਿਆ ਕਰਨ ਲਈ ਔਰਤਾਂ ਵਲੋਂ ਜ਼ਹਿਰ ਖਾਣਾ, ਫਾਹਾ ਲੈਣਾ ਅਤੇ ਪਾਣੀ ਵਿਚ ਡੁੱਬ ਕੇ ਆਪਣੀ ਜਾਨ ਗਵਾਉਣ ਦੇ ਪ੍ਰਮੁੱਖ ਕਾਰਨ ਪਾਏ ਗਏ ਹਨ। ਕਤਲ ਦੇ ਕੇਸਾਂ 'ਚ ਜਾਨ ਲੈਣ ਲਈ ਵਰਤੇ ਸਰੋਤ ਮੁੱਖ ਤੌਰ 'ਤੇ ਤੇਜ਼ਧਾਰ ਹਥਿਆਰ ਅਤੇ ਗਲਾ ਘੁੱਟਣ ਕਾਰਨ ਪਾਏ ਗਏ। ਇਸੇ ਤਰ੍ਹਾਂ ਸ਼ਹਿਰੀ ਔਰਤਾਂ ਦੇ ਮੁਕਾਬਲੇ ਮਰਨ ਵਾਲੀਆਂ ਔਰਤਾਂ ਵਿਚ ਪੇਂਡੂ ਔਰਤਾਂ ਦੀ ਗਿਣਤੀ ਦੁੱਗਣੀ ਪਾਈ ਗਈ। ਇਸ ਸਬੰਧੀ ਸੰਪਰਕ ਕਰਨ 'ਤੇ ਰਾਜਿੰਦਰਾ ਹਸਪਤਾਲ ਮੌਰਚਰੀ ਅਤੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਡਾ. ਡੀ.ਐਸ. ਭੁੱਲਰ ਨੇ ਦੱਸਿਆ ਕਿ ਸਹਿਯੋਗੀ ਪ੍ਰੋਫੈਸਰ ਡਾ. ਦੀਦਾਰ ਸਿੰਘ ਵਾਲੀਆ ਦੀ ਅਗਵਾਈ 'ਚ ਜੂਨੀਅਰ ਰੈਜ਼ੀਡੈਂਟ ਡਾ. ਦੀਪਕ ਕੁਮਾਰ ਵਲੋਂ ਪੋਸਟ-ਗਰੈਜੂਏਸ਼ਨ ਖੋਜ ਪ੍ਰੋਜੈਕਟ ਦੌਰਾਨ ਇਹ ਅੰਕੜੇ ਸਾਹਮਣੇ ਆਏ ਹਨ। ਡਾ. ਭੁੱਲਰ ਨੇ ਦੱਸਿਆ ਕਿ ਇਸ ਖੋਜ ਦਾ ਮੁੱਖ ਮੰਤਵ ਔਰਤਾਂ ਵਿਚ ਗੈਰ-ਕੁਦਰਤੀ ਮੌਤਾਂ ਦੇ ਸੰਭਾਵੀ ਕਾਰਨਾਂ ਬਾਰੇ ਪਤਾ ਲਗਾਉਣਾ ਅਤੇ ਇਸ ਦੇ ਭਵਿੱਖ ਵਿਚ ਘੱਟ ਕਰਨ ਸਬੰਧੀ ਉਪਰਾਲਿਆਂ ਬਾਰੇ ਛਾਣਬੀਣ ਕਰਨਾ ਸੀ।
ਡਕਾਲਾ, 22 ਸਤੰਬਰ (ਪਰਗਟ ਸਿੰਘ ਬਲਬੇੜਾ)-ਨੇੜਲੇ ਕਸਬਾ ਬਲਬੇੜਾ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਰਾਜਗੀਰੀ ਦਾ ਕੰਮ ਕਰ ਰਹੇ ਇਕ ਨੌਜਵਾਨ ਮਿਸਤਰੀ ਦੀ ਰਹੱਸਮਈ ਅਵਸਥਾ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ...
ਸਮਾਣਾ, 22 ਸਤੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਚ ਕਾਂਗਰਸ ਸਰਕਾਰ ਹੋਏ ਫੇਰ ਬਦਲ ਚੱਲਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨਾਲ ਖੜਦਿਆਂ ਸੂਬੇ 'ਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਚ ਸਹਾਈ ਹੋਣਗੇ। ਇਹ ਪ੍ਰਗਟਾਵਾ ਕਾਂਗਰਸ ...
ਬਹਾਦਰਗੜ੍ਹ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਘਨੌਰ ਨੇੜਲੇ ਪਿੰਡ ਮੰਜੌਲੀ ਦੇ 26 ਮਾਰਚ ਨੂੰ ਫ਼ੌਤ ਹੋਏ ਕਿਸਾਨ ਹਰਨੇਕ ਸਿੰਘ ਦੇ ਪਰਿਵਾਰ ਨੂੰ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ 1 ...
ਪਟਿਆਲਾ, 22 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਅਤੇ ਸਮਾਜ ਸੇਵਿਕਾ ਤੇ ਰਿਟਾ: ਆਈ.ਟੀ.ਓ. ਲੀਲਾ ਸ਼ਰਮਾ ਨੇ ਪਾਰਟੀ ਦੇ ਜ਼ੋਨ-2 ਦੇ ਰਾਘੋਮਾਜਰਾ ਸਥਿਤ ਸਬਜ਼ੀ ਮੰਡੀ ਰੋਡ 'ਤੇ ਸਾਹਮਣੇ ...
ਰਾਜਪੁਰਾ, 22 ਸਤੰਬਰ (ਰਣਜੀਤ ਸਿੰਘ)-ਭਾਰਤ ਦੇਸ਼ ਦੀ 1971 'ਚ ਹੋਈ ਜੰਗ 'ਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ 16 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਵੇਗਾ। ਇਹ ਸਮਾਗਮ ਯੂ.ਪੀ. ਦੇ ਵਸਨੀਕ ਅਤੇ ਸਮੀਰ ਸੇਵਾ ਸੰਸਥਾਨ ਦੇ ਆਗੂ ਸੰਗਰਾਮ ਸਿੰਘ ਤੋਮਰ ਦੀ ਦੇਖ-ਰੇਖ ...
ਮਾਜਰਾ, ਕੋਟ ਨਾਭਾ, 22 ਸਤੰਬਰ (ਕਰਮਜੀਤ ਸਿੰਘ)-ਕਾਂਗਰਸ ਦੀ ਹਾਈਕਮਾਂਡ ਵਲੋਂ ਇਕ ਸੋਚੀ ਸਮਝੀ ਯੋਜਨਾ ਅਧੀਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਨਾਲ ਸਿਰਫ਼ ਚਿਹਰੇ ਬਦਲੇ ਹਨ ਪਾਰਟੀ ਦੀ ਨੀਅਤ ਨਹੀਂ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ...
ਹਲਕਾ ਇੰਚਾਰਜ ਨੀਨਾ ਮਿੱਤਲ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)-ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਤੇ 'ਆਪ' ਦੀ ਸੂਬਾਈ ਖ਼ਜ਼ਾਨਚੀ ਨੀਨਾ ਮਿੱਤਲ ਦੀ ਅਗਵਾਈ 'ਚ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿਸ਼ੇਸ਼ ਤੌਰ 'ਤੇ ਪਹੁੰਚੇ ...
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਬੈਠਕ ਬਨੂੜ ਨੇੜਲੇ ਪਿੰਡ ਅਜ਼ੀਜ਼ਪੁਰ ਦੇ ਟੋਲ ਪਲਾਜ਼ਾ 'ਤੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 27 ...
ਪਟਿਆਲਾ, 22 ਸਤੰਬਰ (ਅ.ਸ. ਆਹਲੂਵਾਲੀਆ) - ਅੱਜ ਭਾਜਪਾ ਨੇ ਕਾਂਗਰਸ ਵਲੋਂ ਆਪਣੇ ਵਰਕਰਾਂ ਨੂੰ ਸ਼ਹਿਰ ਦੀ ਪ੍ਰਮੁੱਖ ਸੜਕਾਂ 'ਤੇ ਅਲਾਟ ਕੀਤੇ ਵੇਰਕਾ ਬੂਥ ਰੱਦ ਕਰਵਾਉਣ ਲਈ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਭਾਜਪਾ ਪੰਜਾਬ ਬੁਲਾਰਾ ...
ਭੁਨਰਹੇੜੀ, 22 ਸਤੰਬਰ (ਧਨਵੰਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਦੇ ਇਸਮਾਲਾਬਾਦ 'ਚ ਕੀਤੀ ਜਾ ਰਹੀ ਮਹਾਂਪੰਚਾਇਤ ਵਿਚ ਸ਼ਾਮਲ ਹੋਣ ਲਈ ਹਲਕੇ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਰਵਾਨਾ ਹੋਏ | ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਪਹਿਲਾਂ ਭੁੱਨਰਹੇੜੀ ...
ਨਾਭਾ, 22 ਸਤੰਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਜੁਆਇੰਟ ਸੈਕਟਰੀ ਐਸ.ਸੀ.ਵਿੰਗ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਨੌਜਵਾਨਾਂ ...
ਪਟਿਆਲਾ, 22 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਡੀਜ਼ਲ ਰੇਲ ਇੰਜਣ ਆਧੁਨਿਕੀਕਰਨ ਕਾਰਖਾਨਾ ਪਟਿਆਲਾ, ਭਾਰਤੀ ਰੇਲਵੇ ਦੀ ਇੱਕ ਉਤਪਾਦਨ ਇਕਾਈ,3 ਫੇਸ ਵਾਲੀ ਇਲੈਕਟਿ੍ਕ ਰੇਲ ਇੰਜਣ ਡਬਲਿਊ.ਯੂ.ਏ.ਪੀ.-7, ਡਬਲਿਊ.ਯੂ.ਏ.ਜੀ.-9 ਐਚ ਅਤੇ 8 ਵਹੀਲਰ ਸੈਲਫ ਪ੍ਰੋਪੈਲਡ ਡੀਜਲ ਇਲੈਕਟਿ੍ਕ ...
ਪਾਤੜਾਂ, 22 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਦਿੱਲੀ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ 'ਚ ਜਾ ਰਹੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੇ ਗਏ ਘਟੀਆ ਵਤੀਰੇ ਦੀ ਜਿੰਨੀ ਨਿੰਦਾ ...
ਪਟਿਆਲਾ, 22 ਸਤੰਬਰ (ਧਰਮਿੰਦਰ ਸਿੰਘ ਸਿੱਧੂ) - ਸਾਬਕਾ ਅਹਿਲਮਦ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਿਟੀ ਦੇ ਅਧੀਨ ਕੰਮ ਕਰ ਰਹੇ ਅਹਿਲਮਦਾਂ ਦੀ ਤਨਖ਼ਾਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX