ਫ਼ਰੀਦਕੋਟ, 22 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਹਰ ਵਾਰ ਸਤੰਬਰ ਮਹੀਨੇ ਵਿਚ ਫ਼ਰੀਦਕੋਟ ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਆਗਮਨ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ | ਸਮੁੱਚਾ ਪ੍ਰਸ਼ਾਸਨ ਇਸ ਮੇਲੇ ਦੀ ਉਡੀਕ ਕਰਦਾ ਹੈ ਤੇ ਸ਼ਹਿਰ ਨੂੰ ਨਵ ਵਿਆਹੀ ਦੁਲਹਨ ਵਾਂਗ ਸਜਾਇਆ ਜਾਂਦਾ ਰਿਹਾ ਹੈ ਪਰ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਹ ਮੇਲਾ ਨਹੀਂ ਲਗਾਇਆ ਗਿਆ ਸੀ | ਇਸ ਵਾਰ ਵੀ ਪ੍ਰਸ਼ਾਸਨ ਇਸ ਮੇਲੇ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ | ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੇਲੇ ਨੂੰ ਮਨਾਉਣ ਲਈ ਸ਼ਹਿਰ ਦੀਆਂ ਸੜਕਾਂ, ਡਿਵਾਇਡਰਾਂ ਤੇ ਹੋਰ ਸਾਂਝੀਆਂ ਥਾਵਾਂ 'ਤੇ ਲੋੜੀਂਦੀ ਮੁਰੰਮਤ ਤੇ ਰੰਗ ਕਰਕੇ ਸ਼ਹਿਰ ਨੂੰ ਸਜਾਇਆ ਜਾਂਦਾ ਸੀ | ਸ਼ਹਿਰ ਦੇ ਮੁੱਖ ਚੌਕਾਂ ਵਿਚ ਲਗਾਈਆਂ ਸਜਾਵਟੀ ਲਾਈਟਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀਆਂ ਸਨ | ਘੰਟਾ ਘਰ ਅਤੇ ਰੈਸਟ ਹਾਊਸ ਅੱਗੇ ਹਰ ਰੋਜ਼ ਹਜ਼ਾਰਾਂ ਵਿਅਕਤੀ ਦੂਰ ਦਰਾਡੇ ਤੋਂ ਆ ਕੇ ਫ਼ੋਟੋਗ੍ਰਾਫ਼ੀ ਕਰਦੇ ਸਨ ਪਰ ਇਸ ਵਾਰ ਪ੍ਰਸ਼ਾਸਨ ਦੀ ਦਿਲਚਸਪੀ ਨਾ ਹੋਣ ਕਾਰਨ ਮੇਲੇ ਦੇ ਰੰਗ ਫ਼ਿੱਕੇ ਪੈ ਗਏ ਹਨ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਕੋਵਿਡ ਦੇ ਚੱਲਦਿਆਂ ਸਮਾਗਮ ਕਰਵਾਉਣ ਸਬੰਧੀ ਨਿਯਮਾਂ ਦਾ ਪਾਲਣ ਜ਼ਰੂਰੀ ਹੈ ਪਰ ਸੜਕਾਂ ਦੀ ਲੋੜੀਂਦੀ ਮੁਰੰਮਤ ਦੇ ਨਾਲ ਨਾਲ ਸਾਂਝੀਆਂ ਥਾਵਾਂ ਦੇ ਰੰਗ ਰੋਗਣ ਕਰਕੇ ਮੇਲੇ ਨੂੰ ਮਨਾਇਆ ਜਾ ਸਕਦਾ ਸੀ | ਬੇਸ਼ੱਕ ਟਿੱਲਾ ਬਾਬਾ ਫ਼ਰੀਦ ਜੀ ਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪਰ ਆਮ ਨਾਗਰਿਕ ਤੇ ਖਾਸ ਕਰਕੇ ਬੱਚੇ ਅਤੇ ਆਮ ਲੋਕ ਖੇਡਾਂ, ਸੱਭਿਆਚਾਰਕ ਪ੍ਰੇਗਰਾਮ, ਝੂਲੇ, ਸਟਾਲਾਂ ਨਾ ਲੱਗਣ ਕਾਰਨ ਉਦਾਸ ਹਨ | ਜ਼ਿਕਰਯੋਗ ਹੈ ਕਿ ਇਹ ਮੇਲਾ ਜਿੱਥੇ ਲੋਕਾਂ ਨੂੰ ਮਨੋਰੰਜਨ ਦਿੰਦਾ ਹੈ ਉੱਥੇ ਬਹੁਤ ਸਾਰੇ ਸਾਧਾਰਨ ਲੋਕ ਮੇਲੇ ਵਿਚ ਬਾਹਰੋਂ ਆਏ ਗੁਬਾਰਿਆਂ ਵਾਲੇ, ਭੰਬੀਰੀਆਂ ਵਾਲੇ ਤੇ ਖਿਡਾਉਣਿਆਂ ਵਾਲੇ ਵੀ ਨਿਰਾਸ ਨਜ਼ਰ ਆ ਰਹੇ ਹਨ | ਭਾਵੇਂ ਕਈ ਥਾਵਾਂ 'ਤੇ ਕਲੱਬਾਂ, ਨੌਜਵਾਨ ਤੇ ਸੁਸਾਇਟੀ ਵਲੋਂ ਆਪਣੇ ਪੱਧਰ 'ਤੇ ਲੰਗਰ ਸੇਵਾ ਨਿਭਾ ਰਹੀਆਂ ਹਨ | ਸ਼ਹਿਰ ਵਿਚ ਇਸ ਗੱਲ ਦੀ ਚਰਚਾ ਹੈ ਕਿ ਜਦੋਂ ਸਿਆਸੀ ਲੋਕ ਕਈ ਮਹੀਨੇ ਪਹਿਲਾਂ ਵੱਡੀਆਂ ਵੱਡੀਆਂ ਰਾਜਸੀ ਰੈਲੀਆਂ ਕਰ ਰਹੇ ਸਨ ਤਾਂ ਫ਼ਿਰ ਮੇਲੇ 'ਤੇ ਪਾਬੰਦੀ ਕਿਉਂ |
ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਆਗਮਨ ਪੁਰਬ 'ਤੇ ਹੀ ਸ਼ਹਿਰ ਦੀ ਦਿਖ ਸੰਵਾਰੀ ਜਾਂਦੀ ਰਹੀ ਹੈ ਤਾਂ ਫ਼ਿਰ ਇਸ ਵਾਰ ਪ੍ਰਸ਼ਾਸਨ ਇਸ ਪਾਸੇ ਤੋਂ ਕਿਉਂ ਘੇਸਲ ਮਾਰੀ ਬੈਠਾ ਹੈ | ਇਸ ਪ੍ਰਤੀ ਲੋਕਾਂ 'ਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ | ਹਾਕਮ ਸਰਕਾਰ ਨੇ ਵੀ ਇਸ ਮੇਲੇ ਪ੍ਰਤੀ ਕੋਈ ਦਿਲਪਸਪੀ ਨਹੀਂ ਦਿਖਾਈ | ਭਾਵੇਂ ਇਹ ਵਿਰਾਸਤੀ ਮੇਲਾ ਐਲਾਨਿਆ ਗਿਆ ਹੈ ਪਰ ਇਸ ਵਾਰ ਅਜਿਹਾ ਕੋਈ ਵੀ ਉਪਰਲਾ ਨਹੀਂ ਕੀਤਾ ਗਿਆ ਜਿਸ ਨਾਲ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ |
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਕਰਮਚਾਰੀਆਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ, ਸਰਕਾਰੀ ਦਫ਼ਤਰਾਂ 'ਚ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਵੱਖ-ਵੱਖ ਵਿਭਾਗਾਂ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਜ਼ਿਲ੍ਹਾ ਵਣ ਵਿਭਾਗ ਦੇ ਵਿਸ਼ੇਸ ਸਹਿਯੋਗ ਨਾਲ 15 ਹਜ਼ਾਰ ਬੂਟੇ ਸਥਾਨਕ ਕਿਲਾ ਮੁਬਾਰਕ ਚੌਕ ਵਿਖੇ ਵੰਡੇ ...
ਬਰਗਾੜੀ, 22 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਕੌਮੀ ਸ਼ਾਹ ਮਾਰਗ ਨੰ: 54 ਉੱਪਰ ਭਾਂਵੇ ਕਈ ਸ਼ਹਿਰਾਂ ਕਸਬਿਆਂ ਵਿਚ ਭਰਵੇਂ ਪੁਲ ਬਣੇ ਹੋਏ ਹਨ ਜਿਸ ਕਰਕੇ ਆਵਾਜਾਈ ਵਿਚ ਕੋਈ ਰੁਕਾਵਟ ਨਹੀਂ ਆਉਂਦੀ ਪਰ ਪਿੰਡ ਦੀਆਂ ਲਿੰਕ ਸੜਕਾਂ ਦੀ ਕਰਾਸਿੰਗ 'ਤੇ ਪੁਲ ਨਹੀਂ ਬਣੇ ਹੋਏ ਇਥੇ ...
ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)- ਡੀ.ਸੀ. ਦਫ਼ਤਰ ਫ਼ਰੀਦਕੋਟ ਦੇ ਕਰਮਚਾਰੀਆਂ ਵਲੋਂ ਅੱਜ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਪਈਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਨਾ ਮੰਨਣ ਦੇ ਰੋਸ ਵਜੋਂ ਮੁਕੰਮਲ ਕਲਮ-ਛੋੜ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਜਿਥੇ ਪੰਜਾਬ ਮੰਤਰੀ ਮੰਡਲ ਵਿਚ ਫ਼ੇਰਬਦਲ ਹੋਣ ਨਾਲ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀ ਦੀ ਆਸ ਬੱਝੀ ਸੀ ਉੱਥੇ ਹੀ ਕੋਰੋਨਾ ਮਹਾਂਮਾਰੀ ਦੌਰਾਨ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ: ਕੁਲਬੀਰ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਫ਼ਰੀਦਕੋਟ ਵਿਖੇ ਸਰਕਾਰੀ ਹੈਮਿਓਪੈਥੀ ਡਿਸਪੈਂਸਰੀ ਵਿਖੇ ਪੋਸ਼ਣ ਅਭਿਆਨ ਤਹਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਫ਼ਰੀਦਕੋਟ ਹੋਮਿਓਪੈਥੀ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2021 'ਤੇ ਪੰਜਾਬ ਵਿਚ ਚੱਲ ਰਹੀ ਕਾਂਗਰਸ ਸਰਕਾਰ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਆਪਣੇ ਸਾਥੀਆਂ ਸਮੇਤ ਫ਼ਰੀਦ ਜੀ ਦੇ ਚਰਨਛੋਹ ਧਾਰਮਿਕ ਇਤਿਹਾਸਿਕ ਅਸਥਾਨ ਟਿੱਲਾ ਬਾਬਾ ਸ਼ੇਖ਼ ਫ਼ਰੀਦ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ-2021 ਦੇ ਦੂਸਰੇ ਦਿਨ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ...
ਫ਼ਰੀਦਕੋਟ, 22 ਸਤੰਬਰ (ਸਤੀਸ਼ ਬਾਗ਼ੀ)- ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਲਾਲ ਸਿੰਘ ਗੋਲੇਵਾਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਲਾਲ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਅੱਜ ਅਸ਼ੋਕਾ ਚੱਕਰ ਹਾਲ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਦੇ ਆਦੇਸ਼ ...
ਕੋਟਕਪੂਰਾ, 22 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਸੰਦੀਪ ਸਿੰਘ ਸੰਨੀ ਬਰਾੜ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਅਤੇ ਭਾਈ ਰਾਹੁਲ ਸਿੰਘ ਸਿੱਧੂ ਹਲਕਾ ਇੰਚਾਰਜ ਕੋਟਕਪੂਰਾ ਦੀ ਅਗਵਾਈ ਵਾਲੀਆਂ ਟੀਮਾਂ ਨੇ ਸ਼ਹਿਰ ਕੋਟਕਪੂਰਾ ਦੇ ਕੁਝ ਚੋਣਵੇਂ ਪੱਤਰਕਾਰਾਂ ਦਾ ਵਿਸ਼ੇਸ਼ ...
ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)- ਕਿਰਤੀ ਕਿਸਾਨ ਯੂਨੀਅਨ ਵਲੋਂ ਨਰਮਾ ਪੱਟੀ ਵਿਚ ਨਕਲੀ ਬੀਟੀ ਬੀਜ ਤੇ ਕੀਟਨਾਸ਼ਕਾਂ ਕਰਕੇ ਖ਼ਰਾਬ ਹੋਈ ਹਜ਼ਾਰਾਂ ਏਕੜ ਨਰਮੇ ਦੀ ਫ਼ਸਲ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਪੰਜਾਹ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਤੇ ਨਕਲੀ ਬੀਜ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਫ਼ਰੀਦਕੋਟ ਵਲੋਂ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਫ਼ਰੀਦਕੋਟ ਸ਼ਹਿਰ ਵਿਚ ਚੱਲ ਰਿਹਾ ਹੈ ਜਿਸ ਕਾਰਨ ਜ਼ਿਲ੍ਹਾ ਫ਼ਰੀਦਕੋਟ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਤਿੰਨ ਦਿਨਾਂ ਲਈ ਬੰਦ ਕੀਤੀ ਜਾਵੇਗੀ | ਇਸ ਲਈ ਪੀਣ ...
ਬਰਗਾੜੀ, 22 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਕਿਸਾਨ ਜਥੇਬੰਦੀਆਂ ਅਤੇ ਹੋਰ ਬੁੱਧੀਜੀਵੀ ਵਰਗ ਕਿਸਾਨਾਂ ਅਤੇ ਇਸ ਨਾਲ ਜੁੜੇ ਸਮੂਹ ਕਾਰੋਬਾਰੀਆਂ ਨੂੰ ਉਸ ਸਮੇਂ ਤੋਂ ਸੁਚੇਤ ਕਰਦੀਆਂ ਆ ਰਹੀਆਂ ਹਨ ਜਦੋਂ ਤੋਂ ਖੇਤੀ ਕਿਸਾਨੀ ਨੂੰ ਬਹੁ-ਕੌਮੀ ਕੰਪਨੀਆਂ ਦੇ ਹੱਥਾਂ 'ਚ ...
ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਬੀੜ ਚਹਿਲ ਤੋਂ ਨਾਜਾਇਜ਼ ਅਸਲੇ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮੁਲਜ਼ਮ ਪਾਸੋਂ ਇਕ ਦੇਸੀ ਪਿਸਟਲ 32 ਬੋਰ ਤੇ ਤਿੰਨ ਰੌਂਦ ਜਿੰਦਾ ਬਰਾਮਦ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਅੱਜ ਚੌਥੇ ਦਿਨ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਗਤਕਾ ਕੱਪ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਗਤਕਾ ਟੀਮਾਂ ਨੇ ਭਾਗ ਲਿਆ | ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਜੀ ਦੀ ਯਾਦ 'ਚ ਹਰ ਸਾਲ ਮਨਾਇਆ ਜਾਣ ਵਾਲਾ ਬਾਬਾ ਸ਼ੇਖ਼ ਫ਼ਰੀਦ ਜੀ ਆਗਮਨ ਪੁਰਬ ਇਸ ਸਾਲ ਭਾਵੇਂ ਕੋਰੋਨਾ ਕਾਲ ਦੇ ਚੱਲਦੇ ਸਿਰਫ਼ ਧਾਰਮਿਕ ਪ੍ਰੋਗਰਾਮਾਂ ਤੱਕ ਹੀ ਸੀਮਤ ਰੱਖਿਆ ਗਿਆ ਹੈ ਪਰ ਫਿਰ ਵੀ ਹਜ਼ਾਰਾਂ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਸਰਕਾਰ, ਪ੍ਰਸੋਨਲ ਤੇ ਪ੍ਰਬੰਧਕੀ ਸੁਧਾਰ ਵਿਭਾਗ (ਜਨਰਲ ਅਮਲਾ ਸ਼ਾਖਾ) ਚੰਡੀਗੜ੍ਹ ਦੇ ਪੱਤਰ ਰਾਹੀਂ ਮਿਲੇ ਅਧਿਕਾਰਾਂ ਦੀ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ-2021 ਨੂੰ ਸਮਰਪਿਤ 'ਬਾਬਾ ਫ਼ਰੀਦ ਜੀ ਦੀ ਜੀਵਨੀ ਤੇ ਸਿੱਖਿਆਵਾਂ' ਨਾਲ ਸਬੰਧਤ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਹਰਮਨਪ੍ਰੀਤ ਕੌਰ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਬੀ.ਕੇ.ਯੂ. ਕਾਦੀਆਂ ਦੀ ਇਕ ਮੀਟਿੰਗ ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਨਰਲ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਖੇ ਹੋਈ ਜਿਸ ਵਿਚ 27 ਸਤੰਬਰ 2021 ਨੂੰ ਸੁਯੰਕਤ ਕਿਸਾਨ ...
ਜੈਤੋ, 22 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁੁਰ ਬਲਾਕ ਜੈਤੋ ਵਲੋਂ ਸਥਾਨਕ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਦੀ ਖਸਤਾ ਹਾਲਤ ਦੇ ਚੱਲਦਿਆਂ ਸਥਾਨਕ ਐੱਸ.ਡੀ.ਐਮ ਦੇ ਦਫ਼ਤਰ ਅੱਗੇ ਰੋਸ ਧਰਨਾ ਅਣਮਿਥੇ ਸਮੇਂ ਲਈ ਲਗਾ ਕੇ ਪੰਜਾਬ ...
ਕੋਟਕਪੂਰਾ, 22 ਸਤੰਬਰ (ਮੇਘਰਾਜ, ਮੋਹਰ ਗਿੱਲ)- ਸਾਲ 2019 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਪੁਲਿਸ ਪਰਚੇ ਕੀਤੇ ਗਏ ਸਨ | ਇਸ ਸਬੰਧੀ ਅੱਜ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਡੀ.ਐਸ.ਪੀ ਕੋਟਕਪੂਰਾ ਰਮਨਦੀਪ ਸਿੰਘ ਭੁੱਲਰ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ...
ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਅਚਾਨਕ ਕੀਤੀ ਗਈ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਪਾਸੋਂ ਚਾਲੂ ਹਾਲਤ 'ਚ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਜੇਲ੍ਹ ਅਧਿਕਾਰੀਆਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX