ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਵੇਂ ਪੰਜਾਬ ਦੀਆਂ ਮੰਡੀਆਂ 'ਚੋਂ ਪਰਮਲ ਝੋਨੇ ਦੀ ਸਰਕਾਰੀ ਸਮਰਥਨ ਮੁੱਲ 'ਤੇ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਪਰ ਪੰਜਾਬ ਦੀਆਂ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਚੱੁਕੀ ਹੈ | ਜਾਣਕਾਰੀ ਅਨੁਸਾਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ 'ਚ ਕਰੀਬ 2 ਲੱਖ 50 ਹਜਾਰ ਬੋਰੀ ਪਰਮਲ ਝੋਨਾ ਆ ਚੁੱਕਾ ਹੈ | ਅਣ-ਅਧਿਕਾਰਤ ਤੌਰ 'ਤੇ ਜਾਣਕਾਰੀ ਅਨੁਸਾਰ ਇਹ ਪਰਮਲ ਝੋਨਾ ਨਿੱਜੀ ਵਪਾਰੀਆਂ ਵਲੋਂ ਸਰਕਾਰੀ ਖ਼ਰੀਦ ਮੁੱਲ ਤੋਂ ਘੱਟ ਕੀਮਤ 'ਤੇ ਖ਼ਰੀਦਿਆ ਜਾ ਰਿਹਾ ਹੈ | ਇਸ ਦਰਮਿਆਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਤੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਖੰਨਾ 'ਚ ਹੁਣ ਤੱਕ ਕਰੀਬ 6300 ਬੋਰੀ ਪਰਮਲ ਝੋਨਾ ਆ ਚੁੱਕਾ ਹੈ, ਪਰ ਅਜੇ ਤੱਕ ਇਸ 'ਚੋਂ ਨਿੱਜੀ ਵਪਾਰੀਆਂ ਵਲੋਂ ਸਿਰਫ਼ 50 ਬੋਰੀਆਂ ਝੋਨੇ ਦੀ ਖ਼ਰੀਦ ਸਰਕਾਰੀ ਖ਼ਰੀਦ ਮੁੱਲ 1960 ਰੁਪਏ ਪ੍ਰਤੀ ਕੁਇੰਟਲ ਦੇ ਭਾਅ 'ਤੇ ਕੀਤੀ ਗਈ ਹੈ | ਮੰਡੀ 'ਚ ਹੁਣ ਤੱਕ 16 ਹਜਾਰ 155 ਕੁਇੰਟਲ ਬਾਸਮਤੀ ਝੋਨੇ ਦੀ ਆਮਦ ਹੋਈ ਹੈ | ਜੋ ਲਗਪਗ ਸਾਰਾ ਹੀ ਨਿੱਜੀ ਵਪਾਰੀਆਂ ਵਲੋਂ ਖ਼ਰੀਦ ਲਿਆ ਗਿਆ ਹੈ | ਇਸ ਵਾਰ ਬਾਸਮਤੀ ਝੋਨਾ ਪਿਛਲੀ ਵਾਰ ਨਾਲੋਂ ਕਾਫੀ ਮਹਿੰਗੇ ਭਾਅ ਵਿਕ ਰਿਹਾ ਹੈ | ਪਿਛਲੀ ਵਾਰ ਬਾਸਮਤੀ ਝੋਨੇ ਦੀ 1509 ਕਿਸਮ 2000 ਤੋਂ 2400 ਰੁਪਏ ਪ੍ਰਤੀ ਕੁਇੰਟਲ ਵਿਕਦੀ ਰਹੀ ਜਦਕਿ ਇਸ ਵਾਰ ਇਹ ਝੋਨਾ 2700 ਤੋਂ 3200 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ |
42 ਹਜ਼ਾਰ ਕਰੋੜ ਰੁਪਏ ਦੀ ਮੰਗੀ ਕਰਜ਼ਾ ਹੱਦ
ਇਸ ਸਾਲ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਝੋਨੇ ਦੀ ਖ਼ਰੀਦ ਦੇ ਟੀਚੇ 202 ਲੱਖ ਮੀਟਰਕ ਟਨ ਤੋਂ ਘਟਾ ਕੇ 192 ਲੱਖ ਮੀਟਰਕ ਟਨ ਕਰ ਦਿੱਤਾ ਹੈ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਰਿਜ਼ਰਵ ਬੈਂਕ ਤੋਂ ਝੋਨੇ ਦੀ ਖ਼ਰੀਦ ਲਈ 42 ਹਜਾਰ ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਦੀ ਮੰਗ ਕੀਤੀ ਹੈ, ਜਿਸ 'ਚੋਂ 36 ਹਜਾਰ ਕਰੋੜ ਰੁਪਏ ਅਕਤੂਬਰ ਮਹੀਨੇ ਲਈ ਤੇ 6 ਹਜਾਰ ਕਰੋੜ ਰੁਪਏ ਨਵੰਬਰ ਮਹੀਨੇ ਲਈ ਮੰਗੇ ਗਏ ਹਨ |
ਮੰਡੀਆਂ 'ਚ ਖ਼ਰੀਦ ਦੇ ਪ੍ਰਬੰਧ ਮੁਕੰਮਲ-ਲਾਲ ਸਿੰਘ/ਕਾਲੜਾ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੇ ਉਪ ਚੇਅਰਮੈਨ ਵਿਜੈ ਕਾਲੜਾ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |
ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਵੇਰੇ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚ ਕੇ ਸ਼ਹੀਦੀ ਸਮਾਰਕ ਸੈਂਟਰਲ ਵਿਸਟਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਉਹ ਰੁਝੇਵਿਆਂ ਕਾਰਨ ਬਾਗ਼ 'ਚ ਮੌਜੂਦ ...
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਮਹਾਂਮਾਰੀ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤੇ ਪ੍ਰਦਰਸ਼ਨ ਦੇ ਮਾਮਲੇ 'ਚ ਅਦਾਲਤ ਨੇ ਬੈਂਸ ਤੇ ...
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਜਨਰਲ ਸਕੱਤਰ ਤੇ ਵਿਧਾਇਕ ਪਰਗਟ ਸਿੰਘ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਦੀ ਚੋਣ ਦੌਰਾਨ ਧਰਮ ਤੇ ਜਾਤ ਦੀ ਰਾਜਨੀਤੀ ਦੇ ਉਭਾਰ ਨੂੰ ਸੂਬੇ ਲਈ ਘਾਤਕ ਦੱਸਦੇ ਹੋਏ ਕਿਹਾ ਕਿ ਇਹ ਰਾਜ ਦੇ ...
ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 94 ਮੈਂਬਰੀ ਸੈਨੇਟ ਲਈ 36 ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ, ਜਿਸ 'ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਕਾਂਗਰਸੀਆਂ ਵਲੋਂ ਉਤਾਰਨੇ ਸ਼ੁਰੂ ਹੋ ਗਏ ਸਨ, ਪਰ ਹੁਣ ਸਰਕਾਰੀ ਤੌਰ 'ਤੇ ਸਾਬਕਾ ਮੁੱਖ ਮੰਤਰੀ ਦੀ ਫ਼ੋਟੋ ਵਾਲੀ ਪ੍ਰਚਾਰ ਸਮੱਗਰੀ ਉਤਾਰਨ ਦੇ ...
ਬਟਾਲਾ, 22 ਸਤੰਬਰ (ਕਾਹਲੋਂ)-ਪੰਜਾਬ ਦੀ ਕਾਂਗਰਸ ਸਰਕਾਰ 'ਚ ਆਏ ਬਦਲਾਅ ਤੋਂ ਬਾਅਦ ਬਟਾਲਾ 'ਚ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਮੁੜ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ | ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਕਰੀਬ ਮਹੀਨਾ ਪਹਿਲਾਂ ਤਿ੍ਪਤ ਰਜਿੰਦਰ ਸਿੰਘ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ) -ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬੀਤੇ ਦਿਨ ਦਿਲ ਦਾ ਦੌਰਾ ਪੈ ਜਾਣ ਕਰਕੇ, ਉਨ੍ਹਾਂ ਨੂੰ ਜਲੰਧਰ ਦੇ ਆਕਸਫੋਰਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਫਿਲਹਾਲ ਉਨ੍ਹਾਂ ਦੀ ...
ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 22 ਸਤੰਬਰ-ਕਾਂਗਰਸ ਦੀ ਸਿਆਸਤ 'ਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ੍ਹ ਦੇ ਦੋਵੇਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਨੂੰ ਦੁਬਾਰਾ ਕੈਬਨਿਟ ਮੰਤਰੀ ਦੇ ...
ਬਟਾਲਾ, 22 ਸਤੰਬਰ (ਕਾਹਲੋਂ)-ਪਦਉਨਤ ਹੋਏ ਖੇਤੀਬਾੜੀ ਵਿਸਥਾਰ ਅਫਸਰਾਂ ਵਲੋਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ | ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਸਿਮਰਨਜੀਤ ਸਿੰਘ ਪ੍ਰਧਾਨ, ਅਰਜਿੰਦਰ ਸਿੰਘ, ਰਣਜੀਤ ਸਿੰਘ, ਜਸਦੀਪ ਸਿੰਘ, ...
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਮਾਗਮ 'ਚ ਪੁੱਜੇ ਸ਼੍ਰੋਮਣੀ ...
ਜਲੰਧਰ, 22 ਸਤੰਬਰ (ਅਜੀਤ ਬਿਊਰੋ)-ਖੇਤੀ ਕਾਨੂੰਨ ਖਿਲਾਫ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵਲੋਂ ਸੰਤ ਸਮਾਜ, ਕਾਰੋਬਾਰੀ, ਵਪਾਰੀ, ਸਨਅੱਤਕਾਰਾਂ, ਕਿਸਾਨਾਂ, ਮਜ਼ਦੂਰਾਂ, ਪੰਥਕ ...
ਮਾਨਸਾ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਲਵਾ ਖੇਤਰ ਦੇ ਜ਼ਿਲਿ੍ਹਆਂ ਤੋਂ ਇਲਾਵਾ ਹਰਿਆਣਾ ਦੇ ਨਰਮਾ ਪੱਟੀ ਵਾਲੇ ਖੇਤਰ 'ਚ ਗੁਲਾਬੀ ਸੁੰਡੀ ਦਾ ਭਿਆਨਕ ਹਮਲਾ ਹੋ ਗਿਆ ਹੈ | ਸਭ ਤੋਂ ਜ਼ਿਆਦਾ ਮਾਰ ਮਾਨਸਾ ਤੇ ਬਠਿੰਡਾ ਜ਼ਿਲ੍ਹੇ 'ਚ ਪਈ ਹੈ, ਜਿਸ ਕਾਰਨ ਕਿਸਾਨਾਂ ਨੇ ...
ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਗੁਰੂ ਨਾਨਕ ਦੇਵ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ...
ਲੌਂਗੋਵਾਲ-ਸਿੱਖਾਂ ਦੇ ਸਿਰਮੌਰ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਲੌਂਗੋਵਾਲ ਦਾ ਜਨਮ 18 ਅਪ੍ਰੈਲ 1822 ਨੂੰ ਪਿੰਡ ਲੌਂਗੋਵਾਲ ਵਿਖੇ ਪਿਤਾ ਭਾਗ ਸਿੰਘ ਗ੍ਰਹਿ ਵਿਖੇ ਮਾਤਾ ਦੇਸਾਂ (ਦੇਸ ਕੌਰ) ਦੀ ਕੁੱਖੋਂ ਹੋਇਆ | ਗਿਆਨੀ ਜੀ ਨੇ ਬਚਪਨ ਵਿਚ ਹੀ ਗੁਰਬਾਣੀ ਸਿੱਖਣੀ ਆਰੰਭ ਕਰ ...
ਸਮਾਲਸਰ, 22 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਵਲੋਂ ਪੰਜਾਬ ਸਿਵਲ ਸਰਵਿਸਜ਼ ਪ੍ਰੀਖਿਆ ਪੀ.ਸੀ.ਐਸ. (ਸਿਵਲ) ਦੇ ਐਲਾਨੇ ਨਤੀਜੇ 'ਚੋਂ ਕਸਬਾ ਸਮਾਲਸਰ (ਮੋਗਾ) ਦੀ ਉਪਿੰਦਰਜੀਤ ਕੌਰ ਬਰਾੜ ਸਪੁੱਤਰੀ ਪੰਜਾਬੀ ਮਾਸਟਰ ਸਵਰਨ ...
ਰਾਮਪੁਰਾ-ਖੇਡ ਜਗਤ ਦਾ ਆਸਮਾਨੋਂ ਟੁੱਟਿਆ ਚਮਕਦਾ ਸਿਤਾਰਾ ਨਮਨਵੀਰ ਸਿੰਘ ਬਰਾੜ ਵਿਲੱਖਣ ਵਿਅਕਤੀਤਵ ਦਾ ਮਾਲਕ ਸੀ | ਮਾਤਾ ਹਰਪ੍ਰੀਤ ਬਾਨੋ ਦੀ ਕੁੱਖੋਂ ਪਿਤਾ ਜ਼ੈਲਦਾਰ ਅਰਵਿੰਦਰ ਸਿੰਘ ਬਰਾੜ ਦੇ ਘਰ ਜਨਮੇ ਨਮਨਵੀਰ ਨੇ ਮੁਢਲੀ ਪੜ੍ਹਾਈ ਸੇਂਟ ਜੋਨਜ ਹਾਈ ਸਕੂਲ ...
ਚੰਡੀਗੜ੍ਹ, 22 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ 'ਚ ਕਈ ਅਹੁਦੇ ਭਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਈ ਜਾਣ ਵਾਲੀ ਪ੍ਰੀਖਿਆ 'ਚ ਇਕ ਉਮੀਦਵਾਰ ਵਲੋਂ ਕਮਿਸ਼ਨ ਦੇ ਇਕ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਦਾਇਰ ਪਟੀਸ਼ਨ ...
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਦੇ ਬਾਈਪਾਸ ਸਥਿਤ ਸਿਵਲ ਹਸਪਤਾਲ 'ਚੋਂ ਇਕ ਨਵਾਂ ਰਸਤਾ ਨਿੱਜੀ ਕਾਲੋਨੀ 'ਚੋਂ ਕੱਢਣ ਨੰੂ ਲੈ ਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਪ੍ਰਸ਼ਾਸਨ ਤੇ ...
ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ਿਆਂ ਦਰਮਿਆਨ ਅਕਤੂਬਰ ਤੋਂ ਦੇਸ਼ 'ਚ 12 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਜਾਵੇਗਾ | ਅਕਤੂਬਰ 'ਚ ਕੈਡਿਲਾ ਦੀ ਜਾਯਕੋਵ ਡੀ ਲਾਂਚ ਕੀਤੀ ਜਾਵੇਗੀ, ਜਿਸ ਦੀ ਐਮਰਜੈਂਸੀ ਵਰਤੋਂ ਲਈ ...
ਚੰਡੀਗੜ੍ਹ, 22 ਸਤੰਬਰ (ਰਾਮ ਸਿੰਘ ਬਰਾੜ)-ਚੰਡੀਗੜ੍ਹ ਸ਼ਹਿਰ 'ਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਨ ਦਾ ਰਸਤਾ ਸਾਫ ਹੋ ਗਿਆ ਹੈ | ਇਸ ਦੇ ਨਾਲ ਹੀ ਵਰਤਮਾਨ ਵਿਧਾਨ ਭਵਨ ਅਤੇ ਪੰਜਾਬ ਯੂਨੀਵਰਸਿਟੀ 'ਚ ਵੀ ਹਰਿਆਣਾ ਨੂੰ ਪੂਰੀ ਹਿੱਸੇਦਾਰੀ ਮਿਲਣ ਵਾਲੀ ਹੈ | ਲੰਬੇ ਸਮੇਂ ਤੋਂ ...
ਚੰਡੀਗ਼ੜ੍ਹ, 22 ਸਤੰਬਰ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ | ਮੁੱਖ ਮੰਤਰੀ ਚੰਨੀ ਆਪਣੇ ਨਾਲ ਮਠਿਆਈ ਲੈ ਕੇ ਪਹੁੰਚੇ ਸਨ | ਉਨ੍ਹਾਂ ਨੇ ਹਰਿਆਣਾ ਦੇ ...
ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ)- ਆਮ ਆਦਮੀ ਪਾਰਟੀ 'ਆਪ' ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਮੰਤਰੀ ਮੰਡਲ ਦੇ ਪੰਜ ਮਹਾਂ ਦਾਗ਼ੀ ਮੰਤਰੀਆਂ 'ਤੇ ਮੁਕੱਦਮੇ ਦਰਜ ਕਰਕੇ ...
ਅੰਮਿ੍ਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅੰਮਿ੍ਤਸਰ ਦੀ ਆਪਣੀ ਪਲੇਠੀ ਫੇਰੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਤੋਹਫਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਨਵੀਂ ਦਿੱਲੀ, 22 ਸਤੰਬਰ (ਏਜੰਸੀ)- ਲੋਕ ਸਭਾ ਸਕੱਤ੍ਰੇਤ ਵਲੋਂ ਜਾਰੀ ਸਰਕੂਲਰ ਅਨੁਸਾਰ ਸੰਸਦੀ ਸਥਾਈ ਕਮੇਟੀਆਂ 'ਚ ਮੈਂਬਰਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪਿਛਲੇ ਇਕ ਸਾਲ ਦੌਰਾਨ ਸੰਸਦੀ ਕਮੇਟੀਆਂ ਦੁਆਰਾ ਕੀਤੀਆਂ ਬੈਠਕਾਂ ਦੀ ...
ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਸਰਕਾਰੀ ਪ੍ਰਕਿਰਿਆ ਨੂੰ ਅਦਾਲਤਾਂ ਦੇ ਹੁਕਮਾਂ ਮੁਤਾਬਿਕ ਚੱਲਣਾ ਹੋਵੇਗਾ | ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਰਲ ਦੇ ਅਧਿਕਾਰੀਆਂ ਨੂੰ ਫਿਟਕਾਰ ਲਗਾਉਂਦੇ ਹੋਏ ਇਹ ਗੱਲ ਕਹੀ | ਸੁਪਰੀਮ ਕੋਰਟ ਨੇ 28 ਸਾਲ ਤੋਂ ਜੇਲ੍ਹ 'ਚ ਬੰਦ ਦੋ ...
ਨਵੀਂ ਦਿੱਲੀ, 22 ਸਤੰਬਰ (ਏਜੰਸੀ)- ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਐਨ.ਡੀ.ਐਮ.ਏ. (ਕੌਮੀ ਆਫਤ ਪ੍ਰਬੰਧਨ ਅਥਾਰਿਟੀ) ਨੇ ਕੋਵਿਡ-19 ਨਾਲ ਜਾਨ ਗਵਾ ਚੁੱਕੇ ਲੋਕਾਂ ਦੇ ਪਰਿਵਾਰਾਂ ਨੂੰ 50,000 ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦੀ ...
ਵਸ਼ਿੰਗਟਨ, 22 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਕੋਵਿਡ-19 ਸੰਮੇਲਨ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਕੌਮਾਂਤਰੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੱਖ-ਵੱਖ ਦੇਸ਼ ਆਪਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX