ਕੁਹਾੜਾ, 22 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ ਰੋਡ ਕੁਹਾੜਾ ਵਿਖੇ ਬੱਸ ਹੇਠਾਂ ਆਉਣ ਕਾਰਨ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ | ਚੌਕੀ ਈਸ਼ਵਰ ਕਲੌਨੀ ਦੀ ਪੁਲਿਸ ਨੂੰ ਜਾਣਕਾਰੀ ਦੇਣ ਸਮੇਂ ਮਿ੍ਤਕ ਦੇ ਪਿਤਾ ਲਖਵੀਰ ਸਿੰਘ ਲੱਖੀ ਪੁੱਤਰ ਭਾਗ ਸਿੰਘ ਵਾਸੀ ਘੁਮੈਤ ਨੇ ਦੱਸਿਆ ਮੈਂ ਤੇ ਮੇਰਾ ਬੇਟਾ ਨਰਿੰਦਰ ਸਿੰਘ ਦੋਨੋਂ ਕਿਸੇ ਕੰਮ ਲਈ ਕੁਹਾੜੇ ਤੋਂ ਸਾਹਨੇਵਾਲ ਸ਼ਹਿਰ ਵੱਖੋ ਵੱਖਰੇ ਮੋਟਰਸਾਈਕਲਾਂ 'ਤੇ ਜਾ ਰਹੇ ਸੀ, ਮੇਰਾ ਬੇਟਾ ਨਰਿੰਦਰ ਸਿੰਘ ਮੋਟਰਸਾਈਕਲ 'ਤੇ ਮੇਰੇ ਅੱਗੇ ਜਾ ਰਿਹਾ ਸੀ ਤੇ ਜਦੋਂ ਅਸੀਂ ਸਾਹਨੇਵਾਲ ਰੋਡ ਕੁਹਾੜਾ ਨੇੜੇ ਲਾਲੀ ਦਫ਼ਤਰ ਪੁੱਜੇ ਤਾਂ ਕੁਹਾੜਾ ਸਾਈਡ ਤੋਂ ਤੇਜ਼ ਰਫ਼ਤਾਰ ਆ ਰਹੀ ਬੱਸ ਨੇ ਮੇਰੇ ਬੇਟੇ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ ਜਿਸ ਨਾਲ ਮੋਟਰਸਾਈਕਲ ਦਾ ਬੈਲੈਂਸ ਵਿਗੜਨ 'ਤੇ ਉਹ ਸੜਕ 'ਤੇ ਡਿਗ ਪਿਆ ਤੇ ਬੱਸ ਦੀ ਡਰਾਈਵਰ ਸਾਈਡ ਵਾਲਾ ਟਾਇਰ ਮੇਰੇ ਬੇਟੇ ਦੇ ਉੱਪਰ ਚੜ੍ਹ ਗਿਆ ¢ ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਇਸ ਬੱਸ ਦੇ ਨਾਮਾਲੂਮ ਚਾਲਕ ਵਲੋਂ ਇਕ ਹੋਰ ਅੱਗੇ ਆਉਂਦੇ ਮੋਟਰਸਾਈਕਲ ਆਪਣੀ ਲਪੇਟ ਵਿਚ ਲੈ ਲਿਆ | ਜਿਸਦੀ ਪਹਿਚਾਣ ਪਰਵੀਨ ਕੁਮਾਰ ਵਜੋਂ ਹੋਈ, ਦੋਵਾਂ ਨੂੰ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ | ਜਿੱਥੇ ਡਾਕਟਰਾਂ ਵਲੋਂ ਮੇਰੇ ਬੇਟੇ ਨਰਿੰਦਰ ਸਿੰਘ ਨੂੰ ਮਿ੍ਤਕ ਐਲਾਨ ਕਰ ਦਿੱਤਾ ਜਦਕਿ ਦੂਸਰਾ ਪਰਵੀਨ ਕੁਮਾਰ ਜੇਰੇ ਇਲਾਜ ਹੈ ¢ ਬੱਸ ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ¢ ਪੁਲਿਸ ਨੇ ਮਿ੍ਤਕ ਦੇ ਪਿਤਾ ਲਖਵੀਰ ਸਿੰਘ ਲੱਖੀ ਦੇ ਬਿਆਨਾਂ ਦੇ ਆਧਾਰ 'ਤੇ ਲਾਪਰਵਾਹੀ ਤੇ ਅਣਗਹਿਲੀ ਨਾਲ ਟੱਕਰ ਮਾਰਨ ਵਾਲੇ ਝੱਜ ਬੱਸ ਕੋਚ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਮਾਛੀਵਾੜਾ ਸਾਹਿਬ, 22 ਸਤੰਬਰ (ਮਨੋਜ ਕੁਮਾਰ)-ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡੇਂਗੂ ਬਹੁਤ ਹੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਹਾਲਾਂਕਿ ਵੱਖ-ਵੱਖ ਖੇਤਰਾਂ ਵਿਚ ਇਸ ਨਾਲ ਗ੍ਰਸਤ ਮਰੀਜ਼ਾਂ ਦੀ ਸੰਖਿਆ ਦਾ ਆਂਕੜਾ ਵੀ ਅਲੱਗ-ਅਲੱਗ ਹੈ, ਪਰ ਫਿਲਹਾਲ ਮਾਛੀਵਾੜਾ ...
ਮਾਛੀਵਾੜਾ ਸਾਹਿਬ, 22 ਸਤੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਪੁਲਿਸ ਵਲੋਂ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਨੂੰ 22 ਗ੍ਰਾਮ ਸਮੈਕ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ | ਥਾਣਾ ਮੁਖੀ ਡੀ. ਐੱਸ. ਪੀ. ਮਾਨਵਜੀਤ ਸਿੱਧੂ ਨੇ ਦੱਸਿਆ ਕਿ ਸਬ-ਇੰਸਪੈਕਟਰ ਜਗਜੀਤ ਸਿੰਘ ...
ਮਾਛੀਵਾੜਾ ਸਾਹਿਬ, 22 ਸਤੰਬਰ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਰਾਣਵਾਂ ਵਿਚ ਲੱਗੇ ਸਰਕਾਰੀ ਨਲਕੇ ਨੂੰ ਹੀ ਜਦੋਂ ਕਿਸੇ ਨੌਜਵਾਨ ਨੇ ਜਾਣ ਬੁੱਝ ਕੇ ਆਪਣੀ ਲੱਗੀ ਜਗ੍ਹਾ ਤੋਂ ਪੁੱਟ ਸੁੱਟਿਆ ਤੇ ਸਮਾਨ ਨੂੰ ਵੀ ਖ਼ੁਰਦ ਬਰਦ ਕਰ ਦਿੱਤਾ | ਉਸ ਦੀ ਇਸ ਹਰਕਤ ਬਾਰੇ ਪਿੰਡ ਦੀ ...
ਖੰਨਾ, 22 ਸਤੰਬਰ (ਮਨਜੀਤ ਧੀਮਾਨ)-ਅਣਪਛਾਤੇ ਵਾਹਨ ਦੀ ਫ਼ੇਟ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਨੌਜਵਾਨ ਦੀ ਪਹਿਚਾਣ ਰਾਮੇਸ਼ ਕੁਮਾਰ ਵਾਸੀ ਬਿੱਲਾਂ ਵਾਸੀ ਛੱਪੜੀ ਖੰਨਾ ਵਜੋਂ ਹੋਈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਖੰਨਾ ਦੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ...
ਦੋਰਾਹਾ, 22 ਸਤੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਅੱਜ ਦੋਰਾਹਾ ਨਗਰ ਕੌਂਸਲ ਵਿਖੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ 'ਚ ਨਵ ਨਿਯੁਕਤ ਡੀ. ਐੱਸ. ਪੀ. ਪਾਇਲ ਦਵਿੰਦਰ ਕੁਮਾਰ ਅਤਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਪ੍ਰਧਾਨ ਪੱਪੂ ਨੇ ਡੀ. ਐੱਸ. ਪੀ. ...
ਬੀਜਾ, 22 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਪਾਰਟੀ ਨੇ ਪਹਿਲੀ ਵਾਰ ਇੱਕ ਐੱਸ. ਸੀ. ਪਰਿਵਾਰ ਨਾਲ ਸਬੰਧਿਤ ਤੇ ਉੱਚ ਦਰਜੇ ਦੇ ਕਾਬਲ ਤੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਦੀ ਕੁਰਸੀ ਤੇ ...
ਡੇਹਲੋਂ, 22 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਨਾਨਕਸਰ ਠਾਠ ਸ਼ੰਕਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਇਆ, ਜਿਸ ਦੌਰਾਨ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਆਮ ਆਦਮੀ ਪਾਰਟੀ ਹਲਕਾ ਖੰਨਾ ਦੀ ਮੀਟਿੰਗ ਵਿਚ ਖੰਨਾ ਦੇ ਹਲਕਾ ਇੰਚਾਰਜ ਤਰੁਨਪਰੀਤ ਸਿੰਘ ਸੌਦ ਦੀ ਅਗਵਾਈ ਵਿਚ ਹੋਈ | ਜਿਸ ਵਿਚ ਅਹੁਦੇਦਾਰਾਂ ਅਤੇ ਪਾਰਟੀ ਵਰਕਰ ਸ਼ਾਮਿਲ ਹੋਏ¢ ਇਸ ਮੀਟਿੰਗ ਵਿਚ ਕਾਂਗਰਸ ਸਰਕਾਰ ਦੀਆਂ ...
ਸਮਰਾਲਾ, 22 ਸਤੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਹਲਕਾ ਸਮਰਾਲਾ ਤੋਂ ਸ਼ੋ੍ਰ. ਅ. ਦਲ-ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਵਲੋਂ 2022 ਦੀਆਂ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਵਲੋਂ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀ ਜੇ. ਸੀ. ਬੀ. ਮਸ਼ੀਨ ਦੀ ਖ਼ਰੀਦ ਕੀਤੀ ਗਈ | ਇਸ ਮੌਕੇ ਕਮਲਜੀਤ ਸਿੰਘ ਲੱਧੜ, ਪ੍ਰਧਾਨ ਨਗਰ ਕੌਂਸਲ ਖੰਨਾ ਵਲੋਂ ਇਸ ਜੇ. ਸੀ. ਬੀ. ਮਸ਼ੀਨ ਦਾ ਉਦਘਾਟਨ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਵਿਖੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬ ਦਾਸ ਅਤੇ ਭਗਵਾਨ ਬਾਲਮੀਕੀ ਮੰਦਿਰ, ਧਰਮਸ਼ਾਲਾ ਦੇ ਪ੍ਰਧਾਨ ਬਲਰਾਮ ਬਾਲੂ ਵਲੋਂ ਅਤੇ ਸਮੁੱਚੇ ਬਾਲਮੀਕੀ ਭਾਈਚਾਰੇ ਵਲੋਂ ਪਹਿਲੀ ਵਾਰ ਐੱਸ. ਸੀ. ਸਮਾਜ ...
ਪਾਇਲ, 22 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਬੋਪਾਰਾਏ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਦੇ ਐੱਮ. ਡੀ. ਅਤੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਹਲਕਾ ਪਾਇਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਪਾਰਟੀ ...
ਦੋਰਾਹਾ, 22 ਸਤੰਬਰ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਪੀ. ਪੀ. ਐੱਸ. ਪੁਲਿਸ ਕਪਤਾਨ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇੱਕ ਲਿਖਤੀ ਪੈੱ੍ਰਸ ਨੋਟ ਰਾਹੀ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ. ਟੀ. ਰੋਡ ਨਾਕਾ ਨੇੜੇ ਗੋਦਾਮ ਐੱਫ. ਸੀ. ਆਈ. 'ਤੇ ਪੀ. ਪੀ. ...
ਪਾਇਲ, 22 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਹਲਕਾ ਪਾਇਲ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਹਲਕਾ ਵਿਧਾਇਕ ਦੇ ਅਤਿ ਨਜ਼ਦੀਕੀ ਤੇ ਹਰ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੋਪਾਰਾਏ ਇਲੈਕਟਰੀਕਲ ਤੇ ...
ਅਹਿਮਦਗੜ੍ਹ, 22 ਸਤੰਬਰ (ਪੁਰੀ)-ਕੈਨੇਡੀਅਨ ਪਾਰਲੀਮੈਂਟ ਦੇ ਐਲਾਨੇ ਗਏ ਨਤੀਜਿਆਂ ਵਿਚ ਲਾਗਲੇ ਪਿੰਡ ਜੰਡਾਲੀ ਕਲਾਂ ਦੀ ਬੇਟੀ ਰੂਬੀ ਸਹੋਤਾ ਤੀਸਰੀ ਵਾਰ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਈ | ਇੱਥੋਂ ਦੀ ਜੰਮਪਲ ਗੁਰਦੁਆਰਾ ਸਿੱਖਜ ਐਂਡ ਓਨਟਰੀਓ ਦੇ ਸਾਬਕਾ ...
ਦੋਰਾਹਾ, 22 ਸਤੰਬਰ (ਮਨਜੀਤ ਸਿੰਘ ਗਿੱਲ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿਚ ਕਾਂਗਰਸੀ ਹਲਕਿਆਂ ਵਲੋਂ ਚੁਫੇਰਿਓਾ ਸਵਾਗਤ ਕੀਤਾ ਜਾ ਰਿਹਾ ਹੈ | ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਚੌਂਕ 'ਚ ਯੂਥ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ...
ਮਾਛੀਵਾੜਾ ਸਾਹਿਬ, 22 ਸਤੰਬਰ (ਮਨੋਜ ਕੁਮਾਰ)-ਕਿਸੇ ਸਮੇਂ ਭਾਜਪਾ ਦੀ ਮਜ਼ਬੂਤੀ ਦਾ ਆਧਾਰ ਮੰਨੇ ਜਾਣ ਵਾਲੇ ਸੀਨੀਅਰ ਆਗੂ ਅਸ਼ੋਕ ਸੂਦ ਅੱਜ ਅਕਾਲੀ ਦਲ ਲਈ ਵੀ ਮਜ਼ਬੂਤੀ ਦਾ ਆਧਾਰ ਮੰਨੇ ਜਾ ਰਹੇ ਹਨ | ਭਾਜਪਾ ਨੂੰ ਅਲਵਿਦਾ ਆਖ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ...
ਸਮਰਾਲਾ, 22 ਸਤੰਬਰ (ਕੁਲਵਿੰਦਰ ਸਿੰਘ)-ਪੰਜਾਬ ਵਿਚ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਤਤਪਰ ਤਿਆਰ ਰਹਿੰਦੀਆਂ ਹਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਯਤਨਸ਼ੀਲ ਰਹਿੰਦੀਆਂ ਹਨ | ਅਜਿਹੀ ਮਿਸਾਲ ਉਦੋਂ ਮਿਲੀ, ਜਦੋਂ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਲੋਂ ਸਰਕਾਰੀ ਅਧਿਕਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਦਫ਼ਤਰਾਂ ਵਿਚ ਕਰਮਚਾਰੀਆਂ ਦਾ ਸਮੇਂ ਸਿਰ ਪੁੱਜਣਾ ਯਕੀਨੀ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਦੀ ਸਥਾਨਕ ਏ. ਐੱਸ. ਕਾਲਜ, ਖੰਨਾ ਦੀ ਇਕਾਈ ਨੇ ਪਿ੍ੰਸੀਪਲ ਡਾ: ਆਰ. ਐੱਸ. ਝਾਂਜੀ ਨਾਲ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਉਨ੍ਹਾਂ ਨੂੰ ਪੰਜਾਬ ਦੇ ...
ਸਿੱਧਵਾਂ ਬੇਟ, 22 ਸਤੰਬਰ (ਜਸਵਮਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਦਲਜੀਤ ਸਿੰਘ ਨੇ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਬੇਟ ਇਲਾਕੇ ਵਿਚ ਨਾਕਾਬੰਦੀ ਦੌਰਾਨ ਦਰਿਆ ਸਤਲੁਜ ਤੋਂ ਪਿੰਡ ...
ਕੁਹਾੜਾ, 22 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ ਤੋਂ ਪੱਤਰਕਾਰ ਲੱਕੀ ਘੁਮੈਤ ਦੇ ਨੌਜਵਾਨ ਸਪੁੱਤਰ ਨਰਿੰਦਰ ਸਿੰਘ (18) ਦੀ ਸੜਕ ਹਾਦਸੇ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ | ਪੱਤਰਕਾਰ ਲੱਕੀ ਘੁਮੈਤ ਦੇ ਪੁੱਤਰ ਦੀ ਮੌਤ ਹੋਣ 'ਤੇ ਇਲਾਕੇ ਦੇ ਸਮੂਹ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸੀਨੀਅਰ ਕਾਂਗਰਸੀ ਨੇਤਾ ਹਰਚੰਦ ਸਿੰਘ ਮਲਕਪੁਰ ਨੇ ਖੰਨਾ ਦੇ 'ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਡ ਦੀ ਚੋਣ ਵਿਚ ਸਾਰੇ 9 ਜ਼ੋਨਾਂ 'ਤੇ ਕਾਂਗਰਸੀ ਉਮੀਦਵਾਰਾਂ ਦੇ ਬਿਨਾਂ ਮੁਕਾਬਲਾ ਜਿੱਤੇ ਜਾਣ ...
ਦੋਰਾਹਾ, 22 ਸਤੰਬਰ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਵਲੋਂ ਪੰਜਾਬ ਸਰਕਾਰ ਦੁਆਰਾ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤਿ ਜਾਗਰੂਕ ਕਰਨ ਲਈ ਚਲਾਏ ਗਏ ਬੱਡੀ ਪ੍ਰੋਗਰਾਮ ਤਹਿਤ ਇੱਕ ਸਲੋਗਨ ਲੇਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ...
ਮਾਛੀਵਾੜਾ ਸਾਹਿਬ, 22 ਸਤੰਬਰ (ਸੁਖਵੰਤ ਸਿੰਘ ਗਿੱਲ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵਲੋਂ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਚੰਗੀ ਕਾਰਗੁਜ਼ਾਰੀ ਬਦਲੇ ਐਫ.ਏ.ਪੀ. ਸਟੇਟ ਐਵਾਰਡ ਐਸੋਸੀਏਸ਼ਨ ਦੇ ਪ੍ਰਧਾਨ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਵਿਚ ਸੀਨੀਅਰ ਸੈਕੰਡਰੀ ਸਕੂਲ ਮਾਨੂੰਪੁਰ ਵਿਖੇ ਓਰਲ ਸਿਹਤ ਹਫ਼ਤੇ ਸਬੰਧੀ ਡਾ. ਜਸਨੀਤ ਕੌਰ ਮੈਡੀਕਲ ਅਫ਼ਸਰ ਡੈਂਟਲ ਵਲੋਂ ਦੇਖ-ਰੇਖ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆ ਦੇ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ ਅਤੇ ਉਨ੍ਹਾਂ ਦੀ ਪਹਿਲ ਨਾਲ ਪੰਜਾਬ ਵਿਚ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ¢ ਇਹ ਗੱਲ ਅੱਜ ਇੱਥੇ ...
ਮਾਛੀਵਾੜਾ ਸਾਹਿਬ, 22 ਸਤੰਬਰ (ਸੁਖਵੰਤ ਸਿੰਘ ਗਿੱਲ)-ਪਿੰਡ ਗੜ੍ਹੀ ਬੇਟ 'ਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਦੇ ਘਰਾਂ ਬਾਹਰ ਲੱਗੇ ਪੁਰਾਣੇ ਮੀਟਰਾਂ ਦੀ ਥਾਂ ਨਵੇਂ ਮੀਟਰ ਲਗਾਉਣ ਸਮੇਂ ਪਿੰਡ ਵਾਸੀਆਂ ਵਲੋਂ ਕੀਤੇ ਗਏ ਵਿਰੋਧ ਦੇ ਕਾਰਨ ਜਿੱਥੇ ਕਰਮਚਾਰੀਆਂ ...
ਰਾੜਾ ਸਾਹਿਬ, 22 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਜੱਦੀ ਪਿੰਡ ਬਿਲਾਸਪੁਰ ਵਿਖੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਜਗਤਾਰ ਸਿੰਘ ਸਰਪੰਚ, ਪੰਚਾਇਤ ਮੈਂਬਰਾਂ ਅਤੇ ਸਮੂਹ ਸਮਰਥਕਾਂ ਵਲੋਂ ਲੱਡੂ ਵੰਡ ਕੇ ...
ਬੀਜਾ, 22 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਪਿੰਡ ਭੌਰਲਾ (ਨੇੜੇ ਚਾਵਾ ਪਾਇਲ ਰੇਲਵੇ ਸਟੇਸ਼ਨ) ਵਿਖੇ ਬਾਬਾ ਲਾਲ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਬਾਬਾ ਲਾਲ ...
ਗੁਰਦਾਸਪੁਰ, 22 ਸਤੰਬਰ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ 27 ਸਤੰਬਰ ਨੰੂ ਭਾਰਤ ਬੰਦ ਦਾ ਪੂਰਨ ਸਮਰਥਨ ਕੀਤਾ ਜਾਵੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਰਮੇਸ਼ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ...
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਨੇੜਲੇ ਪਿੰਡ ਭੁਮੱਦੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX