ਡੱਬਵਾਲੀ, 22 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠਾਂ ਆਈਲੈਟਸ ਸੈਂਟਰਾਂ ਦੀ ਓਟ 'ਚ ਖੁੱਲ੍ਹੇਆਮ ਗੈਰਕਾਨੂੰਨੀ ਇੰਮੀਗ੍ਰੇਸ਼ਨ/ਵੀਜ਼ਾ/ਪੀ.ਆਰ ਸਲਾਹ ਕੇਂਦਰ ਖੁੱਲ੍ਹੇ ਹੋਏ ਹਨ | ਸਰਹੱਦੀ ਸ਼ਹਿਰ ਡੱਬਵਾਲੀ 'ਚ ਦਰਜਨ ਦੇ ਕਰੀਬ ਆਈਲੈਟਸ ਸੈਂਟਰਾਂ ਵਲੋਂ ਖੁੱਲ੍ਹੇਆਮ ਸੋਸ਼ਲ ਮੀਡੀਆ, ਵੱਡੇ-ਵੱਡੇ ਹੋਰਡਿੰਗਾਂ ਰਾਹੀਂ ਆਈਲੈਟਸ ਦੇ ਨਾਲ-ਨਾਲ ਵਿਦੇਸ਼ ਭੇਜਣ ਦੇ ਦਾਅਵੇ ਕੀਤੇ ਜਾ ਰਹੇ ਹਨ | 99 ਫ਼ੀਸਦੀ ਕੋਲ ਕੋਈ ਲਾਇਸੰਸ ਨਹੀਂ ਹੈ | ਜਦੋਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਗੈਰ ਮੰਜੂਰਸ਼ੁਦਾ ਸਲਾਹ ਕੇਂਦਰ/ਵੀਜ਼ਾ ਏਜੰਟਾਂ ਬਾਰੇ ਕਾਨੂੰਨੀ ਕਾਰਵਾਈ ਦੀਆਂ ਸਖ਼ਤ ਹਦਾਇਤਾਂ ਹਨ | ਸੂਤਰਾਂ ਮੁਤਾਬਕ ਡੱਬਵਾਲੀ ਦੇ ਇਲਾਵਾ ਇਹ ਗੈਰਕਾਨੂੰਨੀ ਜੁਗਾੜਬਾਜ਼ੀ ਹਰਿਆਣਾ ਦੇ ਹੋਰਨਾਂ ਸ਼ਹਿਰਾਂ 'ਚ ਵੀ ਚੱਲਦੀ ਹੈ | ਨਿਯਮਾਂ ਮੁਤਾਬਕ ਤਾਂ ਆਈਲੈਟਸ ਸੈਂਟਰ ਲਈ ਮੰਜੂਰੀ ਚਾਹੀਦੀ ਹੈ | ਪੰਜਾਬ ਦੇ ਬਾਅਦ ਹਰਿਆਣਾ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਵਧਣ 'ਤੇ ਇਹ ਸੈਂਟਰ ਧੜਾਧੜ ਖੁੱਲ੍ਹ ਰਹੇ ਹਨ |
ਜ਼ਿਲ੍ਹਾ ਸਿਰਸਾ ਦੇ ਡਿਪਟੀ ਅਨੀਸ਼ ਯਾਦਵ ਮੁਤਾਬਕ ਜਿਲ੍ਹੇ 'ਚ ਵੀਜ਼ਾ ਸਲਾਹ ਆਦਿ ਸੇਵਾਵਾਂ ਲਈ ਸਿਰਫ਼ ਇੱਕੋ-ਇੱਕ ਰਾਜ ਗਲੋਬਲ ਓਵਰਸੀਜ ਕੰਸਲਟੇਂਟ ਹੀ ਮੰਜੂਰਸ਼ੁਦਾ ਏਜੰਟ ਹੈ | ਵੱਡਾ ਸੁਆਲ ਹੈ ਕਿ ਜਦੋਂ ਸਰਕਾਰੀ ਰਿਕਾਰਡ 'ਚ ਸਿਰਫ਼ ਇਕ ਮੰਜੂਰਸ਼ੁਦਾ ਏਜੰਟ ਹੈ ਤਾਂ ਡੱਬਵਾਲੀ ਸਮੇਤ ਹੋਰਨਾਂ ਸ਼ਹਿਰਾਂ 'ਚ ਆਈਲੈਟਸ ਸੈਂਟਰ ਅਤੇ ਵੀਜ਼ਾ/ਪੀ.ਆਰ. ਸਲਾਹ ਕੇਂਦਰ ਕਿਹੜੇ ਕਾਨੂੰਨ ਅਤੇ ਕਿਹਦੀ ਸ਼ਹਿ 'ਤੇ ਖੁੱਲ੍ਹੇਆਮ ਚੱਲ ਰਹੇ ਹਨ | ਇਨ੍ਹਾਂ ਖਿਲਾਫ਼ ਕਾਰਵਾਈ ਜਾਂ ਇਨ੍ਹਾਂ ਨੂੰ ਲਾਇਸੰਸ ਰਜਿਸਟਰੇਸ਼ਨ ਦੀ ਨੀਤੀ ਤਹਿਤ ਨੋਟਿਸ ਕਿਉਂ ਜਾਰੀ ਨਹੀਂ ਕੀਤੇ ਗਏ |
ਦੂਜੇ ਪਾਸੇ ਆਈਲੈਟਸ ਅਤੇ ਵੀਜ਼ਾ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੰਮੀਗੇ੍ਰਸ਼ਨ ਨੀਤੀ ਦਾ ਕੋਈ ਗਿਆਨ ਨਹੀਂ ਹੈ | ਉਹ ਤਾਂ ਖੁਦ ਹੀ ਰਜਿਸਟਰਡ ਹੋਣਾ ਚਾਹੁੰਦੇ ਹਨ |
ਜ਼ਿਕਰਯੋਗ ਹੈ ਕਿ ਇੰਮੀਗੇ੍ਰਸ਼ਨ ਮਾਮਲੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦਾ ਵਿਸ਼ਾ ਹਨ | ਡੱਬਵਾਲੀ ਦੇ ਆਈਲੈਟਸ ਸੈਂਟਰਾਂ-ਕਮ-ਗੈਰਕਾਨੂੰਨੀ ਵੀਜ਼ਾ/ਪੀ.ਆਰ. ਸਲਾਹ ਕੇਂਦਰਾਂ ਨੇ ਆਪਣੀਆਂ ਵੱੈਬਸਾਈਟਾਂ ਤੱਕ ਬਣਵਾ ਰੱਖੀਆਂ ਹਨ | ਜਿੱਥੇ ਵੀਜ਼ਾ, ਪੀ.ਆਰ, ਰਿਫਿਊਜਲ ਸਬੰਧੀ ਖੁੱਲ੍ਹੇਆਮ ਦਾਅਵੇ ਦਰਜ ਹਨ | ਦੇਸ਼ 'ਚ ਆਰਥਿਕ ਮੰਦਹਾਲੀ ਦੇ ਬਾਵਜੂਦ ਇਹ ਗੈਰਕਾਨੂੰਨੀ ਸੈਂਟਰ ਦਫ਼ਤਰਾਂ ਦੇ ਮਹਿੰਗੇ ਕਿਰਾਏ ਭਰ ਕੇ ਵੀ ਵਧ-ਫੁੱਲ ਰਹੇ ਹਨ | ਇਨ੍ਹਾਂ ਗੈਰਕਾਨੂੰਨੀ ਵੀਜ਼ਾ-ਪੀ.ਆਰ ਸਲਾਹ ਸੈਂਟਰਾਂ ਦੇ ਵਧੇਰੇ ਗ੍ਰਾਹਕ ਨੌਜਵਾਨ ਹੁੰਦੇ ਹਨ | ਸੂਤਰਾਂ ਅਨੁਸਾਰ ਕਈ ਸੈਂਟਰਾਂ ਤਾਂ ਫਾਈਲ ਲਗਾਉਣ ਦੇ ਤਕਨੀਕੀ ਪੱਖਾਂ ਤੋਂ ਕੋਰੇ ਹਨ, ਉਹ ਬਾਹਰੀ ਏਜੰਟਾਂ ਜਾਂ ਕੁੱਝ ਇੰਮੀਗੇ੍ਰਸ਼ਨ ਵੈੱਬਸਾਈਟਾਂ ਤੋਂ ਮੋਟਾ ਕਮਿਸ਼ਨ ਲੈ ਕੇ ਵੀਜ਼ਾ ਫਾਈਲਾਂ ਅਗਾਂਹ ਤੋਰ ਦਿੰਦੇ ਹਨ | ਇਸ ਕਮਿਸ਼ਨਬਾਜ਼ੀ 'ਚੋਂ ਸਰਕਾਰ ਨੂੰ ਆਮਦਨ ਟੈਕਸ ਦਾ ਚੂਨਾ ਲੱਗਣ ਦਾ ਖਦਸ਼ਾ ਹੈ | ਫਰੀਦ ਇੰਮੀਗੇ੍ਰਸ਼ਨ ਕੰਸਲਟੈਂਟ ਦੇ ਐਮ.ਡੀ. ਅਕਸ਼ੈ ਸ਼ਰਮਾ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਕੇਂਦਰ ਸਰਕਾਰ ਦਾ ਲਾਇਸੰਸ ਹੈ | ਉਹ 27 ਨਵੰਬਰ 2018 ਤੋਂ ਇੰਮੀਗੇ੍ਰਸ਼ਨ ਰਜਿਸਟਰੇਸ਼ਨ ਬਾਰੇ ਜ਼ਿਲ੍ਹਾ ਸਿਰਸਾ ਪ੍ਰਸ਼ਾਸਨ ਨਾਲ ਕਾਗਜ਼ੀ ਪੱਤਰ ਅਤੇ ਨਿੱਜੀ ਤੌਰ 'ਤੇ ਸੰਪਰਕ ਕਰ ਚੁੱਕਿਆ ਹੈ | ਉਸ ਨੂੰ ਨੀਤੀ ਬਾਰੇ ਕੋਈ ਢੁੱਕਵੀਂ ਜਾਣਕਾਰੀ ਜਾਂ ਜਵਾਬ ਨਹੀਂ ਮਿਲਿਆ |
ਡੱਬਵਾਲੀ ਵਿਖੇ ਰੈੱਡ ਲੀਫ਼ ਆਈਲੈਟਸ ਸੈਂਟਰ ਚਲਾਉਣ ਵਾਲੇ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਉਸਨੂੰ ਕੋਈ ਜਾਣਕਾਰੀ ਨਹੀਂ ਕਿ ਵੀਜ਼ਾ ਸਲਾਹ ਜਾਂ ਆਈਲੈਟਸ ਸੈਂਟਰ ਦੇ ਲਾਇਸੰਸ ਲਈ ਕਿੱਥੇ ਅਪਲਾਈ ਕਰਨਾ ਹੈ | ਉਸ ਨੇ ਕਿਹਾ ਕਿ ਡੱਬਵਾਲੀ ਦੇ ਸਾਰੇ ਆਈਲੈਟਸ ਸੈਂਟਰ ਹੀ ਵੀਜ਼ਾ ਫਾਈਲਾਂ ਦਾ ਕੰਮ ਕਰ ਰਹੇ ਹਨ | ਉਸਦੇ ਮੁਤਾਬਕ ਇੰਮੀਗ੍ਰੇਸ਼ਨ ਸੈਂਟਰ ਲਈ ਮਨਜੂਰੀ ਦੀ ਕੋਈ ਲੋੜ ਨਹੀਂ ਹੈ |
ਚੈਲੰਜ ਅਸੈਪਟਰ ਐਜੂਕੇਸ਼ਨ ਕੰਸਲਟੇਂਟ ਦੇ ਰਛਪਾਲ ਸਿੰਘ ਨੇ ਕਿਹਾ ਕਿ ਉਹ ਤਾਂ ਆਈਲੈਟਸ ਸੈਂਟਰ ਚਲਾਉਂਦਾ ਹੈ | ਉਸ ਨੇ ਬੋਰਡ 'ਤੇ ਉਂਝ ਹੀ ਲਿਖ ਰੱਖਿਆ ਹੈ | ਫਿਰ ਉਸ ਨੇ ਢਿੱਡ ਫਰੋਲਦੇ ਕਿਹਾ ਕਿ ਲਾਈਸੰਸ ਕਿਸੇ ਕੋਲ ਵੀ ਨਹੀਂ ਹੈ ਉਹ ਤਾਂ ਇਕ ਵੈੱਬਸਾਈਟ ਅਪਲਾਈ ਬੋਰਡ ਰਾਹੀਂ ਫਾਈਲ ਲਗਵਾਉਂਦਾ ਹੈ, ਜਿੱਥੋਂ ਪ੍ਰਤੀ ਫਾਈਲ 60-70 ਹਜ਼ਾਰ ਰੁਪਏ ਕਮਿਸ਼ਨ ਮਿਲ ਜਾਂਦਾ ਹੈ | ਮਨਜੂਰੀ ਬਾਰੇ ਉਸਨੇ ਇਕ ਸੈਂਟਰ ਵਾਲੇ ਮਿੱਤਰ ਤੋਂ ਪੁੱਛਿਆ ਸੀ, ਪਰ ਉਸ ਨੇ ਦੱਸਿਆ ਨਹੀਂ |
ਆਈਲੈਟਸ ਮੇਡ ਇਜ਼ੀ ਦੇ ਸੰਚਾਲਕ ਪਰਮ ਧੁੰਨਾ ਨੇ ਕਿਹਾ ਕਿ ਉਨ੍ਹਾਂ ਇੰਟਰਨੈੱਟ 'ਤੇ ਇੰਮੀਗਰੇਸ਼ਨ/ਵੀਜ਼ਾ ਸਲਾਹ ਸੈਂਟਰ ਦੇ ਲਾਇਸੰਸ ਜਾਣਕਾਰੀ ਬਾਰੇ ਬਹੁਤ ਭਾਲ ਕੀਤੀ ਪਰ ਉਸ ਨੂੰ ਇਕ ਵੀ ਕਾਨੂੰਨ ਜਾਂ ਨਿਯਮ ਨਹੀਂ ਲੱਭਿਆ | ਧੁੰਨਾ ਅਨੁਸਾਰ ਉਸ ਨੇ ਆਰ.ਟੀ.ਆਈ ਵੀ ਲਗਾਈ ਹੋਈ ਹੈ ਪਰ ਕੋਈ ਜਵਾਬ ਨਹੀਂ ਆਇਆ | ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਆਈਲੈਟਸ ਸੈਂਟਰਾਂ ਦੀ ਓਟ 'ਚ ਬਿਨ੍ਹਾਂ ਮਨਜੂਰੀ ਦੇ ਚੱਲਦੇ ਵੀਜ਼ਾ ਸਲਾਹ ਕੇਂਦਰ 'ਤੇ ਪੜਤਾਲ ਕਰਵਾ ਕੇ ਕਾਰਵਾਈ ਦੀ ਗੱਲ ਆਖੀ | ਡਿਪਟੀ ਕਮਿਸ਼ਨਰ ਨੇ ਅਡੀਸ਼ਨਲ ਮੁੱਖ ਸਕੱਤਰ ਹਰਿਆਣਾ (ਗ੍ਰਹਿ ਵਿਭਾਗ) ਦੇ ਨਿਰਦੇਸ਼ਾਂ ਦੇ ਹਵਾਲੇ ਨਾਲ ਲੋਕਾਂ ਨੂੰ ਸਿਰਫ਼ ਮੰਜੂਰਸ਼ੁਦਾ ਏਜੰਟਾਂ ਰਾਹੀਂ ਵਿਦੇਸ਼ ਜਾਣ ਦੀ ਸਲਾਹ ਦਿੱਤੀ ਹੈ |.
ਹੁਸੈਨਪੁਰ, 22 ਸਤੰਬਰ (ਸੋਢੀ)-ਪੁਲਿਸ ਚੌਂਕੀ ਭੁਲਾਣਾ ਅਧੀਨ ਆਉਂਦੇ ਪਿੰਡ ਹੁਸੈਨਪੁਰ ਵਿਖੇ ਇਕ ਬੰਦ ਘਰ 'ਚੋਂ ਸੋਨਾ, ਨਕਦੀ ਅਤੇ ਐਲ. ਸੀ. ਡੀ. ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਕੁਲਵਿੰਦਰ ਕੌਰ ਪਤਨੀ ਜਗਦੀਸ਼ ਸਿੰਘ ਪ੍ਰਧਾਨ ਇੰਜੀਨੀਅਰ ...
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਪ ਕਾਰਕੁਨਾਂ ਨੇ ਅੱਜ ਨਾਗਰਿਕ ਹਸਪਤਾਲ ਦੀ ਕਾਰਜਪ੍ਰਣਾਲੀ 'ਤੇ ਸੁਆਲ ਖੜ੍ਹੇ ਕਰਦਿਆਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕੀਤੀ | ਆਪ ਕਾਰਕੁਨਾਂ ਨੇ ਨਾਗਰਿਕ ਹਸਪਤਾਲ ਦੇ ਡਾਕਟਰਾਂ ਤੇ ਮੈਡੀਕਲ ਸੰਚਾਲਕਾਂ ...
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- 25 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸਾਉਣੀ ਫ਼ਸਲ ਦੀ ਖ਼ਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਅੱਜ ਸਿਰਸਾ ਦਾਣਾ ਮੰਡੀ ਦਾ ਦੌਰਾ ਕਰਕੇ ਜਾਇਜ਼ਾ ਲਿਆ | ਇਸ ਦੌਰਾਨ ਅਧੂਰੇ ਰਹੇ ਪ੍ਰਬੰਧ ਤੁਰੰਤ ...
ਸ਼ਾਹਬਾਦ ਮਾਰਕੰਡਾ, 22 ਸਤੰਬਰ (ਅਵਤਾਰ ਸਿੰਘ)-ਸਾਂਝਾ ਕਿਸਾਨ ਮੋਰਚਾ ਦੁਆਰਾ ਦਿੱਲੀ-ਹਰਿਆਣਾ ਹੱਦ ਉੱਤੇ ਕਰਵਾਏ ਜਾ ਰਹੇ ਟੂਰਨਾਮੈਂਟ 'ਚ ਐਸ. ਜੀ. ਪੀ. ਸੀ. ਦੀ ਕਬੱਡੀ ਟੀਮ ਵੀ ਆਪਣੀ ਤਾਕਤ ਦੇ ਜੌਹਰ ਦਿਖਾਏਗੀ | ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ-ਹਰਿਆਣਾ ਬਾਰਡਰ ...
ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)-ਪੁਲੀਸ ਨੇ ਸ਼ਹਿਰ ਦੇ ਵਾਰਡ ਨੰਬਰ 8 ਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 620 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਨੌਜਵਾਨ ਦੀ ਪਹਿਚਾਣ ਸਾਗਰ ਪੁੱਤਰ ਈਸ਼ਵਰ ਦੇ ਰੂਪ ਵਿੱਚ ਹੋਈ ਹੈ | ਸਾਗਰ ਨੇ ਦੱਸਿਆ ਕਿ ਇਹ ਹੈਰੋਇਨ ...
ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)-ਖੇਤਰ ਦੇ ਕਿਸਾਨ ਆਗੂਆਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਦੀਪਕ ਕੁਮਾਰ ਨੂੰ ਇਕ ਮੰਗ ਪੱਤਰ ਦੇ ਕੇ ਨਰਮੇ-ਕਪਾਹ ਦੀ ਫ਼ਸਲ ਦੇ ਤੋਲ ਦੌਰਾਨ ਫੈਕਟਰੀ ਮਾਲਕਾਂ ਵਲੋਂ ਕੱਟੀ ਜਾ ਰਹੀ ਕਟੌਤੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ | ਕਿਸਾਨ ...
ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)-ਖੇਤਰ ਵਿਚ ਅੱਜ ਹੋਈ ਬੇਮੌਸਮੀ ਬਰਸਾਤ ਨਾਲ ਜਿੱਥੇ ਨਰਮੇ-ਕਪਾਹ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਸਹਿਤ ਹਨੂੰਮਾਨਗੜ੍ਹ ਰੋਡ 'ਤੇ ਅੰਡਰ ਬਰਿੱਜ ਵਿਚ ਪਾਣੀ ਭਰ ਜਾਣ ਕਾਰਨ ਜਨ ਜੀਵਨ ਬੁਰੀ ...
ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)-ਸੰਯੁਕਤ ਕਿਸਾਨ ਮੋਰਚਾ ਇਕਾਈ ਏਲਨਾਬਾਦ ਦੀ ਇਕ ਮੀਟਿੰਗ ਬਾਈਪਾਸ ਰੋਡ ਸਥਿਤ ਦਫ਼ਤਰ 'ਚ ਆਯੋਜਿਤ ਹੋਈ | ਇਸ ਬੈਠਕ ਵਿਚ ਅਗਲੀ 27 ਸਤੰਬਰ ਨੂੰ ਭਾਰਤ ਬੰਦ ਨੂੰ ਏਲਨਾਬਾਦ ਖੇਤਰ ਵਿਚ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਵਿਚਾਰ-ਚਰਚਾ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਇੱਕ ਘਰ 'ਚ ਦਾਖ਼ਲ ਹੋ ਕੇ ਕਬਜ਼ਾ ਕਰਨ, ਧਮਕੀਆਂ ਦੇਣ ਤੇ ਸਾਮਾਨ ਚੋਰੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਅੱਠ ਮਹਿਲਾਵਾਂ ਖ਼ਿਲਾਫ਼ ਧਾਰਾ 380, 447, 500, 506, 120-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਸਰਬਜੀਤ ਸਿੰਘ ਬਾਹੀਆ ਨੇ ...
ਢਿਲਵਾਂ/ਨਡਾਲਾ 22 ਸਤੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ, ਮਾਨ)-ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਢਿਲਵਾਂ ਨੂੰ ਅਪਗਰੇਡ ਕਰਕੇ ਸੀ.ਐਚ.ਸੀ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬਾ ...
ਕਪੂਰਥਲਾ, 21 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅੱਜ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ 801 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਅੱਜ ਤਿੰਨ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ, ਜ਼ਿਲ੍ਹੇ ਵਿਚ ਕੋਰੋਨਾ ਦੇ ਸਿਰਫ਼ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹਦੀਆਬਾਦ ਖੇਤਰ ਵਿਖੇ ਇੱਕ ਸਵਿਫ਼ਟ ਕਾਰ 'ਚ ਸਵਾਰ ਲੁਟੇਰੇ ਇੱਕ ਵਿਅਕਤੀ ਦਾ ਸੋਨੇ ਦਾ ਕੜਾ ਖੋਹ ਕੇ ਲੈ ਗਏ | ਘਟਨਾ ਸਬੰਧੀ ਪੀੜਤ ਹਰਬਿਲਾਸ ਪੁੱਤਰ ਬੰਤਾ ਰਾਮ ਵਾਸੀ ਮੁਹੱਲਾ ਹਾਕੂਪੁਰਾ ਨੇ ਦੱਸਿਆ ਕਿ ਉਹ ਸਵੇਰ ...
ਤਲਵੰਡੀ ਚੌਧਰੀਆਂ, 22 ਸਤੰਬਰ (ਭੋਲਾ)-ਜ਼ੋਰਦਾਰ ਮੀਂਹ ਨਾਲ ਸਬ ਤਹਿਸੀਲ ਤਲਵੰਡੀ ਚੌਧਰੀਆਂ ਦਾ ਕੰਪਲੈਕਸ ਪਾਣੀ ਨਾਲ ਭਰ ਗਿਆ, ਜਿਸ ਕਾਰਨ ਤਹਿਸੀਲ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਦੱਸਿਆ ਜਾਂਦਾ ਹੈ ਕਿ ਤਹਿਸੀਲ ਕੰਪਲੈਕਸ ਵਿਚ ...
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 27 ਸਤੰਬਰ ਨੂੰ ਹੋਣ ਵਾਲੇ ਭਾਰਤ ਬੰਦ ਲਈ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਪਿੰਡਾਂ ਵਿੱਚ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ, ਜਲਸੇ ਕਰਕੇ ਲੋਕਾਂ ਨੂੰ ...
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮੀਂਹ ਮਗਰੋਂ ਹੁਣ ਜ਼ਿਲ੍ਹੇ 'ਚ ਮਲੇਰੀਆ ਤੇ ਡੇਂਗੂ ਦੇ ਕੇਸ ਵੱਧਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ | ਪ੍ਰਸ਼ਾਸਨ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਜਿਥੇ ਫੋਗਿੰਗ ਕਰਵਾਉਣ ਦਾ ਕੰਮ ...
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 27 ਸਤੰਬਰ ਨੂੰ ਹੋਣ ਵਾਲੇ ਭਾਰਤ ਬੰਦ ਲਈ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਪਿੰਡਾਂ ਵਿੱਚ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ, ਜਲਸੇ ਕਰਕੇ ਲੋਕਾਂ ਨੂੰ ...
ਗੂਹਲਾ ਚੀਕਾ, 22 ਸਤੰਬਰ (ਓ. ਪੀ. ਸੈਣੀ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਆਲ ਇੰਡੀਆ ਕਿਸਾਨ ਸਭਾ ਅਤੇ ਖੇਤੀ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ, ਗੂਹਲਾ ਨੇ ਸਾਂਝੇ ਤੌਰ 'ਤੇ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਭਾਰੀ ਮੀਂਹ ਦੇ ਬਾਵਜੂਦ ਧਰਨਾ ਜਾਰੀ ਰੱਖਿਆ | ਅੱਜ ...
ਨਵੀਂ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨ.ਸੀ.ਐੱਸ.ਸੀ) ਨੂੰ ਏਮਜ਼ ਦਿੱਲੀ ਵਿਰੁੱਧ ਇਕ ਸ਼ਿਕਾਇਤ ਮਿਲੀ ਸੀ, ਜਿਸ ਵਿਚ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਸੀ ਕਿ ਏਮਜ਼ ਪ੍ਰਸ਼ਾਸਨ ਦੁਆਰਾ ਰਾਖਵੇਂਕਰਨ ਦੀ ਸ਼੍ਰੇਣੀ ਦੇ ...
ਨਵੀਂ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨ.ਸੀ.ਐੱਸ.ਸੀ.) ਨੇ ਆਪਣੀ ਸਾਲਾਨਾ ਰਿਪੋਰਟ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਸੌਂਪੀ ਹੈ | ਐੱਨ.ਸੀ.ਐੱਸ.ਸੀ. ਦੇ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ 'ਚ ਕਮਿਸ਼ਨ ਦਾ ਇਕ ...
ਨਵੀਂ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਨੀਰੂ ਸਿੰਘ ਗਿਆਨੀ (ਡਾਇਰੈਕਟਰ ਪੰਜਾਬੀ ਸਾਹਿਤ ਅਕਾਦਮੀ ਮੱਧ ਪ੍ਰਦੇਸ਼) ਨੇ ਦਿੱਲੀ ਵਿਖੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਅਤੇ ਨਾਲ ...
ਨਵੀਂ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਇਕ ਅਜਿਹੇ ਝਪਟਮਾਰ ਲੁਟੇਰੇ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ 'ਤੇ ਕਦੇ ਵੀ ਸ਼ੱਕ ਨਹੀਂ ਹੋ ਸਕਦਾ ਸੀ | ਇਸ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ | ਇਹ ਝਪਟਮਾਰ ਇਕ ਫਾਈਵ ...
ਜਲੰਧਰ, 22 ਸਤੰਬਰ (ਸ਼ਿਵ)-ਕਾਂਗਰਸ ਵਿਚ ਹੋਏ ਫੇਰਬਦਲ ਤੋਂ ਬਾਅਦ ਨਾਜਾਇਜ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਲਿਆਈ ਜਾਣ ਵਾਲੀ ਨੀਤੀ ਦੇ ਕੁਝ ਸਮਾਂ ਹੋਰ ਲਟਕਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕਾਂਗਰਸ ਦੇ ਸਾਢੇ 4 ਸਾਲ ਤੱਕ ਤਾਂ ਨਾਜਾਇਜ਼ ਇਮਾਰਤਾਂ ਨੂੰ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਘਰ ਦੇ ਬਾਹਰ ਮੀਟਰਾਂ 'ਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਅੱਗ ਇਕ ਪਰਿਵਾਰ 'ਤੇ ਆਫ਼ਤ ਬਣ ਕੇ ਡਿੱਗ ਪਈ | ਇਸ ਅੱਗ ਨਾਲ ਜਿੱਥੇ ਪਰਿਵਾਰ ਦਾ 20-25 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ, ਉੱਥੇ ਪਰਿਵਾਰ ਦੇ 2 ਜੀਅ ਵੀ ਝੁਲਸ ਗਏ | ਮਾਡਲ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਘਰ ਦੇ ਬਾਹਰ ਮੀਟਰਾਂ 'ਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਅੱਗ ਇਕ ਪਰਿਵਾਰ 'ਤੇ ਆਫ਼ਤ ਬਣ ਕੇ ਡਿੱਗ ਪਈ | ਇਸ ਅੱਗ ਨਾਲ ਜਿੱਥੇ ਪਰਿਵਾਰ ਦਾ 20-25 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ, ਉੱਥੇ ਪਰਿਵਾਰ ਦੇ 2 ਜੀਅ ਵੀ ਝੁਲਸ ਗਏ | ਮਾਡਲ ...
ਨਵੀਂ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਸਿੰਘੂ ਬਾਰਡਰ 'ਤੇ ਆਪਣੇ ਦਫ਼ਤਰ ਵਿਖੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੈਠਕ ਕੀਤੀ, ਜਿਸ ਵਿਚ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ...
ਨਵੀਂ ਦਿੱਲੀ, 22 ਸਤੰਬਰ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਮੰਤਰੀ ਸ. ਇਮਪ੍ਰੀਤ ਸਿੰਘ ਬਖਸ਼ੀ ਦੀ ਅਗਵਾਈ 'ਚ ਸਿੱਖਾਂ ਦੇ ਇਕ ਵਫਦ ਨੇ ਐਨ.ਡੀ.ਐਮ.ਸੀ. ਦੇ ਨਵੇਂ ਨਿਯੁਕਤ ਹੋਏ ਵਾਈਸ ਚੇਅਰਮੈਨ ਸਤੀਸ਼ ਉਪਾਧਿਆਏ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ...
ਇੰਦੌਰ, 22 ਸਤੰਬਰ (ਸ਼ੈਰੀ)-ਗੱਤਕਾ ਐਸੋਸੀਏਸ਼ਨ ਆਫ਼ ਮੱਧ ਪ੍ਰਦੇਸ਼ ਵਲੋਂ ਦੋ ਦਿਨੀਂ ਰੈਫ਼ਰੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਖ਼ਾਲਸਾ ਕਾਲਜ ਇੰਦੌਰ ਵਿਖੇ ਲਗਾਇਆ ਗਿਆ | ਇਸ ਦੇ ਨਾਲ ਹੀ ਟੀਮ ਦਾ ਟ੍ਰਾਇਲ ਪ੍ਰੋਗਰਾਮ ਵੀ ਰੱਖਿਆ ਗਿਆ | ਇਸ ਕੈਂਪ ਵਿਚ 5 ਜ਼ਿਲਿ੍ਹਆਂ ...
ਨਵੀਂ ਦਿੱਲੀ, 22 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਲਈ ਗਈ ਗੁਰਮੁਖੀ ਪ੍ਰੀਖਿਆ 'ਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ...
ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)- ਸਥਾਨਕ ਪੁਲਿਸ ਨੇ ਗੁਪਤ ਸੂਚਨਾਂ ਦੇ ਆਧਾਰ 'ਤੇ ਐਸ.ਆਈ. ਗੋਬਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਨਾਜਾਇਜ਼ ਰੇਤੇ ਦੀ ਭਰੀ ਟਰਾਲੀ ਨੂੰ ਕਾਬੂ ਕਰ ਲਿਆ ਤੇ ਦੂਸਰੀ ਟਰੈਕਟਰ ਟਰਾਲੀ ਵਾਲੇ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਏ | ਦੋਸ਼ੀ ...
ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ | ਇਸ ਸਬੰਧੀ ਇੱਥੇ ਦੁੱਗਲ ਕੰਪਲੈਕਸ ਵਿਖੇ ਵਪਾਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਕਿਸਾਨ ਆਗੂ ਤੀਰਥ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ...
ਮੱਲ੍ਹੀਆਂ ਕਲਾਂ, 22 ਸਤੰਬਰ (ਮਨਜੀਤ ਮਾਨ)- ਪਿੰਡ ਕੁਲਾਰ ਦੇ ਭਗਵਾਨ ਵਾਲਮੀਕਿ ਮੰਦਰ 'ਚ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਆਗੂਆਂ ਤੇ ਸੰਤ ਬਾਬਾ ਸੇਵਕ ਨਾਥ ਕੁਲਾਰਾ ਵਾਲਿਆਂ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਭਗਵਾਨ ...
ਗੁਰਾਇਆ, 22 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਪ੍ਰੈੱਸ ਕਲੱਬ ਵਲੋਂ ਹਲਕਾ ਫਿਲੌਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਵਿਸ਼ੇਸ਼ ਸੈਮੀਨਾਰ 'ਆਹਮੋ-ਸਾਹਮਣੇ' ਸਥਾਨਕ ਸਟੇਲਾ ਹੋਟਲ 'ਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਉੱਘੇ ਗੀਤਕਾਰ ਝਲਮਣ ਸਿੰਘ ...
ਫਿਲੌਰ, 22 ਸਤੰਬਰ (ਵਿਪਨ ਗੈਰੀ)- ਛਿੰਝਾਂ ਦੇ ਨਾਂਅ ਨਾਲ ਜਾਣਿਆਂ ਜਾਂਦਾ ਪਿੰਡ ਰੂਪੋਵਾਲ ਵਿਖੇ ਧੰਨ-ਧੰਨ ਬਾਬਾ ਬਸਾਊ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ, ਐਨ.ਆਰ.ਆਈ., ਗਰਾਮ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾ 161ਵਾਂ ਛਿੰਝ ਮੇਲਾ ਅਮਿਟ ਯਾਦਾਂ ਛੱਡਦਾ ...
ਸ਼ਾਹਕੋਟ, 22 ਸਤੰਬਰ (ਪ.ਪ.)- ਹਲਕਾ ਸ਼ਾਹਕੋਟ ਤੋਂ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ 'ਚ ਸ਼ਾਹਕੋਟ ਹਲਕੇ 'ਚ 'ਮਿਸ਼ਨ 2022' ਫ਼ਤਹਿ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪਿੰਡ ਸੰਢਾਂਵਾਲ ਤੋਂ ਜਗਜੋਤ ਸਿੰਘ ਆਹਲੂਵਾਲੀਆ ਜ਼ਿਲ੍ਹਾ ਸੀਨੀ: ਮੀਤ ...
ਸ਼ਾਹਕੋਟ, 22 ਸਤੰਬਰ (ਸਚਦੇਵਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਸਮੁੱਚੀ ਹਾਈਕਮਾਨ ਨੇ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਤਿਹਾਸਕ ਫ਼ੈਸਲਾ ਲਿਆ ਹੈ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਤੇ ...
ਸ਼ਾਹਕੋਟ, 22 ਸਤੰਬਰ (ਸਚਦੇਵਾ)- ਸੀ.ਐੱਚ.ਸੀ. ਸ਼ਾਹਕੋਟ ਦੇ ਸਿਹਤ ਕਰਮਚਾਰੀ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਪਾਣੀ ਭਰਨ ਦੇ ਸਥਾਨਾਂ ਦੀ ਜਾਂਚ ਕੀਤੀ ਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ | ਐਸ. ਐਮ. ਓ. ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬਰਸਾਤੀ ...
ਫਿਲੌਰ, 22 ਸਤੰਬਰ (ਵਿਪਨ ਗੈਰੀ)- ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਵਲੋਂ ਅੱਜ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਆਪਣਾ ਰੋਸ ਜ਼ਾਹਿਰ ਕੀਤਾ | ਇਸ ਮੌਕੇ ਵਿਦਿਆਰਥੀਆਂ ...
ਆਦਮਪੁਰ, 22 ਸਤੰਬਰ (ਰਮਨ ਦਵੇਸਰ)- ਨਗਰ ਕੌਂਸਲ ਆਦਮਪੁਰ ਵਲੋਂ ਪਿਛਲੇ 10 ਸਾਲਾਂ ਤੋਂ ਨੌਕਰੀ ਦੇ ਲਈ ਦਰ ਦਰ ਭਟਕ ਰਹੇ ਦੋ ਸਫ਼ਾਈ ਕਰਮਚਾਰੀਆਂ ਨੂੰ ਤਰਸ ਦੇ ਆਧਾਰ ਤੇ ਕਾਂਗਰਸ ਸਰਕਾਰ ਵਲੋਂ ਹਲਕਾ ਇੰਚਾਰਜ ਮਹਿਦੰਰ ਸਿੰਘ ਕੇ.ਪੀ. ਦੀ ਅਗਵਾਈ ਨਾਲ ਨੌਕਰੀ ਲਈ ਨਿਯੁਕਤੀ ...
ਮੱਲ੍ਹੀਆਂ ਕਲਾਂ, 22 ਸਤੰਬਰ (ਮਨਜੀਤ ਮਾਨ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਗੋਹੀਰ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ...
ਫਿਲੌਰ, 22 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਸਥਾਨਕ ਅੰਬੇਡਕਰ ਚੌਕ ਫਿਲੌਰ ਵਿਖੇ ਸ਼ਰਾਰਤੀ ਅਨਸਰ ਵਲੋਂ ਲੱਗੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੰੁਚਾਉਣ ਦੀ ਕੋਸ਼ਿਸ਼ ਕੀਤੀ | ਇਸ ਘਟਨਾ ਸਬੰਧੀ ਪਤਾ ਲੱਗਣ ਤੇ ਫਿਲੌਰ ਦਾ ਮਾਹੌਲ ਤਣਾਅਪੂਰਨ ਹੋ ...
ਗੁਰਾਇਆ, 22 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸਥਾਨਕ ਆਈ.ਐਮ.ਟੀ. 'ਚ ਕੀਤੀ ਗਈ | ਇਸ ਦੌਰਾਨ ਵੱਖ - ਵੱਖ ਕਾਲਜਾਂ ਦੇ ਇਕੱਠੇ ਹੋਏ ਵਿਦਿਆਰਥੀਆਂ ਨੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਆਪਣੇ ਗੁੱਸੇ ਦਾ ...
ਸ਼ਾਹਕੋਟ, 22 ਸਤੰਬਰ (ਬਾਂਸਲ, ਸਚਦੇਵਾ)- ਬਲਾਕ ਸ਼ਾਹਕੋਟ ਦੇ ਪਿੰਡ ਮਹਿਮੂਵਾਲ ਯੂਸਫਪੁਰ ਦੀ ਇਕ ਬਜ਼ੁਰਗ ਅÏਰਤ ਸਵਾਈਨ ਫਲੂ ਅਤੇ ਕੋਰੋਨਾ ਨਾਲ ਪੀੜਤ ਪਾਈ ਗਈ ਹੈ¢ ਪਰਿਵਾਰਕ ਮੈਂਬਰ ਉਸ ਨੂੰ ਗੰਭੀਰ ਹਾਲਤ 'ਚ ਪੀ.ਜੀ.ਆਈ. ਚੰਡੀਗੜ੍ਹ ਲੈ ਗਏ ਸਨ¢ ਜਾਂਚ 'ਚ ਉਸ ਦੇ ਦੋਹਾਂ ...
ਫਿਲੌਰ, 22 ਸਤੰਬਰ (ਵਿਪਨ ਗੈਰੀ)- ਵੂਸ਼ੋ ਚੈਂਪੀਅਨਸ਼ਿਪ ਵਿਚ ਯੁਵਰਾਜ ਮਿਕਸ ਮਾਰਸ਼ਲ ਆਰਟ ਅਕੈਡਮੀ ਬਿਲਗਾ ਦੇ 7 ਖਿਡਾਰੀਆਂ ਨੇ ਤਗਮੇ ਜਿੱਤੇ ਹਨ | ਇਸ ਸਬੰਧੀ ਕੋਚ ਅਬਜੀਤ ਕੁਮਾਰ ਫਰਵਾਲਾ ਨੇ ਦੱਸਿਆ ਕੇ ਬੀਤੇ ਦਿਨ ਸਰਕਾਰੀ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ...
ਸ਼ਾਹਕੋਟ, 22 ਸਤੰਬਰ (ਬਾਂਸਲ)- ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਚੋਣਾਂ 'ਚ ਦਲਿਤ ਪੱਤਾ ਖੇਡਣ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਹੈ | ਇਹ ਪ੍ਰਗਟਾਵਾ ਕਰਦਿਆਂ ਸਾਬਕਾ ਮੁੱਖ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX