ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ)- ਪੁਲਿਸ ਪ੍ਰਸ਼ਾਸ਼ਨ ਚੌਕਸੀ ਦੇ ਜਿੰਨੇ ਮਰਜ਼ੀ ਦਾਅਵੇ ਕਰੇ, ਪਰ ਸ਼ਹਿਰ 'ਚ ਸ਼ਰੇਆਮ ਘੁੰਮ ਰਹੀਆਂ ਓਵਰਲੋਡ ਟਰਾਲੀਆਂ ਅਤੇ ਪਾਬੰਦੀ ਦੇ ਸਮੇਂ ਦੌਰਾਨ ਦਾਖ਼ਲ ਹੋ ਰਹੇ ਹੈਵੀ ਵਾਹਨ ਅਕਸਰ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਅਜਿਹਾ ਹੀ ਹਾਦਸਾ ਅੱਜ ਨਕੋਦਰ ਰੋਡ 'ਤੇ ਟਾਵਰ ਇਨਕਲੇਵ ਦੇ ਨੇੜੇ ਵਾਪਰ ਗਿਆ, ਜਿਸ ਦੌਰਾਨ ਸਮਰੱਥਾ ਤੋਂ ਵੱਧ ਇੱਟਾਂ ਦੇ ਨਾਲ ਭਰੀ ਟਰਾਲੀ ਨੇ ਇਕ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ | ਇਸ ਹਾਦਸੇ ਦੌਰਾਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜਿੰਦਰ ਕੁਮਾਰ (35) ਪੁੱਤਰ ਕਾਬਲ ਚੰਦ ਵਾਸੀ ਧਰਮਪੁਰਾ ਅਬਾਦੀ ਨੇੜੇ ਟੀ.ਵੀ. ਟਾਵਰ ਜਲੰਧਰ ਵਜੋਂ ਦੱਸੀ ਗਈ ਹੈ | ਹਾਦਸੇ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਭਾਰਗੋ ਕੈਂਪ ਦੇ ਮੁਖੀ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਲਜਿੰਦਰ ਕੁਮਾਰ ਆਪਣੇ ਕਿਸੇ ਕੰਮ ਪੈਦਲ ਜਾ ਰਿਹਾ ਸੀ, ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਨਕੋਦਰ ਵਾਲੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਟ੍ਰੈਕਟਰ-ਟਰਾਲੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ | ਵਾਪਰੇ ਇਸ ਹਾਦਸੇ ਦੌਰਾਨ ਬਲਜਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਮੁਖੀ ਨੇ ਦੱਸਿਆ ਕਿ ਬਲਜਿੰਦਰ ਕੁਮਾਰ ਦੀ ਮਿ੍ਤਕ ਦੇਹ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੌਕੇ 'ਤੋਂ ਟ੍ਰੈਕਟਰ ਅਤੇ ਇੱਟਾਂ ਦੀ ਭਰੀ ਟਰਾਲੀ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਮਿ੍ਤਕ ਦੇ ਭਰਾ ਪੁਸ਼ਪਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਟ੍ਰੈਕਟਰ ਚਾਲਕ ਜਗਦੀਸ਼ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਜਲਾਲਾਬਾਦ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਪੰਜਾਬ ਦੇ ਨਵ-ਨਿਯੁਕਤ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਰੀਬ ਦੁਪਹਿਰ 1 ਵਜੇ ਦੁਪਹਿਰ ਡੇਰੇ ਪਹੁੰਚੇ | ਉਨ੍ਹਾਂ ਨਾਲ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ...
ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ)-ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ | ਡੇਰੇ ਵਿਖੇ ਨਤਮਸਤਕ ਹੋਣ ਉਪਰੰਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਸਥਾਨਕ ਮੁਹੱਲਾ ਗੜ੍ਹਾ ਦੇ ਦਯਾਨੰਦ ਚੌਕ ਨੇੜੇ ਚੱਲ ਰਹੀ ਪਾਰਸ ਭਾਰਦਵਾਜ ਜਿਊਲਰੀ ਸ਼ਾਪ 'ਤੋਂ ਕਰੀਬ ਇਕ ਹਫ਼ਤਾ ਪਹਿਲਾਂ ਹੋਈ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ, ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਰੇਲ ਕੋਚ ਫੈਕਟਰੀ ਦੇ ...
ਜਲੰਧਰ ਛਾਉਣੀ, 22 ਸਤੰਬਰ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਕਈ ਐਸੇ ਖੇਤਰ ਹਨ ਜੋ ਅੱਜ ਵੀ ਵਿਕਾਸ ਪੱਖੋਂ ਅਧੂਰੇ ਹਨ, ਜਿੰਨ੍ਹਾਂ 'ਚ ਥੋੜਾ ਜਿਹਾ ਮੀਂਹ ਪੈਣ ਕਾਰਨ ਪੂਰੇ ਖੇਤਰ ਦੀਆਂ ਗਲੀਆਂ ਤੇ ਮੁਹੱਲੇ ਛੱਪੜ ਦਾ ਰੂਪ ਧਾਰ ਲੈਂਦੇ ਹਨ, ਜਿਸ ਕਾਰਨ ...
ਸ਼ਾਹਕੋਟ, 22 ਸਤੰਬਰ (ਬਾਂਸਲ)- 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਾਲੇ ਤਕ ਕਿਸੇ ਉਮੀਦਵਾਰ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਜਿਸ ਦੇ ਚੱਲਦਿਆਂ ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ ਬਲਦੇਵ ਸਿੰਘ ...
ਜਲੰਧਰ 22 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਅਮਰਜੀਤ ਸਿੰਘ ਬੈਂਸ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਵਿੱਚ ਸ਼ਾਮ 7.00 ਵਜੇ ਲੈ ਕੇ ਸਵੇਰੇ 9.00 ਵਜੇ ਤੱਕ ਕੰਬਾਈਨਾਂ ...
ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਵੱਡੀ ਮਾਤਰਾ 'ਚ ਸੜਕ 'ਤੇ ਦੂਰ-ਦੂਰ ਤੱਕ ਖੜ੍ਹਾ ਮੀਂਹ ਦਾ ਪਾਣੀ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਗਿਆ | ਰਾਹਗੀਰਾਂ ਤੇ ਇਲਾਕਾ ਵਸਨੀਕਾਂ ਮੁਤਾਬਿਕ ਇਹ ਪ੍ਰੇਸ਼ਾਨੀ ਉਦੋਂ ...
ਸ਼ਿਵ ਸ਼ਰਮਾ
ਜਲੰਧਰ, 22 ਸਤੰਬਰ-ਸ਼ਹਿਰ ਦੇ ਕਈ ਹਿੱਸਿਆਂ 'ਚ ਨਹਿਰੀ ਪਾਣੀ ਪ੍ਰਾਜੈਕਟਾਂ ਦੀਆਂ ਪਾਈਪਾਂ ਪਾਉਣ ਸਮੇਤ ਹੋਰ ਵੀ ਸੜਕਾਂ ਬਣਾਉਣ ਦੇ ਪ੍ਰਾਜੈਕਟ ਇਕੋ ਸਮੇਂ ਸ਼ੁਰੂ ਕਰਨ ਕਰਕੇ ਟਰੈਫ਼ਿਕ ਸਮੱਸਿਆ ਐਨੀ ਗੰਭੀਰ ਹੋ ਗਈ ਹੈ ਕਿ ਲੋਕਾਂ ਦਾ ਸੜਕਾਂ 'ਤੇ ਲੰਘਣਾ ...
ਜਲੰਧਰ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾਈ ਸਹਿ-ਮੀਡੀਆ ਕੋਆਰਡੀਨੇਟਰ ਅਰਜਨ ਤ੍ਰੇਹਨ ਨੇ ਮੰਗਲਵਾਰ ਨੂੰ ਨਗਰ ਨਿਗਮ ਨੂੰ ਚੇਤਾਵਨੀ ਦਿੰਦੇ ਹੋਏ ਬੁੱਧਵਾਰ ਦੁਪਹਿਰ 3 ਵਜੇ ਰੋਸ ਪ੍ਰਦਰਸ਼ਨ ਸਰੂਪ ਢੋਲ ਪਿੱਟ ਕੇ ਪਿੰਮਜ ਹਸਪਤਾਲ ਦੇ ਬਾਹਰ ਸੜਕ ਤੇ 2-2 ਫੁੱਟ ਦੇ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਵਲੋਂ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਲਗਾਏ ਗਏ ਸੈਂਪਲਾਂ ਦੀ ਰਿਪੋਰਟ ਆਉਣ 'ਤੇ 22 ਮਰੀਜ਼ਾਂ ਨੂੰ ਡੇਂਗੂ ਬੁਖ਼ਾਰ ਹੋਣ ਦੀ ਪੁਸ਼ਟੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ...
ਜਲੰਧਰ 22 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸਾਸਕੀ ਕੰਪਲੈਕਸ, ਜਲੰਧਰ ਦੇ ਅਹਾਤੇ ਵਿਚ ਰੱਦ ਕੀਤੇ ਗਏ ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ ਮਿਤੀ 01-11-2021 ਤੋਂ 31-10-2023 ਤੱਕ ਦੇ ਸਮੇਂ ਲਈ 01.10.2021 ਨੂੰ ਦੁਪਹਿਰ 1.00 ਵਜੇ ਉਪ-ਮੰਡਲ ਮੈਜਿਸਟਰੇਟ, ਜਲੰਧਰ-1 ਦੀ ਪ੍ਰਧਾਨਗੀ ਹੇਠ ...
ਜਲੰਧਰ, 22 ਸਤੰਬਰ (ਸਾਬੀ)- ਏ.ਪੀ.ਜੇ ਕਾਲਜ ਆਫ਼ ਫਾਈਨ ਆਰਟ ਜਲੰਧਰ ਦੇ ਹੋਮ ਸਾਇੰਸ ਵਿਭਾਗ ਵੱਲੋਂ ਨੈਸ਼ਨਲ ਨਿਊਟ੍ਰੀਸ਼ਨ ਮਹੀਨੇ ਮੌਕੇ 'ਤੇ ਇਕ ਪ੍ਰਤੀਯੋਗਤਾ ਕਰਵਾਈ ਗਈ ਤੇ ਇਸ ਵਿਚ ਕਾਲਜ ਦੇ 30 ਵਿਦਿਆਰਥੀਆਂ ਨੇ ਹਿੱਸਾ ਲਿਆ | ਪਿ੍ੰਸੀਪਲ ਡਾ. ਨੀਰਜਾ ਢੀਂਗਰਾਂ ਨੇ ਇਸ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਦਿਲ ਦੇ ਰੋਗੀ ਦੀ ਧੜਕਣ ਘੱਟ ਜਾਣ 'ਤੇ ਹੁਣ ਮਰੀਜ਼ ਦੇ ਦਿਲ 'ਚ ਕੈਪਸੂਲ ਦੇ ਆਕਾਰ ਦਾ ਪੇਸਮੇਕਰ ਪਾ ਕੇ ਧੜਕਣ ਨੂੰ ਕਾਬੂ ਕੀਤਾ ਜਾ ਸਕੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਿਤ ਜੈਨ ਨੇ ਦੱਸਿਆ ਕਿ ...
ਜਲੰਧਰ, 22 ਸਤੰਬਰ (ਸ਼ਿਵ)- ਜਲੰਧਰ ਵਿਚ ਐਮ. ਵੀ. ਆਈ. ਦੇ ਚਾਰਜ ਨੂੰ ਲੈ ਕੇ ਅੱਜ ਰੇੜਕਾ ਰਿਹਾ | ਸਾਬਕਾ ਐਮ. ਵੀ. ਆਈ. ਦਵਿੰਦਰ ਸਿੰਘ ਅੱਜ ਦਫ਼ਤਰ ਵਿਚ ਆਏ ਸਨ ਪਰ ਬਾਅਦ ਵਿਚ ਉਹ ਦਫ਼ਤਰ ਤੋਂ ਚਲੇ ਗਏ | ਕੁਝ ਸਮਾਂ ਪਹਿਲਾਂ ਦਵਿੰਦਰ ਸਿੰਘ ਦੀ ਬਦਲੀ ਫ਼ਰੀਦਕੋਟ ਕਰ ਦਿੱਤੀ ਗਈ ਸੀ ...
ਜਲੰਧਰ, 22 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵਿਨੋਦ ਕੁਮਾਰ ਉਰਫ ਬੰਟੀ ਵਾਸੀ ਲਸੂੜੀ ਮੁਹੱਲਾ, ਜਲੰਧਰ ਨੂੰ 2 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ...
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਹੁਣ ਤੱਕ 30 ਪ੍ਰਤੀਸ਼ਤ ਵਿਅਕਤੀ ਅਜਿਹੇ ਹੋ ਗਏ ਹਨ, ਜਿਨ੍ਹਾਂ ਨੇ ਕੋਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ ਅਤੇ 85 ਪ੍ਰਤੀਸ਼ਤ ਵਿਅਕਤੀਆਂ ਨੇ ਪਹਿਲੀ ਖੁਰਾਕ ਦੇ ਟੀਕੇ ਲਗਵਾਏ ਹੋਏ ਹਨ | ਜ਼ਿਲ੍ਹਾ ...
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਡ (ਐਮ.ਸੀ.ਪੀ.ਆਈ.- ਯੂ.) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਸਫਲਤਾ ਲਈ ਸਾਂਝੀ ਮੁਹਿੰਮ ...
ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)-27 ਸਤੰਬਰ ਦੇ ਭਾਰਤ ਬੰਦ ਦੇ ਹੱਕ ਵਿਚ ਐਲਾਨ ਕਰਦਿਆਂ ਦਾਰਾ ਸਿੰਘ ਰਾਏ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਨੇ ਕਿਹਾ ਕਿ ਇਸ ਦਿਨ ਸਾਨੂੰ ਸਭ ਨੂੰ ਆਪਣੇ ਕਾਰੋਬਾਰ, ਅਦਾਰੇ ਬੰਦ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਅਹਿਸਾਸ ...
ਜਲੰਧਰ, 22 ਸਤੰਬਰ (ਸਾਬੀ)- ਬੀ.ਐਸ.ਐਫ ਪੰਜਾਬ ਫੰਰਟੀਅਰ ਵੱਲੋਂ ਬੀ.ਐਸ.ਐਫ ਫੰਰਟੀਅਰ ਹੈਡਕੁਆਟਰ ਜਲੰਧਰ ਵਿਖੇ 5 ਕਿੱਲੋ ਮੀਟਰ ਫਿੱਟ ਇੰਡੀਆ ਫਰੀਡਮ ਦੌੜ ਦਾ ਆਯੋਜਨ ਕੀਤਾ ਗਿਆ | ਇਸ ਦਾ ਉਦਘਾਟਨ ਮੁੱਖ ਮਹਿਮਾਨ ਆਈ.ਪੀ.ਐਸ ਸੋਨਾਲੀ ਮਿਸ਼ਰਾ ਆਈ.ਜੀ ਬੀ.ਐਸ.ਐਫ ਵੱਲੋ ਕੀਤਾ ...
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਘਿਰਾਓ ...
ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)- ਪੰਜਾਬ ਰੋਡਵੇਜ਼ ਪਨ ਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਤੇ ਇਸ ਦੇ ਵਿਚ ਚੇਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ ...
ਜਲੰਧਰ, 22 ਸਤੰਬਰ (ਸਾਬੀ)- ਇਸ ਸਾਲ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2022 ਪ੍ਰਣਾਲੀ ਵਿਚ 99 ਦੇਸ਼ਾਂ ਦੀਆਂ ਹਜ਼ਾਰਾਂ ਯੂਨੀਵਰਸਿਟੀਆਂ ਨੇ ਹਿੱਸਾ ਲਿਆ ਤੇ ਐਲ.ਪੀ.ਯੂ ਨੇ ਕਲੀਨੀਕਲ ਐਂਡ ਹੈਲਥ ਵਿਸ਼ੇ ਲਈ ਭਾਰਤ ਦੀਆਂ ਚੋਟੀ ਦੀਆਂ ...
ਜਲੰਧਰ, 22 ਸਤੰਬਰ (ਸ਼ਿਵ)- ਇਕ ਪਾਸੇ ਜਿੱਥੇ ਸਰਕਾਰ ਨੇ ਅੰਮਿ੍ਤਸਰ ਅਤੇ ਬਟਾਲਾ ਦੇ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨਾਂ ਨੂੰ ਬਦਲ ਕੇ ਵੱਡੀ ਕਾਰਵਾਈ ਕੀਤੀ ਹੈ ਤੇ ਉੱਥੇ ਹੁਣ ਦੂਜੇ ਪਾਸੇ ਨਿਗਮ ਵਿਚ ਸਾਰਿਆਂ ਦੀਆਂ ਨਜ਼ਰਾਂ ਵੀ ਨਵੇਂ ਬਣਨ ਵਾਲੇ ਸਥਾਨਕ ਸਰਕਾਰਾਂ ...
ਜਲੰਧਰ, 22 ਸਤੰਬਰ (ਸ਼ਿਵ)- ਰਾਜ ਕਮਿਸ਼ਨ ਨੇ ਬੀਬੀ ਭਾਨੀ ਕੰਪਲੈਕਸ ਦੇ 13 ਅਲਾਟੀਆਂ ਨੂੰ 1.70 ਕਰੋੜ ਰੁਪਏ ਦੀ ਰਕਮ ਦੇਣ ਦਾ ਆਦੇਸ਼ ਦਿੱਤਾ ਸੀ | ਇਸ ਤੋਂ ਪਹਿਲਾਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ 13 ਅਲਾਟੀਆਂ ਨੇ ਸਮੇਂ ਸਿਰ ਫਲੈਟ ਨਾ ਦੇਣ ਕਰਕੇ ਜਿਹੜੇ ਕੇਸ ਕੀਤੇ ਸਨ, ਉਨਾਂ ...
ਜਲੰਧਰ, 22 ਸਤੰਬਰ (ਸ਼ਿਵ)-ਸ਼ਹਿਰ ਦੇ ਕਈ ਅੰਦਰੂਨੀ ਹਿੱਸਿਆਂ ਵਿਚ ਤਾਂ ਪਹਿਲਾਂ ਹੀ ਕੂੜਾ ਦੇ ਸੈਕੰਡਰੀ ਪੁਆਇੰਟ ਬਣਨ ਕਰਕੇ ਸਫ਼ਾਈ ਦੀ ਹਾਲਤ ਖ਼ਰਾਬ ਹੋ ਰਹੀ ਹੈ ਤੇ ਹੁਣ ਖ਼ਾਲਸਾ ਕਾਲਜ ਦੇ ਨਾਲ ਹੀ ਹਾਲਟ ਕੋਲ ਕੂੜਾ ਸੁੱਟਿਆ ਜਾਣ ਲੱਗਾ ਹੈ | ਹਾਲਟ ਕੋਲ ਕੂੜਾ ਸੁੱਟਣ ...
ਜਲੰਧਰ, 22 ਸਤੰਬਰ (ਸ਼ਿਵ)-ਇਸ਼ਤਿਹਾਰੀ ਨੀਤੀ ਦੀ ਉਲੰਘਣਾ ਕਰਦੇ ਹੋਏ ਜਿਹੜੀਆਂ ਕੰਪਨੀਆਂ ਨੇ ਆਪਣੇ ਨਾਂਅ ਪੁਲਿਸ ਬੈਰੀਕੇਡਾਂ 'ਤੇ ਲਿਖਵਾਏ ਸਨ, ਉਨਾਂ ਦੇ ਚਲਾਨ ਹੁਣ ਨਿਗਮ ਪ੍ਰਸ਼ਾਸਨ ਵੱਲੋਂ ਅਦਾਲਤ ਵਿਚ ਭੇਜਣ ਦੀ ਤਿਆਰੀ ਕਰ ਲਈ ਗਈ ਹੈ | ਨਿਗਮ ਦੇ ਤਹਿਬਾਜ਼ਾਰੀ ...
ਜਲੰਧਰ, 22 ਸਤੰਬਰ (ਚੰਦੀਪ ਭੱਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਸਵੇਰੇ 9 ਵਜੇ ਦਫ਼ਤਰਾਂ 'ਚ ਪਹੁੰਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਪਰ ਇਸ ਦੇ ਬਾਅਦ ਵੀ ਅੱਜ ਕੁੱਝ ਕਰਮਚਾਰੀ ...
ਜਲੰਧਰ, 22 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁਹੰਮਦ ਨਬੀ ਪੁੱਤਰ ਅਲੀ ਜਾਨ ਵਾਸੀ ਗੋਲ ਮਾਰਕਿਟ, ਜਲੰਧਰ ਨੂੰ 55 ਦਿਨ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ...
ਜਲੰਧਰ, 22 ਸਤੰਬਰ (ਸ਼ਿਵ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਏ ਰੱਖਣ ਲਈ ਹੁਣ ਨਿਗਮ ਅਫ਼ਸਰਾਂ ਨੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਜੇ. ਸੀ. ਗੁਰਵਿੰਦਰ ਕੌਰ ਰੰਧਾਵਾ ਨੇ ਨਿਗਮ ਕਮਿਸ਼ਨਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX