ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਖੇਤੀ ਕਾਨੂੰਨ ਰੱਦ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਰੋਸ ਧਰਨੇ ਜਾਰੀ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਤਬਕੇ ਦੇ ਲੋਕਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਖ਼ਰੀ ਸਾਹ ਤੱਕ ਲੜਾਈ ਲੜੀ ਜਾਵੇਗੀ | ਇਸ ਮੌਕੇ ਇਕਬਾਲ ਸਿੰਘ ਮਾਨਸਾ, ਤੇਜ ਸਿੰਘ ਚਕੇਰੀਆਂ, ਹਰਚਰਨ ਸਿੰਘ, ਮੇਜਰ ਸਿੰਘ ਦੂਲੋਵਾਲ, ਸੋਮਦੱਤ ਸ਼ਰਮਾ, ਰਤਨ ਕੁਮਾਰ ਭੋਲਾ, ਦਰਸ਼ਨ ਸਿੰਘ ਟਾਹਲੀਆਂ, ਦਲਜੀਤ ਸਿੰਘ, ਲਖਵੀਰ ਸਿੰਘ ਅਕਲੀਆ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਨਾਅਰੇਬਾਜ਼ੀ ਕੀਤੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ ਹੈ | ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਬੋੜਾਵਾਲ, ਬਲਵੀਰ ਸਿੰਘ ਗੁਰਨੇ ਖੁਰਦ ਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ, ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ | ਧਰਨੇ ਨੂੰ ਜਵਾਲਾ ਸਿੰਘ ਗੁਰਨੇ ਖੁਰਦ, ਮਿੱਠੂ ਸਿੰਘ ਅਹਿਮਦਪੁਰ, ਬਲਦੇਵ ਸਿੰਘ ਗੁਰਨੇ ਕਲਾਂ, ਸਵਰਨਜੀਤ ਸਿੰਘ ਦਲਿਓ, ਹਰਿੰਦਰ ਸਿੰਘ ਸੋਢੀ, ਗੁਰਦੇਵ ਦਾਸ ਬੋੜਾਵਾਲ, ਕਰਨੈਲ ਸਿੰਘ ਚਹਿਲ, ਅਜਾਇਬ ਸਿੰਘ ਗੁਰਨੇ ਕਲਾਂ, ਗੁਰਜੰਟ ਸਿੰਘ ਦਲਿਓ, ਰੂਪ ਸਿੰਘ ਗੁਰਨੇ ਕਲਾਂ, ਅਮਰਜੀਤ ਸਿੰਘ ਸਿੱਧੂ, ਭੋਲਾ ਧਾਰੀ ਅਹਿਮਦਪੁਰ, ਜੀਤ ਸਿੰਘ, ਸੁੱਖੀ ਸਿੰਘ ਗੁਰਨੇ ਨੇ ਸੰਬੋਧਨ ਕੀਤਾ |
ਰੇਲਵੇ ਪਾਰਕਿੰਗ 'ਚ ਧਰਨਾ ਜਾਰੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ 'ਚ ਕਿਸਾਨਾਂ ਵਲੋਂ ਧਰਨਾ ਜਾਰੀ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਅਨੁਸਾਰ ਫ਼ੈਸਲੇ ਲੈ ਰਹੀ ਹੈ, ਜਿਸ ਨਾਲ ਦੇਸ਼ ਦਾ ਕਿਰਤੀ ਵਰਗ ਆਰਥਿਕ ਪੱਖੋਂ ਤਬਾਹ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ |
ਇਸ ਮੌਕੇ ਭੀਮ ਸਿੰਘ ਮੰਡੇਰ, ਮੇਜਰ ਸਿੰਘ ਦਰੀਆਪੁਰ, ਅਮਰੀਕ ਸਿੰਘ ਬਰੇਟਾ, ਮੇਲਾ ਸਿੰਘ ਦਿਆਲਪੁਰਾ, ਛੱਜੂ ਸਿੰਘ ਬਰੇਟਾ, ਬਲਜੀਤ ਕੌਰ ਧਰਮਪੁਰਾ, ਪਰਮਜੀਤ ਕੌਰ ਬਹਾਦਰਪੁਰ, ਗੁਰਮੀਤ ਕੌਰ ਮੰਡੇਰ, ਕ੍ਰਿਪਾਲ ਕੌਰ ਬਰੇਟਾ, ਪਾਲ ਕੌਰ ਧਰਮਪੁਰਾ ਆਦਿ ਹਾਜ਼ਰ ਸਨ।
ਰਿਲਾਇੰਸ ਤੇਲ ਪੰਪ ਦਾ ਘਿਰਾਓ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਤੇਲ ਪੰਪ ਬਰੇਟਾ ਦਾ ਘਿਰਾਓ ਜਾਰੀ ਹੈ। ਬਰਸਾਤ ਹੋਣ ਦੇ ਬਾਵਜੂਦ ਕਿਸਾਨਾਂ ਵਲੋਂ ਸੰਘਰਸ਼ ਜਾਰੀ ਰਿਹਾ ਅਤੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਤਾ ਸਿੰਘ ਬਰੇਟਾ, ਮਨਪ੍ਰੀਤ ਸਿੰਘ ਕਾਹਨਗੜ੍ਹ, ਮੱਖਣ ਸਿੰਘ ਬਰੇਟਾ, ਜਸਵੰਤ ਕੌਰ ਕਾਹਨਗੜ੍ਹ ਚਰਨਜੀਤ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਰੰਘੜਿਆਲ ਆਦਿ ਹਾਜ਼ਰ ਸਨ।
ਮਾਨਸਾ, 22 ਸਤੰਬਰ (ਸਟਾਫ਼ ਰਿਪੋਰਟਰ) - ਪੰਜਾਬ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਗੁਰਮੁਖ ਸਿੰਘ ਸੱਦਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ, ਜਿਸ 'ਚ ਕਿਸਾਨੀ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ...
ਮਾਨਸਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਪੰਥ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਜਥੇਬੰਦੀ ਵਲੋਂ ਜ਼ਿਲ੍ਹਾ ਅਧਿਕਾਰੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ | ਉਨ੍ਹਾਂ ਧਿਆਨ 'ਚ ਲਿਆਂਦਾ ਕਿ ਪਿੰਡ ਕੋਰਵਾਲਾ, ਭੰਮਾ ਅਤੇ ਮੂਸਾ ਵਿਖੇ ਗਊਆਂ ...
ਮਾਨਸਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਨੇ ਹਲਕੇ ਦੇ ਪਿੰਡ ਮਲਕਪੁਰ ਖਿਆਲਾ ਦੀ ਪੰਚਾਇਤ ਨੂੰ ਖੇਡ ਮੈਦਾਨ 'ਚ ਓਪਨ ਜਿੰਮ ਬਣਾਉਣ ਅਤੇ ਗਰਾਊਾਡ ਤਿਆਰ ਕਰਨ ਲਈ 4 ਲੱਖ ਦਾ ਚੈੱਕ ਭੇਟ ਕੀਤਾ | ...
ਬਰੇਟਾ, 22 ਸਤੰਬਰ (ਪਾਲ ਸਿੰਘ ਮੰਡੇਰ) - ਪਿਛਲੇ ਸਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਬਾਦਲ ਵਿਖੇ ਲਗਾਏ ਧਰਨੇ ਤੋਂ ਵਾਪਸ ਪਰਤਣ ਸਮੇਂ ਪਿੰਡ ਕਿਸ਼ਨਗੜ੍ਹ ਦੇ 2 ਕਿਸਾਨ ਮੁਖਤਿਆਰ ਸਿੰਘ ਅਤੇ ਵਜ਼ੀਰ ਸਿੰਘ ਮੌਤ ਦੇ ਮੂੰਹ 'ਚ ਚਲੇ ਗਏ ਸਨ, ਜਿਨ੍ਹਾਂ ਦੀ ...
ਮਾਨਸਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਮਾਨਸਾ ਜ਼ਿਲ੍ਹੇ 'ਚ ਸਫ਼ ਕਰਨ ਲਈ ਵਪਾਰ ਮੰਡਲ ਤੇ ਮਜ਼ਦੂਰ ਕਿਸਾਨ ਆਗੂਆਂ ਵਲੋਂ ਇਕੱਤਰਤਾ ਕੀਤੀ ਗਈ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ...
ਮਾਨਸਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਪਿੰਡ ਮਾਨਬੀਬੜੀਆਂ, ਅਸਪਾਲ ਤੇ ਸੱਦਾ ਸਿੰਘ ਵਾਲਾ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ 114ਵੇਂ ਜਨਮ ਦਿਨ ਨੂੰ ਸਮਰਪਿਤ ਕਿਰਤ ਕਾਨੂੰਨ 'ਚ ਕੀਤੀਆਂ ਗਈਆਂ ਸੋਧਾਂ ਅਤੇ ਤਿੰਨ ਖੇਤੀ ...
ਮਾਨਸਾ, 22 ਸਤੰਬਰ (ਵਿ. ਪ੍ਰਤੀ.) - ਹਰੀਸ਼ ਕੁਮਾਰ ਨੇ ਚੋਣ ਤਹਿਸੀਲਦਾਰ ਵਜੋਂ ਮਾਨਸਾ ਵਿਖੇ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ...
ਬਲਦੇਵ ਸਿੰਘ ਸਿੱਧੂ
ਭੀਖੀ, 22 ਸਤੰਬਰ - ਅਕਾਲੀ ਭਾਜਪਾ ਸਰਕਾਰ ਸਮੇਂ ਪਿੰਡ ਮੱਤੀ ਵਿਖੇ ਪਿੰਡ ਦੇ ਜੰਮਪਲ ਸਾਬਕਾ ਆਈ.ਜੀ. ਅਮਰ ਸਿੰਘ ਚਹਿਲ ਦੀ ਰਹਿਨੁਮਾਈ ਅਤੇ ਸਾਬਕਾ ਸਰਪੰਚ ਪ੍ਰਸ਼ੋਤਮ ਮੱਤੀ ਦੀ ਅਗਵਾਈ 'ਚ ਜਿਥੇ ਕਈ ਕੰਮ ਸਲਾਹੁਣਯੋਗ ਹੋਏ ਹਨ ਉਥੇ ਪਿੰਡ ਵਾਸੀ ਅਜੇ ...
ਬੁਢਲਾਡਾ, 22 ਸਤੰਬਰ (ਨਿ. ਪ. ਪ.) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐਮ.ਲਿਬ ਸਮੈਸਟਰ ਪਹਿਲਾ ਦੇ ਨਤੀਜੇ 'ਚੋਂ ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਲਾਇਬ੍ਰੇਰੀ ਵਿਭਾਗ ਦੇ ਮੁਖੀ ਪ੍ਰੋ: ਵਨੀਤਾ ਰਾਣੀ ...
ਬੁਢਲਾਡਾ, 22 ਸਤੰਬਰ (ਰਾਹੀ) - ਸਥਾਨਕ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਭਾਈ ਘਨੱਈਆ ਜੀ ਦੀ ਬਰਸੀ ਨੂੰ ਮਨੁੱਖੀ ਸੇਵਾ ਦਿਵਸ ਵਜੋਂ ਮਨਾਇਆ ਗਿਆ | ਪਿ੍ੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਈ ...
ਮਾਨਸਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਮਾਨਸਾ ਦੀ ਰੀਟੇਲ ਕਰਿਆਣਾ ਮਰਚੈਂਟ ਐਸੋਸੀਏਸ਼ਨ ਵਲਾੋ ਸੁਰੇਸ਼ ਨੰਦਗੜ੍ਹੀਆ ਦਾ ਮਾਰਕਿਟ ਕਮੇਟੀ ਮਾਨਸਾ ਦਾ ਚੇਅਰਮੈਨ ਨਿਯੁਕਤ ਹੋਣ 'ਤੇ ਰੀਟੇਲ ਕਰਿਆਣਾ ਐਸੋਸੀਏਸ਼ਨ ਦੇ ਦੁਕਾਨਦਾਰਾਂ ਵਲੋਂ ਸਨਮਾਨ ਕੀਤਾ ਗਿਆ | ...
ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਹਲਕਾ ਮਾਨਸਾ ਦੀ ਇਕੱਤਰਤਾ ਇਥੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਪੰਜਾਬ 'ਚ ...
ਭਗਤਾ ਭਾਈਕਾ, 22 ਸਤੰਬਰ (ਸੁਖਪਾਲ ਸਿੰਘ ਸੋਨੀ) - ਬਾਬਾ ਬਿਧੀ ਚੰਦ ਸਪੋਰਟਸ ਅਕੈਡਮੀ ਭੋਡੀਪੁਰਾ ਵਲੋਂ ਬਾਬਾ ਨਿਹਾਲ ਦਾਸ ਦੀ ਸਾਲਾਨਾ ਬਰਸੀ ਮੌਕੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਪ੍ਰਧਾਨ ਹਰੀ ਕ੍ਰਿਸ਼ਨ ਭੋਡੀਪੁਰਾ ...
ਤਲਵੰਡੀ ਸਾਬੋ, 22 ਸਤੰਬਰ (ਰਵਜੋਤ ਸਿੰਘ ਰਾਹੀ) - ਅਕਾਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਹਮੇਸ਼ਾ ਪਹਿਲ ਦਿੰਦੀ ਰਹੀ ਹੈ ਤੇ ਰੋਜ਼ਗਾਰ ਖੇਤਰ ਦੇ ਪ੍ਰਸੰਗ ਵਿਚ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਦੀ ...
ਰਾਮਪੁਰਾ ਫੂਲ, 22 ਸਤੰਬਰ (ਗੁਰਮੇਲ ਸਿੰਘ ਵਿਰਦੀ)- ਜ਼ਮੀਨੀ ਮਾਮਲੇ ਨੂੰ ਲੈ ਕੇ ਜਿਉਂਦ ਪਿੰਡ ਦੇ ਕਿਸਾਨਾਂ ਵਲੋਂ ਭਾਕਿਯੂ ਉਗਰਾਹਾਂ ਦੀ ਅਗਵਾਈ 'ਚ ਇਨਸਾਫ਼ ਲੈਣ ਲਈ ਪਿਛਲੇ 39 ਦਿਨਾਂ ਤੋਂ ਡੀ.ਐਸ.ਪੀ ਫੂਲ ਦਫ਼ਤਰ ਅੱਗੇ ਲੱਗਿਆ ਧਰਨਾ ਜਾਰੀ ਹੈ | ਕਿਸਾਨ ਆਗੂਆਂ ਨੇ ਕਿਹਾ ...
ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ) - ਰਾਸ਼ਟਰੀ ਵਿਕਾਸ ਪ੍ਰੀਸ਼ਦ ਵਲੋਂ ਕਰਵਾਈ ਗਈ ਏਕਲ ਗੀਤ ਪ੍ਰਤੀਯੋਗਤਾ 'ਚੋਂ ਸੰਤ ਕਬੀਰ ਸੀਨੀ: ਸੈਕੰਡਰੀ ਸਕੂਲ ਭੁੱਚੋ ਖ਼ੁਰਦ ਵਿਦਿਆਰਥਣ ਮੰਨਤ ਗਰਗ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ...
ਮਾਨਸਾ , 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੇ ਜਾਇਜ਼ ਤੇ ਹੱਕੀ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਦੇ ਨਾਂਅ ਭੇਜਿਆ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ...
ਸਰਦੂਲਗੜ੍ਹ, 22 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) - ਸੰਯੁਕਤ ਕਿਸਾਨ ਮੋਰਚੇ ਦੇ ਸਥਾਨਕ ਆਗੂਆਂ ਵਲੋਂ ਸ਼ਹਿਰ ਦੇ ਗੁਰਦੁਆਰਾ ਸਰੋਵਰ ਸਾਹਿਬ ਵਿਖੇ 27 ਸਤੰਬਰ ਦੇ ਭਾਰਤ ਬੰਦ ਸਬੰਧੀ ਇਕੱਤਰਤਾ ਕੀਤੀ ਗਈ | ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਉਸ ਦਿਨ ...
ਸਰਦੂਲਗੜ੍ਹ, 22 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ 'ਚ ਬੇ-ਮੌਸਮੀ ਬਰਸਾਤ ਹੋਣ ਨਾਲ ਫ਼ਸਲਾਂ ਦੇ ਨੁਕਸਾਨੇ ਜਾਣ ਦਾ ਖ਼ਤਰਾ ਬਣ ਗਿਆ ਹੈ | ਜਾਣਕਾਰੀ ਮੁਤਾਬਿਕ ਸੰਘਾ, ਮਾਨਖੇੜਾ ਨਾਹਰਾਂ, ਝੰਡਾ ਕਲਾਂ, ਕੌੜੀ, ਆਹਲੂਪੁਰ, ...
ਸਰਦੂਲਗੜ੍ਹ, 22 ਸਤੰਬਰ (ਪ. ਪ.) - ਦੀ ਸਹਿਕਾਰੀ ਸਭਾ ਮੀਰਪੁਰ ਕਲਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਦੇ ਮਹਿੰਦਰ ਸਿੰਘ, ਰਾਜਪਾਲ ਸਿੰਘ, ਨਛੱਤਰ ਸਿੰਘ, ਹਰਭਜਨ ਸਿੰਘ, ਅਮਨਦੀਪ ਸਿੰਘ, ਹਰਦੇਵ ਸਿੰਘ, ਜਗਰਾਜ ਸਿੰਘ, ਗੁਰਜੀਤ ਸਿੰਘ, ਲੱਖਾ ਸਿੰਘ, ਨਸੀਬ ਕੌਰ ਤੇ ...
ਮਾਨਸਾ, 22 ਸਤੰਬਰ (ਸਟਾਫ਼ ਰਿਪੋਰਟਰ) - ਸਥਾਨਕ ਖ਼ਾਲਸਾ ਹਾਈ ਸਕੂਲ ਵਿਖੇ ਲੀਗਲ ਲਿਟਰੇਸੀ ਤਹਿਤ ਵੱਖ-ਵੱਖ ਕਾਨੂੰਨਾਂ ਦੀ ਜਾਣਕਾਰੀ ਦੇਣ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਸਮੇਤ ਸਮੂਹ ਸਟਾਫ਼ ਹਿੱਸਾ ਲਿਆ | ਐਡਵੋਕੇਟ ...
ਸੀਂਗੋ ਮੰਡੀ, 22 ਸਤੰਬਰ (ਪਿ੍ੰਸ ਗਰਗ) - ਪੰਜਾਬ ਦੇ ਅੰਨਦਾਤਾ ਕਿਸਾਨ ਜੋ ਕਿ ਜਨਤਾ ਦੀਆਂ ਹੋਰ ਵੀ ਜਨ-ਜੀਵਨ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਨੂੰ ਕਦੇ ਨਾ ਕਦੇ ਕੁਦਰਤੀ ਮਾਰ ਪੈਂਦੀ ਰਹਿੰਦੀ ਹੈ, ਜਿਸ ਕਾਰਨ ਉਹ ਆਰਥਿਕ ਵਿਵਸਥਾ 'ਚ ਹੋਰ ਵੀ ਉਲਝ ਜਾਂਦਾ ਹੈ | ਇਨ੍ਹਾਂ ...
ਰਾਮਾਂ ਮੰਡੀ, 22 ਸਤੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਕੋਟਬਖਤੂ ਵਿਖੇ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਨਰਮੇ ਦੀ ਪੱਕੀ ਫ਼ਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਕਰੀਬ 150 ਏਕੜ ਨਰਮੇ ਦੀ ਖੜ੍ਹੀ ਫ਼ਸਲ ਖ਼ਰਾਬ ਹੋਈ ਹੈ | ਪਿੰਡ ਵਾਸੀ ਪਿਆਰੇ ਲਾਲ ...
ਭੁੱਚੋ ਮੰਡੀ, 22 ਸਤੰਬਰ (ਪਰਵਿੰਦਰ ਸਿੰਘ ਜੌੜਾ) - ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਵਲੋਂ ਅਤਿ ਰੁਝੇਵਿਆਂ ਵਾਲਾ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ-ਮਾਰਗ ਪੂਰੇ ਦਿਨ ਲਈ ਜਾਮ ਕਰਨ ...
ਬਠਿੰਡਾ, 22 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਦੀ ਤੋਂ ਅਸਤੀਫ਼ਾ ਦੇਣ ਬਾਅਦ ਸਰਕਾਰੀ ਅਦਾਰਿਆਂ ਤੋਂ ਉਨ੍ਹਾਂ ਦੀ ਫੋਟੋਆਂ ਵਾਲੇ ਬੋਰਡ ਵਗੈਰਾ ਉਤਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਹੁਣ ਸਰਕਾਰੀ ...
ਮਹਿਰਾਜ, 22 ਸਤੰਬਰ (ਸੁਖਪਾਲ ਮਹਿਰਾਜ) - ਪਿੰਡ ਮਹਿਰਾਜ ਵਿਖੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਆਰਥਿਕ ਨੁਕਸਾਨ ਹੋ ਜਾਣ ਦਾ ਪਤਾ ਲੱਗਿਆ ਹੈ | ਇਸ ਸਬੰਧੀ ਗਰੀਬ ਪੀੜਤ ਤਰਸੇਮ ਸਿੰਘ ਵਾਸੀ ਅੱਡਾ ...
ਰਾਮਾਂ ਮੰਡੀ, 22 ਸਤੰਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਦੀਪਾ ਬੰਗੀ ਵਿਖੇ ਤੇਜ਼ ਮੀਂਹ ਪੈਣ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ | ਪਿੰਡ ਵਾਸੀ ਹਰਫੂਲ ਸਿੰਘ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਾਰਨ ਰਜਿੰਦਰ ਸਿੰਘ ਪੁੱਤਰ ...
ਬਠਿੰਡਾ, 22 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਮਜ਼ਦੂਰ ਵਰਗ ਦੇ ਲੋਕਾਂ ਵਲੋਂ ਆਪਣੀ ਕਰਜ਼ ਮੁਆਫ਼ੀ ਲਈ ਅੱਜ ਬਠਿੰਡਾ ਵਿਖੇ ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ | ਰੋਸ ਮੁਜ਼ਾਹਰਾ ਕਰਨ ਤੋਂ ...
ਬਠਿੰਡਾ, 22 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਪਿਛਲੇ ਸਾਢੇ ਚਾਰ ਵਜੇ ਤੋਂ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਜਿਥੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ...
ਬਠਿੰਡਾ, 22 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਇਕ ਪਾਸੇ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੋਕਾਂ ਦੇ ਸਰਕਾਰੀ ਕੰਮਕਾਜ ਸਮੇਂ-ਸਿਰ ਨੇਪਰੇ ਚਾੜਣ ਲਈ ਪੰਜਾਬ ਭਰ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰ ...
ਮਾਨਸਾ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਜ਼੍ਹਬੀ ਸਿੱਖ ਵਾਲਮੀਕਿ ਭਲਾਈ ਫ਼ਰੰਟ ਪੰਜਾਬ ਵਲੋਂ ਸਥਾਨਕ ਬੱਚਤ ਭਵਨ ਵਿਖੇ ਕਰਵਾਏ ਗਏ ਸਮਾਗਮ ਮੌਕੇ ਕੁਰੀਤੀਆਂ ਖ਼ਿਲਾਫ਼ ਡਟਣ ਦਾ ਐਲਾਨ ਕਰਦਿਆਂ ਸਮਾਜ 'ਚ ਨੈਤਿਕ ਕਦਰਾਂ ਕੀਮਤਾਂ ਕਾਇਮ ਕਰਨ ਦਾ ਅਹਿਦ ਲਿਆ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX