ਕਪੂਰਥਲਾ, 22 ਸਤੰਬਰ (ਅਮਰਜੀਤ ਕੋਮਲ)-ਸਥਾਨਕ ਸਰਕਾਰਾਂ ਵਿਭਾਗ ਵਲੋਂ ਕਪੂਰਥਲਾ ਸ਼ਹਿਰ ਵਿਚ ਅਣਅਧਿਕਾਰਤ ਤੌਰ 'ਤੇ ਚੱਲ ਰਹੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਵਨ ਟਾਈਮ ਪਾਲਿਸੀ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਨਗਰ ਨਿਗਮ ਦੀ ਹਦੂਦ 'ਚ ਆਉਂਦੇ ਖੇਤਰਾਂ 'ਚ ਲੋਕਾਂ ਵਲੋਂ ਲਗਾਏ ਗਏ ਨਾਜਾਇਜ਼ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੈਗੂਲਰ ਕੀਤੇ ਜਾਣਗੇ | ਕੁਲਵੰਤ ਕੌਰ ਮੇਅਰ ਨਗਰ ਨਿਗਮ ਕਪੂਰਥਲਾ ਨੇ ਦੱਸਿਆ ਕਿ ਸਰਕਾਰ ਵਲੋਂ ਬਣਾਈ ਗਈ ਨੀਤੀ ਤਹਿਤ ਘਰੇਲੂ ਖਪਤਕਾਰਾਂ ਲਈ 125 ਵਰਗ ਫੁੱਟ ਤੱਕ 200 ਰੁਪਏ, 125 ਤੋਂ 250 ਵਰਗ ਫੁੱਟ ਤੱਕ 500 ਰੁਪਏ ਤੇ 250 ਵਰਗ ਫੁੱਟ ਤੋਂ ਉੱਪਰ ਦੇ ਮਕਾਨਾਂ ਲਈ 1 ਹਜ਼ਾਰ ਰੁਪਏ ਫ਼ੀਸ ਰੱਖੀ ਹੈ | ਜਿਸ ਵਿਚ ਪਾਣੀ ਤੇ ਸੀਵਰੇਜ ਦੇ 500-500 ਰੁਪਏ ਹੋਣਗੇ | ਮੇਅਰ ਨੇ ਦੱਸਿਆ ਕਿ ਕਮਰਸ਼ੀਅਲ ਖਪਤਕਾਰਾਂ ਲਈ 250 ਵਰਗ ਫੁੱਟ ਤੱਕ 1 ਹਜ਼ਾਰ ਰੁਪਏ ਤੇ 250 ਵਰਗ ਫੁੱਟ ਤੋਂ ਉੱਪਰ ਦੇ ਮਕਾਨਾਂ ਲਈ 2 ਹਜ਼ਾਰ ਰੁਪਏ ਫ਼ੀਸ ਨਿਸ਼ਚਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਬੀਤੀ 25 ਅਗਸਤ ਨੂੰ ਇਸ ਸਬੰਧ ਵਿਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਖਪਤਕਾਰ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਆਪਣੇ ਪਾਣੀ ਤੇ ਬਿਜਲੀ ਦੇ ਕੁਨੈਕਸ਼ਨ ਰੈਗੂਲਰ ਕਰਵਾਉਣ ਲਈ ਬਿਨੈ ਪੱਤਰ ਦੇਣਗੇ, ਉਨ੍ਹਾਂ ਤੋਂ ਕੋਈ ਵੀ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ, ਪ੍ਰੰਤੂ ਜਿਹੜੇ ਖਪਤਕਾਰ 6 ਮਹੀਨੇ ਬਾਅਦ ਤੱਕ ਵੀ ਆਪਣੇ ਨਜਾਇਜ਼ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਲਈ ਬਿਨੈ ਪੱਤਰ ਨਹੀਂ ਦੇਣਗੇ, ਉਨ੍ਹਾਂ ਦੇ ਖਪਤਕਾਰਾਂ ਦੇ ਨਗਰ ਨਿਗਮ ਵਲੋਂ ਨਾਜਾਇਜ਼ ਕੁਨੈਕਸ਼ਨ ਕੱਟ ਕੇ ਵਿਆਜ ਸਮੇਤ ਜੁਰਮਾਨਾ ਵਸੂਲਿਆ ਜਾਵੇਗਾ |
ਕਪੂਰਥਲਾ, 22 ਸਤੰਬਰ (ਸਡਾਨਾ)-ਸੀ.ਆਈ.ਏ. ਸਟਾਫ਼ ਨੇ ਤਿੰਨ ਨਸ਼ਾ ਤਸਕਰਾਂ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਿਊਣ ਸਿੰਘ ਵਾਸੀ ਤੋਤੀ, ਨਿੰਦਰ ਸਿੰਘ ਪਤਨੀ ਜਿਊਣ ਸਿੰਘ ਵਾਸੀ ਤੋਤੀ ਅਤੇ ਬਿਜਾਇਆ ਬਦਰਾ ਵਾਸੀ ...
ਕਪੂਰਥਲਾ, 22 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ | ਜਦਕਿ 649 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ | ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 17825 ਹੈ ਤੇ ਸਿਰਫ਼ 3 ਐਕਟਿਵ ਮਾਮਲੇ ਹਨ | ਹੁਣ ਤੱਕ 17268 ਮਰੀਜ਼ ਸਿਹਤਯਾਬ ਹੋ ...
ਕਪੂਰਥਲਾ, 22 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 23 ਸਤੰਬਰ ਨੂੰ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਆਮਦ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜਾਣਕਾਰੀ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ | ਅੱਜ ਪਏ ਮੀਂਹ ਕਾਰਨ ਬਾਜ਼ਾਰਾਂ ਤੇ ਮੁਹੱਲਿਆਂ ...
ਫਗਵਾੜਾ, 22 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੇ ਜੀ.ਟੀ. ਰੋਡ 'ਤੇ ਪੁਲ ਦੇ ਹੇਠ ਕਰੋੜਾਂ ਰੁਪਏ ਖ਼ਰਚ ਕਰਕੇ ਬਣਾਏ ਡਰੇਨੇਜ਼ ਲਈ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਸੜਕ ਦਰਿਆ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਕਾਰਨ ਲੋਕ ਬੇਹੱਦ ਪਰੇਸ਼ਾਨ ਹੁੰਦੇ ਹਨ | ਮੀਂਹ ਤੋਂ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਫ਼ਸਰਸ਼ਾਹੀ ਨੂੰ ਦਫ਼ਤਰਾਂ 'ਚ ਸਮੇਂ ਸਿਰ ਪੁੱਜ ਕੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਕਰਨ ਲਈ ਦਿੱਤੀਆਂ ਗਈਆਂ ਹਦਾਇਤਾਂ 'ਤੇ ਹੁਣ ਅਮਲ ਹੋਣਾ ਸ਼ੁਰੂ ਹੋ ਗਿਆ ਹੈ | ਸਰਕਾਰ ...
ਹੁਸੈਨਪੁਰ, 22 ਸਤੰਬਰ (ਸੋਢੀ)-ਕਿਸਾਨਾਂ ਦਾ ਚੱਲਦਾ ਕਿਸਾਨੀ ਸੰਘਰਸ਼ ਬਹੁਤ ਜਲਦ ਜਿੱਤ ਪ੍ਰਾਪਤ ਕਰੇਗਾ ਕਿਉਂਕਿ ਇਕ ਦਿਨ ਮੋਦੀ ਸਰਕਾਰ ਨੂੰ ਖੇਤੀ ਸਬੰਧੀ ਬਣਾਏ ਕਾਲੇ ਰੱਦ ਕਰਨ ਲਈ ਮਜਬੂਰ ਹੋਣਾ ਪਏਗਾ | ਇਹ ਸ਼ਬਦ ਉੱਘੇ ਕਿਸਾਨ ਆਗੂ ਅਤੇ ਸਰਪੰਚ ਜਗਦੀਪ ਸਿੰਘ ਵੰਝ ਨੇ ...
ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਾਂਝਾ ਅਧਿਆਪਕ ਮੋਰਚੇ ਵਲੋਂ ਅਧਿਆਪਕ ਦਿਵਸ 'ਤੇ ਫ਼ਤਹਿਗੜ੍ਹ ਸਾਹਿਬ ਵਿਚ ਅਧਿਆਪਕਾਂ ਦੇ ਸਨਮਾਨ ਦੀ ਬਹਾਲੀ ਸਬੰਧੀ ਕਰਵਾਈ ਗਈ ਰੈਲੀ ਵਿਚ ਵੱਧ ਤੋਂ ਵੱਧ ਅਧਿਆਪਕਾਂ ਨੂੰ ਪੁੱਜਣ ਸਬੰਧੀ ਕੀਤੀ ਗਈ ਅਪੀਲ ਤੋਂ ਤੈਸ਼ ਵਿਚ ...
ਫਗਵਾੜਾ, 22 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੇ ਜੀ.ਟੀ. ਰੋਡ 'ਤੇ ਪੁਲ ਦੇ ਹੇਠ ਕਰੋੜਾਂ ਰੁਪਏ ਖ਼ਰਚ ਕਰਕੇ ਬਣਾਏ ਡਰੇਨੇਜ਼ ਲਈ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਸੜਕ ਦਰਿਆ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਕਾਰਨ ਲੋਕ ਬੇਹੱਦ ਪਰੇਸ਼ਾਨ ਹੁੰਦੇ ਹਨ | ਮੀਂਹ ਤੋਂ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਕਾਂਗਰਸ ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾ ਕੇ ਇੱਕ ਇਤਿਹਾਸਿਕ ਫ਼ੈਸਲਾ ਕੀਤਾ ਹੈ | ਇਹ ਪ੍ਰਗਟਾਵਾ ਸਾਬਕਾ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ ਅਤੇ ਤਰਨਜੀਤ ਸਿੰਘ ਵਾਲੀਆ ਨੇ ...
ਤਲਵੰਡੀ ਚੌਧਰੀਆਂ, 22 ਸਤੰਬਰ (ਪਰਸਨ ਲਾਲ ਭੋਲਾ)-ਬੀਤੇ ਦਿਨ ਪਿੰਡ ਤਲਵੰਡੀ ਚੌਧਰੀਆਂ ਦੀ ਸੁਸਾਇਟੀ ਵਿਚ 13 ਉਮੀਦਵਾਰਾਂ ਨੇ ਸੇਲਜ਼ਮੈਨ ਦੀ ਅਸਾਮੀ ਲਈ ਇੰਟਰਵਿਊ ਦਿੱਤੀ, ਜਿਸ ਵਿਚ ਸਤਨਾਮ ਸਿੰਘ ਚੰਦੀ ਦੀ ਚੋਣ ਹੋਈ ਤੇ ਅੱਜ ਬਲਜਿੰਦਰ ਸਿੰਘ ਸਹਾਇਕ ਰਜਿਸਟਰਾਰ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਸੜਕੀ ਹਾਦਸੇ 'ਚ ਇੱਕ ਵਿਅਕਤੀ ਦੀ ਹੋਈ ਮੌਤ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 279, 304-ਏ, 427 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸਤਨਾਮਪੁਰਾ ਦੇ ਐੱਸ.ਐਚ.ਓ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ...
ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਵਲੋਂ ਹਿੰਦੀ ਸਪਤਾਹ ਦੇ ਸਬੰਧ ਆਨਲਾਈਨ ਅੰਤਰਰਾਸ਼ਟਰੀ ਪੱਧਰ ਦੀ ਕਾਵਿ ਗੋਸ਼ਟੀ ਕਰਵਾਈ ਗਈ | ਗੋਸ਼ਟੀ ਦੇ ਆਰੰਭ ਵਿਚ ਕਾਲਜ ਦੀ ਪਿ੍ੰਸੀਪਲ ਡਾ: ਅਰਚਨਾ ਗਰਗ ਨੇ ਕਾਵਿ ਗੋਸ਼ਟੀ ਨਾਲ ਜੁੜੀਆਂ ਵੱਖ-ਵੱਖ ...
ਸੁਲਤਾਨਪੁਰ ਲੋਧੀ, 22 ਸਤੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ 'ਤੇ ਜੋ ਸ਼ਰਾਰਤੀ ਲੋਕ ਔਰਤਾਂ ਤੇ ਬਜ਼ੁਰਗਾਂ ਨਾਲ ਬਦਸਲੂਕੀ ਕਰ ...
ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਮੌਜੂਦਾ ਚੇਅਰਮੈਨ ...
ਡਡਵਿੰਡੀ, 22 ਸਤੰਬਰ (ਦਿਲਬਾਗ ਸਿੰਘ ਝੰਡ)-ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਹੁੰਦਲ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਹੁੰਦਲ ਅਤੇ ਸਾਬਕਾ ਸਰਪੰਚ ਆਸ਼ਾ ਰਾਣੀ ਸ਼ੇਰਪੁਰ ਦੋਨਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ...
ਕਪੂਰਥਲਾ, 22 ਸਤੰਬਰ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨੇਸ਼ਨ ਲਈ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਜਾ ਰਹੇ ਹਨ | ਇਸ ਸਬੰਧੀ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਸੰਦੀਪ ਧਵਨ ਨੇ ਦੱਸਿਆ ਕਿ 23 ਸਤੰਬਰ ਨੂੰ ਸ੍ਰੀ ਸਤਨਰਾਇਣ ਮੰਦਰ, ਰਾਧਾ ਸੁਆਮੀ ਸਤਿਸੰਗ ਘਰ, ਸਟੇਟ ...
ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫ਼ਗਵਾੜਾ ਦੇ ਵਿਦਿਆਰਥੀਆਂ ਰੰਜਨਾ ਬੀ.ਕਾਮ. ਸਮੈਸਟਰ ਪੰਜਵਾਂ, ਰੋਹਿਤ ਕੁਮਾਰ ਬੀ.ਏ. ਸਮੈਸਟਰ ਤੀਸਰਾ, ਨੇਹਾ ਬੀ.ਕਾਮ. ਸਮੈਸਟਰ ਪੰਜਵਾਂ, ਪ੍ਰੀਤੀ ਬੀ.ਕਾਮ. ਸਮੈਸਟਰ ਪੰਜਵਾਂ, ...
ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਪਿੰਡਾਂ ਵਿਚ ਦੂਸਰੇ ਦਿਨ ਵੀ ਪਏ ਬੇਮੌਸਮੀ ਮੀਂਹ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ | ਭਾਰੀ ਮੀਂਹ ਝੋਨੇ ਦੀ ਫ਼ਸਲ ਦੇ ਨਾਲ ਨਾਲ ਬੀਜੀਆਂ ਸਬਜ਼ੀਆਂ ਦੀਆਂ ਫ਼ਸਲਾਂ ਲਈ ਵੀ ਆਫ਼ਤ ਬਣਕੇ ਆਇਆ ਹੈ ...
ਕਪੂਰਥਲਾ, 22 ਸਤੰਬਰ (ਸਡਾਨਾ)-ਅੱਜ ਦੁਪਹਿਰ ਸਮੇਂ ਬਰਸਾਤ ਤੋਂ ਬਾਅਦ ਮਨਸੂਰਵਾਲ ਸ਼ਮਸ਼ਾਨਘਾਟ ਨੇੜੇ ਹਾਈਵੋਲਟੇਜ ਬਿਜਲੀਆਂ ਦੀਆਂ ਤਾਰਾਂ 'ਤੇ ਸਫੈਦੇ ਦਾ ਰੁੱਖ ਡਿਗ ਜਾਣ ਕਾਰਨ ਕਰੀਬ 4 ਘੰਟੇ ਕਾਫ਼ੀ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੀ | ਇਸ ਸਬੰਧੀ ਸ਼ਮਸ਼ਾਨਘਾਟ ...
ਕਾਲਾ ਸੰਘਿਆਂ, 22 ਸਤੰਬਰ (ਬਲਜੀਤ ਸਿੰਘ ਸੰਘਾ)-ਥਾਣਾ ਸਦਰ ਕਪੂਰਥਲਾ ਅਧੀਨ ਆਉਂਦੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਖੇਤਰ ਦੇ ਪਿੰਡ ਸੁਖਾਣੀ ਦੇ ਐਨ.ਆਰ. ਆਈ. ਦੀ ਕੋਠੀ 'ਚੋਂ ਬੀਤੀ ਰਾਤ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ | ਕੋਠੀ ਦੀ ਦੇਖ ਭਾਲ ਦੀ ...
ਫਗਵਾੜਾ, 22 ਸਤੰਬਰ (ਵਾਲੀਆ)-ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸ਼ਹਿਰ 'ਚ ਵਧਦੀਆਂ ਚੋਰੀਆਂ ਲਈ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਕਿਉਂਕਿ ਰਾਤ ਸਮੇਂ ਸ਼ਹਿਰ ਦੇ ਦਰਜਨਾਂ ਮੁਹੱਲੇ ਤੇ ਮੁੱਖ ਬਾਜ਼ਾਰ ਸਟਰੀਟ ਲਾਈਟਾਂ ਖ਼ਰਾਬ ...
ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ 'ਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਸਕੂਟਰ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ਤੇ ਮੈਡੀਕਲ ਐਸੋਸੀਏਸ਼ਨ ਦਾ ਵਫ਼ਦ ਐੱਸ.ਪੀ. ਫਗਵਾੜਾ ਸਰਬਜੀਤ ਸਿੰਘ ਵਾਹੀਆ ਨੂੰ ਮਿਲਿਆ ਤੇ ਮੰਗ ...
ਬੇਗੋਵਾਲ, 22 ਸਤੰਬਰ (ਸੁਖਜਿੰਦਰ ਸਿੰਘ)-ਸਿਹਤ ਵਿਭਾਗ ਵਲੋਂ ਸੀ. ਐਚ. ਸੀ. ਬੇਗੋਵਾਲ ਅਧੀਨ ਪੈਂਦੇ ਇਲਾਕੇ ਵਿਚ ਲੋਕਾਂ ਨੂੰ ਡੇਂਗੂ ਮਲੇਰੀਏ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਕਿਰਨਪ੍ਰੀਤ ਕੌਰ ਦੁਆਰਾ ਓ.ਪੀ.ਡੀ. ਵਿਚ ਆਏ ਮਰੀਜ਼ਾਂ ਨੂੰ ਵੀ ਇਸ ਸਬੰਧੀ ਜਾਣਕਾਰੀ ...
ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦਾ ਸਰਗਰਮ ਰਿਹਾ ਦਿਹਾਤੀ ਆਗੂ ਤੇ ਟਕਸਾਲੀ ਕਾਂਗਰਸੀ ਆਗੂ ਦਾ ਬੇਟਾ ਸੁਖਮਿੰਦਰ ਸਿੰਘ ਰਾਣੀਪੁਰ ਜੋ ਕਿ ਫਗਵਾੜਾ ਦਿਹਾਤੀ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ ਸੋਸ਼ਲ ਮੀਡੀਆ 'ਤੇ ਆਪਣੀ ਹੀ ਸਰਕਾਰ ਦੇ ਆਗੂ ਜੋ ...
ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਵਿਸ਼ਵ ਕਾਰ ਮੁਕਤ ਦਿਵਸ ਮੌਕੇ ਲੋਕਾਂ ਨੂੰ ਸਾਈਕਲ ਚਲਾਉਣ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਬੱਚਿਆਂ ਵਲੋਂ ਇਕ ਸਾਈਕਲ ਰੈਲੀ ਕੱਢੀ ਗਈ | ਜਿਸ ਨੂੰ ਪੰਜਾਬ ਪੁਲਿਸ ਦੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐੱਸ.ਆਈ. ਗੁਰਬਚਨ ...
ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ, ਹੈਪੀ)-ਬਲਾਕ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਮੁਖਤਿਆਰ ਸਿੰਘ ਭਗਤਪੁਰ ਨੂੰ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਦੋਆਬਾ ਮਿਲਕ ਪਲਾਂਟ ਜਲੰਧਰ ਦਾ ਸਰਬਸੰਮਤੀ ਨਾਲ ਡਾਇਰੈਕਟਰ ਚੁਣੇ ਜਾਣ 'ਤੇ ਹਲਕੇ ਦੇ ਕਾਂਗਰਸੀ ...
ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ, ਹੈਪੀ)-ਕਾਂਗਰਸ ਸਰਕਾਰ ਦੇ ਮੌਜੂਦਾ ਸਾਢੇ ਚਾਰ ਸਾਲਾਂ ਦੇ ਰਾਜ ਦੌਰਾਨ ਹਲਕਾ ਸੁਲਤਾਨਪੁਰ ਲੋਧੀ ਨੂੰ ਖੁੱਲ੍ਹੀਆਂ ਗ੍ਰਾਂਟਾਂ ਮਿਲੀਆਂ ਹਨ ਜਿਸ ਸਦਕਾ ਹਲਕੇ ਦੇ ਸਮੁੱਚੇ ਪਿੰਡਾਂ ਵਿਚ ਰਿਕਾਰਡਤੋੜ ਵਿਕਾਸ ਕਾਰਜ ਹੋਏ ਹਨ | ਇਹ ...
ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਕਿਸਾਨ ਸਪੋਰਟਸ ਕਲੱਬ ਨੂਰਪੁਰ ਦੋਨਾ ਵਲੋਂ ਕੋਰਟ ਕੰਪਲੈਕਸ ਦੇ ਨੇੜੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਕਾਂਗਰਸੀ ਆਗੂ ਕੁਲਦੀਪ ਸਿੰਘ ਨੇ ਕੀਤਾ | ਇਸ ਮੌਕੇ ਕੁਲਦੀਪ ਸਿੰਘ, ਮਨੋਜ ...
ਢਿਲਵਾਂ, 22 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪਿੰਡ ਬਾਮੂੰਵਾਲ ਵਿਚ ਮਾਨਵ ਵਿਕਾਸ ਸੰਸਥਾਨ ਵਲੋਂ ਆਈ. ਟੀ. ਸੀ. ਮਿਸ਼ਨ 'ਸੁਨਿਹਰਾ ਕੱਲ੍ਹ' ਪ੍ਰੋਗਰਾਮ ਤਹਿਤ ਪਰਾਲੀ ਪ੍ਰਬੰਧਨ ਉੱਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਖੇਤੀਬਾੜੀ ਵਿਭਾਗ ਢਿਲਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX