ਤਾਜਾ ਖ਼ਬਰਾਂ


ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ – ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ
. . .  1 day ago
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਸਵੇਰੇ 7 ਵਜੇ ਕ੍ਰਾਈਸਟਚਰਚ 'ਚ
. . .  1 day ago
ਜਾਅਲੀ ਬਿੱਲਾਂ ਰਾਹੀਂ ਲਗ-ਪਗ 2 ਲੱਖ ਦਾ ਘੋਟਾਲਾ ਕਰਨ ਦੇ ਦੋਸ਼ਾਂ ਹੇਠ ਨਗਰ ਕੌਂਸਲ ਦਾ ਈ.ਓ. ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਵਿਚ ਲਗ-ਪਗ ...
ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  1 day ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  1 day ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  1 day ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  1 day ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  1 day ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  1 day ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  1 day ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  1 day ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  1 day ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਅੱਸੂ ਸੰਮਤ 553

ਲੁਧਿਆਣਾ

ਸ਼ਹਿਰ ਵਿਚ ਹੋਈ ਬਰਸਾਤ ਲੋਕਾਂ ਲਈ ਮੁਸੀਬਤ ਬਣੀ, ਜਨਜੀਵਨ ਪ੍ਰਭਾਵਿਤ

ਸ਼ਹਿਰ ਦੀਆਂ ਪੌਸ਼ ਕਾਲੋਨੀਆਂ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਇੰਡਸਟਰੀ ਏਰੀਆ ਸਮੇਤ ਨੀਵੇਂ ਇਲਾਕਿਆਂ 'ਚ ਭਰਿਆ ਗੋਡੇ-ਗੋਡੇ ਪਾਣੀ
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਵੀਰਵਾਰ ਸਵੇਰੇ ਤੜਕੇ ਤੋਂ ਦੁਪਹਿਰ ਕਰੀਬ 12 ਵਜੇ ਤੱਕ ਸ਼ਹਿਰ ਵਿਚ 30 ਸਾਲ ਬਾਅਦ ਸਤੰਬਰ ਮਹੀਨੇ ਵਿਚ ਹੋਈ 96 ਐੱਮ. ਐੱਮ. ਬਰਸਾਤ ਲੋਕਾਂ ਲਈ ਮੁਸੀਬਤਾਂ ਲੈ ਕੇ ਆਈ ਤੇ ਜਨਜੀਵਨ ਹੋਇਆ ਪ੍ਰਭਾਵਿਤ, ਹਾਲਾਂਕਿ ਗਰਮੀ ਤੋਂ ਕੁਝ ਰਾਹਤ ਮਿਲੀ ਪਰੰਤੂ ਕਲੋਨੀਆਂ, ਮੁਹੱਲਿਆਂ, ਬਜ਼ਾਰਾਂ, ਮੁੱਖ ਸੜਕਾਂ ਤੇ ਕਾਫ਼ੀ ਪਾਣੀ ਭਰ ਜਾਣ ਕਾਰਨ ਸੈਂਕੜੇ ਕਾਰਾਂ, ਸਕੂਟਰ ਬੰਦ ਹੋ ਗਏ, ਘੰਟਿਆਂ ਬੱਧੀ ਟ੍ਰੈਫਿਕ ਜਾਮ 'ਚ ਫਸੇ ਲੋਕ ਨਗਰ ਨਿਗਮ ਪ੍ਰਸ਼ਾਸਨ ਖਿਲਾਫ ਭੜਾਸ ਕੱਢਦੇ ਰਹੇ, ਕਈ ਇਲਾਕਿਆਂ ਵਿਚ ਬਿਜਲੀ ਬੰਦ ਹੋ ਜਾਣ ਕਾਰਨ ਪਾਣੀ ਸਪਲਾਈ ਵੀ ਠੱਪ ਰਹੀ, ਚੌੜਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਗੁੜ੍ਹ ਮੰਡੀ, ਸਾਬਣ ਬਾਜ਼ਾਰ, ਤਲਾਬ ਮੰਦਿਰ ਰੋਡ, ਕੇਸਰਗੰਜ ਚੌਕ, ਨਿਮ ਚੌਕ, ਚੌੜੀ ਸੜਕ, ਮੀਨਾ ਬਜ਼ਾਰ ਸਮੇਤ ਕਈ ਪ੍ਰਮੁੱਖ ਬਾਜ਼ਾਰਾਂ ਵਿਚ ਦੁਪਹਿਰ ਤੱਕ ਕਾਫੀ ਦੁਕਾਨਾਂ ਬੰਦ ਰਹੀਆਂ, ਸਕੂਲਾਂ, ਫੈਕਟਰੀਆਂ 'ਚ ਹਾਜ਼ਰੀ ਘੱਟ ਰਹੀ, ਕਈ ਦੁਕਾਨਾਂ 'ਚ ਪਾਣੀ ਭਰ ਜਾਣ ਕਾਰਨ ਦੁਕਾਨਦਾਰ ਪ੍ਰੇਸ਼ਾਨ ਰਹੇ | ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਇੰਡਸਟਰੀ ਏਰੀਆ 'ਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਕਾਰੋਬਾਰ ਤੇ ਉਤਪਾਦਨ ਪ੍ਰਭਾਵਿਤ ਹੋਇਆ, ਟੁੱਟੀਆਂ ਸੜਕਾਂ ਕਾਰਨ ਲੋਕ ਕਾਰਾਂ ਰਾਹੀਂ ਵੀ ਫੈਕਟਰੀਆਂ 'ਚ ਨਹੀਂ ਪੁੱਜ ਸਕੇ, ਟਰਾਂਸਪੋਰਟ ਨਗਰ ਦੇ ਕਈ ਗੁਦਾਮਾਂ ਵਿਚ ਪਾਣੀ ਭਰ ਗਿਆ, ਟਰਾਂਸਪੋਰਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੜਕਾਂ ਨਵੀਂਆਂ ਬਣਾਉਣ ਲਈ ਪੁੱਟੀਆਂ ਹੋਈਆਂ ਹਨ ਜਿਸ ਕਾਰਨ ਮਲਬਾ ਤੇ ਪਾਣੀ ਕਾਰਨ ਬਹੁਤ ਜ਼ਿਆਦਾ ਚਿੱਕੜ ਹੋ ਗਿਆ | ਉਨ੍ਹਾਂ ਦੱਸਿਆ ਕਿ ਜਦ ਕੋਈ ਟਰੱਕ ਜਾਂ ਹੋਰ ਗੱਡੀ ਗੁਜ਼ਰਦੀ ਹੈ ਤਾਂ ਛੱਲਾਂ ਨਾਲ ਪਾਣੀ ਗੁਦਾਮਾਂ ਅੰਦਰ ਵੜ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਡਿਸਪੋਜ਼ਲਾਂ ਪੂਰੀ ਤਰ੍ਹਾਂ ਕੰਮ ਨਾ ਕਰਨ ਕਾਰਨ ਵੀ ਪਾਣੀ ਨਿਕਾਸੀ 'ਚ ਚਿੱਕੜ ਆਉਂਦੀ ਹੈ | ਲੋਧੀ ਕਲੱਬ ਰੋਡ ਦੇ ਅੰਡਰਪਾਥ ਵਿਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਬੰਦ ਹੋ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ, ਵੇਰਕਾ ਮਿਲਕ ਪਲਾਂਟ ਨਜ਼ਦੀਕ ਵੀ ਅੰਡਰਪਾਥ ਦੀ ਇਕ ਸੜਕ 'ਤੇ ਭਰੇ ਪਾਣੀ ਨੂੰ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਹਾਜ਼ਰੀ 'ਚ ਇਕ ਘੰਟੇ ਵਿਚ ਬਾਹਰ ਕਢਾਇਆ | ਸ਼ਹਿਰ ਦੀਆਂ ਪੌਸ਼ ਕਲੋਨੀਆਂ ਭਾਈ ਰਣਧੀਰ ਸਿੰਘ ਨਗਰ, ਸ਼ਾਸਤਰੀ ਨਗਰ ਜਮਾਲਪੁਰ, ਜਵੱਦੀ ਰੋਡ, ਦੱਗਰੀ, ਮਾਡਲ ਟਾਊਨ, ਸਰਾਭਾ ਨਗਰ, ਟੈਗੋਰ ਨਗਰ, ਸੈਕਟਰ 32, 32-ਏ, 38, 39, ਕਿਚਲੂ ਨਗਰ ਤੋਂ ਇਲਾਵਾ
ਹੰਬੜਾਂ ਰੋਡ, ਦਿੱਲੀ ਰੋਡ, ਚੰਡੀਗੜ੍ਹ ਰੋਡ, ਫਿਰੋਜਪੁਰ ਰੋਡ, ਪੱਖੋਵਾਲ ਰੋਡ, ਸਿਵਲ ਲਾਈਨ, ਹੈਬੋਵਾਲ, ਰਾਹੋਂ ਰੋਡ, ਪ੍ਰੀਤ ਸਿਨੇਮਾ ਰੋਡ, ਲਿੰਕ ਰੋਡ, ਗਾਂਧੀ ਨਗਰ, ਜੋਧੇਵਾਲ ਬਸਤੀ ਚੌਕ, ਤਾਜਪੁਰ ਰੋਡ, ਟਿੱਬਾ ਰੋਡ, ਸਮਰਾਲਾ ਰੋਡ, ਫੀਲਡਗੰਜ, ਹਰਗੋਬਿੰਦ ਨਗਰ, ਸ਼ਿਵਾਜੀ ਨਗਰ, ਜਨਕਪੁਰੀ, ਮਿਲਰਗੰਜ, ਗਿੱਲ ਰੋਡ, ਜੈਮਲ ਸਿੰਘ ਰੋਡ, ਢੱਲੋਵਾਲ ਚੌਕ, ਮਾਤਾ ਰਾਣੀ ਰੋਡ, ਪ੍ਰਤਾਪ ਬਾਜ਼ਾਰ, ਪੀਰੂ ਬੰਦਾ, ਬਹਾਦਰਕੇ ਰੋਡ ਸਮੇਤ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਘੰਟਿਆਂਬੱਧੀ ਪਾਣੀ ਖੜ੍ਹਾ ਰਿਹਾ | ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਸੜਕਾਂ ਨਵੀਆਂ ਬਣਾਉਣ ਲਈ ਠੇਕੇਦਾਰਾਂ ਵਲੋਂ ਸ਼ੁਰੂ ਕੀਤੇ ਕੰਮ ਜੋ ਅੱਧਵਾਟੇ ਲਟਕ ਰਹੇ ਹਨ ਕਾਰਨ ਲੋਕਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਬੁੱਢੇ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਨਿਊ ਕੁੰਦਨਪੁਰੀ, ਮੰਨਾ ਸਿੰਘ ਨਗਰ, ਆਸ-ਪਾਸ ਦੇ ਇਲਾਕਿਆਂ ਦੇ ਖੇਤਾਂ ਅਤੇ ਘਰਾਂ ਵਿਚ ਵੜ ਗਿਆ | ਬੁੱਢੇ ਦਰਿਆ ਦੇ ਨਾਲ ਬਣ ਰਹੀ ਨਵੀਂ ਸੜਕ ਦੀ ਮਿੱਟੀ ਖਿਸਕ ਜਾਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਮੇਅਰ ਬਲਕਾਰ ਸਿੰਘ ਸੰਧੂ ਨੇ ਅਧਿਕਾਰੀਆਂ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਕਰਮਚਾਰੀਆਂ ਨੂੰ ਪਾਣੀ ਦੀ ਨਿਕਾਸੀ ਲਈ ਰੋਡ ਜਾਲੀਆਂ ਵਿਚ ਫਸੇ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਹਟਾਉਣ ਦੀ ਹਦਾਇਤ ਦਿੱਤੀ | ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਤੇ ਰਵਿੰਦਰ ਗਰਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਪਾਣੀ ਦੀ ਨਿਕਾਸੀ ਵਿਚ ਆ ਰਹੀਆਂ ਦਿੱਕਤਾਂ ਦੂਰ ਕਰਾਈਆਂ | ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕੌਂਸਲਰ ਰਾਕੇਸ਼ ਪਰਾਸ਼ਰ ਤੇ ਦੀਪੂ ਸ਼ਰਮਾ ਨੇ ਸ਼ਿਵਪੁਰੀ ਅਤੇ ਦੂਸਰੇ ਇਲਾਕਿਆਂ ਵਿਚ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ | ਪੱਖੋਵਾਲ ਰੋਡ 'ਤੇ ਬਣ ਰਹੇ ਰੇਲਵੇ ਓਵਰ ਬਿ੍ਜ/ਅੰਡਰ ਬਿ੍ਜ ਟਰਾਂਸਪੋਰਟ ਨਗਰ ਤੋਂ ਫਿਰੋਜਪੁਰ ਰੋਡ ਤੱਕ ਬਣ ਰਹੀ ਐਲੀਵੇਟਿਡ ਰੋਡ ਦੇ ਆਸ-ਪਾਸ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਭਰੇ ਪਾਣੀ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪਾਂ ਲੋਕ ਸੋਸ਼ਲ ਮੀਡੀਆ 'ਤੇ ਪਾ ਕੇ ਨਗਰ ਨਿਗਮ ਖਿਲਾਫ ਰੋਸ ਪ੍ਰਗਟਾਅ ਰਹੇ ਸਨ ਤੇ ਸਮਾਰਟ ਸਿਟੀ ਬਣਾਉਣ ਦਾ ਦਾਅਵਾ ਕਰ ਰਹੇ ਅਧਿਕਾਰੀਆਂ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਸਨ | ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ਵਿਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਆੜ੍ਹਤੀਆਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ |
<br/>

ਭਾਰੀ ਮੀਂਹ ਨੇ ਨਗਰ ਨਿਗਮ ਦੀ ਪੋਲ ਖੋਲ੍ਹੀ-ਆਦਿਆ

ਸੀਨੀਅਰ ਅਕਾਲੀ ਆਗੂ ਜਤਿੰਦਰ ਆਦਿਆ ਨੇ ਕਿਹਾ ਹੈ ਕਿ ਅੱਜ ਸ਼ਹਿਰ ਵਿਚ ਪਏ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ | ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਾਰੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ 'ਤੇ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਸੀ ਜਿਸ ਕਾਰਨ ...

ਪੂਰੀ ਖ਼ਬਰ »

'ਆਪ' ਮਹਿਲਾ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਵਿਚ 2022 ਦੀ ਵਿਧਾਨ ਸਭਾ ਚੋਣ ਸਬੰਧੀ ਮੀਟਿੰਗ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟਣਾ ਮੰਦਭਾਗਾ ਹੈ, ਅਜਿਹਾ ਕਰਨ ਨਾਲ ਲੋਕਾਂ ਦਾ ਮਹਿਲਾ ਕਮਿਸ਼ਨ ਤੇ ਵਿਸ਼ਵਾਸ ਘੱਟ ਗਿਆ ਹੈ | ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਵਲੋਂ ਐੱਨ. ਐੱਚ. ਏ. ਆਈ. ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਉੱਚ ਪੱਧਰੀ ਮੀਟਿੰਗ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੇਂਦ ਵਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ, ...

ਪੂਰੀ ਖ਼ਬਰ »

ਪੀ. ਏ. ਯੂ. ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਮਸਲਿਆਂ ਬਾਰੇ ਮਾਹਿਰਾਂ ਵਲੋਂ ਵਿਚਾਰਾਂ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੀ.ਏ.ਯੂ. ਵਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ | ਇਸ ਵਾਰ ਕੀਟ ਵਿਗਿਆਨ ਵਿਭਾਗ ਦੇ ਨਰਮਾ ਮਾਹਿਰ ਡਾ. ਵਿਜੈ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ 1ਹੋਏ | ਸ੍ਰੀ ਵਿਜੈ ...

ਪੂਰੀ ਖ਼ਬਰ »

ਵਿਧਾਇਕ ਬੈਂਸ ਨੇ ਏਜੰਟ ਤੋਂ 37 ਲੱਖ ਰੁਪਏ ਵਾਪਸ ਕਰਵਾਏ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਟ੍ਰੈਵਲ ਏਜੰਟ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੇ 37 ਲੱਖ ਰੁਪਏ ਵਾਪਸ ਕਰਵਾਏ ਹਨ | ਜਿਸ ਕਰਕੇ ਪੀੜਤ ਪਰਿਵਾਰ ਨੇ ਵਿਧਾਇਕ ਬੈਂਸ ਦਾ ਸਨਮਾਨ ਕੀਤਾ | ਪੰਜਾਬ ...

ਪੂਰੀ ਖ਼ਬਰ »

ਜਨਕਪੁਰੀ ਵਿਚ ਵਿਅਕਤੀ ਦਾ ਕਤਲ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਨਕਪੁਰੀ ਇਲਾਕੇ ਵਿਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਮਿ੍ਤਕ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਕੀਤੀ ਜਾ ਸਕੀ ਸੀ | ਪੁਲਿਸ ਅਨੁਸਾਰ ਤਿੰਨ ਦਿਨ ਪਹਿਲਾਂ ਜਨਕਪੁਰੀ ਇਲਾਕੇ ਵਿਚੋਂ ਉਕਤ ...

ਪੂਰੀ ਖ਼ਬਰ »

ਕੋਰੋਨਾ ਕਾਰਨ 1 ਮਰੀਜ਼ ਨੇ ਦਮ ਤੋੜਿਆ

ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਪਤੀ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੀ ਪਤਨੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸਤੀ ਜੋਧੇਵਾਲ 'ਚ ਪਤੀ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੀ ਪਤਨੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ...

ਪੂਰੀ ਖ਼ਬਰ »

ਰੀਤੂ ਨਾਹਰ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਮਾਸਟਰ ਤਾਰਾ ਸਿੰਘ ਕਾਲਜ ਦਾ ਐੱਮ. ਏ. ਸੰਗੀਤ ਵੋਕਲ ਦਾ ਨਤੀਜਾ ਸ਼ਾਨਦਾਰ ਰਿਹਾ ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮ.ਏ. ਸੰਗੀਤ ਵੋਕਲ ਦੂਜਾ ਸਮੈਸਟਰ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਮਾਸਟਰ ਤਾਰਾ ਸਿੰਘ ਮੈਮੋਰੀਅਲ ...

ਪੂਰੀ ਖ਼ਬਰ »

ਅੱਜ ਡੀ. ਸੀ. ਦਫ਼ਤਰਾਂ ਦੇ ਕਾਮੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਰਨਗੇ ਰੋਸ ਰੈਲੀਆਂ

ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮੰਗਾਂ ਨੂੰ ਲੈ ਕੇ ਦਫ਼ਤਰੀ ਕਾਮਿਆਂ ਵਲੋਂ 22 ਅਤੇ 23 ਸਤੰਬਰ ਨੂੰ ਕਲਮਛੋੜ/ਕੰਮ ਬੰਦ ਹੜਤਾਲ ਕੀਤੀ ਗਈ ਸੀ, ਨੂੰ 24 ਸਤੰਬਰ, ਤਕ ਵਧਾਇਆ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਮਹੇਸ਼ਇੰਦਰ ਗਰੇਵਾਲ ਦਾ ਸਨਮਾਨ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਵਿਧਾਨ ਸਭਾ ਚੋਣਾਂ 2022 ਲਈ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਲਵਿੰਦਰ ਸਿੰਘ ਘੁੰਮਣ, ਨੇਕ ਸਿੰਘ ...

ਪੂਰੀ ਖ਼ਬਰ »

ਵਾਈਸ ਚੇਅਰਮੈਨ ਮਾਹਲਾ ਨੇ ਕਰਵਾਈ ਵਿਕਾਸ ਕਾਰਜਾਂ ਦੀ ਸ਼ੁਰੂਆਤ

ਭਾਮੀਆ ਕਲਾਂ, 23 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ਬਲਾਕ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ ਨੂੰ ਰੁਜ਼ਗਾਰ ਦਿਵਾਉਣ ਵਿਚ ਪ੍ਰਾਪਤ ਹੋਇਆ ਪਹਿਲਾ ਸਥਾਨ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਨੂੰ ਰੁਜ਼ਗਾਰ ਦਿਵਾਉਣ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਲੁਧਿਆਣਾ ਪ੍ਰਸ਼ਾਸਨ ਨੂੰ ਨੌਜਵਾਨਾਂ ਲਈ ਸਭ ਤੋਂ ਵੱਧ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਵਿਅਕਤੀ ਵਲੋਂ ਖ਼ੁਦਕੁਸ਼ੀ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਾਮ ਨਗਰ ਵਿਚ ਇਕ ਵਿਅਕਤੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਵਾਸੂ ਵਜੋਂ ਕੀਤੀ ਗਈ ਹੈ | ਵਾਸੂ ਦੇ ਪਿਤਾ ਪਵਨ ਕੁਮਾਰ ਨੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਮੀਟਿੰਗ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ 'ਚ ਸਰਕਟ ਹਾਊਸ ਵਿਖੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ-ਸਮਾਜਿਕ ਜਥੇਬੰਦੀਆਂ ਦੇ ਆਹੁਦੇਦਾਰਾਂ ਦੀ ਇਕ ਸਾਂਝੀ ਮੀਟਿੰਗ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 2 ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ

ਚੰਡੀਗੜ੍ਹ, 23 ਸਤੰਬਰ (ਅਜੀਤ ਬਿਊਰੋ)-ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਸਟੇਟ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ 'ਚ ਸਮੂਹ ਜ਼ਿਲ੍ਹਾ ਕਮੇਟੀ ਮੈਂਬਰ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਸ਼ਹਿਰ ਦੀ ਆਵਾਜਾਈ ਹੋਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

ਵਕੀਲਾਂ ਵੀ ਕੰਮਕਾਜ ਕੀਤਾ ਠੱਪ ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੀਰਵਾਰ ਨੂੰ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਪੰਜਾਬੀ ਗਾਇਕਾਂ ਤੇ ਕਲਾਕਾਰਾਂ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬੀ ਗਾਇਕਾਂ, ਗੀਤਕਾਰਾਂ, ਕਲਾਕਾਰਾਂ ਤੇ ਪੰਜਾਬ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ਇਸ ਲਈ ਉਨ੍ਹਾਂ ਜਿੱਥੇ ਕਾਂਗਰਸ ...

ਪੂਰੀ ਖ਼ਬਰ »

ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਨਵੇਂ ਇਤਿਹਾਸ ਦਾ ਮੁੱਢ ਬੰਨਿ੍ਹਆ-ਦੋਆਬੀਆ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਡਿਪਟੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਓ.ਐਸ.ਡੀ. ਪਿ੍ਤਪਾਲ ਸਿੰਘ ਦੋਆਬੀਆ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਗ਼ਰੀਬ ਪਰਿਵਾਰ 'ਚੋਂ ਉੱਠੇ ਇਕ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਨਵੇਂ ...

ਪੂਰੀ ਖ਼ਬਰ »

ਇਸੇ ਹਫ਼ਤੇ ਮੁਕੰਮਲ ਹੋ ਜਾਵੇਗਾ ਸਸਤੀ ਕਣਕ ਵੰਡਣ ਦਾ ਕੰਮ

ਲੁਧਿਆਣਾ 23 ਸਤੰਬਰ (ਜੋਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਸਤੀ ਕਣਕ ਵੰਡਣ ਦਾ ਕੰਮ ਚੱਲ ਰਿਹਾ ਹੈ ਤੇ ਅਧਿਕਾਰੀਆਂ ਮੁਤਾਬਿਕ ਇਹ ਕੰਮ ਇਸੇ ਹਫਤੇ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ | ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਹਰਮਿੰਦਰਪਾਲ ਸਿੰਘ ਨੂੰ ਨੌਕਰੀ ਤੋਂ ਕੀਤਾ ਮੁਅੱਤਲ

ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ)-ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਹਰਮਿੰਦਰਪਾਲ ਸਿੰਘ ਜਿਨ੍ਹਾਂ ਕੋਲ ਮਾਰਕੀਟ ਕਮੇਟੀ ਮਾਛੀਬਾੜਾ ਦਾ ਵਾਧੂ ਚਾਰਜ ਵੀ ਹੈ, ਖ਼ਿਲਾਫ਼ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਵਲੋਂ ਵਿਭਾਗੀ ਕਾਰਵਾਈ ਆਰੰਭ ਕਰਨ ਲਈ ...

ਪੂਰੀ ਖ਼ਬਰ »

ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜਵਾਬ ਜਨਤਾ ਵਿਧਾਨ ਸਭਾ ਚੋਣਾਂ 'ਚ ਦੇਵੇਗੀ-ਗੁਰਿੰਦਰਪਾਲ ਸਿੰਘ ਪੱਪੂ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਿੰਦਰਪਾਲ ਸਿੰਘ ਪੱਪੂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਾਂ ਕਾਰਨ ਜਨਤਾ ਵਿਚ ਸਰਕਾਰ ਨਾਰਾਜ਼ਗੀ ਹੈ ਜਿਸ ਨੂੰ ਜਾਹਿਰ ਕਰਨ ...

ਪੂਰੀ ਖ਼ਬਰ »

ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ 14 ਦਿਨ ਦੀ ਨਿਆਇਕ ਹਿਰਾਸਤ ਵਿਚ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਵਲੋਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵਿਦਿਆਰਥੀ ਸਰਕਾਰੀ ਪੋਲੀਟੈਕਨਿਕ ਕਾਲਜਾਂ ਵਿਚ ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਫੀਸ ਮੁਆਫੀ ਦਾ ਲਾਭ ਲੈਣ-ਸ਼ਰਮਾ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਤਹਿਤ ਪਹਿਲੇ ਅਤੇ ਦੂਸਰੇ ਸਾਲ ਦੇ ਸਿੱਧੇ ਦਾਖਲੇ ਦੀ ਫੀਸ ਮੁਆਫ਼ ਕਰਨ ਦਾ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀਆਂ ...

ਪੂਰੀ ਖ਼ਬਰ »

ਸੀਵਰੇਜ ਜਾਮ ਤੇ ਟੁੱਟੀਆਂ ਸੜਕਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ

ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ)-ਮਨੋਹਰ ਨਗਰ ਰਾਮਗੜ੍ਹੀਆ ਕਾਲਜ ਮਿਲਰਗੰਜ ਦੇ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਜਾਮ ਟੁੱਟੀਆਂ ਸੜਕਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ | ਮੁਹੱਲਾ ...

ਪੂਰੀ ਖ਼ਬਰ »

ਵਿਧਾਇਕ ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਜ਼ੋਨ ਡੀ ਦਾ ਅਚਨਚੇਤ ਨਿਰੀਖਣ

ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਕੈਬਨਿਟ ਮੰਤਰੀ ਰਹੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਵਲੋਂ ਵੀਰਵਾਰ ਸਵੇਰੇ ਨਗਰ ਨਿਗਮ ਜ਼ੋਨ ਡੀ ਸਰਾਭਾ ਨਗਰ ਦਾ ਅਚਨਚੇਤ ਨਿਰੀਖਣ ਕੀਤਾ ਤੇ ਅਧਿਕਾਰੀਆਂ ...

ਪੂਰੀ ਖ਼ਬਰ »

ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਾਹਪੁਰ ਰੋਡ ਸਥਿਤ ਦੋ ਭਰਾਵਾਂ ਦੀ ਹੱਟੀ ਦੇ ਮਾਲਕ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰਿਸ਼ੀਦੇਵ ਖੁਰਾਨਾ ਪੁੱਤਰ ਰਮੇਸ਼ 'ਚੰਦਰ ਵਾਸੀ ...

ਪੂਰੀ ਖ਼ਬਰ »

ਸ਼ੇਰਪੁਰ ਚੌਕ 'ਤੇ ਲਗਾਤਾਰ ਲੱਗ ਰਹੇ ਜਾਮ ਤੋਂ ਲੋਕ ਭਾਰੀ ਪ੍ਰੇਸ਼ਾਨ

ਢੰਡਾਰੀ ਕਲਾਂ, 23 ਸਤੰਬਰ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫ਼ੀ ਦਿਨਾਂ ਤੋਂ ਸ਼ੇਰਪੁਰ ਚੌਕ ਵਿਚ ਪੁਲ ਬਣਾਉਣ ਕਰਕੇ ਟ੍ਰੈਫਿਕ ਜਾਮ ਦੀ ਭਾਰੀ ਸਮੱਸਿਆ ਬਣੀ ਹੋਈ ਹੈ | ਸ਼ਹਿਰ ਤੋਂ ਬਾਹਰ ਜਾਣ ਅਤੇ ਸ਼ਹਿਰ ਵਿਚ ਆਉਣ ਵਾਲੇ ਲੋਕ ਭਾਰੀ ਪ੍ਰੇਸ਼ਾਨ ਹਨ | ਉਦਯੋਗਪਤੀਆਂ ਨੇ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ 27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਕਰਨ ਦਾ ਐਲਾਨ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਸਫ਼ਾਈ ਕਰਮਚਾਰੀਆਂ ਤੇ ਹੋਰ ਕੱਚੇ ਮੁਲਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ-ਚੌਧਰੀ ਯਸ਼ਪਾਲ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਕਾਂਗਰਸ ਸਰਕਾਰ ਵਲੋਂ ਪੰਜਾਬ ਵਿਚ ਪਹਿਲੀ ਵਾਰ ਐਸ.ਸੀ. ਸਮਾਜ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਸ਼ਲਾਘਾਯੋਗ ਕਦਮ ਹੈ, ਪ੍ਰੰਤੂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫ਼ਰਜ਼ ਬਣਦਾ ਹੈ ਕਿ ਉਹ ਕਾਂਗਰਸ ਪਾਰਟੀ ਵਲੋਂ ...

ਪੂਰੀ ਖ਼ਬਰ »

ਕਾਂਗਰਸ ਵਲੋਂ ਕੀਤੀ ਵਾਅਦਾ ਖ਼ਿਲਾਫ਼ੀ ਦਾ ਜਵਾਬ ਲੋਕ ਚੋਣਾਂ 'ਚ ਦੇਣਗੇ-ਨੂਰਜੋਤ ਸਿੰਘ ਮੱਕੜ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਕੌਮੀ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ...

ਪੂਰੀ ਖ਼ਬਰ »

ਸਵ. ਮਾਤਾ ਗੁਰਮੀਤ ਕੌਰ ਨਮਿਤ ਅੰਤਿਮ ਅਰਦਾਸ 26 ਨੂੰ

ਫੁੱਲਾਂਵਾਲ, 23 ਸਤੰਬਰ (ਮਨਜੀਤ ਸਿੰਘ ਦੁਗੱਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਾਲਮ ਵਿਹਾਰ ਦੇ ਉੱਘੇ ਹੋਟਲ ਕਾਰੋਬਾਰੀ ਪ੍ਰੀਤਮ ਸਿੰਘ ਕੋਹਿਨੂਰ ਜਿਨ੍ਹਾਂ ਦੇ ਮਾਤਾ ਗੁਰਮੀਤ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਾਲ ਅੱਜ ਹਲਕਾ ਗਿੱਲ ਦੇ ...

ਪੂਰੀ ਖ਼ਬਰ »

ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ-ਬਾਵਾ

ਲੁਧਿਆਣਾ, 23 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਹੋਲਸੇਲ ਕਲਾਥ ਐਂਡ ਗਾਰਮੈਂਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਸਾਂਝੇ ਤੌਰ 'ਤੇ ਯਤਨ ਕਰਨਾ ਅਤਿ ਹੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ 17ਵਾਂ ਸਥਾਪਨਾ ਦਿਵਸ ਮਨਾਇਆ

ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-ਕਸ਼ਯਪ ਰਾਜਪੂਤ ਸੋਸ਼ਲ ਵੈੱਲਫੇਅਰ ਸੁਸਾਇਟੀ ਦਾ 17ਵਾਂ ਸਥਾਪਨਾ ਦਿਵਸ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਨੇ ਕਿਹਾ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਸਾਲ 2021-22 'ਚ 489 ਮਸ਼ੀਨਾਂ ਨੂੰ ਦਿੱਤੀ ਮਨਜ਼ੂਰੀ-ਡਾ.ਬੈਨੀਪਾਲ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2021-2022 ਵਿਚ 489 ਮਸ਼ੀਨਾਂ ਨੂੰ ਮੰਨਜ਼ੂਰੀ ਦਿੱਤੀ ਗਈ ਹੈ | ਜਿੰਨ੍ਹਾਂ 'ਤੇ 4.50 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ | ਇਹ ਪ੍ਰਗਟਾਵਾ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ ਦੇ ਮੰਡਲ ਇੰਚਾਰਜਾਂ ਦੀ ਪ੍ਰਧਾਨ ਬੀਬੀ ਘੁੰਮਣ ਵਲੋਂ ਨਿਯੁਕਤੀ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ ਦੀ ਇਕ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਮਨਿੰਦਰ ਕੌਰ ਘੁੰਮਣ ਦੀ ਅਗਵਾਈ ਵਿਚ ਘੰਟਾ ਘਰ ਦਫ਼ਤਰ ਵਿਖੇ ਹੋਈ | ਜਿਸ ਵਿਚ ਲੁਧਿਆਣਾ ਸ਼ਹਿਰੀ ਪ੍ਰਧਾਨ ਪੁਸ਼ਪਿੰਦਰ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਸੰਗਤਾਂ ਨੂੰ ਭਾਈ ਜਗਜੀਤ ਸਿੰਘ ਅਤੇ ਬੀਬੀ ਜਸਲੀਨ ਕੌਰ ਦੇ ਰਾਗੀ ਜਥਿਆਂ ਨੇ ਨਿਹਾਲ ਕੀਤਾ | ਭਾਈ ...

ਪੂਰੀ ਖ਼ਬਰ »

ਰਾਜਨ ਅਲੀਵੇਦੀ ਦੀ ਅਗਵਾਈ ਵਿਚ ਇੰਟਲੈਕਚੁਅਲ ਪ੍ਰਾਪਰਟੀ ਫੈਸਿਲੀਟੇਸ਼ਨ ਸੈਂਟਰ ਦੀ ਹੋਈ ਸ਼ੁਰੂਆਤ

ਢੰਡਾਰੀ ਕਲਾਂ, 23 ਸਤੰਬਰ (ਪਰਮਜੀਤ ਸਿੰਘ ਮਠਾੜੂ)-ਇੰਟਲੈਕਚੂਅਲ ਪ੍ਰਾਪਰਟੀ ਫੈਸਿਲੀਟੇਸ਼ਨ ਐਸੋਸੀਏਸ਼ਨ ਦੇ ਅੰਤਰਗਤ ਆਈ.ਪੀ.ਆਰ. ਮੀਟਿੰਗ ਕੀਤੀ ਗਈ | ਆਈ.ਪੀ.ਐੱਫ.ਸੀ. ਦੇ ਮੁਖੀ ਗੁਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਰੰਜਨ ਅਲੀਵੇਦੀ (ਆਈ.ਪੀ.ਆਰ.) ਮਾਹਰ ਵਕੀਲ ...

ਪੂਰੀ ਖ਼ਬਰ »

ਲਲਤੋਂ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਵੈੱਲਫੇਅਰ ਐਸੋਸੀਏਸ਼ਨ ਦੇ ਤੀਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਨਿਰਮਲ ਸਿੰਘ ਲਲਤੋਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ...

ਪੂਰੀ ਖ਼ਬਰ »

ਕੜਵਲ ਨੇ ਵਾਰਡ ਨੰ. 34 'ਚ ਕੀਤਾ 64 ਲੱਖ 83 ਹਜ਼ਾਰ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਅੱਜ ਵਾਰਡ ਨੰ. 34 ਵਿਚ ਵਾਰਡ ਇੰਚਾਰਜ ਰਜਿੰਦਰ ਸਿੰਘ ਬਾਜਵਾ ਨਾਲ ਲੈ ਕੇ 64 ਲੱਖ 83 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦਾ ਉਦਘਾਟਨ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ ਦੇ ਲੋਕ ਨਰਕ 'ਚ ਰਹਿਣ ਲਈ ਮਜਬੂਰ, ਕੂੜੇ ਦੇ ਡੰਪ ਨਾਲ ਫੈਲ ਰਹੀਆਂ ਬਿਮਾਰੀਆਂ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਨਗਰ ਨਿਗਮ ਲੁਧਿਆਣਾ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਨਾਲਾਇਕੀ ਦਾ ਖਮਿਆਜਾ ਟੈਕਸ ਅਦਾ ਕਰਨ ਵਾਲੀ ਆਮ ਜਨਤਾ ਭੁਗਤ ਰਹੀ ਹੈ ਅਤੇ ਲੱਖਾਂ ਰੁਪਏ ਆਪਣੇ ਘਰਾਂ 'ਤੇ ਖਰਚ ਕਰਕੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਇਹ ...

ਪੂਰੀ ਖ਼ਬਰ »

ਵਿਧਾਇਕ ਬੈਂਸ ਦੇ ਯਤਨਾਂ ਸਦਕਾ ਲੇਬਰ ਕਾਲੋਨੀ ਤੇ ਦੁੱਗਰੀ ਵਾਸੀਆਂ ਦੀ 40 ਸਾਲਾਂ ਤੋਂ ਲਟਕ ਰਹੀ ਮੰਗ ਹੋਈ ਪੂਰੀ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਅਰਬਨ ਇਸਟੇਟ ਦੁੱਗਰੀ ਤੇ ਲੇਬਰ ਕਾਲੋਨੀ ਦੇ ਨਿਵਾਸੀਆਂ ਨਾਲ ਲੋਕ ਇਨਸਾਫ ਪਾਰਟੀ ਦੀ ਭਰਵੀਂ ਮੀਟਿੰਗ ਸੋਹਣ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਕੀਤਾ ਗਿਆ | ਮੀਟਿੰਗ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ...

ਪੂਰੀ ਖ਼ਬਰ »

ਬੀ.ਕੇ.ਯੂ (ਡਕੌਂਦਾ) ਵਲੋਂ ਰੱਤੋਵਾਲ 'ਚ ਮੀਟਿੰਗ, 27 ਬੰਦ ਸਫ਼ਲ ਬਣਾਉਣ ਦੀ ਅਪੀਲ

ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰਾਂ ਵਲੋਂ ਅੰਦੋਲਨ ਦੇ 300 ਦਿਨ ਪੂਰੇ ਹੋਣ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਅਪੀਲ 'ਤੇ 27 ਸਤੰਬਰ ਨੂੰ ਭਾਰਤ ਬੰਦ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ...

ਪੂਰੀ ਖ਼ਬਰ »

ਵਰ੍ਹਦੇ ਮੀਂਹ ਵਿਚ ਹਲਵਾਰਾ ਦਾ ਕਾਲੋਨੀ ਮੁਹੱਲਾ ਬਣਿਆ ਟਾਪੂ

ਹਲਵਾਰਾ, 23 ਸਤੰਬਰ (ਭਗਵਾਨ ਢਿੱਲੋਂ)-ਸਥਾਨਕ ਬੁਰਜ ਲਿੱਟਾਂ ਪਹੁੰਚ ਮਾਰਗ 'ਤੇ ਸਥਿਤ ਕਾਲੋਨੀ ਮੁਹੱਲਾ ਹੋ ਰਹੀ ਬਰਸਾਤ ਵਿਚ ਇਕ ਟਾਪੂ ਦਾ ਰੂਪ ਧਾਰਨ ਕਰ ਗਿਆ | ਇਸ ਮੁਹੱਲੇ ਦੀ ਗਲੀ ਦੇ ਬਸ਼ਿੰਦੇ ਅੰਦਰ ਹੀ ਫ਼ਸ ਕੇ ਰਹਿ ਗਏ ਹਨ | ਇਸ ਗਲੀ ਦੇ ਵਾਸੀਆਂ ਨੇ ਪੱਤਰਕਾਰ ਨੂੰ ...

ਪੂਰੀ ਖ਼ਬਰ »

ਲੀਹਾਂ 'ਚ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ

ਭੰੂਦੜੀ, 23 ਸਤੰਬਰ (ਕੁਲਦੀਪ ਸਿੰਘ ਮਾਨ)-ਪਿੰਡ ਲੀਹਾਂ (ਲੁਧਿਆਣਾ) ਵਿਖੇ ਨਗਰ ਨਿਵਾਸੀਆਂ ਵਲੋਂ ਮਾਂ ਦੁਰਗਾ ਮੰਦਰ ਵਿਖੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਹਾਜ਼ਰੀ ਲਗਵਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਵਿਧਾਇਕ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਹਲਵਾਰਾ ਵਲੋਂ ਕਿਸਾਨੀ ਅੰਦੋਲਨ ਭਖਾਉਂਦੇ ਨਾਟਕ ਦਾ ਮੰਚਨ

ਹਲਵਾਰਾ, 23 ਸਤੰਬਰ (ਭਗਵਾਨ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਹਲਵਾਰਾ ਇਕਾਈ ਦੇ ਪ੍ਰਧਾਨ ਗਿਆਨ ਸਿੰਘ ਤੇ ਸਰਗਰਮ ਆਗੂ ਬਲਰਾਜ ਬਿੱਟੂ ਦੀ ਸਰਪ੍ਰਸਤੀ ਹੇਠ 'ਅਵਾਮੀ ਰੰਗ ਮੰਚ ਪਟਿਆਲਾ' ਵਲੋਂ ਕਾਰਪੋਰੇਟ ਸੈਕਟਰ ਦੀ ਘੰਡੀ ਨੱਪਦੇ ਨਾਟਕ 'ਜਿਨ੍ਹਾਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ 27 ਦੇ ਬੰਦ ਸੰਬੰਧੀ ਲੋਕਾਂ ਦੀ ਲਾਮਬੰਦੀ ਜਾਰੀ

ਰਾਏਕੋਟ, 23 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਕਿਰਤੀ ਕਿਸਾਨ ਯੂਨੀਅਨ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਆਗੂਆਂ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਟੋਲ ਪਲਾਜ਼ਾ ਚੌਂਕੀਮਾਨ ਵਿਖੇ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ

ਚੌਂਕੀਮਾਨ, 23 ਸਤੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ...

ਪੂਰੀ ਖ਼ਬਰ »

ਸੋਨੀਆ ਸਿੱਧੂ ਦੇ ਤੀਜੀ ਵਾਰ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਬਣਨ 'ਤੇ ਲੱਡੂ ਵੰਡੇ

ਸਿੱਧਵਾਂ ਬੇਟ, 23 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਪਰਮਜੀਤ ਸਿੰਘ ਪੱਪੀ ਦੀ ਅਗਵਾਈ ਹੇਠ ਕੈਨੇਡਾ ਵਿਚ ਹੋਈਆਂ ਫੈਡਰਲ ਚੋਣਾਂ ਦੌਰਾਨ ਸਥਾਨਿਕ ਕਸਬੇ ਦੇ ਮਰਹੂਮ ਮਾ: ਮੁਖਤਿਆਰ ਸਿੰਘ ਸਿੱਧੂ ਦੀ ਨੂੰ ਹ ਬੀਬੀ ਸੋਨੀਆ ...

ਪੂਰੀ ਖ਼ਬਰ »

ਪੀ. ਏ. ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਮਿਲੀ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੀ.ਏ.ਯੂ. ਵਿਚ ਕੈਮਿਸਟਰੀ ਦੀ ਪੰਜ ਸਾਲਾ ਇੰਟੈਗ੍ਰੇਟਿਡ ਐੱਮ. ਐੱਸ. ਸੀ. ਕਰ ਰਹੀ ਵਿਦਿਆਰਥਣ ਹਰਨੀਤ ਕੌਰ ਨੂੰ ਅਮਰੀਕਾ ਦੀ ਅਰਕਾਨਸਸ ਯੂਨੀਵਰਸਿਟੀ ਵਲੋਂ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ ਇਹ ਫੈਲੋਸ਼ਿਪ ਉਨ੍ਹਾਂ ਨੂੰ ਪੀ. ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਉਜਵਲਾ ਯੋਜਨਾ ਦਾ ਕੀਤਾ ਜਾਵੇਗਾ ਵਿਸਥਾਰ

ਲੁਧਿਆਣਾ, 23 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਔਰਤਾਂ ਨੂੰ ਤਿੰਨ ਰਸੋਈ ਗੈਸ ਸਿਲੈਂਡਰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੁੱਗਰੀ ਵਿਖੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ ਦੀਵਾਨ ਸਜਾਏ ਗਏ | ਦੀਵਾਨ ਦੀ ਅਰੰਭਤਾ ਤੇ ਗੁਰਦੁਆਰਾ ਸਾਹਿਬ ਦੀ ਸੰਗੀਤ ...

ਪੂਰੀ ਖ਼ਬਰ »

ਡੇਂਗੂ ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਜਾਰੀ

ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ | ਡੇਂਗੂ ਬੁਖਾਰ ਨੇ ਤੇਜੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ ਵਿਚ 356918 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ

ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਪਲਸ ਪੋਲੀਉ ਮੁਹਿੰਮ ਤਹਿਤ ਲੁਧਿਆਣਾ ਸ਼ਹਿਰ ਦੇ ਸਾਰੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਘਰ-ਘਰ ਜਾ ਕਿ ਪੋਲੀਉ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ | ਇਹ ...

ਪੂਰੀ ਖ਼ਬਰ »

ਰਾਊਵਾਲ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਸਿੱਧਵਾਂ ਬੇਟ, 23 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਰਾਊਵਾਲ ਵਿਖੇ ਬੇਟ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਵਲੋਂ 25 ਅਤੇ 26 ਸਤੰਬਰ ਨੂੰ ਲਗਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX