ਨੂਰਪੁਰ ਬੇਦੀ/ਕਾਹਨਪੁਰ ਖੂਹੀ, 23 ਸਤੰਬਰ (ਵਿੰਦਰ ਪਾਲ ਝਾਂਡੀਆ, ਗੁਰਬੀਰ ਵਾਲੀਆ)-ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਹਰ ਇਨਸਾਨ ਦਾ ਆਪਣਾ ਆਪਣਾ ਸ਼ੌਕ ਹੁੰਦਾ ਹੈ | ਭਾਵੇਂ ਇਹ ਸ਼ੌਕ ਕੋਈ ਵੀ ਹੋਵੇ, ਇਸ ਨੂੰ ਪੂਰਾ ਕਰਨ ਲਈ ਵਿਅਕਤੀ ਦਾ ਆਪਣਾ ਜਜ਼ਬਾ ਹੋਣਾ ਚਾਹੀਦਾ ਹੈ ਜਿਸ ਤਹਿਤ ਪੁਰਾਤਨ ਅਮੀਰ ਵਿਰਸੇ ਦੀ ਆਨ ਸ਼ਾਨ ਰਹੀਆਂ ਬੈੱਲ ਗੱਡੀਆਂ ਦੀਆਂ ਦੌੜਾਂ ਤੇ ਇਸ ਲਈ ਬਲਦ ਰੱਖਣੇ ਤੇ ਪਾਲਣ ਦਾ ਸ਼ੌਕ ਵੀ ਅਜੋਕੇ ਯੁੱਗ 'ਚ ਆਮ ਵਿਅਕਤੀ ਦੇ ਵੱਸਦੀ ਦੀ ਗੱਲ ਨਹੀਂ ਰਿਹਾ ਕਿਉਂਕਿ ਇਨ੍ਹਾਂ ਬਲਦਾਂ ਦੀ ਕੀਮਤ ਹੁਣ ਹਜ਼ਾਰਾਂ 'ਚ ਨਹੀਂ ਰਹੀ ਬਲਕਿ ਲੱਖਾਂ 'ਚ ਜਾ ਪੁੱਜੀ ਹੈ, ਜਿਸ ਦੀ ਤਾਜ਼ਾ ਮਿਸਾਲ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆ ਕਲਾਂ ਦੇ ਜੰਮਪਲ ਤੇ ਪੁਰਾਣੇ ਸਮੇਂ 'ਚ ਚੰਗੇ ਬਲਦ ਰੱਖਣ, ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਵਜੋਂ ਕੰਢੀ ਦੂਣੀ ਇਲਾਕੇ ਨਾਮਵਰ ਤੇ ਖ਼ਾਨਦਾਨੀ ਪਰਿਵਾਰ ਵਜੋਂ ਜਾਣਿਆ ਜਾਂਦਾ ਸਵ. ਚੌਧਰੀ ਨੰਨੂਆ ਰਾਮ ਚੌਹਾਨ ਦੇ ਪੜਪੋਤੇ ਸਵ. ਬਾਲੂ ਰਾਮ ਦੇ ਸਪੁੱਤਰ ਸਵ. ਚੌਧਰੀ ਦੁਰਗਾ ਦਾਸ ਚੌਹਾਨ ਤੇ ਚੌਧਰੀ ਦੇਵ ਰਾਜ ਚੌਹਾਨ ਦੇ ਭਤੀਜੇ ਸਵ. ਮੈਹਰ ਵੇਦ ਪ੍ਰਕਾਸ਼ ਦੇ ਧੋਤਰੇ ਨੌਜਵਾਨ ਗੁਰਚਰਨ ਸਿੰਘ ਚੰਨੀ ਜੋ ਨਾਨਕੇ ਪਿੰਡ ਰਾਮਪੁਰ ਕਲਾ 'ਚ ਰਹਿ ਰਹੇ ਦਾ ਦੋਹਰੀ ਖੇਡ ਬੈਲ ਗੱਡੀਆਂ ਦੀਆਂ ਦੌੜਾਂ ਦਾ ਕੇ 10 ਨਸਲ ਦਾ ਸੁਪਰ ਸਟਾਰ ਬਲਦ 7 ਲੱਖ ਰੁਪਏ ਦਾ ਵਿੱਕਣ ਤੋਂ ਮਿਲਦੀ ਹੈ | ਇਹ ਬਲਦ ਦੁਆਬਾ ਖੇਤਰ ਦਾ ਮਸ਼ਹੂਰ ਬੈਲਗੱਡੀਆਂ ਦੋੜਾਂ ਲਈ ਬਲਦਾਂ ਦੋ ਸ਼ੌਕੀਨ ਉੱਘੇ ਦੌੜਾਕ ਤੇ ਕਨੈਡਾ ਦੀ ਧਰਤੀ 'ਤੇ ਵੱਸਦੇ ਐੱਨ. ਆਰ. ਆਈ. ਪਰਿਵਾਰ ਦੇ ਵਾਰਿਸ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਦੁਰਗਾਪੁਰ ਦੇ ਬੀਰਾਂ ਕਨੈਡਾ ਤੇ ਮੰਨਾ ਬੈਸ ਤੇ ਰੇਸ਼ਮ ਸਿੰਘ ਕਲਾਮ ਵਲੋਂ ਖ਼ਰੀਦਿਆ ਗਿਆ ਹੈ | ਚੰਨੀ ਚੌਹਾਨ ਦੇ ਲੱਖਾਂ ਰੁਪਏ ਦੀ ਵੱਡੀ ਕੀਮਤ ਨਾਲ ਵਿੱਕੇ ਸਟਾਰ ਬਲਦ ਦੀ ਚਰਚਾ ਇਲਾਕੇ ਦੇ ਪਿੰਡਾਂ ਵਿਚ ਪੂਰੇ ਜ਼ੋਰਾਂ 'ਤੇ ਹੈ | ਦੋਆਬਾ ਸਟਾਰ ਬਲਦ ਗਰੁੱਪ ਵਲੋਂ ਵੀ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ ਗਈਆਂ ਹਨ | ਜਦੋਂ ਉਕਤ ਪਰਿਵਾਰ ਇਸ ਬਲਦ ਨੂੰ ਲੈਣ ਲਈ ਆਏ ਤਾਂ ਚੰਨੀ ਚੌਹਾਨ ਵਲੋਂ ਇਕ ਨਿਵੇਕਲਾ ਸਮਾਗਮ ਕੀਤਾ | ਬਲਦ ਦੇ ਰੁਪਿਆਂ ਵਾਲੇ ਹਾਰ ਸ਼ਿੰਗਾਰ ਪਾ ਕੇ ਤੇ ਪੂਰੇ ਢੋਲ ਢਮੱਕਾ ਨਾਲ ਪਤਵੰਤਿਆਂ ਹਾਜ਼ਰੀ 'ਚ ਰਵਾਨਾ ਕੀਤਾ | ਇਸ ਮੌਕੇ ਚੰਨੀ ਚੌਹਾਨ ਨੇ ਦੱਸਿਆ ਕਿ ਇਹ ਸਟਾਰ ਬਲਦ ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਹੋਰ ਵੱਖ-ਵੱਖ ਦੌੜਾਂ 'ਚ ਵੱਡੇ ਇਨਾਮ ਪ੍ਰਾਪਤ ਕਰਕੇ ਚੰਗਾ ਨਾਮਣਾ ਖੱਟ ਚੁੱਕਾ ਹੈ | ਇਸ ਮੌਕੇ ਰਿਸ਼ਤੇਦਾਰ ਪਿੰਡ ਦੀ ਪੰਚਾਇਤ ਨੰਬਰਦਾਰਾਂ ਤੇ ਇਲਾਕੇ ਦੇ ਪਤਵੰਤਿਆਂ ਵਲੋਂ ਸਮਾਗਮ ਦੌਰਾਨ ਚੰਨੀ ਚੌਹਾਨ ਨੂੰ ਵਧਾਈ ਦਿੱਤੀ ਹੈ |
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਪਰਿਵਾਰ ਸਮੇਤ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ...
ਕਾਹਨਪੁਰ ਖੂਹੀ, 23 ਸਤੰਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੁਲਿਸ ਨੇ ਝੁੱਗੀ ਨੂੰ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਸਤਪਾਲ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕਲਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ...
ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਸਥਾਨਕ ਸਮਰਾਲਾ ਚੌਕ ਤੇ ਨਾਕਾ ਲਗਾ ਕਿ ਮੋਰਿੰਡਾ ਪੁਲਿਸ ਨੇ ਭਾਰੀ ਮਾਤਰਾ 'ਚ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਵਿਜੇ ਕੁਮਾਰ ਸਿਟੀ ਥਾਣਾ ਮੋਰਿੰਡਾ ਨੇ ਦੱਸਿਆ ...
ਨੂਰਪੁਰ ਬੇਦੀ, 23 ਸਤੰਬਰ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਵਿਚ ਬੀਤੇ 2 ਦਿਨਾਂ ਤੋਂ ਲਗਾਤਾਰ ਪੈ ਰਹੀ ਜ਼ੋਰਦਾਰ ਬਾਰਿਸ਼ ਨੇ ਇਲਾਕੇ ਦੇ ਪਹਾੜੀਆਂ ਨਾਲ ਲੱਗਦੇ ਪਿੰਡਾਂ 'ਚ ਹੜ੍ਹਾਂ ਵਰਗੀ ਹਾਲਾਤ ਪੈਦਾ ਕਰ ਦਿੱਤੇ ਹਨ ਤੇ ਇਸ ਭਾਰੀ ਬਾਰਿਸ਼ ਨੇ ਇਲਾਕੇ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਦੀ ਹਦੂਦ ਅੰਦਰ ਪੈਂਦੇ ਇਲਾਕੇ 'ਚ ਸਥਿਤ ਹਰ ਕਿਸਮ ਦੀ ਪ੍ਰਾਪਰਟੀ ਦਾ ਸਾਲ 2021-22 ਲਈ ਪ੍ਰਾਪਰਟੀ ਟੈਕਸ ਰਿਟਰਨ ਮਿਤੀ 30 ਸਤੰਬਰ 2021 ਭਰਨ ਤੇ 10 ਫ਼ੀਸਦੀ ਰਿਬੇਟ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਲਈ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਪਿਛਲੇ 2 ਮਹੀਨੇ ਤੋਂ ਪਰਜਾਪੱਤ ਮੁਹੱਲੇ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰ ਨਾਲ ਰਹਿ ਰਹੀ ਨੌਜਵਾਨ ਪਰਵਾਸੀ ਲੜਕੀ ਸੋਨੀ ਕੁਮਾਰੀ (17) ਪੁੱਤਰੀ ਰਾਧੇ ਸ਼ਿਆਮ ਭੇਤਭਰੀ ਹਾਲਤ 'ਚ ਲਾਪਤਾ ਹੋ ਗਈ ਹੈ | ਇਸ ਸਬੰਧੀ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ. ਐਸ. ਨਿੱਕੂਵਾਲ)-ਲਗਾਤਾਰ ਪੈ ਰਹੀ ਬਰਸਾਤ ਕਾਰਨ ਨੈਣਾਂ ਦੇਵੀ ਸੜਕ 'ਤੇ ਮਲਵਾ ਡਿੱਗਣ ਕਾਰਨ ਆਵਾਜਾਈ ਕਾਫ਼ੀ ਸਮਾਂ ਬੰਦ ਰਹੀ, ਜਿਸ ਕਾਰਨ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ ਹਿਮਾਚਲ ਦੇ ਲੋਕ ...
ਸ੍ਰੀ ਅਨੰਦਪੁਰ ਸਾਹਿਬ ਨਿੱਕੂਵਾਲ, 23 ਸਤੰਬਰ (ਕਰਨੈਲ ਸਿੰਘ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਲਗਾਤਾਰ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਕੀਤੀ ਜਾਂਚ ਤਹਿਤ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਐੱਸ. ਡੀ. ...
ਨੂਰਪੁਰ ਬੇਦੀ, 23 ਸਤੰਬਰ (ਹਰਦੀਪ ਸਿੰਘ ਢੀਂਡਸਾ)-ਬੀਤੇ ਕੁਝ ਅਰਸਾ ਪਹਿਲਾਂ ਬਹੁ-ਕਰੋੜੀ ਲਾਗਤ ਨਾਲ ਮੁਕੰਮਲ ਹੋਇਆ ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ਬਰਸਾਤ ਦੇ ਦਿਨਾਂ 'ਚ ਮੁਸਾਫ਼ਿਰਾਂ ਲਈ ਮੌਤ ਦਾ ਖੂਹ ਬਣਦਾ ਜਾ ਰਿਹਾ ਹੈ | ਬਰਸਾਤ ਦੇ ਮੀਂਹ ਨੇ ਇਸ ਮੁੱਖ ਮਾਰਗ ਦੀ ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਪਾਵਰ ਹਾਊਸ ਦੇ ਡਿਪਟੀ ਚੀਫ਼ ਇੰਜੀਨੀਅਰ ਸਰਬਜੀਤ ਸਿੰਘ ਡਡਵਾਲ ਨੂੰ ਵਿਭਾਗੀ ਤਰੱਕੀ ਮਿਲਣ ਉਪਰੰਤ ਚੀਫ਼ ਇੰਜੀਨੀਅਰ ਬਣਨ 'ਤੇ ਅੱਜ ਬੀ. ਬੀ. ਐੱਮ. ਬੀ. ਦੇ ਚੀਫ਼ ਇੰਜੀਨੀਅਰ ਜਨਰੇਸ਼ਨ ਇੰਜੀਨੀਅਰ ਰਾਹੁਲ ਮੋਦੀ ਨੇ ਪੀ. ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ ਸੈਣੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਗ੍ਰੈਜੂਏਟ ਹਲਕਾ ਦੇ ਲਈ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਚੋਣ ਮੈਦਾਨ ਵਿਚ ਹਨ ਅਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇੱਥੇ ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਬਲਾਕ ਦਫ਼ਤਰ ਵਿਖੇ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਵਿਸ਼ੇਸ਼ ...
ਨੰਗਲ, 23 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਅੱਜ 3:05 ਵਜੇ ਨੰਗਲ ਤੋਂ ਭਾਖੜਾ ਡੈਮ ਜਾਣ ਵਾਲੀ ਰੇਲ ਨੂੰ ਪਿੰਡ ਨੈਲਾ ਨੇੜੇ ਰੋਕਣਾ ਪਿਆ, ਬਹੁਤ ਹੀ ਸੂਝਵਾਨ ਚਾਲਕ ਨੇ ਟਰੈਕ 'ਤੇ ਵੱਡਾ ਪੱਥਰ ਦੇਖਿਆ ਅਤੇ ਰੇਲ ਗੱਡੀ ਰੋਕ ਦਿੱਤੀ | ਚਾਲਕ, ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਵਾਲਿਕ ਹਿੱਲਜ਼ ਕਾਲਜ ਆਫ਼ ਐਜੂਕੇਸ਼ਨ ਪੱਟੀ ਨੰਗਲ ਦਾ ਬੀ. ਐੱਡ. (ਚੌਥੇ ਸਮੈਸਟਰ) ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਐਲਾਨੇ ਗਏ ਨਤੀਜੇ 'ਚ ਵਿਦਿਆਰਥੀਆਂ ਨੇ ਜ਼ਿਲ੍ਹੇ ਅੰਦਰ ਆਪਣੀ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਮੁੱਖ ਗ੍ਰੰਥੀ ਗਿਆਨੀ ਪਰਨਾਮ ਸਿੰਘ ਸ਼ੋ੍ਰਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦੇ ਵਧੇਰੇ ਯੋਗਤਾ ਪ੍ਰਾਪਤ ਮੁੱਖ ਗ੍ਰੰਥੀਆਂ ਵਿਚੋਂ ਇਕ ਹਨ | 1977 ...
ਨੂਰਪੁਰ ਬੇਦੀ, 23 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਿੱਖਿਆ ਵਿਭਾਗ ਨੇ ਹੁਣ ਇਕ ਹੋਰ ਵਿਲੱਖਣ ਕਾਰਨਾਮਾ ਕਰਦਿਆਂ ਪੰਜਾਬ ਦੇ ਸਕੂਲਾਂ 'ਚ ਚੱਲਦੀ ਆ ਰਹੀ ਸਵੇਰ ਦੀ ਸਭਾ ਦਾ ਨਾਂਅ ਬਦਲ ਕੇ ਗੇਮ ਪੀਰੀਅਡ ਰੱਖਣ ਲਈ ਪੱਤਰ ਜਾਰੀ ਕੀਤਾ ਹੈ ਜੋ ਕਿ ਇਕ ਵੱਡੀ ਸਾਜ਼ਿਸ਼ ਹੈ | ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ (ਰੂਪਨਗਰ) ਵਿਖੇ ਅਧਿਆਪਕ ਫੈਸਟ 'ਚੋਂ (ਬਲਾਕ ਮੀਆਂਪੁਰ) ਵਿਚੋਂ ਸਮਾਜਿਕ ਸਿੱਖਿਆ, ਪੰਜਾਬ, ਹਿੰਦੀ ਸਾਇੰਸ, ਮੈਥ, ਅੰਗਰੇਜ਼ੀ ਵਿਸ਼ਿਆਂ ਵਿਚ ਅੱਵਲ, ਦੂਜੇ ਤੇ ਤੀਜੇ ਨੰਬਰ 'ਤੇ ...
ਮੋਰਿੰਡਾ, 23 ਸਤੰਬਰ (ਕੰਗ)-ਅੱਜ ਮੋਰਿੰਡਾ ਵਿਖੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਨੇ ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸੀਵਰੇਜ ਬੋਰਡ ਵਲੋਂ ਪਿਛਲੇ ਕਈ ਮਹੀਨੇ ਪਹਿਲਾਂ ਸ਼ਹਿਰ ਦੇ ਵਾਰਡ ਨੰਬਰ 10-11 'ਚ ਪੈਂਦੇ ਪਿੰਡ ਬਰਾਰੀ ਵਿਖੇ ਰੇਲਵੇ ਲਾਈਨ ਦੇ ਨਾਲ ਵਾਲੀ ਸੜਕ ਪਾਈਪਾਂ ਵਿਛਾਉਣ ਲਈ ਪੁੱਟੀ ਗਈ ਸੀ ਪਰ ਮੁੜ ਕੇ ਇਸ ਨੂੰ ਚੱਲਣਯੋਗ ਨਹੀਂ ਬਣਾਇਆ ...
ਨੂਰਪੁਰ ਬੇਦੀ, 23 ਸਤੰਬਰ (ਢੀਂਡਸਾ)-ਸਬ ਤਹਿਸੀਲ ਨੂਰਪੁਰ ਬੇਦੀ ਇਕਾਈ ਨਾਲ ਸਬੰਧਤ ਨੰਬਰਦਾਰ ਯੂਨੀਅਨ ਦੀ ਚੋਣ 25 ਸਤੰਬਰ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬਾਣਗੜ ਸਾਹਿਬ (ਸਿੰਬਲ ਮਾਜਰਾ) ਨੂਰਪੁਰ ਬੇਦੀ ਵਿਖੇ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਐਡਵੋਕੇਟ ਦੀ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਅਤੇ ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਰੋਸ ਵਜੋਂ 27 ਸਤੰਬਰ ਨੂੰ ਭਾਰਤ ਬੰਦ ਦਾ ...
ਨੂਰਪੁਰ ਬੇਦੀ, 23 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਸਿੰਘਪੁਰ ਦੀ ਰਹਿਨੁਮਾਈ ਹੇਠ ਅੱਜ ਟੀ. ਬੀ. ਐਕਟਿਵ ਕੇਸ ਫਾਈਾਡਿੰਗ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਬਲਾਕ ਨੂਰਪੁਰ ਬੇਦੀ ਅਧੀਨ 2 ਸਤੰਬਰ 2021 ਤੋਂ 1 ਨਵੰਬਰ 2021 ...
ਨੰਗਲ, 23 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਹਿਮਾਚਲ ਪ੍ਰਦੇਸ਼ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਪ੍ਰਧਾਨ ਇੰਜੀ. ਡੀ. ਕੇ. ਸ਼ਰਮਾ ਨੇ ਅੱਜ ਨੰਗਲ ਦਾ ਦੌਰਾ ਕੀਤਾ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸਾਬਕਾ ਬਹੁ-ਚਰਚਿਤ ਚੇਅਰਮੈਨ ਡੀ. ਕੇ. ਸ਼ਰਮਾ ਨੇ ...
ਨੂਰਪੁਰ ਬੇਦੀ, 23 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਾਂਗਰਸ ਦੀ ਅੰਦਰੂਨੀ ਲੜਾਈ ਨੇ ਪੰਜਾਬ ਨੂੰ ਵਿਸਾਰ ਕੇ ਰੱਖ ਦਿੱਤਾ ਹੈ, ਜਿਸ ਦੇ ਚੱਲਦਿਆਂ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਨਜ਼ਰ ਆ ਰਿਹਾ ਹੈ | ਉਕਤ ਵਿਚਾਰ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਸ਼੍ਰੋਮਣੀ ...
ਨੂਰਪੁਰ ਬੇਦੀ, 23 ਸਤੰਬਰ (ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਰੂੜੇ ਮਾਜਰਾ ਦੀ ਹੋਣਹਾਰ ਵਿਦਿਆਰਥਣ ਰਮਨਪ੍ਰੀਤ ਕੌਰ ਪੁੱਤਰੀ ਨੰਦ ਚੰਦ ਤੇ ਭੋਲੀ ਦੇਵੀ ਨੂੰ ਅੱਜ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਗੁਰਮੀਤ ਗੋਗੀ ਟੇਡੇਵਾਲ ਵਲੋਂ ਸਨਮਾਨਿਤ ਕੀਤਾ ਗਿਆ | ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਬਰਸਾਤ ਕਾਰਨ ਰੂਪਨਗਰ ਸ਼ਹਿਰ 'ਚ ਪਾਣੀ ਦੀ ਚੰਗੀ ਤਰ੍ਹਾਂ ਨਿਕਾਸੀ ਨਾ ਹੋਣ ਕਾਰਨ ਰੂਪਨਗਰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪਾਣੀ ਖੜ੍ਹਾ ਹੋਇਆ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ.ਐਸ. ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ 'ਤੇ ਬੀਤੇ ਕੱਲ੍ਹ ਹੈੱਡ ਗ੍ਰੰਥੀ ਅਤੇ ਮੈਨੇਜਰ ਦੇ ਤਬਾਦਲੇ ਤੋਂ ਬਾਅਦ ਵੀ ਸੰਗਤਾਂ ਦਾ ਰੋਹ ਠੰਢਾ ਨਹੀਂ ਹੋ ਰਿਹਾ, ਜਿਸ ਕਰਕੇ ਬੇਅਦਬੀ ਮਾਮਲੇ 'ਤੇ ਬਣੀ ਕਿਰਤੀ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਕਿਸਾਨ ਜਥੇਬੰਦੀਆਂ ਦੀ ਮੀਟਿੰਗ ਟੋਲ ਪਲਾਜ਼ਾ ਬਹਿਰਾਮਪੁਰ ਜ਼ਿਮੀਦਾਰੀ 'ਤੇ ਕੁਲਵਿੰਦਰ ਸਿੰਘ ਪੰਜੋਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ 'ਤੇ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੇ ਵਰਕਰਾਂ ਨੇ ਪੰਜਾਬ ਦੇ ਉੱਘੇ ਸਿੱਖ ਆਗੂ ਅਤੇ ਨਵ-ਨਿਯੁਕਤ ਚੇਅਰਮੈਨ, ਘੱਟ ਗਿਣਤੀ ਕਮਿਸ਼ਨ (ਭਾਰਤ ਸਰਕਾਰ) ਇਕਬਾਲ ਸਿੰਘ ਲਾਲਪੁਰਾ ਨੂੰ ਉਨ੍ਹਾਂ ਦੇ ਮੰਤਰਾਲੇ ਦਿੱਲੀ 'ਚ ਜਾ ਕੇ ਸਨਮਾਨਿਤ ਕੀਤਾ ਅਤੇ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਆਮ ਆਦਮੀ ਪਾਰਟੀ ਦੇ ਸੂਬਾ ਵਪਾਰ ਮੰਡਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਮੀ ਵਪਾਰੀ ਜਸਵੀਰ ਸਿੰਘ ਅਰੋੜਾ ਨੂੰ ਪੰਜਾਬ ਦੇ ਪ੍ਰਧਾਨ ਵਨੀਤ ਵਰਮਾ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਤੇ ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 26 ਸਤੰਬਰ ਨੂੰ ਹੋ ਰਹੀਆਂ ਗ੍ਰੈਜੂਏਟ ਹਲਕੇ ਦੀਆਂ ਚੋਣਾਂ 'ਚ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਫ਼ਤਿਹਪੁਰ ਬੇਟ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਉਹ ਕਰੀਬ 72 ਵਰਿ੍ਹਆਂ ਦੇ ਸਨ | ...
ਸੁਖਸਾਲ, 23 ਸਤੰਬਰ (ਧਰਮ ਪਾਲ)-27 ਸਤੰਬਰ ਦੇ ਭਾਰਤ ਬੰਦ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਗੂਆਂ ਨੇ ਪਿੰਡਾਂ 'ਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਕਿਸਾਨ ਮਜ਼ਦੂਰ ...
ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਮੋਰਿੰਡਾ ਸਹਿਕਾਰੀ ਖੰਡ ਮਿੱਲ ਲਿਮਟਿਡ ਮੋਰਿੰਡਾ ਦਾ ਸਲਾਨਾ ਆਮ ਇਜਲਾਸ 28 ਸਤੰਬਰ ਨੂੰ ਸਵੇਰੇ 11.30 ਵਜੇ ਗਗਨ ਰਿਜੋਰਟ ਨਜ਼ਦੀਕੀ ਪਿੰਡ ਕਾਝਲਾਂ ਸ੍ਰੀ ਚਮਕੌਰ ਸਾਹਿਬ ਰੋਡ ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਮੋਰਿੰਡਾ, 23 ਸਤੰਬਰ (ਕੰਗ)-ਪਿੰਡ ਭਟੇੜੀ, ਜਵੰਦਾ ਅਤੇ ਲੂਲੋਂ ਦੇ ਲੋਕ ਬਿਜਲੀ ਸਪਲਾਈ ਦਾ ਮੰਦਾ ਹਾਲ ਹੋਣ ਕਾਰਨ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਭਟੇੜੀ, ਰਘਵੀਰ ਸਿੰਘ, ਅਮਰਜੀਤ ਸਿੰਘ ਭਟੇੜੀ, ਸੁਖਵਿੰਦਰ ਸਿੰਘ, ਮੋਹਣ ਸਿੰਘ, ...
ਮੋਰਿੰਡਾ, 23 ਸਤੰਬਰ (ਕੰਗ)- ਇਲਾਕੇ ਦੇ ਕਿਸਾਨਾਂ ਨੇ ਖੰਡ ਮਿੱਲ ਮੋਰਿੰਡਾ ਵਿਚ ਤਤਕਾਲੀ ਸਹਿਕਾਰਤਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਏ ਟੂ ਜੈੱਡ ਕੰਪਨੀ ਰਾਹੀਂ ਇੱਕ ਬਿਜਲੀ ਬਣਾਉਣ ਵਾਲਾ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਹਲਕਾ ਚਮਕੌਰ ਸਾਹਿਬ ਦੇ ਨਾਲ ਸਬੰਧਿਤ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ਵਿਚ ਅੱਜ ਸਰਕਲ ਘਨੌਲੀ ਦੇ ਅਧੀਨ ਆਉਂਦੇ ਪਿੰਡ ਡੰਗੌਲੀ ਵਿਖੇ ਯੂਥ ਕਾਂਗਰਸ ਪ੍ਰਧਾਨ ਪੰਜਾਬ ਬਰਿੰਦਰ ਸਿੰਘ ਢਿੱਲੋਂ ਦੇ ...
ਨੂਰਪੁਰ ਬੇਦੀ, 23 ਸਤੰਬਰ (ਢੀਂਡਸਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਫਾਊਾਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਮੇਰ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਰੋਸ ਜਤਾਇਆ ਗਿਆ ਕਿ ਰੇਂਜ ਅਫ਼ਸਰ ਨਾਲ ਕਈ ਵਾਰ ਮੀਟਿੰਗਾਂ ਕਰਨ ਦੇ ...
ਨੂਰਪੁਰ ਬੇਦੀ, 23 ਸਤੰਬਰ (ਢੀਂਡਸਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਫਾਊਾਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਅਤੇ ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਰੋਸ ਵਜੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ...
ਮੋਰਿੰਡਾ, 23 ਸਤੰਬਰ (ਕੰਗ)-ਸੰਯੁਕਤ ਕਿਸਾਨ ਮੋਰਚਾ ਬਲਾਕ ਮੋਰਿੰਡਾ ਵਲੋਂ ਗੁਰਦੁਆਰਾ ਸ਼ਹੀਦਗੰਜ ਵਿਖੇ 27 ਸਤੰਬਰ ਨੂੰ ਭਾਰਤ ਬੰਦ ਦੇ ਸਬੰਧ ਵਿਚ ਇਕੱਤਰਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਅਤੇ ਪਰਮਜੀਤ ਸਿੰਘ ਅਮਰਾਲੀ ਨੇ ...
ਨੰਗਲ, 23 ਸਤੰਬਰ (ਬਰਾਰੀ)- ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਵਿਖੇ ਨਵੇਂ ਉਸਾਰੇ ਗਏ ਪੀ. ਐਸ. ਏ. 500 ਐਲ. ਪੀ. ਐਮ ਆਕਸੀਜਨ ਜਨਰੇਸ਼ਨ ਪਲਾਂਟ ਦਾ ਰਸਮੀ ਉਦਘਾਟਨ ਅੱਜ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਕੀਤਾ ਗਿਆ | ਉਪਰੰਤ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਹੋਈ ਚੋਣ ਤੋਂ ਬਾਅਦ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਕੁਝ ਦਿਨ ਪਹਿਲਾਂ ਜਨਰਲ ਬਾਡੀ ਮੀਟਿੰਗ 'ਚ ਚੁਣੇ ਗਏ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੇ ਬਰਾਬਰ ਇਕ ਦੂਜੇ ...
ਲਾਲੜੂ, 23 ਸਤੰਬਰ (ਰਾਜਬੀਰ ਸਿੰਘ)-ਲਾਲੜੂ ਪੁਲਿਸ ਨੇ ਇਕ 25 ਸਾਲਾ ਨੌਜਵਾਨ ਨੂੰ 270 ਲੀਟਰ ਨਾਜਾਇਜ਼ ਸ਼ਰਾਬ (ਦੇਸੀ) ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਲਾਲੜੂ ਸਬ-ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਲਾਲੜੂ ਪੁਲਿਸ ਨੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ...
ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਗ੍ਰਾਮ ਪੰਚਾਇਤ ਢੋਲਣ ਮਾਜਰਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ ਜੋ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੰਗਲ ਕਮੇਟੀ ਦੇ ਸੀਨੀਅਰ ਆਗੂ ...
ਨੂਰਪੁਰ ਬੇਦੀ, 23 ਸਤੰਬਰ (ਝਾਂਡੀਆ)-ਨੂਰਪੁਰ ਬੇਦੀ ਮੁੱਖ ਮਾਰਗ 'ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਪਿੰਡ ਖੱਡ ਬਠਲੋਰ ਤੇ ਗੜਬਾਗਾ ਲਾਗੇ ਸੜਕ ਤੇ ਇੱਕ ਸਾਈਡ ਤੇ ਕਈ ਦਿਨਾਂ ਤੋਂ ਵੱਡਾ ਖੱਡਾ ਪਿਆ ਹੋਇਆ ਹੈ | ਜੋ ਇਸ ਸਮੇਂ ਇਸ ਮੁੱਖ ਸੜਕ ਤੋਂ ਗੁਜ਼ਰਨ ਵਾਲੇ ...
ਰੂਪਨਗਰ, 23 ਸਤੰਬਰ (ਹੁੰਦਲ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਥਾਨਕ ਸਰਕਾਰੀ ਕਾਲਜ ਦੀ ਪਿ੍ੰਸੀਪਲ ਨੂੰ ਕਾਲਜ ਵਿਚ ਕਲਾਸਾਂ ਆਫਲਾਈਨ ਕਰਵਾਉਣ ਦੇ ਲਈ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਪੀਐਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਤੇ ...
ਸ਼੍ਰੀ ਅਨੰਦਪੁਰ ਸਾਹਿਬ 23 ਸਤੰਬਰ (ਪੱਤਰ ਪ੍ਰੇਰਕ)-ਰੋਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ 4 ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮੋਰਚਾ ਖੋਲ੍ਹ ...
ਰੂਪਨਗਰ, 23 ਸਤੰਬਰ (ਹੁੰਦਲ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਰੋਪੜ ਦੀ ਮੀਟਿੰਗ ਮੋਹਣ ਸਿੰਘ ਧਮਾਣਾ ਦੀ ਪ੍ਰਧਾਨਗੀ ਹੇਠ ਟੋਲ ਪਲਾਜਾ ਸੋਲਖੀਆਂ ਵਿਖੇ ਹੋਈ | ਜਿਸ ਵਿਚ ਮਹੱਤਵਪੂਰਨ ਏਜੰਡਿਆਂ 'ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਜੋ ਸੰਯੁਕਤ ...
ਮੋਰਿੰਡਾ, 23 ਸਤੰਬਰ (ਕੰਗ)-ਖੰਡ ਮਿੱਲ ਵਰਕਰ ਯੂਨੀਅਨ ਮੋਰਿੰਡਾ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ | ਇਸ ਦੌਰਾਨ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ)-ਬੀ.ਬੀ.ਐਮ.ਬੀ ਚੰਡੀਗੜ੍ਹ ਦੇ ਚੇਅਰਮੈਨ ਸੰਜੇ ਸ੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ.ਬੀ.ਐਮ.ਬੀ ਦੇ ਡਾਕਟਰਾਂ ਵਲੋਂ ਦੂਰ ਦੁਰਾਡੇ ਖੇਤਰ ਦੇ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਜਾਂਚ ਸਬੰਧੀ ਲਗਾਏ ਜਾ ਰਹੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX