ਜਲੰਧਰ, 23 ਸਤੰਬਰ (ਸ਼ਿਵ ਸ਼ਰਮਾ)- ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਜਿੱਥੇ ਸਮਾਰਟ ਸਿਟੀ ਕਹੇ ਜਾਣ ਵਾਲੇ ਜਲੰਧਰ ਦੀ ਹਾਲਤ ਬੇਹਾਲ ਹੋ ਗਈ ਤੇ ਉੱਥੇ ਸ਼ਹਿਰ ਦੀਆਂ ਉਨ੍ਹਾਂ ਸੜਕਾਂ 'ਤੇ ਚਿੱਕੜ ਭਰ ਗਿਆ, ਜਿਨ੍ਹਾਂ ਨੂੰ ਪਾਈਪਾਂ ਪਾਉਣ ਜਾਂ ਨਵੀਆਂ ਸੜਕਾਂ ਬਣਾਉਣ ਲਈ ਪੁੱਟਿਆ ਗਿਆ ਸੀ | ਉਂਝ ਤਾਂ ਲੋਕ ਕਾਫ਼ੀ ਸਮੇਂ ਤੋਂ ਟੁੱਟੀਆਂ ਸੜਕਾਂ ਹੋਣ ਕਰਕੇ ਪੇ੍ਰਸ਼ਾਨ ਹੋ ਹੇ ਹਨ, ਪਰ ਲਗਾਤਾਰ ਕਈ ਘੰਟੇ ਮੀਂਹ ਨੇ ਤਾਂ ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲਈ ਕੀਤੇ ਜਾ ਰਹੇ ਨਿਗਮ ਅਤੇ ਸਮਾਰਟ ਸਿਟੀ ਦੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਕਿ ਉਸ ਕੋਲ ਸ਼ਹਿਰ ਵਿਚ ਚੰਗੇ ਵਿਕਾਸ ਲਈ ਕੋਈ ਯੋਜਨਾਬੰਦੀ ਨਹੀਂ ਹੈ | ਸੜਕਾਂ ਨੂੰ ਪਾਈਪਾਂ ਪਾਉਣ ਲਈ ਲਗਾਤਾਰ ਪੁੱਟਿਆ ਜਾ ਰਿਹਾ ਹੈ ਤੇ ਇਹ ਕੰਮ ਕਈ ਮਹੀਨੇ ਤੋਂ ਚੱਲ ਰਿਹਾ ਹੈ, ਪਰ ਸ਼ਹਿਰ ਦੇ ਲੋਕ ਲਗਾਤਾਰ ਪੇ੍ਰਸ਼ਾਨ ਹੋ ਰਹੇ ਹਨ | ਕਈ ਘੰਟੇ ਦੇ ਪਏ ਮੀਂਹ ਨਾਲ ਤਾਂ ਪੁੱਟੀਆਂ ਗਈਆਂ ਸੜਕਾਂ ਦੀ ਹਾਲਤ ਤਾਂ ਜ਼ਿਆਦਾ ਖ਼ਰਾਬ ਹੋ ਗਈ, ਸਗੋਂ ਮੀਂਹ ਬੰਦ ਹੋਣ ਤੋਂ ਬਾਅਦ ਵੀ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਸੀ ਤੇ ਕਈ ਜਗ੍ਹਾ ਫਿਰ ਆਵਾਜਾਈ ਜਾਮ ਰਹੀ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪੀ.ਟੀ.ਯੂ. (ਕਪੂਰਥਲਾ) ਵੀ ਆਏ ਸਨ ਤਾਂ ਕਈ ਲੋਕ ਗੱਡੀਆਂ ਰਾਹੀਂ ਕਪੂਰਥਲਾ ਚੌਕ ਰਾਹੀਂ ਕਪੂਰਥਲਾ ਗਏ, ਜਿੱਥੇ ਸੜਕ ਪੁੱਟਣ ਕਰਕੇ ਲੋਕਾਂ ਨੂੰ ਜਾਣ ਲਈ ਕਾਫ਼ੀ ਪੇ੍ਰਸ਼ਾਨੀ ਹੋਈ | ਕਰੋੜਾਂ ਰੁਪਏ ਦੀ ਲਾਗਤ ਨਾਲ ਤਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ 'ਚ ਸ਼ਹਿਰ ਵਿਚ ਨਾ ਤਾਂ ਚੰਗੀ ਪਾਣੀ ਦੀ ਨਿਕਾਸੀ ਹੋ ਰਹੀ ਹੈ ਤੇ ਨਾਲ ਹੀ ਚੰਗੇ ਤਰੀਕੇ ਨਾਲ ਸੜਕਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਕਰੋੜਾਂ ਰੁਪਏ ਸਿਰਫ਼ ਫਜ਼ੂਲ ਖਰਚੀ 'ਤੇ ਹੀ ਉਜਾੜਿਆ ਜਾ ਰਿਹਾ ਹੈ |
ਵਰਿਆਣਾ ਡੰਪ ਦੀ ਹਾਲਤ ਖ਼ਰਾਬ, ਨਹੀਂ ਚੁੱਕਿਆ ਸਾਰਾ ਕੂੜਾ
ਇਕ ਪਾਸੇ ਜਿੱਥੇ ਸ਼ਹਿਰ ਵਿਚ ਲਗਾਤਾਰ ਮੀਂਹ ਪੈਣ ਕਰਕੇ ਸੜਕਾਂ ਖ਼ਰਾਬ ਹੋਣ ਕਰਕੇ ਲੋਕਾਂ ਦੀ ਹਾਲਤ ਤਾਂ ਕਾਫੀ ਖ਼ਰਾਬ ਰਹੀ ਤੇ ਦੂਜੇ ਸ਼ਹਿਰ ਵਿਚ ਕਈ ਜਗ੍ਹਾ ਕੂੜਾ ਨਾ ਚੁੱਕਣ ਕਰਕੇ ਕੂੜਾ ਵੀ ਕਈ ਜਗ੍ਹਾ ਖੜ੍ਹੇ ਪਾਣੀ ਵਿਚ ਤੈਰਦਾ ਨਜ਼ਰ ਆਇਆ ਜਿਸ ਕਰਕੇ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਨਿਗਮ ਦੇ ਡਰਾਈਵਰਾਂ ਨੇ ਮੀਂਹ ਪੈਣ ਦੇ ਬਾਵਜੂਦ ਕਈ ਜਗ੍ਹਾ ਤੋਂ ਕੂੜਾ ਚੁੱਕਣ ਲਈ ਕੰਮ ਜਾਰੀ ਰੱਖਿਆ, ਪਰ ਵਰਿਆਣਾ ਡੰਪ 'ਤੇ ਰਸਤਾ ਕੱਚਾ ਹੋਣ ਕਰਕੇ ਡਰਾਈਵਰਾਂ ਨੂੰ ਡੰਪ 'ਤੇ ਕੂੜਾ ਸੁੱਟਣ ਵੇਲੇ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਨਿਗਮ ਦੇ ਬੀ. ਐਂਡ ਆਰ. ਵਿਭਾਗ 'ਤੇ ਸ਼ਹਿਰ ਦੀਆਂ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਹੈ, ਪਰ ਦੂਜੇ ਪਾਸੇ ਵਰਿਆਣਾ ਡੰਪ 'ਤੇ ਡਰਾਈਵਰਾਂ ਵਲੋਂ ਚੰਗੀ ਸੜਕ ਬਣਾਉਣ ਲਈ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ, ਪਰ ਬੀ. ਐਂਡ ਆਰ. ਵਿਭਾਗ ਨੇ ਵਰਿਆਣਾ ਡੰਪ 'ਤੇ ਸੜਕ ਨਹੀਂ ਬਣਵਾਈ ਤੇ ਜਦੋਂ ਕੂੜਾ ਸੁੱਟਣ ਲਈ ਗੱਡੀਆਂ ਜਾਂਦੀਆਂ ਹਨ ਤਾਂ ਉਨਾਂ ਦੇ ਪਲਟਣ ਦਾ ਡਰ ਰਹਿੰਦਾ ਹੈ ਤੇ ਕਈ ਵਾਰ ਗੱਡੀਆਂ ਉਲਟ ਚੱੁਕੀਆਂ ਹਨ | ਮੀਂਹ ਪੈਣ ਕਰਕੇ ਵਰਿਆਣਾ ਡੰਪ ਦੀ ਹਾਲਤ ਜ਼ਿਆਦਾ ਖ਼ਰਾਬ ਸੀ | ਦੂਜੇ ਪਾਸੇ ਸ਼ਹਿਰ ਦੇ ਅੰਦਰਲੇ ਪਾਸੇ ਬਣੇ ਪ੍ਰਤਾਪ ਬਾਗ਼ ਡੰਪ 'ਤੇ ਕੂੜਾ ਨਹੀਂ ਚੁੱਕਿਆ ਗਿਆ ਤੇ ਹਰ ਪਾਸੇ ਗੰਦਗੀ ਹੀ ਨਜ਼ਰ ਆ ਰਹੀ ਸੀ | ਹੋਰ ਤਾਂ ਹੋਰ ਇਸ ਜਗ੍ਹਾ ਦੇ ਨਾਲ ਹੀ ਖਾਣ ਵਾਲੇ ਸਾਮਾਨ ਦੀਆਂ ਦੁਕਾਨਾਂ ਵੀ ਮੌਜੂਦ ਹਨ |
ਜਲੰਧਰ, 23 ਸਤੰਬਰ (ਸ਼ਿਵ)- ਵਾਰਡ ਨੰਬਰ 44 ਦੇ ਮਦਨ ਵਿਹਾਰ ਬਸਤੀ ਸ਼ੇਖ਼ ਵਿਚ ਸੀਵਰ ਬੰਦ ਹੋਣ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕਾ ਨਿਵਾਸੀਆਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਭਾਟੀਆ, ਕਿਸ਼ਨ ਲਾਲ ਸ਼ਰਮਾ, ਮਨਜੀਤ ਸਿੰਘ, ਵਰੁਨ ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਭਾਣਜੇ ਨੂੰ ਵਿਦੇਸ਼ ਭੇਜਣ ਬਦਲੇ ਹੋਟਲ ਦੇ ਕਮਰੇ 'ਚ 11 ਲੱਖ ਰੁਪਏ ਮੰਗਵਾਉਣ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਅਸ਼ਵਨੀ ...
ਜਲੰਧਰ, 23 ਸਤੰਬਰ (ਸ਼ਿਵ)- ਸੱਤਾ 'ਚ ਆਈ ਤਬਦੀਲੀ ਤੋਂ ਬਾਅਦ ਹੁਣ ਸਿਆਸੀ ਸਮੀਕਰਨ ਵੀ ਬਦਲਣ ਲੱਗ ਪਏ ਹਨ | ਕਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸਮਝੇ ਜਾਂਦੇ ਮੇਅਰ ਜਗਦੀਸ਼ ਰਾਜਾ ਦੀਆਂ ਹੁਣ ਮੁੱਖ ਮੰਤਰੀ ਦੇ ਰਿਸ਼ਤੇਦਾਰ ਅਤੇ ਸਾਬਕਾ ਕੈਬਨਿਟ ...
ਜਲੰਧਰ, 23 ਸਤੰਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਜਲੰਧਰ ਘਣਸ਼ਿਆਮ ਥੋਰੀ ਨੇ ਮਾਲ ਅਧਿਕਾਰੀਆਂ ਜ਼ਿਲ੍ਹਾ ਮਾਲ ਅਫ਼ਸਰ ਅਤੇ ਸਾਰੇ ਉਪ ਮੰਡਲ ਮੈਜਿਸਟਰੇਟ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਰਕੇ ...
ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)- ਅੱਜ ਕੋਰੋਨਾ ਪ੍ਰਭਾਵਿਤ 2 ਮਰੀਜ਼ ਹੋਰ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਕੁੱਲ ਗਿਣਤੀ 63294 ਹੋ ਗਈ ਹੈ | ਜ਼ਿਲ੍ਹੇ 'ਚ ਹੁਣ ਤੱਕ 1505 ਕੋਰੋਨਾ ਪ੍ਰਭਾਵਿਤ ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ | ਅੱਜ ਆਈਆਂ ਰਿਪੋਰਟਾਂ ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਸਟੋਰ ਕੀਤੀਆਂ ਮੀਟ ਦੀਆਂ ਵਸਤਾਂ 'ਚ ਮਰੀ ਹੋਈ ਕਿਰਲੀ ਮਿਲਣ ਦੀ ਸ਼ਿਕਾਇਤ ਆਉਣ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਅਰਬਨ ਅਸਟੇਟ ਫੇਜ਼-2 ਦੀ ਗਰੋਸਰੀ ਸਟੋਰ 'ਤੇ ਕਾਰਵਾਈ ਕਰਦੇ ਹੋਏ 50 ਕਿੱਲੋ ਦੇ ਕਰੀਬ ਮੀਟ ਨਸ਼ਟ ਕਰ ਦਿੱਤਾ ਗਿਆ ਹੈ | ...
ਜਲੰਧਰ, 23 ਸਤੰਬਰ (ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਸਾਲ 2021-22 ਦੇ ਸ਼ੈਸ਼ਨ ਲਈ ਕਾਲਜਾਂ ਤੇ ਸਪੋਰਟਸ ਕਾਲਜ ਜਲੰਧਰ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ ਜੋ 26 ਤੇ 27 ਸਤੰਬਰ ਨੂੰ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ (ਸ) ਜਲੰਧਰ ਗੁਰਪ੍ਰੀਤ ਸਿੰਘ ਨੇ ...
ਚੁਗਿੱਟੀ/ਜੰਡੂਸਿੰਘਾ, 23 ਸਤੰਬਰ (ਨਰਿੰਦਰ ਲਾਗੂ)-ਸ਼ਹਿਰ ਦੇ ਲਾਗਲੇ ਪਿੰਡ ਪਤਾਰਾ 'ਚ ਸੁਸ਼ੋਭਿਤ ਇਤਹਾਸਕ ਗੁਰਦੁਆਰਾ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਦਾ ਨਵ-ਨਿਰਮਾਣ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਭਾਈ ਸੁਖਬੀਰ ਸਿੰਘ ਪਤਾਰਾ ਦੇ ਯਤਨਾਂ ਨਾਲ ...
ਜਲੰਧਰ, 23 ਸਤੰਬਰ (ਚੰਦੀਪ ਭੱਲਾ)-ਆਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦਿਆਂ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਚੋਣਾਂ ਦੇ ਕੰਮ ਨੂੰ ਨੇਪਰੇ ਚਾੜ੍ਹਨ ਦੇ ਮੰਤਵ ਨਾਲ ਭਾਰਤ ਚੋਣ ਕਮਿਸ਼ਨ ...
ਜਲੰਧਰ, 23 ਸਤੰਬਰ (ਸਾਬੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਨੂੰ ਨਜ਼ਰਅੰਦਾਜ ਕਰਨ ਨੂੰ ਲੈਕੇ ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਅਹਿਮ ਮੀਟਿੰਗ ...
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਕੌਮੀ ਅਤੇ ਜ਼ਿਲ੍ਹਾ ਪੱਧਰ 'ਤੇ ਬੁਲਾਰਿਆਂ ਦੀ ਚੋਣ ਲਈ ਯੂਥ ਕਾਂਗਰਸ ਵਲੋਂ 'ਯੰਗ ਇੰਡੀਆ ਕੇ ਬੋਲ-2021' ਤਹਿਤ ਦੇਸ਼ ਭਰ 'ਚ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਦਿੰਦੇ ਹੋਏ ...
ਡੀ.ਸੀ. ਘਨਸ਼ਿਆਮ ਥੋਰੀ ਜਲੰਧਰ, 23 ਸਤੰਬਰ (ਚੰਦੀਪ ਭੱਲਾ)- ਜਲੰਧਰ ਦੀਆਂ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹ ਪਿੰਡਾਂ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਵਿਆਪਕ ਯੋਗਦਾਨ ਪਾ ਰਹੇ ਹਨ | ...
ਜਲੰਧਰ, 23 ਸਤੰਬਰ (ਸਾਬੀ)- ਸੇਂਟ ਸੋਲਜਰ ਮਾਹਿਲਪੁਰ ਦੀ ਵਿਦਿਆਰਥਣ ਹਰਮਿਲਨ ਬੈਂਸ ਨੇ ਬੀਤੇ ਦਿਨੀਂ 1500 ਮੀਟਰ ਦੌੜ ਦੇ ਵਿਚੋਂ ਨਵਾਂ ਨੈਸ਼ਨਲ ਰਿਕਾਰਡ ਕਾਇਮ ਕੀਤਾ ਤੇ ਪੂਰੇ ਦੇਸ਼ ਦੇ ਵਿਚ ਪੰਜਾਬ ਤੇ ਮਾਹਿਲਪੁਰ ਦਾ ਨਾਮ ਚਮਕਾਇਆ | ਹਰਮਿਲਨ ਬੈਂਸ ਦੀ ਇਸ ਮਾਣਮੱਤੀ ...
ਜਲੰਧਰ, 23 ਸਤੰਬਰ (ਸ਼ਿਵ)- ਪੰਜਾਬ ਸਰਕਾਰ ਵਲੋਂ ਖੇਤ ਮਜ਼ਦੂਰਾਂ ਦੇ 520 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ | ਇਸ ਕਰਜ਼ਾ ਮੁਆਫ਼ੀ ਦੇ ਸਬੰਧ 'ਚ ਦੀ ਸਲੇਮਪੁਰ ਮੁਸਲਮਾਨਾ ਕੋਪਰੇਟਿਵ ਸੋਸਾਇਟੀ ਦੇ ਪਿੰਡ ਨਾਗਰਾ ਵਿਖੇ 26 ਲੱਖ ਰੁਪਏ ਦੇ ਚੈੱਕ ਹਲਕਾ ਵਿਧਾਇਕ ਬਾਬਾ ਹੈਨਰੀ ...
ਚੁਗਿੱਟੀ/ਜੰਡੂਸਿੰਘਾ, 23 ਸਤੰਬਰ (ਨਰਿੰਦਰ ਲਾਗੂ)-ਸਥਾਨਕ ਬੇਅੰਤ ਨਗਰ ਰੇਲਵੇ ਫਾਟਕ ਤੇ ਨਾਲ ਲਗਦੇ ਮੁਹੱਲਿਆਂ ਦੀਆਂ ਗਲੀਆਂ 'ਚ ਥਾਂ-ਥਾਂ ਫਿਰਦੇ ਅਵਾਰਾ ਕੁੱਤਿਆਂ ਤੇ ਪਸ਼ੂਆਂ ਕਾਰਨ ਇਲਾਕਾ ਵਸਨੀਕ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਉਨ੍ਹਾਂ ਦੇ ਦੱਸਣ ...
ਜਲੰਧਰ, 23 ਸਤੰਬਰ (ਸ਼ਿਵ)- ਕੇਂਦਰ ਦੇ ਬੀ. ਆਈ. ਐਸ. ਮੰਤਰਾਲੇ ਵਲੋਂ ਜਿਊਲਰਜ਼ ਲਈ ਗਹਿਣਿਆਂ ਦੀ ਹਾਲਮਾਰਕਿੰਗ ਕਰਵਾਉਣ ਲਈ ਲਾਗੂ ਕੀਤੀ ਗਈ ਨਵੀਂ ਨੀਤੀ ਨਾਲ ਦੇਸ਼ ਭਰ ਦੇ ਹਾਲਮਾਰਕਿੰਗ ਕੇਂਦਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਬਾਰੇ ਗਠਿਤ ਕੀਤੀ ਗਈ ਐਕਸ਼ਨ ...
ਜਲੰਧਰ, 23 ਸਤੰਬਰ (ਸਾਬੀ)- 26 ਸਤੰਬਰ ਨੂੰ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਜ਼ਿਲ੍ਹੇ ਦੇ ਖਿਡਾਰੀਆਂ ਨਾਲ ਰੂ-ਬਰੂ ਹੋਣਗੇ | ਇਸ ਸਬੰਧੀ ਸਾਬਕਾ ਰਾਸ਼ਟਰੀ ਬੈਡਮਿੰਟਨ ਖਿਡਾਰੀ ਤੇ ਡੀ.ਬੀ.ਏ. ਦੀ ...
ਫਿਲੌਰ, 23 ਸਤੰਬਰ (ਸਤਿੰਦਰ ਸ਼ਰਮਾ)- ਫਿਲੌਰ ਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਸਵੇਰ ਤੋਂ ਹੀ ਸ਼ੁਰੂ ਹੋਈ ਭਾਰੀ ਬਰਸਾਤ ਨੇਂ ਲੋਕਾਂ ਦੇ ਸਾਹ ਸੂਤ ਦਿੱਤੇ | ਲਗਾਤਾਰ ਭਾਰੀ ਬਾਰਿਸ਼ ਪੈਣ ਕਾਰਨ ਸੜਕਾਂ ਨੇ ਤਾਂ ਨਦੀਆਂ ਦਾ ਰੂਪ ਧਾਰ ਹੀ ਲਿਆ, ਪਰ ਜਦੋਂ ਲੋਕਾਂ ਦੇ ਘਰਾਂ 'ਚ ...
ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂਤ ਸਮਾਜ ਸੁਧਾਰ ਸਭਾ ਵਲੋਂ ਬਾਬਾ ਹਿੰਮਤ ਸਿੰਘ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਸਮਰਪਿਤ 12ਵਾਂ ਸਨਮਾਨ ਸਮਾਗਮ 26 ਸਤੰਬਰ ਨੂੰ ਗੁਰਦੁਆਰਾ ਬਾਬਾ ਸ਼ਹੀਦ ਪਿੰਡ ਸਰੀਂਹ (ਨਕੋਦਰ) ਵਿਖੇ ...
ਅੱਪਰਾ, 23 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਤਿ੍ਣਮੂਲ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਦੀ ਅਗਵਾਈ 'ਚ ਤਰਸੇਮ ਸਿੰਘ ਤੀਰ ਜ਼ਿਲ੍ਹਾ ਪ੍ਰਧਾਨ ਤੇ ਬੀਬਾ ਅਮਨਦੀਪ ਕੌਰ ਪ੍ਰਧਾਨ ਵਿਧਾਨ ਸਭਾ ਹਲਕਾ ਫਿਲੌਰ ਦੇ ਯਤਨਾਂ ਸਦਕਾ ਹਲਕਾ ਫਿਲੌਰ ਵਿਚ 'ਚ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਸਬੰਧੀ 'ਕੈਂਸਰ ਅਵੇਅਰਨੈੱਸ ਰੋਜ਼ ਡੇ' ਮਨਾਇਆ ਗਿਆ | ਇਸ ਮੌਕੇ ਪਿ੍ੰ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੇ ਮਹੱਤਵ ਸਬੰਧੀ ਜਾਣਕਾਰੀ ...
ਆਦਮਪੁਰ, 23 ਸਤੰਬਰ (ਰਮਨ ਦਵੇਸਰ)- ਜੇ.ਸੀ.ਆਈ. ਇੰਡੀਆ ਵਲੋਂ ਕਰਵਾਈ ਗਈ ਨੈਸ਼ਨਲ ਲੈਵਲ ਟੈਲੇਂਟ ਸਰਚ ਪ੍ਰੀਖਿਆ 'ਚ ਆਦਮਪੁਰ ਦੇ ਸਾਰੇ ਸਕੂਲਾਂ ਨੇ ਹਿੱਸਾ ਲਿਆ | ਜੇ.ਸੀ. ਮਾਨਵ ਕੋਚਰ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ ਐਮ.ਆਰ. ਇੰਟਰਨੈਸ਼ਨਲ ਸਕੂਲ ਬਾਰ੍ਹਵੀਂ ਜਮਾਤ ਦੇ ਸ਼ਿਵਮ ...
ਸ਼ਾਹਕੋਟ, 23 ਸਤੰਬਰ (ਸਚਦੇਵਾ)- ਬਾਬਾ ਫ਼ਰੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਫ਼ਰੀਦ ਪਿੰਡ ਫ਼ਖਰੂਵਾਲ (ਸ਼ਾਹਕੋਟ) ਵਿਖੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਜੋੜ ਮੇਲਾ ਪ੍ਰਧਾਨ ਤੇ ਸਮਾਜ ਸੇਵਕ ਪਲਵਿੰਦਰ ਸਿੰਘ ਟੁਰਨਾ ਦੀ ਦੇਖ-ਰੇਖ ਹੇਠ ਸ਼ਰਧਾ ਨਾਲ ...
ਮਹਿਤਪਰ, 23 ਸਤੰਬਰ (ਲਖਵਿੰਦਰ ਸਿੰਘ)- ਸ਼ਹਿਰ 'ਚ ਵਧ ਰਹੇ ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੁੱਲੜਬਾਜ਼ਾ ਤੋਂ ਲੋਕ ਪ੍ਰੇਸ਼ਾਨ ਹਨ, ਜਿਨ੍ਹਾਂ ਤੋ ਪ੍ਰਸ਼ਾਸਨ ਵੀ ਬੇਖਰ ਜਾਪ ਰਿਹਾ ਹੈ | ਸ਼ਹਿਰ ਵਾਸੀਆਂ ਨੇ ਆਪਣੀ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ 'ਚ ...
ਭੋਗਪੁਰ 23 ਸਤੰਬਰ (ਕਮਲਜੀਤ ਸਿੰਘ ਡੱਲੀ)- ਵੁੱਡਬਰੀ ਇੰਟਰਨੈਸਨਲ ਸਕੂਲ ਭੋਗਪੁਰ ਵਿਚ ਪਿ੍ੰ. ਰੋਜ਼ੀ ਦੀ ਅਗਵਾਈ ਹੇਠ ਜੂਨੀਅਰ ਵਿੰਗ ਦੇ ਅਧਿਆਪਕਾਂ ਦਾ ਸੈਮੀਨਾਰ ਕਰਾਇਆ ਗਿਆ, ਜਿਸ ਵਿਚ ਅਧਿਆਪਕਾਂ ਨੂੰ ਇਹ ਦੱਸਿਆ ਗਿਆ ਕਿ ਬਦਲਦੇ ਮੌਸਮ ਵਿਚ ਸਕੂਲੀ ਵਿਦਿਆਰਥੀਆਂ ...
ਡਰੋਲੀ ਕਲਾਂ, 23 ਸਤੰਬਰ (ਸੰਤੋਖ ਸਿੰਘ)- ਇਲਾਕੇ 'ਚ ਤੜਕਸਾਰ ਤੋਂ ਪਏ ਭਾਰੀ ਮੀਂਹ ਨਾਲ ਜਿੱਥੇ ਕਾਸ਼ਤਕਾਰਾਂ ਵਲੋਂ ਕੁਝ ਦਿਨ ਪਹਿਲਾਂ ਬਿਜਾਈ ਕੀਤੀ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਉੱਥੇ ਸਬਜ਼ੀਆਂ ਦੀ ਫਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ | ਇਸ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ ਜਲੰਧਰ ਵਿਖੇ ਪੀ.ਜੀ. ਫੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਕਾਲਜ ਕੈਂਪਸ ਵਿਚ ਨਵੀਆਂ ਇਲੈਕਟਰੋਨਿਕ ਮਸ਼ੀਨਾ ਬਾਰੇ ਜਾਣਕਾਰੀ ਦੇਣ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਦੌਰਾਨ ...
ਸ਼ਾਹਕੋਟ, 23 ਸਤੰਬਰ (ਬਾਂਸਲ, ਸਚਦੇਵਾ)- ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਪਿੰਡ ਰਾਜੇਵਾਲ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਬਚਿੱਤਰ ਸਿੰਘ ਕੋਹਾੜ ਵਲੋਂ ਆਗਾਮੀ ਚੋਣਾਂ ਨੂੰ ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹੇ 'ਚ ਸਕਰਬ ਟਾਇਫ਼ਸ ਦਾ ਇਕ ਮਰੀਜ਼ ਹੋਰ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ | ਸਕਰਬ ਟਾਇਫ਼ਸ ਤੋਂ ਪ੍ਰਭਾਵਿਤ ਦੋਵੇਂ ਮਰੀਜ਼ ਹੁਣ ਬਿਲਕੁੱਲ ਸਿਹਤਯਾਬ ਹਨ | ਇਸ ਸਬੰਧੀ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਅਦਿਤਿਆ ਨੇ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨੀ ਵਿਰੁੱੱਧ ਬਣੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ 27 ਸਤੰਬਰ ਨੂੰ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵਲੋਂ ਸ਼ਹਿਰ ਦੀਆਂ ...
ਨੂਰਮਹਿਲ, 23 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਸਾਨੂੰ ਤਹਿਸੀਲ ਨਹੀਂ ਪਹਿਲਾਂ ਸਕੂਲ ਚਾਹੀਦਾ ਹੈ | ਇਹ ਕਹਿਣਾ ਹੈ ਨੂਰਮਹਿਲ ਵਾਸੀਆਂ ਦਾ | ਬੀਤੇ ਦਿਨੀਂ ਨੂਰਮਹਿਲ ਵਿਚ ਇਕ ਕਾਂਗਰਸ ਪਾਰਟੀ ਦੀ ਮੀਟਿੰਗ ਅਮਰਜੀਤ ਸਿੰਘ ਸਮਰਾ ਦੀ ਪ©ਧਾਨਗੀ ਹੇਠ ਹੋਈ ਜਿਸ ਵਿਚ ਇਹ ਕਿਹਾ ...
ਫਿਲੌਰ, 23 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਗੁਜਰਾਤ ਦੀ ਮੁਦਰਾ ਬੰਦਰਗਾਹ 'ਤੇ 2 ਕੰਟੇਨਰਾਂ 'ਚ ਪੁੱਜੀ 2988 ਕਿੱਲੋ ਹੈਰੋਇਨ ਜਿਸ ਦੀ ਕੀਮਤ 21000 ਕਰੋੜ ਦੇ ਕਰੀਬ ਹੈ ਤੇ ਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਮੰਗਵਾਈ ਗਈ ਸੀ, ਦੇ ਮਸਲੇ ਦੀ ਉੱਚ ਪੱਧਰੀ ਜਾਂਚ ਕਰਕੇ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸੂਬਾ ਸਰਕਾਰ ਦੀ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਦੇ ਇਕ-ਇਕ ਦਾਣੇ ਦੀ ਖ਼ਰੀਦ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ੍ਹ ...
ਜਲੰਧਰ 23 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਉਨਾਂ ਦੀ ਸਿਹਤ ਵਿਗੜ ਗਈ ਸੀ | ਅਨੰਦਪੁਰ ਸਾਹਿਬ ਵਿਖੇ ਮੁਢਲੀ ਜਾਂਚ ਤੋਂ ਬਾਅਦ ...
ਜਲੰਧਰ ਛਾਉਣੀ, 23 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਨੈਸ਼ਨਲ ਐਵੀਨਿਊ ਵਿਖੇ ਗੋਲੀ ਚਲਾ ਕੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਪੁਲਿਸ ਚੌਕੀ ਦਕੋਹਾ ਦੇ ਇੰਚਾਰਜ ਗੁਰਵਿੰਦਰ ਸਿੰਘ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- 'ਸਕੱਤਰ ਭਜਾਓ ਸਿੱਖਿਆ ਬਚਾਓ' ਦੇ ਨਾਅਰੇ ਅਧੀਨ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੀ ਕੜੀ ਵਜੋਂ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਜ਼ਿਲ੍ਹੇ ਦੇ ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ | ਇਸ ...
ਭੋਗਪੁਰ, 23 ਸਤੰਬਰ (ਕਮਲਜੀਤ ਸਿੰਘ ਡੱਲੀ)- ਬਲਾਕ ਭੋਗਪੁਰ ਦੇ ਚਾਰ ਪਿੰਡਾਂ ਬਿਨਪਾਲਕੇ, ਨੰਗਲ ਅਰਾਈਆਂ, ਨੰਗਲ ਖੁਰਦ ਤੇ ਮੋਗਾ ਦੀ ਸਾਂਝੀ ਬਹੁਮੰਤਵੀ ਦਿ ਬਿਨਪਾਲਕੇ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ 11 ਮੈਬਰਾਂ ਦੀ ਚੋਣ 7 ਸਤੰਬਰ ਨੂੰ 4 ਪਿੰਡਾਂ ਦੇ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਡਿਪਸ ਕਾਲਜ ਆਫ਼ ਐਜੂਕੇਸ਼ਨ ਰਾਡਾ ਮੋਡ ਟਾਂਡਾ ਨੂੰ ਪੰਜਾਬ ਯੁਵਕ ਸੇਵਾ ਚੰਡੀਗੜ੍ਹ ਵਲੋਂ ਜ਼ਿਲ੍ਹੇ ਦੇ ਸਰਬੋਤਮ ਕਲੱਬ ਦਾ ਸਨਮਾਨ ਦਿੱਤਾ ਗਿਆ ਹੈ | ਪਿ੍ੰ. ਡਾ. ਜਯੋਤੀ ਗੁਪਤਾ ਨੇ ਦਸਿਆ ਕਿ ਪੰਜਾਬ ਯੂਥ ਸਰਵਿਸ ਦੀ ਮਦਦ ਨਾਲ ...
ਸ਼ਾਹਕੋਟ, 23 ਸਤੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੂਨੀਆਂ (ਸ਼ਾਹਕੋਟ) ਦੇ ਇੰਚਾਰਜ ਅਮਨਦੀਪ ਕੌਂਡਲ ਨੇ ਦੱਸਿਆ ਕਿ 21 ਪੰਜਾਬ ਬਟਾਲੀਅਨ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਵਿਸ਼ਾਲ ਉੱਪਲ ਵਲੋਂ ਐੱਨ.ਸੀ.ਸੀ. ਵਿਦਿਆਰਥੀਆਂ ਦੇ ਦਾਖ਼ਲੇ ਦੀ ...
ਮੰਡ, 23 ਸਤੰਬਰ (ਬਲਜੀਤ ਸਿੰਘ ਸੋਹਲ)-ਖੇਤੀਬਾੜੀ ਦਿਨੋ-ਦਿਨ ਘਾਟੇ ਵੱਲ ਨੂੰ ਵਧਦੀ ਜਾ ਰਹੀ ਹੈ | ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਖੁਦਕੁਸ਼ੀਆਂ ਦੇ ਰਾਹੇ ਪਿਆ ਹੋਇਆ ਹੈ | ਇਸ ਸਮੇਂ ਝੋਨੇ ਦੀ ਫ਼ਸਲ ਪੱਕਣ 'ਤੇ ਆ ...
ਕਿਸ਼ਨਗੜ੍ਹ, 23 ਸਤੰਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਵਿਖੇ ਇਕ ਬੇਕਾਬੂ ਕਾਰ ਤੇ ਟਰੱਕ ਚ ਜਬਰਦਸਤ ਟੱਕਰ 'ਚ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੀ ਜਾਣ ਤੇ ਕਾਰ ਸਵਾਰ ਦੇ ਵਾਲ-ਵਾਲ ਬਚਣ ਦੀ ਖਬਰ ਹੈ | ਜਾਣਕਾਰੀ ਦਿੰਦੇ ...
ਮਹਿਤਪੁਰ, 23 ਸਤੰਬਰ (ਮਿਹਰ ਸਿੰਘ ਰੰਧਾਵਾ)- ਇੱਥੋਂ ਥੋੜੀ ਦੂਰ ਪਿੰਡ ਬਲੰਦਾ ਸਥਿਤ ਕੁਟੀਆ ਭਜਨਗੜ੍ਹ ਨਿਰਮਲ ਕੁਟੀਆ ਵਿਖੇ ਸਾਲਾਨਾ ਮੇਲਾ ਸਵ. ਸੰਤ ਬਾਬਾ ਭਗਤ ਸਿੰਘ ਵਲੋਂ ਚਲਾਈ ਮਰਿਆਦਾ ਅਨੁਸਾਰ ਪਿੰਡ ਦੀ ਸਮੂਹ ਸੰਗਤ, ਪੰਚਾਇਤ ਤੇ ਇਲਾਕੇ ਦੀਆਂ ਸੰਗਤਾਂ ਦੇ ...
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ੋ੍ਰਮਣੀ ਭਗਤ ਨਾਮਦੇਵ ਸਭਾ ਲੋਹੀਆਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਜੱਸਲ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਸੀਨੀਅਰ ਆਗੂ ਸੁਰਜੀਤ ਸਿੰਘ ਟੁਰਨਾ ਵਲੋਂ ਪੇਸ਼ ਕੀਤੇ ਮਤੇ ਨੂੰ ਸਰਬਸੰਮਤੀ ...
ਫਿਲੌਰ, 23 ਸਤੰਬਰ (ਸਤਿੰਦਰ ਸ਼ਰਮਾ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਮਿਤ ਕੁਮਾਰ ਆਈ.ਏ.ਐਸ. ਅਤੇ ਡਾ. ਬਲਿਹਾਰ ਸਿੰਘ ਜੁਆਇੰਟ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਫ਼ਸਰ ਡਾ. ਰੁਪਿੰਦਰ ਕੌਰ ਦੇ ਹੁਕਮਾਂ ਅਨੁਸਾਰ ਐਚ.ਐਮ.ਓ. ...
ਗੁਰਾਇਆ, 23 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਖੇਤੀਬਾੜੀ ਤੇ ਆਮ ਖ਼ਪਤਕਾਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਪ.ਸ.ਸ.ਫ. ਪੁਰਜ਼ੋਰ ਸਮਰਥਨ ਕਰਦੀ ਹੈ | ਇਕ ਮੀਟਿੰਗ ਦੌਰਾਨ ਸੰਯੁਕਤ ...
ਫਿਲੌਰ, 23 ਸਤੰਬਰ (ਸਤਿੰਦਰ ਸ਼ਰਮਾ)- ਨੇੜਲੇ ਪਿੰਡ ਰਾਮਗੜ੍ਹ ਨੰਗਲ ਤੋਂ ਤਲਵਣ ਰੋਡ 'ਤੇ ਪਿੰਡ ਆਲੋਵਾਲ ਅਤੇ ਭੋਲੇਵਾਲ ਨੂੰ ਜਾਣ ਵਾਲੀ ਲਿੰਕ ਸੜਕ ਜੋ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ ਅਤੇ ਉਸ ਦੀ ਮੁਰੰਮਤ ਵੀ ਨਹੀਂ ਸੀ ਹੋਈ, ਅੱਜ ਹੋਈ ਭਾਰੀ ਬਰਸਾਤ ਕਾਰਨ ਵਗਦੇ ਪਾਣੀ ...
ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- 23ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਪਿੰਡ ਸਾਦਿਕਪੁਰ (ਸ਼ਾਹਕੋਟ) ਵਿਖੇ 3 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਉਕਤ ਜਾਣਕਾਰੀ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ...
ਮਹਿਤਪੁਰ, 23 ਸਤੰਬਰ (ਮਿਹਰ ਸਿੰਘ ਰੰਧਾਵਾ)- ਜ਼ਮੀਨਾਂ, ਜ਼ਮੀਰ, ਨਸਲਾਂ ਤੇ ਫ਼ਸਲਾਂ ਦੀ ਲੜਾਈ ਲਈ ਸੁੰਯਕੁਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ 27 ਸਤੰਬਰ ਦੇ ਮੁਕੰਮਲ ਭਾਰਤ ਬੰਦ ਦੇ ਸੱਦੇ ਨੂੰ ਸਫਲ ਅਤੇ ਮਜ਼ਬੂਤ ਬਣਾਉਣ ਅਤੇ ਤਿੰਨ ਖੇਤੀ ਕਾਲੇ ਕਨੂਨਾਂ ਨੂੰ ਰੱਦ ...
ਨਕੋਦਰ, 23 ਸਤੰਬਰ (ਗੁਰਵਿੰਦਰ ਸਿੰਘ) ਨਵੇਂ ਮੁੱਖ ਮੰਤਰੀ ਬਣਦੇ ਹੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਆਦੇਸ਼ ਦਿੱਤੇ ਹਨ | ਇਨ੍ਹਾਂ ਆਦੇਸ਼ਾਂ ਦੀ ਪਾਲਣਾ ਲਈ ...
ਮਲਸੀਆਂ, 23 ਸਤੰਬਰ (ਸੁਖਦੀਪ ਸਿੰਘ)- ਇਕ ਦੁਕਾਨ ਤੋਂ ਘਿਓ ਦੀ ਟੀਨ ਚੋਰੀ ਕਰਕੇ ਭੱਜਦਾ ਚੋਰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਇਸ ਸਬੰਧੀ ਅੰਕੁਸ਼ ਬਾਂਸਲ ਪੁੱਤਰ ਵਰਿੰਦਰ ਕੁਮਾਰ ਬਾਂਸਲ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਨੇ ਦੱਸਿਆ ਕਿ ਉਨ੍ਹਾਂ ਦੀ ...
ਨਕੋਦਰ, 23 ਸਤੰਬਰ (ਗੁਰਵਿੰਦਰ ਸਿੰਘ)- ਥਾਣਾ ਸਿਟੀ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ | ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਨਕੋਦਰ ਵਿਚ ਇਕ ਨਿਰਮਲ ਟ੍ਰੈਕਟਰ ਵਰਕਸ ਦੀ ...
ਕਰਤਾਰਪੁਰ, 23 ਸਤੰਬਰ (ਭਜਨ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਕਿਸਾਨੀ ਮੰਗਾਂ ਦੇ ਹੱਕ 'ਚ ਅਤੇ ਦਿੱਲੀ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਦੀ ਹਮਾਇਤ ਵਿਚ ਭਾਰਤ ਬੰਦ ਦੇ ਕੀਤੇ ਐਲਾਨ ਉੱਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਗਤਜੀਤ ਇੰਡਸਟਰੀ ਹਮੀਰਾ ...
ਜਲੰਧਰ, 23 ਸਤੰਬਰ (ਜਸਪਾਲ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੰਜਾਬ ਪੈੱ੍ਰਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਸਾਨ ਆਗੂ ਮੱਖਣ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਜਲੰਧਰ ਦਾ 11ਵਾਂ ਜਥੇਬੰਦਕ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ | ਇਜਲਾਸ ਸਮੇਂ ਝੰਡੇ ਨੂੰ ਲਹਿਰਾਉਣ ਦੀ ਰਸਮ ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਫਗਵਾੜੇ ਦੀ ਰਹਿਣ ਵਾਲੀ ਸਮਾਜ ਸੇਵਕਾ ਰਜਨੀ ਬਾਲਾ ਨੇ ਡੇਰਾ ਸ਼ਹੀਦ ਸਿੰਘ ਤਰਨਾ ਦਲ (ਕੰਗਣੀਵਾਲ) ਦੇ ਸੇਵਕਾਂ ਨਾਲ ਮਿਲ ਕੇ ਅੱਜ ਪੱਤਰਕਾਰ ਸੰਮੇਲਨ ਕੀਤਾ, ਜਿਸ ਦੌਰਾਨ ਰਜਨੀ ਬਾਲਾ ਨੇ ਦੋਸ਼ ਲਗਾਏ ਕਿ ਪਿੰਡ ਕਬੂਲਪੁਰਾ (ਜਲੰਧਰ) ...
ਭੋਗਪੁਰ, 23 ਸਤੰਬਰ (ਕਮਲਜੀਤ ਸਿੰਘ ਡੱਲੀ)- ਅੱਜ ਪਚਰੰਗਾ ਨੇੜੇ ਵਾਪਰੇ ਦਰਦਨਾਕ ਹਾਦਸੇ, ਜਿਸ ਵਿਚ ਇਕ ਪਰਿਵਾਰ ਦੇ ਤਿੰਨ ਜੀਅ ਅਕਾਲ ਚਲਾਣਾ ਕਰ ਗਏ, ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ | ਸਥਾਨਕ ਇਲਾਕੇ ਵਿਚ ਅਜਿਹੇ ਕਈ ਮੋੜ ਜਾਂ ਪਿੰਡ ਹਨ, ਜਿਨ੍ਹਾਂ ਨੂੰ ...
ਕਾਲਾ ਸੰਘਿਆਂ, 23 ਸਤੰਬਰ (ਬਲਜੀਤ ਸਿੰਘ ਸੰਘਾ) ਵਿਦੇਸ਼ 'ਚ ਵਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦੇ ਵੱਡੇ ਭਰਾ ਨਰਿੰਦਰਪਾਲ ਸਿੰਘ (ਸਬ ਇੰਸਪੈਕਟਰ ਪੰਜਾਬ ਪੁਲਿਸ) ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਲੱਖਣ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਆਦਮਪੁਰ ਏਅਰਪੋਰਟ ਤੋਂ ਕਈ ਹੋਰ ਹਵਾਈ ਉਡਾਣਾਂ ਲਈ ਮਨਜ਼ੂਰੀ ਅਤੇ ਏਅਰਪੋਰਟ ਦੇ ਵਿਸਥਾਰ ਅਤੇ ਨਵੀਨੀਕਰਨ ਦੇ ਚੱਲ ਰਹੇ ...
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- 'ਖੇਡ ਪੰਜਾਬ ਵਧੋ ਪੰਜਾਬ' ਦੇ ਤਹਿਤ ਸਰਕਾਰੀ ਸਕੂਲਾਂ ਦੇ ਜਿਲ੍ਹਾ ਜਲੰਧਰ ਦੇ ਸਪੋਰਟਸ ਡੀ.ਐੱਮ. ਇਕਬਾਲ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਵਲੋਂ ਲੋਹੀਆਂ ਬਲਾਕ ਦੇ ਸਰਕਾਰੀ ਸਕੂਲਾਂ ਦੀਆਂ ਖੇਡ ਗਰਾਉਂਡਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX