ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸ਼ੁਰੂ ਹੋਏ ਮੀਂਹ ਨੇ ਅੱਜ ਕਾਫ਼ੀ ਤੇਜ਼ੀ ਫੜ ਲਈ ਜਿਸ ਕਾਰਨ ਸਵੇਰੇ ਤੜਕੇ ਤੋਂ ਸ਼ੁਰੂ ਹੋਏ ਮੀਂਹ ਨੇ ਪੂਰੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ | ਇੱਥੋਂ ਤੱਕ ਕਿ ਹੁਸ਼ਿਆਰਪੁਰ ਰੋਡ 'ਤੇ ਸਥਿਤ ਬਿਜਲੀ ਘਰ ਵੀ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਜਿਸ ਕਾਰਨ ਕਰੀਬ 28 ਪਿੰਡਾਂ ਤੇ ਕੁੱਝ ਸ਼ਹਿਰੀ ਖੇਤਰ ਵੀ ਬਿਜਲੀ ਤੋਂ ਵਾਂਝੇ ਹੋ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ | ਮੀਂਹ ਕਾਰਨ ਸ਼ਹਿਰ ਦੇ ਬੰਗਾ ਰੋਡ, ਗਊਸ਼ਾਲਾ ਰੋਡ, ਸਰਾਏ ਰੋਡ, ਸਿਨੇਮਾ ਰੋਡ, ਸੁਭਾਸ਼ ਨਗਰ ਚੌਂਕ, ਪੁਰਾਣਾ ਡਾਕਖ਼ਾਨਾ ਰੋਡ, ਮੰਡੀ ਰੋਡ, ਹਦੀਆਬਾਦ, ਸਤਨਾਮਪੁਰਾ, ਚੱਢਾ ਮਾਰਕੀਟ, ਅਰਬਨ ਅਸਟੇਟ, ਚਾਚੋਕੀ, ਹਰਗੋਬਿੰਦ ਨਗਰ, ਧਰਮਕੋਟ, ਡੱਡਲ ਮੁਹੱਲਾ, ਮੋਤੀ ਬਾਜ਼ਾਰ, ਸਰਾਫ਼ਾ ਬਾਜ਼ਾਰ, ਵਾਲਮੀਕਿ ਮੁਹੱਲਾ, ਗੰਨਾ ਮਿੱਲ ਪੁੱਠਾ ਹੇਠਾਂ, ਹੁਸ਼ਿਆਰਪੁਰ, ਰੋਡ, ਬਿਜਲੀ ਘਰ, ਜੇ.ਸੀ.ਟੀ., ਖੇੜਾ ਰੋਡ ਤੇ ਹੋਰ ਇਲਾਕੇ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਏ | ਵੱਖ ਵੱਖ ਬਾਜ਼ਾਰਾਂ 'ਚ ਦੁਕਾਨਾਂ 'ਚ ਪਾਣੀ ਦਾਖ਼ਲ ਹੋ ਗਿਆ | ਹੁਸ਼ਿਆਰਪੁਰ ਰੋਡ 'ਤੇ ਸਥਿਤ ਬਿਜਲੀ ਘਰ 'ਚ ਪਾਣੀ ਵੜ੍ਹ ਜਾਣ ਕਾਰਨ ਜਿੱਥੇ ਲੋਕਾਂ ਨੂੰ ਕਰੀਬ 12 ਘੰਟੇ ਤੋਂ ਵੱਧ ਸਮਾਂ ਬਿਨਾਂ ਬਿਜਲੀ ਤੋਂ ਗੁਜ਼ਾਰਨਾ ਪਿਆ ਤੇ ਬਿਜਲੀ ਨਾ ਆਉਣ ਕਾਰਨ ਲੋਕ ਘਰ ਦੇ ਕੰਮਾਂ ਤੋਂ ਵੀ ਵਾਂਝੇ ਰਹਿ ਗਏ | ਬਿਜਲੀ ਘਰ 'ਚ ਪਾਣੀ ਭਰਨ ਤੋਂ ਬਾਅਦ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਏ.ਡੀ.ਸੀ. ਰਾਜੀਵ ਵਰਮਾ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਧਾਲੀਵਾਲ ਨੇ ਅਧਿਕਾਰੀਆਂ ਨੂੰ ਇਸ ਨੂੰ ਤੁਰੰਤ ਖ਼ਾਲੀ ਕਰਨ ਦੀ ਸਖ਼ਤ ਹਦਾਇਤ ਕੀਤੀ ਜਿਸ ਤਹਿਤ ਏ.ਡੀ.ਸੀ ਕਮ ਨਗਰ ਨਿਗਮ ਕਮਿਸ਼ਨਰ ਨੇ ਫ਼ਾਇਰ ਬਿ੍ਗੇਡ ਦੇ ਨਗਰ ਨਿਗਮ ਦੇ ਇੰਜਨਾਂ ਸਮੇਤ ਕਰੀਬ 6 ਮੋਟਰਾਂ ਪਾਣੀ ਕੱਢਣ ਲਈ ਲੱਗਾ ਦਿੱਤੀਆਂ | ਦੱਸਣਯੋਗ ਹੈ ਕਿ ਹੁਸ਼ਿਆਰਪੁਰ ਰੋਡ ਬਿਜਲੀ ਘਰ 'ਚ ਬਿਜਲੀ ਬੋਰਡ ਦਾ ਵਪਾਰਕ ਕੇਂਦਰ ਹੈ | ਮੀਂਹ ਪੈਣ ਕਾਰਨ ਇੱਥੇ ਦਾ ਪੂਰਾ ਸਟਾਫ਼ ਵੀ ਛੁੱਟੀ ਤੇ ਚਲਾ ਗਿਆ ਪਰ ਦਫ਼ਤਰ ਅੰਦਰ ਜਾਣ ਦਾ ਕੋਈ ਸਾਧਨ ਹੀ ਨਹੀਂ ਸੀ | ਏ.ਡੀ.ਸੀ ਵਰਮਾ ਨੇ ਦੱਸਿਆ ਕਿ ਪਾਣੀ ਨੂੰ ਨਜਿੱਠਣ ਲਈ ਤੇ ਪਾਣੀ ਦੇ ਨਿਕਾਸ ਦਾ ਤੁਰੰਤ ਪ੍ਰਬੰਧ ਕਰਨ ਲਈ ਨਗਰ ਨਿਗਮ ਨੇ ਚਾਰ ਟੀਮਾਂ ਬਣਾਈਆਂ ਹਨ ਜੋ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਕਾਰਨ ਇਹ ਸਮੱਸਿਆ ਆਈ ਹੈ ਤੇ ਜਲਦ ਹੀ ਇਸ ਦਾ ਹੱਲ ਹੋ ਜਾਵੇਗਾ |
ਕਪੂਰਥਲਾ, 23 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਦੀ ਪਲੇਠੀ ਫੇਰੀ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਗ੍ਰਹਿ ਏਕਤਾ ਭਵਨ ਪੁੱਜੇ, ਜਿੱਥੇ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਕਾਂਗਰਸੀ ਵਿਧਾਇਕਾ ...
ਕਪੂਰਥਲਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਡੈਮੋਕਰੇਟਿਕ ਟੀਚਰ ਫ਼ਰੰਟ ਕਪੂਰਥਲਾ ਵਲੋਂ ਸਥਾਨਕ ਸ਼ਾਲੀਮਾਰ ਬਾਗ ਵਿਚ ਪੰਜਾਬ ਦੇ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਵਿਖਾਵਾ ਕੀਤਾ ਗਿਆ | ਰੋਹ ਵਿਚ ਆਏ ਅਧਿਆਪਕਾਂ ...
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਮੁਹੱਲਾ ਕੀਰਤੀ ਨਗਰ ਗਲੀ ਨੰਬਰ 2 ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕਰੀਬ ਲੱਖ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ...
ਕਪੂਰਥਲਾ, 23 ਸਤੰਬਰ (ਸਡਾਨਾ)-ਮੁਹੱਲਾ ਸ਼ੌਰੀਆਂ ਵਿਖੇ ਇਕ 28 ਸਾਲਾ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲਣ ਦੇ ਮਾਮਲੇ ਸਬੰਧੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਪਛਾਣ ਰਵਿੰਦਰ ਸਿੰਘ ਵਾਸੀ ਜੰਮੂ ਹਾਲ ਵਾਸੀ ਮੁਹੱਲਾ ...
ਪਾਂਸ਼ਟਾ, 23 ਸਤੰਬਰ (ਸਤਵੰਤ ਸਿੰਘ)ਬੀਤੇ ਤਿੰਨ ਦਿਨ ਤੋਂ ਨਿਰੰਤਰ ਜਾਰੀ ਮੀਂਹ ਨੇ ਪਾਂਸ਼ਟਾ ਸਮੇਤ ਨੇੜਲੇ ਪਿੰਡਾਂ ਵਿਚ ਫ਼ਸਲਾਂ ਬੁਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਹਨ | ਨਿੱਸਰ ਰਿਹਾ ਝੋਨਾ ਪਾਣੀ ਵਿਚ ਵਿਛਿਆ ਪਿਆ ਹੈ | ਕੁੱਝ ਹੀ ਦਿਨ ਪਹਿਲਾਂ ਬੀਜੇ ਗਏ ਆਲੂਆਂ ਦੇ ...
ਕਪੂਰਥਲਾ, 23 ਸਤੰਬਰ (ਸਡਾਨਾ)-ਸ਼ਹਿਰ ਦੇ ਅੰਮਿ੍ਤ ਬਾਜ਼ਾਰ ਵਿਖੇ ਖਸਤਾ ਹਾਲਤ ਇਮਾਰਤ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ ਤੇ ਨਗਰ ਨਿਗਮ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਇਸ ਇਮਾਰਤ ਨੂੰ ਹਟਾਉਣ ਸਬੰਧੀ ਕੋਈ ਕਾਰਵਾਈ ਨਹੀਂ ...
ਕਪੂਰਥਲਾ, 23 ਸਤੰਬਰ (ਸਡਾਨਾ)-ਮਾਡਰਨ ਜੇਲ੍ਹ 'ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਜੇਲ੍ਹ 'ਚ ਬੰਦ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਗੁਰਜੰਟ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ...
ਪਾਂਸ਼ਟਾ, 23 ਸਤੰਬਰ (ਸਤਵੰਤ ਸਿੰਘ)ਬੀਤੇ ਤਿੰਨ ਦਿਨ ਤੋਂ ਨਿਰੰਤਰ ਜਾਰੀ ਮੀਂਹ ਨੇ ਪਾਂਸ਼ਟਾ ਸਮੇਤ ਨੇੜਲੇ ਪਿੰਡਾਂ ਵਿਚ ਫ਼ਸਲਾਂ ਬੁਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਹਨ | ਨਿੱਸਰ ਰਿਹਾ ਝੋਨਾ ਪਾਣੀ ਵਿਚ ਵਿਛਿਆ ਪਿਆ ਹੈ | ਕੁੱਝ ਹੀ ਦਿਨ ਪਹਿਲਾਂ ਬੀਜੇ ਗਏ ਆਲੂਆਂ ਦੇ ...
ਲੋਕਾਂ ਨੂੰ ਮੁੜ ਇਹ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਧਾਲੀਵਾਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਬਿਜਲੀ ਸਬੰਧੀ ਲੋਕਾਂ ਨੂੰ ਆਈ ਸਮੱਸਿਆ ਬਾਰੇ ਦੱਸਿਆ ਕਿ ਅੱਜ ਇਹ ਸਮੱਸਿਆ ਲੋਕਾਂ ਨੂੰ ਆਈ ਹੈ ਜਿਸ ਦਾ ਉਨ੍ਹਾਂ ਨੂੰ ਕਾਫ਼ੀ ਦੁੱਖ ਹੈ | ਉਨ੍ਹਾਂ ...
ਕਪੂਰਥਲਾ, 23 ਸਤੰਬਰ (ਸਡਾਨਾ)-ਇਕ ਔਰਤ ਨਾਲ ਛੇੜਛਾੜ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਪੀੜਤ ਔਰਤ ਵਾਸੀ ਬੂਟਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰੇਲੂ ...
ਕਪੂਰਥਲਾ, 23 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਅੱਜ ਵੱਖ-ਵੱਖ ਕੈਂਪ ਲਗਾ ਕੇ 16096 ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਾਈ ਗਈ | ਕਪੂਰਥਲਾ ਸ਼ਹਿਰ ਵਿਖੇ 4 ਥਾਵਾਂ 'ਤੇ ਕੈਂਪ ਲੱਗੇ, ਜਿਨ੍ਹਾਂ ਵਿਚ ਸ੍ਰੀ ਸਤਨਰਾਇਣ ਮੰਦਰ ਵਿਖੇ 825, ਰਾਧਾ ਸੁਆਮੀ ਸਤਿਸੰਗ ਘਰ ਵਿਖੇ 1005, ...
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਪਿੰਡ ਗੰਢਵਾਂ ਲਾਗੇ ਅੱਜ ਹੋਈ ਇੱਕ ਲੜਾਈ 'ਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ 2 ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ ਜਦਕਿ ਤੀਸਰਾ ਵਿਅਕਤੀ ਸਿਵਲ ਹਸਪਤਾਲ ...
ਖਲਵਾੜਾ, 23 ਸਤੰਬਰ (ਪੱਤਰ ਪ੍ਰੇਰਕ)-ਡੀ.ਡੀ. ਪੰਜਾਬੀ ਅਤੇ ਜੀ ਮੀਡੀਆ ਦੇ ਸਪੌਂਸਰਡ ਪ੍ਰੋਗਰਾਮ ਟੇਲੈਂਟ ਕਾ ਮਹਾਂਸੰਗ੍ਰਾਮ ਵਲੋਂ ਧੂਰੀ ਸ਼ਹਿਰ ਵਿਖੇ ਕਰਵਾਏ ਗਏ 'ਕਿਸਮੇਂ ਕਿਤਨਾ ਹੈ ਦਮ' ਸੀਜ਼ਨ 6 ਦੇ ਗਰੈਂਡ ਫਾਈਨਲ 'ਚ ਪਹੁੰਚੇ ਪਿੰਡ ਬੀੜ ਪੁਆਦ ਦੇ 10-11 ਸਾਲ ਦੇ ਬੱਚਿਆਂ ...
ਕਪੂਰਥਲਾ, 23 ਸਤੰਬਰ (ਅਮਰਜੀਤ ਕੋਮਲ)-ਰਾਸ਼ਟਰੀ ਮੁਦਰੀਕਰਨ ਪਾਈਪ ਲਾਈਨ ਯੋਜਨਾ ਦੇਸ਼ ਦੇ 13 ਵਿਭਾਗਾਂ ਦੀਆਂ ਸੈਂਕੜੇ ਸੰਪਤੀਆਂ ਦਾ ਸਪਸ਼ਟ ਰੂਪ ਵਿਚ ਨਿੱਜੀਕਰਨ ਹੈ | ਸਰਕਾਰ ਭਾਵੇਂ ਕੁੱਝ ਵੀ ਕਹੇ, ਪਰ ਉਹ ਦੇਸ਼ ਦੀਆਂ ਸੰਪਤੀਆਂ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਲੋਕਾਂ ...
ਭੁਲੱਥ, 23 ਸਤੰਬਰ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਭੁਲੱਥ ਦੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਵਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ...
ਤਲਵੰਡੀ ਚੌਧਰੀਆਂ, 23 ਸਤੰਬਰ (ਪਰਸਨ ਲਾਲ ਭੋਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਦਿਨ ਸੋਮਵਾਰ ਕੀਤੇ ਜਾ ਰਹੇ ਦੇਸ਼ ਵਿਆਪੀ ਬੰਦ ਨੂੰ ਸਫਲ ਬਣਾਉਣ ਲਈ ਪਿੰਡ ਤਲਵੰਡੀ ਚੌਧਰੀਆਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਕਿਰਤੀ ਕਿਸਾਨ ਯੂਨੀਅਨ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਆਦਮਪੁਰ ਏਅਰਪੋਰਟ ਤੋਂ ਕਈ ਹੋਰ ਹਵਾਈ ਉਡਾਣਾਂ ਲਈ ਮਨਜ਼ੂਰੀ ਅਤੇ ਏਅਰਪੋਰਟ ਦੇ ਵਿਸਥਾਰ ਅਤੇ ਨਵੀਨੀਕਰਨ ਦੇ ਚੱਲ ਰਹੇ ਕੰਮ ...
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ, ਥਿੰਦ)-ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਧਾਨ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਮਨਾਉਣ ...
ਕਪੂਰਥਲਾ, 23 ਸਤੰਬਰ (ਵਿ.ਪ੍ਰ.)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਅਕਾਲੀ ਦਲ ਦੇ ਆਗੂ ਵਿੱਕੀ ਗੁਜਰਾਲ ਦੇ ਪਿਤਾ ਰਾਜ ਕੁਮਾਰ ਗੁਜਰਾਲ ਦੇ ਦਿਹਾਂਤ 'ਤੇ ਉਨ੍ਹਾਂ ਦੇ ਗ੍ਰਹਿ ਮੁਹੱਲਾ ਕੇਸਰੀ ਬਾਗ ਵਿਚ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ...
ਹੁਸੈਨਪੁਰ, 23 ਸਤੰਬਰ (ਸੋਢੀ)-ਇਕ ਨਿੱਜੀ ਚੈਨਲ ਜੀ. ਟੀ. ਵੀ. 'ਤੇ ਚੱਲਦੇ ਨਾਟਕ ਕੁੰਡਲੀ ਭਾਗਿਆ ਵਿਚ ਭਗਵਾਨ ਵਾਲਮੀਕਿ ਪ੍ਰਤੀ ਨਾਟਕ ਵਿਚ ਅਪਸ਼ਬਦ ਬੋਲੇ ਜਾਣ ਕਾਰਨ ਸਮੂਹ ਵਾਲਮੀਕਿ ਸਮਾਜ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਭਗਵਾਨ ਵਾਲਮੀਕਿ ਦਾ ਅਪਮਾਨ ...
ਕਪੂਰਥਲਾ, 23 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਅੱਜ ਵੱਖ-ਵੱਖ ਕੈਂਪ ਲਗਾ ਕੇ 16096 ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਾਈ ਗਈ | ਕਪੂਰਥਲਾ ਸ਼ਹਿਰ ਵਿਖੇ 4 ਥਾਵਾਂ 'ਤੇ ਕੈਂਪ ਲੱਗੇ, ਜਿਨ੍ਹਾਂ ਵਿਚ ਸ੍ਰੀ ਸਤਨਰਾਇਣ ਮੰਦਰ ਵਿਖੇ 825, ਰਾਧਾ ਸੁਆਮੀ ਸਤਿਸੰਗ ਘਰ ਵਿਖੇ 1005, ...
ਸੁਲਤਾਨਪੁਰ ਲੋਧੀ, 23 ਸਤੰਬਰ (ਪ.ਪ. ਰਾਹੀਂ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਯਾਦਗਾਰੀ ਸੰਸਥਾਵਾਂ ਅਤੇ ਇਸ ਨਗਰੀ 'ਚ ਅਜੂਬਾ ਬਣਾਉਣ ਦੇ ਵੱਡੇ ਐਲਾਨ ...
ਡਡਵਿੰਡੀ, 23 ਸਤੰਬਰ (ਦਿਲਬਾਗ ਸਿੰਘ ਝੰਡ)-ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ ਦੇ ਕੀਰਤਨੀ ਜਥੇ ਨੂੰ ਲੋਹੀਆਂ ਖ਼ਾਸ ਵਿਖੇ ਕੀਰਤਨ ਦਰਬਾਰ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਸਕੂਲ ਪਿ੍ੰਸੀਪਲ ਸਰਗਮ ਥਿੰਦ ਨੇ ਦੱਸਿਆ ਕਿ ...
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ ਲੋਕਾਂ ਦੀ ਭਲਾਈ ਲਈ ਪਹਿਲਕਦਮੀ ਕਰਦਿਆਂ ਪਿੰਡ ਤਲਵੰਡੀ ਕੂਕਾ ਵਿਖੇ ਵੈਕਸੀਨ ਲਗਾਉਣ ਲਈ ਕੈਂਪ ਕਲੱਬ ਦੇ ਪ੍ਰਧਾਨ ਪਟਵਾਰੀ ਸੁਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਤੇ ...
ਤਲਵੰਡੀ ਚੌਧਰੀਆਂ, 23 ਸਤੰਬਰ (ਪਰਸਨ ਲਾਲ ਭੋਲਾ)-ਪਿੰਡ ਕਾਹਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਇਕੱਠ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਟਿਕਟ ਦੇ ਦਾਅਵੇਦਾਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਸੰਗਤਾਂ ਨਾਲ ...
ਡਡਵਿੰਡੀ, 23 ਸਤੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਇੰਜੀ. ਸਵਰਨ ਸਿੰਘ ਦੇ ਹੱਕ 'ਚ ਹੁਣ ਲੋਕ ਲਹਿਰ ਬਣਨ ਲੱਗੀ ਹੈ ਜੋ ਸ਼ੋ੍ਰਮਣੀ ਅਕਾਲੀ ਦਲ ਨੂੰ ਜਿੱਤ ਵੱਲ ਲੈ ...
ਕਾਲਾ ਸੰਘਿਆਂ, 23 ਸਤੰਬਰ (ਬਲਜੀਤ ਸਿੰਘ ਸੰਘਾ)ਵਿਦੇਸ਼ 'ਚ ਵੱਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦੇ ਵੱਡੇ ਭਰਾ ਨਰਿੰਦਰਪਾਲ ਸਿੰਘ (ਸਬ ਇੰਸਪੈਕਟਰ ਪੰਜਾਬ ਪੁਲਿਸ) ਦੀ ਆਤਮਿਕ ਸ਼ਾਂਤੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਲੱਖਣ ਕਲਾਂ ਦੇ ਗੁਰਦੁਆਰਾ ...
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ, ਥਿੰਦ)-ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ...
ਸੁਲਤਾਨਪੁਰ ਲੋਧੀ, 23 ਸਤੰਬਰ (ਥਿੰਦ, ਹੈਪੀ)-ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਨਿਰਮਲ ਕੁਟੀਆ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਪ੍ਰਵਾਸੀ ਸ਼ਾਇਰਾ ਜੀਤ ਸੁਰਜੀਤ ਬੈਲਜੀਅਮ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਕਾਗ਼ਜ਼ੀ ਕਿਰਦਾਰ' ਨੂੰ ਉੱਘੇ ਵਾਤਾਵਰਨ ...
ਕਪੂਰਥਲਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਗੰਨਮੈਨ ਤੇ ਗਾਰਡ ਏਕਤਾ ਸੁਸਾਇਟੀ ਪੰਜਾਬ ਵਲੋਂ ਉਨ੍ਹਾਂ ਨੂੰ ਓਰੀਅਨ ਸਕਿਉਰ ਪ੍ਰਾਈਵੇਟ ਲਿਮਟਿਡ ਵਲੋਂ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਨਾ ਕੀਤੇ ਜਾਣ 'ਤੇ ਉਨ੍ਹਾਂ ਦੀ ਨਿਯੁਕਤੀ ਸਮੇਂ ਕੰਪਨੀ ਗੰਨਮੈਨਾਂ ਤੇ ਗਾਰਡਾਂ ...
ਹੁਸੈਨਪੁਰ, 23 ਸਤੰਬਰ (ਸੋਢੀ)-ਭਗਵਾਨ ਵਾਲਮੀਕਿ ਜੀ ਦੇ ਨਾਂਅ ਦਾ ਪ੍ਰਚਾਰ ਘਰ-ਘਰ ਵਿਚ ਪਹੁੰਚਾਉਣ ਲਈ ਵੱਖ-ਵੱਖ ਪ੍ਰਚਾਰਕਾਂ ਵਲੋਂ ਗਾਇਨ ਕੀਤੇ ਸ਼ਬਦਾਂ ਨੂੰ ਅਮਲੀ ਰੂਪ ਦੇ ਕੇ ਭਗਵਾਨ ਵਾਲਮੀਕਿ ਜੀ ਦੀਆਂ ਨਾਮਲੇਵਾ ਸੰਗਤਾਂ ਤੱਕ ਪਹੁੰਚਾਉਣ ਦੀ ਮੁਫ਼ਤ ਸੇਵਾ ਕਰਨ ...
ਡਡਵਿੰਡੀ, 23 ਸਤੰਬਰ (ਦਿਲਬਾਗ ਸਿੰਘ ਝੰਡ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਤਰੱਕੀ ਤੇ ਖ਼ੁਸ਼ਹਾਲੀ ਦੀਆਂ ਸਿਖ਼ਰਾਂ ਛੋਹੇਗਾ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਜੈਬ ਸਿੰਘ ਤਾਰਪੁਰ, ਬਲਾਕ ਸੰਮਤੀ ਜੋਨ ਨੰਬਰ 3 ਦੇ ਯੂਥ ਪ੍ਰਧਾਨ ...
ਸ਼ਾਹਕੋਟ, 23 ਸਤੰਬਰ (ਸਚਦੇਵਾ)- ਬਾਬਾ ਫ਼ਰੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਫ਼ਰੀਦ ਪਿੰਡ ਫ਼ਖਰੂਵਾਲ (ਸ਼ਾਹਕੋਟ) ਵਿਖੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਜੋੜ ਮੇਲਾ ਪ੍ਰਧਾਨ ਤੇ ਸਮਾਜ ਸੇਵਕ ਪਲਵਿੰਦਰ ਸਿੰਘ ਟੁਰਨਾ ਦੀ ਦੇਖ-ਰੇਖ ਹੇਠ ਸ਼ਰਧਾ ਨਾਲ ...
ਕਪੂਰਥਲਾ, 23 ਸਤੰਬਰ (ਸਡਾਨਾ)-ਇਕ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜਿਸ ਸਬੰਧੀ ਥਾਣਾ ਸਦਰ ਪੁਲਿਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਅਜੀਤ ਸਿੰਘ ਵਾਸੀ ਪਿੰਡ ਮੰਡ ਨੇ ਦੱਸਿਆ ਕਿ ਉਸ ਦਾ ਭਰਾ ਬੀਤੀ 16 ...
ਕਪੂਰਥਲਾ, 23 ਸਤੰਬਰ (ਸਡਾਨਾ)-ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸੀਨੀਅਰ ਆਗੂ ਦੀਪਕ ਸਲਵਾਨ ਨੂੰ ਅੱਜ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਉਨ੍ਹਾਂ ਨੂੰ ਨਿਯੁਕਤੀ ਉਪਰੰਤ ਫੁੱਲਾਂ ਦਾ ਗੁਲਦਸਤਾ ...
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ, ਥਿੰਦ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਕਾਨੂੰਨੀ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਕੀਰਤਨ ਵੀ ਸਰਵਣ ਕੀਤਾ | ਗੁਰਦੁਆਰਾ ...
ਭੁਲੱਥ, 23 ਸਤੰਬਰ (ਸੁਖਜਿੰਦਰ ਸਿੰਘ)-ਪ੍ਰਸਿੱਧ ਲੇਖਕ ਰਤਨ ਟਾਹਲਵੀ ਦੀ ਕਲਮ ਤੋਂ ਲਿਖੇ ਗਏ ਗੀਤ ਅਤੇ ਗਾਇਕ ਗਾਮਾ ਫ਼ਕੀਰ ਵਲੋਂ ਗਾਏ ਗਏ ਗੀਤ 'ਦਿਲ ਦਾ ਮਾਸ' ਦਾ ਪੋਸਟਰ ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਬੱਬਲ ਨੇ ਜਾਰੀ ਕੀਤਾ ਹੈ | ਉਨ੍ਹਾਂ ਕਿਹਾ ਕਿ ਰਤਨ ਟਾਹਲਵੀ ...
ਭੁਲੱਥ, 23 ਸਤੰਬਰ (ਮਨਜੀਤ ਸਿੰਘ ਰਤਨ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 27 ਸਤੰਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਰੱਖਿਆ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਇਕ ਬਿਆਨ ਰਾਹੀਂ ਕੀਤਾ | ...
ਸੁਲਤਾਨਪੁਰ ਲੋਧੀ, 23 ਸਤੰਬਰ (ਥਿੰਦ, ਹੈਪੀ)-ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਵਿਚ ਸੈਸ਼ਨ 2022-23 ਲਈ ਨੌਵੀਂ ਜਮਾਤ ਵਿਚ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਵਾਸਤੇ ਦਾਖਲਾ ਪ੍ਰੀਖਿਆ 9 ਅਪ੍ਰੈਲ 2022 ਨੂੰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਪਿ੍ੰਸੀਪਲ ਰਜੇਸ਼ ਸ਼ਰਮਾ ਨੇ ...
ਕਪੂਰਥਲਾ, 23 ਸਤੰਬਰ (ਵਿ.ਪ੍ਰ.)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੇ ਟਰਾਂਸਕੋ ਸਰਕਲ ਕਪੂਰਥਲਾ ਦੇ ਪ੍ਰਧਾਨ ਮੁਹੰਮਦ ਯੂਨਿਸ ਅੰਸਾਰੀ, ਸਰਕਲ ਸਕੱਤਰ ਪਿਆਰਾ ਸਿੰਘ ਚੰਦੀ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਨਾਹਲ, ਵਿੱਤ ਸਕੱਤਰ ਸ਼ਵਿੰਦਰ ਸਿੰਘ ਬੁਟਾਰੀ, ...
ਨਡਾਲਾ, 23 ਸਤੰਬਰ (ਮਾਨ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜਾਰੀ ਪ੍ਰੋਗਰਾਮ ਸਵੱਛਤਾ ਹੀ ਸੇਵਾ ਤਹਿਤ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਸੈਣੀ ਅਤੇ ਐਸ.ਡੀ.ਈ.ਡੀ. ਨਵਜੋਤ ਸਿੰਘ ਵਿਰਦੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਡਾਲਾ ਵਿਖੇ 100 ਦਿਨਾਂ ...
ਸੁਲਤਾਨਪੁਰ ਲੋਧੀ, 23 ਸਤੰਬਰ (ਪ.ਪ. ਰਾਹੀਂ)-ਪੰਜਾਬ ਅੰਦਰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ 2022 ਵਿਚ ਪੰਜਾਬ 'ਚ ਸਰਕਾਰ ਬਣੇਗੀ ਜਿਸ ਵਿਚ ਨੌਜਵਾਨ ਵਰਗ ਦਾ ਵੱਡਾ ਰੋਲ ਹੋਵੇਗਾ | ਇਹ ਸ਼ਬਦ ...
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਇੱਕ ਨੌਜਵਾਨ ਤੇ ਉਸ ਦੇ ਮਾਤਾ-ਪਿਤਾ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ 6 ਵਿਅਕਤੀਆਂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਏ.ਐਸ.ਆਈ ਗੁਰਨੇਕ ਸਿੰਘ ਨੇ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਜਰਨਲਿਸਟ ਕਲੱਬ ਦੀ ਇੱਕ ਮੀਟਿੰਗ ਪੈੱ੍ਰਸ ਕਲੱਬ ਫਗਵਾੜਾ ਵਿਖੇ ਹੋਮ ਫ਼ਾਰ ਫਰੀਡਮ ਫਾਈਟਰ ਹਾਲ ਵਿਚ ਕਲੱਬ ਦੇ ਪ੍ਰਧਾਨ ਹਰੀਪਾਲ ਸਿੰਘ ਅਤੇ ਚੇਅਰਮੈਨ ਟੀ.ਡੀ.ਚਾਵਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਵਿਚ ਪੱਤਰਕਾਰਾਂ ...
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ੋ੍ਰਮਣੀ ਭਗਤ ਨਾਮਦੇਵ ਸਭਾ ਲੋਹੀਆਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਜੱਸਲ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਸੀਨੀਅਰ ਆਗੂ ਸੁਰਜੀਤ ਸਿੰਘ ਟੁਰਨਾ ਵਲੋਂ ਪੇਸ਼ ਕੀਤੇ ਮਤੇ ਨੂੰ ਸਰਬਸੰਮਤੀ ...
ਸ਼ਾਹਕੋਟ, 23 ਸਤੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੂਨੀਆਂ (ਸ਼ਾਹਕੋਟ) ਦੇ ਇੰਚਾਰਜ ਅਮਨਦੀਪ ਕੌਂਡਲ ਨੇ ਦੱਸਿਆ ਕਿ 21 ਪੰਜਾਬ ਬਟਾਲੀਅਨ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਵਿਸ਼ਾਲ ਉੱਪਲ ਵਲੋਂ ਐੱਨ.ਸੀ.ਸੀ. ਵਿਦਿਆਰਥੀਆਂ ਦੇ ਦਾਖ਼ਲੇ ਦੀ ...
ਫਿਲੌਰ, 23 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਗੁਜਰਾਤ ਦੀ ਮੁਦਰਾ ਬੰਦਰਗਾਹ 'ਤੇ 2 ਕੰਟੇਨਰਾਂ 'ਚ ਪੁੱਜੀ 2988 ਕਿੱਲੋ ਹੈਰੋਇਨ ਜਿਸ ਦੀ ਕੀਮਤ 21000 ਕਰੋੜ ਦੇ ਕਰੀਬ ਹੈ ਤੇ ਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਮੰਗਵਾਈ ਗਈ ਸੀ, ਦੇ ਮਸਲੇ ਦੀ ਉੱਚ ਪੱਧਰੀ ਜਾਂਚ ਕਰਕੇ ...
ਮਹਿਤਪਰ, 23 ਸਤੰਬਰ (ਲਖਵਿੰਦਰ ਸਿੰਘ)- ਸ਼ਹਿਰ 'ਚ ਵਧ ਰਹੇ ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੁੱਲੜਬਾਜ਼ਾ ਤੋਂ ਲੋਕ ਪ੍ਰੇਸ਼ਾਨ ਹਨ, ਜਿਨ੍ਹਾਂ ਤੋ ਪ੍ਰਸ਼ਾਸਨ ਵੀ ਬੇਖਰ ਜਾਪ ਰਿਹਾ ਹੈ | ਸ਼ਹਿਰ ਵਾਸੀਆਂ ਨੇ ਆਪਣੀ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ 'ਚ ...
ਅੱਪਰਾ, 23 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਤਿ੍ਣਮੂਲ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਦੀ ਅਗਵਾਈ 'ਚ ਤਰਸੇਮ ਸਿੰਘ ਤੀਰ ਜ਼ਿਲ੍ਹਾ ਪ੍ਰਧਾਨ ਤੇ ਬੀਬਾ ਅਮਨਦੀਪ ਕੌਰ ਪ੍ਰਧਾਨ ਵਿਧਾਨ ਸਭਾ ਹਲਕਾ ਫਿਲੌਰ ਦੇ ਯਤਨਾਂ ਸਦਕਾ ਹਲਕਾ ਫਿਲੌਰ ਵਿਚ 'ਚ ...
ਭੋਗਪੁਰ, 23 ਸਤੰਬਰ (ਕਮਲਜੀਤ ਸਿੰਘ ਡੱਲੀ)- ਬਲਾਕ ਭੋਗਪੁਰ ਦੇ ਚਾਰ ਪਿੰਡਾਂ ਬਿਨਪਾਲਕੇ, ਨੰਗਲ ਅਰਾਈਆਂ, ਨੰਗਲ ਖੁਰਦ ਤੇ ਮੋਗਾ ਦੀ ਸਾਂਝੀ ਬਹੁਮੰਤਵੀ ਦਿ ਬਿਨਪਾਲਕੇ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ 11 ਮੈਬਰਾਂ ਦੀ ਚੋਣ 7 ਸਤੰਬਰ ਨੂੰ 4 ਪਿੰਡਾਂ ਦੇ ...
ਫਿਲੌਰ, 23 ਸਤੰਬਰ (ਸਤਿੰਦਰ ਸ਼ਰਮਾ)- ਫਿਲੌਰ ਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਸਵੇਰ ਤੋਂ ਹੀ ਸ਼ੁਰੂ ਹੋਈ ਭਾਰੀ ਬਰਸਾਤ ਨੇਂ ਲੋਕਾਂ ਦੇ ਸਾਹ ਸੂਤ ਦਿੱਤੇ | ਲਗਾਤਾਰ ਭਾਰੀ ਬਾਰਿਸ਼ ਪੈਣ ਕਾਰਨ ਸੜਕਾਂ ਨੇ ਤਾਂ ਨਦੀਆਂ ਦਾ ਰੂਪ ਧਾਰ ਹੀ ਲਿਆ, ਪਰ ਜਦੋਂ ਲੋਕਾਂ ਦੇ ਘਰਾਂ 'ਚ ...
ਡਰੋਲੀ ਕਲਾਂ, 23 ਸਤੰਬਰ (ਸੰਤੋਖ ਸਿੰਘ)- ਇਲਾਕੇ 'ਚ ਤੜਕਸਾਰ ਤੋਂ ਪਏ ਭਾਰੀ ਮੀਂਹ ਨਾਲ ਜਿੱਥੇ ਕਾਸ਼ਤਕਾਰਾਂ ਵਲੋਂ ਕੁਝ ਦਿਨ ਪਹਿਲਾਂ ਬਿਜਾਈ ਕੀਤੀ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਉੱਥੇ ਸਬਜੀਆਂ ਦੀ ਫਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX