ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)-ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਰੋਗਾਂ ਤੋਂ ਮੁਕਤ ਕਰਨ ਵਾਲਾ ਗੜ੍ਹਸ਼ੰਕਰ ਦਾ 'ਮਸੀਹਾ' ਭਾਵ ਸਿਵਲ ਹਸਪਤਾਲ ਗੜ੍ਹਸ਼ੰਕਰ ਖ਼ਾਲੀ ਪੋਸਟਾਂ ਕਾਰਨ ਖ਼ੁਦ ਹੀ ਬਿਮਾਰ ਚੱਲ ਰਿਹਾ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਆਰ.ਟੀ.ਆਈ. ਐਕਟ 2005 ਦੁਆਰਾ ਸਿਵਲ ਹਸਪਤਾਲ ਗੜ੍ਹਸ਼ੰਕਰ ਦੀਆਂ ਖ਼ਾਲੀ ਪੋਸਟਾਂ ਸਬੰਧੀ ਹਸਪਤਾਲ ਦੀ ਬਿਮਾਰ ਸਿਹਤ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਖ਼ਾਲੀ ਪੋਸਟਾਂ ਦੇ ਅੰਬਾਰ ਲੱਗਣ ਨਾਲ ਜਿੱਥੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਗ਼ਰੀਬ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪੰਜਾਬ ਸਰਕਾਰ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਵੱਲ ਲੰਮੇ ਸਮੇਂ ਤੋਂ ਧਿਆਨ ਨਾ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਸ੍ਰੀ ਧੀਮਾਨ ਨੇ ਦੱਸਿਆ ਕਿ 50 ਬੈੱਡਾਂ ਵਾਲੇ ਸਬ-ਡਵੀਜ਼ਨ ਦੇ ਇਸ ਹਸਪਤਾਲ ਵਿਚ 3 ਐਕਸ-ਰੇ ਮਸ਼ੀਨਾਂ ਹਨ ਪਰ ਰੇਡੀਓਲੋਜਿਸਟ ਦੀ ਪੋਸਟ 2012 ਤੋਂ ਖ਼ਾਲੀ ਚੱਲ ਰਹੀ ਹੈ | ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਦੀ ਪੋਸਟ ਕਰੀਬ ਡੇਢ ਸਾਲ ਤੋਂ ਖ਼ਾਲੀ ਚਲੀ ਆ ਰਹੀ ਹੈ | ਔਰਤ ਰੋਗਾਂ ਦੇ ਮਾਹਿਰ ਡਾਕਟਰ ਅਤੇ ਅੱਖਾਂ ਦੇ ਮਾਹਿਰ ਡਾਕਟਰ ਦੀਆਂ ਪੋਸਟਾਂ ਵੀ ਪਿਛਲੇ ਚਾਰ ਮਹੀਨਿਆਂ ਤੋਂ ਖ਼ਾਲੀ ਹਨ | ਇਸੇ ਤਰ੍ਹਾਂ ਮੈਡੀਕਲ ਅਫ਼ਸਰ ਜਰਨਲ ਦੀਆਂ 2 ਪੋਸਟਾਂ 9 ਮਹੀਨਿਆਂ ਤੋਂ ਖ਼ਾਲੀ ਹਨ, ਅਪਥੈਲਮਿਕ ਅਫ਼ਸਰ ਦੀ ਪੋਸਟ 2 ਸਾਲਾਂ ਤੋਂ ਖ਼ਾਲੀ ਚਲੀ ਆ ਰਹੀ ਹੈ | ਧੀਮਾਨ ਨੇ ਦੱਸਿਆ ਕਿ ਨਰਸਿੰਗ ਸਿਸਟਰ ਦੀ ਇੱਕੋ ਪੋਸਟ 9 ਮਹੀਨਿਆਂ ਤੋਂ ਖ਼ਾਲੀ ਹੈ | ਹਸਪਤਾਲ ਵਿਚ ਅਕਾੳਾੂਟੈਂਟ ਦੀ ਪ੍ਰਵਾਨਿਤ ਪੋਸਟ ਕਦੇ ਭਰੀ ਹੀ ਨਹੀਂ, ਇਸੇ ਤਰ੍ਹਾਂ ਸਟੈਟਿਸੀਕਲ ਦੀ ਪੋਸਟ ਵੀ ਕਦੇ ਭਰੀ ਨਹੀਂ ਗਈ | ਉਨ੍ਹਾਂ ਦੱਸਿਆ ਕਿ ਕਲਰਕ ਦੀ ਪੋਸਟ ਵੀ ਕਰੀਬ ਇਕ ਸਾਲ ਤੋਂ ਖ਼ਾਲੀ ਤੇ ਡਰਾਈਵਰ ਦੀ ਪੋਸਟ ਪਿਛਲੇ 5 ਸਾਲਾਂ ਤੋਂ ਖ਼ਾਲੀ ਹਨ | ਦਰਜ਼ਾਂ ਚਾਰ ਦੀਆਂ 5 ਪੋਸਟਾਂ ਵੀ ਕਰੀਬ ਪੰਜ ਸਾਲਾਂ ਤੋਂ ਖ਼ਾਲੀ ਚਲੀਆਂ ਆ ਰਹੀਆਂ ਹਨ | ਸਫ਼ਾਈ ਸੇਵਕਾਂ ਦੀਆਂ 3 ਪੋਸਟਾਂ ਵੀ ਪੰਜ ਸਾਲ ਤੋਂ ਖ਼ਾਲੀ ਹਨ ਤੇ ਇਕ ਮਾਲੀ ਦੀ ਪੋਸਟ 3 ਸਾਲ ਤੋਂ ਖ਼ਾਲੀ ਚਲੀ ਆ ਰਹੀ ਹੈ | ਧੀਮਾਨ ਨੇ ਦੱਸਿਆ ਕਿ ਬਲੱਡ ਬੈਂਕ ਪਿਛਲੇ 1 ਸਾਲ ਤੋਂ ਬੰਦ ਪਿਆ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੀਆਂ ਖ਼ਾਲੀ ਅਸਾਮੀਆਂ ਪੰਜਾਬ ਸਰਕਾਰ ਦਾ ਖੋਖਲ਼ਾਪਣ ਦਰਸਾ ਰਹੀਆਂ ਹਨ |
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੇ ਸਲਾਹਕਾਰ (ਕੌਸ਼ਲ ਵਿਕਾਸ ਤੇ ਤਕਨੀਕੀ ਸਿੱਖਿਆ) ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਸਕਿੱਲਡ ਬਣਾ ਕੇ ਉਨ੍ਹਾਂ ਨੂੰ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਥਾਨਕ ਸਬਜ਼ੀ ਮੰਡੀ 'ਚ ਆੜ੍ਹਤੀਏ ਦੇ ਲੜਕੇ ਨੂੰ ਅਗਵਾ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮਾਮਲੇ 'ਚ ਪੁਲਿਸ ਵਲੋਂ ਇਕ ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਦਕਿ ਉਕਤ ...
ਮਾਹਿਲਪੁਰ, 24 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਦੇ ਵਾਰਡ-ਨੰਬਰ-7 'ਚ ਰਹਿੰਦੇ ਪ੍ਰਵਾਸੀ ਮਜ਼ਦੂਰ ਵਲੋਂ ਜ਼ਮੀਨ ਲੈਣ ਲਈ ਘਰ 'ਚ ਰੱਖੇ 2.30 ਲੱਖ ਰੁਪਏ ਚੋਰੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਾਜਨ ਪੁੱਤਰ ਮਹਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ...
ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ 'ਚ ਸ਼ੁੱਕਰਵਾਰ ਨੂੰ ਕੋਵਿਡ ਦੇ ਕਿਸੇ ਮਰੀਜ਼ ਪੁਸ਼ਟੀ ਨਹੀਂ ਹੋਈ | ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 30767 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਅਤੇ 981 ਮਰੀਜ਼ਾਂ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਦਾਜ ਲਈ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਕਥਿਤ ਦੋਸ਼ੀ ਪਤੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਹਿਰਾਣਾ ਖ਼ੁਰਦ ਦੀ ਵਾਸੀ ...
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)-ਦੇਸ਼ ਪੱਧਰੀ ਸੱਦੇ ਤਹਿਤ ਇੱਥੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਹੜਤਾਲ ਕਰਕੇ ਐੱਸ.ਡੀ.ਐੱਮ. ਦਫ਼ਤਰ ਵਿਖੇ ਰੋਸ ਧਰਨਾ ਦਿੰਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਮੰਗ ਪੱਤਰ ਸੀ.ਡੀ.ਪੀ.ਓ. ਗੜ੍ਹਸ਼ੰਕਰ ਨੂੰ ਸੌਂਪਿਆ ਗਿਆ | ...
ਹੁਸ਼ਿਆਰਪੁਰ, 24 ਸਤੰਬਰ (ਨਰਿੰਦਰ ਸਿੰਘ ਬੱਡਲਾ)-ਇਲਾਕੇ ਦੇ ਕਿਸਾਨਾਂ ਦੀ ਇਕੱਤਰਤਾ ਮੰਡੀਕਰਨ ਸਭਾ ਹੁਸ਼ਿਆਰਪੁਰ ਤੇ ਬਹੁ ਮੰਤਵੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਫੁਗਲਾਣਾ ਦੀ ਪ੍ਰਧਾਨਗੀ ਹੇਠ ਪਿੰਡ ਫੁਗਲਾਣਾ ਵਿਖੇ ਹੋਈ, ਜਿਸ 'ਚ ਇਲਾਕੇ ਦੇ ਕਿਸਾਨਾਂ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 26 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਦਾ ਪ੍ਰਚਾਰ ਪ੍ਰੋ: ਡਾ. ਮਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਸ ਤਹਿਤ ਉਮੀਦਵਾਰ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਹੁਸ਼ਿਆਰਪੁਰ ਵਲੋਂ ਮੰਗਾਂ ਨੂੰ ਲੈ ਕੇ ਸਥਾਨਕ ਬੱਸ ਅੱਡੇ ਨੂੰ 11 ਵਜੇ ਤੋਂ 1 ਵਜੇ ਤੱਕ 2 ਘੰਟੇ ਲਈ ਮੁਕੰਮਲ ਬੰਦ ਕਰਕੇ ਹੜਤਾਲ ਕੀਤੀ ਗਈ | ਇਸ ਮੌਕੇ ...
ਚੱਬੇਵਾਲ, 24 ਸਤੰਬਰ (ਥਿਆੜਾ)-ਕੰਢੀ ਕਿਰਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਟੋਲ ਪਲਾਜ਼ਾ ਨੰਗਲ ਸ਼ਹੀਦਾਂ ਵਿਖੇ ਪ©ਧਾਨ ਕੁਲਜਿੰਦਰ ਸਿੰਘ ਘੁੰਮਣ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਉੱਘੇ ਸਮਾਜ ਸੇਵੀ ਤੇ ਸੰਸਥਾ ਹੋਮ ਫ਼ਾਰ ਹੋਮਲੈੱਸ ਦੇ ਸੰਚਾਲਕ ਵਰਿੰਦਰ ਸਿੰਘ ਪਰਹਾਰ ਨੂੰ ਬਸਪਾ ਦੀ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਅਦੇਸ਼ਾਂ 'ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ...
ਮੁਕੇਰੀਆਂ, 24 ਸਤੰਬਰ (ਰਾਮਗੜ੍ਹੀਆ)-ਸੂਬਾ ਵਾਸੀ ਵਿਕਾਸ ਦੀ ਉਡੀਕ ਕਰ ਰਹੇ ਹਨ ਤੇ ਕਾਂਗਰਸ ਦੀ ਦਿੱਲੀ ਬੈਠੀ ਹਾਈਕਮਾਂਡ ਨਵੇਂ ਥਾਪੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਦਿੱਲੀ ਫੇਰੀਆਂ ਲਵਾਉਣ ਵਿਚ ਰੁੱਝੀ ਹੋਈ ਹੈ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਵਿਚ ...
ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਵਿਖੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਦੀ ਅਗਵਾਈ 'ਚ ਐੱਨ. ਐੱਸ. ਐੱਸ. ਸਵਾਮੀਨਾਥਨ ਸੁਸਾਇਟੀ ਅਤੇ ਰੈੱਡ ਰਿਬਨ ਵਲੋਂ ਪੋਸ਼ਣ ਮਹੀਨਾ ਮਨਾਇਆ ਗਿਆ | ਇਸ ਦੌਰਾਨ ਦੌਰਾਨ ਵਲੰਟੀਅਰਜ਼ ਨੇ ਪੋਸਟਰ ...
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਅੱਡਾ ਸਰਾਂ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਤਰਕਸ਼ੀਲ ਆਗੂ ਜਸਵੀਰ ਸਿੰਘ ਤੇ ਰਾਮ ਲੁਭਾਇਆ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ...
ਹੁਸ਼ਿਆਰਪੁਰ, 24 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਬੇ-ਮੌਸਮੇ ਮੀਂਹ ਨਾਲ ਖ਼ਰਾਬ ਹੋਈਆਂ ਗਾਜਰ, ਆਲੂ ਤੇ ਝੋਨੇ ਦੀਆਂ ਫ਼ਸਲਾਂ ਦੀ ਵਿਸ਼ੇਸ਼ ਗਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਫ਼ਦ ਏ.ਡੀ.ਸੀ. ਦੇ ਰਾਹੀ ਮੁੱਖ ...
ਦਸੂਹਾ, 24 ਸਤੰਬਰ (ਭੁੱਲਰ)-ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਕਾਰਨ 27 ਸਤੰਬਰ ਨੂੰ ਪ੍ਰਾਈਵੇਟ ਸਕੂਲ ਬੰਦ ਰੱਖੇ ਜਾਣਗੇ | ਇਸ ਸੰਬੰਧੀ ਰਾਸਾ ਦੇ ਪ੍ਰਧਾਨ ਨਵਦੀਪ ਸਿੰਘ ਵਿਰਕ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ...
ਦਸੂਹਾ, 24 ਸਤੰਬਰ (ਭੁੱਲਰ)-ਪਿੰਡ ਉਸਮਾਨ ਸ਼ਹੀਦ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ 27 ਅਕਤੂਬਰ ਨੂੰ ਪਿੰਡ ਉਸਮਾਨ ਸ਼ਹੀਦ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਨੁਸਾਰ ...
ਰਾਮਗੜ੍ਹ ਸੀਕਰੀ, 24 ਸਤੰਬਰ (ਕਟੋਚ)-ਨੋਡਲ ਕੇਂਦਰ ਸੀ.ਐੱਚ.ਸੀ. ਭੋਲ ਕਲੋਤਾ ਅਧੀਨ ਇਲਾਕੇ ਦੇ ਚਾਰ ਕੇਂਦਰਾਂ ਵਿਖੇ ਅੱਜ 25 ਸਤੰਬਰ ਨੂੰ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਨੋਡਲ ਅਫ਼ਸਰ ਡਾ. ਵਿਸ਼ਾਲ ਧਰਵਾਲ ਦੀ ਦੇਖ-ਰੇਖ ਵਿਚ ਹੋਵੇਗਾ | ਇਹ ਜਾਣਕਾਰੀ ਹੈਲਥ ...
ਟਾਂਡਾ ਉੜਮੁੜ, 24 ਸਤੰਬਰ (ਭਗਵਾਨ ਸਿੰਘ ਸੈਣੀ)-ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ 'ਚ ਟਾਂਡਾ ਵਿਖੇ ਹੋਈ, ਜਿਸ ਵਿਚ ਕਮੇਟੀ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ...
ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 25 ਸਤੰਬਰ ਨੂੰ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਕੋਵਿਡ ਟੀਕਾਕਰਨ ਲਈ ਮੈਗਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਕੋਵੀਸ਼ੀਲਡ ਅਤੇ ਕੋਵੈਕਸੀਨ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀ ਰੋਕਥਾਮ ਸਬੰਧੀ ਬੂੰਦਾਂ ਪਿਲਾਉਣ ਲਈ 26 ਸਤੰਬਰ ਨੂੰ ਤਿੰਨ ਦਿਨਾਂ ...
ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਫ਼ਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਯੁਵਕ ਸੇਵਾਵਾਂ ਹੁਸ਼ਿਆਰਪੁਰ ਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵਲੋਂ ਡੀ.ਏ.ਵੀ. ਕਾਲਜ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਨਸ਼ਾ ...
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਪਿੰਡ ਮਸੀਤਪਾਲ ਕੋਟ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਬਾਗ਼ਬਾਨਾਂ ਨੇ ਭਾਗ ਲਿਆ | ਇਸ ਮੌਕੇ ਵਿਭਾਗ ਦੇ ਮਾਹਿਰ ਡਾ: ਸ਼ੰਮੀ ...
ਦਸੂਹਾ, 24 ਸਤੰਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਦੇ ਵਿਦਿਆਰਥੀ ਹਰਨੂਰ ਸਿੰਘ ਸਪੁੱਤਰ ਦਿਲਦਾਰ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਹੋਈ ਵੁਸ਼ੂ ਪ੍ਰਤੀਯੋਗਤਾ ਦੇ 52 ਕਿੱਲੋਗਰਾਮ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਮਨਿਸਟਰੀਅਲ ਸਰਵਿਸਿਜ ਯੂਨੀਅਨ ਵਲੋਂ ਜਸਵੀਰ ਸਿੰਘ ਧਾਮੀ ਜਿਲ੍ਹਾ ਜਨਰਲ ਸਕੱਤਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਹੁਸ਼ਿਆਰਪੁਰ ਨੂੰ ਬਤੌਰ ਸੂਬਾ ਜਨਰਲ ਸਕੱਤਰ ਇਰੀਗੇਸ਼ਨ ਮਨਿਸਟਰੀਅਲ ਸਰਵਿਸਿਜ ...
ਗੁਰਦਾਸਪੁਰ, 24 ਸਤੰਬਰ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੰੂਨ ...
ਮੁਕੇਰੀਆਂ, 24 ਸਤੰਬਰ (ਰਾਮਗੜ੍ਹੀਆ)-ਏ. ਡੀ. ਸੀ. ਹੁਸ਼ਿਆਰਪੁਰ ਇਸ਼ਿਕਾ ਜੈਨ ਵਲੋਂ ਕੁੱਝ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਨਗਰ ਕੌਂਸਲ ਦਾ ਦਫ਼ਤਰੀ ਕੰਮਕਾਜ ਦੇਖਣ ਲਈ ਅਚਨਚੇਤ ਦੌਰਾ ਕੀਤਾ ਗਿਆ, ਜਿਸ ਕਾਰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ...
ਦਸੂਹਾ, 24 ਸਤੰਬਰ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ 26 ਸਤੰਬਰ ਲਈ ਹੋਣ ਜਾ ਰਹੀ ਚੋਣ ਲਈ ਗਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸਿੰਡੀਕੇਟ ਤੇ ਸੈਨੇਟਰ ਰਹੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਪ੍ਰਧਾਨ ਡਾ. ...
ਹੁਸ਼ਿਆਰਪੁਰ 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਸ਼ਹਿਰ 'ਚ ਰੈਲੀ ਕੱਢੀ ਗਈ, ਜਿਸ ਨੂੰ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀ ਜਿੱਥੇ ਅਕਾਦਮਿਕ ਨਤੀਜਿਆਂ, ਖੇਡਾਂ ਤੇ ਹੋਰ ਗਤੀਵਿਧੀਆਂ 'ਚ ਨਾਂਅ ਚਮਕਾ ਰਹੇ ਹਨ, ਉੱਥੇ ਹੀ ਸੇਂਟ ਸੋਲਜਰ ਗਰੁੱਪ ਦੀ ਦੂਜੀ ਜਮਾਤ ਦੀ ਵਿਦਿਆਰਥਣ ਐਸ਼ ਘਈ ਨੇ ...
ਐਮਾਂ ਮਾਂਗਟ, 24 ਸਤੰਬਰ (ਭੰਮਰਾ)-ਮੁਕੇਰੀਆਂ ਤੋਂ ਧਨੋਆ ਲਿੰਕ ਸੜਕ 'ਤੇ ਅੱਜ ਕੱਲ੍ਹ ਬਰਸਾਤ ਕਾਰਨ ਸੜਕ ਕਿਨਾਰੇ ਉੱਗੀ ਭੰਗ ਬੂਟੀ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ | ਇਨ੍ਹਾਂ ਹਾਦਸਿਆਂ ਨਾਲ ਹੁਣ ਤੱਕ ਕਈ ਲੋਕ ਜ਼ਖਮੀ ਹੋ ਚੁੱਕੇ ਹਨ | ਸੜਕ ਕਿਨਾਰੇ ਉੱਗੀ ਭੰਗ ਬੂਟੀ ...
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 27 ਸਤੰਬਰ ਨੂੰ ਗੋਲਡਨ ਚਾਂਸ/ ਇੰਪਰੂਵਮੈਂਟ/ਅਡੀਸ਼ਨਲ ਕੈਟਾਗਿਰੀ ਤਹਿਤ ਲਈਆਂ ਜਾਣ ...
ਮਾਹਿਲਪੁਰ, 24 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਿੰਡ ਝੰਜੋਵਾਲ ਵਿਖੇ ਜ਼ਮੀਨ ਵੇਚਣ ਨੂੰ ਲੈ ਕੇ ਬਿਆਨੇ 'ਚ ਲਏ 5 ਲੱਖ ਰੁਪਏ ਵਾਪਸ ਨਾ ਕਰਨ ਤੇ ਨਾ ਹੀ ਰਜਿਸਟਰੀ ਕਰਨ ਵਾਲੇ ਇਕ ਵਿਅਕਤੀ 'ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ...
ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਮੰਗਾਂ ਨੂੰ ਲੈ ਕੇ ਸੀ.ਡੀ.ਪੀ.ਓ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਰਸ਼ਪਾਲ ਕੌਰ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਆਈ.ਸੀ.ਡੀ.ਐੱਸ. ਸਕੀਮ ਨੂੰ ਖਤਮ ਕਰਨ ...
ਟਾਂਡਾ ਉੜਮੁੜ, 24 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਕਾਂਗਰਸ ਵਿਚ ਵਰਤਮਾਨ ਫੇਰਬਦਲ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਆਖ਼ਰੀ ਕੋਸ਼ਿਸ਼ ਹੈ ਕਿ ਸਾਢੇ ਚਾਰ ਸਾਲਾਂ ਦੀਆਂ ਨਕਾਮੀਆਂ ਤੇ ਮਾਫ਼ੀਆ ਰਾਜ ਦੀ ਲੁੱਟ-ਖਸੁੱਟ ਦਾ ਠੀਕਰਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ...
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)-ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਆਸ਼ਾ ਵਰਕਰ ਫੈਸਿਲੀਟੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਪੱਧਰੀ ਹੜਤਾਲ ਵਿਚ ਹਿੱਸਾ ਲੈਂਦੇ ਹੋਏ ਐੱਸ.ਐੱਮ.ਓ. ਡਾ. ਰਘਵੀਰ ਸਿੰਘ ਪੋਸੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਵਿਆਹ ਦਾ ਝਾਂਸਾ ਦੇ ਕੇ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੇ ਮਾਮਲੇ ਦੀ ਸਾਜ਼ਿਸ਼ 'ਚ ਸ਼ਾਮਿਲ ਕਥਿਤ ਦੋਸ਼ੀ ਮਾਂ ...
ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਫਰਵਰੀ 2022 ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ 'ਚ ਹਰੇਕ ਪਾਰਟੀ ਵਲੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ, ਇਸੇ ਤਹਿਤ ਹੀ ਕਸਬਾ ਹਰਿਆਣਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਇਕ ...
ਚੌਲਾਂਗ, 24 ਸਤੰਬਰ (ਸੁਖਦੇਵ ਸਿੰਘ)-ਜਲੰਧਰ ਜੰਮੂ-ਨੈਸ਼ਨਲ ਹਾਈਵੇ 'ਤੇ ਪਚਰੰਗਾ ਨਜਦੀਕ ਕੱਲ੍ਹ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ | ਇਸ ਦਰਦਨਾਕ ਹਾਦਸੇ ਵਿਚ ਐਕਟਿਵਾ ਸਵਾਰ ਸਨਦੀਪ ਕੁਮਾਰ ਪੁੱਤਰ ਮਹਿੰਦਰ ਸਿੰਘ, ਪੁੱਤਰ ਸਮਰ ਬੱਧਣ ਤੇ ਪੁੱਤਰੀ ਜੀਵਿਕਾ ...
ਗੜ੍ਹਦੀਵਾਲਾ, 24 ਸਤੰਬਰ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਨਾਲ ਜੁੜੇ ਦੇਸ਼-ਵਿਦੇਸ਼ 'ਚ ਬੈਠੇ ਸਕੂਲ ਦੇ ਸਮੂਹ ਸਨੇਹੀਆਂ ਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਦੇ ਸਹਿਯੋਗ ਨਾਲ ਸਕੂਲ ਦੇ ਪ੍ਰਧਾਨ ਤਰਸੇਮ ਸਿੰਘ ਧੁੱਗਾ ਦੀ ਅਗਵਾਈ ਹੇਠ ਮਨਾਏ ਜਾ ...
ਬੀਣੇਵਾਲ, 24 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੀਆਂ ਜਲ ਸਪਲਾਈ ਸਕੀਮਾਂ ਲਗਾਤਾਰ ਖ਼ਰਾਬ ਹੋ ਰਹੀਆਂ ਹਨ, ਜਿਸ ਕਾਰਨ ਬਰਸਾਤ ਦੇ ਮੌਸਮ 'ਚ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ | ਜਾਣਕਾਰੀ ਮੁਤਾਬਿਕ ...
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਘੋੜੇਬਾਹਾ ਵਿਖੇ ਦਲਜੀਤ ਸਿੰਘ ਪੰਜਾਬ ਪੁਲਿਸ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਦੌਰਾਨ ਵੱਖ-ਵੱਖ ਖੇਤਰ ਨਾਲ ਸਬੰਧ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX