ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਭਾਰਤ ਸਰਕਾਰ ਦੇ ਵਣਜ ਵਿਭਾਗ ਵਲੋਂ 'ਵਣਜ ਹਫ਼ਤਾ' ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਹਰੇਕ ਜ਼ਿਲ੍ਹੇ ਵਿਚ ਨਿਰਯਾਤ ਤੇ ਉਤਪਾਦਨ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸੇ ਤਹਿਤ ਜ਼ਿਲ੍ਹਾ ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਨਾਲ ਸਬੰਧਤ ਉਦਯੋਗਪਤੀਆਂ ਤੇ ਨਿਰਯਾਤ ਕਰਨ ਵਾਲੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਐਕਸਪੋਰਟ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਅਜਿਹੀਆਂ ਇਕਾਈਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਛੋਟਾਂ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਗੁਰਚਰਨ ਅਰੋੜਾ, ਮੇਹੁਲ ਸ਼ਰਮਾ, ਅਮਿਤ ਕੁਮਾਰ, ਪ੍ਰਦੀਪ ਸ਼ਾਰਦਾ, ਸੌਰਵ ਤਨੇਜਾ, ਗੌਰਵ ਤਨੇਜਾ, ਰੋਹਿਤ ਮਿਧਾ, ਅਸ਼ੋਕ ਮਹੇ, ਅਨਿਲ ਕੁਮਾਰ ਜਸਵਾਲ, ਚਰਨਦੀਪ ਸਿੰਘ, ਓਮ ਪ੍ਰਕਾਸ਼ ਗੁਪਤਾ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਤੇ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਸਨ |
ਨਵਾਂਸ਼ਹਿਰ, 24 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਗੁਰਿਦਰਬੀਰ ਕੌਰ ਨੇ ਇੱਥੋਂ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਇਸ ਸਾਲ ਦੌਰਾਨ ਜ਼ਿਲ੍ਹੇ ਵਿਚ ਡੇਂਗੂ ਦੇ ਕੇਸਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਡੇਂਗੂ ...
ਮਜਾਰੀ/ਸਾਹਿਬਾ, 24 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪਹਿਲਾਂ ਕਿਸਾਨਾਂ ਤੇ ਹੁਣ ਕਿਰਤੀ ਵਰਗ ਦੇ ਸਹਿਕਾਰੀ ਸਭਾਵਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ | ਹਲਕਾ ਵਿਧਾਇਕ ਚੌ: ...
ਨਵਾਂਸ਼ਹਿਰ, 24 ਸਤੰਬਰ (ਹਰਵਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਉਪਰੰਤ ਆਪਣੀਆਂ ਮੰਗਾਂ ਸਬੰਧੀ ਸੀ.ਡੀ.ਪੀ.ਓ. ਨੂੰ ਕੇਂਦਰ ਤੇ ਪੰਜਾਬ ਸਰਕਾਰ ਨੇ ਨਾਂਅ ਮੰਗ ਪੱਤਰ ਸੌਂਪਿਆ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਦੀ ਅਸੈਸਮੈਂਟ ਕਰਨ ਪਹੁੰਚੀ ਕੇਂਦਰੀ ਟੀਮ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਹੈ | ...
ਮੁਕੰਦਪੁਰ, 24 ਸਤੰਬਰ (ਅਮਰੀਕ ਸਿੰਘ ਢੀਂਡਸਾ)-ਐੱਸ. ਐੱਮ. ਓ. ਡਾ. ਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਚ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਤੇ ਵਿਲੱਖਣ ਪਹਿਚਾਣ ਪੱਤਰ (ਯੂ. ਡੀ. ਆਈ. ਡੀ.) ਬਣਾਉਣ ਲਈ ਵਿਸ਼ੇਸ਼ ਮੁਹਿੰਮ ...
ਬੰਗਾ, 24 ਸਤੰਬਰ (ਕਰਮ ਲਧਾਣਾ)-ਸੀਟੂ, ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਮੀਟਿੰਗ ਬੰਗਾ ਵਿਖੇ ਹੋਈ, ਜਿਸ ਵਿਚ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ 'ਸਕੀਮ ਫਾਰ ਪ੍ਰਮੋਸ਼ਨ ਆਫ਼ ...
ਉਸਮਾਨਪੁਰ, 24 ਸਤੰਬਰ (ਮਝੂਰ)-ਪਿੰਡ ਦੁਪਾਲਪੁਰ ਸਥਿਤ ਬਹੁਮੰਤਵੀ ਖੇਤੀਬਾੜੀ ਸਭਾ ਦੁਪਾਲਪੁਰ ਦੇ ਹਿੱਸੇਦਾਰਾਂ ਦਾ ਆਮ ਇਜਲਾਸ 28 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਬੁਲਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਥੇ: ਅਮਰੀਕ ਸਿੰਘ ...
ਬਲਾਚੌਰ, 24 ਸਤੰਬਰ (ਸ਼ਾਮ ਸੁੰਦਰ ਮੀਲੂ)-ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 27 ਸਤੰਬਰ ਨੂੰ ਭਾਰਤ ਬੰਦ ਕਰਨ ਦੇ ਦਿੱਤੇ ਸੱਦੇ ਤਹਿਤ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੀ ਕਿਸਾਨ ...
ਬੰਗਾ, 24 ਸਤੰਬਰ (ਅਮਰੀਕ ਸਿੰਘ ਢੀਂਡਸਾ)-ਡਾ. ਜਗਦੀਸ਼ ਸਿੰਘ ਕਾਹਮਾ ਸਹਾਇਕ ਡਾਇਰੈਕਟਰ ਬਾਗਬਾਨੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਬਾਗਬਾਨੀ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਪਿੰਡ ਤਾਹਰਪੁਰ ਵਿਖੇ ਕਿਸਾਨ ...
ਟੱਪਰੀਆਂ ਖੁਰਦ/ਬਲਾਚੌਰ, 24 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ...
ਉਸਮਾਨਪੁਰ, 24 ਸਤੰਬਰ (ਮਝੂਰ)-ਉੱਘੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਸਮੂਹ ਗਰਾਮ ਪੰਚਾਇਤ ਪਿੰਡ ਸਵਾਜਪੁਰ, ਯੂਥ ਕਲੱਬ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ...
ਕਟਾਰੀਆਂ, 24 ਸਤੰਬਰ (ਨਵਜੋਤ ਸਿੰਘ ਜੱਖੂ)-ਰੁੱਖ ਕੁਦਰਤ ਦਾ ਅਨਮੋਲ ਖਜ਼ਾਨਾ ਹਨ | ਇਨ੍ਹਾਂ ਦੀ ਪੂਰੀ ਕਾਇਨਾਤ ਲਈ ਦੇਣ ਤਾਂ ਕਦੇ ਵੀ ਹੀ ਨਹੀਂ ਦਿੱਤੀ ਜਾ ਸਕਦੀ | ਉੱਧਰ ਵਧਦੀ ਆਬਾਦੀ ਦੇ ਵਿਕਾਸ ਨਾਲ ਸੜਕਾਂ ਦਾ ਵਿਕਾਸ ਵੀ ਅਤਿ ਜ਼ਰੂਰੀ ਬਣ ਚੁੱਕਾ ਹੈ | ਸੜਕਾਂ ਕਾਫ਼ੀ ...
ਕਾਠਗੜ੍ਹ, 24 ਸਤੰਬਰ (ਬਲਦੇਵ ਸਿੰਘ ਪਨੇਸਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨਵਾਂਸ਼ਹਿਰ ਵਲੋਂ ਪਿੰਡ ਮੋਹਣ ਮਾਜਰਾ ਦੇ ਗੁਰਦੁਆਰਾ ਸਿੰਘ ਸਭਾ ਦੀ ਖਸਤਾ ਹਾਲਤ ਨੂੰ ਦੇਖਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ...
ਉਸਮਾਨਪੁਰ, 24 ਸਤੰਬਰ (ਮਝੂਰ)-ਉਸਮਾਨਪੁਰ ਸਥਿਤ ਕਮਿਊਨਿਟੀ ਸੈਂਟਰ ਕਮ ਮੈਰਿਜ ਪੈਲੇਸ ਵਿਖੇ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈੱਲਫੇਅਰ ਨਵਾਂਸ਼ਹਿਰ ਵਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੁਆਰਾ ਚਲਾਏ ਜਾ ਰਹੇ ਪ੍ਰਾਜੈਕਟ ਅਧੀਨ ਏਡਜ਼ ਜਾਂਚ ਤੇ ...
ਨਵਾਂਸ਼ਹਿਰ, 24 ਸਤੰਬਰ (ਹਰਵਿੰਦਰ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਨੇ ਸੰਗਠਨਾਤਮਿਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਜੇਸ਼ ਕੁਮਾਰ ਚੈਂਬਰ ਨੂੰ ਆਮ ਆਦਮੀ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਇਮਾਨਦਾਰੀ ਨੂੰ ਦੇਖਦੇ ਹੋਏ ਨੂੰ ...
ਨਵਾਂਸ਼ਹਿਰ/ਰਾਹੋਂ, 24 ਸਤੰਬਰ (ਹਰਵਿੰਦਰ ਸਿੰਘ, ਬਲਵੀਰ ਸਿੰਘ ਰੂਬੀ)-ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ ਰਾਤ ਹਰ ਰੋਜ਼ ਮੀਟਿੰਗਾਂ ਕੀਤੀਆਂ ਜਾ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਵਿੱਤੀ ਸਾਲ 2021-22 ਦੌਰਾਨ ਯੋਗ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ, ਜਿਨ੍ਹਾਂ ਵਲੋਂ ਦਿਵਿਆਂਗਜਨ ਦੀ ਭਲਾਈ ਦੇ ਖੇਤਰ ...
ਭੱਦੀ, 24 ਸਤੰਬਰ (ਨਰੇਸ਼ ਧੌਲ)-ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕਰਜ਼ਾ ਮੁਆਫ਼ ਕਰਨ ਦੇ ਕੀਤੇ ਵਾਅਦੇ ਅਨੁਸਾਰ ਜਿੱਥੇ ਸਮੁੱਚੇ ਪੰਜਾਬ ਅੰਦਰ ਕਿਸਾਨ ਕਿਰਤੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਉੱਥੇ ਚੌਧਰੀ ਅਜੈ ਮੰਗੂਪੁਰ ਪੁੱਤਰ ਵਿਧਾਇਕ ਚੌਧਰੀ ਦਰਸ਼ਨ ਲਾਲ ...
ਭੱਦੀ, 24 ਸਤੰਬਰ (ਨਰੇਸ਼ ਧੌਲ)-ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਤੇ ਜ਼ਿਲ੍ਹਾ ਪ੍ਰਧਾਨ ਹੁਸਨ ਮਝੋਟ ਨੇ ਪਿੰਡ ਮਝੋਟ ਵਿਖੇ ਇਲਾਕਾ ਵਾਸੀਆਂ ਨਾਲ ਸਾਂਝੇ ਤੌਰ 'ਤੇ ਗੱਲ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵੇਂ ...
ਸੰਧਵਾਂ, 24 ਸਤੰਬਰ (ਪ੍ਰੇਮੀ ਸੰਧਵਾਂ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ. ਤਜਿੰਦਰ ਸ਼ਰਮਾ ਦੀ ਅਗਵਾਈ 'ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਾਰਟ ਮੁਕਾਬਲੇ ਕਰਵਾਏ ਗਏ | ਪਿ੍ੰ. ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਕੇਂਦਰੀ ਟੀਮ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਥਿਤ ਜ਼ਿਲ੍ਹਾ ਵੈਕਸੀਨ ਸਟੋਰ ਦੀ ਚੈਕਿੰਗ ਕੀਤੀ, ਜਿਸ ਦਾ ਮੁੱਖ ਮਕਸਦ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਵੈਕਸੀਨ ਦੇ ਸਹੀ ਰੱਖ-ਰਖਾਅ ਤੇ ਉਸ ਦੇ ਰਿਕਾਰਡ ਨੂੰ ਮਨਟੇਨ ...
ਸੰਧਵਾਂ, 24 ਸਤੰਬਰ (ਪ੍ਰੇਮੀ ਸੰਧਵਾਂ)-ਭਾਰਤੀ ਕਿਸਾਨ ਯੂਨੀਅਨ ਦੋਆਬਾ ਇਕਾਈ ਸੰਧਵਾਂ ਦੇ ਆਗੂ ਮੱਖਣ ਸਿੰਘ ਸੰਧੂ, ਜਗਦੇਵ ਸਿੰਘ ਕੰਦੋਲਾ, ਮਨਜੀਤ ਸਿੰਘ ਟਾਂਡੀ ਸੰਧੂ, ਬੂਟਾ ਸਿੰਘ ਸੰਧੂ ਤੇ ਸੁਰਿੰਦਰ ਸਿੰਘ ਮਾਨ ਆਦਿ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ...
ਔੜ, 24 ਸਤੰਬਰ (ਜਰਨੈਲ ਸਿੰਘ ਖੁਰਦ)-ਦੋਆਬਾ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾਂ ਤੇ ਅਮਰਜੀਤ ਸਿੰਘ ਬੁਰਜ ਜਨਰਲ ਸਕੱਤਰ ਦੀ ਸਾਂਝੀ ਅਗਵਾਈ ਹੇਠ ਪਿੰਡ ਜੁਲਾਹ ਮਾਜਰਾ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ...
ਬੰਗਾ, 24 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਬਲਾਕ ਬੰਗਾ ਦੀਆਂ ਵਰਕਰ ਹੈਲਪਰਾਂ ਨੇ ਝੰਡੇ ਤੇ ਮਾਟੋ ਲੈ ਕੇ ਬੰਗਾ 'ਚ ਧਰਨਾ ਦਿੱਤਾ | ਉਨ੍ਹਾਂ ਵਲੋਂ ਸੀ. ਡੀ. ਪੀ. ਓ ਰਾਹੀਂ ਮੰਗ ਪੱਤਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਭੇਜੇ ਗਏ | ...
ਮਕੰਦਪੁਰ, 24 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਰਕਾਰ ਦੀ ਬੇਜ਼ਮੀਨੇ ਖੇਤ ਮਜ਼ਦੂਰਾਂ ਦੀ ਪੱਚੀ ਹਜ਼ਾਰ ਤੱਕ ਦੀ ਕਰਜ਼ਾ ਮੁਆਫ਼ੀ ਖੇਤੀਬਾੜੀ ਸਭਾਵਾਂ ਦੇ ਕਰਮਚਾਰੀਆਂ ਦੀ ਗਲੇ ਦੀ ਹੱਡੀ ਬਣ ਚੁੱਕੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਵੀਹ ਅਗਸਤ ਨੂੰ ਇਨ੍ਹਾਂ ...
ਬੰਗਾ, 24 ਸਤੰਬਰ (ਕਰਮ ਲਧਾਣਾ)-ਬੀਤੇ ਦਿਨੀਂ ਪਏ ਮੀਂਹ ਕਾਰਨ ਸਰਕਾਰੀ ਹਾਈ ਸਕੂਲ ਗੁਣਾਚੌਰ ਦੀ ਜਿੱਥੇ ਚਾਰ ਦੀਵਾਰੀ ਢਹਿ ਗਈ, ਉਥੇ ਦਰੱਖਤ ਵੀ ਪੁੱਟੇ ਗਏ | ਮੁੱਖ ਅਧਿਆਪਕ ਅਮਨਪ੍ਰੀਤ ਸਿੰਘ ਜੌਹਰ ਨੇ ਇਸ ਸਬੰਧੀ ਪਿੰਡ ਦੀਆਂ ਸਮਾਜ ਸੇਵੀ ਸਖਸ਼ੀਅਤਾਂ ਨੂੰ ਬੁਲਾ ਕੇ ...
ਮੇਹਲੀ, 24 ਸਤੰਬਰ (ਸੰਦੀਪ ਸਿੰਘ)-ਪਿੰਡ ਬਾਹੜ-ਮਜ਼ਾਰਾ ਵਿਖੇ ਬੀਤੀ ਰਾਤ ਗੱਡੀਆਂ ਦੀ ਭੰਨਤੋੜ ਤੇ ਚੋਰੀ ਕਰਨ ਤਹਿਤ ਪੁਲਿਸ ਵਲੋਂ 7 ਨੌਜਵਾਨਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ | ਪਰਚੇ ਵਿਚ ਦਰਜ ਜਾਣਕਾਰੀ ਅਨੁਸਾਰ ਕਰਨਜੀਤ ਸਿੰਘ ਮੰਢਾਲੀ, ਬਲਜੀਤ ਸਿੰਘ ਮੰਢਾਲੀ, ...
ਉਸਮਾਨਪੁਰ, 24 ਸਤੰਬਰ (ਮਝੂਰ)-ਪਿੰਡ ਦੁਪਾਲਪੁਰ ਸਥਿਤ ਬਹੁਮੰਤਵੀ ਖੇਤੀਬਾੜੀ ਸਭਾ ਦੁਪਾਲਪੁਰ ਦੇ ਹਿੱਸੇਦਾਰਾਂ ਦਾ ਆਮ ਇਜਲਾਸ 28 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਬੁਲਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਥੇ: ਅਮਰੀਕ ਸਿੰਘ ...
ਨਵਾਂਸ਼ਹਿਰ, 24 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸਤਨਾਮ ਸਿੰਘ ਗੁਲ੍ਹਾਟੀ ਤੇ ਮੁਕੰਦ ਲਾਲ ਨੇ ਥਾਣਾ ਨਵਾਂਸ਼ਹਿਰ ਸਿਟੀ ਦੇ ਮੁਖੀ ਵਲੋਂ ਨਵਾਂਸ਼ਹਿਰ ਦੇ ਰੇਹੜੀ ਵਰਕਰਾਂ ਨੂੰ 25 ਤੇ 26 ਸਤੰਬਰ ਨੂੰ ਰੇਹੜੀਆਂ ...
ਬਲਾਚੌਰ, 24 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਬਿਜਲੀ ਘਰ ਬਲਾਚੌਰ ਵਿਖੇ 26 ਸਤੰਬਰ ਨੂੰ ਬਿਜਲੀ ਬਿੱਲਾਂ ਸੰਬੰਧੀ ਸ਼ਿਕਾਇਤਾਂ ਅਤੇ ਹੋਰ ਫੁੱਟਕਲ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਬਿਜਲੀ ਪੰਚਾਇਤ ਕੈਂਪ ਲਾਇਆ ਜਾ ਰਿਹਾ ਹੈ | ਇੰਜੀ: ਭਾਗ ਸਿੰਘ ਧਾਮੀ (ਬਜਰੂੜ) ਅਤੇ ...
ਮੇਹਲੀ, 24 ਸਤੰਬਰ (ਸੰਦੀਪ ਸਿੰਘ)-ਜੱਸੀ ਜਠੇਰਿਆਂ ਦਾ ਸ਼ਰਾਧ ਮੇਲਾ ਜੱਸੀ ਜਠੇਰਿਆਂ ਦੇ ਅਸਥਾਨ ਪਿੰਡ ਕੁਲਥਮ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਸੀ ਜਠੇਰੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ...
ਨਵਾਂਸ਼ਹਿਰ, 24 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹਾ ਵਪਾਰ ਮੰਡਲ ਨਵਾਂਸ਼ਹਿਰ ਤੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ 'ਤੇ ਜ਼ਿਲ੍ਹੇ ਦੀਆਂ ਦੁਕਾਨਾਂ ਤੇ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ | ...
ਸੰਧਵਾਂ, 24 ਸਤੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੀ ਦਸਵੀਂ ਜਮਾਤ ਦੀ ਵਿਦਿਆਥਣ ਗੁਰਪ੍ਰੀਤ ਕੌਰ ਫਰਾਲਾ ਵਲੋਂ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਵਿਚੋਂ ਜ਼ਿਲ੍ਹੇ 'ਚੋਂ ਪਹਿਲਾ ਤੇ ਪੰਜਾਬ ਵਿਚੋਂ 44ਵਾਂ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਕੋਵਿਡ-19 'ਤੇ ਕਾਬੂ ਪਾਉਣ ਤੇ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਕਰਨ ਲਈ ਸ਼ਹਿਰ ਤੇ ਪਿੰਡ ਪੱਧਰ 'ਤੇ 25 ਸਤੰਬਰ(ਸ਼ਨਿੱਚਰਵਾਰ) ਨੂੰ 80 ਤੋਂ ਵੱਧ ...
ਪੋਜੇਵਾਲ ਸਰਾਂ, 24 ਸਤੰਬਰ (ਨਵਾਂਗਰਾਈਾ)-ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੁਆਰਾ ਤਿੰਨ ਜਨਵਰੀ 2021 ਨੂੰ 8ਵੀਂ ਅਤੇ 10ਵੀਂ ਜਮਾਤ ਦੀ ਲਈ ਗਈ ਪੰਜਾਬ ਨਿਪੁੰਨਤਾ ਖੋਜ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੋਇਆ ਹੈ, ਜਿਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ...
ਰੱਤੇਵਾਲ, 24 ਸਤੰਬਰ (ਸੂਰਾਪੁਰੀ)-ਪਿੰਡ ਰੱਤੇਵਾਲ ਵਿਖੇ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਇਕ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਵਲੋਂ ਜੋ ਤਿੰਨ ਕਾਲੇ ...
ਨਵਾਂਸ਼ਹਿਰ, 24 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਅੱਜ ਇੱਥੇ ਜਨਤਕ ਜਥੇਬੰਦੀਆਂ ਨੇ 27 ਸਤੰਬਰ ਦੇ ਬੰਦ ਨੂੰ ਸਫਲ ਬਣਾਉਣ ਲਈ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਰਿਲਾਇੰਸ ਦੇ ਸੁਪਰ ਸਟੋਰ ਅੱਗੇ ਚੱਲਦੇ ਕਿਸਾਨੀ ਧਰਨੇ ਦੇ ਸਥਾਨ 'ਤੇ ਹੋਈ ਮੀਟਿੰਗ ਵਿਚ ...
ਰਾਹੋਂ, 24 ਸਤੰਬਰ (ਬਲਬੀਰ ਸਿੰਘ ਰੂਬੀ)-ਕਮਿਊਨਿਟੀ ਸਿਹਤ ਕੇਂਦਰ, ਰਾਹੋਂ ਵਿਖੇ ਉਪ ਨੈਸ਼ਨਲ ਟੀਕਾਕਰਨ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ ਵਿਚ ਤਾਇਨਾਤ ਸੁਪਰਵਾਈਜ਼ਰਾਂ ਤੇ ਵੈਕਸੀਨੇਟਰਾਂ ਨੂੰ ਸਿਖ਼ਲਾਈ ਦਿੱਤੀ ਗਈ | ਇਸ ਵਾਰ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX