ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਹੇ ਕਿ ਹਰਿਆਣਾ ਬਿਨਾਂ ਵੱਧ ਸਹਾਇਤਾ ਲਏ ਸਕਲ ਘਰੇਲੂ ਪ੍ਰਬੰਧਨ ਵਿਚ ਬਿਹਤਰ ਕਾਰਜ ਕਰ ਕੇ ਆਪਣੀ ਅਰਥਵਿਵਸਥਾ ਨੂੰ ਨਿਪੁੰਨਤਾ ਨਾਲ ਸੰਭਾਲ ਰਿਹਾ ਹੈ | ਸ੍ਰੀਮਤੀ ਸੀਤਾਰਮਣ ਨੇ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ | ਕੇਂਦਰੀ ਮੰਤਰੀ ਇੱਥੇ ਪ੍ਰਧਾਨ ਮ੍ਰੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 17 ਸਤੰਬਰ ਤੋਂ 7 ਅਕਤੂਬਰ ਤੱਕ ਆਯੋਜਿਤ ਕੀਤੇ ਜਾ ਰਹੇ ਸੇਵਾ ਸਮਰਪਣ ਪੋ੍ਰਗਰਾਮ ਵਿਚ ਹਿੱਸਾ ਲੈਣ ਪਹੁੰਚੀ ਸੀ | ਇਸ ਮੌਕੇ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਰਤਨ ਲਾਲ ਕਟਾਰੀਆ, ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਭਾਜਪਾ ਸੂਬਾ ਮਹਾ ਮੰਤਰੀ ਐਡਵੋਕੇਟ ਵੇਦਪਾਲ ਦੇ ਹੋਰ ਮੌਜੂਦ ਰਹੇ | ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਰਾਸ਼ਟਰ ਦੇ ਪ੍ਰਤੀ ਸਮਰਪਿਤ ਸੇਵਾਭਾਵ ਨਾਲ ਕਾਰਜ ਕਰ ਰਹੇ ਹਨ | ਇਸ ਲਈ ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਦਾ ਜਨਮਦਿਨ ਸੇਵਾ ਸਮਰਪਣ ਪੋ੍ਰਗਰਾਮ ਵਜੋਂ ਮਨਾਇਆ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਸਭਦਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਦੇ ਯਤਨ ਦੇ ਨਾਲ ਆਰਥਕ ਵਿਵਸਥਾ ਵਿਚ ਸੁਧਾਰ ਪੋ੍ਰਗ੍ਰਾਮ ਲਾਗੂ ਕੀਤੇ ਗਏ ਹਨ | ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਕੇਂਦਰ ਸਰਕਾਰ ਸਮਾਜ ਦੇ ਆਖੀਰੀ ਪਾਇਦਾਨ 'ਤੇ ਖੜ੍ਹੇ ਵਿਅਕਤੀ ਦੇ ਆਰਥਕ ਉਥਾਨ ਦੇ ਲਈ ਅਨੇਕ ਯੋਜਨਾਵਾਂ ਚਲਾ ਰਹੀ ਹੈ | ਇਨ੍ਹਾਂ ਯੋਜਨਾਵਾਂ ਨਾਲ ਹੇਠਲੇ ਵਰਗ ਦੇ ਲੋਕਾਂ ਨੂੰ ਆਪਣਾ ਕਾਰੋਬਾਰ ਚਲਾਉਣ ਦੇ ਲਈ ਕਰਜ਼ਾ ਦਿੱਤਾ ਜਾ ਰਿਹਾ ਹੈ | ਜਨ-ਧਨ ਖਾਤਿਆਂ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਵਿਚ ਡੀ.ਬੀ.ਟੀ ਰਾਹੀਂ ਅਨੇਕ ਯੋਜਨਾਵਾਂ ਦਾ ਲਾਭ ਗਰੀਬ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ | ਸਟੈਂਡਅੱਪ ਯੋਜਨਾ ਦੇ ਤਹਿਤ ਹਰ ਬੈਂਕ ਬ੍ਰਾਂਚ ਰਾਹੀਂ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਮਹਿਲਾ ਵਰਗ ਨੂੰ ਸਲਾਨਾ ਇਕ ਇਕ ਕਰਜ਼ਾ ਦਿੱਤੇ ਜਾਣ ਦੀ ਯੋਜਨਾ ਚਲਾਈ ਜਾ ਰਹੀ ਹੈ | ਇਸ ਤੋਂ ਇਲਾਵਾ, ਬੀ.ਪੀ.ਐਲ ਪਰਿਵਾਰਾਂ ਦੇ ਲਈ ਅਫੋਰਡੇਬਲ ਹਾਊਸਿੰਗ ਸਕੀਮ ਲਾਗੂ ਕੀਤੀ ਗਈ ਹੈ |
ਮੁੱਲਾਂਪੁਰ ਗਰੀਬਦਾਸ, 24 ਸਤੰਬਰ (ਦਿਲਬਰ ਸਿੰਘ ਖੈਰਪੁਰ)-ਦੇਸ਼ ਦੇ ਰਾਜਨੀਤਿਕ ਸਿਸਟਮ 'ਚ ਆਗੂਆਂ ਦੀ ਨਿੱਜਪ੍ਰਸਤੀ ਕਾਰਨ ਅੱਜ ਆਮ ਵਰਗ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਹੀਨਿਆਂਬੱਧੀ ਸੜਕਾਂ 'ਤੇ ਬੈਠਣਾ ਪੈ ਰਿਹਾ ਹੈ | ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਵਲੋਂ ਪ੍ਰੋ. ਰੁਪਿੰਦਰ ਤਿਵਾੜੀ ਆਈ.ਪੀ.ਆਰ ਹੇਅਰ ਪ੍ਰੋਫੈਸਰ ਪੀ.ਯੂ ਅਤੇ ਸ੍ਰੀਮਤੀ ਮਮਤਾ ਭਾਰਦਵਾਜ ਵਿਗਿਆਨੀ ਡੀ.ਐਸ.ਟੀ ਸੈਂਟਰ ਵਲੋਂ ਸਾਂਝੇ ਤੌਰ 'ਤੇ ਬੌਧਿਕ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਹ ਨਿਕਟ ਭਵਿੱਖ ਵਿਚ ਰਾਜਨੀਤੀ ਨਹੀਂ ਛੱਡ ਰਹੇ | ਵਰਣਨਯੋਗ ਹੈ ਕਿ ਰਾਓ ਇੰਦਰਜੀਤ ਸਿੰਘ ਦੇ ਪਿਤਾ ਰਾਓ ਬੀਰੇਂਦਰ ਸਿੰਘ ਜਿਨ੍ਹਾਂ ਵਿਸ਼ਾਲ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) - ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਰ-ਵਾਰ ਆਦੇਸ਼ਾਂ ਦੇ ਬਾਵਜੂਦ, ਪੰਜਾਬ ਸਰਕਾਰ ਦੇ ਅਫਸਰਾਂ ਵਲੋਂ ਮਾਨਸਾ ਦੇ ਪਿੰਡ ਫਫੜੇਭਾਈਕੇ ਦੇ ਪੀੜਤ ਦਲਿਤ ਪਰਿਵਾਰ ਨੂੰ ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਬ (ਪੀ.ਓ.ਏ) ਰੂਲਜ, 1995 ...
ਚੰਡੀਗੜ੍ਹ, 24 ਸਤੰਬਰ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਤੋਂ ਬਾਅਦ ਦੋ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ | ਅੱਜ ਆਏ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ) - ਚੰਡੀਗੜ੍ਹ ਦੇ ਐਡ-ਟੈੱਕ ਸਟਾਰਟ ਅੱਪ ਸਕੂਲ ਪੈਡ ਵਲੋਂ ਟਾਈ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਇੱਥੋਂ ਦੇ ਹਯਾਤ ਰਿਜੈਂਸ ਵਿਖੇ ''ਸਕੂਲ ਸਿੱਖਿਆ ਗੋਇੰਗ ਫ਼ਾਰਵਰਡ'' ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਕੀਤਾ | ਇਸ ...
ਚੰਡੀਗੜ੍ਹ, 24 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਤੇ ਸਮਾਜ ਸੇਵੀ ਐਚ.ਸੀ. ਅਰੋੜਾ ਨੇ ਅਦਾਕਾਰ ਅਕਸ਼ੈ ਕੁਮਾਰ ਤੇ ਡਾਲਰ ਕੰਪਨੀ ਨੂੰ ਇਨ੍ਹਾਂ ਦੇ ਇਕ ਟੀ.ਵੀ. ਵਿਗਿਆਪਨ 'ਚ ਕਥਿਤ ਤੌਰ 'ਤੇ ਅਸ਼ਲੀਲਤਾ, ਦੋਹਰੇ ਅਰਥ ਤੇ ਇਤਰਾਜ਼ਯੋਗ ...
ਚੰਡੀਗੜ੍ਹ, 24 ਸਤੰਬਰ (ਮਨਜੋਤ ਸਿੰਘ ਜੋਤ)- ਦਿਲ ਦੇ ਦੌਰੇ ਪ੍ਰਤੀ ਕੁੱਝ ਕਾਲਪਨਿਕ ਧਾਰਨਾਵਾਂ ਨੂੰ ਤੋੜਦਿਆਂ ਪੀ.ਜੀ.ਆਈ ਦੇ ਕਾਰਡੀਓਲੋਜੀ ਵਿਭਾਗ ਦੇ ਵਧੀਕ ਪ੍ਰੋਫੈਸਰ ਡਾ. ਸੌਰਭ ਮਹਿਰੋਤਰਾ ਨੇ ਮਰੀਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਵਿਚ ਇਹ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਐਸ.ਸੀ.ਐਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਸਬ ਡਵੀਜ਼ਨਲ ਅਧਿਕਾਰੀ (ਸਿਵਲ), ਅੰਬਾਲਾ ਕੈਂਟ, ਦਿਲਬਾਗ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮਹਾਂਨਿਰਦੇਸ਼ਕ ਅਤੇ ਸਕੱਤਰ ਵਿਜੈ ਸਿੰਘ ਦਹਿਆ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਕੌਮਾਂਤਰੀ ਗੀਤਾ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਐਮ.ਸੀ.ਐਮ ਡੀ.ਏ.ਵੀ ਕਾਲਜ ਸੈਕਟਰ 36 ਦੇ ਐਨ.ਐਸ.ਐਸ ਵਿਭਾਗ ਨੇ ਕਾਲਜ ਵਲੋਂ ਗੋਦ ਲਏ ਹੋਏ ਪਿੰਡ ਬਡਹੇੜੀ ਦੇ ਆਂਗਣਵਾੜੀ ਸੈਂਟਰ ਵਿਖੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ ਨਾਪਣ ਅਤੇ ਭਾਰ ਤੋਲਣ ਦੀ ਮੁਹਿੰਮ ਚਲਾਈ | ਕਾਲਜ ...
ਚੰਡੀਗੜ੍ਹ, 24 ਸਤੰਬਰ (ਬਿ੍ਜੇਂਦਰ) - ਸੈਕਟਰ 31 ਥਾਣਾ ਖੇਤਰ ਵਿਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਮੁੱਢਲੀ ਜਾਣਕਾਰੀ ਮੁਤਾਬਕ ਇਸ ਸਕੂਲੀ ਵਿਦਿਆਰਥਣ ਨਾਬਾਲਗਾ ਨਾਲ ਕਈ ਵਾਰ ਇਸ ਅਪਰਾਧ ਨੂੰ ਅੰਜਾਮ ਦਿੱਤਾ ਗਿਆ | ਇਸ ਦੇ ਚੱਲਦਿਆਂ ਉਹ 4 ...
ਚੰਡੀਗੜ੍ਹ, 24 ਸਤੰਬਰ (ਮਨਜੋਤ ਸਿੰਘ ਜੋਤ) - ਪੀ.ਜੀ.ਆਈ. ਵਲੋਂ ਸਾਰੇ ਵਿਭਾਗਾਂ ਦੀ ਓ.ਪੀ.ਡੀ. ਵਿਚ ਆਨਲਾਈਨ ਰਜਿਸਟਰੇਸ਼ਨ ਰਾਹੀਂ ਮਰੀਜ਼ਾਂ ਦੀ ਸੰਖਿਆ 30 ਤੋਂ ਵਧਾ ਕੇ 50 ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਦ ਕਿ ਨੇਤਰ ਵਿਗਿਆਨ, ਹੇਮਾਟੋਲੋਜੀ, ਪਲਮਨੋਲੋਜੀ ਅਤੇ ਇੰਟਰਨਲ ...
ਜਲੰਧਰ, 24 ਸਤੰਬਰ (ਅ. ਬ.)-ਸਾਲ 1972 ਤੋਂ ਲੈ ਕੇ ਹੁਣ ਤੱਕ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟਸ ਇਕ ਸਰਵੋਤਮ ਐਜੂਕੇਸ਼ਨਲ ਗਰੁੱਪ ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ, ਜਿਸ 'ਚ ਡੈਂਟਲ ਸਾਇੰਸ (ਬੀ.ਡੀ.ਐਸ.), ਨਰਸਿੰਗ (ਐਮ. ਐਸ. ਸੀ. /ਬੀ.ਐਸ.ਸੀ./ਪੋਸਟ ਬੇਸਿਕ/ ਜੀ. ਐਨ. ਐਮ), ਲਾਅ, ...
ਚੰਡੀਗੜ੍ਹ, 24 ਸਤੰਬਰ (ਔਜਲਾ) - ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਲੰਮੇ ਸਮੇਂ ਦਿੱਲੀ ਦੇ ਬਾਰਡਰ 'ਤੇ ਅੰਦੋਲਨ ਕਰ ਰਹੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ 'ਚ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੀ ਸ਼ਿੱਦਤ ਨਾਲ ਨਿੱਤਰੀ ਹੈ | ਯੂਨੀਅਨ ਦੀ ਸੂਬਾ ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਜਨ ਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਦੇ ਸੈਕਰੇਟਰੀ ਜਨਰਲ ਦਿਗਵਿਜੈ ਸਿੰਘ ਨੇ ਪ੍ਰਗਟਾਵਾ ਕੀਤਾ ਹੈ ਕਿ ਦੇਸ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ (ਤਾਊ) ਦਾ 42 ਫੁੱਟ ਉੱਚਾ ਇਕ ਹੋਰ ਬੁੱਤ ਹਰਿਆਣੇ ਦੇ ਨੂੰਹ ਇਲਾਕੇ ਵਿਚ ...
ਖਰੜ, 24 ਸਤੰਬਰ (ਜੰਡਪੁਰੀ)-ਮੁਲਾਜ਼ਮ ਯੂਨੀਅਨ ਪੰਜਾਬ ਸੀਟੂ, ਆਲ ਇੰਡੀਆ ਫੈਡਰੇਸ਼ਨ ਅਤੇ ਭਾਰਤ ਭਰ ਦੇ ਸਕੀਮ ਵਰਕਰਾਂ ਦੇ ਸੱਦੇ ਉੱਤੇ ਆਂਗਣਵਾੜੀ ਯੂਨੀਅਨ ਦੀ ਸੂਬਾਈ ਅਤੇ ਜ਼ਿਲ੍ਹਾ ਇਕਾਈ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸ. ...
ਚੰਡੀਗੜ੍ਹ, 24 ਸਤੰਬਰ (ਬਿ੍ਜੇਂਦਰ) - ਤੋਗਾਂ ਪਿੰਡ, ਮੁਹਾਲੀ ਵਸਨੀਕ ਅਕਸ਼ੇ ਕੁਮਾਰ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਇਕ ਮੁਲਾਜ਼ਮ ਨੂੰ ਆਪਣੀ ਗੱਡੀ ਨਾਲ ਟੱਕਰ ਮਾਰਨ ਨੂੰ ਲੈ ਕੇ ਸਰਕਾਰੀ ਕਰਮਚਾਰੀ ਦੀ ਡਿਊਟੀ ਵਿਚ ਵਿਘਨ ਪੈਦਾ ਕਰਨ, ਉਸ ਨੂੰ ਸੱਟ ਪਹੁੰਚਾਉਣ ਅਤੇ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ) - ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਸੰਗਠਨ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਤਿੰਨ ਮਹੱਤਵਪੂਰਨ ਅਹੁਦਿਆਂ ਦਾ ਐਲਾਨ ਕੀਤਾ ਹੈ | ਸ਼ੁੱਕਰਵਾਰ ਨੂੰ 'ਆਪ' ਚੰਡੀਗੜ੍ਹ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਸ. ਜਰਨੈਲ ...
ਚੰਡੀਗੜ੍ਹ, 24 ਸਤੰਬਰ (ਬਿ੍ਜੇਂਦਰ)- ਬੁੜੈਲ ਵਸਨੀਕ ਪਵਨ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਆਟੋ ਵਿਚ ਸਵਾਰ ਤਿੰਨ ਯਾਤਰੀਆਂ ਨੇ ਉਨ੍ਹਾਂ ਤੋਂ 3500/3600 ਰੁਪਏ ਅਤੇ ਕੁਝ ਦਸਤਾਵੇਜ਼ ਖੋਹ ਲਏ | ਸੈਕਟਰ 38/ਏ ਦੇ ਪਾਰਕ ਨੇੜੇ ਬੀਤੇ ਦਿਨ ਇਸ ਘਟਨਾ ਨੂੰ ਅੰਜਾਮ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਸੈਂਟਰ ਫ਼ਾਰ ਮੈਡੀਕਲ ਫਿਜ਼ਿਕਸ ਅਤੇ ਗੌਰਮਿੰਟ ਮੈਡੀਕਲ ਕਾਲਜ ਸੈਕਟਰ 32 ਦੇ ਸਹਿਯੋਗ ਨਾਲ 25 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2:30 ਵਜੇ ਤੱਕ ਸਟੂਡੈਂਟ ਸੈਂਟਰ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਹ ਨਿਕਟ ਭਵਿੱਖ ਵਿਚ ਰਾਜਨੀਤੀ ਨਹੀਂ ਛੱਡ ਰਹੇ | ਵਰਣਨਯੋਗ ਹੈ ਕਿ ਰਾਓ ਇੰਦਰਜੀਤ ਸਿੰਘ ਦੇ ਪਿਤਾ ਰਾਓ ਬੀਰੇਂਦਰ ਸਿੰਘ ਜਿਨ੍ਹਾਂ ਵਿਸ਼ਾਲ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਆਦਿਤਿਆ ਬਿਰਲਾ ਗਰੁੱਪ ਹਰਿਆਣਾ ਵਿਚ 1140 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ | ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਸਟੇਟ ਇੰਡਸਟੀਰੀਅਲ ਇੰਫ੍ਰਾਸਟਕਚਰ ਡਿਵੈਲਪਮੈਂਟ ਕਾਰਪੋਰੇਸ਼ਨ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਖ਼ਾਲੀ ਪਏ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੇਅਰਮੈਨ ਦਾ ਅਹੁਦਾ ਨਾ ਭਰਨ 'ਤੇ ਸੱਤਾਧਾਰੀ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ | ...
ਖਰੜ, 24 ਸਤੰਬਰ (ਜੰਡਪੁਰੀ)-ਆਲ ਇੰਡੀਆ ਤਿ੍ਣਮੂਲ ਕਾਂਗਰਸ ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਅਹੁਦੇ ਨਾਲ ਚੰਨੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਤੇ ...
ਮਾਜਰੀ, 24 ਸਤੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਪਿੰਡ ਫ਼ਤਿਹੇਪੁਰ ਦੇ ਵਸਨੀਕ ਹੈੱਡ ਕਾਂਸਟੇਬਲ ਸਤਵੀਰ ਸਿੰਘ ਰਾਠੌਰ (57) ਤਿ੍ਪਰਾ ਵਿਖੇ (ਬੰਗਲਾਦੇਸ਼ ਦੇ ਬਾਰਡਰ 'ਤੇ) ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ | ਇਸ ਸਬੰਧੀ ...
ਮਾਜਰੀ, 24 ਸਤੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਪਿੰਡ ਫ਼ਤਿਹੇਪੁਰ ਦੇ ਵਸਨੀਕ ਹੈੱਡ ਕਾਂਸਟੇਬਲ ਸਤਵੀਰ ਸਿੰਘ ਰਾਠੌਰ (57) ਤਿ੍ਪਰਾ ਵਿਖੇ (ਬੰਗਲਾਦੇਸ਼ ਦੇ ਬਾਰਡਰ 'ਤੇ) ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ | ਇਸ ਸਬੰਧੀ ...
ਖਰੜ, 24 ਸਤੰਬਰ (ਜੰਡਪੁਰੀ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਬਿਜਲੀ ਬੋੋਰਡ ਖਰੜ ਸਿਟੀ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 26 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਬਿਜਲੀ ਬੋਰਡ ਦੇ ਚੀਫ਼ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ) - ਲੰਘੇ ਦਿਨ ਮੁਹਾਲੀ ਵਿਚਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਲਗਪਗ ਦੋ ਮਹੀਨੇ ਤੋਂ ਬਾਅਦ ਸ਼ੁਰੂ ਹੋਈਆਂ ਕੌਮਾਂਤਰੀ ਉਡਾਣਾਂ ਦੇ ਪਹਿਲੇ ਦਿਨ ਹੀ ਦੁਬਈ ਨੂੰ ਜਾਣ ਵਾਲੇ ਯਾਤਰੀਆਂ ਨੂੰ ਉਸ ਸਮੇਂ ਭਾਰੀ ਖੱਜਲ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਅੱਜ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ 7 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕੀਤੇ ਗਏ | ਇਸ ਦੇ ਨਾਲ ਹੀ ਪਛਲੀਆਂ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਊਢੀ ਨੇੜੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ਪੁਆਧ ਹਲਕਾ ਮੁਹਾਲੀ ਵਲੋਂ ਜਾਰੀ ਲੜੀਵਾਰ ਭੁੱਖ ਹੜਤਾਲ ਦੇ ਅੱਜ 110ਵੇਂ ਦਿਨ ਪਿੰਡ ਚਿੱਲਾ ਦੀਆਂ ਬੀਬੀਆਂ ਭੁੱਖ ਹੜਤਾਲ 'ਤੇ ...
ਜ਼ੀਰਕਪੁਰ, 24 ਸਤੰਬਰ (ਅਵਤਾਰ ਸਿੰਘ)-ਬੀਤੀ ਰਾਤ ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਢਕੌਲੀ ਰੇਲਵੇ ਫਾਟਕ ਨੇੜੇ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਕਰੀਬ 31 ਸਾਲਾ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਦਿਨੇਸ਼ ਪੁੱਤਰ ਲਖਨ ਮੂਲ ਵਾਸੀ ਬਰੇਲੀ ਯੂ. ਪੀ. ਤੇ ਹਾਲ ...
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵਲੋਂ ਅੱਜ ਹਲਕਾ ਮੋਹਾਲੀ ਦੀ ਅਹਿਮ ਮੀਟਿੰਗ ਹਰਸੁਖਇੰਦਰ ...
ਜ਼ੀਰਕਪੁਰ, 24 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਬੀਤੀ ਦੇਰ ਰਾਤ ਇਕ ਕਾਰ ਚਾਲਕ ਖ਼ਿਲਾਫ਼ ਅਣਗਹਿਲੀ ਨਾਲ ਕਾਰ ਚਲਾ ਕੇ ਦੂਜੇ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਟਾਣਾ ਚੌਕੀ ਦੇ ...
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਦੇ ਪ੍ਰਾਈਵੇਟ ਸਕੂਲ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮਾਨਤਾ ਪ੍ਰਾਪਤ ਸਕੂਲ ਵੀ ਆਪਣੇ ਸਕੂਲ ਬੰਦ ਕਰਨਗੇ | ਇਨ੍ਹਾਂ ਵਿਚਾਰਾਂ ਦਾ ...
ਐੱਸ. ਏ. ਐੱਸ. ਨਗਰ, 24 ਸਤੰਬਰ (ਜਸਬੀਰ ਸਿੰਘ ਜੱਸੀ)-ਖ਼ਾਲਿਸਤਾਨ ਨਾਲ ਸਬੰਧਤ ਸਮੱਗਰੀ ਮਿਲਣ ਦੇ ਮਾਮਲੇ 'ਚ ਗਿ੍ਫ਼ਤਾਰ ਗੁਰਵਿੰਦਰ ਸਿੰਘ ਗੁੱਗੂ ਵਾਸੀ ਰਾਮਪੁਰ (ਖੰਨਾ) ਨੂੰ ਇੰਟੈਲੀਜੈਂਸ ਦੇ ਅਧਿਕਾਰੀਆਂ ਵਲੋਂ ਪਿਛਲੇ ਰਿਮਾਂਡ ਤੋਂ ਬਾਅਦ ਅੱਜ ਮੁੜ ਚੀਫ਼ ...
ਕੁਰਾਲੀ, 24 ਸਤੰਬਰ (ਹਰਪ੍ਰੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਕਮੇਟੀ ਦੇ ਐਗਜ਼ੇਕਟਿਵ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ਵਲੋਂ ਇਕ ਕੈਂਸਰ ਪੀੜਤ ਨੌਜਵਾਨ ਦੇ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਅਤੇ ਨਗਰ ਨਿਗਮ ਮੁਹਾਲੀ ਦੀ ਸਾਂਝੀ ਟੀਮ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਵੱਖ-ਵੱਖ ਦਫ਼ਤਰਾਂ 'ਚ ਡੇਂਗੂ ਵਿਰੋਧੀ ਚੈਕਿੰਗ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਕਾਂਗਰਸ 'ਚ ਪਿਛਲੇ ਲੰਮੇ ਸਮੇਂ ਤੋਂ ਕੁਰਸੀ ਲਈ ਚੱਲ ਰਹੇ ਕਾਟੋ-ਕਲੇਸ਼ ਅਤੇ ਹਾਲ ਹੀ 'ਚ ਅਚਾਨਕ ਸੂਬੇ ਦੇ ਮੁੱਖ ਮੰਤਰੀ ਦੇ ਬਦਲੇ ਜਾਣ ਮਗਰੋਂ ਸਰਕਾਰ 'ਚ ਜਾਰੀ ਉਥਲ-ਪੁਥਲ ਤੋਂ ਇਕ ਗੱਲ ਸਾਫ਼ ਹੋ ਗਈ ਹੈ ਕਿ ਦਿੱਲੀ ਦਰਬਾਰ ਦੇ ...
ਐੱਸ. ਏ. ਐੱਸ. ਨਗਰ, 24 ਸਤੰਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਕੁਲਾਰ ਉਰਫ਼ ਵਿੱਕੀ ਮਿੱਢੂ ਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਕਈ ਹੋਰ ਸ਼ਾਰਪ ਸ਼ੂਟਰਾਂ ਦੇ ਨਾਂਅ ਵੀ ਸਾਹਮਣੇ ਆਏ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ...
ਐੱਸ. ਏ. ਐੱਸ. ਨਗਰ, 24 ਸਤੰਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਕੁਲਾਰ ਉਰਫ਼ ਵਿੱਕੀ ਮਿੱਢੂ ਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਕਈ ਹੋਰ ਸ਼ਾਰਪ ਸ਼ੂਟਰਾਂ ਦੇ ਨਾਂਅ ਵੀ ਸਾਹਮਣੇ ਆਏ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਲੋਕਾਂ ਨੂੰ ਸਮਾਂਬੱਧ ਅਤੇ ਬਿਨਾਂ ਕਿਸੇ ਦਿੱਕਤ ਤੋਂ ਸਾਰੀਆਂ ਸਰਕਾਰੀ ਸੇਵਾਵਾਂ ਮਿਲਣੀਆਂ ਯਕੀਨੀ ਬਣਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਦਿ੍ੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡਿਪਟੀ ਕਮਿਸ਼ਨਰ ਮੁਹਾਲੀ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਥਾਪੇ ਗਏ ਜਨਰਲ ਸਕੱਤਰ ਜੋਗਿੰਦਰ ਪਾਲ ਢੀਂਗਰਾ ਦਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਵਲੋਂ ਉਚੇਚੇ ਤੌਰ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX