ਅਬੋਹਰ, 24 ਸਤੰਬਰ (ਕੁਲਦੀਪ ਸਿੰਘ ਸੰਧੂ/ਸੁਖਜੀਤ ਸਿੰਘ ਬਰਾੜ)-ਅਬੋਹਰ-ਹਨੂੰਮਾਨਗੜ੍ਹ ਬਾਈਪਾਸ 'ਤੇ ਸਥਿਤ ਸੈਲੀਬ੍ਰੇਸ਼ਨ ਪੈਲੇਸ ਨਜ਼ਦੀਕ ਅੱਜ ਕਾਰ ਤੇ ਛੋਟਾ ਹਾਥੀ (ਟੈਂਪੂ) ਦੀ ਆਹਮਣੋ-ਸਾਹਮਣੀ ਟੱਕਰ ਦਰਮਿਆਨ ਕਾਰ ਸਵਾਰ 1 ਨੌਜਵਾਨ ਤੇ ਛੋਟਾ ਹਾਥੀ 'ਚ ਸਵਾਰ 2 ਔਰਤਾਂ ਤੇ 1 ਵਿਅਕਤੀ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਗਈ ਜਦਕਿ ਛੋਟਾ ਹਾਥੀ 'ਚ ਸਵਾਰ ਦਰਜਨ ਭਰ ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਸਾਰੇ ਜ਼ਖਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਦਕਿ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁੱਤਿਆਂਵਾਲੀ ਤੇ ਫ਼ਤਿਹਪੁਰ ਮਣੀਆਵਾਲਾ ਪਿੰਡਾਂ ਤੋਂ ਦਰਜਨ ਭਰ ਨਰਮਾ ਚੁਗਾਈ ਵਾਲੇ ਮਜ਼ਦੂਰ ਛੋਟੇ ਹਾਥੀ 'ਤੇ ਸਵਾਰ ਹੋ ਕੇ ਸ੍ਰੀਗੰਗਾਨਗਰ ਜਾ ਰਹੇ ਸਨ | ਜਦੋਂ ਉਨ੍ਹਾਂ ਦਾ ਵਾਹਨ ਹਨੂਮਾਨਗੜ੍ਹ ਬਾਈਪਾਸ 'ਤੇ ਸਥਿਤ ਸੈਲੀਬ੍ਰੇਸ਼ਨ ਪੈਲੇਸ ਨਜ਼ਦੀਕ ਪਹੁੰਚਿਆ ਤਾਂ ਸੰਗਰੀਆਂ ਤੋਂ ਆ ਰਹੇ ਅਜੀਮਗੜ੍ਹ ਨਿਵਾਸੀ ਸੰਜੂ (22) ਪੁੱਤਰ ਵਿਨੋਦ ਕੁਮਾਰ ਦੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਦੌਰਾਨ ਸੰਜੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੋਟੇ ਹਾਥੀ 'ਚ ਸਵਾਰ ਰਾਮ ਸਿੰਘ (45), ਕੁਲਦੀਪ ਕੌਰ (60) ਤੇ ਛਿੰਦਰ ਕੌਰ (65) ਦੀ ਵੀ ਮੌਤ ਹੋ ਗਈ | ਹਾਦਸੇ 'ਚ ਛੋਟੇ ਹਾਥੀ 'ਚ ਸਵਾਰ ਬੱਚਿਆਂ ਤੇ ਔਰਤਾਂ ਸਮੇਤ 15 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ |
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਮੁਲਾਂਕਣ ਨੀਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ | ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ...
ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਸੂਬੇ 'ਚ ਵੱਖ-ਵੱਖ ਹਾਈਵੇ ਬਣਾਉਣ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਵਾਸਤੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਮੁਆਵਜ਼ੇ 'ਚ ਘੱਟ ਤੋਂ ਘੱਟ 100 ...
ਚੰਡੀਗੜ੍ਹ, 24 ਸਤੰਬਰ (ਬਿ੍ਜੇਂਦਰ ਗੌੜ)- ਚਰਨਜੀਤ ਸਿੰਘ ਚੰਨੀ ਦੇ ਮੱੁਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮਾਈਨਿੰਗ ਨੂੰ ਲੈ ਕੇ ਕੈਬਨਿਟ 'ਚ 20 ਸਤੰਬਰ ਨੂੰ ਲਏ ਗਏ ਆਦੇਸ਼ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ | ਮਹਾਦੇਵ ਇਨਕਲੇਵ ਪ੍ਰਾ. ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ | ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਭੋਲਾ ਸਿੰਘ ...
ਬਰਨਾਲਾ, 24 ਸਤੰਬਰ (ਰਾਜ ਪਨੇਸਰ)-ਕੋਰੋਨਾ ਮਹਾਂਮਾਰੀ ਕਾਰਨ ਪਈ ਆਰਥਿਕ ਤੰਗੀ ਦੇ ਚੱਲਦਿਆਂ ਪਿਉ-ਪੁੱਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਇਸ ਸਬੰਧੀ ਬੱਸ ਸਟੈਂਡ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ 482ਵੇਂ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਗੁਰਦੁਆਰਾ ਜਨਮ ਅਸਥਾਨ ਸ੍ਰੀ ...
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਅਧੀਨ ਪੈਂਦੇ ਪਿੰਡ ਸ਼ੇਖਫੱਤਾ ਵਿਖੇ ਇਕ ਵਿਅਕਤੀ ਵਲੋਂ ਸਿਰ 'ਤੇ ਡੰਡਾ ਮਾਰ ਕੇ ਬਜੁਰਗ ਦਾ ਕਤਲ ਕਰ ਦਿੱਤਾ ਗਿਆ ਹੈ | ਪੁਲਿਸ ਨੇ ਲਾਸ਼ ਕਬਜੇ 'ਚ ਲੈਣ ਤੋਂ ਬਾਅਦ ਕਾਤਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਤੇ ਦਾਖ਼ਲਿਆਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਰਲ ਹਾਈਕੋਰਟ ਵਿਚ ਕਾਰਵਾਈ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) - ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖ਼ਲ ਪਿੱਛੋਂ ਪੰਜਾਬ ਵਿਧਾਨ ਸਭਾ ਨੇ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ | ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) -ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਚ ਸੁਧਾਰ ਲਿਆਉਣ ਲਈ 29 ਤੇ 30 ਸਤੰਬਰ ਨੂੰ ਮਾਪੇ-ਅਧਿਆਪਕ ਮੀਟਿੰਗਾਂ ਕਰਨੇ ਦੇ ਨਿਰਦੇਸ਼ ਦਿੱਤੇ ਹਨ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) - ਸੂਬੇ 'ਚ ਕੋਰੋਨਾ ਕਾਰਨ ਅੱਜ ਕੋਈ ਮੌਤ ਨਹੀਂ ਹੋਈ ਜਦਕਿ 34 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ 23 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਠਾਨਕੋਟ ਤੋਂ 6, ਐਸ.ਏ.ਐਸ. ਨਗਰ ਤੋਂ 4, ਗੁਰਦਾਸਪੁਰ ਤੋਂ 3, ਫਿਰੋਜ਼ਪੁਰ, ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਦੇਸ਼ ਦੀ ਬਾਹਰੀ ਤੇ ਅੰਦਰੂਨੀ ਸੁਰੱਖਿਆ ਨੂੰ ਪ੍ਰਮੁੱਖ ਦੱਸਦਿਆਂ ਕਿਹਾ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਪਰ ਸੂਬੇ ਦੇ ਰਾਜਸੀ ...
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ, 9 ਅਕਤੂਬਰ ਨੂੰ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਤੇ ਭਗਵਾਨ ਵਾਲਮੀਕਿ ਜਯੰਤੀ ਦੇ ਮੱਦੇਨਜਰ ਬਸਪਾ ਦੀ ਸੂਬਾ ਪੱਧਰੀ ਮੰਥਨ ਮੀਟਿੰਗ 25 ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰੋਡਵੇਜ਼ ਪਨਬੱਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਦੇ ਸਮੂਹ ਬੱਸ ਅੱਡਿਆਂ ਵਿਖੇ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵਲੋਂ 'ਘਰ ਘਰ ਰੁਜ਼ਗਾਰ' ਪ੍ਰੋਗਰਾਮ ਰਾਹੀਂ ਸੂਬੇ ਦੇ ਢਾਈ (2.5) ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਦਾਅਵੇ ਦੀ ਅੰਕੜੇ ਅਤੇ ਤੱਥ ਪੇਸ਼ ...
ਜਲੰਧਰ, 24 ਸਤੰਬਰ (ਸ਼ਿਵ)- ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ) ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨਾਲ ਵਰਚੂਅਲ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਹੈ | ਇਹ ਮੀਟਿੰਗਾਂ ਸਾਰੇ 23 ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਲਹਿੰਦੇ ਪੰਜਾਬ 'ਚ ਮਾਂ ਬੋਲੀ ਪੰਜਾਬੀ ਨੂੰ ਉਸ ਦੇ ਬਣਦੇ ਕਾਨੂੰਨੀ ਅਧਿਕਾਰਾਂ ਤੋਂ ਵਾਂਝਾ ਰੱਖਣ ਦੇ ਵਿਰੋਧ 'ਚ 16 ਅਕਤੂਬਰ ਨੂੰ ਲਾਹੌਰ ਪ੍ਰੈਸ ਕਲੱਬ 'ਚ ਸੈਮੀਨਾਰ ਉਪਰੰਤ ...
ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨਾਂ ਵਲੋਂ ਰੇਲ ਆਵਾਜਾਈ ਠੱਪ ਕਰਨ ਤੇ ਸੜਕਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਪੰਜਾਬ ਅੰਦਰ ਵੀ ਕਿਸਾਨਾਂ ਵਲੋਂ 12 ਥਾਵਾਂ ...
ਧਨੌਲਾ, 24 ਸਤੰਬਰ (ਚੰਗਾਲ)-ਧਨੌਲਾ ਨੇੜਲੇ ਪਿੰਡ ਭੈਣੀ ਜੱਸਾ ਦੀ ਜੰਮਪਲ ਨਵਜੋਤ ਕੌਰ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਐਨ.ਐਸ.ਐਸ. ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਨਵਜੋਤ ਕੌਰ ਸੂਬੇ ਦੀ ਇਸ ਸਾਲ ਦੀ ਇਕਲੌਤੀ ਜੇਤੂ ਹੈ | ਨਵਜੋਤ ਕੌਰ ਦਾ ਜਨਮ ਪਿੰਡ ...
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਨੇ ਅੱਜ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਹੁਸ਼ਿਆਰਪੁਰ ਦੇ ਉੱਘੇ ਸਮਾਜ ਸੇਵਕ ਵਰਿੰਦਰ ਸਿੰਘ ਪ੍ਰਹਾਰ ਨੂੰ ਅੱਜ ਪਾਰਟੀ 'ਚ ਸ਼ਾਮਿਲ ਕਰਦਿਆਂ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਵਲੋਂ ...
ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ) -ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਆਪਣੀ ਰਿਹਾਇਸ਼ ਤੇ ਦਫ਼ਤਰ ਵਿਖੇ ਮੁੱਖ ਮੰਤਰੀ ਪੱਧਰ ਦੀਆਂ ਪ੍ਰਾਹੁਣਾਚਾਰੀ ਸੇਵਾਵਾਂ ਦੀ ਮੰਗ ਕੀਤੀ ਹੈ | ਉਪ-ਮੁੱਖ ਮੰਤਰੀ ਦੇ ਦਫ਼ਤਰ ਵਲੋਂ ਇਸ ਸਬੰਧੀ ਰਾਜ ਦੇ ਮੁੱਖ ਸਕੱਤਰ ਨੂੰ ...
ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਸਰਬੱਤ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਕਮੇਟੀ ਨੇ 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਨੂੰ ਕੌਮੀ ਵਿਸ਼ਵਾਸ-ਘਾਤ ਦਿਵਸ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)- ਕੇਂਦਰ ਸਰਕਾਰ ਨੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਮੌਤ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਭਾਰਤ 'ਚ ਸਾਧੂਆਂ ਦੀ ਸਭ ਤੋਂ ਵੱਡੀ ਸੰਸਥਾ ਦੇ ਪ੍ਰਧਾਨ ਗਿਰੀ ਦੀ ਲਾਸ਼ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)- ਸ਼ੇਅਰ ਬਾਜ਼ਾਰ 'ਚ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਵੀ ਤੇਜ਼ੀ ਦਾ ਦੌਰ ਰਿਹਾ | 30 ਸ਼ੇਅਰਾਂ 'ਤੇ ਅਧਾਧਿਤ ਬੀ.ਐਸ.ਈ. ਸੈਂਸੈਕਸ 163 ਅੰਕ ਉਪਰ ਹੁਣ ਤੱਕ ਦੇ ਰਿਕਾਰਡ ਪੱਧਰ 60,048 'ਤੇ ਬੰਦ ਹੋਇਆ | ਉੱਥੇ ਹੀ 50 ਸ਼ੇਅਰਾਂ ਵਾਲਾ ਨੈਸ਼ਨਲ ਸਟਾਕ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਭਾਰਤ 'ਚ ਬੀਤੇ 24 ਘੰਟਿਆਂ 'ਚ 31,382 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,35,94,803 ਹੋ ਗਈ ਹੈ, ਜਦੋਂ ਕਿ ਐਕਟਿਵ ਮਾਮਲੇ ਘੱਟ ਕੇ 3,00,162 ਹੋ ਗਏ ਹਨ, ਜੋ ਕਿ ਪਿਛਲੇ 188 ਦਿਨਾਂ 'ਚ ਸਭ ਤੋਂ ਘੱਟ ਹਨ | ਕੇਂਦਰੀ ਸਿਹਤ ...
ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ ਤੋਂ ਪਹਿਲਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬਾਈਡਨ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਉਹ ...
ਗਾਜ਼ੀਆਬਾਦ, 24 ਸਤੰਬਰ (ਏਜੰਸੀ)- ਕਿਸਾਨ ਅੰਦੋਲਨ ਦੇ ਸਮਰਥਨ ਲਈ ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਹੈ, ਪਰ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦਾ ਮੰਚ ਕਿਸੇ ਵੀ ਰਾਜਨੀਤਕ ਦਲ ਨਾਲ ਸਾਂਝਾ ਨਹੀਂ ਕੀਤਾ ...
ਨਿਊਯਾਰਕ, 24 ਸਤੰਬਰ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਚ ਅਮਰੀਕਾ ਤੇ ਫਰਾਂਸ ਦੇ 'ਬਹੁਤ ਮਜ਼ਬੂਤ ਹਿੱਤ' ਹਨ | ਹਾਲਾਂਕਿ ਉਨ੍ਹਾਂ ਦਿੱਲੀ ਤੇ ਪੈਰਿਸ ਵਿਚਾਲੇ ਭਵਿੱਖ ਦੇ ਪ੍ਰਮਾਣੂ ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਤਾਲਿਬਾਨ ਦਾ ਕਹਿਣਾ ਹੈ ਕਿ ਕੱਟੜਪੰਥੀ ਇਸਲਾਮੀ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਉਨ੍ਹਾਂ ਅਨੁਸਾਰ ਹੀ ਸਜ਼ਾ ਦਿੱਤੀ ਜਾਵੇਗੀ | ਇਸ 'ਚ ਸਿਰ ਕਲਮ ਕਰਨ ਤੋਂ ਲੈ ਕੇ ਫਾਂਸੀ ਤੱਕ ਦੀ ...
ਸੰਗਰੂਰ, 24 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਲਾੋ ਕੁਝ ਹੋਣਹਾਰ ਵਿਦਿਆਰਥਣਾਂ ਨੂੰ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਮੁਫ਼ਤ ਦਾਖਲਾ ਦਿੱਤਾ ਜਾ ਚੁੱਕਾ ਹੈ ਤੇ ਇਨ੍ਹਾਂ ਵਿਦਿਆਰਥਣਾਂ ਨੂੰ ਟਿਊਸ਼ਨ ਫ਼ੀਸ ਵੀ ਨਹੀਂ ਦੇਣੀ ...
ਧਰਮਗੜ੍ਹ, 24 ਸਤੰਬਰ (ਗੁਰਜੀਤ ਸਿੰਘ ਚਹਿਲ) -ਨੇੜਲੇ ਪਿੰਡ ਸਤੌਜ ਦੇ ਭਵਨੀਤ ਸਿੰਘ ਪੁੱਤਰ ਮਾਸਟਰ ਜਸਵੀਰ ਸਿੰਘ, ਜੋ ਕਿ ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ 5ਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਡੀ.ਡੀ. ਪੰਜਾਬੀ ਦੇ ਮਲਟੀਟੇਲੈਂਟ ਰਿਅਲਟੀ ਸੋਅ ਦੇ ਫਾਈਨਲ 'ਚ ਗਤਕਾ ...
ਕੁਡਾਲੌਰ, 24 ਸਤੰਬਰ (ਏਜੰਸੀ)- ਤਾਮਿਲਨਾਡੂ ਦੀ ਇਕ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ 2003 ਦੇ ਇਕ ਅਣਖ ਖਾਤਰ ਹੱਤਿਆ ਮਾਮਲੇ 'ਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਅਤੇ ਪੁਲਿਸ ਦੇ ਇਕ ਸਬ-ਇੰਸਪੈਕਟਰ ਤੇ ਇਕ ਸੇਵਾਮੁਕਤ ਡੀ.ਐਸ.ਪੀ. ਸਮੇਤ 12 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)- ਖੱਬੀਆਂ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ 27 ਸਤੰਬਰ ਨੂੰ ਕੇਂਦਰ ਦੇ 3 ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ (ਐਸ.ਕੇ.ਐਮ.) ਵਲੋਂ ਦਿੱਤੇ 'ਭਾਰਤ ਬੰਦ' ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ | ਸੀ.ਪੀ.ਆਈ., ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX