ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ) - ਮਾਲਵਾ ਖੇਤਰ 'ਚ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਨੂੰ ਆਪਣੀ ਪੱਕੀ ਪਕਾਈ ਫ਼ਸਲ ਵਾਹੁਣੀ ਪਈ, ਜਿਸ ਕਰਕੇ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇਸ ਦੇ ਨਾਲ ਆਉਂਦੇ ਸਮੇਂ ਵਿਚ ਮਜ਼ਦੂਰਾਂ ਨੂੰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ | ਕਿਸਾਨਾਂ ਅਤੇ ਮਜ਼ਦੂਰਾਂ ਦੀ ਇਸ ਵੱਡੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੀ ਲੀਡਰਸ਼ਿਪ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੈਮੋਰੰਡਮ ਦਿੱਤਾ ਗਿਆ | ਵਫ਼ਦ ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੀ ਲੀਡਰਸ਼ਿਪ ਅਤੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਪੰਜਾਬ ਦੇ ਆਗੂ ਹਾਜ਼ਰ ਰਹੇ | ਵਫ਼ਦ 'ਚ ਸ਼ਾਮਿਲ ਪਾਰਟੀ ਦੇ ਜਨਰਲ ਸਕੱਤਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਤੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਬਲਕਾਰ ਸਿੰਘ ਬਰਾੜ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਸਟੇਟ ਡੈਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼ਹਿਰੀ ਚਮਕੌਰ ਸਿੰਘ ਮਾਨ ਦੀ ਅਗਵਾਈ ਵਿਚ ਦਿੱਤੇ ਮੈਮੋਰੰਡਮ ਵਿਚ ਆਗੂਆਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਲਈ ਕਿਸਾਨਾਂ ਨੂੰ ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਹੋਏ ਵੱਡੇ ਨੁਕਸਾਨ ਦੀ ਕੁਝ ਰਾਹਤ ਮਿਲ ਸਕੇ , ਕਿਉਂਕਿ ਕੋਰੋਨਾ ਮਹਾਂਮਾਰੀ ਦੇ ਦੌਰ ਤੇ ਕਾਲੇ ਕਾਨੂੰਨਾਂ ਕਰਕੇ ਕਿਸਾਨ ਪਹਿਲਾਂ ਹੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਦੋਹਰੀ ਮਾਰ ਬਰਦਾਸ਼ਤ ਕਰਨ ਯੋਗ ਨਹੀਂ | ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਇਸਤਰੀ ਵਿੰਗ ਦੀ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ , ਸੀਨੀਅਰ ਆਗੂ ਸੁਖਦੇਵ ਸਿੰਘ ਚਹਿਲ, ਗੁਰਦੌਰ ਸਿੰਘ ਸੰਧੂ ਅਤੇ ਗੁਰਦੀਪ ਸਿੰਘ ਕੋਟਸ਼ਮੀਰ ਕੌਮੀ ਜਨਰਲ ਸਕੱਤਰ ਯੂਥ ਵਿੰਗ, ਡਾ. ਓਮ ਪ੍ਰਕਾਸ਼ ਪੈੱ੍ਰਸ ਸਕੱਤਰ, ਸੀਨੀਅਰ ਆਗੂ ਹਰਦਿਆਲ ਸਿੰਘ ਮਿੱਠੂ ਚਾਉਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਕਿਸਾਨ ਹਾਜ਼ਰ ਸਨ |
ਕਰਮਗੜ੍ਹ ਸੱਤ੍ਹਰਾਂ ਦੇ ਖੇਤਾਂ 'ਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ
ਬੱਲੂਆਣਾ, (ਗੁਰਨੈਬ ਸਾਜਨ) - ਭਾਵੇਂ ਕਿ ਪਿਛਲੇ ਦਿਨਾਂ ਦੌਰਾਨ ਖੇਤੀਬਾੜੀ ਅਧਿਕਾਰੀਆਂ ਨੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਸਨ, ਪਰ ਇਸ ਦੇ ਬਾਵਜੂਦ ਵੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਲਾਕ ਬਠਿੰਡਾ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਪੁੱਤਾਂ ਵਾਂਗੰੂ ਪਾਲੀ ਨਰਮੇ ਦੀ ਫ਼ਸਲ ਬਰਬਾਦ ਹੋਣ ਕਿਨਾਰੇ ਹੈ ਜਿਸ ਕਾਰਨ ਕਿਸਾਨਾਂ ਦੀਆਂ ਉਮੀਦਾਂ ਉੱਪਰ ਪਾਣੀ ਫਿਰ ਚੁੱਕਿਆ ਹੈ | ਇਸ ਸੰਬੰਧੀ ਬਠਿੰਡਾ ਦੇ ਪਿੰਡ ਕਰਮਗੜ੍ਹ ਸਤਰਾਂ ਦੇ ਕਿਸਾਨ ਸੁਖਜਿੰਦਰ ਸਿੰਘ, ਹਰਮਨ ਸਿੰਘ ਕਿਸਾਨ ਆਗੂ, ਅਮਰੀਕ ਸਿੰਘ ਪਿੰਡ ਇਕਾਈ ਪ੍ਰਧਾਨ ਨੇ ਦੱਸਿਆ ਕਿ ਬਲਾਕ ਬਠਿੰਡਾ ਦੇ ਪਿੰਡ ਕਰਮਗੜ੍ਹ ਸੱਤ੍ਹਰਾਂ ਦੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਦੇ ਹਮਲੇ ਦੀ ਲਪੇਟ ਵਿਚ ਆ ਚੁੱਕੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਖੇਤਾਂ ਵਿਚ ਜਾ ਕੇ ਦੇਖਦੇ ਹਾਂ ਤਾਂ ਨਰਮੇ ਦੀ ਭਰਵੀਂ ਫ਼ਸਲ ਸਾਹਮਣੇ ਦਿਖਾਈ ਦਿੰਦੀ ਹੈ ਪਰ ਜਦੋਂ ਖੇਤ ਵਿਚ ਵੜ ਕੇ ਫੁੱਲ ਗੁੱਡੀ ਜਾਂ ਟੀਂਡੇ ਤੋੜ ਕੇ ਦੇਖਿਆ ਜਾਂਦਾ ਹੈ ਤਾਂ ਗੁਲਾਬੀ ਸੁੰਡੀ ਤਕਰੀਬਨ ਹਰੇਕ ਨਰਮੇ ਦੇ ਟੀਂਡੇ ਵਿਚ ਦਿਖਾਈ ਦੇ ਰਹੀ ਹੈ | ਜਿਸ ਕਾਰਨ ਨਰਮੇ ਦਾ ਟੀਂਡਾ ਅੰਦਰੋਂ ਥੋਥਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਦੋਂ ਖੇਤੀਬਾੜੀ ਵਿਭਾਗ ਨੇ ਖੇਤਾਂ ਵਿਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੈਂਪ ਲਗਾਏ ਸਨ | ਉਸ ਸਮੇਂ ਬਲਾਕ ਬਠਿੰਡਾ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਬਹੁਤ ਘੱਟ ਹਮਲਾ ਸੀ | ਸਬੰਧਿਤ ਵਿਭਾਗ ਨੇ ਜੋ ਵੀ ਸਪਰੇਹਾਂ ਦੀ ਸਿਫ਼ਾਰਸ਼ ਕੀਤੀ ਕਿਸਾਨਾਂ ਨੇ ਉਹ ਕੀਤੀਆਂ ਗੁਲਾਬੀ ਸੁੰਡੀ ਦਾ ਹਮਲਾ ਰੁਕਣ ਦੀ ਬਜਾਏ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਸਭ ਨਰਮੇ ਦੇ ਮਾੜੇ ਬੀਜਾਂ ਕਾਰਨ ਵੀ ਹੋਇਆ ਹੈ | ਕਿਸਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਨੇ ਪੰਜ ਏਕੜ ਨਰਮਾ ਬੀਜਿਆ ਸੀ ਜੋ ਕਿ ਤਕਰੀਬਨ ਸਾਰਾ ਨਰਮਾ ਹੀ ਗੁਲਾਬੀ ਸੁੰਡੀ ਦੀ ਲਪੇਟ ਵਿਚ ਨਰਮੇ ਦੀ ਫ਼ਸਲ ਆ ਚੁੱਕੀ ਹੈ | ਕਿਸਾਨ ਕਿਸੇ ਤਰ੍ਹਾਂ ਦੀ ਸਪਰੇਹ ਦਾ ਖਰਚਾ ਨਾ ਕਰਨ ਕਿਉਂਕਿ ਉਨ੍ਹਾਂ ਸਪਰੇਹਾਂ ਦਾ ਗੁਲਾਬੀ ਸੁੰਡੀ ਉੱਪਰ ਕੋਈ ਅਸਰ ਨਹੀਂ ਹੋਣਾ | ਕਿਸਾਨ ਆਗੂ ਹਰਮਨ ਸਿੰਘ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਲਈ ਸਬੰਧਿਤ ਵਿਭਾਗ ਤੇ ਬਠਿੰਡਾ ਦੇ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਸੁਖਜੀਤ ਸਿੰਘ, ਕੇਵਲ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |
ਗੁਲਾਬਗੜ੍ਹ 'ਚ 500 ਏਕੜ ਨਰਮੇ ਦੀ ਫ਼ਸਲ 'ਤੇ ਸੁੰਡੀ ਦਾ ਹਮਲਾ
ਕੋਟਫੱਤਾ, (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲੇ੍ਹ ਦੇ ਨਾਲ ਲੱਗਦੇ ਪਿੰਡ ਗੁਲਾਬਗੜ੍ਹ 'ਚ ਵੀ ਗੁਲਾਬੀ ਸੰੁਡੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ | ਗੁਲਾਬਗੜ੍ਹ ਦੇ 1416 ਏਕੜ ਰਕਬੇ 'ਚੋਂ 500 ਏਕੜ ਦੇ ਕਰੀਬ ਬੀਜੇ ਨਰਮੇ ਉੱਪਰ ਗੁਲਾਬੀ ਸੁੰਡੀ ਨੇ ਇਸ ਤਰ੍ਹਾਂ ਨਾਲ ਹਮਲਾ ਕੀਤਾ ਹੈ ਕਿ ਦੇਖਣ ਨੂੰ ਨਰਮਾ ਹਰਾ ਅਤੇ ਟੀਂਡਿਆਂ ਨਾਲ ਲੱਦਿਆ ਦਿਖਾਈ ਦਿੰਦਾ ਹੈ, ਪਰ ਟੀਂਡੇ ਅੰਦਰ ਬੈਠੀ ਗੁਲਾਬੀ ਸੁੰਡੀ ਟੀਂਡੇ ਨੂੰ ਖਿੜਨ ਨਹੀਂ ਦਿੰਦੀ ਤੇ ਜੋ ਥੋੜ੍ਹਾ ਬਹੁਤਾ ਨਰਮਾ ਸੁੰਡੀ ਤਿਆਰ ਹੋਣ ਤੋਂ ਪਹਿਲਾਂ ਖਿੜ ਗਿਆ ਸੀ ਉਹ ਵੀ ਮੀਂਹ ਦੀ ਮਾਰ ਹੇਠ ਆ ਗਿਆ ਜਿਸ ਨੰੂ ਚੁਗਣ ਲਈ ਲਗਾਈ ਲੇਬਰ ਨੂੰ ਮਿਹਨਤ ਦੇ ਕੇ ਕਿਸਾਨਾਂ ਦੇ ਪੱਲੇ ਕੱਖ ਨਹੀਂ ਪੈਂਦਾ | ਕਿਸਾਨਾਂ ਦੀ ਮਹਿੰਗੇ ਭਾਅ ਤੇ ਜ਼ਮੀਨਾਂ 45-50 ਹਜ਼ਾਰ ਠੇਕੇ 'ਤੇ ਲੈ ਕੇ ਤੇ 25-30 ਹਜ਼ਾਰ ਉੱਪਰ ਖ਼ਰਚ ਕਰਕੇ ਬੀਜੀ ਫ਼ਸਲ ਜਿਥੇ ਪੂਰੀ ਤਰ੍ਹਾਂ ਤਬਾਹ ਹੋ ਗਈ ਉਥੇ ਗਰੀਬ ਮਿਹਨਤਕਸ਼ ਮਜ਼ਦੂਰ ਜੋ ਨਰਮਾ ਚੁਗ ਕੇ ਆਪਣੇ ਪਰਿਵਾਰ ਲਈ 6 ਮਹੀਨੇ ਦਾ ਰੋਟੀ ਦਾ ਜੁਗਾੜ ਕਰਦੇ ਸੀ ਉਸ ਤੋਂ ਵਾਂਝੇ ਹੋ ਗਏ | ਇਸ ਮੌਕੇ ਪਿੰਡ ਦੇ ਸਰਪੰਚ ਬੂਟਾ ਸਿੰਘ, ਸੰਧੂਰਾ ਸਿੰਘ ਨੰਬਰਦਾਰ 7 ਏਕੜ, ਗੁਰਚਰਨ ਸਿੰਘ ਡੇਢ ਏਕੜ, ਮਲਕੀਤ ਸਿੰਘ 2 ਏਕੜ, ਗੁਰਮੇਲ ਸਿੰਘ 5 ਏਕੜ, ਸੁਰਜੀਤ ਸਿੰਘ 4 ਏਕੜ,ਤੇਜਾ ਸਿੰਘ ਢਾਈ ਏਕੜ, ਗੁਰਪ੍ਰੀਤ ਸਿੰਘ ਪੰਚ 5 ਏਕੜ, ਅੰਮਿ੍ਤਪਾਲ ਸਿੰਘ 3 ਏਕੜ, ਸੁਰਜੀਤ ਸਿੰਘ ਪੁੱਤਰ ਧੰਨਾ ਸਿੰਘ ਸਾਢੇ 3 ਏਕੜ, ਸ਼ਿੰਦਰ ਸਿੰਘ 1 ਏਕੜ, ਹਰਜਿੰਦਰ ਸਿੰਘ ਸਾਢੇ 3 ਏਕੜ, ਵਰਿੰਦਰ ਸਿੰਘ 7 ਏਕੜ, ਗੁਰਮੇਲ ਸਿੰਘ ਢਾਈ ਏਕੜ, ਰਾਮ ਸਿੰਘ 7 ਏਕੜ, ਮਨਦੀਪ ਸਿੰਘ 3 ਏਕੜ, ਜਗਰੂਪ ਸਿੰਘ ਸਾਢੇ 5 ਏਕੜ, ਬੂਟਾ ਸਿੰਘ 8 ਏਕੜ, ਹਰਬੰਸ ਸਿੰਘ ਢਾਈ ਏਕੜ, ਜਗਜੀਤ ਸਿੰਘ 3, ਮੇਜਰ ਸਿੰਘ 3, ਸੁਖਦੀਪ ਸਿੰਘ 6, ਗੁਰਦੀਪ ਸਿੰਘ ਢਾਈ ਏਕੜ, ਸੁਦਾਗਰ ਸਿੰਘ ਢਾਈ ਏਕੜ, ਗੁਰਜੰਟ ਸਿੰਘ ਢਾਈ ਏਕੜ, ਸੁਖਪਾਲ ਸਿੰਘ 17 ਏਕੜ, ਬਾਬੂ ਸਿੰਘ 9, ਅਜੈਬ ਸਿੰਘ ਡੇਢ ਏਕੜ, ਨਿੱਕਾ ਸਿੰਘ 6 ਅਤੇ ਬਲਵੀਰ ਸਿੰਘ 1 ਏਕੜ ਨਰਮਾ ਪ੍ਰਭਾਵਿਤ ਹੋਇਆ | ਕਿਸਾਨਾਂ ਨੇ ਦੋਸ਼ ਲਾਇਆ ਕਿ ਖੇਤੀ ਮਹਿਕਮੇ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ | ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਬੀ ਟੀ ਕਾਟਨ ਬੀਜ ਵਿਚ ਵੱਡੀ ਠੱਗੀ ਵੱਜੀ ਹੈ ਜਿਸ ਨੰੂ ਦੇਖਦੇ ਹੋਏ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ |
ਗਹਿਰੀ ਭਾਗੀ ਵਿਖੇ ਵੀ ਗੁਲਾਬੀ ਸੁੰਡੀ ਨੇ ਤਬਾਹ ਕੀਤੀ ਨਰਮੇ ਦੀ ਫ਼ਸਲ
ਕੋਟਫੱਤਾ, (ਰਣਜੀਤ ਸਿੰਘ ਬੁੱਟਰ) - ਗਹਿਰੀ ਭਾਗੀ ਵਿਖੇ ਵੀ ਨਰਮੇ ਦੀ ਫ਼ਸਲ ਬਿਲਕੁਲ ਖ਼ਤਮ ਹੋ ਗਈ ਹੈ ਵੇਖਣ ਨੂੰ ਲੱਗ ਰਿਹਾ ਹੈ ਕਿ ਫ਼ਸਲ ਬਹੁਤ ਸੋਹਣੀ ਹੈ ਪਰ ਜਦੋਂ ਨਰਮੇ ਦੇ ਬੂਟੇ ਦੇ ਕੋਲ ਜਾ ਕੇ ਕੋਈ ਵੀ ਟੀਂਡਾ ਤੋੜ ਕੇ ਵੇਖਿਆ ਜਾਂਦਾ ਹੈ ਤਾਂ ਉਹ ਬਿਲਕੁਲ ਖ਼ਤਮ ਹੁੰਦਾ ਹੈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗਹਿਰੀ ਭਾਗੀ ਦੇ ਪ੍ਰੈੱਸ ਸਕੱਤਰ ਬੂਟਾ ਸਿੰਘ ਭੁੱਲਰ ਮਹਿੰਦਰ ਸਿੰਘ ਜਰਨਲ ਸਕੱਤਰ ਪ੍ਰਗਟ ਸਿੰਘ ਕਰਮਜੀਤ ਸਿੰਘ ਜਸਵੀਰ ਸਿੰਘ ਗਹਿਰੀ ਅਤੇ ਜਗਸੀਰ ਸਿੰਘ ਜੱਗਾ ਪਿੰਡ ਪ੍ਰਧਾਨ ਨੇ ਦੱਸਿਆ ਕਿ ਜੋਧਪੁਰ ਰੋਮਾਣਾ ਵਿਖੇ ਸ੍ਰੀ ਕਿ੍ਸ਼ਨਾ ਕਾਟਨ ਫ਼ੈਕਟਰੀ ਲੱਗੀ ਹੈ ਉਸ ਕਾਰਨ ਪਿਛਲੇ ਸਾਲ ਇਕੱਲੇ ਜੋਧਪੁਰ ਪਿੰਡ ਤੇ ਹਮਲਾ ਸੀ ਪਰ ਹੁਣ ਲਾਗਲੇ ਪਿੰਡਾਂ ਵਿਚ ਵੀ ਹੋ ਗਿਆ ਹੈ ਜੋ ਕਿਸਾਨਾਂ ਲਈ ਬਹੁਤ ਵੱਡੀ ਮੁਸੀਬਤ ਬਣ ਗਿਆ ਹੈ ਨਰਮੇ ਦੀ ਫ਼ਸਲ ਉਤੇ ਕਿਸਾਨ ਬਹੁਤ ਉਮੀਦਾਂ ਲਾਈ ਬੈਠੇ ਸਨ ਕਿਸੇ ਕੁੜੀ ਦਾ ਵਿਆਹ ਕਰਨਾ ਸੀ ਕਿਸੇ ਨੇ ਨਾਨਕ ਸ਼ੱਕ ਭਰਨੀ ਸੀ ਕੁੱਲ ਮਿਲਾ ਕੇ ਬਹੁਤ ਵੱਡੀਆਂ ਉਮੀਦਾਂ ਸਨ ਪਰ ਸਭ ਤੇ ਪਾਣੀ ਫਿਰ ਗਿਆ ਹੈ |ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਹਰ ਕਿਸਾਨ ਨੂੰ 60 ਹਜਾਰ ਰੁਪਏ ਪ੍ਰਤੀ ਏਕੜ ਅਤੇ ਹਰ ਮਜ਼ਦੂਰ ਨੂੰ 15 ਹਜਾਰ ਰੁਪਏ ਪ}ੀ ਆਦਮੀ ਨੂੰ ਕਣਕ ਬੀਜਣ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਕੁੱਝ ਰਾਹਤ ਮਿਲ ਸਕੇ ਅਤੇ ਜਲਦੀ ਤੋਂ ਜਲਦੀ ਨਰਮੇ ਵਾਲੇ ਖੇਤਾਂ ਦੀ ਗਿਰਦਾਵਰੀ ਵੀ ਕਰਵਾਈ ਜਾਵੇ | ਇਸ ਮੌਕੇ ਕਿਸਾਨ ਨੇਤਾਵਾਂ ਤੋਂ ਇਲਾਵਾ ਪਿੰਡ ਦੇ ਸਧਾਰਨ ਕਿਸਾਨ ਤੇ ਹੋਰ ਮੁਹਤਬਰ ਹਾਜ਼ਰ ਸਨ |
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਪਿੱਥੋ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਬਲੌਰ ਸਿੰਘ (55) ਪੁੱਤਰ ਸਾਧੂ ...
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)- ਨੇੜਲੇ ਪਿੰਡ ਸੁਖਲੱਧੀ ਦੇ ਇਕ ਨੌਜਵਾਨ ਜੋਗਿੰਦਰ ਸਿੰਘ ਪੁੱਤਰ ਮੈਗਲ ਸਿੰਘ ਦੀ ਅੱਜ ਪੰਜਾਬ ਨਾਲ ਲੱਗਦੀ ਹਰਿਆਣਾ ਸੂਬੇ ਦੀ ਹੱਦ ਵਿਚ ਚਿੱਟੇ ਦਾ ਟੀਕਾ ਲਾਉਣ ਸਮੇਂ ਅੱਧ ਵਿਚਕਾਰ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਸੰਗਤ ਮੰਡੀ, 24 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਨੰਦਗੜ੍ਹ ਦੀ ਪੁਲਿਸ ਵਲੋਂ ਪਿੰਡ ਰਾਏ ਕੇ ਕਲਾਂ ਨੇੜੇ ਇਕ ਕਾਰ ਸਵਾਰ ਨੂੰ ਢਾਈ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਰਾਜਪਾਲ ...
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)- ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਭਗਤਾ ਭਾਈਕਾ ਵਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆ ਦੀ ਯਾਦ ਵਿਚ ਚੌਥਾ ਕਬੱਡੀ ਟੂਰਨਾਮੈਂਟ ਕਰਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਾਮਪੁਰਾ ...
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ ਜ਼ਿਲ੍ਹੇ 'ਚ ਵੱਧ ਰਹੇ ਡੇਂਗੂ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਨਕ ਫ਼ਾਇਰ ਬਿ੍ਗੇਡ ਚੌਂਕ ਵਿਖੇ ਰੈਲੀ ਕੱਢੀ ਗਈ | ਬਠਿੰਡਾ ਦੇ ਸਿਵਲ ਸਰਜਨ ਡਾ: ਤੇਜਵੰਤ ...
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ ਦੇ ਹੰਸ ਨਗਰ ਵਿਖੇ ਇਕ ਹਫ਼ਤਾ ਪਹਿਲਾਂ ਹੋਈ ਮਾਰਕੁਟਾਈ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੁਆਰਾ ਥਾਣਾ ਕੈਨਾਲ ਕਾਲੋਨੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾਇਆ ਗਿਆ | ਪਰਿਵਾਰਿਕ ਮੈਂਬਰਾਂ ਤੇ ...
ਗੋਨਿਆਣਾ, 24 ਸਤੰਬਰ (ਲਛਮਣ ਦਾਸ ਗਰਗ) - ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਨਰਮਾ ਪੱਟੀ ਦੇ ਬਠਿੰਡਾ-ਮਾਨਸਾ ਜ਼ਿਲਿ੍ਹਆਂ 'ਚ ਨਰਮੇ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਜਿਸ 'ਚ ਖ਼ਾਸਕਰ ਉਨ੍ਹਾਂ ਕਿਸਾਨਾਂ ਦਾ ਜਿਨ੍ਹਾਂ ਨੇ ਜ਼ਮੀਨ ਠੇਕੇ ਉਪਰ ਲੈ ਕੇ ਨਰਮਾ ...
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ) - ਨਜ਼ਦੀਕੀ ਪਿੰਡ ਜਲਾਲ ਵਿਖੇ ਇਕ ਵਿਅਕਤੀ ਨੰੂ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੇ ਦੋਸ਼ ਤਹਿਤ ਸਥਾਨਕ ਪੁਲਿਸ ਸਟੇਸ਼ਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀ ਦੀ ਗਿ੍ਫ਼ਤਾਰ ਲਈ ਪੁਲਿਸ ਵਲੋਂ ...
ਬਠਿੰਡਾ, 24 ਸਤੰਬਰ (ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ ਨੇ ਆਪਣੇ ਪੈੱ੍ਰਸ ਬਿਆਨ 'ਚ ਦੱਸਿਆ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਪਾਲੀ ਜੋ ਕਿ ਅਮਰਪੁਰਾ ਬਸਤੀ ਨਿਵਾਸੀ ਹੈ | ...
ਸੰਗਤ ਮੰਡੀ, 24 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੱੁਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਨੇੜੇ ਕਾਰ ਸਵਾਰ ਪਿਉ ਪੁੱਤ ਨੂੰ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਪਥਰਾਲਾ ਦੇ ਹਵਲਦਾਰ ਜਗਸੀਰ ...
ਗੋਨਿਆਣਾ, 24 ਸਤੰਬਰ (ਲਛਮਣ ਦਾਸ ਗਰਗ) - ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਜੀਦਾ ਵਿਖੇ ਪਿਉ-ਪੁੱਤਰ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹੰਸਾਂ ਸਿੰਘ ਪੁੱਤਰ ਤਾਰਾ ਸਿੰਘ ਵਾਸੀ ...
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ) - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲੰਬੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਹਰ ਸਾਲ ਸਟੇਟ ਅਵਾਰਡ ਟੂ ਦਾ ਫ਼ਿਜ਼ੀਕਲ ਹੈਂਡੀਕੈਪਟ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨ੍ਹਾਂ ਵਲੋਂ ...
ਸੰਗਤ ਮੰਡੀ, 24 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਵੱਲੋਂ ਪਿੰਡ ਬਾਂਡੀ ਦੀ ਮੰਦਬੁੱਧੀ ਔਰਤ ਤੇ ਪਿੰਡ ਦੇ ਹੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਤੂੜੀ ਤੇ ਛਟੀਆਂ ਨੂੰ ਅੱਗ ਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਰਣਜੀਤ ...
ਜਲੰਧਰ, 24 ਸਤੰਬਰ (ਅ. ਬ)-ਮੈਕਸ ਹਸਪਤਾਲ ਵਿਚ ਵਰਲਡ ਹਾਰਟ ਡੇਅ ਮੌਕੇ ਡਾ. ਰੋਹਿਤ ਮੋਦੀ ਦੀ ਅਗਵਾਈ ਹੇਠ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ 26 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ | ਇਸ ਜਾਂਚ ਕੈਂਪ ਵਿਚ ਡਾਕਟਰੀ ਸਲਾਹ, ਲਿਪਿਡ ...
ਭੁੱਚੋ ਮੰਡੀ, 24 ਸਤੰਬਰ (ਪਰਵਿੰਦਰ ਸਿੰਘ ਜੌੜਾ) - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਹਵਾ ਵਿਚ ਲਟਕ ਗਿਆ ਹੈ | ਇਹ ਅਤਿ ਮਹੱਤਵਪੂਰਨ ਅਹੁਦਾ ਕਰੀਬ 2 ਮਹੀਨਿਆਂ ਤੋਂ ਖਾਲੀ ਪਿਆ ਹੋਣ ਕਾਰਨ ...
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ) - ਅੱਜ ਸਵੇਰੇ 8 ਵਜੇ ਦੇ ਕਰੀਬ ਸਥਾਨਕ ਥਾਣੇ ਨੇੜਿਓਾ ਸਿਵਲ ਹਸਪਤਾਲ ਵਿਚੋਂ ਪੱਤਰਕਾਰ ਰੋਮੀ ਯਾਦਵ ਦਾ ਸਪਲੈਂਡਰ ਮੋਟਰਸਾਈਕਲ ਨੰ.2961 ਚੋਰੀ ਹੋ ਜਾਣ ਦਾ ਸਮਾਚਾਰ ਹੈ | ਰੋਮੀ ਯਾਦਵ ਨੇ ਚੋਰੀ ਸਬੰਧੀ ਰਾਮਾਂ ਪੁਲਿਸ ਨੂੰ ਦਿੱਤੀ ...
ਭਾਈਰੂਪਾ, 24 ਸਤੰਬਰ (ਵਰਿੰਦਰ ਲੱਕੀ) - ਪੰਜਾਬ ਕਿਸਾਨ ਯੂਨੀਅਨ ਵਲੋਂ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਵਿੱਢੀ ਗਈ ਤਿਆਰੀ ਵਜੋਂ ਪੰਜਾਬ ਕਿਸਾਨ ਯੂਨੀਅਨ ਵਲੋਂ ਪਿੰਡ ਰਾਈਆ ਵਿਖੇ ਜ਼ਿਲ੍ਹਾ ਤੇ ਬਲਾਕ ਪੱਧਰੀ ਚੋਣ ਕਰਨ ਲਈ ਇਕ ਮੀਟਿੰਗ ਬੁਲਾਈ ਗਈ, ਜਿਸ 'ਚ ਯੂਨੀਅਨ ...
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- 27 ਸਤੰਬਰ ਨੂੰ ਭਾਰਤ ਬੰਦ ਸੱਦੇ ਨੂੰ ਪੂਰਨ ਸਮਰੱਥਨ ਦਿੰਦੇ ਹੋਏ ਦੋਧੀ ਯੂਨੀਅਨ ਦੁਆਰਾ ਬਠਿੰਡਾ ਦੇ ਬੀਬੀ ਵਾਲਾ ਰੋਡ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਦੁਆਰਾ ਸ਼ਹਿਰ ਅਤੇ ਪਿੰਡਾ ਵਿਚ ਕਿਸੇ ਵੀ ਘਰ ...
ਬਠਿੰਡਾ, 24 ਸਤੰਬਰ (ਅਵਤਾਰ ਸਿੰਘ) - ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਰਕਾਰੀ ਹਸਪਤਾਲ 'ਚ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਪੰ੍ਰਤੂ ਇਹ ਦਾਅਵੇ ਖੋਖਲੇ ਸਾਬਤ ਹੁੰਦੇ ਹੋਏ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ | ਬਠਿੰਡਾ ...
ਤਲਵੰਡੀ ਸਾਬੋ 24 ਸਤੰਬਰ (ਰਣਜੀਤ ਸਿੰਘ ਰਾਜੂ) - ਬਠਿੰਡਾ ਦਿਹਾਤੀ ਹਲਕੇ 'ਚ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਦੇ ਇਕ ਬਸਪਾ ਵਰਕਰ ਨੇ ਪਿੰਡ ਦੇ ਸਰਪੰਚ ਅਤੇ ਉਸ ਦੇ ਨਜ਼ਦੀਕੀਆਂ ਤੇ ਕਥਿਤ ਜਾਤੀਸੂਚਕ ਸ਼ਬਦ ਬੋਲਣ ਦੇ ਇਲਜਾਮ ਲਾਂਉਦਿਆਂ ਜਿਥੇ ਇਥੇ ਬਸਪਾ ਦੇ ਜ਼ਿਲ੍ਹਾ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਿਸ਼ਨ 2022 ਨੂੰ ਸਫਲ ਕਰਨ ਲਈ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਕੱਲ੍ਹ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਬਠਿੰਡਾ ਜ਼ਿਲੇ੍ਹ ਦੇ ਹਲਕਾ ਬਠਿੰਡਾ ਸ਼ਹਿਰੀ ਤੋਂ ਰਾਮਫਲ, ਕਸ਼ਮੀਰ ...
ਬਠਿੰਡਾ, 24 ਸਤੰਬਰ (ਵੀਰਪਾਲ ਸਿੰਘ)- ਸਥਾਨਕ ਗੋਨਿਆਣਾ ਰੋਡ 'ਤੇ ਵਿੱਤ ਮੰਤਰੀ ਦੇ ਦਫ਼ਤਰ ਦੇ ਉੱਪਰ ਤੀਸਰੀ ਮੰਜ਼ਿਲ 'ਤੇ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ ਦੀ ਇਮਾਰਤ ਵਿਚ ਅੱਗ ਲੱਗ ਜਾਣ 'ਤੇ 40 ਤੋਂ 50 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਪ੍ਰਾਪਤ ਕੀਤੀ ...
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ) - ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੁਆਰਾ 27 ਸਤੰਬਰ ਨੂੰ ਸ਼ਾਂਤਮਈ ਤਰੀਕੇ ਨਾਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੰੂ ਲੈ ਕੇ ਵੱਖ-ਵੱਖ ਕਿਸਾਨ ...
ਭੁੱਚੋ ਮੰਡੀ, 24 ਸਤੰਬਰ (ਪਰਵਿੰਦਰ ਸਿੰਘ ਜੌੜਾ) - ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਲਈ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਖੇਤੀਬਾੜੀ ਵਿਭਾਗ ਨੇ 24 ਘੰਟਿਆਂ ਅੰਦਰ ਫ਼ਸਲਾਂ ਦਾ ਜਾਇਜ਼ਾ ਲੈ ਕੇ ...
ਭਾਈਰੂਪਾ, 24 ਸਤੰਬਰ (ਵਰਿੰਦਰ ਲੱਕੀ) - ਥਾਣਾ ਦਿਆਲਪੁਰਾ ਭਾਈਕਾ ਪੁਲਿਸ ਨੇ ਪਿੰਡ ਜਲਾਲ ਦੇ ਇਕ ਬਾਸ਼ਿੰਦੇ ਤੇ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ | ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਮੰਦਰ ਸਿੰਘ ਉਰਫ਼ ...
ਬਠਿੰਡਾ, 24 ਸਤੰਬਰ (ਅਵਤਾਰ ਸਿੰਘ)- ਵਿਸ਼ਵ ਦਿਲ ਦਿਵਸ ਮੌਕੇ ਸਥਾਨਕ ਮੈਕਸ ਹਸਪਤਾਲ ਦੇ10 ਵੇਂ ਵਰ੍ਹੇਗੰਢ ਦੀ ਖ਼ੁਸ਼ੀ ਵਿਚ 26 ਸਤੰਬਰ ਦਿਨ ਐਤਵਾਰ ਨੂੰ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਵਿਚ ਦਿਲ ਦੇ ਰੋਗਾਂ ਦੀ ਡਾਕਟਰੀ ਮੁਫ਼ਤ ਸਲਾਹ, ਦਿਲ ਦੀ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਡਿਪਟੀ ਕਮਿਸ਼ਨਰ (ਜਰਨਲ) ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮੀਟਿੰਗ ਹੋਈ | ਇਸ ਦੌਰਾਨ ਉਨ੍ਹਾਂ ਵਲੋਂ ਅਧਿਕਾਰੀਆਂ ਨੂੰ ਝੋਨੇ ...
ਰਾਮਾਂ ਮੰਡੀ, 24 ਸਤੰਬਰ (ਅਮਰਜੀਤ ਸਿੰਘ ਲਹਿਰੀ) - ਸਥਾਨਕ ਸ਼ਹਿਰ ਦੇ ਕਮਾਲੂ ਰੋਡ 'ਤੇ ਗੈਸ ਗੋਦਾਮ ਵਾਲੇ ਇਲਾਕੇ 'ਚ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਨਾ ਹੋਣ ਕਾਰਨ ਲੋਕ ਸਰਕਾਰ ਵਲੋਂ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹੋਣ ਕਾਰਨ ਗੰਦੇ ਪਾਣੀ ਵਿਚ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ) - ਇਕ ਵਿਸ਼ੇਸ਼ ਪਲੇਸਮੈਂਟ ਮੁਹਿੰਮ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ 10 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਲੋਂ ਭਰਤੀ ਲਈ ਚੁਣਿਆ ਗਿਆ ਹੈ | ਕੰਪਨੀਆਂ ਨੇ ...
ਰਾਮਪੁਰਾ ਫੂਲ, 24 ਸਤੰਬਰ (ਨਰਪਿੰਦਰ ਧਾਲੀਵਾਲ) - ਸ਼ਹਿਰ ਦੇ ਜੌੜਾ ਰਿਜੌਰਟ ਵਿਖੇ ਵਿਸ਼ਾਲ ਮਹਿੰਦਰਾ ਕਿਸਾਨ ਮੇਲਾ ਮਨਾਇਆ ਗਿਆ, ਜਿਸ 'ਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਸਮੇਤ ਸੈਂਕੜੇ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਹ ਮੇਲਾ ਇਥੋਂ ਦੀ ਇੰਟਰਨੈਸ਼ਨਲ ...
ਭੁੱਚੋ ਮੰਡੀ, 24 ਸਤੰਬਰ (ਪਰਵਿੰਦਰ ਸਿੰਘ ਜੌੜਾ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਨਿਰਣਾਇਕ ਲੜਾਈ ਲੜ ਰਹੇ ਕਿਸਾਨਾਂ ਵਲੋਂ 27 ਸਤੰਬਰ ਦੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੀ ਸਫ਼ਲਤਾ ਦੀ ਤਿਆਰੀ ਲਈ ਭੁੱਚੋ ਮੰਡੀ ਅਤੇ ਨੇੜਲੇ ...
ਬਠਿੰਡਾ, 24 ਸਤੰਬਰ (ਅਵਤਾਰ ਸਿੰਘ) - ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਭਰ ਦੇ ਬੱਸ ਸਟੈਂਡਾਂ 'ਤੇ 2 ਘੰਟਿਆਂ ਲਈ ਬੰਦ ਦੀ ਕਾਲ ਕਾਰਨ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ...
ਰਾਮਾਂ ਮੰਡੀ, 24 ਸਤੰਬਰ (ਅਮਰਜੀਤ ਸਿੰਘ ਲਹਿਰੀ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਅਤੇ ਕਿਸਾਨ ਮਾਰੂ ਬਿੱਲਾਂ ਦੇ ਖਿਲਾਫ਼ ਮੋਟਰ ਸਾਈਕਲ ਰੈਲੀ ਕੱਢਕੇ ਰੋਸ ...
ਤਲਵੰਡੀ ਸਾਬੋ, 24 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ) - ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਲੋਂ ਡਾ: ਨੀਲਮ ਗਰੇਵਾਲ ਉੱਪ ਕੁਲਪਤੀ ਦੀ ਰਹਿਨੁਮਾਈ ਤੇ ਡਾ: ਪੁਸ਼ਪਿੰਦਰ ਸਿੰਘ ਔਲਖ ਪਰੋ: ਵਾਈਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX