ਆਗਰਾ, 24 ਸਤੰਬਰ (ਸ਼ੈਰੀ)-ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਨਾਲ ਸੰਬੰਧਿਤ ਪਟਿਆਲਾ ਰੰਗਮੰਚ ਵਲੋਂ ਹਿੰਦ ਕੀ ਚਾਦਰ ਤੇਗ ਬਹਾਦਰ ਨਾਟਕ ਆਗਰਾ ਦੇ ਸੁਰਸਦਨ ਹਾਲ ਵਿਚ ਮਿਤੀ 26 ਸਤੰਬਰ ਨੂੰ ਖੇਡਿਆ ਜਾ ਰਿਹਾ ਹੈ ਜੋ ਕਿ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਰਹੇਗਾ | ਇਹ ਜਾਣਕਾਰੀ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਦੇ ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਦੀ ਸ਼ਾਹਦਤ ਆਮ ਲੋਕਾਂ ਲਈ ਸੀ | ਇਹ ਹਿੰਦੁਸਤਾਨ 'ਤੇ ਬੜਾ ਵੱਡਾ ਪਰੋਪਕਾਰ ਹੈ | ਇਸ ਨਾਟਕ ਪਟਿਆਲਾ ਰੰਗਮੰਚ ਦੇ ਕਲਾਕਾਰਾਂ ਦੁਆਰਾ ਖੇਡਿਆ ਜਾਣਾ ਹੈ | ਇਸ ਮੌਕੇ ਬਾਬਾ ਜੀ ਨੇ ਗੁਰੂ ਜੀ ਦੇ ਜੀਵਨ ਅਤੇ ਪ੍ਰੋਗਰਾਮ ਬਾਰੇ ਇਕ ਕਿਤਾਬਚਾ ਵੀ ਜਾਰੀ ਕੀਤਾ | ਇਹ ਨਾਟਕ ਪੰਜਾਬੀ ਅਕੈਡਮੀ ਯੂ. ਪੀ ਤੇ ਆਗਰਾ ਵਿਕਾਸ ਸਮਿਤੀ ਦੇ ਸਹਿਯੋਗ ਨਾਲ ਖੇਡਿਆ ਜਾ ਰਿਹਾ ਹੈ | ਸੰਯੋਜਕ ਬੰਟੀ ਗਰੋਵਰ ਨੇ ਦੱਸਿਆ ਕਿ ਆਗਰਾ ਦੇ ਸਿੱਖ ਸਮਾਜ ਦਾ ਬੜਾ ਵੱਡਾ ਸਹਿਯੋਗ ਹੈ | ਵੀਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਹ ਇਸ ਨਾਟਕ ਨੂੰ ਦੇਖਣ ਲਈ ਲੋਕਾਂ ਨੂੰ ਪ੍ਰਵੇਸ਼ ਦਿੱਤਾ ਜਾਵੇਗਾ | ਇਸ ਮੌਕੇ 'ਤੇ ਕੰਵਲਦੀਪ ਸਿੰਘ, ਗੁਰਮੀਤ ਸੇਠੀ, ਉਪੇਂਦਰ ਸਿੰਘ ਲਵਲੀ, ਦਲਜੀਤ ਸਿੰਘ ਸੇਤੀਆ, ਹਰਪਾਲ ਸਿੰਘ, ਮਨਜੀਤ ਸਿੰਘ, ਬੌਬੀ ਬੇਦੀ, ਗਿਆਨੀ ਕੁਲਵਿੰਦਰ ਸਿੰਘ, ਮਾਸਟਰ ਗੁਰਨਾਮ ਸਿੰਘ ਤੇ ਰਾਜਦੀਪ ਗਰੋਵਰ ਮੌਜੂਦ ਸਨ |
ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਮਨਜਿੰਦਰ ਸਿੰਘ ਸਿਰਸਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਕੀਤੀ ਗਈ ਨਾਮਜ਼ਦਗੀ ਸਬੰਧੀ ਮਾਮਲੇ 'ਚ ਦਿੱਲੀ ਹਾਈ ਕੋਰਟ 'ਚ ਹੋਈ ਲੰਮੀ ਬਹਿਸ ਤੋਂ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਨੈਸ਼ਨਲ ਐਵੀਨਿਊ ਵਿਖੇ ਗੋਲੀ ਚਲਾ ਕੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਪੁਲਿਸ ਚੌਕੀ ਦਕੋਹਾ ਦੇ ਇੰਚਾਰਜ ਗੁਰਵਿੰਦਰ ਸਿੰਘ ...
ਨਵੀਂ ਦਿੱਲੀ, 24 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦਿੱਲੀ ਵਿਚ ਗੱਡੀਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ ਅਤੇ ਉਹ ਜਲਦੀ ਹੀ ਗੱਡੀਆਂ ਨੂੰ ਜਾਂਚ ਕਰਨ ਦੇ ਪ੍ਰਤੀ ਇਹ ਮੁਹਿੰਮ ਸੁਰੂ ...
ਨਵੀਂ ਦਿੱਲੀ 24 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਧੂ ਵਿਹਾਰ ਇਲਾਕੇ ਵਿਚ ਇਕ ਆਟੋ 'ਤੇ ਅਚਾਨਕ ਇਕ ਦਰੱਖਤ ਡਿੱਗ ਗਿਆ ਅਤੇ ਉਸ ਵਿਚ ਬੈਠੇ ਲੋਕ ਜ਼ਖ਼ਮੀ ਹੋ ਗਏ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪੁੱਜਦਾ ਕੀਤਾ | ਹਸਪਤਾਲ ਜਾ ਕੇ 5 ਸਾਲ ਦੇ ...
ਨਵੀਂ ਦਿੱਲੀ, 24 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਖਾਨਪੁਰ ਇਲਾਕੇ ਵਿਚ ਜੇ ਜੇ ਕਾਲੋਨੀ ਦੇ ਪਾਰਕ ਵਿਚ 3 ਬੱਚਿਆਂ ਨੂੰ ਕਰੰਟ ਲੱਗਣ 'ਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਨੂੰ ਮੁਢਲਾ ਇਲਾਜ ਕਰਕੇ ਘਰ ਭੇਜ ...
ਗੁਹਲਾ ਚੀਕਾ, 24 ਸਤੰਬਰ (ਓ.ਪੀ. ਸੈਣੀ)-ਜਾਪਾਨ 2021 'ਚ ਹੋਈਆਂ ਪੈਰਾ ਉਲੰਪਿਕ ਗੇਮਾਂ ਦੌਰਾਨ ਤੀਰ-ਅੰਦਾਜ਼ੀ 'ਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਹਰਵਿੰਦਰ ਸਿੰਘ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਵਿਆਹ ਕਰਨ ਤੋਂ ਬਾਅਦ ਗਹਿਣੇ ਆਦਿ ਲੁਟ ਕੇ ਫਰਾਰ ਹੋਣ ਵਾਲੀ ਦੁਲਹਣ ਅਤੇ ਉਸ ਦੇ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਜਦਕਿ ਤਿੰਨ ਹੋਰਨਾਂ ਦੀ ਭਾਲ ਜਾਰੀ ਹੈ | ਇਸ ਮਾਮਲੇ ਦੇ ...
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਨਗਰ ਪਾਲਿਕਾ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਝਾੜੂ ਚੁੱਕ ਕੇ ਜੋਰਦਾਰ ਮੁਜ਼ਾਹਰਾ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀ ਕਰਨ ਤਾਲ ਪਾਰਕ ...
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਦਿੱਤਿਆ ਚੌਟਾਲਾ ਨੇ ਨਗਰ ਪ੍ਰੀਸ਼ਦ ਦੇ ਦਫ਼ਤਰ ਭੇਡਾਂ ਦੇ ਇੱਜ਼ੜ ਚਰਾ ਕੇ ਰੋਸ ਦਾ ਮੁਜ਼ਾਹਰਾ ਕੀਤਾ | ਇਸ ਦੌਰਾਨ ਆਪਣੀ ਹੀ ...
ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ (ਜੀ. ਐਨ. ਜੀ.) ਸੰਤਪੁਰਾ ਦੇ ਸਮਾਜਿਕ ਕਾਰਜ ਵਿਭਾਗ, ਰਸਾਇਣ ਵਿਗਿਆਨ ਅਤੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਕਾਲਜ ਦੀ ਐਨ. ਐਸ. ਐਸ. ਯੂਨਿਟ ਦੇ ਸਹਿਯੋਗ ਨਾਲ ਹਫ਼ਤਾਵਾਰੀ ਸਮਾਜਿਕ ਵਾਤਾਵਰਨ ...
ਸ਼ਾਹਬਾਦ ਮਾਰਕੰਡਾ, 24 ਸਤੰਬਰ (ਅਵਤਾਰ ਸਿੰਘ)-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਸਮੇਂ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ ਅਤੇ ਮੰਡੀਆਂ ਵਿਚ ਜਰੂਰੀ ਸਹੂਲਤਾਂ ...
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮੀਂਹ ਨਾਲ ਨੁਕਸਾਨੀਆਂ ਗਈਆਂ ਸਾਉਣੀ ਦੀਆਂ ਫ਼ਸਲਾਂ ਦੇ ਮੁਅਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਦੀ ਮੰਗ ...
ਸ਼ਾਹਬਾਦ ਮਾਰਕੰਡਾ, 24 ਸਤੰਬਰ (ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਮੁਕੁਲ ਕੁਮਾਰ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਆਗਾਮੀ ਕਟਾਈ ਦੇ ਸੀਜਨ ਉਪਰੰਤ ਫਸਲਾਂ ਦੀ ਰਹਿੰਦ-ਖੂੰਹਦ ਅਵਸ਼ੇਸ਼ਾਂ ਨੂੰ ਸਾੜਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ...
ਡਡਵਿੰਡੀ, 24 ਸਤੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਇੰਜੀ. ਸਵਰਨ ਸਿੰਘ ਦੇ ਹੱਕ 'ਚ ਹੁਣ ਲੋਕ ਲਹਿਰ ਬਣਨ ਲੱਗੀ ਹੈ ਜੋ ਸ਼ੋ੍ਰਮਣੀ ਅਕਾਲੀ ਦਲ ਨੂੰ ਜਿੱਤ ਵੱਲ ਲੈ ...
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)-ਆਂਗਨਵਾੜੀ, ਆਸ਼ਾ ਤੇ ਮਿਡ ਡੇਅ ਮੀਲ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਰੋਜ਼ਾ ਸੰਕੇਤਿਕ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸਰਵ ...
ਘਨੌਲੀ, 24 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਪਿਛਲੇ 2 ਮਹੀਨੇ ਤੋਂ ਪਰਜਾਪੱਤ ਮੁਹੱਲੇ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰ ਨਾਲ ਰਹਿ ਰਹੀ ਨੌਜਵਾਨ ਪਰਵਾਸੀ ਲੜਕੀ ਸੋਨੀ ਕੁਮਾਰੀ (17) ਪੁੱਤਰੀ ਰਾਧੇ ਸ਼ਿਆਮ ਭੇਤਭਰੀ ਹਾਲਤ 'ਚ ਲਾਪਤਾ ਹੋ ਗਈ ਹੈ | ਇਸ ਸਬੰਧੀ ...
ਨੂਰਪੁਰ ਬੇਦੀ, 24 ਸਤੰਬਰ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਵਿਚ ਬੀਤੇ 2 ਦਿਨਾਂ ਤੋਂ ਲਗਾਤਾਰ ਪੈ ਰਹੀ ਜ਼ੋਰਦਾਰ ਬਾਰਿਸ਼ ਨੇ ਇਲਾਕੇ ਦੇ ਪਹਾੜੀਆਂ ਨਾਲ ਲੱਗਦੇ ਪਿੰਡਾਂ 'ਚ ਹੜ੍ਹਾਂ ਵਰਗੀ ਹਾਲਾਤ ਪੈਦਾ ਕਰ ਦਿੱਤੇ ਹਨ ਤੇ ਇਸ ਭਾਰੀ ਬਾਰਿਸ਼ ਨੇ ਇਲਾਕੇ ...
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਪਰਿਵਾਰ ਸਮੇਤ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX