ਜਲੰਧਰ, 24 ਸਤੰਬਰ (ਚੰਦੀਪ ਭੱਲਾ)- ਅੱਜ ਦਿੱਲੀ ਦੋ ਰੋਹਿਣੀ ਵਿਖੇ ਅਦਾਲਤੀ ਕੰਪੈਲਕਸ 'ਚ ਹੋਏ ਗੋਲੀਕਾਂਡ ਅਤੇ ਹੋਰ ਅਜਿਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਹੁਣ ਹੋਰ ਸ਼ਹਿਰਾਂ ਦੇ ਅਦਾਲਤੀ ਕੰਪਲੈਕਸਾਂ ਦੀ ਸੁਰੱਖਿਆ ਪ੍ਰਤੀ ਵੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਜਿਹੜੀ ਘਟਨਾ ਅੱਜ ਦਿੱਲੀ ਵਿਖੇ ਵਾਪਰੀ ਹੈ, ਉਹ ਕਿਸੇ ਵੀ ਸ਼ਹਿਰ ਦੇ ਅਦਾਲਤੀ ਕੰਪਲੈਕਸ 'ਚ ਵਾਪਰ ਸਕਦੀ ਹੈ ਤੇ ਇਸ ਨਾਲ ਜੂਡੀਸ਼ੀਅਲ ਅਧਿਕਾਰੀ, ਵਕੀਲਾਂ ਜਾਂ ਫਿਰ ਆਮ ਲੋਕਾਂ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਾਂ ਵੱਡਾ ਖ਼ਤਰਾ ਹੋ ਸਕਦਾ ਹੈ | ਦਿੱਲੀ 'ਚ ਹੋਈ ਇਸ ਘਟਨਾ ਤੋਂ ਬਾਅਦ ਅੱਜ ਜਦੋਂ ਜਲੰਧਰ ਦੇ ਅਦਾਲਤੀ ਕੰਪਲੈਕਸ ਦਾ ਦੌਰਾ ਕਰਕੇ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਕੱਤਰ ਸੰਦੀਪ ਸਿੰਘ ਸੰਘਾ, ਸੀਨੀਅਰ ਮੀਤ ਪ੍ਰਧਾਨ ਜਗਪਾਲ ਸਿੰਘ ਧੁੱਪੜ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਕਰਮਪਾਲ ਸਿੰਘ ਗਿੱਲ, ਸਾਬਕਾ ਸਕੱਤਰ ਰਾਜਬੀਰ ਸਿੰਘ, ਸੰਜੀਵ ਬਾਂਸਲ, ਅਨੁਜ ਬਾਂਸਲ, ਅਕੁੰਰ ਬਾਂਸਲ, ਬਾਰ ਐਸੋਸੀਏਸ਼ਨ ਦੀ ਸਹਾਇਕ ਸਕੱਤਰ ਸੰਗੀਤਾ ਸੋਨੀ ਪ੍ਰਵੀਨ ਬਾਲਾ, ਦਸ਼ਵਿੰਦਰ ਸਿੰਘ, ਜਤਿੰਦਰ ਅਰੋੜਾ, ਵਿਨੇ ਸ਼ਰਮਾ, ਅਸ਼ੋਕ ਸ਼ਰਮਾ ਆਦਿ ਨੇ ਕਿਹਾ ਕਿ ਦਿੱਲੀ ਦੇ ਰੋਹਿਣੀ ਅਦਾਲਤੀ ਕੰਪਲੈਕਸ 'ਚ ਹੋਈ ਇਹ ਘਟਨਾ ਇਕ ਮੰਦਭਾਗੀ ਘਟਨਾ ਹੈ, ਇਸ ਨਾਲ ਕਾਫ਼ੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਤੇ ਇਸ ਤੋਂ ਸਬਕ ਲੈ ਕੇ ਸਾਰੇ ਸ਼ਹਿਰਾਂ 'ਚ ਸਥਿਤ ਅਦਾਲਤੀ ਕੰਪਲੈਕਸਾਂ ਦੀ ਸੁਰੱਖਿਆ ਸਖ਼ਤ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਦਿੱਲੀ ਵਿਖੇ ਗੈਂਗਸਟਰਾਂ 'ਚ ਗੋਲੀਬਾਰੀ ਹੋਈ ਹੈ, ਇਸ ਤਰ੍ਹਾਂ ਦੀ ਘਟਨਾ ਨਾਲ ਕਿਸੇ ਵੇਲੇ ਵਕੀਲਾਂ ਨੂੰ ਵੀ ਖਤਰਾ ਹੈ ਸਕਦਾ ਹੈ | ਉਨ੍ਹਾਂ ਕਿਹਾ ਕਿ ਜਲੰਧਰ ਦੇ ਵੀ ਸਾਰੇ ਅਦਾਲਤੀ ਕੰਪਲੈਕਸ 'ਚ ਇਸ ਵੇਲੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਲੋੜ ਹੈ ਕਿਉਂਕਿ ਅਦਾਲਤੀ ਕੰਪਲੈਕਸ ਦੇ ਬਾਹਰ ਅਤੇ ਅੰਦਰ ਇਸ ਵੇਲੇ ਕੋਈ ਵੀ ਕੈਮਰੇ ਨਹੀਂ ਹਨ ਤੇ ਜਿਹੜੇ ਹੈ ਵੀ ਉਹ ਵੀ ਕੰਮ ਨਹੀਂ ਕਰ ਰਹੇ | ਇਸ ਤੋਂ ਇਲਾਵਾ ਅਦਾਲਤੀ ਕੰਪਲੈਕਸ ਦੇ ਮੁੱਖ ਗੇਟਾਂ 'ਤੇ ਵੀ ਸੁਰੱਖਿਆ ਲਈ ਪੁਲਿਸ ਕਰਮਚਾਰੀਆਂ ਦੇ ਕੈਬਿਨ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਅਜਿਹਾ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਵੀ ਵਾਧੂ ਵਿਅਕਤੀ ਜਿਸ ਦਾ ਕਿਸੇ ਵੀ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਅੰਦਰ ਨਾ ਜਾ ਸਕੇ | ਇਸ ਤੋਂ ਇਲਾਵਾ ਹਰ ਅੰਦਰ ਜਾਣ ਵਾਲੇ ਵਿਅਕਤੀ ਕੋਲ ਆਪਣੇ ਕੇਸ ਸਬੰਧੀ ਸਲਿੱਪ ਹੋਏ ਜਿਸ ਤਰ੍ਹਾਂ ਕਿ ਹਾਈਕੋਰਟ 'ਚ ਹੁੰਦਾ ਹੈ ਤੇ ਉਸ ਤੋਂ ਇਲਾਵਾ ਹੋਰ ਕੋਈ ਵਿਅਕਤੀ ਅੰਦਰ ਨਾ ਜਾ ਸਕੇ | ਇਸ ਤੋਂ ਇਲਾਵਾ ਅਦਾਲਤੀ ਕੰਪਲੈਕਸ 'ਚ ਪੁਲਿਸ ਸੁਰੱਖਿਆ ਵੀ ਵਧਾਈ ਜਾਣੀ ਚਾਹੀਦੀ ਹੈ | ਵਕੀਲਾਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਇਕ ਕੇਸ 'ਚ ਅਦਾਲਤੀ ਕੰਪਲੈਕਸ 'ਚ ਆਏ ਵਿਅਕਤੀ 'ਚ ਵਿਵਾਦ ਹੋ ਗਿਆ ਸੀ ਤੇ ਉਨ੍ਹਾਂ ਕੋਲ ਲਾਇਸੈਂਸੀ ਹਥਿਆਰ ਵੀ ਸਨ | ਇਸੇ ਤਰ੍ਹਾਂ ਪਹਿਲਾਂ ਵੀ ਅਦਾਲਤੀ ਕੰਪਲੈਕਸ ਦੇ ਵਿਹੜੇ ਅਜਿਹੇ ਕੁਝ ਵਿਵਾਦ ਹੋ ਚੁੱਕੇ ਹਨ | ਦਿੱਲੀ ਵਰਗੀ ਕੋਈ ਹੋਰ ਘਟਨਾ ਜਲੰਧਰ ਜਾਂ ਕਿਸੇ ਵੀ ਹੋਰ ਅਦਾਲਤੀ ਕੰਪਲੈਕਸ 'ਚ ਨਾ ਹੋਵੇ ਇਸ ਲਈ ਅਦਾਲਤੀ ਕੰਪਲੈਕਸਾਂ 'ਚ ਸਖਤ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਹਨ | ਸਾਰੇ ਵਕੀਲਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਉਹ ਜਲੰਧਰ ਅਦਾਲਤੀ ਕੰਪਲੈਕਸ ਦੀ ਸੁਰੱਖਿਆ ਵਧਾਏ ਜਾਣ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕਰਨਗੇ |
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)- ਪੰਜਾਬ ਰੋਡਵੇਜ਼ ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਜਲੰਧਰ ਬੱਸ ਸਟੈਂਡ ਵਿਖੇ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਚੌਕੀ ਦਕੋਹਾ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਕਦੀ ਤੇ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕੀਤਾ ...
ਜਲੰਧਰ, 24 ਸਤੰਬਰ (ਸ਼ਿਵ)- ਤਿੰਨ ਖੇਤੀ ਕਾਨੰੂਨਾਂ ਨੰੂ ਰੱਦ ਕਰਵਾਉਣ ਦੀ ਮੰਗ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਕਰਕੇ ਸ਼ਹਿਰ ਦੀਆਂ ਫੈਕਟਰੀਆਂ ਸੋਮਵਾਰ ਦੀ ਜਗ੍ਹਾ ਐਤਵਾਰ ਨੂੰ ਚਲਾਈਆਂ ਜਾਣਗੀਆਂ | ਫੋਕਲ ...
ਜਲੰਧਰ, 24 ਸਤੰਬਰ (ਸ਼ਿਵ)- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਵਿਚ ਜਿੱਥੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ ਤੇ ਬਾਅਦ ਵਿਚ ਉਨ੍ਹਾਂ ਵਲੋਂ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਸਾਰੇ ਮਾਮਲਿਆਂ ਨੂੰ ਠੰਢੇ ਬਸਤੇ ਵਿਚ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ) - ਭਾਣਜੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ ਦੇ ਕਮਰੇ 'ਚ 11 ਲੱਖ ਰੁਪਏ ਮੰਗਵਾਉਣ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਲੈਣ ਦੇ ਮਾਮਲੇ ਤਹਿਤ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਅਸ਼ਵਨੀ ਕੁਮਾਰ ਉਰਫ਼ ਅੱਛੀ ਪੁੱਤਰ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ) - ਘਰੇਲੂ ਗੈਸ ਸਿਲੰਡਰਾਂ 'ਚੋਂ ਗੈਸ ਕੱਢ ਕੇ ਵੇਚਣ ਵਾਲੇ ਇਕ ਵਿਅਕਤੀ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਰਾਜ ਕੁਮਾਰ ਪੁੱਤਰ ਚੰਦੇਸ਼ਵਰ ਸਾਹਾ ਵਾਸੀ ਤਾਰਾ ...
ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਭਾਰਤ ਨਗਰ ਵਿਖੇ ਸ਼ੁੱਕਰਵਾਰ ਨੂੰ ਬਿਜਲੀ ਦੀਆਂ ਵਧੇਰੇ ਸ਼ਕਤੀ ਵਾਲੀਆਂ ਤਾਰਾਂ ਨਾਲ ਇਕ ਟਰੱਕ ਦੇ ਟਕਰਾਉਣ ਕਾਰਨ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਘਰਾਂ 'ਚ ਬਿਜਲਈ ਉਪਕਰਨ ਸੜ ਗਏ | ਇਲਾਕਾ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ) - ਭਾਣਜੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ ਦੇ ਕਮਰੇ 'ਚ 11 ਲੱਖ ਰੁਪਏ ਮੰਗਵਾਉਣ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਲੈਣ ਦੇ ਮਾਮਲੇ ਤਹਿਤ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਅਸ਼ਵਨੀ ਕੁਮਾਰ ਉਰਫ਼ ਅੱਛੀ ਪੁੱਤਰ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ)- ਸੂਬੇ 'ਚ ਬੇਰੋਜ਼ਗਾਰੀ ਦਾ ਆਲਮ ਇਹ ਹੈ ਕਿ ਪੰਜਾਬ ਪੁਲਿਸ ਵਲੋਂ ਸਿਪਾਹੀ ਦੀ ਭਰਤੀ ਲਈ ਕੱਢੀਆਂ ਗਈਆਂ 4358 ਅਸਾਮੀਆਂ ਨੂੰ ਭਰਨ ਲਈ, ਭਰਤੀ ਹੋਣ ਦੇ ਚਾਹਵਾਨ 4 ਲੱਖ 70 ਹਜ਼ਾਰ ਨੌਜਵਾਨਾਂ ਨੇ ਅਰਜੀਆਂ ਦਿੱਤੀਆਂ ਹਨ | ਕੱਢੀਆਂ ਗਈਆਂ ...
ਜਲੰਧਰ, 24 ਸਤੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਵਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨ 'ਤੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਨੂੰ ਵਧਾਈ ਦੇਣ ਵਾਲੇ ਬੋਰਡ ਸ਼ਹਿਰ ਦੀਆਂ ਕਈ ਮੁੱਖ ਥਾਵਾਂ 'ਤੇ ਲਗਵਾਏ ਗਏ ਹਨ | ਨਿਗਮ ਵਲੋਂ ...
ਜਲੰਧਰ, 24 ਸਤੰਬਰ (ਹਰਵਿੰਦਰ ਸਿੰਘ ਫੁੱਲ)- ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਵਾਸਤੇ ਵਿੱਢੀ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੀ ਸਿਲਵਰ ਜੁਬਲੀ ਸਮਾਗਮ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਵਿਖੇ ਵਿਦਿਆਰਥੀਆਂ-ਨੌਜਵਾਨਾਂ ...
ਜਲੰਧਰ, 24 ਸਤੰਬਰ (ਸ਼ਿਵ)- ਨਗਰ ਨਿਗਮ ਦੀ ਵਿੱਤ ਅਤੇ ਠੇਕਾ ਸਬ ਕਮੇਟੀ ਨੇ 14 ਲੱਖ ਦੇ ਕਰੀਬ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਵਿਚ ਕਾਫ਼ੀ ਘੱਟ ਛੋਟ ਹੋਣ ਕਰਕੇ ਮਤੇ ਨੂੰ ਪਾਸ ਨਹੀਂ ਕੀਤਾ ਹੈ ਤੇ ਇਸ ਮਾਮਲੇ ਵਿਚ ਠੇਕੇਦਾਰ ਨੂੰ ਜ਼ਿਆਦਾ ਛੋਟ ਦੇਣ ਲਈ ਕਿਹਾ ਗਿਆ ਹੈ | ...
ਜਲੰਧਰ, 24 ਸਤੰਬਰ (ਸ਼ਿਵ)- ਨਿਗਮ ਦੀ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਕੇਂਦਰੀ ਹਲਕੇ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ ਦਿੱਤੀ ਹੈ | ਸ਼ਹਿਰ 'ਚ ਚੱਲ ਰਹੇ ਕੰਮਾਂ ਦੇ ਲਟਕਣ ਦੀਆਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਦੇ ਐਨ.ਐੱਸ.ਐੱਸ. ਵਿਭਾਗ ਵਲੋਂ ਐਨ.ਐੱਸ.ਐੱਸ. ਦਿਵਸ ਮਨਾਇਆ ਗਿਆ, ਜਿਸ ਵਿਚ ਕਾਲਜ ਨਵੀਆਂ ਵਿਦਿਆਰਥਣਾਂ ਨੂੰ ਨੈਸ਼ਨਲ ਸਰਵਿਸ ਸਕੀਮ ਬਾਰੇ ਜਾਗਰੂਕ ਕਰਵਾਉਣ ਲਈ ਇਕ ਸੈਮੀਨਾਰ ਕਰਵਾਇਆ ...
ਜਲੰਧਰ, 24 ਸਤੰਬਰ (ਸ਼ਿਵ)- ਸੱਤਾ ਤਬਦੀਲੀ ਤੋਂ ਬਾਅਦ ਮਾਡਲ ਟਾਊਨ ਦੀ ਇਕ ਗਲੀ ਬਾਹਰ ਲੱਗਾ ਨਾਜਾਇਜ਼ ਗੇਟ ਤਾਂ ਖੁੱਲ੍ਹ ਗਿਆ ਹੈ, ਪਰ ਨਿਗਮ ਪ੍ਰਸ਼ਾਸਨ ਨੇ ਕਦੇ ਵੀ ਗਲੀਆਂ ਦੇ ਬਾਹਰ ਲੱਗੇ ਗੇਟਾਂ ਦੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਹੈ ਤੇ ਹੀ ਉਨ੍ਹਾਂ ਕੋਲ ਕੋਈ ਫ਼ੀਸ ...
ਲਾਂਬੜਾ, 24 ਸਤੰਬਰ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਜੜਾ ਵਿਖੇ ਸਥਿਤ ਕਿ੍ਕਟ ਅਕੈਡਮੀ ਵਿਚ ਵੀਡੀਓ ਬਣਾਉਣ ਪਹੁੰਚੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਸਬੰਧੀ ਲਾਂਬੜਾ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਅਮਨ ਪੁੱਤਰ ਜੌਰਜ ਵਾਸੀ ...
ਜਲੰਧਰ, 24 ਸਤੰਬਰ (ਸ਼ਿਵ)- ਨਗਰ ਨਿਗਮ ਦੇ ਜਾਇਦਾਦ ਕਰ ਵਿਭਾਗ ਨੇ ਉਨ੍ਹਾਂ ਜਾਇਦਾਦਾਂ ਨੂੰ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਅਜੇ ਤੱਕ ਬਣਦਾ ਜਾਇਦਾਦ ਕਰ ਜਮਾਂ ਨਹੀਂ ਕਰਵਾਇਆ ਹੈ | ਇਨ੍ਹਾਂ 'ਚ ਜਾਇਦਾਦ ਕਰ ਵਿਭਾਗ ਦੀ ਟੀਮ ਨੇ ਜੇ.ਸੀ. ਅਨੀਤਾ ਦਰਸ਼ੀ ...
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ) -ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 50 ਹਜ਼ਾਰ ਤੋਂ ਵੱਧ ਕੋਵੀਸ਼ੀਲਡ ਟੀਕਿਆਂ ਦੀ ਹੋਰ ਸਪਲਾਈ ਆ ਰਹੀ ਹੈ | ਇਸ ਦੇ ਬਾਵਜੂਦ 29 ਸਤੰਬਰ ਤੱਕ ਟੀਕਾਕਰਨ ਦਾ ਕੰਮ ਨਹੀਂ ਹੋਵੇਗਾ | ਅਧਿਕਾਰੀਆਂ ਅਨੁਸਾਰ ਅੱਜ ਵੱਖ-ਵੱਖ ਟੀਕਾਕਰਨ ਕੇਂਦਰਾਂ ...
ਜਲੰਧਰ, 24 ਸਤੰਬਰ (ਸਟਾਫ ਰਿਪੋਰਟਰ)- ਜਲੰਧਰ ਛਾਉਣੀ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ 'ਚ ਨਾਜਾਇਜ਼ ਉਸਾਰੀਆਂ ਧੜਾ ਧੜ ਹੋ ਰਹੀਆਂ ਹਨ | ਇਹ ਉਸਾਰੀਆਂ ਨਿਯਮਾਂ ਨੂੰ ਛਿੱਕੇ ਟੰਗ ਕੇ ਏਨੀਆਂ ਬੇਤਰਤੀਬੀਆਂ ਤੇ ਗ਼ੈਰ ਯੋਜਨਾਬੰਦ ਢੰਗ ਨਾਲ ਹੋ ਰਹੀਆਂ ਹਨ ਕਿ ਇਨ੍ਹਾਂ ਨੇ ...
ਮਕਸੂਦਾਂ, 24 ਸਤੰਬਰ (ਸਤਿੰਦਰ ਪਾਲ ਸਿੰਘ)- ਸੋਢਲ ਰੋਡ ਸ਼ਿਵ ਨਗਰ ਵਿਖੇ ਘਰ ਅੱਗੇ ਖੜ੍ਹੇ ਮੋਟਰਸਾਈਕਲ ਨੂੰ ਚੋਰ ਚੋਰੀ ਕਰ ਲੈ ਗਿਆ ਤੇ ਘਟਨਾ ਕੈਮਰੇ 'ਚ ਕੈਦ ਹੋ ਗਈ | ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਬਾਹਰ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ ਤੇ ਇਕ ਮੁੰਡਾ ਲਾਲ ...
ਜਲੰਧਰ, 24 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰੀ ਇਕੱਤਰਤਾ ਸਿਮਰਨ ਕੰਪਲੈਕਸ, ਘਾਹ ਮੰਡੀ ਚੌਕ ਬਸਤੀ ਸ਼ੇਖ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ, ਪ੍ਰਧਾਨ ਹਰਭਜਨ ਸਿੰਘ ਨਾਹਲ ਅਤੇ ਮੀਤ ਪ੍ਰਧਾਨ ...
ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ 'ਚ ਇਕ ਬੈਠਕ ਲੰਮਾ ਪਿੰਡ ਚੌਕ ਲਾਗਲੇ ਆਪਣੇ ਦਫ਼ਤਰ 'ਚ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਪ੍ਰਧਾਨ ...
ਮਹਿਤਪੁਰ, 24 ਸਤੰਬਰ (ਮਿਹਰ ਸਿੰਘ ਰੰਧਾਵਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰਾਂ ਵਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਲੋੜਵੰਦਾਂ, ਮਰੀਜ਼ਾਂ ਤੇ ਗੁਰਦੁਆਰਿਆਂ ਨੂੰ ਮਾਲੀ ਮਦਦ ਦਿੱਤੀ ਜਾਂਦੀ ਹੈ | ਇਸ ਸਕੀਮ ਅਧੀਨ ਜਥੇ. ਬਲਦੇਵ ...
ਸ਼ਾਹਕੋਟ, 24 ਸਤੰਬਰ (ਸਚਦੇਵਾ)- ਸ਼ਾਹਕੋਟ ਦੀਆਂ ਸਵੈ-ਸੇਵੀ ਸੰਸਥਾਵਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 27 ਸਤੰਬਰ ਦੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਗਈ ਹੈ | ਗੱਲਬਾਤ ਕਰਦੇ ਹੋਏ ਲੋਕ ਭਲਾਈ ਸੁਸਾਇਟੀ ...
ਭੋਗਪੁਰ, 24 ਸਤੰਬਰ (ਕਮਲਜੀਤ ਸਿੰਘ ਡੱਲੀ)-ਪੀ ਏ ਯੂ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ ਨੇ ਪਿੰਡ ਸਿਕੰਦਰਪੁਰ ਵਿਖੇ ਮੱਕੀ ਵਿਚ ਫਾਲ ਆਰਮੀ ਵਾਰਮ ਦੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ | ਫਾਰਮ ਸਲਾਹਕਾਰ ਸੇਵਾ ਕੇਂਦਰ ਵਿਚ ਬਤੌਰ ਪ੍ਰਮੁੱਖ ਪਸਾਰ ਸਾਇੰਸਦਾਨ ...
ਮਕਸੂਦਾਂ, 24 ਸਤੰਬਰ (ਸਤਿੰਦਰ ਪਾਲ ਸਿੰਘ)- ਮਕਸੂਦਾਂ ਲਾਗੇ ਪਿੰਡ ਸੇਖੂ ਵਿਖੇ ਕਿਰਾਏਦਾਰ ਮਕਾਨ ਮਾਲਕ ਦੀ 16 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰ ਜਨਾਹ ਕਰਦਾ ਰਿਹਾ | ਪੀੜਤ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਉਸ ਦਾ ਘਰਵਾਲਾ ਨਹੀਂ ਹੈ ਤੇ ਉਹ ਮਿਹਨਤ ...
ਜਲੰਧਰ, 24 ਸਤੰਬਰ (ਸ਼ਿਵ)- ਸਲੇਮਪੁਰ ਮੁਸਲਮਾਨਾਂ ਇਲਾਕੇ 'ਚ ਇੰਪਰੂਵਮੈਂਟ ਟਰੱਸਟ ਦੀ ਕਰੋੜਾਂ ਰੁਪਏ ਦੀ ਬੀਬੀ ਭਾਨੀ ਕੰਪਲੈਕਸ ਫਲੈਟ ਸਕੀਮ ਪੂਰੀ ਤਰਾਂ ਨਾਲ ਫ਼ੇਲ੍ਹ ਹੋ ਚੁੱਕੀ ਹੈ ਤੇ ਹੁਣ ਇਸ ਸਕੀਮ ਦੇ ਫ਼ੇਲ੍ਹ ਹੋਣ ਨਾਲ ਜਿੱਥੇ ਇੰਪਰੂਵਮੈਂਟ ਟਰੱਸਟ ਨੂੰ ਲੱਖਾਂ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)- ਦੋਆਬਾ ਕਾਲਜ ਦੇ ਪਿ੍ੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਪਰਸਨੈਲਟੀ ਡਿਵੈਲਪਮੈਂਟ ਸੈਂਟਰ ਵਲੋਂ ਬੀ.ਕਾਮ ਦੇ 90 ਅਤੇ ਬੀ.ਬੀ.ਏ. ਦੇ 30 ਵਿਦਿਆਰਥੀਆਂ ਦੇ ਲਈ ਫੋਨੇਟਿਕਸ, ਪਬਲਿਕ ਸਪੀਕਿੰਗ ਅਤੇ ਟੇਬਲ ਮੈਸਰਜ਼ 'ਤੇ 2 ਦਿਨਾਂ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਲਾਅ ਕਾਲਜ ਵਲੋਂ 'ਭਾਰਤ ਵਿਚ ਪੜ੍ਹਾਈ ਦੇ ਦੌਰਾਨ ਕੈਨੇਡੀਅਨ ਬੈਰਿਸਟਰ ਅਤੇ ਸਾਲੀਸਿਟਰ ਕਿਵੇਂ ਬਣਿਆ ਜਾ ਸਕਦਾ ਹੈ' ਵਿਸ਼ਾ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਜਲੰਧਰ ਦੇ ਐਡਵੋਕੇਟ ਮਾਨਵ ਜਿੰਦਲ, ਜਿਨ੍ਹਾਂ ਨੂੰ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ) - ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਦੇ ਸਬੰਧ 'ਚ ਇਕ ਮੰਗ ਪੱਤਰ ਭੇਜਿਆ ਗਿਆ ਹੈ | ਇਸ 'ਚ ਕਿਹਾ ਗਿਆ ਹੈ ਕਿ ਹਰ ਆਸ਼ਾ ਵਰਕਰ, ਆਸ਼ਾ ਫੈਸੀਲੀਟੇਟਰ ਤੇ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਜ਼ਿਲ੍ਹਾ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਲਾਕ ਜਮਸ਼ੇਰ ਖਾਸ ਦੇ ਡਾਕਟਰਾਂ ਦੀ ਟੀਮ ਵਲੋਂ ਦਕੋਹਾ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਰਾਮਾ ਮੰਡੀ ਦੀ ਮੁੱਖ ਮਾਰਕੀਟ 'ਚ ਅੱਜ ਸ਼ਾਮ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਬਾਜ਼ਾਰ 'ਚ ਖਰੀਦਾਰੀ ਕਰਨ ਆਈ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਬਾਜ਼ਾਰ 'ਚ ਘੁੰਮਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX