-- ਬਲਵਿੰਦਰ ਸਿੰਘ ਧਾਲੀਵਾਲ--
ਮਾਨਸਾ, 24 ਸਤੰਬਰ - ਜ਼ਿਲ੍ਹੇ 'ਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਤੋਂ ਘਬਰਾਏ ਕਿਸਾਨ ਜਿੱਥੇ ਸਪਰੇਆਂ ਕਰਨ 'ਚ ਰੁੱਝੇ ਹੋਏ ਹਨ ਉੱਥੇ ਕਈ ਕਿਸਾਨਾਂ ਨੇ ਇਸ ਫ਼ਸਲ ਨੂੰ ਵਾਹ ਵੀ ਦਿੱਤਾ ਹੈ | ਭਾਵੇਂ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਹੁਕਮ ਜਾਰੀ ਕਰ ਕੇ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦੇਣ ਦੇ ਨਾਲ ਹੀ ਮਾਨਸਾ ਤੇ ਬਠਿੰਡਾ ਜ਼ਿਲ੍ਹੇ 'ਚ ਵਿਸ਼ੇਸ਼ ਤੌਰ 'ਤੇ ਮੁਫ਼ਤ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਲਈ ਵੀ ਕਿਹਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਦੋਸ਼ ਹੈ ਕਿ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਇਸ ਮੁੱਦੇ 'ਤੇ ਗੰਭੀਰਤਾ ਨਹੀਂ ਅਪਣਾ ਰਹੇ | ਇਸੇ ਦੌਰਾਨ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜੇ ਗਏ | ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਮੁਖ ਸਿੰਘ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਗਪਗ ਸਾਰੇ ਪਿੰਡਾਂ 'ਚ ਨਰਮੇ ਦੀ ਖੜ੍ਹੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਜਿਹਾ ਨਕਲੀ ਬੀਜਾਂ ਕਾਰਨ ਵਾਪਰਿਆ ਹੈ | ਜਥੇਬੰਦੀ ਨੇ ਮੰਗ ਉਠਾਈ ਕਿ ਬੀਜ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਖ਼ਰਾਬੇ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ | ਇਸ ਮੌਕੇ ਗੋਰਾ ਸਿੰਘ ਭੈਣੀ ਬਾਘਾ, ਪੰਜਾਬ ਸਿੰਘ ਤਲਵੰਡੀ ਅਕਲੀਆ, ਜਰਨੈਲ ਸਿੰਘ ਖਿਆਲਾ, ਜਸਵੰਤ ਸਿੰਘ ਜੋਗਾ, ਅੰਗਰੇਜ਼ ਸਿੰਘ ਨੰਗਲ ਕਲਾਂ, ਕੇਵਲ ਸਿੰਘ ਤੇ ਜਗਸੀਰ ਸਿੰਘ ਹੀਰੇਵਾਲਾ, ਜਗਤਾਰ ਸਿੰਘ ਸਹਾਰਨਾ, ਗੋਰਾ ਸਿੰਘ ਤਲਵੰਡੀ ਅਕਲੀਆ ਆਦਿ ਹਾਜ਼ਰ ਸਨ |
ਭਾਕਿਯੂ (ਕਾਦੀਆਂ) ਨੇ ਵੀ ਮੰਗ ਪੱਤਰ ਦਿੱਤਾ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਵੀ ਪੰਜਾਬ ਸਰਕਾਰ ਦੇ ਨਾਂਅ ਮੰਗ ਸਹਾਇਕ ਕਮਿਸ਼ਨਰ ਮਾਨਸਾ ਨੂੰ ਦਿੱਤਾ ਪੱਤਰ ਦਿੱਤਾ ਗਿਆ | ਯੂਨੀਅਨ ਨੇ ਮੰਗ ਕੀਤੀ ਕਿ ਨਰਮੇ 'ਤੇ ਗੁਲਾਬੀ ਸੁੰਡੀ ਦੇ ਵਧ ਪ੍ਰਕੋਪ ਕਾਰਨ ਹੋਏ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜ਼ਮੀਨ ਮਾਲਕ ਨੂੰ ਨਹੀਂ ਬਲਕਿ ਵਾਹੀਕਾਰ ਨੂੰ ਦਿੱਤਾ ਜਾਵੇ, ਨਰਮੇ ਦਾ ਬੀਜ ਤਿਆਰ ਕਰਨ ਵਾਲੀਆਂ ਕੰਪਨੀਆਂ ਦੀ ਪੜਤਾਲ ਕਰ ਕੇ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਨਾਲ ਹੀ ਹਰਜਾਨਾ ਦਿਵਾਇਆ ਜਾਵੇ, ਬੇਮੌਸਮੀ ਬਾਰਸ਼ਾਂ ਕਾਰਨ ਨੁਕਸਾਨੀਆਂ ਸਬਜ਼ੀਆਂ ਅਤੇ ਹਰਾ ਚਾਰੇ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ | ਮੰਗ ਪੱਤਰ ਦੇਣ ਮੌਕੇ ਹਰਦੇਵ ਸਿੰਘ ਕੋਟਧਰਮੂ, ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਜੱਗਰ ਸਿੰਘ ਰਾਏਪੁਰ, ਪਰਮਪ੍ਰੀਤ ਸਿੰਘ ਮਾਖੇਵਾਲਾ, ਪਰਮਜੀਤ ਸਿੰਘ ਗਾਗੋਵਾਲ, ਬਾਬੂ ਸਿੰਘ ਧਿੰਗੜ, ਰਾਮਪਾਲ ਸ਼ਰਮਾ, ਸਰਦੂਲ ਸਿੰਘ ਖਿਆਲਾ, ਮੱਲ ਸਿੰਘ ਕੋਟਧਰਮੂ, ਭੋਲਾ ਸਿੰਘ ਝੁਨੀਰ, ਜੋਗਿੰਦਰ ਸਿੰਘ, ਜਗਤਾਰ ਸਿੰਘ ਮਾਖੇਵਾਲਾ ਆਦਿ ਹਾਜ਼ਰ ਸਨ |
ਪੀੜਤ ਕਿਸਾਨਾਂ ਦੀ ਸਰਕਾਰ ਬਾਂਹ ਫੜੇ- ਅਰਸ਼ੀ
ਇਸੇ ਦੌਰਾਨ ਕੁੱਲ ਹਿੰਦ ਸਰਕਾਰ ਸਭਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੀੜਤ ਕਿਸਾਨਾਂ ਦੀ ਤੁਰੰਤ ਬਾਂਹ ਫੜੇ | ਇੱਥੇ ਜਾਰੀ ਪ੍ਰੈੱਸ ਬਿਆਨ 'ਚ ਕਾ. ਅਰਸ਼ੀ ਨੇ ਦੱਸਿਆ ਕਿ ਮਾਲਵਾ ਪੱਟੀ 'ਚ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਕਿ ਪੂਰੀ ਤਰ੍ਹਾਂ ਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ ਪੰਜਾਬ ਹਜ਼ਾਰ ਰੁਪਏ ਦਿੱਤਾ ਜਾਵੇ |
ਕਾਂਗਰਸ ਆਗੂ ਝੱਲਬੂਟੀ ਵਲੋਂ ਕਿਸਾਨਾਂ ਨੂੰ ਧਰਵਾਸਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਨੇ ਪਿੰਡ ਸਹਾਰਨਾ ਦੇ ਦੌਰੇ ਮੌਕੇ ਖੇਤਾਂ ਵਿੱਚ ਜਾ ਕੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਦੇਖਦਿਆਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਤੇ ਵਿੱਤ ਮੰਤਰੀ ਕੋਲ ਸਾਰਾ ਮਾਮਲਾ ਪਹੁੰਚਾ ਕੇ ਵਿਸ਼ੇਸ਼ ਮੁਆਵਜ਼ਾ ਦਿਵਾਉਣ ਦੇ ਉਪਰਾਲੇ ਕਰਨਗੇ | ਉਨ੍ਹਾਂ ਦੱਸਿਆ ਪੰਜਾਬ ਸਰਕਾਰ ਪਹਿਲਾਂ ਹੀ ਗਿਰਦਾਵਰੀ ਕਰਨ ਦੇ ਹੁਕਮ ਦੇ ਚੁੱਕੀ ਹੈ | ਇਸ ਮੌਕੇ ਅਮਰੀਕ ਸਿੰਘ ਸਰਪੰਚ, ਹਰਚਰਨ ਸਿੰਘ, ਰਾਜ ਸਿੰਘ, ਲਛਮਣ ਸਿੰਘ, ਦੀਦਾਰ ਸਿੰਘ, ਕਾਲਾ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਨਰਮੇ ਦੇ ਨੁਕਸਾਨ ਲਈ ਪੰਜਾਬ ਸਰਕਾਰ ਮੁਆਵਜ਼ਾ ਦੇਵੇ- ਭੂੰਦੜ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਨੇੜਲੇ ਪਿੰਡ ਰਾਏਪੁਰ ਵਿਖੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਖੇਤਾਂ ਦਾ ਦੌਰਾ ਕੀਤਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ, ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਨਕਲੀ ਬੀਜ ਅਤੇ ਨਕਲੀ ਸਪਰੇਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਕਿਸਾਨਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ | ਇਸ ਮੌਕੇ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਮਨਦੀਪ ਸਿੰਘ, ਜਤਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਚਹਿਲ ਆਦਿ ਹਾਜ਼ਰ ਸਨ |
ਬਰੇਟਾ ਖੇਤਰ 'ਚ ਵੀ ਗੁਲਾਬੀ ਸੰੁਡੀ ਨੇ ਨਰਮੇ ਦੀ ਫ਼ਸਲ 'ਚ ਦਿੱਤੀ ਦਸਤਕ
ਬਰੇਟਾ ਤੋਂ Ðਜੀਵਨ ਸ਼ਰਮਾ ਅਨੁਸਾਰ- ਇਸ ਖੇਤਰ 'ਚ ਵੀ ਗੁਲਾਬੀ ਸੁੰਡੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਪਿੰਡ ਗੋਬਿੰਦਪੁਰਾ ਵਿਖੇ ਨਰਮਾ ਉਤਪਾਦਕ ਕਿਸਾਨ ਕੁਲਦੀਪ ਸਿੰਘ ਪੁੱਤਰ ਰਾਮ ਕਿ੍ਸ਼ਨ ਸਿੰਘ ਦੇ 8 ਏਕੜ ਨਰਮੇ ਦੀ ਫ਼ਸਲ ਜੋ ਕਿ ਪੱਕ ਕੇ ਬਿਲਕੁਲ ਤਿਆਰ ਸੀ ਨੂੰ ਗੁਲਾਬੀ ਸੰੁਡੀ ਨੇ ਆਪਣੀ ਲਪੇਟ ਵਿੱਚ ਲੈ ਕੇ ਤਹਿਸ ਨਹਿਸ਼ ਕਰ ਦਿੱਤਾ ਹੈ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਕੀਟਨਾਸ਼ਕ ਦਵਾਈਆਂ ਦਾ ਵੀ ਗੁਲਾਬੀ ਸੰੁਡੀ ਤੇ ਕੋਈ ਅਸਰ ਨਹੀਂ ਹੋ ਰਿਹਾ, ਜਿਸ ਕਰ ਕੇ ਸਰਕਾਰ ਵੱਲੋਂ ਸਿਰਫ਼ ਕੀਟਨਾਸ਼ਕ ਦਵਾਈਆਂ ਮੁਫ਼ਤ ਦੇ ਕੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਮੰਗ ਕੀਤੀ ਕਿ ਗੁਲਾਬੀ ਸੰੁਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਪਾਵਰਕਾਮ ਮੰਡਲ ਦਫ਼ਤਰ ਮਾਨਸਾ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਧਰਨੇ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ...
ਮਾਨਸਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵਲੋਂ ਸਹਾਇਕ ਕਮਿਸ਼ਨਰ (ਜ) ਹਰਜਿੰਦਰ ਸਿੰਘ ਜੱਸਲ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜਿਆ ਗਿਆ | ਮੋਰਚੇ ਦੇ ਆਗੂ ਜਸਵਿੰਦਰ ਸਿੰਘ ਬਰੇ੍ਹ, ਗੁਰਪ੍ਰੀਤ ਸਰਾਂ ਨੇ ਦੱਸਿਆ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ) - ਸਥਾਨਕ ਸ਼ਹਿਰ ਦੇ ਸਿਲਵਰ ਸਿਟੀ ਦੇ ਬਾਸ਼ਿੰਦੇ ਨੌਜਵਾਨ ਸਿਮਰਨਦੀਪ ਸਿੰਘ ਦੰਦੀਵਾਲ ਨੇ ਭਾਰਤੀ ਸਿਵਲ ਪ੍ਰੀਖਿਆ ਵਿਚੋਂ 34ਵਾਂ ਰੈਂਕ ਹਾਸਲ ਕਰ ਕੇ ਜ਼ਿਲ੍ਹਾ ਵਾਸੀਆਂ ਅਤੇ ਮਾਪਿਆਂ ਦਾ ਨਾਂਅ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ | ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਮਾਨਸਾ ਨੇ ਦੋਸ਼ ਲਗਾਇਆ ਕਿ ਸਰਕਾਰਾਂ ...
ਬੁਢਲਾਡਾ, 24 ਸਤੰਬਰ (ਸੁਨੀਲ ਮਨਚੰਦਾ) - ਸਥਾਨਕ ਸ਼ਹਿਰ 'ਚ ਨਗਰ ਕੌਂਸਲ ਵਲੋਂ ਆਰਜ਼ੀ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸ਼ਹਿਰ ਦੀ ਰਾਮ ਲੀਲਾ ਗਰਾਊਾਡ ਨਜ਼ਦੀਕ ਬਣੀ ਮਾਰਕਿਟ ਅਤੇ ਓ.ਬੀ.ਸੀ. ਬੈਂਕ ਵਾਲੀ ਸੜਕ ਉੱਪਰ ਪੀਲਾ ਪੰਜਾ ਚਲਾਇਆ ਗਿਆ | ਐਸ.ਡੀ.ਐਮ. ਕਾਲਾ ਰਾਮ ...
ਬਰੇਟਾ, 24 ਸਤੰਬਰ (ਪਾਲ ਸਿੰਘ ਮੰਡੇਰ)- ਸਿਵਲ ਸਰਜਨ ਮਾਨਸਾ ਡਾ. ਹਿਤਿੰਦਰ ਕੌਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਨੋਡਲ ਅਫ਼ਸਰ-ਕੋਵਿਡ ਸੈਂਪਲਿੰਗ ਡਾ. ਰਣਜੀਤ ਸਿੰਘ ਰਾਏ ਵਲੋਂ ਸਥਾਨਕ ਸਰਕਾਰੀ ਹਸਪਤਾਲ (ਸੀ.ਐਚ.ਸੀ.) ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਵਿਚ ਸਾਰਾ ...
ਭੀਖੀ, 24 ਸਤੰਬਰ (ਨਿ. ਪ. ਪ.)- ਆਲ ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ 1 ਅਕਤੂਬਰ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ 'ਚ ਭੀਖੀ ਬਲਾਕ 'ਚੋਂ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ...
ਝੁਨੀਰ, 24 ਸਤੰਬਰ (ਨਿ. ਪ. ਪ.)- ਨੇੜਲੇ ਪਿੰਡ ਮਾਖੇਵਾਲਾ ਵਿਖੇ ਇਕ ਮਜ਼ਦੂਰ ਪਰਿਵਾਰ ਦੀ ਲਗਾਤਾਰ ਪੈ ਰਹੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗ ਗਈ ਹੈ | ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਪੁੱਤਰ ਗੋਲੂ ਸਿੰਘ ਜੋ ਮਜ਼ਦੂਰੀ ਦਾ ਕੰਮ ਕਰਦਾ ਹੈ, ਪਿਛਲੇ ਦਿਨੀਂ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ | ਮਾਨਸਾ ਸ਼ਹਿਰ ਤੋਂ ਸ਼ੁਰੂ ਹੋਇਆ ਇਹ ...
ਜੋਗਾ, 24 ਸਤੰਬਰ (ਪ. ਪ.) - ਸਬ ਡਵੀਜ਼ਨ ਜੋਗਾ ਵਿਖੇ ਸੂਬਾ ਪ੍ਰਧਾਨ ਹਰਦੀਪ ਸਿੰਘ ਭੁਪਾਲ ਅਤੇ ਸੁਖਵਿੰਦਰ ਸਿੰਘ ਕੋਟੜਾ ਦੀ ਅਗਵਾਈ 'ਚ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਯੂਨੀਅਨ ਪੰਜਾਬ ਦੀ ਚੋਣ ਕੀਤੀ ਗਈ | ਸੁਖਪਾਲ ਸਿੰਘ ਖੀਵਾ ਨੂੰ ਪ੍ਰਧਾਨ, ਬਲਵੀਰ ਸਿੰਘ ਜੋਗਾ ...
ਮਾਨਸਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਸਵੀਪ ਗਤੀਵਿਧੀਆਂ ਦੇ ਸਬੰਧ 'ਚ ਇਕੱਤਰਤਾ ਇੱਥੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਵਿਧਾਨ ਸਭਾ ਚੋਣਾਂ-2022 'ਚ ਵੱਧ ਤੋਂ ਵੱਧ ਵੋਟਰਾਂ ...
ਮਾਨਸਾ, 24 ਸਤੰਬਰ (ਸੁਨੀਲ ਮਨਚੰਦਾ) - ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮ ਯੂਨੀਅਨ ਵਲੋਂ ਸਥਾਨਕ ਬੱਸ ਸਟੈਂਡ ਦੇ ਮੁੱਖ ਗੇਟ ਨੂੰ 2 ਘੰਟੇ ਬੰਦ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੂਬਾ ਆਗੂ ਰਮਨਦੀਪ ਸਿੰਘ, ਡਿਪੂ ਪ੍ਰਧਾਨ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਰ ਵਾਰ ਦਿੱਤੇ ਆਦੇਸ਼ਾਂ ਦੇ ਬਾਵਜੂਦ ਜ਼ਿਲੇ੍ਹ ਦੇ ਪਿੰਡ ਫਫੜੇ ਭਾਈਕੇ ਦੇ ਪੀੜਤ ਪਰਿਵਾਰ ਨੂੰ ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਬ (ਪੀ.ਓ.ਏ.) ਕਾਨੂੰਨ ਤਹਿਤ ਮੁਆਵਜ਼ਾ ਰਾਸ਼ੀ ...
ਝੁਨੀਰ, 24 ਸਤੰਬਰ (ਰਮਨਦੀਪ ਸਿੰਘ ਸੰਧੂ) - ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਦੀ ਨਾਭਾ ਫਾਊਾਡੇਸ਼ਨ ਵਲੋਂ ਨਵੀਂ ਦਿਸ਼ਾ ਪ੍ਰੋਗਰਾਮ ਤਹਿਤ ਪਿੰਡ ਰਾਏਪੁਰ ਵਿਖੇ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਤਿੰਨ ਖੇਤੀ ਕਾਨੂੰਨ ਰੱਦ ਅਤੇ ਐਮ. ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲਗਾਏ ਧਰਨਿਆਂ ਉਪਰੰਤ ਕੇਂਦਰ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਗੂੰਜਦੇ ਰਹੇ | ਸਥਾਨਕ ...
--ਪਾਲ ਸਿੰਘ ਮੰਡੇਰ-- ਬਰੇਟਾ, 24 ਸਤੰਬਰ- ਕਿਸ਼ਨਗੜ੍ਹ ਪੈਪਸੂ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੈ | ਸਮੇਂ-ਸਮੇਂ 'ਤੇ ਬਣੇ ਸੂਝਵਾਨ ਪੰਚਾਇਤੀ ਆਗੂਆਂ ਨੇ ਭਾਵੇਂ ਵਿਕਾਸ ਨੂੰ ਅੱਗੇ ਤੋਰਿਆ, ਪਰ ਅਨੇਕਾਂ ਸਮੱਸਿਆਵਾਂ ਅੱਜ ਵੀ ਪਿੰਡ ਵਾਸੀਆਂ ਲਈ ਪ੍ਰੇਸ਼ਾਨੀਆਂ ਦਾ ਸਬੱਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX