ਤਾਜਾ ਖ਼ਬਰਾਂ


ਸੰਗਰੂਰ 'ਚ ਪੋਸਟਰ ਲੱਗਣ ਤੋਂ ਬਾਅਦ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਲੜਨ ਦੀਆਂ ਚਰਚਾਵਾਂ ਫਿਰ ਹੋਈਆਂ ਗਰਮ
. . .  1 day ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਖਾਲੀ ਹੋਏ ਲੋਕ ਸਭਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਚੋਣ ਲਈ ਬੇਸ਼ੱਕ ਸ਼੍ਰੋਮਣੀ....
ਆਈ.ਪੀ.ਐੱਲ.2022 : ਰਾਜਸਥਾਨ ਪੁੱਜਿਆ ਫਾਈਨਲ 'ਚ , ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ.2022 : ਬੈਂਗਲੌਰ ਨੇ ਰਾਜਸਥਾਨ ਨੂੰ 158 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪੰਜਾਬ ਸਰਕਾਰ ਨੇ ਮੁਲਾਜ਼ਮ ਜੀ.ਆਈ.ਐਸ. ਦੀਆਂ ਦਰਾਂ 4 ਗੁਣਾਂ ਵਧਾਈਆਂ
. . .  1 day ago
ਬੁਢਲਾਡਾ, 27 ਮਈ (ਸਵਰਨ ਸਿੰਘ ਰਾਹੀ)- ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਹਿਮਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ (ਜੀ. ਆਈ .ਐਸ.) ਦੀ ਅਦਾਇਗੀ ਵਿਚ ਚਾਰ ...
ਸੁਲਤਾਨਪੁਰ ਲੋਧੀ: ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ
. . .  1 day ago
ਸੁਲਤਾਨਪੁਰ ਲੋਧੀ, 27 ਮਈ (ਲਾਡੀ, ਹੈਪੀ, ਥਿੰਦ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 4 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।
ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 27 ਮਈ-ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਵਿਧਾਇਕ ਗੈਰੀ ਬੜਿੰਗ ਨੇ 54 ਲੱਖ ਦੀ ਕੀਮਤ ਵਾਲੀ ਕੈਮਬੀ ਮਸ਼ੀਨ ਨਗਰ ਕੌਂਸਲ ਅਮਲੋਹ ਦੇ ਕੀਤੀ ਹਵਾਲੇ
. . .  1 day ago
ਅਮਲੋਹ, 27 ਮਈ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਸੀਵਰੇਜ ਦੀ ਸਫ਼ਾਈ ਲਈ 54 ਲੱਖ ਦੀ ਕੀਮਤ ਵਾਲੀ ਨਵੀ ਕੈਮਬੀ ਮਸ਼ੀਨ ਦੀਆਂ ਚਾਬੀਆਂ ਕਾਰਜ ਸਾਧਕ ਅਫ਼ਸਰ ਈ.ਓ. ਵਰਜਿੰਦਰ ਸਿੰਘ ਨੂੰ ਸੌਂਪੀਆਂ ਗਈਆਂ...
ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਗੁਰਦਾਸਪੁਰ
. . .  1 day ago
ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਬੀਤੇ ਕੱਲ੍ਹ ਕਾਹਨੂੰਵਾਨ ਬੇਟ ਦੇ ਇਲਾਕੇ 'ਚ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ...
ਮਾਛੀਵਾੜਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ, ਗਊ ਦੀ ਹੱਤਿਆ ਕਰਕੇ ਵਗਦੇ ਪਾਣੀ 'ਚ ਸੁੱਟਿਆ, ਜਾਂਚ 'ਚ ਜੁੱਟੀ ਪੁਲਿਸ
. . .  1 day ago
ਮਾਛੀਵਾੜਾ ਸਾਹਿਬ, 27 ਮਈ (ਮਨੋਜ ਕੁਮਾਰ)-ਸ਼ੁੱਕਰਵਾਰ ਦੀ ਸਵੇਰ ਮਾਛੀਵਾੜਾ ਤੋਂ ਝਾੜ ਸਾਹਿਬ ਜਾਂਦੀ ਸੜਕ 'ਤੇ ਪੈਂਦੇ ਦਿਨ-ਰਾਤ ਆਵਾਜਾਈ ਨਾਲ ਭਰੇ ਰਹਿਣ ਵਾਲੇ ਪਵਾਤ ਦੇ ਪੁੱਲ ਕੋਲ ਅਜਿਹਾ ਖ਼ੌਫ਼ਨਾਕ ਮੰਜਰ ਦੇਖਣ ਨੂੰ ਮਿਲਿਆ ਕਿ ਆਸ ਪਾਸ ਦਹਿਸ਼ਤ ਦਾ ਮਾਹੌਲ ਬਣ ਗਿਆ...
ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
. . .  1 day ago
ਨਵੀਂ ਦਿੱਲੀ, 27 ਮਈ-ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
ਖੰਨਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਮੇਤ ਮਾਂ ਦੀ ਮੌਕੇ 'ਤੇ ਮੌਤ
. . .  1 day ago
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨੇੜਲੇ ਪਿੰਡ ਅਲੌੜ ਨੇੜੇ ਜੀ.ਟੀ. ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਕੰਟੇਨਰ ਕਾਰ ਹਾਦਸੇ ਦੌਰਾਨ 3 ਕਾਰ ਸਵਾਰਾਂ ਜਿਨ੍ਹਾਂ 'ਚ 2 ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਜਾਣ ਦੀ ਖ਼ਬਰ...
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ
. . .  1 day ago
ਛੇਹਰਟਾ, 27 ਮਈ (ਵਡਾਲੀ,ਸੁਰਿੰਦਰ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ 'ਚ ਗੰਦਾ ਪਾਣੀ ਆਉਣ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਅੱਜ ਭਾਜਪਾ ਆਗੂ ਵਲੋਂ ਵਾਰਡ ਨੰਬਰ 83 'ਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ...
ਮੁੱਖ ਮੰਤਰੀ ਭਗਵੰਤ ਮਾਨ ਜਲਦ ਪੰਜਾਬ ਪੁਲਿਸ ਦੇ 4358 ਸਿਪਾਹੀਆਂ ਨੂੰ ਦੇਣਗੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 27 ਮਈ-ਮੁੱਖ ਮੰਤਰੀ ਭਗਵੰਤ ਮਾਨ ਜਲਦ ਪੰਜਾਬ ਪੁਲਿਸ ਦੇ 4358 ਸਿਪਾਹੀਆਂ ਨੂੰ ਦੇਣਗੇ ਨਿਯੁਕਤੀ ਪੱਤਰ
ਮੁੱਖ ਮੰਤਰੀ ਵਲੋਂ ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ
. . .  1 day ago
ਸੀਚੇਵਾਲ (ਜਲੰਧਰ), 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ ਹੈ। ਇੱਥੇ ਸ਼ੁੱਕਰਵਾਰ ਨੂੰ ਸੰਤ ਅਵਤਾਰ ਸਿੰਘ ਜੀ ਦੀ 34ਵੀਂ ਬਰਸੀ ਮੌਕੇ ਕਰਵਾਏ ਸਮਾਗਮ 'ਚ ਭਾਗ ਲੈਣ ਪੁੱਜੇ ਮੁੱਖ ਮੰਤਰੀ...
ਲੱਦਾਖ ਦੇ ਤੁਰਤੁਕ ਸੈਕਟਰ ’ਚ ਵੱਡਾ ਹਾਦਸਾ, ਫ਼ੌਜੀਆਂ ਨੂੰ ਲੈ ਕੇ ਜਾ ਰਿਹਾ ਟਰੱਕ ਨਦੀ ’ਚ ਡਿੱਗਿਆ, 7 ਜਵਾਨਾਂ ਦੀ ਮੌਤ
. . .  1 day ago
ਲੇਹ, 27 ਮਈ-ਲੱਦਾਖ ਦੇ ਤੁਰਤੁਕ ਸੈਕਟਰ 'ਚ ਇਕ ਸੜਕ ਹਾਦਸੇ 'ਚ ਸੱਤ ਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਜਵਾਨਾਂ ਨੂੰ ਰੈਸਕਿਊ ਦੇ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਿਕ ਫ਼ੌਜ ਦੀ ਗੱਡੀ ਦੇ ਸ਼ਯੋਦ ਨਹਿਰ 'ਚ ਡਿੱਗਣ ਕਾਰਨ ਇਹ ਹਾਦਸਾ ਹੋਇਆ।
ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਬਾਬਾ ਬਕਾਲਾ ਸਾਹਿਬ ਮੋੜ 'ਤੇ ਰੇਲਵੇ ਟਰੈਕ ਕੀਤਾ ਜਾਮ
. . .  1 day ago
ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਖੰਡ...
ਅਦਾਲਤ ਨੇ ਵਿਜੈ ਸਿੰਗਲਾ ਅਤੇ ਉਸ ਦੇ ਭਾਣਜੇ ਨੂੰ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ
. . .  1 day ago
ਐੱਸ.ਏ.ਐੱਸ.ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓ.ਐੱਸ. ਡੀ. ਭਾਣਜੇ ਪ੍ਰਦੀਪ ਕੁਮਾਰ ਨੂੰ ਅੱਜ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ...
ਟਰਾਂਸਪੋਰਟ ਮੰਤਰੀ ਵਲੋਂ ਅੱਧੀ ਰਾਤ ਤੱਕ ਅੰਮ੍ਰਿਤਸਰ ਜੀ.ਟੀ. ਰੋਡ ਵਿਖੇ ਵਾਹਨਾਂ ਦੀ ਕੀਤੀ ਜਾਂਚ
. . .  1 day ago
ਅੰਮ੍ਰਿਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ )-ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਲੋਂ ਅੰਮ੍ਰਿਤਸਰ 'ਚ ਵਾਹਨਾਂ ਦੀ ਜਾਂਚ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਵੀ ਉਨ੍ਹਾਂ ਨੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਅਤੇ ਵੱਲਾ ਬਾਈਪਾਸ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਤਲਵੰਡੀ ਸਾਬੋ/ ਸੀਂਗੋ ਮੰਡੀ, 27 ਮਈ (ਲਖਵਿੰਦਰ ਸ਼ਰਮਾ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਪਰਮਜੀਤ ਸਿੰਘ (57) ਪੁੱਤਰ ਸੁਖਦੇਵ ਸਿੰਘ ਨੇ ਕਰਜ਼ੇ ਦੀ ਪ੍ਰੇਸ਼ਾਨੀ ਤੇ ਚੱਲਦਿਆਂ ਆਪਣੇ ਖੇਤ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਬਾਰੇ ਉਸ ਨੇ ਆਪਣੇ...
ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਦਾਲਤ ਵਿਚ ਪੇਸ਼
. . .  1 day ago
ਐੱਸ. ਏ. ਐੱਸ .ਨਗਰ, 27 ਮਈ (ਜਸਬੀਰ ਸਿੰਘ ਜੱਸੀ) - ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਅਦਾਲਤ ਵਿਚ ਲਿਆਂਦਾ ਗਿਆ ਹੈ,...
ਕਰੂਜ਼ ਮਾਮਲੇ 'ਤੇ ਐਨ.ਸੀ.ਬੀ. ਦੇ ਮੁਖੀ ਐਸ.ਐਨ. ਦਾ ਬਿਆਨ
. . .  1 day ago
ਮੁੰਬਈ, 27 ਮਈ - ਕਰੂਜ਼ ਮਾਮਲੇ 'ਤੇ ਮੁੰਬਈ ਡਰੱਗਜ਼ 'ਤੇ ਐਨ.ਸੀ.ਬੀ. ਦੇ ਮੁਖੀ ਐਸ.ਐਨ. ਦਾ ਕਹਿਣਾ ਹੈ ਕਿ ਸਾਰੀਆਂ ਜਾਂਚਾਂ ਦੇ ਸਿੱਟੇ 'ਤੇ, ਅਸੀਂ ਇਸ ਨਤੀਜੇ 'ਤੇ ...
ਹਰਪਾਲ ਸਿੰਘ ਚੀਮਾ ਨੇ ਮਿਲਕਫੈੱਡ 'ਚ 21 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 27 ਮਈ-ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮਿਲਕਫੈੱਡ 'ਚ 21 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵਧਾਈ ਵੀ ਦਿੱਤੀ।
ਸਾਢੇ 27 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ ਦੀ ਪੁਲਿਸ ਨੇ ਸਾਢੇ 27 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ...
ਫ਼ਾਜ਼ਿਲਕਾ: ਬੀ.ਐੱਸ.ਐੱਫ਼. ਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਫ਼ਾਜ਼ਿਲਕਾ, 27 ਮਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ 'ਚ ਇਕ ਬੀ.ਐੱਸ.ਐੱਫ. ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਵਾਨ ਦੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਲੱਗੀ...
ਓ.ਪੀ. ਚੌਟਾਲਾ ਨੂੰ ਹੋਈ 4 ਸਾਲ ਦੀ ਸਜ਼ਾ
. . .  1 day ago
ਨਵੀਂ ਦਿੱਲੀ, 27 ਮਈ-ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ 'ਚ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਓ.ਪੀ. ਚੌਟਾਲਾ ਨੂੰ 50 ਲੱਖ ਰੁਪਏ ਦਾ ਜੁਰਮਾਨਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਅੱਸੂ ਸੰਮਤ 553

ਮੋਗਾ

ਮਾਰਕੀਟ ਕਮੇਟੀਆਂ ਮੁਲਾਜ਼ਮਾਂ ਦਾ ਵਫ਼ਦ ਜ਼ਿਲ੍ਹਾ ਮੰਡੀ ਅਫ਼ਸਰ ਮੋਗਾ ਨੂੰ ਮਿਲਿਆ

ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖਾਲਸਾ) - ਮਾਰਕੀਟ ਕਮੇਟੀਆਂ ਮੋਗਾ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਕੁਮਾਰ ਗੋਇਲ ਮੋਗਾ ਨੂੰ ਮਿਲਿਆ | ਇਸ ਮੌਕੇ ਉਕਤ ਵਫ਼ਦ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਸਾਉਣੀ ਦੀ ਆ ਰਹੀ ਫ਼ਸਲ ਦੇ ਸੀਜ਼ਨ ਦੌਰਾਨ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਕੁਮਾਰ ਗੋਇਲ ਮੋਗਾ ਵਲੋਂ ਮਾਰਕੀਟ ਕਮੇਟੀ ਮੁਲਾਜ਼ਮਾਂ ਦੇ ਇਸ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਹਮੇਸ਼ਾਂ ਮੁਲਾਜ਼ਮਾਂ ਦੀ ਹਰ ਮੁਸ਼ਕਿਲ 'ਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਸਾਉਣੀ ਦੀ ਫ਼ਸਲ ਦੇ ਆ ਰਹੇ ਸੀਜ਼ਨ ਨੂੰ ਨੇਪਰੇ ਚਾੜ੍ਹਨ ਲਈ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ | ਇਸ ਮੌਕੇ ਵਫ਼ਦ ਦੇ ਜਨਰਲ ਸਕੱਤਰ ਉਮੇਸ਼ ਕਾਲੜਾ, ਰਣਜੋਧ ਸਿੰਘ ਰਾਜਾ, ਨਿਰਭੈ ਸਿੰਘ, ਜਸਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਭੰਗੂ, ਪਰਮਿੰਦਰ ਸਿੰਘ ਮੋਗਾ ਆਦਿ ਹਾਜ਼ਰ ਸਨ |

ਪੋਲੀਟੈਕਨੀਕਲ ਅਜੀਤਵਾਲ ਸਮੇਤ 7 ਥਾਵਾਂ 'ਤੇ ਪੰਜਾਬ ਪੁਲਿਸ ਦੀ ਲਿਖਤੀ ਪ੍ਰੀਖਿਆ ਸ਼ੁਰੂ

ਅਜੀਤਵਾਲ, 25 ਸਤੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)- ਪੰਜਾਬ ਸਰਕਾਰ ਵਲੋਂ ਚੋਣਾਂ ਦੇ ਨੇੜੇ ਪੰਜਾਬ ਪੁਲਿਸ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਇਸ ਲਈ ਲੜਕੇ ਲੜਕੀਆਂ ਦੋਨੋਂ ਲਿਖਤੀ ਟੈਸਟ ਲਈ ਪਹੁੰਚੇ ਹੋਏ ਹਨ | ਟਾਟਾ ਕੰਸਲਟੈਂਸੀ ਸਰਵਿਸ ਵਲੋਂ ਇਹ ਲਿਖਤੀ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਲਾਮਬੰਦ ਕਰਨ ਲਈ ਮੀਟਿੰਗਾਂ ਜਾਰੀ

ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਬੰਦ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰੈੱਸ ਸਕੱਤਰ ...

ਪੂਰੀ ਖ਼ਬਰ »

ਸਿਕੰਦਰ ਸਿੰਘ ਰੱਜੀ ਵਾਲਾ ਭਾਕਿਯੂ ਕਾਦੀਆਂ ਦੇ ਇਕਾਈ ਪ੍ਰਧਾਨ ਨਿਯੁਕਤ

ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਬੈਠਕ ਬਲਾਕ ਪ੍ਰਧਾਨ ਰਮਨਦੀਪ ਰਿੰਪੀ ਦੀ ਅਗਵਾਈ 'ਚ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਨਰਲ ਸਕੱਤਰ ਗੁਲਜ਼ਾਰ ਸਿੰਘ ...

ਪੂਰੀ ਖ਼ਬਰ »

ਵਿਸ਼ਵਕਰਮਾ ਭਵਨ ਮੋਗਾ 'ਚ ਰਾਮਗੜ੍ਹੀਆ ਸੰਮੇਲਨ ਅੱਜ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)- ਰਾਮਗੜ੍ਹੀਆ ਸੰਮੇਲਨ ਪ੍ਰਬੰਧਕ ਕਮੇਟੀ ਦੇ ਕੁਲਵੰਤ ਸਿੰਘ ਰਾਮਗੜ੍ਹੀਆ, ਚਰਨਜੀਤ ਸਿੰਘ ਝੰਡੇਆਣਾ, ਸੁਖਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤਮ ਸਿੰਘ ਚੀਮਾ ਤੇ ਸਾਥੀਆਂ ਨੇ ਦੱਸਿਆ ਕਿ 26 ਸਤੰਬਰ ਐਤਵਾਰ ਨੂੰ 11 ਵਜੇ ਤੋਂ 1 ਵਜੇ ਤੱਕ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਮੋਗਾ ਦੀ ਨਵੀਂ ਬਣੀ ਇਮਾਰਤ ਦਾ ਡੀ.ਸੀ. ਵਲੋਂ ਉਦਘਾਟਨ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਗਾ ਵਿਖੇ ਪਾਵਰਿਡ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਵਲੋਂ ਤਿਆਰ ਹੋਈ ਆਧੁਨਿਕ ਸਹੂਲਤਾਂ ਨਾਲ ਲੈਸ 16 ਕਮਰੇ ਅਤੇ ਲਾਇਬਰੇਰੀ ਦਾ ਉਦਘਾਟਨ ਸੰਦੀਪ ਹੰਸ ਡਿਪਟੀ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਵੈੱਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਹੋਈ

ਬਾਘਾ ਪੁਰਾਣਾ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ 'ਚ ਤਹਿਸੀਲ ਕੰਪਲੈਕਸ ਵੈੱਲਫੇਅਰ ਐਸੋਸੀਏਸ਼ਨ ਯੂਨੀਅਨ ਵਲੋਂ ਪ੍ਰਧਾਨ ਅਵਤਾਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ...

ਪੂਰੀ ਖ਼ਬਰ »

ਅਨਮੋਲ ਵੈੱਲਫੇਅਰ ਕਲੱਬ ਵਲੋਂ ਧਾਰਮਿਕ ਸਮਾਗਮ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)- ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੇ ਨਰਾਤਿਆਂ ਦੌਰਾਨ ਮਾਤਾ ਦੀਆਂ ਚੌਕੀਆਂ ਕਰਵਾਈਆਂ ਜਾ ਰਹੀਆਂ ਹਨ | ਕਲੱਬ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 7 ਤੋਂ 14 ਅਕਤੂਬਰ ਤੱਕ ਲਾਲਾ ...

ਪੂਰੀ ਖ਼ਬਰ »

ਕੋਰੋਨਾ ਕਾਲ 'ਚ ਸੇਵਾਵਾਂ ਨਿਭਾਉਣ 'ਤੇ ਸਮਾਜ ਸੇਵੀ ਦਿਲਬਾਗ ਸਿੰਘ ਮੇਲਕ ਕੰਗਾਂ ਸਨਮਾਨਿਤ

ਧਰਮਕੋਟ, 25 ਸਤੰਬਰ (ਪਰਮਜੀਤ ਸਿੰਘ)- ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਰਬ ਸਮਾਜ ਭਲਾਈ ਸੰਸਥਾ ਚੰਡੀਗੜ੍ਹ (ਪੰਜਾਬ) ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਦੇ 360ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਜਿੱਥੇ ਵੱਖ-ਵੱਖ ਖੇਤਰਾਂ ਵਿਚ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵਲੋਂ ਲੋਕਾਂ ਨੂੰ 27 ਦੇ ਭਾਰਤ ਬੰਦ ਪ੍ਰਤੀ ਭਰਵੇ ਸਮਰਥਨ ਦੀ ਅਪੀਲ

ਕੋਟ ਈਸੇ ਖਾਂ, 25 ਸਤੰਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਸੰਯੁਕਤ ਕਿਸਾਨ ਮੋਰਚੇ ਤੇ 32 ਵੱਖ-ਵੱਖ ਜਥੇਬੰਦੀਆਂ ਵਲੋਂ ਜੋ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ | ਸਮੂਹ ਦੁਕਾਨਦਾਰਾਂ, ਕਿਸਾਨਾਂ ਤੇ ਸਭ ਵਰਗਾਂ ਨੂੰ ਅਪੀਲ ਹੈ ਕਿ ਇਸ ਬੰਦ ਨੂੰ ...

ਪੂਰੀ ਖ਼ਬਰ »

ਦ ਰਿਟਾਇਰਡ ਰੈਵੇਨਿਊ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)- ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਦੀ ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਸ਼ੋਕ ਕੁਮਾਰ ਵਰਮਾ ਤੇ ਸਾਥੀਆਂ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਪੰਡਤ ਦੀਨ ਦਿਆਲ ਉਪਾਧਿਆਇ ਦੀ ਮਨਾਈ ਜੈਅੰਤੀ

ਮੋਗਾ, 25 ਸਤੰਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਜਨ ਸੰਘ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਇ ਦੀ ਜੈਅੰਤੀ ਮਨਾਈ ਗਈ ਜਿੱਥੇ ਇਸ ਸਬੰਧੀ ਲੋੜਵੰਦਾਂ ਲਈ ਲੰਗਰ ਲਗਾਏ ਗਏ ਉੱਥੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹੇ 'ਚ ਅਹੁਦੇਦਾਰਾਂ ਦਾ ਐਲਾਨ

ਮੋਗਾ, 24 ਸਤੰਬਰ (ਅਸ਼ੋਕ ਬਾਂਸਲ)- ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜ਼ਿਲੇ੍ਹ ਦੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ 2022 ਦੀਆਂ ਚੋਣਾਂ ਨੂੰ ਸਫਲ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਸੋਨੀਆ ਢੰਡ ਹਲਕਾ ਮੋਗਾ ...

ਪੂਰੀ ਖ਼ਬਰ »

ਦਿੱਲੀ ਕਾਨਵੈਂਟ ਸਕੂਲ ਵਿਖੇ ਆਰਟ ਐਂਡ ਕਰਾਫ਼ਟ ਦੇ ਮੁਕਾਬਲੇ ਕਰਵਾਏ

ਫ਼ਤਿਹਗੜ੍ਹ ਪੰਜਤੂਰ, 25 ਸਤੰਬਰ (ਜਸਵਿੰਦਰ ਸਿੰਘ ਪੋਪਲੀ)- ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਖੇ ਪਿ੍ੰਸੀਪਲ ਵਿਪਨ ਕੁਮਾਰ ਅਤੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਅਤੇ ਬਲਜੀਤ ਸਿੰਘ ਭੁੱਲਰ ਤੇ ਸਮੂਹ ਸਟਾਫ਼ ...

ਪੂਰੀ ਖ਼ਬਰ »

ਪਿੰਡ ਚੂਹੜਚੱਕ ਦੇ ਛਿੰਦਰਪਾਲ ਸਿੰਘ ਭਾਕਿਯੂ (ਖੋਸਾ) ਦੇ ਇਕਾਈ ਪ੍ਰਧਾਨ ਨਿਯੁਕਤ

ਕੋਟ ਈਸੇ ਖਾਂ, 25 ਸਤੰਬਰ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ (ਖੋਸਾ) ਦੀ ਵਿਸ਼ੇਸ਼ ਮੀਟਿੰਗ ਪਿੰਡ ਚੂਹੜਚੱਕ ਵਿਖੇ ਹੋਈ ਜਿਸ ਵਿਚ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਸਲੀਣਾ, ਪ੍ਰਗਟ ਸਿੰਘ ਮਸਤੇਵਾਲਾ ...

ਪੂਰੀ ਖ਼ਬਰ »

ਘਰ ਦੀ ਚਾਰਦੀਵਾਰੀ ਨਾਲ ਲੱਗੀਆਂ ਹਾਈ ਵੋਲਟੇਜ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ

ਬਾਘਾ ਪੁਰਾਣਾ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਬਿਜਲੀ ਵਿਭਾਗ ਆਏ ਦਿਨ ਆਪਣੇ ਕੰਮ ਕਰ ਕੇ ਚਰਚਾ 'ਚ ਰਹਿੰਦਾ ਹੈ ਪਰ ਸਬੰਧਤ ਵਿਭਾਗ ਦੇ ਕੁਝ ਕਾਰਨਾਂ ਕਰ ਕੇ ਲੋਕਾਂ ਨੂੰ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਉਦਾਹਰਨ ਸਥਾਨਕ ਸ਼ਹਿਰ ਅੰਦਰ ...

ਪੂਰੀ ਖ਼ਬਰ »

ਬੀ.ਕੇ.ਯੂ. ਕਾਦੀਆਂ ਦੀ ਆਲਮ ਵਾਲਾ ਵਿਖੇ ਇਕਾਈ ਪੱਧਰੀ ਮੀਟਿੰਗ

ਬਾਘਾ ਪੁਰਾਣਾ, 25 ਸਤੰਬਰ (ਕਿ੍ਸ਼ਨ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਆਲਮ ਵਾਲਾ ਕਲਾਂ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨ ਸੰਘਰਸ਼ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਪ੍ਰੋਗਰਾਮ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਇਲਾਕੇ 'ਚ ਮੋਟਰਸਾਈਕਲ ਮਾਰਚ

ਅਜੀਤਵਾਲ, 25 ਸਤੰਬਰ (ਹਰਦੇਵ ਸਿੰਘ ਮਾਨ/ਸ਼ਮਸ਼ੇਰ ਸਿੰਘ ਗਾਲਿਬ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਪੂਰਨ ਸਫਲ ਬਣਾਉਣ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਨਾਲ ਜੋੜਿਆ ਜਾ ਰਿਹਾ ਹੈ | ਇਸੇ ...

ਪੂਰੀ ਖ਼ਬਰ »

ਵਿਧਾਇਕ ਡਾ. ਹਰਜੋਤ ਕਮਲ ਨੇ ਪਿੰਡ ਸੋਸਣ ਤੋਂ ਖੁਖਰਾਣਾ ਤੱਕ ਬਣਨ ਵਾਲੀ ਨਵੀਂ ਸੜਕ ਦੇ ਨਿਰਮਾਣ ਦੀ ਕਰਵਾਈ ਆਰੰਭਤਾ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸੰਤ ਮਹੇਸ਼ ਮੁਨੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੁਰਵੰਤ ਸਿੰਘ ਸੋਸਣ ਅਤੇ ਚੇਅਰਮੈਨ ਦੀਸ਼ਾ ਬਰਾੜ ਦੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਵਿਧਾਇਕ ਡਾ. ਹਰਜੋਤ ਕਮਲ ਨੇ ਪਿੰਡ ...

ਪੂਰੀ ਖ਼ਬਰ »

ਟੱਚ ਸਕਾਈ ਮੋਗਾ ਨੇ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 25 ਸਤੰਬਰ (ਅ.ਬ.)- ਫ਼ਿਰੋਜ਼ਪੁਰ ਜੀ.ਟੀ. ਰੋਡ 'ਤੇ ਸਥਿਤ ਟੱਚ ਸਕਾਈ ਸੰਸਥਾ ਮੋਗਾ ਦੇ ਖੇਤਰ ਵਿਚ ਬਿਹਤਰੀਨ ਨਤੀਜਿਆਂ ਲਈ ਇਕ ਮੰਨੀ ਪ੍ਰਮੰਨੀ ਸੰਸਥਾ ਹੈ | ਟੱਚ ਸਕਾਈ ਨੇ ਲਲਿਤ ਨਿਵਾਸੀ ਮੋਗਾ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਸ ਦਾ ਕੈਨੇਡਾ ਜਾਣ ਦਾ ਸਪਨਾ ਸਾਕਾਰ ...

ਪੂਰੀ ਖ਼ਬਰ »

ਨਵੀਂ ਪੀ.ਟੀ.ਆਈ. ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 28 ਨੂੰ

ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)- ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਨਵੀਂ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਪੰਜਾਬ ਵਲੋਂ 28 ਸਤੰਬਰ ਮੰਗਲਵਾਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਕੋਠੀ ...

ਪੂਰੀ ਖ਼ਬਰ »

ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਵਾਸੀਆਂ ਦੇ ਦਿਲ ਜਿੱਤੇ - ਲਾਲੀ ਬੁੱਟਰ

ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ)- ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸਮੂਹ ਪੰਜਾਬ ਵਾਸੀਆਂ ਦੇ ਦਿਲ ਜਿੱਤ ਲਏ ਹਨ, ਸ੍ਰੀ ਰਾਹੁਲ ਗਾਂਧੀ ਨੇ ਦੂਰ ਅੰਦੇਸ਼ੀ ਫ਼ੈਸਲਾ ਲੈਂਦੇ ਹੋਏ ਕਾਂਗਰਸ ਨੂੰ ਸਮਰਪਿਤ ਕੱਟੜ ...

ਪੂਰੀ ਖ਼ਬਰ »

ਸੰਯੁਕਤ ਅਧਿਆਪਕ ਫ਼ਰੰਟ ਤੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਖੇਤਰ ਦੇ ਉਜਾੜੇ ਦਾ ਬੀੜਾ ...

ਪੂਰੀ ਖ਼ਬਰ »

ਭਾਜਪਾ ਨਾਲ ਰਲ ਕੇ ਪੰਜਾਬ ਦਾ ਘਾਣ ਕਰਨ ਵਾਲਾ ਬਾਦਲ ਦਲ ਆਪਣੀਆਂ ਗ਼ਲਤੀਆਂ ਵੱਲ ਝਾਤ ਮਾਰੇ-ਅਕਾਲੀ ਦਲ (ਅ)

ਅਜੀਤਵਾਲ, 25 ਸਤੰਬਰ (ਹਰਦੇਵ ਸਿੰਘ ਮਾਨ)- ਦੋ ਦਹਾਕੇ ਦੇ ਕਰੀਬ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਹਮਿਖ਼ਆਲੀ ਹੋ ਕੇ ਜੋ ਪੰਜਾਬ ਵਾਸੀਆਂ ਦੀ ਦੁਰਦਸ਼ਾ ਅਕਾਲੀ ਦਲ ਬਾਦਲ ਨੇ ਕੀਤੀ ਹੈ ਉਸ ਤੋਂ ਪੰਜਾਬ ਵਾਸੀ ਭਲੀ-ਭਾਂਤ ਜਾਣੂ ਹਨ | ਕਿਸਾਨੀ ਸੰਘਰਸ਼ ਦਾ ਹਿੱਸਾ ਕਿਸੇ ਵੀ ...

ਪੂਰੀ ਖ਼ਬਰ »

ਡ੍ਰੀਮ ਬਿਲਡਰਜ਼ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 25 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਮੁੱਖ ਬੱਸ ਸਟੈਂਡ ਦੇ ਸਾਹਮਣੀ ਗਲੀ ਵਿਚ ਸਥਿਤ ਡਰੀਮ ਬਿਲਡਰਜ਼ ਆਇਲਟਸ ਐਂਡ ਇਮੀਗੇ੍ਰਸ਼ਨ ਨੇ ਅਮਨਦੀਪ ਕੌਰ ਸਪੁੱਤਰੀ ਏਕਮਕਾਰ ਸਿੰਘ ਵਾਸੀ ਜਿਉਂਣ ਵਾਲਾ, ਜਿਸ ਨੇ ਸੰਸਥਾ ਤੋਂ ਆਇਲਟਸ ਦੀ ਕੋਚਿੰਗ ਲੈ ਕੇ ਈਚ 6 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX