ਹਰਕਵਲਜੀਤ ਸਿੰਘ
ਚੰਡੀਗੜ੍ਹ, 26 ਸਤੰਬਰ-ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਮੰਤਰੀ ਮੰਡਲ ਦੇ 15 ਮੰਤਰੀਆਂ ਨੂੰ ਪੰਜਾਬ ਰਾਜਭਵਨ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਵਾਈ ਗਈ | ਸਹੁੰ ਚੁੱਕਣ ਵਾਲੇ ਇਨ੍ਹਾਂ ਮੰਤਰੀਆਂ 'ਚ 8 ਮੰਤਰੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਾਲੇ ਹੀ ਸਨ, ਜਦੋਂਕਿ 7 ਨਵੇਂ ਚਿਹਰੇ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ, ਜਦੋਂਕਿ ਪੰਜ ਪਹਿਲੇ ਮੰਤਰੀਆਂ ਦੀ ਛੁੱਟੀ ਹੋਈ | ਸਹੁੰ ਚੁੱਕਣ ਵਾਲੇ ਮੰਤਰੀਆਂ 'ਚ ਸ੍ਰੀ ਬ੍ਰਹਮ ਮਹਿੰਦਰਾ, ਸ. ਮਨਪ੍ਰੀਤ ਸਿੰਘ ਬਾਦਲ, ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ, ਸ੍ਰੀਮਤੀ ਅਰੁਣਾ ਚੌਧਰੀ, ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰੀਮਤੀ ਰਜ਼ੀਆ ਸੁਲਤਾਨਾ, ਸ੍ਰੀ ਵਿਜੇਇੰਦਰ ਸਿੰਗਲਾ ਤੇ ਸ੍ਰੀ ਭਾਰਤ ਭੂਸ਼ਨ ਆਸ਼ੂ ਸ਼ਾਮਿਲ ਸਨ, ਜਦੋਂਕਿ ਜਿਨ੍ਹਾਂ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਉਨ੍ਹਾਂ 'ਚ ਸ. ਪਰਗਟ ਸਿੰਘ, ਸ. ਸੰਗਤ ਸਿੰਘ ਗਿਲਜੀਆਂ, , ਰਾਣਾ ਗੁਰਜੀਤ ਸਿੰਘ, ਸ. ਗੁਰਕੀਰਤ ਸਿੰਘ ਕੋਟਲੀ, ਡਾ. ਰਾਜ ਕੁਮਾਰ ਵੇਰਕਾ, ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਸ. ਰਣਦੀਪ ਸਿੰਘ ਨਾਭਾ ਸ਼ਾਮਿਲ ਸਨ | ਕਾਂਗਰਸ ਹਾਈਕਮਾਨ ਜਿਸ ਵਲੋਂ ਮੰਤਰੀ ਮੰਡਲ ਦੇ ਗਠਨ 'ਚ ਧਰਮ ਤੇ ਜਾਤੀ ਨੂੰ ਵੀ ਕਾਫ਼ੀ ਮਹੱਤਤਾ ਦਿੱਤੀ ਗਈ, ਨੇ ਮੰਤਰੀ ਮੰਡਲ 'ਚ ਇਸ ਵਾਰ 4 ਹਿੰਦੂ, 3 ਅਨੁਸੂਚਿਤ ਜਾਤੀ ਤੋਂ, 1 ਮੁਸਲਿਮ ਤੇ ਇਕ ਪਛੜੀਆਂ ਸ਼ੇ੍ਰਣੀਆਂ ਦੇ ਵਿਧਾਇਕ ਨੂੰ ਮੰਤਰੀ ਲਿਆ ਹੈ | ਦਿਲਚਸਪ ਗੱਲ ਇਹ ਸੀ ਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਮੰਤਰੀ ਮੰਡਲ 'ਚੋਂ ਛਾਂਟੀ ਕੀਤੇ ਗਏ 5 ਮੰਤਰੀਆਂ 'ਚੋਂ 4 ਮੰਤਰੀ ਸ. ਬਲਬੀਰ ਸਿੰਘ ਸਿੱਧੂ, ਸ. ਗੁਰਮੀਤ ਸਿੰਘ ਰਾਣਾ ਸੋਢੀ, ਸ. ਗੁਰਪ੍ਰੀਤ ਸਿੰਘ ਕਾਂਗੜ ਤੇ ਸ੍ਰੀ ਸੁੰਦਰ ਸ਼ਾਮ ਅਰੋੜਾ ਸਮਾਗਮ 'ਚ ਨਹੀਂ ਦਿਸੇ ਜਦਕਿ ਸ. ਸਾਧੂ ਸਿੰਘ ਧਰਮਸੋਤ ਸਮਾਗਮ ਦੌਰਾਨ ਹਾਜ਼ਰ ਸੀ | ਨਾ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਮਾਗਮ 'ਚ ਪੁੱਜੇ, ਜੋ ਆਪਣੇ ਫ਼ੌਜ ਸਮੇਂ ਦੇ ਬੈਚ ਦੇ ਸਾਥੀਆਂ ਦੀ ਆਪਣੇ ਫਾਰਮ ਹਾਊਸ 'ਤੇ ਚੱਲ ਰਹੀ ਇਕੱਤਰਤਾ 'ਚ ਮਸਰੂਫ਼ ਰਹੇ |
ਮੰਤਰੀ ਮੰਡਲ ਦੇ ਗਠਨ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਪ੍ਰਭਾਵ ਸਪੱਸ਼ਟ ਨਜ਼ਰ ਆ ਰਿਹਾ ਸੀ ਕਿਉਂਕਿ ਸਾਰੇ ਮੰਤਰੀ ਸਹੁੰ ਚੁੱਕ ਕੇ ਸ. ਨਵਜੋਤ ਸਿੰਘ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਤੇ ਵਧਾਈ ਲੈਣ ਜਾ ਰਹੇ ਸਨ | ਸਮਾਗਮ ਸਬੰਧੀ ਇਕ ਹੋਰ ਦਿਲਚਸਪ ਪਹਿਲੂ ਇਹ ਸੀ ਕਿ ਸਟੇਜ 'ਤੇ ਰਾਜਪਾਲ ਨਾਲ ਮੁੱਖ ਮੰਤਰੀ ਤੋਂ ਇਲਾਵਾ ਦੋਵੇਂ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਓ.ਪੀ. ਸੋਨੀ ਵੀ ਬੈਠੇ ਹੋਏ ਸਨ, ਜਦੋਂਕਿ ਅੱਗੇ ਹਮੇਸ਼ਾ ਰਾਜਪਾਲ ਨਾਲ ਸਟੇਜ 'ਤੇ ਕੇਵਲ ਮੁੱਖ ਮੰਤਰੀ ਹੀ ਮੌਜੂਦ ਰਹਿੰਦੇ ਸਨ | ਅੱਜ ਦਾ ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਖੁੱਲ੍ਹੇ ਮੈਦਾਨ 'ਚ ਲਗਾਏ ਗਏ ਇਕ ਵੱਡੇ ਪੰਡਾਲ 'ਚ ਰੱਖਿਆ ਗਿਆ ਸੀ ਅਤੇ ਰਾਜਭਵਨ ਵਲੋਂ 300 ਦੇ ਕਰੀਬ ਦਾਖ਼ਲਾ ਕਾਰਡ ਜਾਰੀ ਕੀਤੇ ਗਏ ਸਨ ਅਤੇ ਅਧਿਕਾਰੀਆਂ ਤੇ ਸਰਕਾਰੀ ਅਮਲੇ ਸਮੇਤ ਸਮਾਗਮ 'ਚ 400 ਦੇ ਕਰੀਬ ਲੋਕ ਹਾਜ਼ਰ ਸਨ | ਇਹ ਪਹਿਲੀ ਵਾਰ ਸੀ ਕਿ ਮੀਡੀਆ ਦੇ ਕੁਝ ਚੋਣਵੇਂ ਨੁਮਾਇੰਦਿਆਂ ਨੂੰ ਦਾਖ਼ਲਾ ਕਾਰਡ ਜਾਰੀ ਕੀਤੇ ਗਏ ਅਤੇ ਮੀਡੀਆ ਦੀਆਂ ਕੁਰਸੀਆਂ ਵੀ ਦਰਸ਼ਕਾਂ ਦੇ ਪਿੱਛੇ ਜਾ ਕੇ ਲਗਵਾਈਆਂ ਗਈਆਂ ਸਨ | ਦੂਜੀਆਂ ਰਾਜਸੀ ਧਿਰਾਂ ਦੇ ਨੁਮਾਇੰਦੇ ਇਸ ਸਮਾਗਮ ਤੋਂ ਦੂਰ ਰਹੇ ਜਦੋਂਕਿ ਭਾਜਪਾ ਦੇ ਚੰਡੀਗੜ੍ਹ ਤੋਂ ਸੀਨੀਅਰ ਆਗੂ ਸ੍ਰੀ ਸੱਤਪਾਲ ਜੈਨ ਸਮਾਗਮ 'ਚ ਜ਼ਰੂਰ ਹਾਜ਼ਰ ਸਨ |
ਵਿਭਾਗਾਂ ਦੀ ਵੰਡ
ਨਵੇਂ ਬਣੇ ਸਾਰੇ ਮੰਤਰੀਆਂ 'ਚ ਵਿਭਾਗਾਂ ਦੀ ਵੰਡ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਤੋਂ ਬਾਅਦ ਹੋਵੇਗੀ, ਜਦੋਂਕਿ ਚਰਚਾ ਇਹ ਹੈ ਕਿ ਬਹੁਤੇ ਪੁਰਾਣੇ ਮੰਤਰੀ ਉਨ੍ਹਾਂ ਦੇ ਪੁਰਾਣੇ ਵਿਭਾਗ 'ਤੇ ਹੀ ਰਹਿਣਗੇ ਪਰ ਕੁਝ ਤਬਦੀਲੀਆਂ ਜ਼ਰੂਰ ਹੋ ਸਕਦੀਆਂ ਹਨ |
ਹਰੀਸ਼ ਰਾਵਤ ਨੇ ਰਾਣਾ ਗੁਰਜੀਤ ਸਿੰਘ ਵਿਰੁੱਧ ਦੋਸ਼ ਰੱਦ ਕੀਤੇ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਰਾਣਾ ਗੁਰਜੀਤ ਸਿੰਘ ਵਿਰੁੱਧ, ਸ. ਸੁਖਪਾਲ ਸਿੰਘ ਖਹਿਰਾ ਸਮੇਤ ਦੁਆਬੇ ਦੇ ਕੁਝ ਆਗੂਆਂ ਵਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਅੱਜ ਇੱਥੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਵਿਰੁੱਧ ਕੇਵਲ ਦੋਸ਼ ਹੀ ਹਨ, ਪਰ ਇਹ ਦੋਸ਼ ਕਦੀ ਸਾਬਤ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਲਈ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਤਾਂ ਕੇਵਲ ਮੀਡੀਆ ਟਰਾਇਲ ਹੀ ਹੋਈ ਸੀ |
ਰਾਵਤ ਤੇ ਹਰੀਸ਼ ਚੌਧਰੀ ਵੀ ਪੁੱਜੇ
ਸਹੁੰ ਚੁੱਕ ਸਮਾਗਮ 'ਚ ਪਾਰਟੀ ਹਾਈਕਮਾਨ ਵਲੋਂ ਸ੍ਰੀ ਹਰੀਸ਼ ਰਾਵਤ ਤੇ ਸ੍ਰੀ ਹਰੀਸ਼ ਚੌਧਰੀ ਵੀ ਪੁੱਜੇ ਹੋਏ ਸਨ, ਜੋ ਕਿ ਇਸ ਵੇਲੇ ਰਾਜਸਥਾਨ 'ਚ ਮੰਤਰੀ ਵੀ ਹਨ | ਸਮਾਗਮ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਵੀ ਖਿੱਚ ਦਾ ਕੇਂਦਰ ਬਣੇ ਰਹੇ | ਉਨ੍ਹਾਂ ਨਾਲ ਉਨ੍ਹਾਂ ਦੇ ਸਲਾਹਕਾਰ ਤੇ ਸਾਬਕਾ ਡੀ.ਜੀ. ਸ੍ਰੀ ਮੁਹੰਮਦ ਮੁਸਤਫ਼ਾ ਵੀ ਹਾਜ਼ਰ ਸਨ | ਪਾਰਟੀ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਵੀ ਸਮਾਗਮ 'ਚ ਦਿਸੇ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਸਮਝੇ ਜਾਂਦੇ ਰਹੇ ਸ. ਲਾਲ ਸਿੰਘ ਵੀ ਸਮਾਗਮ ਦੀ ਮੂਹਰਲੀ ਕਤਾਰ 'ਚ ਬੈਠੇ ਹੋਏ ਸਨ | ਸਮਾਗਮ 'ਚ ਸੀਨੀਅਰ ਅਧਿਕਾਰੀਆਂ ਤੇ ਹਾਈਕੋਰਟ ਦੇ ਜੱਜਾਂ ਆਦਿ ਦੀ ਹਾਜ਼ਰੀ ਘੱਟ ਹੀ ਸੀ |
ਕਿਸੇ ਔਰਤ ਨੂੰ ਬਣਾਇਆ ਜਾਵੇ ਮੁੱਖ ਮੰਤਰੀ-ਰਜ਼ੀਆ ਸੁਲਤਾਨਾ
ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਕਿਸੇ ਔਰਤ ਨੂੰ ਵੀ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੇਰੇ ਇਹ ਵਿਚਾਰ ਸ੍ਰੀ ਰਾਹੁਲ ਗਾਂਧੀ ਵੀ ਸੁਣ ਰਹੇ ਹੋਣਗੇ |
ਰਾਵਤ ਵਲੋਂ ਪੱਤਰਕਾਰਾਂ ਨਾਲ ਗੱਲਬਾਤ
ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਮੰਤਰੀਆਂ ਸੰਬੰਧੀ ਜੋ ਸੂਚੀ ਪ੍ਰਵਾਨ ਕੀਤੀ ਗਈ ਸੀ, ਉਸ 'ਚ ਕਦੇ ਵੀ ਬਾਅਦ 'ਚ ਤਬਦੀਲੀ ਨਹੀਂ ਹੋਈ ਅਤੇ ਇਹ ਕੇਵਲ ਮੀਡੀਆ ਦਾ ਪ੍ਰਚਾਰ ਹੈ | ਛਾਂਟੀ ਹੋਣ ਵਾਲੇ ਮੰਤਰੀਆਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਕੋਲ ਮੰਤਰੀ ਪਦ ਤੋਂ ਇਲਾਵਾ ਹੋਰ ਵੀ ਬਹੁਤ ਅਹਿਮ ਜ਼ਿੰਮੇਵਾਰੀਆਂ ਹਨ, ਜੋ ਉਨ੍ਹਾਂ ਨੂੰ ਸੌਂਪੀਆਂ ਜਾ ਸਕਦੀਆਂ ਹਨ |
ਪੰਜਾਬੀ 'ਚ ਚੁੱਕੀ ਸਹੁੰ
ਸਾਰੇ 15 ਮੰਤਰੀਆਂ ਵਲੋਂ ਪੰਜਾਬੀ 'ਚ ਸਹੁੰ ਚੁੱਕੀ ਗਈ |
ਮੁੱਖ ਮੰਤਰੀ ਵਲੋਂ ਨਵੇਂ ਬਣੇ ਮੰਤਰੀਆਂ ਸਮੇਤ ਮੰਤਰੀ ਮੰਡਲ ਦੀ ਪਹਿਲੀ ਬੈਠਕ ਕੱਲ੍ਹ ਸਵੇਰੇ 10 ਵਜੇ ਸੱਦੀ ਗਈ ਹੈ | ਚਰਚਾ ਇਹ ਹੈ ਕਿ ਇਸ ਮੀਟਿੰਗ 'ਚ ਪੰਜਾਬ ਨਾਲ ਸੰਬੰਧਿਤ ਕੁਝ ਅਹਿਮ ਮੁੱਦਿਆਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ |
ਰਾਜ ਸਰਕਾਰ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਨਵੇਂ ਬਣੇ ਮੰਤਰੀਆਂ ਦੀ ਸੀਨੀਆਰਤਾ ਉਨ੍ਹਾਂ ਵਲੋਂ ਸਹੁੰ ਚੁੱਕਣ ਅਨੁਸਾਰ ਹੋਵੇਗੀ, ਜਿਸ ਨਾਲ ਸ੍ਰੀ ਬ੍ਰਹਮ ਮਹਿੰਦਰਾ ਮੰਤਰੀ ਮੰਡਲ 'ਚ ਦੋ ਦੀ ਥਾਂ ਚੌਥੇ ਨੰਬਰ ਦੇ ਮੰਤਰੀ ਹੋਣਗੇ, ਜਦੋਂਕਿ ਸ. ਮਨਪ੍ਰੀਤ ਸਿੰਘ ਬਾਦਲ ਤੀਸਰੇ ਦੀ ਥਾਂ ਪੰਜਵੇਂ ਨੰਬਰ ਦੇ ਮੰਤਰੀ ਹੋਣਗੇ | ਬੁਲਾਰੇ ਨੇ ਦੱਸਿਆ ਕਿ ਨਿਯਮ ਕਹਿੰਦੇ ਹਨ ਕਿ ਜੋ ਪਹਿਲਾਂ ਸਹੁੰ ਚੁੱਕੇਗਾ ਉਹ ਸੀਨੀਅਰ ਸਮਝਿਆ ਜਾਵੇਗਾ |
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ. ਕੁਲਜੀਤ ਸਿੰਘ ਨਾਗਰਾ ਦਾ ਨਾਂਅ ਜੋ ਪਹਿਲਾਂ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚ ਸ਼ਾਮਿਲ ਸੀ, ਆਖ਼ਰੀ ਮੌਕੇ ਕੱਟ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਸ. ਰਣਦੀਪ ਸਿੰਘ ਨਾਭਾ ਦਾ ਨਾਂਅ ਸ਼ਾਮਿਲ ਕੀਤਾ ਗਿਆ | ਸ. ਨਾਗਰਾ ਜੋ ਅੱਜ ਦੇ ਸਮਾਗਮ 'ਚ ਸ਼ਾਮਿਲ ਸਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਬੈਠੇ ਸਨ, ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ ਤੇ ਪਾਰਟੀ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਪ੍ਰਵਾਨ ਹੈ ਅਤੇ ਉਹ ਪਾਰਟੀ ਲਈ ਪਹਿਲਾਂ ਵਾਂਗ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ |
ਗੁਰਪ੍ਰੀਤ ਸਿੰਘ ਜਾਗੋਵਾਲ
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ 'ਚ ਸ਼ਾਮਿਲ ਨਾ ਕੀਤੇ ਜਾਣ 'ਤੇ ਆਪਣੀ ਨਾਰਾਜ਼ਗੀ ਜਤਾਈ | ਉਨ੍ਹਾਂ ਮੀਡੀਆ ਰਾਹੀਂ ਹਾਈਕਮਾਨ ਨੂੰ ਪੁੱਛਿਆ ਕਿ ਆਖ਼ਰ ਉਨ੍ਹਾਂ ਦਾ ਕਸੂਰ ਕੀ ਸੀ | ਇਸ ਦੌਰਾਨ ਬਲਬੀਰ ਸਿੰਘ ਸਿੱਧੂ ਭਾਵੁਕ ਹੁੰਦੇ ਵੀ ਨਜ਼ਰ ਆਏ | ਉਨ੍ਹਾਂ ਕਿਹਾ ਕਿ ਫਾਂਸੀ ਦੇਣ ਵੇਲੇ ਵੀ ਜੱਜ ਇਕ ਵਾਰ ਪੁੱਛ ਲੈਂਦਾ ਹੈ ਪਰ ਉਨ੍ਹਾਂ ਨੂੰ ਇਕ ਵਾਰ ਵੀ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸ ਦਿੱਤਾ ਜਾਂਦਾ ਤਾਂ ਦੁੱਖ ਨਹੀਂ ਹੋਣਾ ਸੀ, ਸਗੋਂ ਉਹ ਹਾਈਕਮਾਨ ਦੇ ਕਹਿਣ 'ਤੇ ਖੁਦ ਹੀ ਅਸਤੀਫ਼ਾ ਦੇ ਦਿੰਦੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦਾ ਮਲਾਲ ਨਹੀਂ ਹੈ, ਨਾ ਹੀ ਉਹ ਸੱਤਾ ਦੇ ਭੁੱਖੇ ਹਨ ਪਰ ਉਨ੍ਹਾਂ ਨੂੰ ਹਟਾਏ ਜਾਣ ਤੋਂ ਪਹਿਲਾਂ ਇਕ ਵਾਰੀ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਸੀ | ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 30 ਸਾਲ ਕਾਂਗਰਸ 'ਚ ਲਗਾ ਦਿੱਤੇ, ਸੀ.ਬੀ.ਆਈ. ਦੀ ਜਾਂਚ ਵੀ ਸਹੀ ਪਰ ਫਿਰ ਵੀ ਉਹ ਸੋਨੀਆ ਗਾਂਧੀ ਦੇ ਸਿਪਾਹੀ ਬਣੇ ਰਹੇ | ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਉਨ੍ਹਾਂ ਨੇ ਦਿਨ ਰਾਤ ਕੰਮ ਕੀਤਾ, ਖ਼ੁਦ ਵੀ ਕੋਰੋਨਾ ਪਾਜ਼ੀਟਿਵ ਹੋਏ | ਉਨ੍ਹਾਂ ਨੇ ਸਿਹਤ ਮੰਤਰੀ ਰਹਿੰਦੇ ਕੀਤੇ ਆਪਣੇ ਕੰਮਾਂ ਦਾ ਜ਼ਿਕਰ ਵੀ ਕੀਤਾ | ਉਨ੍ਹਾਂ ਨੇ ਨਵੇਂ ਮੰਤਰੀਆਂ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਹੈ | ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਮੰਤਰੀ ਰਹਿੰਦੇ ਹੋਏ ਆਪਣੇ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਸਿਰਫ਼ ਮੀਡੀਆ ਰਾਹੀਂ ਆਪਣਾ ਸੰਦੇਸ਼ ਹਾਈਕਮਾਨ ਤੱਕ ਪਹੁੰਚਾ ਰਹੇ ਹਨ |
ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੇ ਪ੍ਰਦਰਸ਼ਨ ਦੇ 10 ਮਹੀਨੇ ਪੂਰੇ ਹੋਣ 'ਤੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ | ਪੁਲਿਸ ਵਲੋਂ ਵੀ ਸੁਰੱਖਿਆ ਦੇ ਬੰਦੋਬਸਤ ਕਰ ਲਏ ਗਏ ਹਨ | ਦਿੱਲੀ ਪੁਲਿਸ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ | ਪ੍ਰਦਸ਼ਨਕਾਰੀ ਕਿਸਾਨਾਂ 'ਚੋਂ ਕਿਸੇ ਨੂੰ ਵੀ ਦਿੱਲੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਸੰਯੁਕਤ ਕਿਸਾਨ ਮੋਰਚੇ ਨੇ ਇਸ ਬੰਦ ਲਈ ਹਰ ਭਾਰਤੀ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ | ਮੋਰਚੇ ਨੇ ਸਾਰੀਆਂ ਟਰੇਡ ਯੂਨੀਅਨਾਂ, ਟ੍ਰਾਂਸਪੋਰਟਰਾਂ, ਕਾਰੋਬਾਰੀਆਂ, ਵਿਦਿਆਰਥੀਆਂ ਆਦਿ ਨੂੰ ਕਿਸਾਨਾਂ ਦੀ ਹਮਾਇਤ ਕਰਨ ਦੀ ਮੰਗ ਕੀਤੀ | ਭਾਰਤ ਬੰਦ ਨੂੰ ਕਾਂਗਰਸ ਨੇ ਆਪਣਾ ਸਮਰਥਨ ਦਿੱਤਾ ਹੈ | ਇਸ ਤੋਂ ਇਲਾਵਾ ਬੈਂਕ ਯੂਨੀਅਨਾਂ ਸਮੇਤ ਹੋਰ ਕਈ ਜਥੇਬੰਦੀਆਂ ਨੇ ਵੀ ਇਸ ਨੂੰ ਆਪਣੀ ਹਮਾਇਤ ਦਿੱਤੀ ਹੈ | ਕਿਸਾਨਾਂ ਨੇ ਬੰਦ ਨੂੰ ਸ਼ਾਂਤੀਪੂਰਨ ਰੱਖਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਹੈ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਅਤੇ ਲੋੜੀਂਦੀਆਂ ਸੇਵਾਵਾਂ ਜਿਨ੍ਹਾਂ 'ਚ ਹਸਪਤਾਲ, ਐਂਬੂਲੈਂਸ, ਮੈਡੀਕਲ ਸਟੋਰ ਆਦਿ ਸ਼ਾਮਿਲ ਹਨ, ਉਨ੍ਹਾਂ ਨੂੰ ਬੰਦ ਦੇ ਦਾਇਰੇ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ |
ਕਾਂਗਰਸ ਵਲੋਂ ਸਮਰਥਨ
ਕਾਂਗਰਸ ਨੇ ਆਪਣੇ ਸਾਰੇ ਵਰਕਰਾਂ/ਸੂਬਾ ਮੁਖੀਆਂ ਤੇ ਸੰਸਥਾਵਾਂ ਦੇ ਪ੍ਰਧਾਨਾਂ ਨੂੰ ਭਾਰਤ ਬੰਦ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਨੂੰਗੋਪਾਲ ਨੇ ਕਿਹਾ ਕਿ ਕਾਂਗਰਸ ਤੇ ਇਸ ਦੇ ਵਰਕਰ ਸ਼ਾਂਤੀਪੂਰਨ ਭਾਰਤ ਬੰਦ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ |
ਗਵਾਲੀਅਰ, 26 ਸਤੰਬਰ (ਏਜੰਸੀ)-ਮੱਧ ਪ੍ਰਦੇਸ਼ ਆਏ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਫਿਰ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਦਾ ਰਸਤਾ ਅਪਣਾਉਣ | ਸਰਕਾਰ ਉਨ੍ਹਾਂ ਦੇ ਇਤਰਾਜ਼ਾਂ 'ਤੇ ਵਿਚਾਰ ਕਰਨ ਲਈ ਤਿਆਰ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਅਤੇ ਇਸ ਦੇ ਬਾਅਦ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਗੱਲ ਬਚੀ ਹੈ ਤਾਂ ਸਰਕਾਰ ਉਸ 'ਤੇ ਜ਼ਰੂਰ ਚਰਚਾ ਕਰੇਗੀ | ਦੱਸਣਯੋਗ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਸੰਗਠਨਾਂ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ | ਪਿਛਲੇ ਦਿਨੀਂ ਇਕ ਸਮਾਗਮ ਮੌਕੇ ਤੋਮਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਖੇਤੀ ਸੁਧਾਰ ਕਾਨੂੰਨਾਂ ਜ਼ਰੀਏ ਕਿਸਾਨਾਂ ਨੂੰ ਬਾਜ਼ਾਰ 'ਚ ਆਜ਼ਾਦੀ ਮਿਲੀ ਹੈ | ਖੇਤੀ ਖੇਤਰ ਨੂੰ ਉਤਸ਼ਾਹ ਦੇਣ ਲਈ ਕੇਂਦਰ ਸਰਕਾਰ ਦਾ ਇਹ ਮਹੱਤਵਪੂਰਨ ਕਦਮ ਹੈ | ਖੇਤੀ ਨੂੰ ਲਾਭਕਾਰੀ ਬਣਾਉਣ ਲਈ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੀ ਹੈ | ਮੰਗ ਆਧਾਰਿਤ ਤੇ ਮਹਿੰਗੀ ਉਪਜ ਵਾਲੀਆਂ ਫਸਲਾਂ ਦੀ ਖੇਤੀ ਨਾਲ ਇਸ ਖੇਤਰ 'ਚ ਨੌਜਵਾਨਾਂ ਦੀ ਖਿੱਚ ਵਧੇਗੀ | ਇਸ ਜ਼ਰੀਏ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੋਣਗੇ |
ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਨਦੀਆਂ ਦੀ ਸਾਫ਼-ਸਫ਼ਾਈ ਨੂੰ ਮਿਸ਼ਨ ਮੋਡ 'ਚ ਲਿਆ ਕੇ ਜਨ ਅੰਦੋਲਨ ਬਣਾਉਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ...
ਵਿਸ਼ਾਖਾਪਟਨਮ, 26 ਸਤੰਬਰ (ਏਜੰਸੀ)-ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟਾਂ ਨਾਲ ਟਕਰਾਉਣ ਤੋਂ ਬਾਅਦ ਦੋਵੇਂ ਤੱਟੀ ਇਲਾਕਿਆਂ ਵਿਚ ਬੱਦਲਵਾਈ ਦੌਰਾਨ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਹਵਾਵਾਂ ਦੀ ਰਫ਼ਤਾਰ 90 ...
ਸ੍ਰੀਨਗਰ, 26 ਸਤੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ ਨਾਲ ਸਬੰਧਿਤ 'ਦਾ ਰਸਿਸਟੈਂਸ ਫਰੰਟ' (ਟੀ.ਆਰ.ਐਫ.) ਦੇ ਇਕ ਅੱਤਵਾਦੀ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਪਿਸਤੌਲ ਸਮੇਤ ਗਿ੍ਫ਼ਤਾਰ ਕਰ ਕੇ ਇਕ ਸੰਭਾਵਿਤ ਵੱਡੀ ਵਾਰਦਾਤ ...
ਲਖਨਊ, 26 ਸਤੰਬਰ (ਏਜੰਸੀ)-2022 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ 'ਚ ਗੰਨੇ ਦੀਆਂ ਕੀਮਤਾਂ 'ਚ ਐਤਵਾਰ ਨੂੰ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ | ਯੋਗੀ ...
ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)- ਚੀਫ਼ ਜਸਟਿਸ ਐਨ.ਵੀ. ਰਮੰਨਾ ਨੇ ਨਿਆਂਪਾਲਿਕਾ 'ਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿਆਂਪਾਲਿਕਾ 'ਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਤੁਹਾਨੂੰ ...
ਇਕ ਭਾਜਪਾ ਨੇਤਾ, ਪਿਤਾ ਤੇ ਭਰਾ ਦੀ ਹੱਤਿਆ 'ਚ ਸੀ ਸ਼ਾਮਿਲ
ਸ੍ਰੀਨਗਰ, 26 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਐਤਵਾਰ ਸਵੇਰੇ ਹੋਏ ਇਕ ਮੁਕਾਬਲੇ ਦੌਰਾਨ ਲਸ਼ਕਰ ਦੇ ਇਕ ਜ਼ਿਲ੍ਹਾ ਕਮਾਂਡਰ ਸਮੇਤ 2 ਅੱਤਵਾਦੀ ਮਾਰੇ ਗਏ, ਇਹ ਦੋਵੇਂ ਪਿਛਲੇ ...
ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ 'ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ' (ਸੀ. ਐਸ. ਆਈ. ਆਰ.) ਨੂੰ ਕਿਹਾ ਕਿ ਉਹ ਖੁਦ ਨੂੰ ਫਿਰ ਤੋਂ ਖੋਜੇ, ਭਵਿੱਖ ਵੱਲ ਅੱਗੇ ਵਧੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵੀਆਂ ਖੋਜਾਂ ਤੇ ...
ਮੁੰਬਈ, 26 ਸਤੰਬਰ (ਪੀ. ਟੀ. ਆਈ.)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੇ ਕਈ ਜ਼ਿਲਿ੍ਹਆਂ 'ਚ ਉਨ੍ਹਾਂ ਦੇ ਇਲਾਕਿਆਂ 'ਚ ਉੱਚ ਪੱਧਰੀ ਆਰਥਿਕ ਗਤੀਵਿਧੀਆਂ ਹੋਣ ਦੇ ਬਾਵਜੂਦ ਵੀ ਬੈਂਕਿੰਗ ਮੌਜੂਦਗੀ ਦੀ ਘਾਟ ਹੈ | ਮੁੰਬਈ ਵਿਖੇ ਇੰਡੀਅਨ ਬੈਂਕ ...
ਲਖਨਊ, 26 ਸਤੰਬਰ (ਏਜੰਸੀ)-ਜਿਤਿਨ ਪ੍ਰਸਾਦ ਜੋ ਕਿ ਕਾਂਗਰਸ ਛੱਡ ਕੇ ਹਾਲ ਹੀ 'ਚ ਭਾਜਪਾ 'ਚ ਸ਼ਾਮਿਲ ਹੋਇਆ ਹੈ, ਨੂੰ ਯੋਗੀ ਅਦਿੱਤਿਆਨਾਥ ਦੀ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ, ਜਦੋਂ ਕਿ 6 ਹੋਰਾਂ ਨੇ ਰਾਜ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ | ਅਗਲੇ ਸਾਲ ਉੱਤਰ ਪ੍ਰਦੇਸ਼ 'ਚ ਹੋ ...
ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਵਲੋਂ ਕਾਨੂੰਨ ਅਤੇ ਨਿਯਮਾਂ 'ਚ ਨਿਤ ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ | ਹੁਣ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ (ਐਨ. ਆਈ. ਡੀ.) 'ਚ ...
ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਰੋਹਿਣੀ ਅਦਾਲਤ 'ਚ ਹੋਈ ਗੈਂਗਵਾਰ 'ਚ ਕਥਿਤ ਸ਼ਮੂਲੀਅਤ ਦੇ ਸਬੰਧ 'ਚ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਘਟਨਾ 'ਚ ਤਿੰਨ ਬਦਮਾਸ਼ਾਂ ਦੀ ਮੌਤ ਹੋ ਗਈ ਸੀ | ਪੁਲਿਸ ਸੂਤਰਾਂ ਨੇ ਐਤਵਾਰ ਨੂੰ ਕਿਹਾ ...
ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਨਦੀਆਂ ਦੀ ਸਾਫ਼-ਸਫ਼ਾਈ ਨੂੰ ਮਿਸ਼ਨ ਮੋਡ 'ਚ ਲਿਆ ਕੇ ਜਨ ਅੰਦੋਲਨ ਬਣਾਉਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ...
ਨਵੀਂ ਦਿੱਲੀ, 26 ਸਤੰਬਰ (ਏਜੰਸੀ)- ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਇਕੋ ਦਿਨ ਕੋਰੋਨਾ ਦੇ 28,326 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 3,36,52,745 ਹੋ ਗਿਆ ਹੈ | ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ ਇਕੋ ...
ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ 'ਚ ਸ਼ਾਮਿਲ ਕਰਨ 'ਤੇ ਕੀਤਾ ਇਤਰਾਜ਼
ਪਟਿਆਲਾ, 26 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੈਬਨਿਟ ਵਿਸਤਾਰ ਤੋਂ ਕੁਝ ਘੰਟੇ ਪਹਿਲਾਂ ਹੀ ਕਾਂਗਰਸ ਦੇ 7 ਨੇਤਾਵਾਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX