ਤਾਜਾ ਖ਼ਬਰਾਂ


ਲੜਕੀ ਹੱਤਿਆ ਮਾਮਲਾ: ਦੋਸ਼ੀ 2 ਦਿਨਾਂ ਪੁਲਿਸ ਰਿਮਾਂਡ ਤੇ
. . .  4 minutes ago
ਨਵੀਂ ਦਿੱਲੀ, 30 ਮਈ- ਬੀਤੇ ਕੱਲ੍ਹ ਦਿੱਲੀ ’ਚ 16 ਸਾਲਾ ਲੜਕੀ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਸਾਹਿਲ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਹੋਈ ਖ਼ਾਰਜ
. . .  6 minutes ago
ਨਵੀਂ ਦਿੱਲੀ, 30 ਮਈ- ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਵਿਚ ਪਿਛਲੀ ਸ਼ਰਾਬ ਨੀਤੀ ਨੂੰ ਲਾਗੂ ਕਰਨ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ....
ਚਾਰ ਧਾਮ ਯਾਤਰਾ ਦੌਰਾਨ ਕੰਮ ਕਰਨ ਵਾਲੇ ਪਾਇਲਟਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ- ਡੀ.ਜੀ.ਸੀ.ਏ.
. . .  16 minutes ago
ਨਵੀਂ ਦਿੱਲੀ, 30 ਮਈ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਪਹਾੜੀ ਖ਼ੇਤਰਾਂ ਵਿਚ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ....
ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖ਼ੀ ’ਚ ਅੱਗੇ- ਜਨਰਲ ਅਨਿਲ ਚੌਹਾਨ
. . .  about 1 hour ago
ਮਹਾਰਾਸ਼ਟਰ, 30 ਮਈ- ਪੁਣੇ ਦੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਅੱਜ ਪਾਸਿੰਗ ਆਊਟ ਪਰੇਡ ਚੱਲ ਰਹੀ ਹੈ। ਇਸ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ.....
ਜੰਮੂ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 10
. . .  about 1 hour ago
ਸ੍ਰੀਨਗਰ, 30 ਮਈ- ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਜੰਮੂ ’ਚ ਵਾਪਰੇ ਸੜਕ ਹਾਦਸੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 55 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸ ਜਾਣਕਾਰੀ ਜੰਮੂ ਦੇ ਐਸ.ਐਸ.ਪੀ......
ਰਾਹੁਲ ਗਾਂਧੀ ਚੀਨ ਨਾਲ ਆਪਣੇ ਸਝੌਤਿਆਂ ਦੇ ਵੇਰਵੇ ਨਾਲ ਸਾਹਮਣੇ ਆਉਣ- ਨਿਰਮਲਾ ਸੀਤਾਰਮਨ
. . .  about 1 hour ago
ਨਵੀਂ ਦਿੱਲੀ, 30 ਮਈ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੀਨ ਦੇ ਮੁੱਦੇ ’ਤੇ ਭਾਰਤ ਸਰਕਾਰ ਨੂੰ ਤਾਹਨੇ ਮਾਰਨ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਿਆ ਹੈ। ਸੀਤਾਰਮਨ....
ਸਚਿਨ ਤੇਂਦੁਲਕਰ ਹੋਣਗੇ ਮਹਾਰਾਸ਼ਟਰ ਦੇ ਸਵੱਛ ਮੁੱਖ ਅਭਿਆਨ ਲਈ ‘ਸਮਾਈਲ ਅੰਬੈਸਡਰ’
. . .  about 2 hours ago
ਮਹਾਰਾਸ਼ਟਰ, 30 ਮਈ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਰਾਜ ਦੇ ਸਵੱਛ ਮੁੱਖ ਅਭਿਆਨ ਲਈ ਮਹਾਰਾਸ਼ਟਰ ਦਾ ‘ਮੁਸਕਾਨ ਰਾਜਦੂਤ’ ਨਿਯੁਕਤ....
ਪੰਜਾਬ ਸਮੇਤ ਹੋਰ ਰਾਜਾਂ ਵਿਚ ਅਗਲੇ ਦੋ ਦਿਨਾਂ ਤੱਕ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ- ਆਈ.ਐਮ.ਡੀ.
. . .  about 2 hours ago
ਨਵੀਂ ਦਿੱਲੀ, 30 ਮਈ- ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼....
ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ
. . .  about 2 hours ago
ਸ੍ਰੀਨਗਰ, 30 ਮਈ- ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਜੰਮੂ ਡੀ.ਸੀ. ਦੇ ਅਨੁਸਾਰ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜ਼ਖਮੀ ਹੋਏ....
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 9 hours ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ...
ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ...
ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ
. . .  1 day ago
ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ...
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਸੁਖਬੀਰ ਨੇ ਆਵਾਜ਼ ਕੀਤੀ ਬੁਲੰਦ
. . .  1 day ago
ਚੰਡੀਗੜ੍ਹ, 29 ਮਈ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਦੀ ਜਾਂਚ ਲਈ ‘ਅਜੀਤ’ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ, ਜਿਸ ਕਰਕੇ ਵੱਖ-ਵੱਖ ਸਿਆਸੀ...
ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ...
ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
. . .  1 day ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ....
ਲੜਕੀ ਦੇ ਕਤਲ ਮਾਮਲੇ ’ਚ ਮੁਲਜ਼ਮ ਗਿ੍ਫ਼ਤਾਰ
. . .  1 day ago
ਲਖਨਊ, 29 ਮਈ- ਬੀਤੇ ਦਿਨ ਦਿੱਲੀ ਵਿਚ ਹੋਏ 16 ਸਾਲਾ ਲੜਕੀ ਦੇ ਕਤਲ ਕੇਸ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਔਰਤਾਂ ਤੇ ਲੜਕੀਆਂ ਲਈ ਅਸਰੁੱਖ਼ਿਅਤ- ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 29 ਮਈ- 16 ਸਾਲਾ ਲੜਕੀ ਨੂੰ ਚਾਕੂ ਮਾਰਨ ’ਤੇ ਗੱਲ ਕਰਦਿਆਂ ਦਿੱਲੀ ਮਹਿਲਾ ਆਯੋਗ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਅਜਿਹਾ ਡਰਾਉਣਾ ਮਾਮਲਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਵਦੇਸ਼ੀ ਜਾਗਰਣ ਮੰਚ ਵਲੋਂ ਧਰਤੀ ਚਿੰਤਨ 2021 ਸਮਾਗਮ ਕਰਵਾਇਆ

ਬਟਾਲਾ, 26 ਸਤੰਬਰ (ਕਾਹਲੋਂ)-ਸਵਦੇਸ਼ੀ ਜਾਗਰਣ ਮੰਚ ਵਲੋਂ ਅਰਥ ਚਿੰਤਨ 2021 ਦੇ ਅਧੀਨ ਵੈਬੀਨਾਰ ਰਾਹੀਂ ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ ਅਤੇ ਦਿਸ਼ਾ 'ਤੇ ਉੱਘੇ ਅਰਥ ਸ਼ਾਸਤਰੀਆਂ, ਕੇਂਦਰੀ ਸੰਸਥਾਵਾਂ ਦੇ ਮੁਖੀਆਂ ਅਤੇ ਕੇਂਦਰੀ ਮੰਤਰੀਆਂ ਦੀ ਸ਼ਾਨਦਾਰ ਅਗਵਾਈ ਹੇਠ ਸਵੈ-ਨਿਰਭਰ ਅਤੇ ਆਤਮ ਨਿਰਭਰ ਭਾਰਤ ਦਾ ਚਿੰਤਨ ਕੀਤਾ ਗਿਆ ਅਤੇ ਰਾਸ਼ਟਰੀ ਪੱਧਰ ਦਾ ਵੈਬੀਨਾਰ ਸਵਦੇਸ਼ੀ ਜਾਗਰਣ ਮੰਚ ਦੀ ਕੇਂਦਰੀ ਇਕਾਈ ਦੁਆਰਾ ਕਰਵਾਇਆ ਗਿਆ, ਜਿਸ ਦਾ ਪ੍ਰਸਾਰਣ ਪੂਰੇ ਦੇਸ਼ ਵਿਚ ਕੀਤਾ ਗਿਆ | ਦੂਜੇ ਦਿਨ ਸਵਦੇਸ਼ੀ ਜਾਗਰਣ ਮੰਚ ਦੀ ਬਟਾਲਾ ਇਕਾਈ ਵਲੋਂ ਸਥਾਨਕ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਇਕ ਸਮਾਗਮ ਕਰਵਾ ਕੇ ਵੰਡੀ ਗਿਣਤੀ ਵਿਚ ਸਵੈ-ਰੁਜ਼ਗਾਰ ਕਰਨ ਵਾਲੀਆਂ ਅÏਰਤਾਂ ਨੂੰ ਸਵਦੇਸ਼ੀ ਦੇ ਅਰਥ ਸੰਕਲਪ ਬਾਰੇ ਜਾਗਰੂਕ ਕੀਤਾ ਗਿਆ | ਸਵਦੇਸ਼ੀ ਜਾਗਰਣ ਮੰਚ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਕਿਸਮ ਦੇ ਕਾਰੋਬਾਰੀਆਂ ਨਾਲ ਸਬੰਧਤ 80 ਤੋਂ ਵੱਧ ਸਵੈ-ਸਹਾਇਤਾ ਅÏਰਤਾਂ ਦਾ ਸਨਮਾਨ ਕੀਤਾ | ਇਸ ਪ੍ਰੋਗਰਾਮ ਵਿਚ ਸ਼ਹਿਰ ਦੇ ਉਘੇ ਉਦਯੋਗਪਤੀ ਪਰਮਜੀਤ ਸਿੰਘ ਗਿੱਲ ਮਾਲਕ ਸਾਹਿਲ ਇੰਡਸਟਰੀਜ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੁਆਨੀ ਸੈਲਫ ਹੈਲਪ ਗਰੁੱਪ ਦੀ ਸੰਚਾਲਕ ਰਣਜੀਤ ਕÏਰ ਅਤੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਭਗਤ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਪ੍ਰਧਾਨਗੀ ਰਾਸ਼ਟਰੀ ਸਵੈ ਸੇਵਕ ਸੰਘ ਅੰਮਿ੍ਤਸਰ ਦੇ ਕਾਰਜਕਾਰੀ ਰਜਤ ਸਰੀਨ ਨੇ ਕੀਤੀ ਅਤੇ ਪ੍ਰੋਗਰਾਮ ਦੀ ਅਗਵਾਈ ਸਵਦੇਸ਼ੀ ਜਾਗਰਣ ਦੇ ਜ਼ਿਲ੍ਹਾ ਕਨਵੀਨਰ ਬਟਾਲਾ ਜ਼ਿਲ੍ਹਾ ਦੀਪਕ¢ਵਰਮਾ ਤੇ ਸਿਟੀ ਕੋਆਰਡੀਨੇਟਰ ਕਮਲਦੀਪ ਲੱਕੀ ਸਨ | ਕੋਆਰਡੀਨੇਟਰ ਵਰੁਣ ਅਗਰਵਾਲ ਨੇ ਸਮਾਗਮ ਵਿਚ ਵਿਸ਼ੇਸ਼ ਭੂਮਿਕਾ ਨਿਭਾਈ | ਵੈਬੀਨਾਰ ਵਿਚ ਕÏਮੀ ਸਹਿ-ਕਨਵੀਨਰ ਡਾ. ਅਸ਼ਵਨੀ ਮਹਾਜਨ, ਪ੍ਰੋਫੈਸਰ ਵਿਜੇ ਕੁਮਾਰ, ਪਤੰਜਲੀ ਦੇ ਆਚਾਰੀਆ ਬਾਲ ਕ੍ਰਿਸ਼ਨ ਨੇ ਸੰਬੋਧਨ ਕੀਤਾ | ਇਸ ਮੌਕੇ ਜੇਐਨ ਸ਼ਰਮਾ, ਝਾਂਸੀ ਦੀ ਰਾਣੀ ਸੁਸਾਇਟੀ ਦੀ ਸੰਤੋਸ਼ ਕੁਮਾਰੀ, ਸਵਦੇਸ਼ੀ ਜਾਗਰਣ ਮੰਚ ਦੇ ਪ੍ਰਦੀਪ ਮਹਾਜਨ, ਰਾਜ ਕੁਮਾਰ ਵਰਮਾ, ਪ੍ਰੋਫੈਸਰ ਸੁਨੀਲ ਦੱਤ, ਮਾਨਿਕ, ਅੰਸ਼ੁਮਨ, ਮਨੀਸ਼ ਹÏਾਡਾ, ਅਸ਼ੋਕ ਕੁਮਾਰ, ਰਾਜਨ ਤ੍ਰੇਹਨ, ਮਹਿਲਾ ਜ਼ਿਲ੍ਹਾ ਕੋਆਰਡੀਨੇਟਰ ਨੀਲਮ ਮਹਾਜਨ, ਸੀਮਾ ਬਟਾਲਵੀ, ਗੀਤਾ ਅਗਰਵਾਲ, ਕਿਰਨ ਚੱਡਾ, ਅਨੁਰਾਧਾ, ਰਮੇਸ਼ ਵਰਮਾ, ਹਰੀ ਓਮ ਜੋਸ਼ੀ, ਗÏਤਮ, ਰਿਤਿਕਾ ਮਹਾਜਨ, ਮਧੂ ਮਹਾਜਨ, ਪੰਕਜ ਗੁਪਤਾ, ਹੀਰਾ ਵਾਲੀਆ, ਰਾਕੇਸ਼ ਕੁਮਾਰ ਠੇਕੇਦਾਰ, ਵੀਨਾ ਸੋਨੀ, ਪੰਕਜ ਸ਼ਰਮਾ, ਨੀਰਜ ਮਹਾਜਨ, ਅਨਿਲ ਭੱਟੀ, ਪਾਰਸ ਬਾਮਾ, ਮੋਨੂੰ ਘਈ, ਪਵਨ ਜੋਸ਼ੀ, ਅਮਨਦੀਪ ਕਾਲੀਆ, ਅੰਜੂ ਮਹਾਜਨ, ਸੁਸ਼ਮਾ ਵਰਮਾ, ਸ਼ੈਲੀ ਸ਼ਰਮਾ, ਅਮਨਜੋਤ ਵਾਲੀਆ ਆਦਿ ਹਾਜ਼ਰ ਸਨ |

ਕਾਂਗਰਸ ਮੁੱਖ ਮੰਤਰੀ ਬਦਲਾ ਕੇ ਵੀ ਪੰਜਾਬ 'ਚ ਡੁੱਬਦੀ ਬੇੜੀ ਨੂੰ ਨਹੀਂ ਬਚਾ ਸਕਦੀ : ਗੁਰਇਕਬਾਲ ਸਿੰਘ ਮਾਹਲ

ਬਟਾਲਾ, 26 ਸਤੰਬਰ (ਕਾਹਲੋਂ)-ਕਾਂਗਰਸ ਹਾਈਕਮਾਂਡ ਪੰਜਾਬ ਦਾ ਮੁੱਖ ਮੰਤਰੀ ਬਦਲਾ ਕੇ ਵੀ ਪੰਜਾਬ 'ਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਨਹੀਂ ਬਚਾ ਸਕਦੀ | 2022 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕ ਉਤਾਵਲੇ ਹੋਏ ਪਏ ਹਨ | ਇਨ੍ਹਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਅੱਜ ਭਾਰਤ ਬੰਦ ਸਬੰਧੀ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਅੱਜ 27 ਸਤੰਬਰ ਨੂੰ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਸਬੰਧ ਵਿਚ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਐਸ.ਐਸ.ਪੀ.ਡਾ: ਨਾਨਕ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੀ ਮੁਫ਼ਤ ਬੱਸ ਯਾਤਰਾ ਰਾਹੀਂ ਬਟਾਲਵੀ ਕਰ ਰਹੇ ਹਨ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ

ਬਟਾਲਾ, 26 ਸਤੰਬਰ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਵਿਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਬਟਾਲਵੀਆਂ ਵਲੋਂ ਲਗਾਤਾਰ ਭਰਵਾਂ ਹੁੰਗਾਰਾ ...

ਪੂਰੀ ਖ਼ਬਰ »

ਬਟਾਲਾ ਦੇ ਹਨੀ ਮਹਾਜਨ ਨੇ ਟੀ.ਵੀ. ਸ਼ੋਅ 'ਕਿਸ ਮੇ ਕਿਤਨਾ ਹੈ ਦਮ' ਜਿੱਤਿਆ

ਬਟਾਲਾ, 26 ਸਤੰਬਰ (ਬੁੱਟਰ)-ਬਟਾਲਾ ਦੇ ਰਾਈਜ਼ਿੰਗ ਸਟਾਰ ਹਨੀ ਮਹਾਜਨ ਨੇ ਡੀ.ਡੀ. ਪੰਜਾਬੀ 'ਤੇ ਪ੍ਰਸਾਰਤ ਹੋਏ ਰਿਐਲਿਟੀ ਸ਼ੋਅ 'ਕਿਸ ਮੇ ਕਿਤਨਾ ਹੈ ਦਮ ਸੀਜ਼ਨ-6' ਵਿਚ ਆਪਣੀ ਗਾਇਕੀ ਦੇ ਜਾਦੂ ਨਾਲ ਸ਼ੋਅ ਜਿੱਤ ਕੇ ਬਟਾਲਾ ਦਾ ਨਾਂਅ ਪ੍ਰਸਿੱਧੀ ਵਿਚ ਲਿਆਂਦਾ ਹੈ | ਹਨੀ ...

ਪੂਰੀ ਖ਼ਬਰ »

ਰੰਗੜ ਨੰਗਲ ਸੇਵਾ ਕੇਂਦਰ ਵਿਖੇ ਤੀਜੀ ਵਾਰ ਹੋਈ ਚੋਰੀ

ਬਟਾਲਾ, 26 ਸਤੰਬਰ (ਕਾਹਲੋਂ)-ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਸੇਵਾ ਕੇਂਦਰ ਰੰਗੜ ਨੰਗਲ ਵਿਖੇ ਤੀਜੀ ਵਾਰ ਚੋਰੀ ਹੋਣ ਦੀ ਖ਼ਬਰ ਹੈ | ਸੇਵਾ ਕੇਂਦਰ ਦੇ ਕਰਮਚਾਰੀ ਸਾਹਿਲ ਕਰਨ ਅਤੇ ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਫੋਨ ਆਇਆ ਕਿ ਸੇਵਾ ਕੇਂਦਰ ...

ਪੂਰੀ ਖ਼ਬਰ »

ਅਕਾਲੀ ਦਲ ਭਾਰਤ ਬੰਦ ਦਾ ਪੂਰਨ ਸਮਰਥਨ ਕਰੇਗਾ : ਵਾਹਲਾ

ਬਟਾਲਾ, 26 ਸਤੰਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਹੋਈ | ਜਿਸ ਵਿਚ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਅੱਜ ਦੇ ਭਾਰਤ ਬੰਦ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ...

ਪੂਰੀ ਖ਼ਬਰ »

ਹਲਕਾ ਦੀਨਾਨਗਰ 'ਚ 60 ਪਰਿਵਾਰਾਂ ਵਲੋਂ ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਦਾਅਵਾ

ਦੋਰਾਂਗਲਾ, 26 ਸਤੰਬਰ (ਚੱਕਰਾਜਾ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਨਿਰਦੇਸ਼ਾਂ 'ਤੇ ਹਲਕਾ ਦੀਨਾਨਗਰ ਵਿਚ ਅਕਾਲੀ ਦਲ ਨੰੂ ਮਜ਼ਬੂਤ ਕਰਨ ਲਈ ਸੀਨੀਅਰ ਅਕਾਲੀ ਆਗੂ ਕਮਲਜੀਤ ਚਾਵਲਾ ਵਲੋਂ ਵਿੱਢੀ ਮੁਹਿੰਮ ਨੰੂ ਉਸ ਸਮੇਂ ਤਕੜਾ ...

ਪੂਰੀ ਖ਼ਬਰ »

ਸਾਬਕਾ ਸਰਪੰਚ ਬੇਬੀ ਭਗਤ ਦੋਦਵਾਂ ਦੇ ਗ੍ਰਹਿ ਪਹੁੰਚੇ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ

ਬਹਿਰਾਮਪੁਰ, 26 ਸਤੰਬਰ (ਬਲਬੀਰ ਸਿੰਘ ਕੋਲਾ)-ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਨੰੂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਸ਼ਾਮਿਲ ਹੋਏ ਬੇਬੀ ਭਗਤ ਸਾਬਕਾ ਸਰਪੰਚ ਦੋਦਵਾਂ ਦੇ ਗ੍ਰਹਿ ਵਿਖੇ ਸੰਭਾਵੀ ਉਮੀਦਵਾਰ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੰੂ ਕੀਤਾ ਜਾਵੇਗਾ ਸਫਲ-ਆਗੂ

ਗੁਰਦਾਸਪੁਰ, 26 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 278ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ | ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੁਖਦੇਵ ਰਾਜ, ਸਾਗਰ ਸਿੰਘ, ਪ੍ਰਦੀਪ ਸਿੰਘ ਭੋਲਾ ਆਦਿ ਨੇ ...

ਪੂਰੀ ਖ਼ਬਰ »

ਲੁਟੇਰਿਆਂ ਨੇ ਨੌਜਵਾਨ ਕੋਲੋਂ ਖੋਹਿਆ ਮੋਬਾਈਲ

ਕਾਦੀਆਂ, 26 ਸਤੰਬਰ (ਯਾਦਵਿੰਦਰ ਸਿੰਘ)-ਥਾਣਾ ਕਾਦੀਆਂ ਦੇ ਰੇਲਵੇ ਰੋਡ ਉਪਰੋਂ ਇਕ ਨÏਜਵਾਨ ਕੋਲੋਂ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਮੋਬਾਈਲ ਖੋਹਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਨÏਜਵਾਨ ਗਗਨਦੀਪ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੇ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱੱਜ ਨੜਾਂਵਾਲੀ 'ਚ ਕੌਮੀ ਸਾਹ ਮਾਰਗ 'ਤੇ ਹੋਵੇਗਾ ਰੋਸ ਪ੍ਰਰਦਸ਼ਨ : ਗੋਸਲ

ਕਲਾਨੌਰ, 26 ਸਤੰਬਰ (ਪੁਰੇਵਾਲ)-ਪੰਜਾਬ ਕਿਸਾਨ ਯੂਨੀਅਨ ਬਲਾਕ ਕਲਾਨੌਰ ਦਾ ਡੈਲੀਗੇਟ ਇਜਲਾਸ ਬੇਅੰਤਪਾਲ ਸਿੰਘ ਡੇਅਰੀਵਾਲ ਕਿਰਨ, ਸੁਖਦੇਵ ਸਿੰਘ ਗੋਸਲ, ਅਸ਼ਵਨੀ ਕੁਮਾਰ ਅਤੇ ਲੱਖਾ ਸਿੰਘ ਬਖਤਪੁਰ ਦੀ ਪ੍ਰਧਾਨਗੀ ਹੇਠ ਪਿੰਡ ਮੌੜ 'ਚ ਸੰਪੰਨ ਹੋਇਆ | ਹਾਜ਼ਰ ਕਿਸਾਨਾਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੰੂ ਕੀਤਾ ਜਾਵੇਗਾ ਸਫਲ-ਆਗੂ

ਗੁਰਦਾਸਪੁਰ, 26 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 278ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ | ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੁਖਦੇਵ ਰਾਜ, ਸਾਗਰ ਸਿੰਘ, ਪ੍ਰਦੀਪ ਸਿੰਘ ਭੋਲਾ ਆਦਿ ਨੇ ...

ਪੂਰੀ ਖ਼ਬਰ »

ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਵਲੋਂ ਕਲਾਨੌਰ 'ਚ 6ਵਾਂ ਖ਼ੂਨਦਾਨ ਕੈਂਪ ਭਲਕੇ

ਕਲਾਨੌਰ, 26 ਸਤੰਬਰ (ਪੁਰੇਵਾਲ)-ਸਥਾਨਕ ਖੇਤਰ 'ਚ ਸਮਾਜਸੇਵਾ ਦੇ ਕਾਰਜ ਕਰ ਰਹੀ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਵਲੋਂ ਸ਼ਹੀਦੇ ਆਜਮ ਸ: ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲਾਨੌਰ ਦੇ ਸ਼ਿਵ ਮੰਦਿਰ 'ਚ 28 ਸਤੰਬਰ ਨੂੰ 6ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ...

ਪੂਰੀ ਖ਼ਬਰ »

ਭਾਈ ਗੁਰਦਾਸ ਅਕੈਡਮੀ ਗਾਦੜੀਆਂ ਦੇ ਬੱਚਿਆਂ ਨੇ ਨਕਦ ਇਨਾਮ ਜਿੱਤੇ

ਬਟਾਲਾ, 26 ਸਤੰਬਰ (ਕਾਹਲੋਂ)-ਜ਼ਿਲ੍ਹਾ ਪੱਧਰੀ ਗੁਰਬਾਣੀ ਕੰਠ ਮੁਕਾਬਲੇ ਜੋ ਸਤਿਨਾਮ ਸਰਬ ਕਲਿਆਣ ਟਰੱਸਟ ਦੁਆਰਾ ਕਰਵਾਏ ਗਏ, ਇਨ੍ਹਾਂ 'ਚ ਤਕਰੀਬਨ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿਚ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਦੇ 20 ਬੱਚਿਆਂ ਨੇ ਹਿੱਸਾ ਲਿਆ, ...

ਪੂਰੀ ਖ਼ਬਰ »

ਬੰਦ ਨੰੂ ਲੈ ਕੇ ਜੀਵਨਚੱਕ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ

ਦੋਰਾਂਗਲਾ, 26 ਸਤੰਬਰ (ਚੱਕਰਾਜਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦੀ ਮੀਟਿੰਗ ਪਿੰਡ ਜੀਵਨਚੱਕ ਵਿਖੇ ਗੁਰਵਿੰਦਰ ਸਿੰਘ ਅਤੇ ਦਲਬੀਰ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ 27 ਸਤੰਬਰ ਨੰੂ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਅੱਜ ਪਬਲਿਕ ਥਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਗੁਰਦਾਸਪੁਰ, 26 ਸਤੰਬਰ (ਆਰਿਫ਼)- ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ 27 ਸਤੰਬਰ ਨੰੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ | ਜਿਸ ਦੌਰਾਨ ਜ਼ਿਲ੍ਹੇ ਅੰਦਰ ਅਮਨ ਕਾਨੰੂਨ ਦੀ ਹਾਲਤ ਵਿਗੜਨ ਦਾ ਡਰ ਹੈ | ਜਿਸ ਨੰੂ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ...

ਪੂਰੀ ਖ਼ਬਰ »

ਅੱੱਜ ਮੁਕੰਮਲ ਬੰਦ ਕਰ ਕੇ ਕੋਟਲੀ ਸੂਰਤ ਮੱਲ੍ਹੀ 'ਚ ਕੀਤਾ ਜਾਵੇਗਾ ਚੱਕਾ ਜਾਮ : ਕਾਮਰੇਡ

ਕੋਟਲੀ ਸੂਰਤ ਮੱਲ੍ਹੀ, 26 ਸਤੰਬਰ (ਕੁਲਦੀਪ ਸਿੰਘ ਨਾਗਰਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਨੂੰ ਹਰ ਵਰਗ ਵਲੋਂ ਭਰਵਾ ਹੁੰਗਾਰਾ ਦਿੱਤਾ ਜਾ ...

ਪੂਰੀ ਖ਼ਬਰ »

ਚੋਣਾਂ ਨੇੜੇ ਕੀਤੀਆਂ ਜਾ ਰਹੀਆਂ ਡਰਾਮੇਬਾਜ਼ੀਆਂ ਕਾਂਗਰਸ ਨੂੰ ਲੈ ਡੁੱਬਣਗੀਆਂ : ਰਾਜਨਬੀਰ ਸਿੰਘ ਘੁਮਾਣ

ਘੁਮਾਣ, 26 ਸਤੰਬਰ (ਬੰਮਰਾਹ)-ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਡਰਾਮੇਬਾਜ਼ੀਆਂ ਕਾਂਗਰਸ ਪਾਰਟੀ ਨੂੰ ਲੈ ਡੁੱਬਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਰਾਜਨਬੀਰ ...

ਪੂਰੀ ਖ਼ਬਰ »

ਪਿੰਡ ਠੱਕਰ ਸੰਧੂ 'ਚ ਗੰਦੇ ਪਾਣੀ ਦਾ ਨਿਕਾਸ ਕਰਵਾਉਣ ਦੀ ਮੰਗ

ਡੇਹਰੀਵਾਲ ਦਰੋਗਾ, 26 ਸਤੰਬਰ (ਹਰਦੀਪ ਸਿੰਘ ਸੰਧੂ)-ਬੀਤੇ ਕੱਲ੍ਹ ਪਿੰਡ ਠੱਕਰ ਸੰਧੂ ਵਿਚ ਸ਼ਾਮਲਾਟ ਛੱਪੜ ਦਾ ਨਿਕਾਸ ਕਰਨ ਆਏ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਇਸ ਸਬੰਧੀ ਪਿੰਡ ਠੱਕਰ ਸੰਧੂ ਦੇ ਸਰਪੰਚ ਕਾਮਰੇਡ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਗੁਰਦੀਪ ਸਿੰਘ ਨੰਗਲ ਡਾਲਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

ਦੋਰਾਂਗਲਾ, 26 ਸਤੰਬਰ (ਚੱਕਰਾਜਾ)-ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਆਗੂ ਗੁਰਦੀਪ ਸਿੰਘ ਨੰਗਲ ਡਾਲਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੰੂ ਦੇਖਦੇ ਹੋਏ ਅੱਜ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ...

ਪੂਰੀ ਖ਼ਬਰ »

ਚੇਅ: ਬਾਜਵਾ, ਚੇਅ: ਗੋਰਾਇਆ ਅਤੇ ਲੱਕੀ ਢਿੱਲੋਂ ਨੇ ਉਪ ਮੁੱਖ ਮੰਤਰੀ ਰੰਧਾਵਾ ਨੂੰ ਦਿੱਤੀਆਂ ਵਧਾਈਆਂ

ਡੇਰਾ ਬਾਬਾ ਨਾਨਕ, 26 ਸਤੰਬਰ (ਅਵਤਾਰ ਸਿੰਘ ਰੰਧਾਵਾ)-ਦਿੱਗਜ਼ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਹਲਕਾ ਡੇਰਾ ਬਾਬਾ ਨਾਨਕ ਦੇ ਸਮੂਹ ਕਾਂਗਰਸੀ ਵਰਕਰਾਂ ਸਮੇਤ ਚੇਅਰਮੈਨਹਰਦੀਪ ਸਿੰਘ ਗੁਰਾਇਆ ਮਾਰਕੀਟ ...

ਪੂਰੀ ਖ਼ਬਰ »

ਅਕਾਲੀ ਦਲ ਅੱਜ ਦੇ ਭਾਰਤ ਬੰਦ ਦੀ ਪੂਰਨ ਹਮਾਇਤ ਕਰੇਗਾ : ਲੋਧੀਨੰਗਲ

ਬਟਾਲਾ, 26 ਸਤੰਬਰ (ਕਾਹਲੋਂ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਤੇ ਅੱਜ ਭਾਰਤ ਬੰਦ ਦੇ ਸੱਦੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਪੂਰਨ ਹਮਾਇਤ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਦੋਸ਼ੀਆਂ 'ਤੇ ਪਰਚਾ ਦਰਜ ਕਰਨ ਤੇ ਡੰਮੀ ਬੋਲੀ ਰੱਦ ਕਰਵਾਉਣ ਲਈ 30 ਨੰੂ ਡੀ.ਸੀ. ਦਫ਼ਤਰ ਧਰਨੇ ਦਾ ਐਲਾਨ ਗੁਰਦਾਸਪੁਰ, 26 ਸਤੰਬਰ (ਆਰਿਫ਼)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਸਟੂਡੈਂਟਸ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ...

ਪੂਰੀ ਖ਼ਬਰ »

ਲੇਬਰ ਸੁਸਾਇਟੀ ਗੁਰਦਾਸਪੁਰ ਦੇ ਉਪ ਚੇਅਰਮੈਨ ਰੰਧਾਵਾ ਵਲੋਂ ਉਪ ਮੁੱਖ ਮੰਤਰੀ ਰੰਧਾਵਾ ਦਾ ਸਨਮਾਨ

ਵਡਾਲਾ ਗ੍ਰੰਥੀਆਂ, 26 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਕਾਂਗਰਸ ਹਾਈਕਮਾਨ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਏ ਜਾਣ ਨਾਲ ਜਿੱਥੇ ਮਾਝੇ ਖੇਤਰ ਵਿਚ ਵਿਕਾਸ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ, ਉਥੇ ਪੰਜਾਬ ਦੇ ਸਰਹੱਦੀ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੀ ਗੁਰਦੁਆਰਾ ਬਾਰਠ ਸਾਹਿਬ ਵਿਖੇ ਹੋਈ ਮੀਟਿੰਗ

ਨਰੋਟ ਮਹਿਰਾ, 26 ਸਤੰਬਰ (ਰਾਜ ਕੁਮਾਰੀ)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਬਾਰਠ ਸਾਹਿਬ ਸਥਿਤ ਬਾਬਾ ਸ੍ਰੀ ਚੰਦ ਜੀ ਦੀਵਾਨ ਹਾਲ ਵਿਖੇ ਫੈਡਰੇਸ਼ਨ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਮਿੰਦਰ ਸਿੰਘ ...

ਪੂਰੀ ਖ਼ਬਰ »

ਅੱਜ ਦੇ ਭਾਰਤ ਬੰਦ ਦਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਕਰੇਗੀ ਪੂਰਨ ਸਮਰਥਨ-ਆਗੂ

ਪੁਰਾਣਾ ਸ਼ਾਲਾ, 26 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)-ਅੱਜ ਭਾਰਤ ਬੰਦ ਦੀ ਕਾਲ ਨੰੂ ਸਫਲ ਬਣਾਉਣ ਲਈ ਕਸਬਾ ਪੁਰਾਣਾ ਸ਼ਾਲਾ 'ਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਸੂਬੇਦਾਰ ਕੁਲਬੀਰ ਸਿੰਘ ਨਰੈਣੀਪੁਰ ਦੀ ਅਗਵਾਈ 'ਚ ਮੀਟਿੰਗ ਹੋਈ | ਜਥੇਬੰਦੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਸਿੰਘੋਵਾਲ ਦੇ ਵਿਅਕਤੀ ਦੀ ਸਾਊਦੀ ਅਰਬ 'ਚ ਮੌਤ

ਦੀਨਾਨਗਰ, 26 ਸਤੰਬਰ (ਸੰਧੂ/ਸੋਢੀ)-ਦੀਨਾਨਗਰ ਦੇ ਪਿੰਡ ਸਿੰਘੋਵਾਲ ਦੇ ਨਿਵਾਸੀ ਇਕ ਵਿਅਕਤੀ ਦੀ ਸਾਊਦੀ ਅਰਬ ਵਿਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪਿੰਡ ਸਿੰਘੋਵਾਲ ਦੀ ਨਿਵਾਸੀ ਸਾਹਿਬਾ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਨਦੀਪ ਰੋਜ਼ੀ ਰੋਟੀ ਕਮਾਉਣ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਭਾਰਤ ਬੰਦ ਦਾ ਕਰੇਗੀ ਸਮਰਥਨ

ਪੁਰਾਣਾ ਸ਼ਾਲਾ, 26 ਸਤੰਬਰ (ਅਸ਼ੋਕ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੰੂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ | ਜਿਸ ਨੰੂ ਸਫ਼ਲ ਬਣਾਉਣ ਲਈ ਜਿਥੇ ਵੱਖ ਵੱਖ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ, ਉਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਵਾਂਗੇ : ਸੋਨੂੰ ਲੰਗਾਹ

ਕਲਾਨੌਰ, 26 ਸਤੰਬਰ (ਸਤਵੰਤ ਸਿੰਘ ਕਾਹਲੋਂ)-ਅੱਜ ਸਥਾਨਕ ਸ਼ੋ੍ਰਮਣੀ ਅਕਾਲੀ ਦਲ ਦਫ਼ਤਰ ਵਿਖੇ ਅਕਾਲੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੋਨੂੰ ਲੰਗਾਹ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਮਿਸਾਲ ਕਾਇਮ ਕੀਤੀ : ਆਗੂ

ਅਲੀਵਾਲ, 26 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਅੱਜ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਰਕਲ ਅਲੀਵਾਲ ਦੇ ਕਾਂਗਰਸੀ ਆਗੂਆਂ ਦੀ ਅਲੀਵਾਲ ਵਿਚ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਕਾਂਗਰਸ ਹਾਈਕਮਾਂਡ ਦਾ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਠਿਆਲੀ ਜ਼ੋਨ ਦੀ ਸਰਸਪੁਰ ਵਿਖੇ ਹੋਈ ਮੀਟਿੰਗ

28, 29 ਤੇ 30 ਨੰੂ ਡੀ.ਸੀ. ਦਫ਼ਤਰ ਸਾਹਮਣੇ ਦਿੱਤੇ ਜਾਣਗੇ ਧਰਨੇ-ਆਗੂ ਤਿੱਬੜ, 26 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਪਿੰਡ ਸਰਸਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਤੇ ਪਿੰਡ ਇਕਾਈ ਦੀ ਮੀਟਿੰਗ ਸਠਿਆਲੀ ਜ਼ੋਨ ਦੇ ਪ੍ਰਧਾਨ ਗੁਰਮੁਖ ਸਿੰਘ ਖ਼ਾਨ ਮਲਕ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX