ਤਾਜਾ ਖ਼ਬਰਾਂ


ਸੰਗਰੂਰ 'ਚ ਪੋਸਟਰ ਲੱਗਣ ਤੋਂ ਬਾਅਦ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਲੜਨ ਦੀਆਂ ਚਰਚਾਵਾਂ ਫਿਰ ਹੋਈਆਂ ਗਰਮ
. . .  1 day ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਖਾਲੀ ਹੋਏ ਲੋਕ ਸਭਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਚੋਣ ਲਈ ਬੇਸ਼ੱਕ ਸ਼੍ਰੋਮਣੀ....
ਆਈ.ਪੀ.ਐੱਲ.2022 : ਰਾਜਸਥਾਨ ਪੁੱਜਿਆ ਫਾਈਨਲ 'ਚ , ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ.2022 : ਬੈਂਗਲੌਰ ਨੇ ਰਾਜਸਥਾਨ ਨੂੰ 158 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪੰਜਾਬ ਸਰਕਾਰ ਨੇ ਮੁਲਾਜ਼ਮ ਜੀ.ਆਈ.ਐਸ. ਦੀਆਂ ਦਰਾਂ 4 ਗੁਣਾਂ ਵਧਾਈਆਂ
. . .  1 day ago
ਬੁਢਲਾਡਾ, 27 ਮਈ (ਸਵਰਨ ਸਿੰਘ ਰਾਹੀ)- ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਹਿਮਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ (ਜੀ. ਆਈ .ਐਸ.) ਦੀ ਅਦਾਇਗੀ ਵਿਚ ਚਾਰ ...
ਸੁਲਤਾਨਪੁਰ ਲੋਧੀ: ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ
. . .  1 day ago
ਸੁਲਤਾਨਪੁਰ ਲੋਧੀ, 27 ਮਈ (ਲਾਡੀ, ਹੈਪੀ, ਥਿੰਦ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 4 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।
ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 27 ਮਈ-ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਵਿਧਾਇਕ ਗੈਰੀ ਬੜਿੰਗ ਨੇ 54 ਲੱਖ ਦੀ ਕੀਮਤ ਵਾਲੀ ਕੈਮਬੀ ਮਸ਼ੀਨ ਨਗਰ ਕੌਂਸਲ ਅਮਲੋਹ ਦੇ ਕੀਤੀ ਹਵਾਲੇ
. . .  1 day ago
ਅਮਲੋਹ, 27 ਮਈ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਸੀਵਰੇਜ ਦੀ ਸਫ਼ਾਈ ਲਈ 54 ਲੱਖ ਦੀ ਕੀਮਤ ਵਾਲੀ ਨਵੀ ਕੈਮਬੀ ਮਸ਼ੀਨ ਦੀਆਂ ਚਾਬੀਆਂ ਕਾਰਜ ਸਾਧਕ ਅਫ਼ਸਰ ਈ.ਓ. ਵਰਜਿੰਦਰ ਸਿੰਘ ਨੂੰ ਸੌਂਪੀਆਂ ਗਈਆਂ...
ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਗੁਰਦਾਸਪੁਰ
. . .  1 day ago
ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਬੀਤੇ ਕੱਲ੍ਹ ਕਾਹਨੂੰਵਾਨ ਬੇਟ ਦੇ ਇਲਾਕੇ 'ਚ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ...
ਮਾਛੀਵਾੜਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ, ਗਊ ਦੀ ਹੱਤਿਆ ਕਰਕੇ ਵਗਦੇ ਪਾਣੀ 'ਚ ਸੁੱਟਿਆ, ਜਾਂਚ 'ਚ ਜੁੱਟੀ ਪੁਲਿਸ
. . .  1 day ago
ਮਾਛੀਵਾੜਾ ਸਾਹਿਬ, 27 ਮਈ (ਮਨੋਜ ਕੁਮਾਰ)-ਸ਼ੁੱਕਰਵਾਰ ਦੀ ਸਵੇਰ ਮਾਛੀਵਾੜਾ ਤੋਂ ਝਾੜ ਸਾਹਿਬ ਜਾਂਦੀ ਸੜਕ 'ਤੇ ਪੈਂਦੇ ਦਿਨ-ਰਾਤ ਆਵਾਜਾਈ ਨਾਲ ਭਰੇ ਰਹਿਣ ਵਾਲੇ ਪਵਾਤ ਦੇ ਪੁੱਲ ਕੋਲ ਅਜਿਹਾ ਖ਼ੌਫ਼ਨਾਕ ਮੰਜਰ ਦੇਖਣ ਨੂੰ ਮਿਲਿਆ ਕਿ ਆਸ ਪਾਸ ਦਹਿਸ਼ਤ ਦਾ ਮਾਹੌਲ ਬਣ ਗਿਆ...
ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
. . .  1 day ago
ਨਵੀਂ ਦਿੱਲੀ, 27 ਮਈ-ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
ਖੰਨਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਮੇਤ ਮਾਂ ਦੀ ਮੌਕੇ 'ਤੇ ਮੌਤ
. . .  1 day ago
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨੇੜਲੇ ਪਿੰਡ ਅਲੌੜ ਨੇੜੇ ਜੀ.ਟੀ. ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਕੰਟੇਨਰ ਕਾਰ ਹਾਦਸੇ ਦੌਰਾਨ 3 ਕਾਰ ਸਵਾਰਾਂ ਜਿਨ੍ਹਾਂ 'ਚ 2 ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਜਾਣ ਦੀ ਖ਼ਬਰ...
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ
. . .  1 day ago
ਛੇਹਰਟਾ, 27 ਮਈ (ਵਡਾਲੀ,ਸੁਰਿੰਦਰ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ 'ਚ ਗੰਦਾ ਪਾਣੀ ਆਉਣ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਅੱਜ ਭਾਜਪਾ ਆਗੂ ਵਲੋਂ ਵਾਰਡ ਨੰਬਰ 83 'ਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ...
ਮੁੱਖ ਮੰਤਰੀ ਭਗਵੰਤ ਮਾਨ ਜਲਦ ਪੰਜਾਬ ਪੁਲਿਸ ਦੇ 4358 ਸਿਪਾਹੀਆਂ ਨੂੰ ਦੇਣਗੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 27 ਮਈ-ਮੁੱਖ ਮੰਤਰੀ ਭਗਵੰਤ ਮਾਨ ਜਲਦ ਪੰਜਾਬ ਪੁਲਿਸ ਦੇ 4358 ਸਿਪਾਹੀਆਂ ਨੂੰ ਦੇਣਗੇ ਨਿਯੁਕਤੀ ਪੱਤਰ
ਮੁੱਖ ਮੰਤਰੀ ਵਲੋਂ ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ
. . .  1 day ago
ਸੀਚੇਵਾਲ (ਜਲੰਧਰ), 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ ਹੈ। ਇੱਥੇ ਸ਼ੁੱਕਰਵਾਰ ਨੂੰ ਸੰਤ ਅਵਤਾਰ ਸਿੰਘ ਜੀ ਦੀ 34ਵੀਂ ਬਰਸੀ ਮੌਕੇ ਕਰਵਾਏ ਸਮਾਗਮ 'ਚ ਭਾਗ ਲੈਣ ਪੁੱਜੇ ਮੁੱਖ ਮੰਤਰੀ...
ਲੱਦਾਖ ਦੇ ਤੁਰਤੁਕ ਸੈਕਟਰ ’ਚ ਵੱਡਾ ਹਾਦਸਾ, ਫ਼ੌਜੀਆਂ ਨੂੰ ਲੈ ਕੇ ਜਾ ਰਿਹਾ ਟਰੱਕ ਨਦੀ ’ਚ ਡਿੱਗਿਆ, 7 ਜਵਾਨਾਂ ਦੀ ਮੌਤ
. . .  1 day ago
ਲੇਹ, 27 ਮਈ-ਲੱਦਾਖ ਦੇ ਤੁਰਤੁਕ ਸੈਕਟਰ 'ਚ ਇਕ ਸੜਕ ਹਾਦਸੇ 'ਚ ਸੱਤ ਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਜਵਾਨਾਂ ਨੂੰ ਰੈਸਕਿਊ ਦੇ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਿਕ ਫ਼ੌਜ ਦੀ ਗੱਡੀ ਦੇ ਸ਼ਯੋਦ ਨਹਿਰ 'ਚ ਡਿੱਗਣ ਕਾਰਨ ਇਹ ਹਾਦਸਾ ਹੋਇਆ।
ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਬਾਬਾ ਬਕਾਲਾ ਸਾਹਿਬ ਮੋੜ 'ਤੇ ਰੇਲਵੇ ਟਰੈਕ ਕੀਤਾ ਜਾਮ
. . .  1 day ago
ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਖੰਡ...
ਅਦਾਲਤ ਨੇ ਵਿਜੈ ਸਿੰਗਲਾ ਅਤੇ ਉਸ ਦੇ ਭਾਣਜੇ ਨੂੰ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ
. . .  1 day ago
ਐੱਸ.ਏ.ਐੱਸ.ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓ.ਐੱਸ. ਡੀ. ਭਾਣਜੇ ਪ੍ਰਦੀਪ ਕੁਮਾਰ ਨੂੰ ਅੱਜ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ...
ਟਰਾਂਸਪੋਰਟ ਮੰਤਰੀ ਵਲੋਂ ਅੱਧੀ ਰਾਤ ਤੱਕ ਅੰਮ੍ਰਿਤਸਰ ਜੀ.ਟੀ. ਰੋਡ ਵਿਖੇ ਵਾਹਨਾਂ ਦੀ ਕੀਤੀ ਜਾਂਚ
. . .  1 day ago
ਅੰਮ੍ਰਿਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ )-ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਲੋਂ ਅੰਮ੍ਰਿਤਸਰ 'ਚ ਵਾਹਨਾਂ ਦੀ ਜਾਂਚ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਵੀ ਉਨ੍ਹਾਂ ਨੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਅਤੇ ਵੱਲਾ ਬਾਈਪਾਸ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਤਲਵੰਡੀ ਸਾਬੋ/ ਸੀਂਗੋ ਮੰਡੀ, 27 ਮਈ (ਲਖਵਿੰਦਰ ਸ਼ਰਮਾ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਪਰਮਜੀਤ ਸਿੰਘ (57) ਪੁੱਤਰ ਸੁਖਦੇਵ ਸਿੰਘ ਨੇ ਕਰਜ਼ੇ ਦੀ ਪ੍ਰੇਸ਼ਾਨੀ ਤੇ ਚੱਲਦਿਆਂ ਆਪਣੇ ਖੇਤ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਬਾਰੇ ਉਸ ਨੇ ਆਪਣੇ...
ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਦਾਲਤ ਵਿਚ ਪੇਸ਼
. . .  1 day ago
ਐੱਸ. ਏ. ਐੱਸ .ਨਗਰ, 27 ਮਈ (ਜਸਬੀਰ ਸਿੰਘ ਜੱਸੀ) - ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਅਦਾਲਤ ਵਿਚ ਲਿਆਂਦਾ ਗਿਆ ਹੈ,...
ਕਰੂਜ਼ ਮਾਮਲੇ 'ਤੇ ਐਨ.ਸੀ.ਬੀ. ਦੇ ਮੁਖੀ ਐਸ.ਐਨ. ਦਾ ਬਿਆਨ
. . .  1 day ago
ਮੁੰਬਈ, 27 ਮਈ - ਕਰੂਜ਼ ਮਾਮਲੇ 'ਤੇ ਮੁੰਬਈ ਡਰੱਗਜ਼ 'ਤੇ ਐਨ.ਸੀ.ਬੀ. ਦੇ ਮੁਖੀ ਐਸ.ਐਨ. ਦਾ ਕਹਿਣਾ ਹੈ ਕਿ ਸਾਰੀਆਂ ਜਾਂਚਾਂ ਦੇ ਸਿੱਟੇ 'ਤੇ, ਅਸੀਂ ਇਸ ਨਤੀਜੇ 'ਤੇ ...
ਹਰਪਾਲ ਸਿੰਘ ਚੀਮਾ ਨੇ ਮਿਲਕਫੈੱਡ 'ਚ 21 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 27 ਮਈ-ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮਿਲਕਫੈੱਡ 'ਚ 21 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵਧਾਈ ਵੀ ਦਿੱਤੀ।
ਸਾਢੇ 27 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ ਦੀ ਪੁਲਿਸ ਨੇ ਸਾਢੇ 27 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ...
ਫ਼ਾਜ਼ਿਲਕਾ: ਬੀ.ਐੱਸ.ਐੱਫ਼. ਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਫ਼ਾਜ਼ਿਲਕਾ, 27 ਮਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ 'ਚ ਇਕ ਬੀ.ਐੱਸ.ਐੱਫ. ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਵਾਨ ਦੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਲੱਗੀ...
ਓ.ਪੀ. ਚੌਟਾਲਾ ਨੂੰ ਹੋਈ 4 ਸਾਲ ਦੀ ਸਜ਼ਾ
. . .  1 day ago
ਨਵੀਂ ਦਿੱਲੀ, 27 ਮਈ-ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ 'ਚ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਓ.ਪੀ. ਚੌਟਾਲਾ ਨੂੰ 50 ਲੱਖ ਰੁਪਏ ਦਾ ਜੁਰਮਾਨਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਸਿਆਟਲ ਤੋਂ ਸ਼ਿਕਾਗੋ ਜਾ ਰਹੀ ਰੇਲ ਗੱਡੀ ਪਟੜੀ ਤੋਂ ਲੱਥੀ, 3 ਮੌਤਾਂ ਅਤੇ ਸੈਂਕੜੇ ਜ਼ਖ਼ਮੀ

ਸਿਆਟਲ/ਸੈਕਰਾਮੈਂਟੋ/ਸਾਨ ਫ਼ਰਾਂਸਿਸਕੋ, 26 ਸਤੰਬਰ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ, ਐਸ.ਅਸ਼ੋਕ ਭੌਰਾ)-ਅੱਜ ਸ਼ਾਮ ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐੱਮ ਟਰੈਕ ਰੇਲ ਗੱਡੀ ਪੱਟੜੀ ਤੋਂ ਉੱਤਰ ਜਾਣ ਕਾਰਨ ਜਿੱਥੇ 3 ਲੋਕਾਂ ਦੀ ਮੌਤ ਹੋ ਗਈ, ਉੱਥੇ ਕਾਫ਼ੀ ਲੋਕ ਜ਼ਖ਼ਮੀ ਹੋ ਗਏ | ਐਮ ਟਰੈਕ ਦੇ ਬੁਲਾਰੇ ਜੇਸਨ ਅਬਰਾਮਸ ਨੇ ਦੱਸਿਆ ਕਿ ਸਿਆਟਲ ਤੋਂ ਸ਼ਿਕਾਗੋ ਨੂੰ ਜਾ ਰਹੀ ਐਮ ਪਾਇਰ ਬਿਲਡਰ ਰੇਲ ਗੱਡੀ ਦੇ 5 ਡੱਬੇ ਸ਼ਾਮ 4 ਵਜੇ ਦੇ ਕਰੀਬ ਮਨੋਟਰੇਨਾ ਸਟੇਟ ਵਿਚ ਪੱਟੜੀ ਤੋਂ ਉਤਰ ਗਏ | ਗੱਡੀ ਵਿਚ ਤਕਰੀਬਨ 147 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ, ਜਿਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਹੋਣ ਦੀ ਖ਼ਬਰ ਅਤੇ ਕਾਫ਼ੀ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬਚਾਅ ਕਾਰਜ ਵੱਡੀ ਪੱਧਰ'ਤੇ ਚਲ ਰਹੇ ਹਨ | ਮੌਕੇ 'ਤੇ ਐਮ ਟਰੈਕ ਦੇ ਉੱਚ ਅਧਿਕਾਰੀ, ਫਾਇਰ ਫਾਈਟਰ ਅਤੇ ਪੁਲਿਸ ਕਰਮਚਾਰੀ ਅਤੇ ਹੋਰ ਅਧਿਕਾਰੀ ਲੋਕਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ | ਘਟਨਾ ਉਪਰੰਤ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਸਨ ਅਤੇ ਫਾਇਰ ਫਾਈਟਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਰੇਲ ਗੱਡੀ ਵਿਚੋਂ ਬਾਹਰ ਕੱਢਣਾ ਸ਼ੁਰੂ ਕੀਤਾ | ਇਸ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਐਮ ਟਰੈਕ ਅਧਿਕਾਰੀਆਂ ਨੇ ਦੇ ਦਿੱਤੇ ਹਨ |

ਯੂ.ਐਨ.ਓ. ਦਫ਼ਤਰ ਬਾਹਰ ਮੋਦੀ ਖ਼ਿਲਾਫ਼ ਪ੍ਰਦਰਸ਼ਨ

ਸਿਆਟਲ, 26 ਸਤੰਬਰ (ਹਰਮਨਪ੍ਰੀਤ ਸਿੰਘ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਯੂ.ਐਨ.ਓ. ਦੇ ਨਿਊਯਾਰਕ ਦੇ ਹੈੱਡ ਆਫ਼ਿਸ ਵਿਖੇ ਭਾਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਯੂ.ਐਨ.ਓ. ਹੈੱਡ ਕੁਆਰਟਰ ਦੇ ਮੂਹਰੇ ਪ੍ਰਧਾਨ ਮੰਤਰੀ ਦੇ ਹੱਕ ਅਤੇ ਵਿਰੋਧ 'ਚ ਜ਼ਬਰਦਸਤ ...

ਪੂਰੀ ਖ਼ਬਰ »

ਯੂ.ਕੇ. 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਵਿਚ ਭਾਰਤੀ ਅਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਜੱਦੋ-ਜਹਿਦ ਕਰਨ ਵਾਲੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਹੱਕ ਵਿਚ ਭਾਰਤੀ ਹਾਈ ਕਮਿਸ਼ਨ ਲੰਡਨ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ | ਬੁਲਾਰਿਆਂ ਨੇ ...

ਪੂਰੀ ਖ਼ਬਰ »

ਭਾਰਤੀ ਸੈਨਾ ਦੇ ਜਵਾਨ ਦਾ ਨਵਾਂ ਗਿੰਨੀਜ਼ ਰਿਕਾਰਡ

ਜੰਮੂ, 26 ਸਤੰਬਰ (ਏਜੰਸੀ)-ਭਾਰਤੀ ਸੈਨਾ ਦੇ ਇਕ ਅਧਿਕਾਰੀ ਨੇ ਲੇਹ ਤੋਂ ਮਨਾਲੀ ਦੀ 472 ਕਿਲੋਮੀਟਰ ਦੀ ਦੂਰੀ 34 ਘੰਟੇ 54 ਮਿੰਟਾਂ ਵਿਚ ਤੈਅ ਕਰਕੇ 'ਸਭ ਤੋਂ ਤੇਜ਼ ਸਾਈਕਲ ਸਵਾਰ' (ਪੁਰਸ਼) ਵਿਚ ਨਵਾਂ ਗਿੰਨਿਜ਼ ਰਿਕਾਰਡ ਬਣਾ ਦਿੱਤਾ ਹੈ | ਇਸ ਦੀ ਜਾਣਕਾਰੀ ਰੱਖਿਆ ਵਿਭਾਗ ਦੇ ...

ਪੂਰੀ ਖ਼ਬਰ »

ਅੱਜ ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀ ਹਵਾਈ ਸੇਵਾ ਸ਼ੁਰੂ

ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਤੋਂ ਕੈਨੇਡਾ ਜਾਣ ਵਾਲੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਦਿੰਦਿਆਂ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ ਹਟਾ ਲਈ ਹੈ | ਹੁਣ ਸੋਮਵਾਰ ਤੋਂ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆਂ ...

ਪੂਰੀ ਖ਼ਬਰ »

75 ਸਾਲ ਦੇ ਹੋਏ ਬਿਸ਼ਨ ਸਿੰਘ ਬੇਦੀ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਗਜ਼ ਫਿਰਕੀ ਗੇਂਦਬਾਜ਼ ਬਿਸ਼ਨ ਸਿੰਘ ਬੇਦੀ 75 ਸਾਲ ਦੇ ਹੋ ਗਏ | ਇਸ ਮੌਕੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਹੋਰ ਕਈ ਪ੍ਰਸੰਸਕਾਂ ਨੇ ਵਧਾਈਆਂ ਦਿੱਤੀਆਂ | ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਿਤ ...

ਪੂਰੀ ਖ਼ਬਰ »

ਕੇਨੈਡਾ 'ਚ ਸਰੀਆ, ਸੀਮੈਂਟ ਤੇ ਲੱਕੜ ਦੇ ਭਾਅ ਵਧੇ

ਐਡਮਿੰਟਨ 26 ਸਤੰਬਰ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਵਿਚ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੇ ਰਹਿਣ ਤੇ ਵਪਾਰਕ ਅਦਾਰਿਆਂ ਲਈ ਬਣਾਈਆਂ ਜਾਂਦੀਆਂ ਇਮਾਰਤਾਂ ਲਈ ਵਰਤੇ ਜਾਣ ਵਾਲੇ ਸਾਮਾਨ ਜਿਨ੍ਹਾਂ 'ਚ ਸਰੀਆ, ਸੀਮੈਂਟ ਤੇ ਲੱਕੜ ਸ਼ਾਮਿਲ ਹਨ, ਦੇ ਭਾਅ 'ਚ ਬਹੁਤ ਜ਼ਿਆਦਾ ...

ਪੂਰੀ ਖ਼ਬਰ »

ਯੂ.ਕੇ. ਨੇ ਆਰਜ਼ੀ ਤੌਰ 'ਤੇ 10000 ਤੋਂ ਵੱਧ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਨੇ ਆਰਜ਼ੀ ਤੌਰ 'ਤੇ 5000 ਟਰੱਕ ਡਰਾਈਵਰਾਂ ਅਤੇ 5500 ਮੁਰਗ਼ੀਖ਼ਾਨੇ ਕਾਮਿਆਂ ਲਈ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਹੈ | ਜਿਸ ਤਹਿਤ 10,500 ਟਰੱਕ ਡਰਾਈਵਰ ਅਤੇ ਪੋਲਟਰੀ ਕਰਮਚਾਰੀ ਯੂ.ਕੇ. ਦਾ ਅਸਥਾਈ ਵੀਜ਼ਾ ਪ੍ਰਾਪਤ ...

ਪੂਰੀ ਖ਼ਬਰ »

ਟਰੰਪ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ੇ ਰੋਕਣ ਲਈ ਕੀਤੀਆਂ ਸਨ ਸਿਰਤੋੜ ਕੋਸ਼ਿਸ਼ਾਂ

ਸੈਕਰਾਮੈਂਟੋ 26 ਸਤੰਬਰ (ਹੁਸਨ ਲੜੋਆ ਬੰਗਾ)-ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਐਚ-1 ਬੀ ਵੀਜ਼ਾ ਪ੍ਰੋਗਰਾਮ ਉਪਰ ਪਾਬੰਦੀਆਂ ਲਾਉਣ ਲਈ ਕੀਤੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਐਚ-1 ਬੀ ਵੀਜ਼ੇ ਜਾਰੀ ਕਰਨ ਨੂੰ ਰੋਕ ਨਹੀਂ ਸਕੇ, ਹਾਲਾਂ ਕਿ ...

ਪੂਰੀ ਖ਼ਬਰ »

ਪੰਜਾਬ ਦੇ ਜਨਮੇ ਦੀਪਕ ਬਜਾਜ ਨੇ ਲੈਸਟਰ ਦੇ ਲਾਰਡ ਮੇਅਰ ਵਜੋਂ ਚੁੱਕੀ ਸਹੁੰ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਚਲੇ ਜਾਣ, ਸਖ਼ਤ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰ ਹੀ ਲੈਂਦੇ ਹਨ | ਇਸੇ ਤਰ੍ਹ•ਾਂ ਦੀ ਇਕ ਮਿਸਾਲ ਇੰਗਲੈਂਡ ਦੇ ਇਤਿਹਾਸ ਵਿਚ ਸਭ ਤੋਂ ਛੋਟੀ ਉਮਰ ਦਾ ਲੈਸਟਰ ...

ਪੂਰੀ ਖ਼ਬਰ »

ਦੇਵ ਸਿੱਧੂ ਐਬਟਸਫੋਰਡ ਦੇ ਕੌਂਸਲਰ ਬਣੇ

ਐਬਟਸਫੋਰਡ, 26 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਪੰਜਵੇਂ ਵੱਡੇ ਸ਼ਹਿਰ ਐਬਟਸਫੋਰਡ ਦੀ ਨਗਰਪਾਲਿਕਾ ਦੇ ਇਕ ਕੌਂਸਲਰ ਲਈ ਹੋਈ ਚੋਣ ਵਿਚ ਪੰਜਾਬੀ ਮੂਲ ਦੇ 35 ਸਾਲਾ ਖੁਸ਼ਦੇਵ ਸਿੰਘ ਦੇਵ ਸਿੱਧੂ ਕੌਂਸਲਰ ਚੁਣੇ ਗਏ ਹਨ | ਇਸ ਚੋਣ ...

ਪੂਰੀ ਖ਼ਬਰ »

ਇਪਸਾ ਵਲੋਂ ਆਸਟ੍ਰੇਲੀਆ 'ਚ ਸਮਾਗਮ

ਬਿ੍ਸਬੇਨ 26 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਬਿ੍ਸਬੇਨ, ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਬਿ੍ਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬੀ ਸਾਹਿਤ ਦੀ ਅਜ਼ੀਮ ਹਸਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX