ਤਾਜਾ ਖ਼ਬਰਾਂ


ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਹੋਏ ਪ੍ਰਭਾਵਿਤ
. . .  0 minutes ago
ਕੱਛਰ (ਅਸਾਮ) 17 ਮਈ - ਆਸਾਮ ਵਿਚ ਲਗਾਤਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੈ। ਰਾਜ ਦੇ 20 ਜ਼ਿਲ੍ਹਿਆਂ ਵਿਚ ਕਰੀਬ 1.97 ਲੱਖ ਲੋਕ ਹੜ੍ਹਾਂ ਦੇ....
ਭਾਰਤੀ-ਅਮਰੀਕੀ ਉਜ਼ਰਾ ਜ਼ੇਯਾ ਭਾਰਤ ਅਤੇ ਨੇਪਾਲ ਦਾ ਕਰਨਗੇ ਦੌਰਾ
. . .  16 minutes ago
ਵਾਸ਼ਿੰਗਟਨ [ਯੂ.ਐਸ.],17 ਮਈ - ਭਾਰਤੀ-ਅਮਰੀਕੀ ਉਜ਼ਰਾ ਜ਼ੇਯਾ, ਜੋ ਕਿ ਤਿੱਬਤੀ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਹੈ, 17 ਤੋਂ 22 ਮਈ ਤੱਕ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਮਾਇਕਾ ਕ੍ਰਿਕਟ ਐਸੋਸੀਏਸ਼ਨ ਨੂੰ ਕ੍ਰਿਕਟ ਕਿੱਟਾਂ ਕੀਤੀਆਂ ਭੇਟ
. . .  31 minutes ago
ਜਮਾਇਕਾ,17 ਮਈ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸਹਿਯੋਗ ਦੇ ਪ੍ਰਤੀਕ ਵਜੋਂ ਜਮਾਇਕਾ ਕ੍ਰਿਕਟ ਐਸੋਸੀਏਸ਼ਨ ਨੂੰ ਕ੍ਰਿਕਟ ਕਿੱਟਾਂ ਦਾ ਪ੍ਰਤੀਕ ਤੋਹਫ਼ਾ ਭੇਟ ਕੀਤਾ...
⭐ਮਾਣਕ - ਮੋਤੀ⭐
. . .  55 minutes ago
⭐ਮਾਣਕ - ਮੋਤੀ⭐
ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਪ੍ਰਭਾਵਿਤ
. . .  1 day ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ 'ਚ ਫੁੱਟਵੀਅਰ ਫੈਕਟਰੀ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ 'ਚ ਫੁੱਟਵੀਅਰ ਫੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ...
ਜਲ ਸਰੋਤ ਵਿਭਾਗ ਪੰਜਾਬ ਵਲੋਂ ਹਰੀਕੇ ਪੱਤਣ ਤੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ (ਬੀਕਾਨੇਰ ਕੈਨਾਲ) ਦਾ ਪਾਣੀ ਨਾ ਪੀਣ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
ਨਸ਼ੇ ਦੀ ਓਵਰਡੋਜ਼ ਨਾਲ ਫ਼ਿਰੋਜ਼ਪੁਰ 'ਚ ਇਕ ਹੋਰ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ ,16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਬੀਤੇ 24 ਘੰਟਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਹੈ। ਬੀਤੀ ਰਾਤ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿੱਕੀ ਪੁੱਤਰ ਕਾਲਾ ਦੀ ਹੋਈ ਮੌਤ ਤੋਂ ਬਾਅਦ ...
ਆਈ.ਪੀ.ਐੱਲ.2022 : ਦਿੱਲੀ ਨੇ ਪੰਜਾਬ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਸਾਮ: ਕਈ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਬਣੀ ਸਥਿਤੀ
. . .  1 day ago
ਨਾਗਾਓਂ, 16 ਮਈ - ਆਸਾਮ ਦੇ ਨਾਗਾਂਵ 'ਚ ਭਾਰੀ ਮੀਂਹ ਤੋਂ ਬਾਅਦ ਕਾਮਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
2000 ਟਨ ਕਣਕ ਲੈ ਕੇ 40 ਟਰੱਕ ਅਟਾਰੀ ਵਾਹਗਾ ਸਰਹੱਦ ਰਸਤੇ ਮੰਜ਼ਿਲ ਵੱਲ ਹੋਏ ਰਵਾਨਾ
. . .  1 day ago
ਅਟਾਰੀ, 16 ਮਈ( ਗੁਰਦੀਪ ਸਿੰਘ ਅਟਾਰੀ )-ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਲੁਧਿਆਣਾ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ
. . .  1 day ago
ਐਸ.ਏ.ਐਸ. ਨਗਰ , 16 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਅੱਜ 16 ਮਈ ਨੂੰ ...
ਆਈ.ਪੀ.ਐੱਲ.2022 : ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ , ਦਿੱਲੀ ਕੈਪੀਟਲਸ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਡੀ.ਜੀ.ਸੀ.ਏ. ਨੇ ਰਾਂਚੀ ਏਅਰਪੋਰਟ ਘਟਨਾ ਨੂੰ ਲੈ ਕੇ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
. . .  1 day ago
ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟੇ
. . .  1 day ago
ਬਰੇਟਾ -16 ਮਈ - (ਪਾਲ ਸਿੰਘ ਮੰਡੇਰ,ਜੀਵਨ ਸ਼ਰਮਾ) - ਪਿੰਡ ਦਿਆਲਪੁਰਾ ਨੇੜੇ ਇਕ ਵਿਅਕਤੀ ਤੋਂ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟ ਜਾਣ ਦਾ ਸਮਾਚਾਰ ਹੈ । ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ...
ਨਵੀਂ ਦਿੱਲੀ:ਕੋਵਿਡ-19 ਵੈਕਸੀਨ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ
. . .  1 day ago
ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਮੋਗਾ ,16 ਮਈ (ਗੁਰਤੇਜ ਸਿੰਘ ਬੱਬੀ)- ਚਿੱਟੇ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਰਾਜ ਕੁਮਾਰ ਪੁੱਤਰ ਮਲਕੀਅਤ ਸਿੰਘ ਵਾਸੀ ਪ੍ਰੀਤ ਨਗਰ ...
ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ ਵਿਚ ਲੱਗੀ ਅੱਗ
. . .  1 day ago
ਕਟੜਾ, 16 ਮਈ - ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ 'ਚ ਅੱਗ ਲੱਗ ਗਈ । ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਦੇ ਯਤਨ ...
ਨਸ਼ੇ ਦੀ ਹਾਲਤ 'ਚ ਪਿਤਾ ਵਲੋਂ ਮੰਜੇ ਦਾ ਪਾਵਾਂ ਮਾਰ ਕੇ ਚਾਰ ਸਾਲ ਦੀ ਧੀ ਦਾ ਕਤਲ
. . .  1 day ago
ਭਾਈਰੂਪਾ (ਬਠਿੰਡਾ),16 ਮਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲ ਦੀ ਧੀ ਦੇ ਸਿਰ ਵਿਚ ਲੋਹੇ ਦੇ ਮੰਜੇ ਦਾ ਪਾਵਾਂ ਮਾਰ ਕੇ ਕਤਲ ਕਰ ਦੇਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ।ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
. . .  1 day ago
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ 26,754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂ ਚੰਡੀਗੜ੍ਹ, 16 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ...
ਸਾਰਾ ਦੇਸ਼ ਇਸ ਗੱਲੋਂ ਚਿੰਤਤ ਹੈ ਕਿ ਕਸ਼ਮੀਰ’ਚ ਅੱਜ ਵੀ ਕਸ਼ਮੀਰੀ ਪੰਡਿਤ ਸੁਰੱਖਿਅਤ ਕਿਉਂ ਨਹੀਂ ਹਨ ? - ਕੇਜਰੀਵਾਲ
. . .  1 day ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਇਕ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਹੋਇਆ ਸੀ, ਸਾਡੀ ਫ਼ੌਜ ਨੇ ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਪ ਮੰਡਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ,16 ਮਈ (ਅਜੀਤ ਬਿਊਰੋ) -ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪ.ਰ.) ਅਤੇ ਅਧਿਕਾਰੀਆਂ ਨੂੰ ਨਿਯੁਕਤੀ ...
ਤਾਜ ਮਹਿਲ, ਕੁਤੁਬ ਮੀਨਾਰ -ਕੀ-ਕੀ ਬੰਦ ਕਰੋਗੇ ? - ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 16 ਮਈ - ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਜ ਮਹਿਲ, ਕੁਤੁਬ ਮੀਨਾਰ ਕੀ ਬੰਦ ਕੀਤੇ ਜਾਣਗੇ ? ਇੱਥੇ 50% ਸੈਰ-ਸਪਾਟਾ ਇਹ ਦੇਖਣ ਲਈ ਆਉਂਦਾ ਹੈ ਕਿ ਮੁਗਲਾਂ ਨੇ ਕੀ ਬਣਾਇਆ ...
ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਭਾਰਤ ਬੰਦ ਦੇ ਸੱਦੇ 'ਤੇ ਗੁਰਦਾਸਪੁਰ-ਬਟਾਲਾ ਰਹੇ ਪੂਰਨ ਬੰਦ

ਬਟਾਲਾ, 27 ਸਤੰਬਰ (ਕਾਹਲੋਂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਦÏਰਾਨ ਬਟਾਲਾ ਤੇ ਆਸ-ਪਾਸ ਦੇ ਕਸਬੇ ਵੀ ਪੂਰਨ ਤÏਰ 'ਤੇ ਬੰਦ ਰਹੇ | ਬਟਾਲਾ ਦੇ ਸਾਰੇ ਬਾਜ਼ਾਰ, ਵਪਾਰਿਕ ਅਦਾਰੇ, ਵਿਦਿਅਕ ਅਦਾਰੇ, ਬੈਂਕ ਅਤੇ ਹੋਰ ਸਰਕਾਰੀ ਤੇ ਅਰਧ ਸਰਕਾਰੀ ਅਦਾਰੇ ਵੀ ਬੰਦ ਰਹੇ | ਕਿਸਾਨ ਸੰਘਰਸ਼ ਕਮੇਟੀ ਬਟਾਲਾ ਦੀ ਅਗਵਾਈ 'ਚ ਬਟਾਲਾ ਦੇ ਗਾਂਧੀ ਚੌਕ 'ਚ ਵਿਸ਼ਾਲ ਧਰਨਾ ਦਿੱਤਾ ਗਿਆ | ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਲੋਂ ਲਗਾਈ ਧਾਰਾ 144 ਦੀ ਵੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਭੜਾਸ ਕੱਢੀ | ਇਹ ਧਰਨਾ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਲੱਗਾ ਰਿਹਾ | ਬਟਾਲਾ ਦੇ ਗਾਂਧੀ ਚÏਾਕ 'ਚ ਲਗਾਏ ਧਰਨੇ 'ਚ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ 10 ਮਹੀਨੇ ਹੋ ਗਏ ਹਨ, ਕੇਂਦਰ ਵਿਰੁੱਧ ਸੰਘਰਸ਼ ਕਰਦਿਆਂ, ਪਰ ਕੇਂਦਰ ਦੀ ਅੰਨੀ-ਬੋਲੀ ਸਰਕਾਰ ਨੇ ਕਿਸਾਨਾਂ ਦੀ ਪ੍ਰਵਾਹ ਨਹੀਂ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਭਰ ਸਰਦੀਆਂ, ਗਰਮੀਆਂ ਅਤੇ ਬਰਸਾਤ ਦੇ ਦਿਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਬੈਠ ਕੇ ਪਿੰਡੇ 'ਤੇ ਹੰਢਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ, ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣਾ ਪਵੇਗਾ | ਇਸ ਧਰਨੇ ਦÏਰਾਨ 700 ਤੋਂ ਵਧੇਰੇ ਸ਼ਹੀਦ ਹੋ ਚੁੱਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ | ਧਰਨੇ ਦÏਰਾਨ ਮਨਜਿੰਦਰਾ ਥੀਏਟਰ ਵਲੋਂ ਤਿੰਨੇ ਕਾਲੇ ਕਾਨੂੰਨਾਂ 'ਤੇ ਸੱਟ ਮਾਰਦਾ ਨਾਟਕ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਧਰਨੇ ਦÏਰਾਨ ਬੈਠੇ ਕਿਸਾਨਾਂ ਨੇ ਬੜੀ ਸੰਯਮਤਾ ਨਾਲ ਸਰਕਾਰ ਵਿਰੁੱਧ ਗੁੱਸਾ ਪ੍ਰਗਟਾਇਆ | ਇਸ ਧਰਨੇ ਦੇ ਪ੍ਰਬੰਧਕਾਂ ਮਨਬੀਰ ਸਿੰਘ ਰੰਧਾਵਾ, ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਬਿੰਦਰ ਸਿੰਘ ਜੌਲੀ, ਮਨਜਿੰਦਰ ਸਿੰਘ ਬੱਲ, ਸੁਖਜਿੰਦਰ ਸਿੰਘ ਦਾਬਾਂਵਾਲਾ, ਕੁਲਵਿੰਦਰ ਸਿੰਘ ਗÏਾਸਪੁਰਾ, ਸੁਖਵੰਤ ਸਿੰਘ ਨਵਰੂਪ ਨਗਰ ਆਦਿ ਨੇ ਸੰਗਤਾਂ ਵਲੋਂ ਮਿਲੇ ਸਹਿਯੋਗ ਲਈ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ | ਇਸ ਧਰਨੇ 'ਚ ਗੁਰਦਰਸ਼ਨ ਸਿੰਘ ਖਾਲਸਾ, ਗਿਆਨੀ ਦਵਿੰਦਰ ਸਿੰਘ, ਬਾਬਾ ਮਾਨ ਸਿੰਘ ਜਥਾ ਗੁਰੂ ਨਾਨਕ ਤਰਨਾਦਲ, ਗੁਰਿੰਦਰ ਸਿੰਘ ਬਾਜਵਾ, ਸ਼ੈਰੀ ਕਲਸੀ, ਸੁਭਾਸ਼ ਓਹਰੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਮਨਜੀਤ ਸਿੰਘ ਕਲਗੀਧਰ ਸੇਵਕ ਜਥਾ, ਮਾ. ਬਲਜੀਤ ਸਿੰਘ ਕਾਲਾ ਨੰਗਲ, ਬਲਦੇਵ ਸਿੰਘ ਐਕਸੀਅਨ, ਦਲਜੀਤ ਸਿੰਘ ਕਾਹਲੋਂ ਖਾਲਸਾ ਏਡ, ਗੁਰਵੇਲ ਸਿੰਘ ਬੱਲਪੁਰੀਆਂ, ਹਰਜਿੰਦਰ ਸਿੰਘ ਹਰੂਵਾਲ, ਸਹਿਬਜੀਤ ਸਿੰਘ ਰੰਗੜ ਨੰਗਲ, ਪਲਵਿੰਦਰ ਸਿੰਘ ਲੰਬੜਦਾਰ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਸਰਵਨ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਮੁਲਾਜ਼ਮ ਫਰੰਟ, ਹਰਦਿਆਲ ਸਿੰਘ ਬਿਜਲੀਵਾਲ ਟੈਕਨੀਕਲ ਸਰਵਿਸ ਯੂਨੀਅਨ, ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕਾਮਰੇਡ ਰਣਬੀਰ ਸਿੰਘ ਵਿਰਕ, ਕਾਮਰੇਡ ਰਘਬੀਰ ਸਿੰਘ ਪਕੀਵਾਂ, ਜਰਨੈਲ ਸਿੰਘ ਏਟਕ, ਮੁਖਤਿਆਰ ਸਿੰਘ ਪੁਰੀਆਂ ਕਲਾਂ, ਅਵਤਾਰ ਸਿੰਘ ਗੁਰਾਇਆ, ਕੰਵਲਜੀਤ ਸਿੰਘ ਸ਼ਾਹ, ਬਲਦੇਵ ਸਿੰਘ ਖਾਲਸਾ, ਗੁਰਪਰਤਿੰਦਰ ਸਿੰਘ ਟੋਨੀ ਗਿੱਲ, ਮੈਨੇਜਰ ਅਤਰ ਸਿੰਘ, ਗੁਰਪ੍ਰੀਤ ਸਿੰਘ ਚੇਅਰਮੈਨ, ਯੁੱਧਬੀਰ ਸਿੰਘ ਮਾਲਟੂ, ਗੁਰਪਿੰਦਰ ਸਿੰਘ ਲਾਡਾ ਸ਼ਾਹ, ਅਵਤਾਰ ਸਿੰਘ ਗੁਰਾਇਆ, ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਯੂਨੀਅਨ, ਗੁਰਬਖਸ਼ ਸਿੰਘ ਸੰਗਤਪੁਰਾ, ਮਨਜੀਤ ਸਿੰਘ ਬਾਜਵਾ, ਪਰਮਿੰਦਰ ਸਿੰਘ ਰਜਿੰਦਰਾਵਾਲੇ, ਗੁਰਪਾਲ ਸਿੰਘ ਰੰਧਾਵਾ, ਵੀਰਮ ਸਿੰਘ ਵੋਹਰਾ, ਗੁਰਿੰਦਰ ਸਿੰਘ ਰਾਣਾ ਬਾਜਵਾ, ਹਰਜੀਤ ਸਿੰਘ ਬੀਕਨ ਵਾਲੇ ਆਦਿ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਕਿਸਾਨਾਂ ਨੇ ਮੋਦੀ ਦੇ ਨਾਂਅ ਐੱਸ.ਡੀ.ਐੱਮ. ਬਟਾਲਾ ਨੂੰ ਦਿੱਤਾ ਮੰਗ-ਪੱਤਰ
ਬਟਾਲਾ, (ਹਰਦੇਵ ਸਿੰਘ ਸੰਧੂ, ਸਚਲੀਨ ਸਿੰਘ ਭਾਟੀਆ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਬਟਾਲਾ ਦੇ ਗਾਂਧੀ ਚੌਕ 'ਚ ਸਮੁੱਚੀਆਂ ਕਿਸਾਨ, ਮਜ਼ਦੂਰ, ਬਾਰ ਐਸੋਸੀਏਸ਼ਨ ਬਟਾਲਾ, ਵਪਾਰੀਆਂ, ਆੜ੍ਹਤੀਆਂ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਕਮੇਟੀ ਬਟਾਲਾ ਦੀ ਅਗਵਾਈ ਵਿਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜੋ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ | ਇਸ ਰੋਸ ਧਰਨੇ ਦੌਰਾਨ ਪਹੁੰਚੇ ਐੱਸ.ਡੀ.ਐੱਮ. ਬਟਾਲਾ ਮੈਡਮ ਸ਼ਾਇਰੀ ਭੰਡਾਰੀ ਨੂੰ ਕਿਸਾਨ ਆਗੂਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਮੰਗ-ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਜਿਹੜੇ ਕੇਂਦਰ ਸਰਕਾਰ ਨੇ ਕਿਸਾਨੀ ਵਿਰੁੱਧ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ, ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ, ਦਫਾ 144 ਖ਼ਤਮ ਕੀਤੀ ਜਾਵੇ, ਵਧ ਰਹੀ ਮਹਿੰਗਾਈ ਵੱਲ ਧਿਆਨ ਦਿੱਤਾ ਜਾਵੇ |
ਬੱਬਰੀ ਬਾਈਪਾਸ ਅਤੇ ਰੇਲਵੇ ਸਟੇਸ਼ਨ 'ਤੇ ਧਰਨਾ ਦੇ ਕੇ ਕਿਸਾਨਾਂ ਆਵਾਜਾਈ ਕੀਤੀ ਠੱਪ
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਲਗਪਗ ਇਕ ਸਾਲ ਤੋਂ ਕਿਸਾਨ ਮਜ਼ਦੂਰ ਤਿੰਨਾਂ ਖੇਤੀ ਕਾਨੰੂਨਾਂ ਖਿਲਾਫ਼ ਸੰਘਰਸ਼ਸ਼ੀਲ ਹਨ | ਪਰ ਮੋਦੀ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ | ਜਿਸ ਨੰੂ ਮੁੱਖ ਰੱਖ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ | ਜਿਸ ਨੰੂ ਗੁਰਦਾਸਪੁਰ ਦੇ ਹਰ ਵਰਗ ਵਲੋਂ ਭਰਵਾਂ ਹੁੰਗਾਰਾ ਮਿਲਿਆ | ਸਾਡਾ ਪੰਜ-ਆਬ ਫੈਡਰੇਸ਼ਨ ਦੇ ਨੌਜਵਾਨਾਂ ਵਲੋਂ ਆਗੂ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਸਵੇਰੇ 6 ਵਜੇ ਦੇ ਕਰੀਬ ਹੀ ਬੱਬਰੀ ਬਾਈਪਾਸ 'ਤੇ ਪਹੁੰਚ ਕੇ ਬੈਰੀਕੇਟਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ | ਜਿਸ ਤੋਂ ਬਾਅਦ ਹੌਲੀ-ਹੌਲੀ ਕਿਸਾਨਾਂ ਦਾ ਵੱਡਾ ਇਕੱਠ ਬੱਬਰੀ ਬਾਈਪਾਸ 'ਤੇ ਦੇਖਣ ਨੰੂ ਮਿਲਿਆ | ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਰਾਕੇਸ਼ ਕੁਮਾਰ, ਜਨਰਲ ਸਕੱਤਰ ਜਤਿੰਦਰ ਸਿੰਘ ਗਿੱਲ ਅਤੇ ਹੋਰ ਮੈਂਬਰ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਪੂਰਨ ਸਮਰਥਨ ਕਰਦੀ ਹੈ | ਪੰਜਾਬ ਰੋਡਵੇਜ਼ ਦੀ ਯੂਨੀਅਨ ਵਲੋਂ ਧਰਨੇ ਵਿਚ ਪਹੁੰਚ ਕੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਵਿਚ ਹੋਏ ਵਿਰੋਧ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਘਰਸ਼ ਕੇਵਲ ਸਾਡੇ ਭਾਰਤ ਵਿਚ ਨਹੀਂ ਰਹਿ ਗਿਆ ਹੈ, ਸਗੋਂ ਵਿਦੇਸ਼ਾਂ ਵਿਚ ਵੀ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ | ਇਸ ਮੌਕੇ ਨੌਜਵਾਨਾਂ ਤੇ ਕਿਸਾਨਾਂ ਵਲੋਂ ਆਵਾਜਾਈ ਠੱਪ ਕਰਨ ਲਈ ਬੈਰੀਕੇਟਿੰਗ ਕੀਤੀ ਗਈ ਸੀ ਅਤੇ ਟਰੈਕਟਰ ਤੇ ਗੱਡੀਆਂ ਲਗਾ ਕੇ ਹਰ ਪਾਸੇ ਰਸਤੇ ਬੰਦ ਕੀਤੇ ਗਏ ਸਨ | ਪਰ ਐਂਬੂਲੈਂਸਾਂ, ਮਰੀਜ਼ਾਂ ਵਾਲੀਆਂ ਗੱਡੀਆਂ ਜਾਂ ਹੋਰ ਜ਼ਰੂਰੀ ਕਾਰਨ ਜਾਣ ਵਾਲੇ ਲੋਕਾਂ ਦੀਆਂ ਗੱਡੀਆਂ ਕਿਸਾਨ ਤੇ ਨੌਜਵਾਨ ਆਪ ਕਢਵਾਉਂਦੇ ਦਿਖਾਈ ਦਿੱਤੇ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ 'ਤੇ ਦਿੱਤੇ ਧਰਨੇ ਵਿਚ ਵੀ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਹਾਜ਼ਰ ਹੋਏ | ਇਸ ਧਰਨੇ ਦੀ ਪ੍ਰਧਾਨਗੀ ਤਰਲੋਕ ਸਿੰਘ ਬਹਿਰਾਮਪੁਰ, ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ ਮੁਸਤਫਾਬਾਦ, ਕੈਪਟਨ ਦਲਬੀਰ ਸਿੰਘ ਡੁਗਰੀ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਧਰਨੇ ਦੇ ਸ਼ੁਰੂ ਵਿਚ ਆਗੂਆਂ ਵਲੋਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨ, ਮਜ਼ਦੂਰਾਂ ਨੰੂ ਸ਼ਰਧਾਂਜਲੀ ਭੇਟ ਕੀਤੀ ਗਈ | ਜਿਸ ਤੋਂ ਬਾਅਦ ਸੰਬੋਧਨ ਕਰਦਿਆਂ ਐਸ.ਪੀ. ਗੋਸਲ, ਬਲਬੀਰ ਸਿੰਘ ਰੰਧਾਵਾ, ਅਜੀਤ ਸਿੰਘ ਹੁੰਦਲ, ਸਤਬੀਰ ਸਿੰਘ ਸੁਲਤਾਨੀ ਅਤੇ ਹੋਰ ਆਗੂਆਂ ਵਲੋਂ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਗਈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਦੀ ਸਰਕਾਰ ਹੈ, ਕਿਉਂਕਿ ਜੇ ਇਹ ਸਰਕਾਰ ਲੋਕਾਂ ਦੀ ਹੁੰਦੀ ਤਾਂ ਆਪਣੇ ਲੋਕਾਂ ਨੰੂ ਇੰਨਾ ਸਮਾਂ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਨਾ ਕਰਦੀ | ਆਗੂਆਂ ਨੇ ਕਿਹਾ ਕਿ ਕਾਲੇ ਕਾਨੰੂਨ ਰੱਦ ਹੋਣ ਅਤੇ ਐਮ.ਐਸ.ਪੀ ਨੰੂ ਕਾਨੰੂਨੀ ਗਾਰੰਟੀ ਮਿਲਣ ਤੱਕ ਉਹ ਲੜਦੇ ਰਹਿਣਗੇ ਅਤੇ ਉਨ੍ਹਾਂ ਦੀ ਇਹ ਲੜਾਈ ਆਖ਼ਰੀ ਸਾਹ ਤੱਕ ਜਾਰੀ ਰਹੇਗੀ | ਇਸ ਮੌਕੇ ਕਿਸਾਨਾਂ ਦੇ ਨਾਲ ਬੱਚੇ, ਨੌਜਵਾਨ, ਔਰਤਾਂ ਮੋਢੇ ਨਾਲ ਮੋਢਾ ਜੋੜ ਸੰਘਰਸ਼ ਵਿਚ ਖੜੀਆਂ ਦਿਖਾਈ ਦਿੱਤੀਆਂ | ਕਿਸਾਨਾਂ ਵਲੋਂ ਦਿੱਤੀ ਬੰਦ ਦੀ ਕਾਲ ਦੌਰਾਨ ਹਰ ਵਰਗ ਕਿਸਾਨਾਂ ਦਾ ਸਮਰਥਨ ਕਰਦਾ ਦਿਖਾਈ ਦਿੱਤਾ | ਸ਼ਹਿਰ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਦਿਖਾਈ ਦਿੱਤੇ ਅਤੇ ਸੜਕਾਂ ਉੱਪਰ ਟਾਂਵੀਂ-ਟਾਂਵੀਂ ਆਵਾਜਾਈ ਦੇਖਣ ਨੰੂ ਮਿਲੀ | ਸ਼ਹਿਰ ਅੰਦਰ ਮੈਡੀਕਲ ਸਟੋਰਾਂ, ਹਸਪਤਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਇੱਕਾ-ਦੁੱਕਾ ਦੁਕਾਨਾਂ ਨੰੂ ਛੱਡ ਬਾਕੀ ਸਾਰਾ ਸ਼ਹਿਰ ਬੰਦ ਦਿਖਾਈ ਦਿੱਤਾ | ਇਸ ਧਰਨੇ ਸਬੰਧੀ ਜਦੋਂ ਡੀ.ਐਸ.ਪੀ. ਸੁਖਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਇਹ ਧਰਨਾ ਪੂਰਨ ਅਮਨ ਨਾਲ ਦਿੱਤਾ ਗਿਆ ਹੈ ਅਤੇ ਕਿਸੇ ਵੀ ਕਿਸਾਨ ਜਾਂ ਨੌਜਵਾਨ ਵਲੋਂ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸੰਗਤਪੁਰਾ ਬਥਵਾਲਾ ਅਤੇ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਤੋਂ ਧਰਨਾ ਦੇ ਰਹੇ ਕਿਸਾਨਾਂ ਲਈ ਲੰਗਰ ਦੀ ਸੇਵਾ ਕੀਤੀ ਗਈ |
ਧਾਰਾ 144 ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਨੇ ਕਾਦੀਆਂ-ਬਟਾਲਾ ਮੁੱਖ ਮਾਰਗ ਕੀਤਾ ਬੰਦ
ਕਾਦੀਆਂ, (ਪ੍ਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ)-ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਕਾਦੀਆਂ 'ਚ ਮੁਕੰਮਲ ਬੰਦ ਰਿਹਾ | ਸ਼ਹਿਰ 'ਚ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ 'ਚ ਬੰਦ ਦਾ ਮੁਕੰਮਲ ਅਸਰ ਪਾਇਆ ਗਿਆ | ਕਾਦੀਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਕਿਸਾਨਾਂ ਨੇ ਧਰਨੇ ਲਗਾਏ ਅਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮÏਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਧਰਨੇ ਲਗਾਏ ਗਏ | ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਾਰਾ 144 ਲਗਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਬੇਸ਼ੱਕ ਸਾਡੇ 'ਤੇ ਪਰਚੇ ਦਰਜ ਕਰ ਦੇਵੇ ਜਾਂ ਜੇਲ੍ਹਾਂ 'ਚ ਸੁੱਟ ਦੇਵੇ, ਪਰ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਅਸੀਂ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੀ ਪ੍ਰਵਾਹ ਨਹੀਂ ਕਰਾਂਗੇ | ਇਸ ਮÏਕੇ ਗੁਰਵਿੰਦਰ ਸਿੰਘ ਬੋਪਾਰਾਏ ਜ਼ੋਨ ਪ੍ਰਧਾਨ ਡੱਲਾ, ਮਨਜੀਤ ਸਿੰਘ ਡੱਲਾ ਨੇ ਵੀ ਸੰਬੋਧਨ ਕੀਤਾ | ਇਸ ਮÏਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਹਰਚੋਵਾਲ ਨੇ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਦਿੱਤਾ ਅਤੇ ਸਾਥੀਆਂ ਸਮੇਤ ਧਰਨੇ ਵਿਚ ਸ਼ਾਮਲ ਹੋਏ | ਇਸ ਮÏਕੇ ਗੁਰਪ੍ਰੀਤ ਸਿੰਘ ਬੋਪਾਰਾਏ, ਅਵਤਾਰ ਸਿੰਘ ਖਜਾਨਚੀ, ਸੁਰਿੰਦਰ ਸਿੰਘ ਭਲਵਾਨ, ਡਾ. ਗੁਰਿੰਦਰ ਸਿੰਘ ਪੰਨੂ, ਡਾ. ਸਤਨਾਮ ਸਿੰਘ ਕੰਡੀਲਾ, ਪ੍ਰਧਾਨ ਡਾ. ਗੁਰਨੇਕ ਸਿੰਘ, ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਗਿੱਲ, ਪ੍ਰਧਾਨ ਰਾਜੂ ਧੱਕੜ, ਪਰਮਿੰਦਰ ਸਿੰਘ ਬਸਰਾ ਚੇਅਰਮੈਨ ਤੁਗਲਵਾਲ, ਪ੍ਰੋਫ਼ੈਸਰ ਦਰਸ਼ਨ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ ਸੋਨਾ, ਲਵ ਭੁੱਲਰ ਉਪ ਪ੍ਰਧਾਨ, ਸੁਖਜਿੰਦਰ ਸਿੰਘ ਰਿਆੜ ਸਰਕਲ ਪ੍ਰਧਾਨ ਹਰਚੋਵਾਲ, ਸੁਖਵਿੰਦਰ ਸਿੰਘ ਸ਼ਿੰਦਾ ਜਰਨਲ ਸਕੱਤਰ, ਅਜੀਤ ਸਿੰਘ ਠੱਕਰ ਸੰਧੂ, ਸੁਰਜੀਤ ਸਿੰਘ ਅÏਲਖ, ਸਤਨਾਮ ਸਿੰਘ ਸੰਧੂ ਅਤੇ ਜ਼ੋਨਲ ਪ੍ਰਧਾਨ ਡੱਲਾ ਗੁਰਪ੍ਰੀਤ ਸਿੰਘ ਗੋਪੀ, ਹਰਜੀਤ ਸਿੰਘ ਖਜਾਨਚੀ, ਰਾਜਾ ਟਾਇਰ ਸੈਕਟਰੀ ਹਰਚੋਵਾਲ, ਮੇਜਰ ਸਿੰਘ, ਮਲਕੀਤ ਸਿੰਘ, ਲਖਬੀਰ ਸਿੰਘ, ਲਵਲੀ ਭਲਵਾਨ, ਅਮਨ, ਗੋਰਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਪੰਨੂੰ ਆਦਿ ਹਾਜ਼ਰ ਸਨ |
ਵੱਖ-ਵੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਧਾਰੀਵਾਲ ਬਾਈਪਾਸ 'ਤੇ ਧਰਨਾ ਲਗਾ ਕੇ ਕੀਤਾ ਚੱਕਾ ਜਾਮ
ਧਾਰੀਵਾਲ, (ਸਵਰਨ ਸਿੰਘ/ਜੇਮਸ ਨਾਹਰ/ਰਮੇਸ ਨੰਦਾ)-ਸਥਾਨਕ ਸ਼ਹਿਰ ਦੇ ਬਾਈਪਾਸ ਤਰੀਜਾ ਨਗਰ ਚੌਕ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਧਰਨਾ ਦਿੱਤਾ ਗਿਆ | ਇਨ੍ਹਾਂ ਜਥੇਬੰਦੀਆਂ ਵਿਚ ਕਿਸਾਨ ਮੋਰਚਾ ਮਾਝਾ ਯੂਥ ਕਲੱਬ, ਕੁੱਲ ਹਿੰਦ ਕਿਸਾਨ ਸੰਯੁਕਤ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਮਜਦੂਰ ਜਥੇਬੰਦੀਆਂ, ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਆਦਿ ਸ਼ਾਮਿਲ ਹਨ | ਇਸ ਮੌਕੇ ਗੁਰਨਾਮ ਸਿੰਘ ਸੰਘਰ ਜ਼ਿਲ੍ਹਾ ਪ੍ਰਧਾਨ ਭਾਕਿਯੂ (ਲੱਖੋਵਾਲ), ਕੌਮੀ ਸਲਾਹਕਾਰ ਹਰਬੰਸ ਸਿੰਘ ਸਿੱਧਵਾਂ, ਮਾਝਾ ਯੂਥ ਕਲੱਬ ਤੋਂ ਦੀਪ ਸੰਧੂ ਸੰਧਵਾਂ, ਸਾਬਕਾ ਸਰਪੰਚ ਰਾਜਬੀਰ ਸਿੰਘ ਦੀਪੇਵਾਲ, ਅੰਮਿ੍ਤਪਾਲ ਸਿੰਘ ਬੱਲ, ਅਸ਼ਵਨੀ ਫੱਜੂਪੁਰ ਪਰਮਜੀਤ ਸਿੰਘ ਜੌਹਲ, ਪਰਮਜੀਤ ਸਿੰਘ ਰਣੀਆਂ, ਸਤਨਾਮ ਸਿੰਘ ਆਲੋਵਾਲ, ਜੋਗਾ ਸਿੰਘ ਆਲੋਵਾਲ ਸਾਬਕਾ ਡਾਇਰੈਕਟਰ, ਸਾਬਕਾ ਸਰਪੰਚ ਰੌਣਕੀ ਰਾਮ, ਸਤਬੀਰ ਸਿੰਘ ਕਲਿਆਣਪੁਰ, ਕੀਰਤਪਾਲ ਸਿੰਘ, ਬਲਜੀਤ ਸਿੰਘ ਸੰਧੂ, ਜੋਤੀ ਜਫ਼ਰਵਾਲ, ਹਰਦਿਦਆਲ ਸਿੰਘ, ਗੁਰਸ਼ਰਨ ਸਿੰਘ ਰੰਧਾਵਾ, ਕਾਮਰੇਡ ਵਿਜੇ ਕੁਮਾਰ ਸੋਹਲ, ਪਿਆਰਾ ਸਿੰਘ ਡਡਵਾਂ, ਅਮਰਜੀਤ ਸਿੰਘ ਸੰਧਵਾਂ, ਨਵਨੀਤ ਸਿੰਘ ਨੋਬਲ, ਦਲਬੀਰ ਸਿੰਘ ਚਾਹਲ, ਮਾਸਟਰ ਨੰਦ ਲਾਲ ਕਲਿਆਣਪੁਰ, ਜੋਗਿੰਦਰਪਾਲ ਲੇਹਲ,ਗਿਆਨੀ ਪ੍ਰਕਾਸ਼ ਚੰਦ ਸ਼ਾਮਿਲ ਸਨ |
ਡੇਰਾ ਬਾਬਾ ਨਾਨਕ ਦੇ ਕਾਹਲਾਂਵਾਲੀ ਚੌਕ 'ਚ ਕਿਸਾਨ ਜਥੇਬੰਦੀਆਂ ਨੇ ਲਗਾਇਆ ਧਰਨਾ
ਡੇਰਾ ਬਾਬਾ ਨਾਨਕ, (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਬੰਦ ਦੇ ਸੱਦੇ ਉਪਰ ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਾਹਲਾਂਵਾਲੀ ਚੌਕ 'ਚ ਵੱਖ-ਵੱਖ ਚੌਕ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਵਿਸ਼ਾਲ ਧਰਨਾ ਲਗਾਇਆ ਗਿਆ | ਇਸ ਮੌਕੇ ਸੜਕਾਂ ਗੁਰਦਾਸਪੁਰ ਰੋਡ, ਬਟਾਲਾ ਰੋਡ, ਫਤਹਿਗੜ੍ਹ ਚੂੜੀਆਂ ਰੋਡ ਅਤੇ ਰਮਦਾਸ ਰੋਡ ਉਪਰ ਪੂਰੀ ਤਰ੍ਹਾਂ ਮੁਕੰਮਲ ਆਵਾਜਾਈ ਬੰਦ ਰਹੀ | ਇਸ ਮੌਕੇ ਕਿਸਾਨਾਂ 'ਚ ਹਰਜੀਤ ਸਿੰਘ ਠੇਠਰਕੇ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਤਰਸੇਮ ਲਾਲ, ਜਸਵਿੰਦਰ ਸਿੰਘ ਚੰਦੂ ਸੂਜਾ, ਕਾਕਾ ਰੰਧਾਵਾ ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ ਠੇਠਰਕੇ, ਬਲਬੀਰ ਸਿੰਘ ਰੱਤੜ ਛੱਤੜ, ਪਿਆਰਾ ਸਿੰਘ ਰੜੇਵਾਲੀ, ਗੁਰਪ੍ਰੀਤ ਸਿੰਘ ਖਾਸਾਂਵਾਲੀ, ਪ੍ਰਗਟ ਸਿੰਘ ਡਾਲਾ, ਬੇਅੰਤ ਸਿੰਘ ਠੇਠਰਕੇ, ਸਤਬੀਰ ਸਿੰਘ ਲਾਲੀ, ਸੁਰਜੀਤ ਸਿੰਘ ਸਿੰਘਪੁਰਾ, ਸੂਬੇਦਾਰ ਸੁਰਜੀਤ ਸਿੰਘ, ਮਾ. ਸੁੱਚਾ ਸਿੰਘ, ਜੋਗਿੰਦਰ ਸਿੰਘ ਖੰਨਾ, ਮਨਜੀਤ ਸਿੰਘ, ਸਰਵਣ ਸਿੰਘ ਰੜੇਵਾਲੀ, ਸਾਹਿਬ ਸਿੰਘ ਘੋਨੇਵਾਲ, ਸੰਤੋਖ ਸਿੰਘ, ਮਾ. ਨਰਿੰਦਰ ਸਿੰਘ, ਪ੍ਰਮਪਾਲ ਸਿੰਘ ਮੇਤਲਾ, ਸਿੰਦਰਪਾਲ ਸਿੰਘ ਬਿਸ਼ਨਕੋਟ, ਗੁਰਵਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ, ਪਟਵਾਰੀ, ਜਸਵੰਤ ਸਿੰਘ ਦਾਲਮ, ਸੋਹਣ ਸਿੰਘ ਮੰਮਣ, ਮਨਮੋਹਨ ਸਿੰਘ, ਗੁਰਬਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਕਲਾਨੌਰ 'ਚ ਕੌਮੀ ਸ਼ਾਹ ਮਾਰਗ 'ਤੇ ਜ਼ਬਰਦਸਤ ਰੋਸ ਪ੍ਰਦਰਸ਼ਨ
ਕਲਾਨੌਰ, (ਪੁਰੇਵਾਲ)-ਦੇਸ਼ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਕਸਬੇ 'ਚੋਂ ਗੁਜਰਦੇ ਕੌਮੀ ਸ਼ਾਹ ਮਾਰਗ 'ਤੇ ਕਿਸਾਨਾਂ ਵਲੋਂ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ | ਜਮਹੂਰੀ ਕਿਸਾਨ ਸਭਾ ਵਲੋਂ ਹੋਏ ਇਸ ਸਮਾਗਮ 'ਚ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਕਾ. ਕੁਲਵੰਤ ਸਿੰਘ ਸੰਧੂ ਵਿਸੇਸ਼ 'ਤੇ ਹਾਜ਼ਰ ਹੋਏ | ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਭਗਵਾਨ ਸਿੰਘ ਬਰੀਲਾ, ਕਾ. ਜਗਜੀਤ ਸਿੰਘ ਗੋਰਾਇਆ, ਹਰਜੀਤ ਸਿੰਘ ਕਾਹਲੋਂ, ਸਰਦੂਲ ਸਿੰਘ, ਸੁਖਜਿੰਦਰ ਸਿੰਘ ਬਿੱਟੂ ਮੌੜ, ਪ੍ਰਧਾਨ ਕੁਲਵਿੰਦਰ ਸਿੰਘ ਸਰਾਂ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਡਾਇਰੈਕਟਰ ਬਲਵਿੰਦਰ ਪਾਲ ਭਾਰਲ, ਵਿਜੇ ਕੁਮਾਰ ਸੇਠੀ, ਨਿਰਮਲ ਸਿੰਘ ਬਿੱਟੂ, ਖੁਸ਼ਦੀਪ ਸਿੰਘ ਗੋਰਾਇਆ, ਜਗਦੀਸ਼ ਸਿੰਘ ਪੰਨੂੰ, ਕੇਵਲ ਸਿੰਘ ਰੁਡਿਆਣਾ, ਨਿਰੰਜਣ ਸਿੰਘ, ਬਾਬਾ ਅਵਤਾਰ ਸਿੰਘ ਵਡਾਲਾ ਬਾਂਗਰ, ਅਮਰੀਕ ਸਿੰਘ ਵਡਾਲਾ ਬਾਂਗਰ, ਗੁਰਦੇਵ ਸਿੰਘ ਰੈਣੂ, ਗੋਰਾ ਵਡਾਲਾ ਬਾਂਗਰ, ਜਸਵੰਤ ਸਿੰਘ ਭੰਗਵਾਂ, ਸੁਰਜੀਤ ਸਿੰਘ ਪੰਨੂੰ, ਨਿਰਮਲ ਸਿੰਘ ਨਾਗਰਾ, ਸਾ. ਸਰਪੰਚ ਓਮ ਪ੍ਰਕਾਸ਼ ਸਲਹੋਤਰਾ, ਬਲਰਾਜ ਸਿੰਘ ਬਿਸ਼ਨਕੋਟ, ਗੁਰਿੰਦਰਪਾਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਕਾਹਲੋਂ, ਸੁੱਖਾ ਮੱਲ੍ਹੀ, ਹਰਭਜਨ ਸਿੰਘ ਪਕੀਵਾਂ, ਜਸਬੀਰ ਸਿੰਘ ਵਡਾਲਾ ਬਾਂਗਰ, ਜਗਜੀਤ ਸਿੰਘ ਕਾਹਲੋਂ, ਬਲਪ੍ਰੀਤ ਸਿੰਘ ਮਸਤਕੋਟ, ਪ੍ਰਭਜੀਤ ਸਿੰਘ ਮਸਤਕੋਟ, ਕਾਬਲ ਸਿੰਘ ਪੰਨੂੰ, ਕਾਲਾ ਪੱਡਾ, ਗੁਰਮੇਜ ਸਿੰਘ ਬਰੀਲਾ, ਮੁਖਵਿੰਦਰਜੀਤ ਸਿੰਘ, ਆਰ.ਐਮ.ਪੀ. ਡਾਕਟਰ ਯੂਨੀਅਨ ਦੇ ਡਾ. ਭੁਪਿੰਦਰ ਸਿੰਘ, ਕਵਲਜੀਤ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ, ਰਜਵੰਤ ਕੌਰ, ਗੁਰਮੀਤ ਕੌਰ, ਹਰਜੀਤ ਕੌਰ ਸਮੇਤ ਵੱਡੀ ਗਿਣਤੀ 'ਚ ਲੋਕਾਂ ਵਲੋਂ ਧਰਨੇ 'ਚ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ |
ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਇਸੇ ਤਰ੍ਹਾਂ ਕੌਮੀ ਸ਼ਾਹ ਮਾਰਗ 'ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਏਰੀਆ ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀਆਂ ਹਦਾਇਤਾਂ 'ਤੇ 354 ਕੌਮੀ ਸ਼ਾਹ ਮਾਰਗ ਤੋਂ ਇਲਾਵਾ ਜੰਮੂ ਕਸ਼ਮੀਰ-ਅੰਮਿ੍ਤਸਰ ਮਾਰਗ 'ਤੇ ਵੀ ਕਿਸਾਨਾਂ ਦੀ ਸਮੂਲੀਅਤ ਕਰਕੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਮੌਕੇ 'ਤੇ ਕਲਾਨੌਰ 'ਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਰਜਿੰਦਰ ਸਿੰਘ ਗੋਰਾਇਆ, ਗੁਰਮੀਤ ਸਿੰਘ ਅਗਵਾਨ, ਹਰਵਿੰਦਰ ਸਿੰਘ ਦਿਓਲ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਬਖਸੀਸ਼ ਸਿੰਘ ਸਮੇਤ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ |
ਪੰਜਾਬ ਕਿਸਾਨ ਯੂਨੀਅਨ ਵਲੋਂ ਅੱਡਾ ਨੜਾਂਵਾਲੀ ਵਿਖੇ ਘੇਰਿਆ ਕੌਮੀ ਸ਼ਾਹ ਮਾਰਗ
ਇਸੇ ਤਰ੍ਹਾਂ ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਅੱਡਾ ਨੜਾਂਵਾਲੀ ਤੋਂ ਗੁਜਰਦੇ ਕੌਮੀ ਸ਼ਾਹ ਮਾਰਗ 'ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਗੁਰਦੀਪ ਸਿੰਘ ਕਾਮਲਪੁਰ, ਮਾ. ਲਖਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਰਤਨ ਸਿੰਘ ਗੋਸਲ, ਅਸ਼ਵਨੀ ਕੁਮਾਰ, ਜ਼ਿਲ੍ਹਾ ਆਗੂ ਸੁਖਦੇਵ ਸਿੰਘ ਗੋਸਲ, ਸਲਵਿੰਦਰ ਸਿੰਘ ਕਾਹਲੋਂ, ਜਗਦੀਸ਼ ਸਿੰਘ ਪਵਾਰ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇੇ ਅਰਜਿੰਦਰ ਸਿੰਘ ਕਾਹਲੋਂ, ਅਜੀਤ ਸਿੰਘ ਕਾਹਲੋਂ, ਗਿਆਨ ਸਿੰਘ ਮੌੜ, ਹਰਜਿੰਦਰ ਸਿੰਘ, ਜਤਿੰਦਰ ਸਿੰਘ ਹੈਪੀ, ਪਵਿੱਤਰਜੀਤ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਸਰਦੂਲ ਸਿੰਘ, ਯਾਦਵਿੰਦਰ ਸਿੰਘ ਬਿਸਨਕੋਟ, ਹਰਵਿੰਦਰ ਸਿੰਘ ਮੌੜ, ਅਨੂਪ ਸਿੰਘ, ਬਲਵੰਤ ਸਿੰਘ, ਸਤਿੰਦਰ ਸਿੰਘ ਮੰਝ, ਪ੍ਰਭਜੋਤ ਸਿੰਘ ਸਹਾਰੀ, ਸਤਵਿੰਦਰ ਸਿੰਘ ਮਾਨੇਪੁਰ, ਦਲਜੀਤ ਸਿੰਘ, ਸਤਬੀਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਕਾਬਲ ਸਿੰਘ ਆਦਿ ਵੀ ਹਾਜ਼ਰ ਹੋਏ |
ਘੂਮਾਣ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਘੁਮਾਣ, (ਬੰਮਰਾਹ, ਬਾਵਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਅੱਜ ਘੁਮਾਣ ਵਿਚ ਭਰਵਾਂ ਹੁੰਗਾਰਾ ਮਿਲਿਆ | ਬੰਦ ਦÏਰਾਨ ਜਿਥੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਭਰਪੂਰ ਸਮਰਥਨ ਦਿੱਤਾ, ਉਥੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਤੇ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਆਗੂਆਂ ਵਲੋਂ ਘੁਮਾਣ ਚÏਕ ਵਿਚ ਚੱਕਾ ਜਾਮ ਕੀਤਾ ਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ |¢ਇਸ ਮÏਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ, ਨੀਲਮ ਘੁਮਾਣ ਜਨਵਾਦੀ ਇਸਤਰੀ ਸਭਾ ਪੰਜਾਬ, ਗੁਰਮੀਤ ਸਿੰਘ ਮੀਕੇ, ਗੁਰਦੀਪ ਸਿੰਘ ਮੀਕੇ, ਜੋਗਿੰਦਰ ਸਿੰਘ ਮੀਕੇ, ਕਸ਼ਮੀਰ ਸਿੰਘ ਮੀਕੇ, ਕਸ਼ਮੀਰ ਸਿੰਘ ਭੋਮਾ, ਬਖਸ਼ੀਸ਼ ਸਿੰਘ ਖਾਸੀ, ਮਨਜੀਤ ਕÏਰ, ਸਰਬਜੀਤ ਕÏਰ, ਲਖਵਿੰਦਰ ਸਿੰਘ ਘੁਮਾਣ, ਬਲਵਿੰਦਰ ਕÏਰ ਕੋਟਲੀ, ਹਰਭਜਨ ਸਿੰਘ ਤਲਵੰਡੀ ਆਦਿ ਆਗੂ ਹਾਜ਼ਰ ਸਨ |
ਸ੍ਰੀ ਹਰਿਗੋਬਿੰਦਪੁਰ 'ਚ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਨੇ ਫ਼ੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ
ਇਸੇ ਤਰ੍ਹਾਂ ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ੍ਰੀ ਹਰਿਗੋਬਿੰਦਪੁਰ ਜ਼ੋਨ ਦੇ ਪ੍ਰਧਾਨ ਹਰਦੀਪ ਸਿੰਘ ਫੌਜੀ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੇ 3 ਖੇਤੀ ਕਾਨੂੰਨਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਦਾਣਾ ਮੰਡੀ ਤੋਂ ਕਿਸਾਨਾਂ ਵਲੋਂ ਰੋਸ ਮਾਰਚ ਸ਼ੁਰੂ ਕੀਤਾ, ਜੋ ਸ਼ਹਿਰ ਵਿਚੋਂ ਦੀ ਗੁਜਰਿਆ ਅਤੇ ਚੰੂਗੀ ਨੇੜੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਚੌਂਕ ਵਿਚ ਪਹੁੰਚ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫ਼ੂਕਿਆ ਅਤੇ ਨਾਅਰੇਬਾਜ਼ੀ ਕੀਤੀ | ਇਸ ਸਮੇਂ ਜ਼ੋਨ ਪ੍ਰਧਾਨ ਹਰਦੀਪ ਸਿੰਘ ਫੌਜੀ, ਪਰਮਿੰਦਰ ਸਿੰਘ ਪਿੰਦੂ ਚੀਮਾ ਖੁੱਡੀ, ਅਜੈਬ ਸਿੰਘ ਚੀਮਾ ਖੁੱਡੀ, ਕੁਲਬੀਰ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਬਾਜਵਾ, ਅਸ਼ੋਕ ਵਰਧਨ, ਪ੍ਰਧਾਨ ਸਰੂਪ ਸਿੰਘ ਪੱਤੀ ਲੱਖਪੁਰ, ਪ੍ਰਧਾਨ ਕਰਨਬੀਰ ਸਿੰਘ ਧੀਰੋਵਾਲ, ਸੁਰਜੀਤ ਸਿੰਘ ਕਾਂਗੜਾ, ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਪ੍ਰਧਾਨ ਦਿਆਲ ਸਿੰਘ ਮਚਰਾਏ, ਨਿਰਮਲ ਸਿੰਘ ਨਿੰਮਾ, ਸਤਨਾਮ ਸਿੰਘ ਸੱਤਾ, ਰਾਜਾ ਸੈਣੀ, ਪ੍ਰਧਾਨ ਨਿਰਵੈਰ ਸਿੰਘ ਨੂਰਪੁਰ, ਪ੍ਰਧਾਨ ਦਲਜਿੰਦਰ ਸਿੰਘ ਪਿੰਡਾ ਰੋੜੀ, ਡਾ: ਤੇਜਿੰਦਰ ਸਿੰਘ ਭਿੰਡਰ, ਪ੍ਰਧਾਨ ਗੁਰਮੁੱਖ ਸਿੰਘ ਕਾਂਗੜਾ ਆਦਿ ਹਾਜ਼ਰ ਸਨ |
(ਬਾਕੀ ਸਫਾ 7 'ਤੇ)

ਖੱਜਲ ਖ਼ੁਆਰ ਹੁੰਦੇ ਦਿਖਾਈ ਦਿੱਤੇ ਅਧਿਆਪਕ ਤੇ ਵਿਦਿਆਰਥੀ, ਕਿਸਾਨਾਂ ਨੇ ਸਕੂਲ ਕਰਵਾਏ ਬੰਦ

ਕਿਸਾਨਾਂ ਵਲੋਂ ਬਹੁਤ ਸਮਾਂ ਪਹਿਲਾਂ ਹੀ 27 ਸਤੰਬਰ ਨੰੂ ਬੰਦ ਦੀ ਕਾਲ ਦੇ ਦਿੱਤੀ ਗਈ ਸੀ | ਉਨ੍ਹਾਂ ਵਲੋਂ ਸਰਕਾਰ ਨੰੂ ਹਸਪਤਾਲ, ਮੈਡੀਕਲ ਸੁਵਿਧਾਵਾਂ ਅਤੇ ਹੋਰ ਜ਼ਰੂਰੀ ਦਫ਼ਤਰਾਂ ਨੰੂ ਛੱਡ ਕੇ ਬਾਕੀ ਸਭ ਕੁਝ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ | ਪਰ ਸਰਕਾਰ ਵਲੋਂ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ 2 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ

ਬਟਾਲਾ, 27 ਸਤੰਬਰ (ਕਾਹਲੋਂ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ 7 ਹਜ਼ਾਰ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ...

ਪੂਰੀ ਖ਼ਬਰ »

ਬਾਜਵਾ ਨੂੰ ਦੂਸਰੀ ਵਾਰ ਕੈਬਨਿਟ ਮੰਤਰੀ ਬਣਾਉਣ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ

ਬਟਾਲਾ, 27 ਸਤੰਬਰ (ਹਰਦੇਵ ਸਿੰਘ ਸੰਧੂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 15 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਹੈ, ਜਿਸ ਵਿਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤਿ੍ਪਤ ਰਜਿੰਦਰ ਸਿੰਘ ...

ਪੂਰੀ ਖ਼ਬਰ »

ਖੱਜਲ ਖ਼ੁਆਰ ਹੁੰਦੇ ਦਿਖਾਈ ਦਿੱਤੇ ਅਧਿਆਪਕ ਤੇ ਵਿਦਿਆਰਥੀ, ਕਿਸਾਨਾਂ ਨੇ ਸਕੂਲ ਕਰਵਾਏ ਬੰਦ

ਕਿਸਾਨਾਂ ਵਲੋਂ ਬਹੁਤ ਸਮਾਂ ਪਹਿਲਾਂ ਹੀ 27 ਸਤੰਬਰ ਨੰੂ ਬੰਦ ਦੀ ਕਾਲ ਦੇ ਦਿੱਤੀ ਗਈ ਸੀ | ਉਨ੍ਹਾਂ ਵਲੋਂ ਸਰਕਾਰ ਨੰੂ ਹਸਪਤਾਲ, ਮੈਡੀਕਲ ਸੁਵਿਧਾਵਾਂ ਅਤੇ ਹੋਰ ਜ਼ਰੂਰੀ ਦਫ਼ਤਰਾਂ ਨੰੂ ਛੱਡ ਕੇ ਬਾਕੀ ਸਭ ਕੁਝ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ | ਪਰ ਸਰਕਾਰ ਵਲੋਂ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ 2 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ

ਬਟਾਲਾ, 27 ਸਤੰਬਰ (ਕਾਹਲੋਂ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ 7 ਹਜ਼ਾਰ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ 'ਤੇ ਗੁਰਦਾਸਪੁਰ-ਬਟਾਲਾ ਰਹੇ ਪੂਰਨ ਬੰਦ

ਬਟਾਲਾ, 27 ਸਤੰਬਰ (ਕਾਹਲੋਂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਦÏਰਾਨ ਬਟਾਲਾ ਤੇ ਆਸ-ਪਾਸ ਦੇ ਕਸਬੇ ਵੀ ਪੂਰਨ ਤÏਰ 'ਤੇ ਬੰਦ ਰਹੇ | ਬਟਾਲਾ ਦੇ ਸਾਰੇ ਬਾਜ਼ਾਰ, ਵਪਾਰਿਕ ਅਦਾਰੇ, ਵਿਦਿਅਕ ਅਦਾਰੇ, ਬੈਂਕ ਅਤੇ ਹੋਰ ਸਰਕਾਰੀ ਤੇ ਅਰਧ ਸਰਕਾਰੀ ਅਦਾਰੇ ਵੀ ਬੰਦ ...

ਪੂਰੀ ਖ਼ਬਰ »

ਬਾਜਵਾ ਨੂੰ ਦੂਸਰੀ ਵਾਰ ਕੈਬਨਿਟ ਮੰਤਰੀ ਬਣਾਉਣ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ

ਬਟਾਲਾ, 27 ਸਤੰਬਰ (ਹਰਦੇਵ ਸਿੰਘ ਸੰਧੂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 15 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਹੈ, ਜਿਸ ਵਿਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤਿ੍ਪਤ ਰਜਿੰਦਰ ਸਿੰਘ ...

ਪੂਰੀ ਖ਼ਬਰ »

ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲਿਆਂ ਨੇ ਬਾਬਾ ਬੁੱਧ ਸਿੰਘ 'ਤੇ ਲਗਾਏ ਗੰਭੀਰ ਦੋਸ਼

ਡੇਹਰੀਵਾਲ ਦਰੋਗਾ/ਵਡਾਲਾ ਗ੍ਰੰਥੀਆਂ, 27 ਸਤੰਬਰ (ਹਰਦੀਪ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਕਾਹਲੋਂ)-ਗੁਰਦੁਆਰਾ ਤਪ ਅਸਥਾਨ ਮਲਕਪੁਰ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਨ ਸਿੰਘ ਦੀ ਰਿਹਾਇਸ਼ 'ਤੇ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣਾਂ ...

ਪੂਰੀ ਖ਼ਬਰ »

ਸੀਨੀਅਰ ਅਕਾਲੀ ਆਗੂ ਰਵੀ ਮੋਹਨ ਨੰੂ ਹਲਕਾ ਦੀਨਾਨਗਰ ਤੋਂ ਟਿਕਟ ਦੇਣ ਦੀ ਮੰਗ

ਪੁਰਾਣਾ ਸ਼ਾਲਾ, 27 (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਦੇ ਸੀਨੀਅਰ ਅਕਾਲੀ ਆਗੂ ਰਵੀ ਮੋਹਣ ਵਲੋਂ ਹਲਕੇ ਅੰਦਰ ਪੂਰੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰੀਤ ਸਿੰਘ ਸੋਨੰੂ ਸਰਕਲ ਪ੍ਰਧਾਨ ਨੇ ਕਿਹਾ ਕਿ ਰਵੀ ਮੋਹਨ ...

ਪੂਰੀ ਖ਼ਬਰ »

ਅਕਾਲੀ ਦਲ ਪ੍ਰਤੀ ਮਿਹਨਤ ਨੰੂ ਦੇਖਦਿਆਂ ਰਵੀ ਮੋਹਨ ਨੰੂ ਦੀਨਾਨਗਰ ਤੋਂ ਉਮੀਦਵਾਰ ਬਣਾਇਆ ਜਾਵੇ-ਗੁਰਨਾਮ ਸਿੰਘ

ਦੋਰਾਂਗਲਾ, 27 ਸਤੰਬਰ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਯੂਥ ਵਿੰਗ ਦੇ ਸਰਕਲ ਦੋਰਾਂਗਲਾ ਦੇ ਪ੍ਰਧਾਨ ਗੁਰਨਾਮ ਸਿੰਘ ਗੰਜਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ 13 ...

ਪੂਰੀ ਖ਼ਬਰ »

ਬੱਬੇਹਾਲੀ ਨੇ ਸਾਥੀਆਂ ਸਮੇਤ ਅੰਬੇਡਕਰ ਦੇ ਬੁੱਤ ਦੀ ਕੀਤੀ ਸਫ਼ਾਈ

ਗੁਰਦਾਸਪੁਰ, 27 ਸਤੰਬਰ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸਾਥੀਆਂ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸਾਫ਼ ਸਫ਼ਾਈ ...

ਪੂਰੀ ਖ਼ਬਰ »

'ਆਪ' ਆਗੂ ਬਘੇਲ ਸਿੰਘ ਬਾਹੀਆਂ ਨੇ ਕਿਸਾਨੀ ਧਰਨੇ 'ਚ ਹਿੱਸਾ ਲੈ ਕੇ ਭਾਰਤ ਬੰਦ ਦਾ ਕੀਤਾ ਸਮਰਥਨ

ਗੁਰਦਾਸਪੁਰ, 27 ਸਤੰਬਰ (ਆਰਿਫ਼)-ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੰੂ ਦੇਸ਼ ਭਰ ਅੰਦਰ ਹਰ ਵਰਗ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ | ਜ਼ਿਲ੍ਹਾ ਗੁਰਦਾਸਪੁਰ ਅੰਦਰ ਵੀ ਭਾਰਤ ਬੰਦ ਦੇ ਸਮਰਥਨ ਵਿਚ ਕਿਸਾਨਾਂ ਵਲੋਂ ਧਰਨੇ ਦਿੱਤੇ ਗਏ | ਜਿਸ ਦਾ ...

ਪੂਰੀ ਖ਼ਬਰ »

ਟੈਕਸੀ ਯੂਨੀਅਨ ਭਾਰਤ ਬੰਦ ਦਾ ਕਰਦੀ ਹੈ ਸਮਰਥਨ-ਆਗੂ

ਪੁਰਾਣਾ ਸ਼ਾਲਾ, 27 ਸਤੰਬਰ (ਅਸ਼ੋਕ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਟੈਕਸੀ ਯੂਨੀਅਨ ਪੂਰਨ ਸਮਰਥਨ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਤੇ ਪਰਮਜੀਤ ਸਿੰਘ ਚੌਹਾਨ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਸਰਕਾਰ ਜੀ. ਐਸ. ਟੀ. ਦੀਆਂ ਵਧੀਆਂ ਦਰਾਂ ਦਾ ਮੁੱਦਾ ਕੇਂਦਰ ਕੋਲ ਉਠਾਵੇਗੀ-ਸੋਨੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸ੍ਰੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਦੀ ਦਿੱਤੀ ਵਧਾਈ

ਅੰਮਿ੍ਤਸਰ, 27 ਸਤੰਬਰ (ਰੇਸ਼ਮ ਸਿੰਘ)-ਕੇਂਦਰ ਸਰਕਾਰ ਵਲੋਂ ਲਗਾਤਾਰ ਜੀ. ਐਸ. ਟੀ ਦੀਆਂ ਦਰਾਂ 'ਚ ਵਾਧਾ ਕਰਕੇ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਪਾਇਆ ਜਾ ਰਿਹਾ ਹੈ, ਜਿਸ ਕਰਕੇ ਮਹਿੰਗਾਈ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਤੇ ਇਸ ਮੁੱਦੇ ਨੂੰ ਸੂਬਾ ਸਰਕਾਰ ਕੇਂਦਰ ਕੋਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX