ਤਾਜਾ ਖ਼ਬਰਾਂ


ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  17 minutes ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  26 minutes ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  47 minutes ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  about 1 hour ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  about 1 hour ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  about 2 hours ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  about 2 hours ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  about 3 hours ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  about 3 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  about 4 hours ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  about 4 hours ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  about 4 hours ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  about 5 hours ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  about 5 hours ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  about 5 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  about 5 hours ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  about 6 hours ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  about 6 hours ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  about 6 hours ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  about 7 hours ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਸ੍ਰੀ ਮੁਕਤਸਰ ਨਾਲ ਸੰਬੰਧਤ ਹੈ ਗੋਲਡੀ ਬਰਾੜ, ਅਮਰੀਕਾ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਸ਼ਹਿਰ ਵਿਚ ਚਰਚਾ ਦਾ ਮਾਹੌਲ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)- ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਗੋਲਡੀ ਬਰਾੜ ਦੀ ਅਮਰੀਕਾ ਦੇ...
ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਸਵਾਗਤ
. . .  about 7 hours ago
ਮਾਨਸਾ, 2 ਦਸੰਬਰ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
. . .  about 7 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਖੰਨਾ / ਸਮਰਾਲਾ

ਖੰਨਾ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਕਸਬਿਆਂ 'ਚ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲੇ੍ਹ ਵਿਚ ਪੈਂਦੇ ਲਗਪਗ ਸਾਰੇ ਪ੍ਰਮੁੱਖ ਕਸਬਿਆਂ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਬਹੁਤ ਜ਼ਿਆਦਾ ਅਸਰ ਦਿਖਾਈ ਦਿੱਤਾ | ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ, ਬੀਜਾ, ਪਾਇਲ, ਮਲੌਦ, ਸਾਹਨੇਵਾਲ, ਕੁਹਾੜਾ, ਜਰਗ, ਰਾੜਾ ਸਾਹਿਬ, ਅਹਿਮਦਗੜ੍ਹ ਆਦਿ ਕਸਬਿਆਂ ਵਿਚ ਵੱਖ-ਵੱਖ ਥਾਵਾਂ 'ਤੇ ਧਰਨੇ ਦਿੱਤੇ ਗਏ, ਜਾਮ ਲਗਾਏ ਗਏ | ਲਗਪਗ ਸਾਰੇ ਸ਼ਹਿਰਾਂ ਵਿਚ ਹੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰਸਤੇ ਬੰਦ ਰਹੇ ਤੇ ਲੋਕਾਂ ਨੇ ਬਾਜ਼ਾਰ ਬੰਦ ਰੱਖੇ | ਬੇਸ਼ੱਕ ਸ਼ਾਮ 4 ਵਜੇ ਤੋਂ ਬਾਅਦ ਰਸਤੇ ਖੋਲ੍ਹ ਦਿੱਤੇ ਗਏ | ਪਰ ਬਾਜ਼ਾਰ ਫਿਰ ਵੀ ਬੰਦ ਹੀ ਰਹੇ | ਕਈ ਜਗਾ ਤੇ ਗੱਡੀਆਂ ਵੀ ਰੋਕੀਆਂ ਗਈਆਂ | ਖੰਨਾ ਦੇ ਰੇਲਵੇ ਸਟੇਸ਼ਨ ਤੇ ਅੰਮਿ੍ਤਸਰ ਤੋਂ ਦਿੱਲੀ ਜਾਣ ਵਾਲੀ ਗੱਡੀ ਨੂੰ ਰੋਕ ਦਿੱਤਾ ਗਿਆ ਅਤੇ ਇਸ ਵਿਚ ਸਵਾਰ ਕਰੀਬ 250 ਯਾਤਰੀ ਪ੍ਰੇਸ਼ਾਨ ਹੁੰਦੇ ਰਹੇ | ਹਾਲਾਂਕਿ, ਕੁੱਝ ਸਮਾਜ ਸੇਵੀ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਚਾਹ, ਕੇਲੇ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ | ਅੱਜ ਦਾ ਭਾਰਤ ਬੰਦ ਪੂਰੀ ਤਰਾਂ ਸਫਲ ਦਿਖਾਈ ਦਿੱਤਾ | ਇਸ ਮੌਕੇ ਕਿਸਾਨਾਂ ਦੇ ਨਾਲ ਮਜ਼ਦੂਰਾਂ, ਆੜ੍ਹਤੀਆਂ, ਦੁਕਾਨਦਾਰਾਂ ਅਤੇ ਵੱਖ ਵੱਖ ਰਾਜਨੇਤਾਵਾਂ ਨੇ ਵੀ ਇਨ੍ਹਾਂ ਧਰਨਿਆਂ ਵਿਚ ਸ਼ਮੂਲੀਅਤ ਕੀਤੀ | ਪ੍ਰਮੁੱਖ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਦੇ ਬੇਟੇ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਨਰਿੰਦਰਜੀਤ ਸਿੰਘ ਈਸੜੂ, ਸੰਯੁਕਤ ਅਕਾਲੀ ਦਲ ਦੇ ਸੂਬਾ ਉਪ ਪ੍ਰਧਾਨ ਜਥੇ. ਸੁਖਵੰਤ ਸਿੰਘ ਟਿੱਲੂ, ਵਪਾਰੀ ਆਗੂ ਸੂਰਬੀਰ ਸਿੰਘ ਸੇਠੀ, ਕੇ.ਐੱਲ ਸਹਿਗਲ ਆਦਿ ਸ਼ਾਮਿਲ ਹੋਏ |
ਕਿਸਾਨ ਜਥੇਬੰਦੀਆਂ ਵਲੋਂ ਸੜਕੀ ਅਤੇ ਰੇਲਵੇ ਆਵਾਜਾਈ ਦਾ ਚੱਕਾ ਜਾਮ
ਖੰਨਾ-ਅੱਜ ਸਵੇਰੇ ਕਰੀਬ 6 ਵਜੇ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਖੰਨਾ ਵਿਚ ਨੈਸ਼ਨਲ ਹਾਈਵੇ ਜੀ.ਟੀ. ਰੋਡ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ | ਸਵੇਰ ਤੋਂ ਹੀ ਅੰਮਿ੍ਤਸਰ ਤੋਂ ਦਿੱਲੀ ਜਾਣ ਵਾਲੀ ਟਰੇਨ ਰੇਲਵੇ ਸਟੇਸ਼ਨ ਤੇ ਹੀ ਰੋਕ ਦਿੱਤੀ ਗਈ ਸੀ | ਜਿਸ ਵਿਚ ਸਵਾਰ ਕਰੀਬ 250 ਯਾਤਰੀ ਧਰਨਾ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ | ਸ਼ਹਿਰ ਦੇ ਕੁੱਝ ਸਮਾਜ ਸੇਵੀ ਸੰਗਠਨਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਚਾਹ, ਕੇਲੇ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ | ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਸੀ ¢ ਜਿਸ ਨਾਲ ਦਿੱਲੀ ਅੰਮਿ੍ਤਸਰ ਹਾਈਵੇ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਇਆ | ਜ਼ਿਲ੍ਹਾ ਲੁਧਿਆਣਾ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ, ਗੁਰਦੀਪ ਸਿੰਘ ਭੱਟੀ ਯੂਥ ਆਗੂ ਪੰਜਾਬ ਆਗੂਆਂ ਦੀ ਅਗਵਾਈ ਵਿਚ ਸਵੇਰ ਤੋਂ ਹੀ ਧਰਨਾ ਚੱਲਦਾ ਰਿਹਾ | ਬੀ.ਕੇ.ਯੂ. ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਤੋਂ ਮੰਗ ਸੀ ਕਿ ਕਿਸਾਨਾਂ ਦੇ ਵਿਰੋਧ ਵਿਚ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ | ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਧਰਨੇ ਦਾ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਵਪਾਰਕ ਆਦਿ ਜਥੇਬੰਦੀਆਂ ਵਲੋਂ ਪੂਰਾ ਸਮਰਥਨ ਕੀਤਾ ਗਿਆ | ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਵੀ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਚਿਤ ਥਾਵਾਂ 'ਤੇ ਰੋਕਣ ਦੇ ਇੰਤਜ਼ਾਮ ਕੀਤੇ ਹਨ¢ ਇਸ ਮੌਕੇ ਸਤਵਿੰਦਰ ਸਿੰਘ ਸੇਖੋਂ ਪ੍ਰਧਾਨ ਦੋਰਾਹਾ, ਸੁਖਦੇਵ ਸਿੰਘ ਮਾਂਗਟ, ਸੈਕਟਰੀ ਅਮਰਿੰਦਰ ਸਿੰਘ ਈਸੜੂ, ਕੌਂਸਲਰ ਸੁਖਮਨਜੀਤ ਸਿੰਘ, ਅਮਰ ਸਿੰਘ ਸਰਪੰਚ ਚੀਮਾ, ਤਰਲੋਚਨ ਸਿੰਘ ਰਾਜੇਵਾਲ, ਸੁਰਿੰਦਰ ਸਿੰਘ ਰਾਜੂ, ਸੁਰਜੀਤ ਸਿੰਘ ਇਕੋਲਾਹੀ, ਰਣਧੀਰ ਸਿੰਘ ਫੈਜਗੜ੍ਹ, ਗੁਰਦੀਪ ਸਿੰਘ, ਗਾਂਧੀ ਫੈਜ਼ਗੜ੍ਹ, ਚੰਦਰ ਮਣੀ, ਨੀਲਮ ਮਣੀ, ਮੰਗਾ ਖੰਨਾ, ਸੋਨੂੰ ਲੱਖੀ, ਚਮਕੌਰ ਸਿੰਘ ਸਰਪੰਚ, ਗੋਰਾ, ਦੀਪਕ ਆਦਿ ਹਾਜ਼ਰ ਸਨ |
ਕਿਸਾਨ ਯੂਨੀਅਨ ਵਲੋਂ ਜੀ.ਟੀ. ਰੋਡ ਜਾਮ
ਖੰਨਾ-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਖੰਨਾ ਵਿਚ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਸੰਯੁਕਤ ਅਕਾਲੀ ਦਲ ਦੇ ਸੂਬਾ ਉਪ ਪ੍ਰਧਾਨ ਜਥੇ. ਸੁਖਵੰਤ ਸਿੰਘ ਟਿੱਲੂ, ਵਪਾਰੀ ਆਗੂ ਸੂਰਬੀਰ ਸਿੰਘ ਸੇਠੀ, ਕੇ.ਐੱਲ. ਸਹਿਗਲ, ਉਚੇਚੇ ਤੌਰ 'ਤੇ ਪੁੱਜੇ | ਕਿਸਾਨ ਯੂਨੀਅਨ ਨੇਤਾ ਰਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਨੌਲੜੀ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਸਵੇਰ ਤੋਂ ਹੀ ਧਰਨਾ ਚੱਲਦਾ ਰਿਹਾ | ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਵਿਰੋਧ ਵਿਚ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਮੁਖ਼ਤਿਆਰ ਸਿੰਘ, ਕਸ਼ਮੀਰਾ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਅੰਮਿ੍ਤਪਾਲ ਸਿੰਘ ਵਾਲੀਆ, ਨਰਿੰਦਰ ਸਿੰਘ, ਤਾਰਾ ਸਿੰਘ, ਕੈਪਟਨ ਨੰਦ ਲਾਲ, ਮਦਨ ਲਾਲ, ਹਵਾ ਸਿੰਘ, ਅਵਤਾਰ ਸਿੰਘ ਕੋਟਲਾ, ਮਨਪ੍ਰੀਤ ਸਿੰਘ, ਬੁੱਧ ਸਿੰਘ, ਬਲਦੇਵ ਸਿੰਘ, ਪਿ੍ਤਪਾਲ ਸਿੰਘ ਆਦਿ ਹਾਜ਼ਰ ਸਨ |
ਸੰਯੁਕਤ ਕਿਸਾਨ ਸਭਾ ਵਲੋਂ ਨੈਸ਼ਨਲ ਹਾਈਵੇ ਮੁਕੰਮਲ ਬੰਦ
ਖੰਨਾ-ਸੰਯੁਕਤ ਕਿਸਾਨ ਸਭਾ ਵਲੋਂ ਕੱਲ੍ਹ ਤੋਂ ਖੰਨਾ ਦੇ ਲਲਹੇੜੀ ਪੁਲ ਥੱਲੇ ਕਿਸਾਨ- ਮਜ਼ਦੂਰ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਲਈ 'ਪੱਕਾ ਮੋਰਚਾ' ਲਗਾਇਆ ਹੋਇਆ ਹੈ¢ ਸੰਯੁਕਤ ਕਿਸਾਨ ਸਭਾ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਅੱਜ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜਥੇਦਾਰ ਹਰਚੰਦ ਸਿੰਘ ਸੂਬਾ ਪ੍ਰਧਾਨ ਅਤੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੇਂਦਰੀ ਕਮੇਟੀ ਦੀ ਅਗਵਾਈ ਵਿਚ ਲਲਹੇੜੀ ਚੌਕ ਨੇੜੇ ਨੈਸ਼ਨਲ ਹਾਈਵੇ ਮੁਕੰਮਲ ਬੰਦ ਕੀਤਾ ਗਿਆ¢ ਕਿਸਾਨਾਂ ਵਲੋਂ ਭਾਰਤ ਬੰਦ ਨਾਲ ਪੂਰਾ ਦੇਸ਼ ਜੁੜਿਆ ਹੋਇਆ ਹੈ¢ ਇਸ ਮੌਕੇ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰੇ¢ ਮੋਦੀ ਮਨ ਦੀ ਬਾਤ ਛੱਡ ਕੇ ਜਨ ਦੀ ਆਵਾਜ਼ ਸੁਣੇ¢ ਇਸ ਮੌਕੇ ਰਾਜ ਕੁਮਾਰ ਜੈਨਿਵਾਲ ਇੰਚਾਰਜ ਵਿਧਾਨ ਸਭਾ ਹਲਕਾ ਖੰਨਾ, ਲਵਪ੍ਰੀਤ ਸਿੰਘ ਇਕੋਲਾਹਾ, ਸੁਰਿੰਦਰ ਬਾਵਾ ਲੁਧਿਆਣਾ, ਬੂਟਾ ਸਿੰਘ ਕਰੋਦੀਆਂ, ਵਰਿੰਦਰ ਕੌਰ ਪਾਸੀ, ਸੁਨੀਤਾ ਰਾਣੀ, ਪ੍ਰੀਤਮ ਸਿੰਘ ਭੀਮ ਆਰਮੀ, ਸਿਮਰਨਦੀਪ ਸਿੰਘ ਮੈਂਬਰ ਹੱਕ ਸੱਚ ਲਹਿਰ, ਲਖਵੀਰ ਸਿੰਘ, ਗੁਰਿੰਦਰ ਸਿੰਘ ਹਰਬੰਸਪੁਰਾ, ਦਿਲਪ੍ਰੀਤ ਸਿੰਘ ਇਕੋਲਾਹਾ, ਰਣਜੀਤ ਸਿੰਘ ਲੰਬੜਦਾਰ ਢਿਲਵਾਂ, ਮਨਦੀਪ ਸਿੰਘ ਬਾਜਵਾ, ਜਗਦੀਪ ਸਿੰਘ, ਲਖਵੀਰ ਸਿੰਘ, ਪਿ੍ੰਸੀਪਲ ਰਣਬੀਰ ਸਿੰਘ, ਸੁਖਪਾਲ ਸਿੰਘ ਕੋਟਲਾ ਢੱਕ, ਬਹਾਲ ਸਿੰਘ ਨਾਗਰਾ, ਹਰਸਿਮਰਨ ਸਿੰਘ, ਭਾਟੀਆ ਨੇ ਸੰਬੋਧਨ ਕੀਤਾ ਗਿਆ¢
ਸਮਰਾਲਾ ਪੂਰਨ ਤੌਰ 'ਤੇ ਬੰਦ, ਕਿਸਾਨਾਂ ਵਲੋਂ ਪਿੰਡਾਂ 'ਚ ਵੀ ਚੱਕਾ ਜਾਮ
ਸਮਰਾਲਾ, (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਕਿਸਾਨ ਸੰਯੁਕਤ ਮੋਰਚੇ ਦੇ 'ਭਾਰਤ ਬੰਦ' ਵਲੋਂ ਦਿੱਤੇ ਸੱਦੇ 'ਤੇ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਵਲੋਂ ਸਵੇਰੇ ਤੜਕੇ ਹੀ ਸਥਾਨਕ ਸ਼ਹਿਰ ਤੇ ਵੱਖ-ਵੱਖ ਪਿੰਡਾਂ ਦੇ ਮੁੱਖ ਆਵਾਜਾਈ ਸਥਾਨਾਂ 'ਤੇ ਟਰੈਕਟਰ-ਟਰਾਲੀਆਂ ਖੜੀਆਂ ਕਰਕੇ ਸੜਕਾਂ ਜਾਮ ਕਰ ਦਿੱਤੀਆਂ¢ ਇਸ ਕਾਰਨ ਸਮਰਾਲਾ ਦੇ ਬਾਜ਼ਾਰ ਬੰਦ ਰਹੇ 'ਤੇ ਸੜਕਾਂ ਸੁੰਨਸਾਨ ਰਹੀਆਂ ¢ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਤੇਜੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੀਪ ਸਿੰਘ ਗਿਆਸਪੁਰਾ, ਭਾਰਤੀ ਕਿਸਾਨ ਯੂਨੀਅਨ ਦੇ ਸਪਿੰਦਰ ਸਿੰਘ ਬੱਗਾ, ਤਿ੍ਬਤ ਸਿੰਘ ਮੁਸ਼ਕਾਬਾਦ, ਹਰਦੀਪ ਸਿੰਘ ਭਰਥਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਅੱਜ ਤੜਕੇ ਹੀ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਕਿਸਾਨ ਸੰਘਰਸ਼ ਦੇ ਹਮਾਇਤੀਆਂ ਨੇ ਹਲਕੇ ਦੀਆਂ ਸਮੁੱਚੀਆਂ ਸੜਕਾਂ ਨੂੰ ਧਰਨਾ ਦੇ ਕੇ ਜਾਮ ਕਰ ਦਿੱਤਾ ਹੈ¢ ਸ਼ਹਿਰ ਦੇ ਸਮੁੱਚੇ ਬਾਜ਼ਾਰ ਬੰਦ ਰਹਿਣ ਸਮੇਤ ਅਤੇ ਟੋਲ ਪਲਾਜ਼ਾ ਘੁਲਾਲ ਤੇ ਕੁੱਬੇ, ਨੀਲੋਂ ਪੁਲ, ਉਟਾਲਾਂ, ਮਾਛੀਵਾੜਾ ਰੋਡ, ਲੁਧਿਆਣਾ-ਚੰਡੀਗੜ੍ਹ ਬਾਈਪਾਸ ਬੌਂਦਲੀ ਅਤੇ ਵੱਖ-ਵੱਖ ਪਿੰਡਾਂ ਵਿਚ ਲੱਗੇ ਕਿਸਾਨਾਂ ਧਰਨਿਆਂ ਕਾਰਨ ਸੜਕਾਂ ਸੁੰਨਸਾਨ ਰਹੀਆਂ¢
ਸਿਹੌੜਾ 'ਚ ਰਿਹਾ ਮੁਕੰਮਲ ਬੰਦ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅੱਜ 27 ਸਤੰਬਰ ਨੂੰ ਭਾਰਤ ਬੰਦ ਦੀ ਲੜੀ ਤਹਿਤ ਸਿਹੌੜਾ ਦੇ ਮੁੱਖ ਚੌਂਕ ਵਿਚ ਪਿੰਡ ਨਿਜ਼ਾਮਪੁਰ, ਲਸਾੜਾ, ਸਿਹੌੜਾ ਤੇ ਮਾਂਗੇਵਾਲ ਦੇ ਕਿਸਾਨਾਂ-ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਖੰਨਾ-ਮਾਲੇਰਕੋਟਲਾ ਮੁੱਖ ਸੜਕ ਨੂੰ ਬੰਦ ਕਰ ਕੇ ਪੂਰਨ ਹਮਾਇਤ ਕੀਤੀ¢
ਕਟੜਾ ਤੋਂ ਕੋਟਾ ਜਾਣ ਵਾਲੀ ਗੱਡੀ ਵੀ ਅਹਿਮਦਗੜ੍ਹ ਰੇਲਵੇ ਸਟੇਸ਼ਨ 'ਤੇ ਰੁਕੀ
ਅਹਿਮਦਗੜ੍ਹ , (ਮਹੋਲੀ/ਪੁਰੀ/ ਸੋਢੀ)-ਸੰਯੁਕਤ ਮੋਰਚੇ ਦੇ ਦਿੱਤੇ ਬੰਦ ਦੇ ਸੱਦੇ 'ਤੇ ਸ਼ਹਿਰ ਵਿਚ ਮੁਕੰਮਲ ਬੰਦ ਰਿਹਾ ਰਿਹਾ ਸ਼ਹਿਰ ਵਾਸੀਆਂ ਤੇ ਹੋਰਨਾਂ ਸੰਸਥਾਵਾਂ ਵਲੋਂ ਬੰਦ ਦਾ ਪੂਰਨ ਸਮਰਥ ਕੀਤਾ ਗਿਆ | ਰੇਲ ਗੱਡੀਆਂ ਦੀ ਆਵਾਜਾਈ ਵੀ ਬੰਦ ਰਹੀ ਇਸ ਕੜੀ ਅਧੀਨ ਰੇਲਵੇ ਸਟੇਸ਼ਨ ਅਹਿਮਦਗੜ੍ਹ ਵਿਖੇ ਕਟੜਾ ਤੋਂ ਕੋਟਾ ਜਾ ਰਹੀ ਪੁਲਿਸ ਇੰਚਾਰਜ ਹਰਮੇਸ਼ ਲਾਲ ਨੇ ਦੱਸਿਆ ਕਿ ਇਹ ਯਾਤਰੂ ਗੱਡੀ ਅੱਗੇ ਲਾਈਨ 'ਤੇ ਲੱਗੇ ਹੋਏ ਧਰਨੇ ਦੇ ਕਾਰਨ ਸਵੇਰੇ ਕਰੀਬ 6.30 ਵਜੇ ਤੋਂ ਰੁਕੀ ਹੋਈ ਹੈ | ਯਾਤਰੀਆਂ ਦੀ ਸਹਾਇਤਾ ਲਈ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਦਵਾਈਆਂ, ਰਾਸ਼ਨ, ਬਰੈੱਡ, ਚਾਹ, ਚਾਵਲ, ਬਿਸਕੁਟ ਨਾਲ ਯਾਤਰੂਆਂ ਦੀ ਸੇਵਾ ਨਿਰੰਤਰ ਜਾਰੀ ਸੀ | ਲੇਕਿਨ ਰੇਲਵੇ ਸਟੇਸ਼ਨ ਤੇ ਪਖਾਨੇ, ਪਾਣੀ ਅਤੇ ਪੱਖਿਆਂ ਦੀ ਘਟੀਆਂ ਸਹੂਲਤਾਂ ਤੋਂ ਯਾਤਰੂਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਵੱਖ-ਵੱਖ ਜਥੇਬੰਦੀਆਂ ਨੇ ਮਿਲ ਕੇ ਮਲੌਦ ਵਿਖੇ ਲਗਾਇਆ ਰੋਸ ਧਰਨਾ
ਮਲੌਦ, (ਦਿਲਬਾਗ ਸਿੰਘ ਚਾਪੜਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਦਿਆਂ ਉੱਘੇ ਮਜ਼ਦੂਰ ਤੇ ਸੰਘਰਸ਼ੀ ਆਗੂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ, ਕਿਸਾਨ ਆਗੂ ਜੰਗ ਸਿੰਘ ਸਿਰਥਲਾ, ਮੁਲਾਜ਼ਮ ਆਗੂ ਲਾਭ ਸਿੰਘ ਬੇਰਕਲਾਂ ਆਦਿ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲੋਂ ਮਿਲ ਕੇ ਬਰੌਟਾ ਚੌਂਕ ਵਿਖੇ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੇਵਲ ਕਾਰਪੋਰੇਟ ਘਰਾਣਿਆਂ ਦੇ ਹੁਕਮ ਸੁਣਦੀ ਹੈ ਜਦਕਿ ਉਸ ਨੂੰ ਪੂਰੇ ਦੇਸ਼ ਵਿਚੋਂ ਉੱਠ ਰਹੀਆਂ ਕਿਸਾਨਾਂ, ਮਜ਼ਦੂਰਾ, ਬੇਰੁਜ਼ਗਾਰਾਂ, ਛੋਟੇ ਵਪਾਰੀਆਂ ਦੀਆਂ ਆਵਾਜ਼ਾਂ ਨਹੀਂ ਸੁਣ ਰਹੀਆਂ ਅਤੇ ਹਰ ਵਰਗ ਦਾ ਸ਼ੋਸ਼ਣ ਕਰ ਕੇ ਕਾਰਪੋਰੇਟਾਂ ਦੇ ਖਜਾਨੇ ਭਰਨ ਲੱਗੀ ਹੋਈ ਹੈ | ਸਾਬਕਾ ਪਿ੍ੰਸੀਪਲ ਜਗਜੀਤ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਨੇ ਪੁੱਜੀਆਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਲੈਕਚਰਾਰ ਪਰਵਿੰਦਰਪਾਲ ਸਿੰਘ, ਕਾਮਰੇਡ ਕੁਲਵੰਤ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਲ੍ਹੀ ਸਿਆੜ, ਸਰਪੰਚ ਹਰਟਹਿਲ ਸਿੰਘ ਧੌਲ਼ ਖ਼ੁਰਦ, ਮੁਕੰਦ ਸਿੰਘ ਦੁਧਾਲ, ਸੂਬੇਦਾਰ ਬਲਜਿੰਦਰ ਸਿੰਘ, ਬੰਤ ਸਿੰਘ ਕੂਹਲੀ, ਬਿੱਕਰ ਸਿੰਘ ਰੱਬੋਂ, ਸੁਖਵਿੰਦਰ ਸਿੰਘ, ਪ੍ਰਧਾਨ ਸਿੰਘ ਸੋਮਲ, ਖ਼ਜ਼ਾਨਚੀ ਬਲਜਿੰਦਰ ਸਿੰਘ, ਰਾਏ ਸਿੰਘ, ਮੱਘਰ ਸਿੰਘ, ਪ੍ਰਧਾਨ ਮੇਵਾ ਸਿੰਘ, ਸੁਖਦੇਵ ਸਿੰਘ, ਕਿਸਾਨ ਆਗੂ ਨਛੱਤਰ ਸਿੰਘ, ਬੀਬੀ ਚਰਨਜੀਤ ਕੌਰ, ਮਨਜੀਤ ਕੌਰ, ਹਰਪਾਲ ਕੌਰ, ਕਰਮਜੀਤ ਕੌਰ, ਕਾਕਾ ਸਿੰਘ, ਲਾਭ ਸਿੰਘ, ਅਮਰੀਕ ਸਿੰਘ ਉਕਸੀ ਆਦਿ ਹਾਜ਼ਰ ਸਨ |
ਸੰਯੁਕਤ ਮੋਰਚੇ ਦੇ ਸੱਦੇ ਨੂੰ ਭਰਵਾਂ ਸਮਰਥਨ, ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਮਾਛੀਵਾੜਾ ਇਲਾਕੇ ਵਿਚ ਲੋਕਾਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ | ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਮਰੀਕ ਸਿੰਘ ਧਾਲੀਵਾਲ ਤੇ ਮਨਮੋਹਨ ਸਿੰਘ ਖੇੜਾ ਸਮੇਤ ਵੱਖ-ਵੱਖ ਧਾਰਮਿਕ ਤੇ ਸਮਾਜਿਕ ਆਗੂਆਂ ਦੀ ਅਗਵਾਈ ਹੇਠ ਖ਼ਾਲਸਾ ਚੌਂਕ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ | ਕਿਸਾਨ ਆਗੂ ਅਮਰੀਕ ਸਿੰਘ ਧਾਲੀਵਾਲ ਤੇ ਮਨਮੋਹਨ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਕਿਸਾਨ-ਮਜ਼ਦੂਰ ਵਿਰੋਧੀ ਚਿਹਰਾ ਪੂਰੀ ਦੁਨੀਆਂ ਵਿਚ ਸਾਹਮਣੇ ਆ ਚੁੱਕਾ ਹੈ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਬਾਲਿਓ, ਬਲਵੀਰ ਸਿੰਘ ਮਾਨ, ਸਵਰਨ ਸਿੰਘ ਮਾਂਗਟ, ਅਮਰਜੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਮਾਂਗਟ, ਕੁਲਵਿੰਦਰ ਸਿੰਘ ਲੁਹਾਰੀਆ, ਕਰਮਜੀਤ ਸਿੰਘ ਅਢਿਆਣਾ, ਜਗਦੀਸ਼ ਰਾਏ ਬੌਬੀ, ਸੁਖਵਿੰਦਰ ਸਿੰਘ ਗਿੱਲ ਆਦਿ ਮੌਜੂਦ ਸਨ |
ਮਾਛੀਵਾੜਾ ਖਾਮ 'ਚ ਰੋਪੜ ਰੋਡ ਜਾਮ ਕਰ ਕਿਸਾਨਾਂ ਨੇ ਦਿੱਤਾ ਧਰਨਾ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਸੰਯੁਕਤ ਮੋਰਚੇ ਵਲੋਂ ਬੰਦ ਦੇ ਦਿੱਤੇ ਸੱਦੇ ਨੂੰ ਪਿੰਡਾਂ ਦੇ ਲੋਕਾਂ ਵਲੋਂ ਭਰਵਾਂ ਸਮਰਥਨ ਦਿੰਦਿਆਂ ਹੋਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵੀਰ ਸਿੰਘ ਨਾਨੋਵਾਲ ਦੀ ਅਗਵਾਈ ਹੇਠ ਮਾਛੀਵਾੜਾ ਖਾਮ ਵਿਖੇ ਰੋਪੜ-ਮਾਛੀਵਾੜਾ ਮੁੱਖ ਸੜਕ ਨੂੰ ਜਾਮ ਕਰ ਧਰਨਾ ਲਗਾਇਆ ਗਿਆ | ਕਿਸਾਨ ਆਗੂ ਲਖਵੀਰ ਸਿੰਘ ਨਾਨੋਵਾਲ, ਦਵਿੰਦਰ ਸਿੰਘ ਚੀਮਾ, ਸੰਤੋਖ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਹੋਇਆ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕੀਤਾ | ਇਸ ਮੌਕੇ ਕਰਨੈਲ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ, ਮੰਗਤ ਰਾਮ, ਹਰਭਜਨ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਗੁਰਭਾਗ ਸਿੰਘ, ਚਰਨ ਸਿੰਘ ਰਣਜੀਤ ਸਿੰਘ, ਅਮਰ ਸਿੰਘ, ਜਸਪਾਲ ਸਿੰਘ, ਜੋਗਾ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਜਾਗੀਰ ਸਿੰਘ ਆਦਿ ਮੌਜੂਦ ਸਨ |
ਅਹਿਮਦਗੜ੍ਹ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
ਅਹਿਮਦਗੜ੍ਹ, (ਸੋਢੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੰੂਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਨੂੰ ਅਹਿਮਦਗੜ੍ਹ ਵਿਖੇ ਭਰਵਾ ਹੁੰਗਾਰਾ ਮਿਲਿਆ¢ ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਰਾਏਕੋਟ ਰੋਡ, ਚੌੜਾਂ ਬਾਜ਼ਾਰ, ਮੇਨ ਬਾਜ਼ਾਰ, ਰੇਲਵੇ ਰੋਡ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਇਲਾਕੇ ਪੂਰਨ ਤੌਰ ਤੇ ਬੰਦ ਰਹੇ¢ ਇਸ ਮੌਕੇ ਕਟੜਾ ਤੋਂ ਕੋਟਾ ਜਾ ਰਹੀ ਯਾਤਰੂ ਟਰੇਨ ਨੂੰ ਰੇਲ ਵਿਭਾਗ ਵਲੋਂ ਅਹਿਮਦਗੜ੍ਹ ਸਟੇਸ਼ਨ ਤੇ ਹੀ ਰੋਕ ਲਿਆ ਗਿਆ¢ ਜਿਸ ਕਾਰਨ ਫਸੇ ਯਾਤਰੂਆਂ ਨੂੰ ਰਾਹਤ ਦੇਣ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਖਾਣਾ ਲੰਗਰ, ਫਲ ਫਰੂਟ, ਪਾਣੀ ਅਤੇ ਦਵਾਈਆਂ ਦਾ ਲੰਗਰ ਲਾ ਕਿ ਮਿਸਾਲ ਪੈਦਾ ਕੀਤੀ ਗਈ¢
ਕੁਲ ਹਿੰਦ ਕਿਸਾਨ ਸਭਾ ਨੇ ਝੜੌਦੀ ਵਿਖੇ ਦਿੱਤਾ ਧਰਨਾ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਮਾਛੀਵਾੜਾ-ਨਵਾਂ ਸ਼ਹਿਰ ਰੋਡ 'ਤੇ ਪੈਂਦੇ ਪਿੰਡ ਝੜੌਦੀ ਵਿਖੇ ਕੁਲ ਹਿੰਦ ਕਿਸਾਨ ਸਭਾ ਇਕਾਈ ਮਾਛੀਵਾੜਾ ਦੇ ਪ੍ਰਧਾਨ ਨਿੱਕਾ ਸਿੰਘ ਖੇੜਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ-ਮਜ਼ਦੂਰਾਂ ਵਲੋਂ ਸੰਯੁਕਤ ਰੂਪ 'ਚ ਧਰਨਾ ਦਿੱਤਾ ਗਿਆ | ਸਭਾ ਦੇ ਪ੍ਰਧਾਨ ਨਿੱਕਾ ਸਿੰਘ ਖੇੜ੍ਹਾ ਨੇ ਧਰਨੇ ਨੂੰ ਸੰਬੋਧਨ ਕੀਤਾ | ਇਸ ਮੌਕੇ ਹਰਪਾਲ ਸਿੰਘ, ਮਸਤਾ ਰਾਮ, ਅਵਤਾਰ ਸਿੰਘ, ਅਸ਼ੋਕ ਕੁਮਾਰ, ਸ਼ਿੰਗਾਰਾ ਸਿੰਘ, ਹਰਦੇਵ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਹਰਮੇਸ਼ ਲਾਲ, ਗੁਰਚਰਨ ਸਿੰਘ, ਕਰਮ ਸਿੰਘ, ਅਮਰ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਬੁੱਲੋ੍ਹਵਾਲ, ਗੁਰਦੇਵ ਸਿੰਘ, ਭਜਨ ਸਿੰਘ, ਰਣਜੀਤ ਸਿੰਘ, ਨਾਜ਼ਰ ਸਿੰਘ ਆਦਿ ਮੌਜੂਦ ਸਨ |
ਭਾਰਤ ਬੰਦ ਸੱਦੇ 'ਤੇ ਮਾਛੀਵਾੜਾ ਤੇ ਆਸ ਪਾਸ ਦਾ ਇਲਾਕਾ ਬੰਦ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਇਲਾਕੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਮਾਛੀਵਾੜਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ ਹੈ | ਇੱਕ ਪਾਸੇ ਸ਼ਹਿਰ ਦੇ ਮੇਨ ਕਾਲੜਾ ਚੌਂਕ ਤੇ ਕਿਸਾਨਾਂ ਨੇ ਰਸਤਾ ਰੋਕ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ, ਉੱਧਰ ਦੂਸਰੇ ਪਾਸੇ ਸਰਹਿੰਦ ਨਹਿਰ ਕੋਲ ਬਣੇ ਗੜ੍ਹੀ ਪੁਲ ਦੇ ਨਾਲ ਜਾਂਦੇ ਰੋਡ ਤੇ ਵੱਡੇ-ਵੱਡੇ ਟੈਂਕਰ ਖੜੇ ਕਰਕੇ ਰਸਤੇ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ ਹੈ | ਇਸ ਬੰਦ ਨੂੰ ਸਫਲਤਾਪੂਰਵਕ ਸਿਰੇ ਚਾੜ੍ਹਨ ਲਈ ਰਾਸ਼ਟਰੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਪੁੱਤਰ ਤੇਜਿੰਦਰ ਸਿੰਘ ਤੇਜੀ ਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਵਿਚ ਧਰਨੇ ਦੌਰਾਨ ਨਵਾਂ ਜੋਸ਼ ਭਰਦੇ ਨਜ਼ਰ ਆਏ | ਫਿਲਹਾਲ ਇਨ੍ਹਾਂ ਥਾਵਾਂ ਤੋਂ ਇਲਾਵਾ ਮੇਨ ਰਸਤਿਆਂ ਨੂੰ ਜੋੜਦੇ ਪਿੰਡਾਂ ਵਿਚ ਵੀ ਕਿਸਾਨਾਂ ਦਾ ਭਰਪੂਰ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ |
ਕਿਸਾਨ ਮਜ਼ਦੂਰ ਮੁਲਾਜ਼ਮ ਸਾਂਝਾ ਫ਼ਰੰਟ ਦੋਰਾਹਾ ਨੇ ਬੱਸ ਸਟੈਂਡ 'ਤੇ ਧਰਨਾ ਦਿੱਤਾ
ਦੋਰਾਹਾ, (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਨੂੰ ਭਾਰਤ ਬੰਦ ਦੇ ਸੱਦੇ ਤੇ ਦੋਰਾਹਾ ਵਿਖੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਝਾ ਫ਼ਰੰਟ ਦੋਰਾਹਾ ਵਿਚ ਸ਼ਾਮਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਆਲ ਇੰਡੀਆ ਕਿਸਾਨ ਸਭਾ ਪੰਜਾਬ (ਸਾਂਬਰ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਟੈਕਨੀਕਲ ਸਰਵਿਸਿਜ ਯੂਨੀਅਨ, ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਆਂਗਣਵਾੜੀ ਵਰਕਰ ਯੂਨੀਅਨ, ਪਾਵਰਕਾਮ/ਟ੍ਰਾਂਸਕੋ ਪੈਨਸ਼ਨਰ ਐਸੋਸੀਏਸ਼ਨ, ਏਟਕ ਫੈਡਰੇਸ਼ਨ, ਬੀ. ਐੱਡ ਅਧਿਆਪਕ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਆਲ ਟਰੇਡ ਯੂਨੀਅਨ ਦੋਰਾਹਾ ਦੀਆਂ ਸਾਰੀਆਂ ਇਕਾਈਆਂ ਦੀ ਅਗਵਾਈ ਵਿਚ ਦੋਰਾਹਾ ਵਿਖੇ ਬਾਜ਼ਾਰ ਵਿਚ ਰੋਸ ਮਾਰਚ ਕੀਤਾ ਗਿਆ ਤੇ ਨੈਸ਼ਨਲ ਹਾਈਵੇ ਜਾਮ ਕਰਕੇ ਬੱਸ ਅੱਡੇ 'ਤੇ ਧਰਨਾ ਦਿੱਤਾ | ਜਿਸਦੀ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਜੱਗੀ, ਬਿਕਰਮਜੀਤ ਸਿੰਘ ਕੱਦੋਂ ਨੇ ਦੱਸਿਆ ਕਿ ਧਰਨੇ ਵਿਚ ਵੱਖ-ਵੱਖ ਆਗੂ ਬਲਵੰਤ ਸਿੰਘ, ਸੁਦਾਗਰ ਸਿੰਘ ਘੁਡਾਣੀ, ਤਰਲੋਚਨ ਸਿੰਘ, ਜਗਜੀਤ ਸਿੰਘ ਜੱਗੀ, ਸਿਮਰਦੀਪ ਸਿੰਘ ਦੋਬੁਰਜੀ, ਕੁਲਵੀਰ ਸਿੰਘ ਸਰਾ, ਗੁਰਜੀਤ ਸਿੰਘ ਨਾਮਧਾਰੀ, ਰੰਮੀ ਬਾਜਵਾ, ਸੁਨੀਤਾ ਰਾਣੀ, ਸਹਿਬਜੀਤ ਸਿੰਘ, ਸੁਰਿੰਦਰ ਰਾਣਾ, ਜਸਵੀਰ ਝੱਜ, ਦਲਵਿੰਦਰ ਕੌਰ ਮਾਂਗਟ, ਜਸਪ੍ਰੀਤ ਕੌਰ ਅੜੈਚਾ, ਮਨਜਿੰਦਰ ਕੌਰ ਮਲ੍ਹੀਪੁਰ, ਬੂਟਾ ਸਿੰਘ, ਹਰਮਿੰਦਰ ਕੌਰ ਰਾਜਗੜ੍ਹ, ਰਾਜੂ ਮਾਨ, ਐਡਵੋਕੇਟ ਗੁਰਕੀਰਤ ਸਿੰਘ ਸਿੱਧੂਪੁਰ, ਪਰਮਿੰਦਰ ਸਿੰਘ ਲੱਖੋਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ ਝੱਜ, ਬਿਕਰਮਜੀਤ ਸਿੰਘ ਕੱਦੋਂ, ਸੁਰਿੰਦਰ ਸ਼ਾਹਪੁਰ, ਗੁਰਦੀਪ ਸਿੰਘ ਮਿੱਠੂ ਜਟਾਣਾ ਲੱਖੋਵਾਲ, ਗੁਰਮੀਤ ਸਿੰਘ ਸਮਰਾਲਾ, ਮੁਖ਼ਤਿਆਰ ਸਿੰਘ ਐੱਸ. ਡੀ. ਓ., ਤਰਸੇਮ ਲਾਲ ਨੇ ਵਿਚਾਰ ਰੱਖੇ | ਧਰਨੇ ਵਿਚ ਵੱਡੀ ਸ਼ਮੂਲੀਅਤ ਔਰਤਾਂ ਵੱਲੋਂ ਕੀਤੀ ਗਈ | ਦੋਰਾਹਾ ਸ਼ਹਿਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਸ਼ਮੂਲੀਅਤ ਕੀਤੀ | ਬਿੱਲਾ ਘੁਡਾਣੀ, ਪਰਮਿੰਦਰ ਪਾਰਸ ਤੇ ਹਰਪ੍ਰੀਤ ਸਿਹੌੜਾ ਨੇ ਮੌਕੇ ਦੇ ਗੀਤ ਪੇਸ਼ ਕੀਤੇ | ਡਾਕਟਰ ਰਾਜਵੰਤ ਹਸਪਤਾਲ ਤੇ ਗੁਰੂ ਰਾੜਾ ਸਾਹਿਬ, ਬੱਬੂ ਜੀਨਥ ਹੋਸਟਲ, ਅਨਿਲ ਕਰਿਆਨੇ, ਰੂਪ ਬੇਗੋਵਾਲ ਅਤੇ ਰਾਜਵੀਰ ਸਿੰਘ ਬੇਗੋਵਾਲ ਵੱਲੋਂ ਚਾਹ, ਪਾਣੀ, ਪਕੌੜੇ ਤੇ ਲੰਗਰ ਦਾ ਕੀਤਾ ਗਿਆ | ਅੰਤ 4 ਵਜੇ ਸ਼ਾਮ ਨੂੰ ਕਿਸਾਨ ਸੰਘਰਸ਼ ਵਿਚ ਜਾਨਾਂ ਵਾਰ ਗਿਆਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਧਰਨਾ ਉੱਠਾ ਦਿੱਤਾ ਗਿਆ |
ਈਸੜੂ ਇਲਾਕੇ ਵਿਚ ਬੰਦ ਨੂੰ ਭਰਵਾਂ ਹੁੰਗਾਰਾ
ਈਸੜੂ, (ਬਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਈਸੜੂ ਤੋਂ ਇਲਾਵਾ ਪਿੰਡ ਨਸਰਾਲੀ, ਫ਼ਤਿਹਪੁਰ, ਦੀਵਾ ਮੰਡੇਰ ਖੋਸਾ ਆਦਿ ਪਿੰਡਾਂ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ¢ ਇਲਾਕੇ ਵਿਚ ਦੁਕਾਨਾਂ ਅਤੇ ਹੋਰ ਅਦਾਰੇ ਵੀ ਮੁਕੰਮਲ ਬੰਦ ਰਹੇ ¢ ਖੰਨਾ-ਮਲੇਰਕੋਟਲਾ ਸੜਕ ਤੇ ਸਥਿਤ ਪਿੰਡ ਫ਼ਤਿਹਪੁਰ ਵਿਖੇ ਚਾਰ ਪਿੰਡਾਂ ਦੀਵਾ, ਜਲਾਜਣ, ਫਤਿਹਪੁਰ, ਜਰਗੜੀ ਦੇ ਕਿਸਾਨ ਮਜ਼ਦੂਰਾਂ ਵਲੋਂ ਲਗਾਏ ਧਰਨੇ ਸਮੇਂ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਗੁਰਿੰਦਰ ਸਿੰਘ ਮੰਡੇਰ ਨੇ ਕਿਹਾ ਭਾਰਤ ਬੰਦ ਨੂੰ ਇਲਾਕੇ ਵਿਚ ਪੂਰਨ ਸਹਿਯੋਗ ਮਿਲ ਰਿਹਾ ਹੈ | ਈਸੜੂ ਵਿਖੇ ਕਿਸਾਨ ਮਜ਼ਦੂਰਾਂ ਵਲੋਂ ਖੰਨਾ-ਮਲੇਰਕੋਟਲਾ ਸੜਕ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ¢ ਖੰਨਾ-ਮਲੇਰਕੋਟਲਾ ਰੇਡ ਤੇ ਪੈਂਦੇ ਨਸਰਾਲੀ ਅੱਡੇ 'ਤੇ ਵੀ ਕਿਸਾਨਾਂ ਮਜ਼ਦੂਰਾਂ ਵਲੋਂ ਧਰਨਾ ਦਿੱਤਾ ਗਿਆ ਅਤੇ ਮੁਕੰਮਲ ਆਵਾਜਾਈ ਬੰਦ ਰੱਖੀ ਗਈ¢ ਇਸ ਮੌਕੇ ਗੱਲਬਾਤ ਕਰਦਿਆਂ ਰਿਟਾ : ਮਾਸਟਰ ਜਸਵੰਤ ਸਿੰਘ ਨਸਰਾਲੀ ਨੇ ਕਿਹਾ ਅੱਜ ਦੇ ਭਾਰਤ ਬੰਦ ਨੂੰ ਹਰ ਵਰਗ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ¢ ਇਨ੍ਹਾਂ ਧਰਨਿਆਂ ਵਿਚ ਨੌਜਵਾਨ, ਬਜ਼ੁਰਗ, ਔਰਤਾਂ, ਛੋਟੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ¢
ਡੇਹਲੋਂ ਬਾਈਪਾਸ 'ਤੇ ਲਗਾਇਆ ਕਿਸਾਨਾਂ ਨੇ ਧਰਨਾ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਸੱਦੇ 'ਤੇ ਡੇਹਲੋਂ ਬਾਈਪਾਸ ਰੁੜਕਾ ਚੌਂਕ ਵਿਖੇ ਪਿੰਡ ਰੁੜਕਾ ਸਮੇਤ ਇਲਾਕੇ ਤੋਂ ਵੱਡੀ ਗਿਣਤੀ ਵਿਚ ਕਿਰਤੀ, ਕਿਸਾਨਾਂ ਵਲੋਂ ਸੜਕ ਜਾਮ ਕੀਤੀ ਗਈ ਅਤੇ ਬੁਲਾਰਿਆਂ ਨੇ ਭਾਜਪਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ¢ ਇਸ ਸਮੇਂ ਸਰਪੰਚ ਮਹਾਂ ਸਿੰਘ ਰੁੜਕਾ, ਪੰਚ ਕਿਰਪਾਲ ਸਿੰਘ, ਪੰਚ ਮਨਦੀਪ ਸਿੰਘ, ਪੰਚ ਸ਼ਿੰਗਾਰਾ ਸਿੰਘ, ਪੰਚ ਮਨੋਜ ਕੁਮਾਰ, ਕੁਲਦੀਪ ਕੁਮਾਰ, ਗੁਰਪ੍ਰੀਤ ਸਿੰਘ ਸੋਨੀ, ਸਾਬਕਾ ਸਰਪੰਚ ਪਰਮਜੀਤ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ, ਸੁਖਮਨਵੀਰ ਸਿੰਘ, ਭਗਵੰਤ ਸਿੰਘ, ਕਰਮ ਸਿੰਘ, ਦੀਪ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ, ਇੰਦਰਜੀਤ ਸਿੰਘ, ਅਮਰਦੀਪ ਸਿੰਘ, ਗੁਰਤੇਜ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਅਮਨਦੀਪ ਸਿੰਘ, ਪੰਚ ਰੋਜ਼ੀ, ਮੇਹਰ ਸਿੰਘ, ਬਲਦੀਪ ਸਿੰਘ, ਸੁਰਿੰਦਰ ਸਿੰਘ ਵਿਰਕ, ਕੁਲਦੀਪ ਸਿੰਘ, ਚਤਰਪਾਲ ਸਿੰਘ, ਡਾਕਟਰ ਪੱਪੂ ਸਮੇਤ ਹੋਰ ਵੱਡੀ ਗਿਣਤੀ ਵਿਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ¢
ਕਸਬਾ ਬੀਜਾ ਵਿਖੇ ਭਾਰਤ ਬੰਦ ਤਹਿਤ ਵਿਸ਼ਾਲ ਰੋਸ ਧਰਨਾ ਦਿੱਤਾ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੰੂਹਾਂ ਤੇ ਬੈਠੇ ਕਿਸਾਨ ਮਜ਼ਦੂਰਾਂ ਨੂੰ 10 ਮਹੀਨੇ ਹੋ ਚੁੱਕੇ ਹਨ¢ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਅੰਦੋਲਨ ਜਿਸ ਦੀ ਰਸਮੀ ਤੌਰ 'ਤੇ ਪੰਜਾਬ ਪੱਧਰੀ ਸ਼ੁਰੂਆਤ ਜੁਲਾਈ 2020 ਤੋਂ ਹੋਈ ਸੀ ਅੱਜ ਉਹ ਅੰਦੋਲਨ ਇਕੱਲੇ ਪੰਜਾਬ, ਹਰਿਆਣਾ ਦਾ ਨਾ ਰਹਿ ਕੇ ਪੂਰੇ ਭਾਰਤ ਦਾ ਬਣ ਚੁੱਕਿਆ ਹੈ¢ ਇਹ ਪ੍ਰਗਟਾਵਾ ਤੇਜਿੰਦਰ ਸਿੰਘ ਤੇਜੀ ਸਮਰਾਲਾ, ਬਲਦੇਵ ਸਿੰਘ ਮੀਆਂਪੁਰ, ਕਿਸਾਨ ਯੂਥ ਮੋਰਚਾ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ, ਗਾਇਕ ਹਰਜੀਤ ਕੌਰ ਰਾਣੋ ਖੰਨਾ, ਹੈਰੀ ਸੇਖੋਂ, ਸੰਦੀਪ ਸਿੰਘ ਰੁਪਾਲੋਂ,ਰਾਜਵੰਤ ਸਿੰਘ, ਹਰਜਿੰਦਰ ਸਿੰਘ ਪੱਲ੍ਹਾ ਸਟੇਜ ਸਕੱਤਰ ਆਦਿ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਬੀ. ਕੇ. ਯੂ. ਰਾਜੇਵਾਲ ਵਲੋਂ ਸਥਾਨਕ ਪਿੰਡਾਂ ਦੀਆਂ ਇਕਾਈਆਂ ਦੇ ਸਹਿਯੋਗ ਨਾਲ ਮੁੱਖ ਜੀ. ਟੀ. ਰੋਡ ਬੀਜਾ ਵਿਖੇ ਇਕ ਰੋਸ ਪ੍ਰਦਰਸ਼ਨ ਦੌਰਾਨ ਕੀਤਾ¢ ਇਸ ਧਰਨੇ ਵਿਚ ਕਿਸਾਨ ਯੂਥ ਮੋਰਚਾ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ, ਪੰਜਾਬ ਸਿੰਘ ਮਾਦਪੁਰ ਵਾਲੇ, ਕਿਸਾਨ ਆਗੂ ਪ੍ਰਗਟ ਸਿੰਘ ਪਨੈਚ, ਸੁਖਰਾਜ ਸਿੰਘ ਸ਼ੇਰਗਿੱਲ, ਭਿੰਦਰ ਸਿੰਘ ਬੀਜਾ, ਹਰਪਾਲ ਸਿੰਘ ਰੁਪਾਲੋਂ, ਅਜੈਬ ਸਿੰਘ ਗੱਗੜਮਾਜਰਾ, ਨੇਤਰ ਸਿੰਘ ਨਾਗਰਾ, ਟਿੱਲੂ ਮਹਿੰਦੀਪੁਰ, ਸੁਖਦਰਸ਼ਨ ਸਿੰਘ ਹਰਬੰਸਪੁਰ, ਜਰਨੈਲ ਸਿੰਘ ਹਰਬੰਸਪੁਰ, ਗੁਰਮੇਲ ਸਿੰਘ ਸਿਹੋੜਾ, ਜੀਤ ਸਿੰਘ ਬਗ਼ਲੀ, ਗੁਰਦੀਪ ਸਿੰਘ ਰੁਪਾਲੋਂ, ਹਰਦੀਪ ਸਿੰਘ ਕੁਲਾਰ, ਸੋਨੀ ਸੁਲਤਾਨਪੁਰ, ਅੰਮਿ੍ਤ ਪਾਲ ਸਿੰਘ, ਕੋਮਲ ਸਿੰਘ ਢਿੱਲੋਂ, ਰਾਜਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ¢
ਮਲੌਦ ਤੇ ਹੋਰ ਕਸਬਿਆਂ 'ਚ ਭਾਰਤ ਬੰਦ ਨੂੰ ਪੂਰਨ ਸਮਰਥਨ
ਮਲੌਦ, (ਸਹਾਰਨ ਮਾਜਰਾ)-ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤ ਮੁਕੰਮਲ ਬੰਦ ਦੀ ਪੂਰਨ ਹਮਾਇਤ ਕਰਦਿਆਂ ਕਸਬਾ ਮਲੌਦ, ਰੋੜੀਆਂ, ਸੋਮਲ ਖੇੜੀ, ਚੋਮੋਂ, ਸਹਾਰਨ ਮਾਜਰਾ, ਪੰਧੇਰ ਖੇੜੀ, ਸਿਆੜ, ਬਾਬਰਪੁਰ, ਧਮੋਟ, ਸਿਹੌੜਾ ਸਮੇਤ ਇਲਾਕੇ ਦੇ ਸਾਰੀਆਂ ਥਾਵਾਂ ਤੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਦੁਕਾਨਦਾਰਾਂ ਭਾਵ ਹਰ ਵਰਗ ਵਲੋਂ ਆਪੋ ਆਪਣੇ ਕਾਰੋਬਾਰ ਬੰਦ ਰੱਖਦਿਆਂ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੀ ਘੋਰ ਨਿੰਦਾ ਕੀਤੀ ਹੈ | ਕਸਬਾ ਮਲੌਦ ਵਿਖੇ ਚੋਮੋਂ ਰੋਡ ਦਾਣਾ ਮੰਡੀ ਦੇ ਦੋਵੇਂ ਗੇਟਾਂ ਵਿਚਕਾਰ ਖੰਨਾ ਮਲੇਰਕੋਟਲਾ ਮੁੱਖ ਸੜਕ ਤੇ ਸਰਕਲ ਮਲੌਦ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ |
ਬਲਾਕ ਮਲੌਦ ਦੇ ਸਾਰੇ ਪਿੰਡਾਂ ਤੇ ਸ਼ਹਿਰ ਵਿਚ ਬੰਦ ਨੂੰ ਭਰਵਾਂ ਹੁੰਗਾਰਾ
ਮਲੌਦ, (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਿੱਲੀ ਦੇ ਬਾਰਡਰਾਂ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪਿਛਲੇ ਦਸ ਮਹੀਨੇ ਤੋਂ ਚਲਾਏ ਜਾ ਰਹੇ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਸ਼ਹਿਰ ਮਲੌਦ ਅਤੇ ਬਲਾਕ ਮਲੌਦ ਦੇ ਸਾਰੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਮਲੌਦ ਸ਼ਹਿਰ ਵਿਚ ਸਾਰੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਸਨ ਅਤੇ ਦਾਣਾ ਮੰਡੀ ਦੇ ਬਾਹਰ ਮੁੱਖ ਸੜਕ ਤੇ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ 4 ਵਜੇ ਤੱਕ ਧਰਨਾ ਲਗਾਇਆ ਗਿਆ | ਇਸੇ ਤਰ੍ਹਾਂ ਸਿਹੌੜਾ ਮੇਨ ਚੌਕ ਵਿਚ ਵੀ ਮੁੱਖ ਸੜਕ ਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ | ਮਦਨੀਪੁਰ ਵਿਚ ਐਡਵੋਕੇਟ ਜਸਪ੍ਰੀਤ ਸਿੰਘ ਰੌਕੀ ਦੇ ਪੰਪ ਦੇ ਸਾਹਮਣੇ ਵੱਡੀ ਗਿਣਤੀ ਵਿਚ ਬੀਬੀਆਂ ਤੇ ਕਿਸਾਨ ਮਜ਼ਦੂਰ ਅਤੇ ਮੁਲਾਜ਼ਮਾਂ ਨੇ ਧਰਨਾ ਲਗਾਇਆ | ਯੂਨੀਅਨ ਦੇ ਬਲਾਕ ਮਲੌਦ ਦੇ ਕਨਵੀਨਰ ਲਖਵਿੰਦਰ ਸਿੰਘ ਲਾਡੀ ਉਕਸੀ ਨੇ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕੀਤਾ |
ਸਾਹਨੇਵਾਲ ਸ਼ਹਿਰ 'ਤੇ ਆਸ-ਪਾਸ ਮੁਕੰਮਲ ਬੰਦ ਰਿਹਾ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ)-ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋੋਂ ਦਿੱਤੇ ਗਏ ਸੱਦੇ 'ਤੇ ਸਾਹਨੇਵਾਲ ਸ਼ਹਿਰ ਅਤੇ ਇਸ ਤੋਂ ਇਲਾਵਾ ਹੋਰ ਪਿੰਡਾਂ ਦੇ ਆਸ-ਪਾਸ ਇਲਾਕੇ ਤੇ ਹੋਰ ਸਮੂਹ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਲੋਂ ਸਾਹਨੇਵਾਲ ਵਿਚ ਨੈਸ਼ਨਲ ਹਾਈਵੇ ਜੀ.ਟੀ.ਰੋਡ ਤੇ ਸਵੇਰੇ 6 ਵਜੇ ਤੋਂ ਲੈ ਕੇ ਸਾਮੀ 4 ਵਜੇ ਤੱਕ ਸ਼ਾਂਤਮਈ ਤਰੀਕੇ ਨਾਲ ਧਰਨਾ ਲਾ ਕੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ | ਇਸ ਮੌਕੇ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦੀਪੀ ਸੰਧੂ, ਰਾਜਵੀਰ ਸਿੰਘ ਗਿੱਲ, ਮਾਨ ਸੰਧੂ, ਗੁਰਤੇਜ ਸੰਧੂ, ਸੁੱਖਾ ਸੰਧੂ, ਬਟਾ ਸੰਧੂ, ਅਮਰਿੰਦਰ ਸੰਧੂ, ਗੁਰਦੀਪ ਸੰਧੂ ਜੱਸੀ ਸੰਧੂ, ਗੋਲਡੀ ਢਿੱਲੋਂ ਰਿੰਕੂ ਕਪਿਲਾ, ਚਮਕੌਰ ਸਿੰਘ, ਜੱਗਾ ਮਾਸਟਰ, ਲੱਕੀ ਸੰਧੂ, ਸਰਬਜੀਤ ਸਿੰਘ ਸੱਬੂ, ਦੀਪਾ ਪੰਡਤ, ਭੋਲਾ ਪੰਡਿਤ, ਕਾਲਾ ਕੱਦੋਂ, ਰਾਮ ਨਾਥ ਸਾਹਨੇਵਾਲ ਬਲਾਕ ਪ੍ਰਧਾਨ, ਸਤਵਿੰਦਰ ਸਿੰਘ ਹੈਪੀ, ਨਿਰਭੈ ਸਿੰਘ, ਦਲਜੀਤ ਸਿੰਘ ਚੌਹਾਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਬੀ.ਕੇ.ਯੂ. ਕਾਦੀਆ ਵਲੋਂ ਟੋਲ ਪਲਾਜ਼ਾ ਘੁਲਾਲ ਵਿਖੇ ਲਗਾਇਆ ਧਰਨਾ
ਸਮਰਾਲਾ, (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ 'ਭਾਰਤ ਬੰਦ' ਦੇ ਸੱਦੇ ਤੇ ਘੁਲਾਲ ਟੋਲ ਪਲਾਜ਼ਾ ਤੇ ਗੜ੍ਹੀ ਦੇ ਪੁਲ 'ਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਬਲਾਕ ਪ੍ਰਧਾਨ ਸਮਰਾਲਾ ਜਗਪਾਲ ਸਿੰਘ ਪੂਨੀਆਂ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ¢ ਹਰਦੀਪ ਸਿੰਘ ਗਿਆਸਪੁਰਾ ਨੇ ਸਾਰੇ ਕਿਸਾਨ ਵੀਰਾਂ ਅਤੇ ਵੱਖ-ਵੱਖ ਵਰਗਾਂ ਦਾ ਭਾਰਤ ਬੰਦ ਵਿਚ ਸਮਰਥਨ ਦੇਣ ਲਈ ਧੰਨਵਾਦ ਕੀਤਾ¢ ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, 'ਆਪ' ਤੋਂ ਜਗਤਾਰ ਸਿੰਘ ਦਿਆਲਪੁਰਾ, ਸੁਖਜੀਤ ਸਿੰਘ ਬਾਲਿਓ, ਬਿੱਲਾਂ ਬਾਲਿਓ, ਹਰਮੇਲ ਸਿੰਘ ਮੇਲੀ ਮੁਸਕਾਬਾਦ, ਜਗਪਾਲ ਸਿੰਘ ਪੂਨੀਆ ਬਲਾਕ ਪ੍ਰਧਾਨ, ਰਣਜੀਤ ਸਿੰਘ ਪਿੰਡ ਉਪਲਾਂ ਸਕੱਤਰ, ਮਨਪ੍ਰੀਤ ਸਿੰਘ ਘੁਲਾਲ, ਸਵਰਣ ਸਿੰਘ ਘੁਲਾਲ, ਸੋਹਣ ਸਿੰਘ ਬਾਲਿਓ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਜਗਜੀਤ ਸਿੰਘ ਚਹਿਲਾਂ, ਅਮਰੀਕ ਸਿੰਘ ਬਰਵਾਲੀ ਖ਼ੁਰਦ , ਹਰਪਾਲ ਸਿੰਘ ਚਹਿਲਾਂ, ਹਰਜੀਤ ਸਿੰਘ ਚਹਿਲਾਂ, ਲਾਡੀ ਉਟਾਲਾਂ, ਮੱਘਰ ਸਿੰਘ ਰੋਹਲੇ, ਗੁਰਦੀਪ ਸਿੰਘ ਮਾਦਪੁਰ, ਸੁੱਖੀ ਰੋਹਲੇ, ਪ੍ਰੇਮ ਸਿੰਘ ਢੰਡੇ, ਗੁਰਮੁਖ ਸਿੰਘ ਢੰਡੇ, ਰਜਿੰਦਰ ਸਿੰਘ ਕਕਰਾਲਾ ਖ਼ੁਰਦ, ਉਜਾਗਰ ਸਿੰਘ ਚਹਿਲਾਂ, ਇੰਦਰਜੀਤ ਸਿੰਘ ਰੱਤੀਪੁਰ, ਮਨਜੀਤ ਸਿੰਘ ਮੀਤਾ ਘੁਲਾਲ, ਜੋਤੀ ਲੋਪੋਂ, ਹੁਸ਼ਿਆਰ ਸਿੰਘ ਬੰਬ, ਗੁਰਜੀਤ ਸਿੰਘ ਗੜ੍ਹੀ, ਗੁਰਦੀਪ ਸਿੰਘ ਲੱਧੜਾਂ, ਕੇਵਲ ਸਿੰਘ ਮੰਜਾਲੀਆਂ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਪਰਮਜੀਤ ਕੌਰ ਬਲਾਕ ਪ੍ਰਧਾਨ, ਰਣਜੀਤ ਕੌਰ ਲੱਧੜਾਂ, ਆਂਗਣਵਾੜੀ ਯੂਨੀਅਨ ਪੰਜਾਬ ਦੇ ਮੁਲਾਜ਼ਮ ਆਦਿ ਹਾਜ਼ਰ ਸਨ¢
ਕਿਸਾਨ ਮੋਰਚੇ ਦੇ ਹੱਕ ਵਿਚ ਨੰਬਰਦਾਰ ਯੂਨੀਅਨ ਵਲੋਂ ਲਾਇਆ ਧਰਨਾ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਕਿਸਾਨ ਮਜ਼ਦੂਰ ਸੰਯੁਕਤ ਮੋਰਚਾ ਵਲੋਂ ਕੀਤੇ ਗਏ ਬੰਦ ਦੇ ਸੱਦੇ ਤਹਿਤ ਕਿਸਾਨ ਵਿਰੋਧ ਕਾਲੇ ਕਾਨੂੰਨ ਰੱਦ ਕਰਵਾਉਣ ਸਬੰਧੀ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗ਼ਾਲਿਬ ਦੇ ਦਿਸ਼ਾ ਨਿਰਦੇਸਾਂ ਤੇ ਵੱਖ-ਵੱਖ ਧਰਨਿਆਂ ਵਿਚ ਵਿਸ਼ੇਸ਼ ਤੌਰ ਤੇ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਕੀਤੀ ਧਰਨਿਆਂ ਵਿਚ ਸ਼ਾਮਲ ਹੋਏ¢ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਤੇ ਗਿਆਨ ਸਿੰਘ ਪੰਜੇਟਾ ਨੇ ਕਿਹਾ ਕਿ ਹਰ ਸਮੇਂ ਪੰਜਾਬ ਦੀ ਨੰਬਰਦਾਰ ਯੂਨੀਅਨ ਦੇ ਸਮੂਹ ਆਗੂ ਕਿਸਾਨ ਤੇ ਮਜ਼ਦੂਰ ਭਾਈਚਾਰੇ ਨਾਲ ਇੱਕ ਵੱਡੀ ਧਿਰ ਬਣ ਕੇ ਖੜਾ ਹੈ¢ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਲਾਗੂ ਕੀਤੇ ਤਿੰਨ ਖੇਤੀ ਖੇਤੀਬਾੜੀ ਸਬੰਧੀ ਕਾਲ਼ੇ ਕਾਨੰੂਨਾਂ ਨੂੰ ਰੱਦ ਨਹੀਂ ਕਰਦੀ ਜਦੋਂ ਤੱਕ ਪੰਜਾਬ ਦਾ ਨੰਬਰਦਾਰ ਭਾਈਚਾਰਾ ਕਿਸਾਨਾਂ ਦੇ ਹੱਕ ਛੱਡ ਕੇ ਕੇਂਦਰ ਸਰਕਾਰ ਕਰੇਗਾ ¢ ਇਸ ਮੌਕੇ ਤੇ ਚਮਨ ਲਾਲ ਹਾੜੀਆਂ, ਗੁਰਦਾਸ ਸਿੰਘ ਪਿਰਥੀਪੁਰ, ਗੁਰਮੀਤ ਸਿੰਘ, ਰਾਜ ਸਿੰਘ ਉੱਪਲ, ਪਰਮਜੀਤ ਸਿੰਘ, ਭੈਣੀ ਨੱਥੂ ਰਘਬੀਰ ਸਿੰਘ, ਭੈਣੀ ਸਾਲੂ, ਜਸਪਾਲ ਸਿੰਘ ਭੈਣੀ ਕੀਮਾ, ਇੰਦਰਜੀਤ ਸਿੰਘ ਕੂੰਮ ਕਲਾਂ ਆਦਿ ਹਾਜ਼ਰ ਸਨ |
ਟੋਲ ਪਲਾਜ਼ਾ ਲਹਿਰਾ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵਿਸ਼ਾਲ ਇਕੱਤਰਤਾ
ਡੇਹਲੋਂ, 27 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟੋਲ ਪਲਾਜ਼ਾ ਲਹਿਰਾ ਵਿਖੇ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਸੜਕ ਜਾਮ ਕਰ ਕੇ ਰੈਲੀ ਕੀਤੀ ਗਈ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਸਮੇਤ ਕਿਰਤੀ ਕਿਸਾਨ ਬੀਬੀਆਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ¢ ਇਸ ਸਮੇਂ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਅੰਨੀ ਬੋਲੀ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਕਿਸਾਨ ਦਮ ਲੈਣਗੇ, ਜਦਕਿ ਮੋਦੀ ਸਰਕਾਰ ਨੂੰ ਅੱਜ ਭਾਰਤ ਮੁਕੰਮਲ ਬੰਦ ਹੋਣ ਜਾਣ ਹੱਥਾਂ ਪੈਰਾਂ ਦੀ ਪੈ ਗਈ ਹੈ ¢ ਇਸ ਸਮੇਂ ਬਲਾਕ ਪ੍ਰਧਾਨ ਸ਼ੇਰ ਸਿੰਘ, ਹਰਬੰਸ ਸਿੰਘ ਮਾਣਕੀ, ਅਮਰਜੀਤ ਸਿੰਘ, ਗੁਰਮੇਲ ਸਿੰਘ, ਹਰਮੀਤ ਸਿੰਘ ਘੁੰਗਰਾਣਾ, ਸੁਰਿੰਦਰ ਸਿੰਘ ਗੋਪਾਲਪੁਰ, ਨਿਰਮਲ ਸਿੰਘ ਰਛੀਨ, ਜਗਰੂਪ ਸਿੰਘ, ਪ੍ਰਦੀਪ ਸਿੰਘ ਰਛੀਨ, ਪ੍ਰੀਤਮ ਸਿੰਘ ਮਹੇਰਨਾ, ਗੋਲੂ ਛਪਾਰ, ਜਸਪ੍ਰੀਤ ਸਿੰਘ ਰੰਗੂਵਾਲ, ਸੰਤਰਾਮ ਧਲੇਰ, ਹਰਜਿੰਦਰ ਸਿੰਘ ਭੋਗੀਵਾਲ, ਰਾਜਾ ਮਹੇਰਨਾ ਸਮੇਤ ਵੱਡੀ ਗਿਣਤੀ ਵਿਚ ਕਿਰਤੀ ਤੇ ਕਿਸਾਨ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ¢

ਗੁਰਦੁਆਰਾ ਚੋਲਾ ਸਾਹਿਬ ਤੋਂ ਗੁਰੂ ਜੀ ਦੇ ਚੋਲਾ ਸਾਹਿਬ ਨੂੰ ਬਾਹਰ ਲਿਜਾਣ ਦੀ ਮਿਲੀ ਸੂਚਨਾ 'ਤੇ ਸੰਗਤਾਂ 'ਚ ਭਾਰੀ ਰੋਸ

ਰਾੜਾ ਸਾਹਿਬ, 27 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਚੋਲ੍ਹਾ ਸਾਹਿਬ ਵਿਖੇ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਬਖਸ਼ਿਸ ਅਨਮੋਲ ਦਾਤ ਚੋਲ੍ਹਾ ਸਾਹਿਬ ਨੂੰ ਇੱਕ ਕਾਰ ਸੇਵਾ ਵਾਲੇ ਬਾਬੇ ਵਲੋਂ ...

ਪੂਰੀ ਖ਼ਬਰ »

ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੰਨਾ, 27 ਸਤੰਬਰ (ਮਨਜੀਤ ਧੀਮਾਨ)-ਬਿਜਲੀ ਦਾ ਕੰਮ ਕਰਦੇ ਸਮੇਂ ਇਕ ਨੌਜਵਾਨ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ | ਜਿਸ ਦੀ ਪਹਿਚਾਣ ਪਾਂਡਵ ਕੁਮਾਰ (27 ਸਾਲ) ਪੁੱਤਰ ਕਮਲ ਦੇਵ ਪਾਸਵਾਨ ਵਾਸੀ ਦਲੀਪ ਸਿੰਘ ਨਗਰ, ਖੰਨਾ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ...

ਪੂਰੀ ਖ਼ਬਰ »

ਦਸਮੇਸ਼ ਟੈਕਸੀ ਯੂਨੀਅਨ ਵਲੋਂ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦਾ ਸਨਮਾਨ

ਸਮਰਾਲਾ, 27 ਸਤੰਬਰ (ਕੁਲਵਿੰਦਰ ਸਿੰਘ)-ਦਸਮੇਸ਼ ਟੈਕਸੀ ਯੂਨੀਅਨ ਸਮਰਾਲਾ ਵਲੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ¢ ਸਮੂਹ ਯੂਨੀਅਨ ਦੇ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਵੱਲੋਂ ਪਰਮਜੀਤ ਢਿੱਲੋਂ ਨੂੰ ਭਰੋਸਾ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਆਮ ਲੋਕਾਂ ਦਾ ਨੁਮਾਇੰਦਾ-ਬੇਅੰਤ ਸਿੰਘ ਖੇੜਾ

ਡੇਹਲੋਂ, 27 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ ਦਿਨ ਪੰਜਾਬ ਦੇ ਹਰ ਨੌਜਵਾਨ ਅਤੇ ਹਰ ਵਰਗ ਦੇ ਲੋਕਾਂ ਦੇ ਦਿਲਾਂ ਵਿਚ ਵੱਸਦੇ ਜਾ ਰਹੇ ਹਨ ਅਤੇ ਆਮ ਲੋਕ ਮੁੱਖ ਮੰਤਰੀ ਚੰਨੀ ਨੂੰ ਆਪਣਾ ਨੁਮਾਇੰਦਾ ਸਮਝਣ ਲੱਗੇ ...

ਪੂਰੀ ਖ਼ਬਰ »

ਅਕਾਲੀ ਦਲ ਸੰਯੁਕਤ ਵਲੋਂ ਦੇਸ਼ ਵਿਆਪੀ ਬੰਦ ਦਾ ਸਮਰਥਨ-ਜਥੇ. ਟਿੱਲੂ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਦੇ ਨਾਮ 'ਤੇ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਮੁੱਦੇ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਸਮਰਥਨ ਦਿੰਦੇ ਹੋਏ ਸ਼ੋ੍ਰਮਣੀ ਅਕਾਲੀ ...

ਪੂਰੀ ਖ਼ਬਰ »

ਡਾ. ਬੀਜਾ ਸਾਬਕਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾ. ਮਲਕੀਤ ਸਿੰਘ ਦੇ ਗ੍ਰਹਿ ਪੁੱਜੇ

ਮਲੌਦ, 27 ਸਤੰਬਰ (ਸਹਾਰਨ ਮਾਜਰਾ)-ਵਿਧਾਨ ਸਭਾ ਹਲਕਾ ਪਾਇਲ ਤੋਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਸੰਭਾਵੀ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਜਿਸ ਦਿਨ ਤੋਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਦਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਮਝੌਤਾ ਹੋਇਆ ਹੈ ...

ਪੂਰੀ ਖ਼ਬਰ »

ਪਾਵਰਕਾਮ ਦੇ ਇੰਜੀ. ਢਿੱਲੋਂ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣੀਆਂ

ਖੰਨਾ, 27 ਸਤੰਬਰ (ਮਨਜੀਤ ਧੀਮਾਨ)-ਖੰਨਾ ਦੇ ਸਿਟੀ-1 ਪਾਵਰਕਾਮ ਦਫ਼ਤਰ ਵਿਖੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਲੋਕ ਦਰਬਾਰ ਲਗਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਚੀਫ਼ ਇੰਜੀਨੀਅਰ ਹਿੰਮਤ ਸਿੰਘ ਢਿੱਲੋਂ ਵੰਡ ਸਰਕਲ ਖੰਨਾ, ਐਕਸੀਅਨ ...

ਪੂਰੀ ਖ਼ਬਰ »

ਸੰਤ ਡਾਂਗੋ ਵਲੋਂ ਬੀ. ਡੀ. ਪੀ. ਓ. ਜਸਵੰਤ ਬੜੈਚ ਸਨਮਾਨਿਤ

ਮਲੌਦ, 27 ਸਤੰਬਰ (ਸਹਾਰਨ ਮਾਜਰਾ)-ਗੁਰਮਤਿ ਪ੍ਰਚਾਰ ਮਿਸ਼ਨ ਵਲੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਅਤੇ ਸ੍ਰੀ ਹਜ਼ੂਰ ਬ੍ਰਹਮ-ਗਿਆਨੀ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਸੰਤ ...

ਪੂਰੀ ਖ਼ਬਰ »

ਸਾਹਿਤ ਸਭਾ ਭਮੱਦੀ ਦੀ ਮਹੀਨਾਵਾਰ ਮੀਟਿੰਗ ਹੋਈ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਭਮੱਦੀ ਸਾਹਿੱਤ ਸਭਾ ਵਲੋਂ ਆਪਣੀ ਮਹੀਨਾਵਾਰ ਸਾਹਿੱਤ ਮੀਟਿੰਗ ਪਿੰਡ ਭਮੱਦੀ ਦੇ ਉੱਭਰਦੇ ਸਾਹਿੱਤਕਾਰ ਦਿਲਸ਼ੇਰ ਸਿੰਘ ਵਲੋਂ ਇੰਟਰਨੈਸ਼ਨਲ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਦੇ ਆਸ਼ੀਰਵਾਦ ਨਾਲ ਪਿੰਡ ਦੀ ਸੱਥ ਵਿਚ ...

ਪੂਰੀ ਖ਼ਬਰ »

ਮੈਡੀਕਲ ਕਾਲਜ ਗੋਪਾਲਪੁਰ ਵਲੋਂ ਪ੍ਰਾਇਮਰੀ ਸਕੂਲ ਵਿਖੇ ਨੂੰ ਸਿਹਤ ਜਾਗਰੂਕਤਾ ਕੈਂਪ

ਡੇਹਲੋਂ, 27 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਗੋਪਾਲਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਪਾਲਪੁਰ ਵਿਖੇ ਸਿਹਤ ਜਾਗਰੂਕ ਸਬੰਧੀ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੰੂ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ¢ ਇਸ ...

ਪੂਰੀ ਖ਼ਬਰ »

ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਬੀ.ਐੱਡ (ਸਮੈਸਟਰ ਚੌਥਾ) ਦਾ ਨਤੀਜਾ ਸ਼ਾਨਦਾਰ

ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ ਸਮੈਸਟਰ ਚੌਥੇ ਦੇ ਨਤੀਜੇ ਵਿਚੋਂ ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਨਤੀਜਾ 100 ਫੀਸਦੀ ਰਿਹਾ | ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਡਾ: ...

ਪੂਰੀ ਖ਼ਬਰ »

ਜਾਂਚ ਕੈਂਪ 30 ਸਤੰਬਰ ਨੂੰ

ਅਹਿਮਦਗੜ੍ਹ, 27 ਸਤੰਬਰ (ਸੋਢੀ)-ਸਥਾਨਕ ਸੂਦ ਹਸਪਤਾਲ ਵਲੋਂ ਦਿਲ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਦਾ ਕੈਂਪ ਮਿਤੀ 30 ਸਤੰਬਰ ਨੂੰ ਲਾਇਆ ਜਾਵੇਗਾ¢ ਕੈਂਪ ਸਬੰਧੀ ਡਾਕਟਰ ਰਾਜੀਵ ਸੂਦ ਨੇ ਦੱਸਿਆਂ ਕਿ 30 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਲਾਏ ਜਾ ...

ਪੂਰੀ ਖ਼ਬਰ »

ਗੁਰਕੀਰਤ ਕੋਟਲੀ ਨੂੰ ਕੈਬਨਿਟ ਮੰਤਰੀ ਚੁਣੇ ਜਾਣ 'ਤੇ ਕਾਂਗਰਸੀ ਆਗੂਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ

ਮਲੌਦ, 27 ਸਤੰਬਰ (ਦਿਲਬਾਗ ਸਿੰਘ ਚਾਪੜਾ)-ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਪੋਤਰੇ ਅਤੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੇ ਸਪੁੱਤਰ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਪੰਜਾਬ ਦੀ ਵਜ਼ਾਰਤ ਵਿਚ ਕੈਬਨਿਟ ਮੰਤਰੀ ਬਣਾਏ ਜਾਣ ਤੇ ਇਲਾਕੇ ਦੇ ...

ਪੂਰੀ ਖ਼ਬਰ »

ਸਾਹਨੇਵਾਲ ਵਿਖੇ ਵਿਸ਼ਵ ਧੀ ਦਿਵਸ ਮੌਕੇ ਹੋਈ ਪ੍ਰਤੀਯੋਗਤਾ ਵਿਚ 23 ਮੁਟਿਆਰਾਂ ਦੀ ਸੈਮੀਫਾਈਨਲ ਲਈ ਚੋਣ

ਸਾਹਨੇਵਾਲ, 27 ਸਤੰਬਰ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਸਾਹਨੇਵਾਲ ਵਿਖੇ ਧੀ ਪੰਜਾਬਣ ਮੰਚ ਵਲੋਂ ਵਿਸ਼ਵ ਧੀ ਦਿਵਸ ਨੂੰ ਸਮਰਪਿਤ ਆਡੀਸ਼ਨ ਕਰਵਾਇਆ ਗਿਆ ¢ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਦਵਿੰਦਰ ਸਿੰਘ ਦੀ ਧਰਮ ਪਤਨੀ ...

ਪੂਰੀ ਖ਼ਬਰ »

ਸ਼ਹਿਰ ਦੀ ਸੀਵਰੇਜ ਯੋਜਨਾ ਵਿਚ ਘਪਲੇ ਦੀ ਜਾਂਚ ਸ਼ੁਰੂ-ਛਾਹੜੀਆ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਚੱਲ ਰਹੀ ਕੇਂਦਰ ਸਰਕਾਰ ਦੀ ਸਰਵਪੱਖੀ ਵਿਕਾਸ ਯੋਜਨਾ ਅਮੂਰਤ ਅਧੀਨ ਸੀਵਰੇਜ ਕੰਮਾਂ ਵਿਚ ਚੱਲ ਰਹੀਆਂ ਕਥਿਤ ਬੇ ਨਿਯਮੀਆਂ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕ ਮੰਚ 'ਤੇ ਇਕਠੇ ਹੋ ਗਏ ਤੇ ਇਸ ਬਾਰੇ ਕੇਂਦਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX