ਤਾਜਾ ਖ਼ਬਰਾਂ


ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚੰਨੀ ਪੰਜਾਬ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਿਹਾ ਹੈ - ਹਰਸਿਮਰਤ ਕੌਰ ਬਾਦਲ
. . .  about 1 hour ago
ਭਗੀਰਥ ਸਿੰਘ ਗਿੱਲ ਲੋਪੋ ਯੂਥ ਅਕਾਲੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  about 3 hours ago
ਚੰਡੀਗੜ੍ਹ, 20 ਜਨਵਰੀ- ਸੰਤ ਜਗਜੀਤ ਸਿੰਘ ਜੀ ਲੋਪੋਂ ਦੇ ਸਪੁੱਤਰ ਭਗੀਰਥ ਸਿੰਘ ਗਿੱਲ ਲੋਪੋਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣਾ ਓ.ਐਸ.ਡੀ (ਓ.ਐਸ.ਡੀ ਟੂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵਜੋਂ ਨਿਯੁਕਤ ਕੀਤਾ ਹੈ। ਇਸ 'ਤੇ ਸੁਖਬੀਰ ਸਿੰਘ ਬਾਦਲ...
ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ-ਬਿਕਰਮ ਸਿੰਘ ਮਜੀਠੀਆ
. . .  about 3 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ...
ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਵੀ.ਆਈ.ਪੀ. ਨੂੰ ਵੀ ਨਹੀਂ ਮਿਲੀ ਇਜਾਜ਼ਤ
. . .  about 3 hours ago
ਅਟਾਰੀ, 20 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ..
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ
. . .  about 3 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ..
ਵਿਧਾਇਕ ਬੈਂਸ ਸਮੇਤ ਸੱਤ ਖ਼ਿਲਾਫ਼ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ
. . .  about 3 hours ago
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ..
ਪੰਜਾਬ ਚੋਣਾਂ : ਬਸਪਾ ਨੇ 14 ਸੀਟਾਂ ਤੋਂ ਐਲਾਨੇ ਉਮੀਦਵਾਰ
. . .  about 4 hours ago
ਚੰਡੀਗੜ੍ਹ, 20 ਜਨਵਰੀ-ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਬਸਪਾ ਨੇ ਆਪਣੇ ਹਿੱਸੇ ਦੀਆਂ 14 ਸੀਟਾਂ ਤੋਂ ਅੱਜ ਉਮੀਦਵਾਰਾਂ ਦਾ ਐਲਾਨ ਕਰ ..
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, ਦੋ ਔਰਤਾਂ ਸਮੇਤ 8 ਮਰੀਜ਼ਾਂ ਦੀ ਹੋਈ ਮੌਤ
. . .  about 4 hours ago
ਅੰਮ੍ਰਿਤਸਰ, 20 ਜਨਵਰੀ (ਰੇਸ਼ਮ ਸਿੰਘ)- ਲਗਾਤਾਰ ਘਾਤਕ ਹੋ ਰਿਹਾ ਕੋਰੋਨਾ ਦਾ ਕਹਿਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਦੂਜੇ ਦਿਨ 2 ਔਰਤਾਂ ਸਮੇਤ 8 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ 7 ਮਰੀਜ਼ਾਂ ਦੀ ਮੌਤ ਹੋਈ ਸੀ ਜਦੋਂਕਿ...
ਚੰਨੀ ਦੇ ਪਰਿਵਾਰ ਨੇ 111 ਦਿਨਾਂ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ : ਹਰਸਿਮਰਤ ਕੌਰ ਬਾਦਲ
. . .  about 4 hours ago
ਬਠਿੰਡਾ, 20 ਜਨਵਰੀ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ...
ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਚੱਲੀ ਗੋਲੀ, ਇਕ ਜ਼ਖ਼ਮੀ
. . .  about 4 hours ago
ਜਲੰਧਰ, 20 ਜਨਵਰੀ- ਥਾਣਾ ਨਕੋਦਰ ਦੇ ਚੂਹੜ ਪਿੰਡ ਵਿਖੇ ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਗੋਲੀ ਦੇ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਸਦੀ ਗੰਭੀਰ ਹਾਲਤ ਨੂੰ ..
ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
. . .  about 5 hours ago
ਚੰਡੀਗੜ੍ਹ, 20 ਜਨਵਰੀ-ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ 'ਤੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ 'ਆਪ' ਨਾਲ ਮਿਲੀ ਹੋਈ ਹੈ ਅਤੇ ਮੁੱਖ ਮੰਤਰੀ ਚੰਨੀ ਦੇ ਖ਼ਿਲਾਫ਼ ਸਾਜ਼ਿਸ਼..
ਮੌਜੂਦਾ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  about 5 hours ago
ਗੁਰੂ ਹਰਸਹਾਏ, 20 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਰਾਜਾ ਰਾਏ ਦਾ...
ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਮਨੀਲਾ ਤੋਂ ਪਿੰਡ ਪਹੁੰਚਣ 'ਤੇ ਹੋਇਆ ਅੰਤਿਮ ਸੰਸਕਾਰ
. . .  about 5 hours ago
ਨੱਥੂਵਾਲਾ ਗਰਬੀ, 20 ਜਨਵਰੀ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਹਰਜਿੰਦਰ ਸਿੰਘ ਦਾ ਨੌਜਵਾਨ ਭਾਣਜਾ ਜਗਮੀਤ ਸਿੰਘ 24 ਸਾਲ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਵਾਸੀ ਪੰਜਗਰਾਈਂ ਖ਼ੁਰਦ ਜਿਸ ਦਾ ਕੁਝ ਦਿਨ..
ਲਾਹੌਰ 'ਚ ਧਮਾਕੇ ਨਾਲ 3 ਦੀ ਮੌਤ, 28 ਜ਼ਖ਼ਮੀ, ਟੀ. ਟੀ. ਪੀ. 'ਤੇ ਹਮਲੇ 'ਚ ਸ਼ਾਮਿਲ ਹੋਣ ਦਾ ਸ਼ੱਕ
. . .  about 5 hours ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਅੱਜ ਸੜਕ ਕਿਨਾਰੇ ਲੱਗੇ ਸਟਾਲ 'ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਾਰੀਸ਼ਸ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ
. . .  about 5 hours ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮਾਰੀਸ਼ਸ ਦੇ ਹਮਰੁਤਬਾ ਪ੍ਰਵਿੰਦ ਕੁਮਾਰ ਜੁਗਨਾਥ ਨੇ ਮਾਰੀਸ਼ਸ ਵਿਚ ਭਾਰਤ-ਸਹਾਇਤਾ ਪ੍ਰਾਪਤ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ, ਸਿਵਲ ਸਰਵਿਸ ਕਾਲਜ ਅਤੇ 8 ਐੱਮ.ਡਬਲਯੂ. ਸੋਲਰ ਪੀ.ਵੀ. ਫਾਰਮ ਪ੍ਰੋਜੈਕਟਾਂ...
ਸਰਕਾਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਦੇ 12 ਅਧਿਆਪਕ ਹੋਏ ਕੋਰੋਨਾ ਪਾਜ਼ੀਟਿਵ
. . .  about 5 hours ago
ਬੁੱਲ੍ਹੋਵਾਲ, 20 ਜਨਵਰੀ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਦਾ ਕੋਰੋਨਾ ਪਾਜ਼ੀਟਿਵ ਆ ਜਾਣ ਕਾਰਨ ਇਲਾਕੇ ਭਰ 'ਚ ਸਨਸਨੀ ਫ਼ੈਲ ਗਈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ...
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿੱਖਿਆ ਪੱਤਰ
. . .  about 6 hours ago
ਕੋਲਕਾਤਾ, 20 ਜਨਵਰੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਆਈ.ਏ.ਐੱਸ. ਕਾਡਰ ਨਿਯਮਾਂ ਦੇ ਕੇਂਦਰ ਦੇ ਸੋਧ ਦਾ ਖਰੜਾ ਵਾਪਸ ਲੈਣ ...
ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਆਂਕੜਾ 160 ਕਰੋੜ ਤੋਂ ਪਾਰ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
. . .  about 6 hours ago
ਨਵੀਂ ਦਿੱਲੀ, 20 ਜਨਵਰੀ- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 73 ਲੱਖ ਤੋਂ ਵੱਧ ਕੋਰੋਨਾ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਕੁੱਲ ਟੀਕਾਕਰਨ 160 ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ...
ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ, ਇਕ ਦੀ ਮੌਤ ਕਈ ਜ਼ਖ਼ਮੀ
. . .  about 6 hours ago
ਲਾਹੌਰ, 20 ਜਨਵਰੀ- ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਮਹਿਲਾ ਸਰਪੰਚ ਤੇ 15 ਹੋਰ ਵਿਅਕਤੀ ਅਕਾਲੀ ਦਲ 'ਚ ਸ਼ਾਮਿਲ
. . .  about 7 hours ago
ਗੁਰੂ ਹਰਸਹਾਏ, 20ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂ ਹਰਸਹਾਏ ਹਲਕੇ ਦੇ ਪਿੰਡ ਵਿਰਕ ਖ਼ੁਰਦ ਕਰਕਾਂਦੀ ਦੀ ਮਹਿਲਾ ਸਰਪੰਚ ਭੱਪੋ ਭਾਈ ਨੇ ਕਾਂਗਰਸ ਨੂੰ ਛੱਡਕੇ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ। ਸਰਪੰਚ ਬੀਬੀ ਭੱਪੋ ਬਾਈ ਦੇ ਨਾਲ ਸ਼ਾਮਿਲ ਹੋਏ ...
ਕਿਸਾਨਾਂ ਦੀ ਪਾਰਟੀ 'ਸੰਯੁਕਤ ਸਮਾਜ ਮੋਰਚਾ' ਦੇ ਨਾਂਅ ਬਦਲਣ ਨੂੰ ਲੈ ਕੇ ਉੱਠੀ ਆਵਾਜ਼
. . .  about 7 hours ago
ਚੰਡੀਗੜ੍ਹ, 20 ਜਨਵਰੀ - ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ 1984 ਬੈਚ ਦੇ ਆਈ.ਏ.ਐੱਸ ਕੇ.ਬੀ.ਐੱਸ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਭਾਰਤ ਚੋਣ ਕਮਿਸ਼ਨ ਨੂੰ ਨਵੀਂ ਕਿਸਾਨ ਪਾਰਟੀ ਨੂੰ ''ਸੰਯੁਕਤ ਸਮਾਜ ਮੋਰਚਾ'' ਨਾਂਅ ਦਿੱਤੇ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ, ਅਧਿਕਾਰਤ ਤੌਰ 'ਤੇ ਹੋਇਆ ਐਲਾਨ
. . .  about 7 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵਲੋਂ ਪ੍ਰੈੱਸ ਕਾਨਫ਼ਰੰਸ...
ਮਹਿਲਾ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  about 7 hours ago
ਲੁਧਿਆਣਾ, 20ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪਟਵਾਰ ਹਲਕਾ ਭਨੌਹੜ ਦੀ ਮਹਿਲਾ ਪਟਵਾਰੀ ਆਸ਼ਨਾ ਨੂੰ ਵਿਜੀਲੈਂਸ ਬਿਊਰੋ ਵਲੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਜੀਲੈਂਸ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ...
ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  about 8 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਤੇ ਅੱਜ ਪਿੰਡ ਰਾਮਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰਾਂ ਨੇ ਮਥਾਜ ...
ਪਠਾਨਕੋਟ 'ਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 210 ਨਵੇਂ ਕੇਸ ਆਏ ਸਾਹਮਣੇ
. . .  about 8 hours ago
ਪਠਾਨਕੋਟ, 20 ਜਨਵਰੀ (ਸੰਧੂ)-ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 210 ਨਵੇਂ ਕੋਰੋਨਾ ਦੇ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਅੱਸੂ ਸੰਮਤ 553

ਮੋਗਾ

ਜ਼ਿਲ੍ਹਾ ਮੋਗਾ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਲਈ ਵੱਡੀ ਪੁਲਾਂਘ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਜ਼ਿਲ੍ਹਾ ਮੋਗਾ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੀ ਪੁਲਾਂਘ ਪੁੱਟੀ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਤਹਿਤ ਪ੍ਰਾਪਤ 3 ਕਰੋੜ ਰੁਪਏ ਦੀ ਰਾਸ਼ੀ ਨਾਲ ਕਿਸਾਨਾਂ ਨੂੰ 20 ਬੇਲਰ ਮੁਹੱਈਆ ਕਰਵਾਏ ਹਨ ਜੋ ਕਿ ਅੱਜ ਸਥਾਨਕ ਦਾਣਾ ਮੰਡੀ ਵਿਖੇ ਇਕ ਸਮਾਗਮ ਦੌਰਾਨ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸਪੁਰਦ ਕਰ ਦਿੱਤੇ ਗਏ | ਇਸ ਸਮਾਗਮ 'ਚ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਅਤੇ ਵਿਸ਼ੇਸ਼ ਮਹਿਮਾਨ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਧਰੁਮੰਨ ਐੱਚ ਨਿੰਬਲੇ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਚੇਅਰਮੈਨ ਨਗਰ ਸੁਧਾਰ ਟਰੱਸਟ ਵਿਨੋਦ ਬਾਂਸਲ, ਮੈਸ਼ਿਓ ਕੰਪਨੀ ਦੇ ਭਾਰਤ ਹੈੱਡ ਪੰਕਜ ਝਾਅ ਅਤੇ ਮੋਗਾ ਬਰਾਂਚ ਦੇ ਕਮਲਜੀਤ ਸਿੰਘ ਮੁੱਲਾਂਪੁਰ ਹਾਜ਼ਰ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁਹੰਮਦ ਸਦੀਕ, ਡਾਕਟਰ ਹਰਜੋਤ ਕਮਲ ਤੇ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨੀ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ | ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਰੁਝਾਨ ਵੀ ਇਸੇ ਨਿਰਾਸ਼ਾ ਵਿਚੋਂ ਪੈਦਾ ਹੁੰਦਾ ਹੈ | ਉਕਤ ਨੇ ਦਾਅਵੇ ਨਾਲ ਕਿਹਾ ਕਿ ਕਿਸਾਨਾਂ ਨੂੰ ਦਿੱਤੇ ਗਏ ਇਨ੍ਹਾਂ ਬੇਲਰਾਂ ਨਾਲ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਵੇਗਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸੰਦੀਪ ਹੰਸ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੰਜਾਬ ਸਰਕਾਰ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ ਅਤੇ ਇਸ ਤਹਿਤ ਹੁਣੇ ਤੋਂ ਹੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨੀਤੀ ਆਯੋਗ ਵਲੋਂ ਜਾਰੀ ਕੀਤੀ ਗਈ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਦਰਜਾਬੰਦੀ 'ਚ ਜ਼ਿਲ੍ਹਾ ਮੋਗਾ ਨੂੰ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲਿ੍ਹਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਸੀ, ਜਿਸ ਤਹਿਤ ਜ਼ਿਲ੍ਹਾ ਮੋਗਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰਾਸ਼ੀ ਦੀ ਸੁਚੱਜੀ ਵਰਤੋਂ ਕਰਨ ਦੇ ਮਕਸਦ ਵਜੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜ਼ਿਲ੍ਹਾ ਮੋਗਾ ਲਈ 20 ਬੇਲਰ ਖ਼ਰੀਦੇ ਗਏ ਹਨ | ਇਹ 20 ਬੇਲਰ ਅਤੇ ਰੇਕ ਜ਼ਿਲ੍ਹੇ ਵਿਚ ਚੁਣੇ ਗਏ 10 ਪਿੰਡਾਂ ਜਿਨ੍ਹਾਂ ਵਿਚ ਅਜੀਤਵਾਲ, ਡਾਲਾ, ਘੱਲ ਕਲਾਂ, ਖੋਸਾ ਪਾਂਡੋ, ਮਾਣੂੰਕੇ, ਚੰਦ ਨਵਾਂ, ਗਾਜੀਆਣਾ, ਬੱਧਨੀ ਕਲਾਂ, ਕਿਸ਼ਨਪੁਰਾ ਕਲਾਂ ਅਤੇ ਕੋਟ ਮੁਹੰਮਦ ਖਾਂ ਸ਼ਾਮਿਲ ਹਨ, ਦੀਆਂ ਸਹਿਕਾਰੀ ਸਭਾਵਾਂ ਨੂੰ ਦਿੱਤੇ ਜਾ ਰਹੇ ਹਨ | ਇਨ੍ਹਾਂ ਪਿੰਡਾਂ ਵਿਚ ਝੋਨੇ ਦੀ ਕਟਾਈ ਉਪਰੰਤ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਣਗੀਆਂ ਅਤੇ ਬਾਇਓਮਾਸ ਪਲਾਂਟ ਨੂੰ ਭੇਜੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪ੍ਰਤੀ ਸਹਿਕਾਰੀ ਸਭਾ ਨੂੰ 2 ਬੇਲਰ ਦਿੱਤੇ ਗਏ ਹਨ | ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ, ਜ਼ਿਲ੍ਹਾ ਮੋਗਾ ਜ਼ਿਲ੍ਹੇ 'ਚ ਜ਼ੀਰੋ ਪ੍ਰਤੀਸ਼ਤ ਸਟਬਲ ਬਰਨਿੰਗ ਦੇ ਟੀਚੇ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿਨ ਰਾਤ ਕੰਮ ਕਰ ਰਿਹਾ ਹੈ | ਇਸ ਮੌਕੇ ਉਕਤ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਅਤੇ ਸੁਭਾਸ਼ ਚੰਦਰ, ਐੱਸ.ਡੀ.ਐੱਮ. ਮੋਗਾ ਸਤਵੰਤ ਸਿੰਘ, ਐੱਸ.ਡੀ.ਐੱਮ. ਧਰਮਕੋਟ ਸ੍ਰੀਮਤੀ ਚਾਰੂ ਮਿਤਾ, ਐੱਸ.ਡੀ.ਐੱਮ. ਨਿਹਾਲ ਸਿੰਘ ਵਾਲਾ ਰਾਮ ਸਿੰਘ, ਐੱਸ.ਡੀ.ਐੱਮ. ਬਾਘਾ ਪੁਰਾਣਾ ਰਾਜਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਬਰਾੜ ਹਾਜ਼ਰ ਸਨ | ਇਸ ਮੌਕੇ ਕਿਸਾਨ ਭੁਪਿੰਦਰ ਸਿੰਘ ਮਹੇਸ਼ਰੀ, ਨਿਰਮਲ ਸਿੰਘ ਮਾਣੂੰਕੇ, ਸੁਖਜਿੰਦਰ ਸਿੰਘ ਖੋਸਾ, ਇਕਬਾਲ ਸਿੰਘ ਸਰਪੰਚ ਗਲੋਟੀ, ਜਗਤਾਰ ਸਿੰਘ ਚੋਟੀਆਂ, ਗੁਰਬਚਨ ਸਿੰਘ ਚੰਨੂਵਾਲਾ, ਸੂਰਤ ਸਿੰਘ ਕਾਦਰਵਾਲਾ, ਪ੍ਰੀਤਮ ਸਿੰਘ ਬਾਘਾ ਪੁਰਾਣਾ, ਬਲਦੇਵ ਸਿੰਘ ਖੋਸਾ ਨੇ ਕਿਹਾ ਕਿ ਅੱਜ ਦੇ ਕਿਸਾਨ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਅਤੇ ਤਕਨੀਕ ਮੁਹੱਈਆ ਕਰਵਾਈ ਜਾਵੇ |

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵਲੋਂ ਡੀ. ਸੀ. ਦਫ਼ਤਰ ਮੂਹਰੇ ਧਰਨਾ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਡੀ. ਸੀ. ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਤੋਂ ਖੋਹਿਆ ਫ਼ੋਨ

ਬਾਘਾਪੁਰਾਣਾ, 28 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ 'ਤੇ ਬੀਤੇ ਦਿਨੀਂ ਅਣਪਛਾਤੇ ਨੌਜਵਾਨਾਂ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਫ਼ੋਨ ਖੋਹਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਘਟਨਾ ਸਬੰਧੀ ਪਿੰਡ ਫੂਲੇਵਾਲਾ ਦੇ ...

ਪੂਰੀ ਖ਼ਬਰ »

ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਮਾਂਗਟ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀ ਸੌ ਫ਼ੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਣੀ ਹੈ | ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਭਾਕਿਯੂ ਪੰਜਾਬ (ਖੋਸਾ) ਵਲੋਂ ਭਗਤ ਸਿੰਘ ਦੇ ਜਨਮ ਦਿਵਸ 'ਤੇ ਵਿਸ਼ਾਲ ਰੈਲੀ

ਮੋਗਾ, 28 ਸਤੰਬਰ (ਅਸ਼ੋਕ ਬਾਂਸਲ, ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਖੋਸਾ) ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ ਤੇ ਵਿਸ਼ਾਲ ਰੈਲੀ ਕੱਢੀ ਗਈ | ਕਿਸਾਨ ਆਗੂਆਂ ਨੇ ਲੋਕ ਵਿਰੋਧੀ ਕਾਲੇ ਕਾਨੰੂਨ ਰੱਦ ਕਰਵਾਉਣ ਅਤੇ ਕੁੱਲ ਲੁਕਾਈ ਦੀ ...

ਪੂਰੀ ਖ਼ਬਰ »

ਜਥੇ. ਮਾਹਲਾ ਤੇ ਡੇਅਰੀ ਫਾਰਮਰਾਂ ਨੇ ਬੁੱਧ ਸਿੰਘ ਵਾਲਾ ਦੀ ਵੇਰਕਾ ਬਰਾਂਚ 'ਚ ਹੁੰਦੀ ਘਪਲੇਬਾਜ਼ੀ ਦਾ ਕੀਤਾ ਪਰਦਾਫਾਸ਼

ਬਾਘਾ ਪੁਰਾਣਾ, 28 ਸਤੰਬਰ (ਕਿ੍ਸ਼ਨ ਸਿੰਗਲਾ)-ਅੱਜ ਸਥਾਨਕ ਸ਼ਹਿਰ ਦੀ ਕੋਟਕਪੁਰਾ ਸੜਕ ਉੱਪਰ ਸਥਿਤ ਸੁਰਿੰਦਰ ਬਾਂਸਲ ਡੀ. ਐੱਮ. ਵਾਲਿਆਂ ਦੇ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਦੁੱਧ ਦਾ ...

ਪੂਰੀ ਖ਼ਬਰ »

ਮੋਗਾ ਦੇ ਐੱਸ. ਡੀ. ਸਕੂਲ 'ਚ ਪੰਜਾਬ ਪੁਲਿਸ ਦਾ ਪੇਪਰ ਹੋਣ ਕਰਕੇ ਨਹੀਂ ਹੋਈ ਸੈਨੇਟ ਵੋਟਿੰਗ ਪੂਰੇ ਸੂਬੇ 'ਚ 95 ਥਾਵਾਂ 'ਤੇ ਵੋਟਾਂ ਬਾਕੀ

ਮੋਗਾ, 28 ਸਤੰਬਰ (ਗੁਰਤੇਜ ਸਿੰਘ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਜੋ ਕਿ 26 ਸਤੰਬਰ ਨੂੰ ਹੋਣੀਆਂ ਸੀ ਪਰ ਇਸ ਦਿਨ ਪੰਜਾਬ ਪੁਲਿਸ ਦਾ ਪੇਪਰ ਹੋਣ ਕਰਕੇ ਇਹ ਬਹੁਤ ਥਾਵਾਂ 'ਤੇ ਵੋਟਿੰਗ ਨਹੀ ਹੋ ਸਕੀ, ਜਿਸ ਦੇ ਚੱਲਦਿਆਂ ਮੋਗਾ ਦੇ ਐੱਸ. ਡੀ. ਕਾਲਜ 'ਚ ਪੰਜਾਬ ਪੁਲਿਸ ...

ਪੂਰੀ ਖ਼ਬਰ »

ਗੈਰ-ਕਾਨੰੂਨੀ ਢੰਗ ਨਾਲ ਮਾਈਨਿੰਗ ਕਰਦੇ 3 ਨਾਮਜ਼ਦ, ਇਕ ਕਾਬੂ

ਮੋਗਾ, 28 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਮਸਤੇ ਵਾਲਾ 'ਚ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਦੇ ਦੋਸ਼ 'ਚ ਪੁਲਿਸ ਵਲੋਂ 3 ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਰੇਤਾ ਦੀ ਭਰੀ ਟਰਾਲੀ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਕੋਟ ਈਸੇ ਖਾਂ ਦੇ ...

ਪੂਰੀ ਖ਼ਬਰ »

ਰਿਟਾਇਰਡ ਇੰਜੀਨੀਅਰ ਅਫਸਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-132 ਕੇ.ਵੀ. ਬਿਜਲੀ ਘਰ ਮੋਗਾ ਵਿਖੇ ਰਿਟਾਇਰਡ ਇੰਜੀਨੀਅਰ ਅਫਸਰ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਇੰਜ. ਸਵਰਨ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਹੋਈ | ਇੰਜ. ਭਗਵੰਤ ਸਿੰਘ ਏ. ਏ. ਈ. ਰਿਟਾ. ਦੇ ਦਿਹਾਂਤ 'ਤੇ ਦੋ ਮਿੰਟ ਦਾ ਮੋਨ ਧਾਰ ...

ਪੂਰੀ ਖ਼ਬਰ »

ਪੁਟੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਵਲੋਂ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਅਨ-ਏਡਿਡ ਟੈਕਨੀਕਲ ਇੰਸਟੀਚਿਊਸ਼ਨਜ਼ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਡਾਇਰੈਕਟਰ ਦੇਸ਼ ਭਗਤ ਕਾਲਜ ਮੋਗਾ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ 'ਚ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਅਜੀਤਵਾਲ, 28 ਸਤੰਬਰ (ਹਰਦੇਵ ਸਿੰਘ ਮਾਨ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਆਜ਼ਾਦੀ ਦੇ ਪਰਵਾਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ ਤੇ ਪਿ੍ੰਸੀਪਲ ਸਾਕਸ਼ੀ ...

ਪੂਰੀ ਖ਼ਬਰ »

ਨਿਊ ਗਰੀਨ ਗਰੋਵ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)- ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸਮੂਹ ਵਿਦਿਆਰਥੀਆਂ ਤੇ ਸਕੂਲ ਸਟਾਫ਼ ਵਲੋਂ ਸ਼ਹੀਦ ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ...

ਪੂਰੀ ਖ਼ਬਰ »

ਖਜ਼ਾਨਾ ਵਿਭਾਗ 'ਚ ਕੰਮ ਕਰਦੇ ਕਰਮਚਾਰੀਆਂ ਵਲੋਂ ਸੰਘਰਸ਼ ਦੀ ਚਿਤਾਵਨੀ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਵਿਸ਼ਾਲ ਗੋਇਲ, ਜਨਰਲ ਸਕੱਤਰ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖ਼ਜ਼ਾਨਾ ਵਿਭਾਗ ਦੀਆਂ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 6.5 ਬੈਂਡ ਲਏ

ਬਾਘਾ ਪੁਰਾਣਾ, 28 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਬੱਸ ਅੱਡੇ ਦੇ ਸਾਹਮਣੇ ਵਾਲੀ ਗਲੀ 'ਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਇਲਟਸ ਐਂਡ ਇਮੀਗੇ੍ਰਸ਼ਨ ਦੀ ਵਿਦਿਆਰਥਣ ਜਸ਼ਨਦੀਪ ਕੌਰ ਸਪੁੱਤਰੀ ਜਸਵੀਰ ਸਿੰਘ ...

ਪੂਰੀ ਖ਼ਬਰ »

ਸਟੇਟ ਐਵਾਰਡੀ ਅਧਿਆਪਕਾ ਰੁਪਿੰਦਰਜੀਤ ਕੌਰ ਦਾ ਵਿਸ਼ੇਸ਼ ਸਨਮਾਨ

ਮੋਗਾ, 28 ਸਤੰਬਰ (ਗੁਰਤੇਜ ਸਿੰਘ)-ਸਟੇਟ ਅਵਾਰਡੀ ਸਾਇੰਸ ਅਧਿਆਪਕਾ ਰੁਪਿੰਦਰਜੀਤ ਕੌਰ ਪਤਨੀ ਮਾਸਟਰ ਜਗਦੀਸ਼ ਸਿੰਘ ਦਾ ਆਪਣੇ ਜੱਦੀ ਪਿੰਡ ਬੁੱਕਣ ਵਾਲਾ ਵਿਖੇ ਸਾਬਕਾ ਸਰਪੰਚ ਨਰਿੰਦਰ ਸਿੰਘ, ਨਵਤੇਜ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦਵਾਰਾ ਪ੍ਰਬੰਧਕ ...

ਪੂਰੀ ਖ਼ਬਰ »

ਸੰਤ ਆਸ਼ਰਮ ਲੋਪੋ ਵਿਖੇ ਬਰਸੀ ਸਮਾਗਮਾਂ ਸਬੰਧੀ ਦੂਸਰੀ ਲੜੀ ਦੇ ਪਾਠ ਕੀਤੇ ਪ੍ਰਕਾਸ਼

ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖਾਲਸਾ)-ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਜੀ ਲੋਪੋ ਵਾਲਿਆਂ ਦੀ 43ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ | ...

ਪੂਰੀ ਖ਼ਬਰ »

ਸ਼ੁਕਦੇਵਾ ਕ੍ਰਿਸ਼ਨਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਐੱਡ. 2019-21 ਸਮੈਸਟਰ ਚੌਥਾ ਦੇ ਨਤੀਜੇ 'ਚ ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਮੋਗਾ ਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਅੰਕ ਹਾਸਲ ...

ਪੂਰੀ ਖ਼ਬਰ »

ਬਾਬਾ ਨਾਜ਼ਰ ਸਿੰਘ ਦੀ ਬਰਸੀ ਸਬੰਧੀ ਭੋਗ ਪਾਏ

ਨੱਥੂਵਾਲਾ ਗਰਬੀ, 28 ਸਤੰਬਰ (ਸਾਧੂ ਰਾਮ ਲੰਗੇਆਣਾ)-ਗੁਰਦੁਆਰਾ ਬਾਬਾ ਨਾਜ਼ਰ ਸਿੰਘ ਜੀ ਕੋਰ ਪੱਤੀ ਲੰਗੇਆਣਾ ਨਵਾਂ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਸੱਚ ਖੰਡ ਵਾਸੀ ਬਾਬਾ ਨਾਜ਼ਰ ਸਿੰਘ ਦੀ 3 ਅਕਤੂਬਰ ਨੂੰ ਸਾਲਾਨਾ 17ਵੀਂ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਬੱਧਨੀ ਕਲਾਂ, 28 ਸਤੰਬਰ (ਸੰਜੀਵ ਕੋਛੜ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੱਲੇਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ 'ਚ ਯੂਥ ਵੈੱਲਫੇਅਰ ਕਲੱਬ ਦੇ ਸਹਿਯੋਗ ਤੇ ਸਕੂਲ ਸਟਾਫ਼ ਮੈਂਬਰਾਂ ਦੇ ਸਾਂਝੇ ਉੱਦਮ ਸਦਕਾ ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਮੁਫ਼ਤ ਜਾਂਚ ਕੈਂਪ ਲਗਾਇਆ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਅਤੇ ਰਾਜਪੂਤ ਸਭਾ ਮੋਗਾ ਵਲੋਂ ਸਰਾਫ਼ਾ ਬਾਜ਼ਾਰ ਮੋਗਾ ਦੇ ਸਹਿਯੋਗ ਨਾਲ ਸਮਾਜ ਸੇਵੀ ਬਲਬੀਰ ਸਿੰਘ ਰਾਮੂੰਵਾਲੀਆ ਦੀ ਸਰਪ੍ਰਸਤੀ ਹੇਠ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਬੀ. ਪੀ., ਸ਼ੂਗਰ ਤੇ ਅੱਖਾਂ ...

ਪੂਰੀ ਖ਼ਬਰ »

ਬੈਟਰ ਫ਼ਿਊਚਰ ਮੋਗਾ ਦੇ ਵਿਦਿਆਰਥੀ ਆਈਲੈਟਸ 'ਚ ਮਾਰ ਰਹੇ ਨੇ ਮੱਲਾਂ-ਅਰਸ਼ਦੀਪ ਸਿੰਘ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ 'ਚ ਨੇੜੇ ਬੱਸ ਅੱਡਾ ਲੁਧਿਆਣਾ ਜੀ. ਟੀ. ਰੋਡ 'ਤੇ ਸਥਿਤ ਬੈਟਰ ਫ਼ਿਊਚਰ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਸਭ ਤੋਂ ਵੱਧ ਚੰਗੇ ਨਤੀਜੇ ਦੇਣ ਵਾਲੀ ਸੰਸਥਾ ਹੈ, ਦੇ ਐੱਮ. ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ...

ਪੂਰੀ ਖ਼ਬਰ »

ਮਨੁੱਖ ਨੂੰ ਹਮੇਸ਼ਾ ਪਰਉਪਕਾਰ ਦੀ ਗੱਲ ਕਰਨੀ ਚਾਹੀਦੀ ਹੈ-ਗਿਆਨੀ ਗੁਰਮਿੰਦਰ ਸਿੰਘ

ਕਿਸ਼ਨਪੁਰਾ ਕਲਾਂ, 28 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਾਪ ਜਦੋਂ ਵੀ ਬੰਦਾ ਕਰਦਾ ਉਹ ਵਧੇਰੇ ਸੁਚੇਤ ਹੁੰਦਾ ਹੈ, ਉਹ ਦੀ ਅੱਖ, ਹੱਥ ਪੈਰ, ਕੰਨ ਵਧੇਰੇ ਸੁਚੇਤ ਹੁੰਦੇ ਹਨ ਪਰ ਸਤਿਗੁਰੁ ਮਨੁੱਖ ਨੂੰ ਕਹਿੰਦੇ ਨੇ ਕਿ ਤੰੂ ਪਾਪ ਨਾ ਕਰਿਆ ਕਰ ਕਿਉਂਕਿ ਪਾਪ ...

ਪੂਰੀ ਖ਼ਬਰ »

ਰਾਗੀ ਕਰਮਜੀਤ ਸਿੰਘ ਦਾ ਸਨਮਾਨ

ਕਿਸ਼ਨਪੁਰਾ ਕਲਾਂ, 28 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ 8ਵੀਂ ਬਰਸੀ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਈ ਗਈ, ਜਿਸ 'ਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਖ਼ੂਨਦਾਨ ਕੈਂਪ ਲਗਾਇਆ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ 'ਤੇ ਸਮਾਜ ਸੇਵਾ ਸੁਸਾਇਟੀ ਮੋਗਾ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਖ਼ੂਨਦਾਨ ਕੈਂਪ ਵਿਚ 41 ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਉਨ੍ਹਾਂ ਨੌਜਵਾਨਾਂ ਨੇ ਖ਼ੂਨਦਾਨ ਕਰਕੇ ਸ਼ਹੀਦ ...

ਪੂਰੀ ਖ਼ਬਰ »

ਪਰਮ ਗੁਣੀ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦੀ ਲੋੜ-ਆਗੂ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਪਿੰਡ ਖੋਸਾ ਪਾਂਡੋ ਵਿਖੇ ਪਰਮ ਗੁਣੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਗਰਾਮ ਪੰਚਾਇਤ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਚਾਇਤ ਮੈਂਬਰ ਜਗਸੀਰ ਖੋਸਾ ਅਤੇ ਸਾਬਕਾ ...

ਪੂਰੀ ਖ਼ਬਰ »

ਦਾਨੂੰਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ

ਕਿਸ਼ਨਪੁਰਾ ਕਲਾਂ, 28 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਭਿੰਡਰ ਕਲਾਂ ਦੇ ਪ੍ਰਧਾਨ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਜੇ. ਈ. ਅੰਗਰੇਜ਼ ਸਿੰਘ ਦੇ ਗ੍ਰਹਿ ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ ਵਿਖੇ ਹੋਈ, ਜਿਸ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਵਿਖੇ ਮਿਉਂਸਪਲ ਇੰਪਲਾਈਜ਼ ਫ਼ੈੱਡਰੇਸ਼ਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਫ਼ੈੱਡਰੇਸ਼ਨ ਪ੍ਰਧਾਨ ਸੇਵਕ ਰਾਮ ਫ਼ੌਜੀ, ਸੀਵਰੇਜ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ, ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਰੋਕਥਾਮ ਲਈ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ-ਰੋਡੇ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਮਾਜ ਸੇਵੀ ਹਰਜਿੰਦਰ ਸਿੰਘ ਰੋਡੇ ਨੇ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਪੰਜਾਬ 'ਚ ਨਿੱਤ ਦਿਨ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਕੱਟਣ ਨਾਲ ਹਰ ਰੋਜ਼ ਕੀਮਤੀ ਜਾਨਾਂ ਜਾ ਰਹੀਆਂ ਹਨ | ਸਰਕਾਰ ਹਰ ਰੋਜ਼ ਗਊ ਸੈੱਸ ਦੇ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਮਾਰਟ ਸਕੂਲ ਦਾ ਸਟਾਫ਼ ਸਨਮਾਨਿਤ

ਸਮਾਧ ਭਾਈ, 28 ਸਤੰਬਰ (ਰਾਜਵਿੰਦਰ ਰੌਂਤਾ)- ਸਰਕਾਰੀ ਕੰਨਿਆ ਹਾਈ ਸਮਾਰਟ ਸਕੂਲ ਪੱਤੋਂ ਹੀਰਾ ਸਿੰਘ ਵਲੋਂ ਸਿੱਖਿਆ ਵਿਭਾਗ ਵਲੋਂ ਉੱਤਮ ਸਕੂਲ ਦਾ ਸਨਮਾਨ ਮਿਲਣ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਪੜ੍ਹਾਈ, ਸਹਿ ਅਕਾਦਮਿਕ ਕਿਰਿਆਵਾਂ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ...

ਪੂਰੀ ਖ਼ਬਰ »

ਹਲ਼ਕਾਅ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਣੇ ਪਾਲਤੂ ਜਾਨਵਰਾਂ ਦੇ ਵੈਕਸੀਨ ਜ਼ਰੂਰ ਲਗਵਾਓ- ਡਾ: ਹਰਵੀਨ ਕੌਰ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਸਾਲ 28 ਸਤੰਬਰ ਨੂੰ ਵਿਸ਼ਵ ਰੇਬੀਜ਼ ਡੇਅ ਮਨਾਇਆ ਜਾਂਦਾ ਹੈ | ਡਾ. ਹਰਵੀਨ ਕੌਰ ਨੇ ਵਿਸ਼ੇਸ਼ ਗੱਲਬਾਤ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਘਰਿ ਘਰਿ ਅੰਦਰਿ ਧਰਮਸਾਲ' ਲਹਿਰ ਸ਼ੁਰੂ

ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਲਕੇ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆ ਦੇ ਉਚੇਚੇ ...

ਪੂਰੀ ਖ਼ਬਰ »

ਜਥੇ: ਤੋਤਾ ਸਿੰਘ ਤੇ ਬਰਜਿੰਦਰ ਸਿੰਘ ਬਰਾੜ ਨੂੰ ਉਮੀਦਵਾਰ ਬਣਾਉਣ ਕਰਕੇ ਲੋਕ ਬਾਗੋ ਬਾਗ- ਪਿੰਟੂ, ਭੁੱਲਰ

ਕੋਟ ਈਸੇ ਖਾਂ, 28 ਸਤੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਵਿਧਾਨ ਸਭਾ ਹਲਕਾ ਧਰਮਕੋਟ ਇਲਾਕੇ 'ਚ ਜੋ ਵਿਕਾਸ ਕੰਮ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕਰਵਾਏ ਹਨ, ਉਨ੍ਹਾਂ ਵਿਕਾਸ ਕੰਮਾਂ ਨੂੰ ਹਲਕੇ ਦੇ ਲੋਕ ਅੱਜ ਵੀ ਬੜੀ ਸ਼ਿੱਦਤ ਨਾਲ ...

ਪੂਰੀ ਖ਼ਬਰ »

ਡਾਕਟਰ ਦਵਿੰਦਰਪਾਲ ਸਿੰਘ ਦਾ ਵਰਲਡ ਕੈਂਸਰ ਕੇਅਰ ਦੇ ਮੁੱਖ ਦਫ਼ਤਰ ਪਹੁੰਚਣ 'ਤੇ ਸਵਾਗਤ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਡਾਕਟਰ ਕੁਲਵੰਤ ਸਿੰਘ ਧਾਲੀਵਾਲ ਅੰਬੈਸਡਰ ਵਰਲਡ ਕੈਂਸਰ ਕੇਅਰ ਵਲੋਂ ਮਾਨਵਤਾ ਦੀ ਸੇਵਾ ਵਿਚ ਇਕ ਹੋਰ ਮੀਲ ਪੱਥਰ ਜੜ੍ਹ ਦਿੱਤਾ ਗਿਆ ਹੈ | ਜਲੰਧਰ ਵਿਖੇ ਗ਼ਰੀਬਾਂ ਤੇ ਲੋੜਵੰਦ ਮਰੀਜ਼ਾਂ ਵਾਸਤੇ ਅੰਮਿ੍ਤਸਰ ਰੋਡ 'ਤੇ ਪੰਜਾਹ ...

ਪੂਰੀ ਖ਼ਬਰ »

ਨਗਰ ਪੰਚਾਇਤ ਦੇ ਸਫ਼ਾਈ ਪ੍ਰਬੰਧ ਸਵੱਛ ਭਾਰਤ ਮਿਸ਼ਨ ਨੂੰ ਮੂੰਹ ਚਿੜਾ ਰਹੇ ਨੇ

ਫ਼ਤਿਹਗੜ੍ਹ ਪੰਜਤੂਰ, 28 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵਲੋਂ ਬੀਤੇ ਦੋ ਦਿਨਾਂ ਤੋਂ ਸਫ਼ਾਈ ਨਾ ਹੋਣ ਕਰਕੇ ਕੂੜੇ ਦੇ ਢੇਰ ਲੱਗੇ ਹੋਏ ਸਨ, ਜਿਨ੍ਹਾਂ 'ਚੋਂ ਅੱਜ ਬਾਜ਼ਾਰ ਦੀਆਂ ਕੁਝ ਥਾਵਾਂ 'ਤੋਂ ਕੂੜਾ ਕਰਕਟ ਦੀਆਂ ਢੇਰੀਆਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਅਤੇ ਰੂਰਲ ਐੱਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵਲੋਂ ਆਪਣੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫ਼ਤਰ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ | ਇਸ ਮੌਕੇ ਸਰਬੱਤ ਦਾ ਭਲਾ ਕਿੱਤਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਦਾ ਡਿਪਟੀ ਡਾਇਰੈਕਟਰ ਡਾ. ਆਂਡਲੂ ਨੇ ਲਿਆ ਜਾਇਜ਼ਾ

ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਨੇ ਅਚਾਨਕ ਪੀ. ਐੱਚ. ਸੀ. ਪੱਤੋ ਹੀਰਾ ਸਿੰਘ ਦਾ ਦੌਰਾ ਕੀਤਾ ਅਤੇ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਕਮਿਸ਼ਨਰ ਨਗਰ ਨਿਗਮ ਨੇ ਪੀ. ਜੀ. ਆਰ. ਐੱਸ. ਪੋਰਟਲ 'ਤੇ ਪੈਂਡਿੰਗ ਸ਼ਿਕਾਇਤਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਵਿਖੇ ਸੁਰਿੰਦਰ ਸਿੰਘ ਕਮਿਸ਼ਨਰ ਨਗਰ ਨਿਗਮ ਮੋਗਾ ਨੇ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਮੁਖੀਆਂ ਨਾਲ ਸ਼ਹਿਰ ਵਾਸੀਆਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਸਬੰਧੀ ਪੀ. ਜੀ. ਆਰ. ਐੱਸ. ਪੋਰਟਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਕੋਟ ਈਸੇ ਖਾਂ, 28 ਸਤੰਬਰ (ਕਾਲੜਾ, ਖਾਲਸਾ, ਗੁਲਾਟੀ)-ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਪਿੰਡ ਦੌਲੇਵਾਲਾ ਮਾਇਰ ਦੇ ਸਰਕਾਰੀ ਹਾਈ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੌਲੇਵਾਲਾ ਅਤੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਸਾਂਝੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੂਦ ਚੈਰਿਟੀ ਫਾਊਾਡੇਸ਼ਨ ਵਲੋਂ ਦੁਨੀਆ ਭਰ 'ਚ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਲੜੀ ਤਹਿਤ ਅੱਜ ਸੂਦ ਚੈਰਿਟੀ ਫ਼ਾਉਂਡੇਸ਼ਨ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਸਰਜਰੀ ਕੈਂਪ ਗੁਰਦੁਆਰਾ ਸ਼ਹੀਦ ਬਾਬਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੀ. ਪੀ. ਆਈ. (ਐੱਮ.ਐੱਲ.) ਦਾ ਜ਼ਿਲ੍ਹਾ ਚੋਣ ਇਜਲਾਸ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸ਼ਹੀਦ ਭਗਤ ਸਿੰਘ ਦੇ ਜਨਮ-ਦਿਨ ਨੂੰ ਸਮਰਪਿਤ ਸੀ. ਪੀ. ਆਈ. (ਐੱਮ.ਐੱਲ.) ਲਿਬਰੇਸ਼ਨ ਦਾ ਜ਼ਿਲ੍ਹਾ ਚੋਣ ਇਜਲਾਸ ਪਿੰਡ ਜੋਗੇਵਾਲਾ ਵਿਖੇ ਕੀਤਾ ਗਿਆ, ਜਿਸ 'ਚ ਜ਼ਿਲ੍ਹਾ ਭਰ ਤੋਂ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ | ਇਸ ...

ਪੂਰੀ ਖ਼ਬਰ »

ਰੋਟੇਰੀਅਨ ਗੁਰਜੀਤ ਸਿੰਘ ਰੋਟਰੀ ਕਲੱਬ ਮੋਗਾ ਸਿਟੀ ਦੇ ਅਸਿਸਟੈਂਟ ਗਵਰਨਰ ਬਣੇ

ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)- ਸਮਾਜ ਸੇਵੀ ਕਾਰਜਾਂ ਵਿਚ ਜੁਟੀ ਹੋਈ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਨੀਲਮ ਨੋਵਾ ਮੋਗਾ ਵਿਖੇ ਹੋਇਆ ਜਿਸ ਵਿਚ ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾਂ ਨੇ ਵਿਸ਼ੇਸ਼ ਮੀਟਿੰਗ ਕਰ ਕੇ ਕੀਤੀ ਮਾਣ ਭੱਤੇ 'ਚ ਵਾਧੇ ਦੀ ਮੰਗ

ਸਮਾਲਸਰ, 28 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਤਹਿਸੀਲ ਬਾਘਾ ਪੁਰਾਣਾ ਦੇ ਪਿੰਡਾਂ ਨਾਲ ਸਬੰਧਤ ਚੌਕੀਦਾਰਾਂ ਦੀ ਵਿਸ਼ੇਸ਼ ਮੀਟਿੰਗ ਕਸਬਾ ਸਮਾਲਸਰ ਵਿਖੇ ਹੋਈ ਜਿਸ ਵਿਚ ਤਰਸੇਮ ਸਿੰਘ ਸੇਖਾ ਕਲਾਂ, ਕੂਜਾ ਸਿੰਘ ਸਮਾਲਸਰ, ਕੰਵਲਜੀਤ ਸਿੰਘ ਵੈਰੋਕੇ, ਗੁਰਜੰਟ ਸਿੰਘ ...

ਪੂਰੀ ਖ਼ਬਰ »

ਅਜੀਤਵਾਲ ਕਾਲਜ ਵਿਖੇ ਪੁਲਿਸ ਭਰਤੀ ਪ੍ਰੀਖਿਆਵਾਂ ਸ਼ਾਂਤੀਪੂਰਨ ਮੁਕੰਮਲ

ਅਜੀਤਵਾਲ, 28 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੌਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਪ੍ਰਸ਼ਾਸਨ ਵਲੋਂ ਕਾਲਜ ਵਿਖੇ ਬਣਾਏ ਪੁਲਿਸ ਭਰਤੀ ਪ੍ਰੀਖਿਆ ਕੇਂਦਰ 'ਚ 2400 ਉਮੀਦਵਾਰਾਂ ਦੀ ਪ੍ਰੀਖਿਆ ਦਾ ਸੰਤੋਸ਼ਜਨਕ ਇੰਤਜ਼ਾਮ ਕੀਤਾ ਗਿਆ | ਕੋਰੋਨਾ ...

ਪੂਰੀ ਖ਼ਬਰ »

ਸਕੂਲ ਫ਼ਾਰ ਡੈੱਫ਼ ਵਿਖੇ ਕੌਮਾਂਤਰੀ ਡੈੱਫ਼ ਦਿਵਸ ਮਨਾਇਆ

ਬਰਨਾਲਾ, 28 ਸਤੰਬਰ (ਅਸ਼ੋਕ ਭਾਰਤੀ)-ਪਵਨ ਸੇਵਾ ਸੰਮਤੀ ਬਰਨਾਲਾ ਦੇ ਸਕੂਲ ਫ਼ਾਰ ਡੈੱਫ਼ ਵਿਖੇ ਕੌਮਾਂਤਰੀ ਡੈੱਫ਼ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ | ਬੱਚਿਆਂ ਵਲੋਂ ਵੱਖ-ਵੱਖ ਸੰਦੇਸ਼ ਯੁਵਕ ਚਿੱਤਰ ਬਣਾਏ ਗਏ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਚੋਣ ਅਮਲੇ ਨੂੰ ਤਿਆਰੀਆਂ ਖਿੱਚਣ ਦੀ ਹਦਾਇਤ

ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਰ ਜਾਗਰੂਕਤਾ ਵਧਾਉਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਤੇ ਬਿਹਤਰੀਨ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਜ਼ਿਲ੍ਹਾ ਚੋਣਕਾਰ ...

ਪੂਰੀ ਖ਼ਬਰ »

ਸੂਰਿਆਵੰਸ਼ੀ ਖੱਤਰੀ ਸਭਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵੰਡੀਆਂ ਪੈਨਸ਼ਨਾਂ

ਬਰਨਾਲਾ, 28 ਸਤੰਬਰ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵਿਧਵਾ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਆਰਥਿਕ ਰਾਹਤ ਦੇਣ ਲਈ ਪੈਨਸ਼ਨਾਂ ਵੰਡੀਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਡਾ: ਲੀਲਾ ਰਾਮ ...

ਪੂਰੀ ਖ਼ਬਰ »

ਜੈਦ ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ ਪ੍ਰਧਾਨ ਨਾਲ ਕੀਤੀ ਮੀਟਿੰਗ

ਭਦੌੜ, 28 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜੈਦ ਮਾਰਕੀਟ ਭਦੌੜ ਦੇ ਦੁਕਾਨਦਾਰਾਂ ਵਲੋਂ ਪਾਣੀ ਦੇ ਨਿਕਾਸ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਨਾਲ ਮੀਟਿੰਗ ਕੀਤੀ ਗਈ | ਹੀਰਾ ਲਾਲ ਆੜ੍ਹਤੀਆ, ਤਰਲੋਚਨ ਸਿੰਘ ਰੂਪ, ਲਾਲੀ ਜੈਦ, ਸੋਨੀ ਭਾਈ ਰੂਪਾ, ਗਗਨ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਬਰਨਾਲਾ, 28 ਸਤੰਬਰ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਰਜੀਤਪੁਰਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ | ਪਿ੍ੰ. ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX