ਬਰਨਾਲਾ, 28 ਸਤੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 363ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਨੂੰ ਮਿਲੇ ਦੇਸ਼-ਵਿਆਪੀ ਬੇਮਿਸਾਲ ਹੁੰਗਾਰੇ ਨੇ ਅੰਦੋਲਨਕਾਰੀਆਂ ਦੇ ਹੌਸਲੇ ਸੱਤ-ਅਸਮਾਨੀ ਚਾੜ੍ਹ ਦਿੱਤੇ ਹਨ | ਭਾਰਤ ਬੰਦ ਦੀ ਵਿਆਪਕਤਾ ਤੇ ਸ਼ਮੂਲੀਅਤ ਨੇ ਅੰਦੋਲਨ ਦੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ | ਅੱਜ ਜਨਮ ਦਿਵਸ ਮੌਕੇ ਸਿਰਮੌਰ ਸ਼ਹੀਦ ਭਗਤ ਸਿੰਘ ਨੂੰ ਭਾਵਪੂਰਤ ਸਿੱਜਦਾ ਕੀਤਾ ਗਿਆ | ਬੁਲਾਰਿਆਂ ਨੇ ਸ਼ਹੀਦ ਦੀ ਜ਼ਿੰਦਗੀ ਤੇ ਕੁਰਬਾਨੀ 'ਤੇ ਚਾਨਣਾ ਪਾਇਆ | ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ, ਕੁਲਵੰਤ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਕੌਰ ਫਰਵਾਹੀ, ਪ੍ਰੇਮਪਾਲ ਕੌਰ, ਗੁਰਦੇਵ ਮਾਂਗੇਵਾਲ ਆਦਿ ਨੇ ਸੰਬੋਧਨ ਕਰਦਿਆਂ ਅੱਜ ਕਿਸਾਨ ਅੰਦੋਲਨ ਦੇ ਦੌਰਾਨ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ | ਭਗਤ ਸਿੰਘ ਨੇ ਕਿਹਾ ਸੀ ਸਾਡੀ ਲੜਾਈ ਸਿਰਫ਼ ਅੰਗਰੇਜ਼ਾਂ ਨੂੰ ਬਾਹਰ ਕੱਢਣ ਤੱਕ ਹੀ ਸੀਮਤ ਨਹੀਂ | ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ | ਤਿੰਨ ਕਾਲੇ ਖੇਤੀ ਕਾਨੂੰਨ ਇਸ ਲੁੱਟ ਨੂੰ ਤੇਜ਼ ਕਰਨ ਦਾ ਜਰੀਆ ਬਣਨਗੇ | ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਭਗਤ ਸਿੰਘ ਦੇ ਵਿਚਾਰਾਂ ਨੂੰ ਲਾਗੂ ਕਰਨਾ ਹੈ | ਧਰਨੇ ਤੋਂ ਬਾਅਦ ਸੰਚਾਲਨ ਕਮੇਟੀ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਚੌਕ ਤੱਕ ਮਾਰਚ ਕੀਤਾ ਅਤੇ ਹਾਰ ਪਹਿਨਾ ਕੇ ਸ਼ਹੀਦ ਨੂੰ ਸਿੱਜਦਾ ਕੀਤਾ | ਪੰਜਾਬ ਵਿਚ ਕਿਸਾਨ ਧਰਨੇ ਪਿਛਲੇ ਸਾਲ ਇਕ ਅਕਤੂਬਰ ਨੂੰ ਸ਼ੁਰੂ ਕੀਤੇ ਗਏ ਸਨ | ਇਕ ਸਾਲ ਪੂਰਾ ਹੋਣ 'ਤੇ ਬਰਨਾਲਾ ਧਰਨੇ ਵਾਸਤੇ ਉਸ ਦਿਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਉਸ ਦਿਨ ਧਰਨੇ ਦੀਆਂ ਸਾਲ ਭਰ ਦੀਆਂ ਘਾਟਾਂ ਕਮਜ਼ੋਰੀਆਂ ਤੇ ਮਜਬੂਤੀਆਂ ਦਾ ਮੁਲੰਕਣ ਕੀਤਾ ਜਾਵੇਗਾ ਅਤੇ ਭਵਿੱਖ ਲਈ ਵਿਉਂਤਬੰਦੀ ਕੀਤੀ ਜਾਵੇਗੀ | ਬਾਜ਼ਾਰਾਂ ਵਿਚੋਂ ਦੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਮਰਦ-ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ |
ਰੂੜੇਕੇ ਕਲਾਂ, 28 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਚਰਨਜੀਤ ਸਿੰਘ ਕੈਂਥ ਨੇ ਆਪਣੀ ਸਮੁੱਚੀ ਮਹਿਕਮੇ ਦੀ ਟੀਮ ਸਮੇਤ ਸਥਾਨਕ ਇਲਾਕੇ ਦੇ ਪਿੰਡ ਧੂਰਕੋਟ, ਰੂੜੇਕੇ ਖ਼ੁਰਦ, ਪੱਖੋ ਕਲਾਂ, ਧੌਲਾ ਆਦਿ ਪਿੰਡਾਂ 'ਚ ...
ਤਪਾ ਮੰਡੀ, 28 ਸਤੰਬਰ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਜਿੱਥੇ ਸਮੇਂ-ਸਮੇਂ 'ਤੇ ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾ ਕੇ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਕੁਝ ...
ਹੰਡਿਆਇਆ, 28 ਸਤੰਬਰ (ਗੁਰਜੀਤ ਸਿੰਘ ਖੁੱਡੀ)-ਲੋੜਵੰਦ ਪਰਿਵਾਰ ਦਾ ਨਰੇਗਾ ਮਜ਼ਦੂਰਾਂ ਨੇ ਸਸਕਾਰ ਮੌਕੇ ਕਿਰਿਆ ਕਰਮ ਪੂਰੇ ਕੀਤੇ | ਇਸ ਸਬੰਧੀ ਪ੍ਰਧਾਨ ਸੀਲਾ ਦੇਵੀ ਫਰਵਾਹੀ, ਜਰਨੈਲ ਕੌਰ ਫਰਵਾਹੀ, ਭੁਪਿੰਦਰ ਕੌਰ ਅਤੇ ਚਰਨਜੀਤ ਕੌਰ ਰਾਜਗੜ੍ਹ ਨੇ ਸਾਂਝੇ ਤੌਰ 'ਤੇ ...
ਬਰਨਾਲਾ, 28 ਸਤੰਬਰ (ਰਾਜ ਪਨੇਸਰ)-ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਆਸ-ਪਾਸ ਦੇ ਜ਼ਿਲਿ੍ਹਆਂ ਵਿਚ ਡੇਂਗੂ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਜ਼ਿਲ੍ਹਾ ਬਰਨਾਲਾ ਵਿਚ ਡੇਂਗੂ ਤੋਂ ਬਚਾਅ ਲਈ ਗਤੀਵਿਧੀਆਂ ਤੇਜ਼ ਕਰਨ ਦੀ ਹਦਾਇਤ ਕੀਤੀ ਹੈ | ਉਨ੍ਹਾਂ ...
ਸ਼ਹਿਣਾ, 28 ਸਤੰਬਰ (ਸੁਰੇਸ਼ ਗੋਗੀ)-ਸਾਬਕਾ ਚੇਅਰਮੈਨ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਗੁਰੂ ਰਾਈਸ ਮਿੱਲ ਸ਼ਹਿਣਾ ਵਿਖੇ ਸ਼ੈਲਰ ਮਾਲਕਾਂ ਤੇ ਟਰੱਕ ਅਪਰੇਟਰਾਂ ਨਾਲ ਮੀਟਿੰਗ ਕਰਨ ਸਮੇਂ ਕਿਹਾ ਕਿ ਸ਼ੈਲਰ ਮਾਲਕਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਸਰਗਰਮ ਭੂਮਿਕਾ ...
ਹੰਡਿਆਇਆ, 28 ਸਤੰਬਰ (ਗੁਰਜੀਤ ਸਿੰਘ ਖੁੱਡੀ)-ਦੀ ਨਿਊ ਖੁੱਡੀ ਕਲਾਂ ਦੇ ਮੈਂਬਰਾਂ ਦੀ ਚੋਣ ਰੱਦ ਹੋਈ | ਪਿੰਡ ਖੁੱਡੀ ਕਲਾਂ ਵਿਖੇ ਕਿਸਾਨਾਂ ਦੀ ਭਲਾਈ ਲਈ ਬਣੀ ਦੀ ਨਿਊ ਖੁੱਡੀ ਕਲਾਂ ਬਹੁਮੰਤਵੀ ਸੁਸਾਇਟੀ ਦੀ ਚੋਣ ਹੋਣੀ ਸੀ, ਜੋ ਰੱਦ ਹੋ ਗਈ ਹੈ | ਸੁਸਾਇਟੀ ਦੇ ਸਕੱਤਰ ...
ਬਰਨਾਲਾ, 28 ਸਤੰਬਰ (ਅਸ਼ੋਕ ਭਾਰਤੀ) - ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਯੂਨਿਟ ਬਰਨਾਲਾ ਦੀ ਮੀਟਿੰਗ ਪੈਨਸ਼ਨਰ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹੇ ਦੇ ਪੈਨਸ਼ਨਰਾਂ ਨੇ ਭਾਗ ਲਿਆ | ਇਸ ਮੌਕੇ ...
ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਚੂੰਘਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਸਾਲਾਨਾ ਕੈਂਪ ਜਥੇ. ਬਲਦੇਵ ਸਿੰਘ ਚੂੰਘਾ ਮੈਂਬਰ ਅੰਤਿ੍ਗ ਕਮੇਟੀ ਅਤੇ ਬਾਬਾ ਨਾਹਰ ਸਿੰਘ ਮੁੱਖ ...
ਮਹਿਲ ਕਲਾਂ, 28 ਸਤੰਬਰ (ਤਰਸੇਮ ਸਿੰਘ ਗਹਿਲ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਸੁਖਦੇਵ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਾਏਸਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ...
ਬਰਨਾਲਾ, 28 ਸਤੰਬਰ (ਰਾਜ ਪਨੇਸਰ)-ਫੇਸਬੁੱਕ 'ਤੇ ਅਸ਼ਲੀਲ ਵੀਡੀਓ ਅੱਪਲੋਡ/ਸ਼ੇਅਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਖ਼ੁਸ਼ਦੀਪ ਸਿੰਘ ਵਾਸੀ ਬਰਨਾਲਾ ਨੇ ਫੇਸਬੁੱਕ 'ਤੇ ਅਸ਼ਲੀਲ ...
ਬਰਨਾਲਾ, 28 ਸਤੰਬਰ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ 'ਚ ਤਾਇਨਾਤ ਮੈਡੀਕਲ ਅਫ਼ਸਰ ਦੇ ਨਾਲ ਕੁੱਟਮਾਰ ਕਰਨ ਤੇ ਗਾਲੀ ਗਲੋਚ ਕਰਨ ਦੇ ਮਾਮਲੇ 'ਚ ਇਕ ਕੈਦੀ ਤੇ ਦੋ ਹਵਾਲਾਤੀਆਂ ਖਿਲਾਫ਼ ਥਾਣਾ ਸਿਟੀ ਬਰਨਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ...
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਧਾਲੀਵਾਲ, ਭੁੱਲਰ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸਰਕਲ ਸੁਨਾਮ ਸ਼ਹਿਰੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਹਾਂਡਾ ਦੀ ਪ੍ਰਧਾਨਗੀ ਹੇਠ ਸਥਾਨਕ ਪਾਰਟੀ ਦਫਤਰ ਵਿਖੇ ਹੋਈ | ਜਿਸ ਵਿਚ ਹਲਕਾ ਇੰਚਾਰਜ ਅਤੇ ਸੂਬਾ ...
ਸ਼ੇਰਪੁਰ, 28 ਸਤੰਬਰ (ਸੁਰਿੰਦਰ ਚਹਿਲ)- ਪ੍ਰੇਮ ਰਾਮ ਲੀਲਾ ਕਲੱਬ, ਸ੍ਰੀ ਆਦਿ ਸ਼ਕਤੀ ਦੁਰਗਾ ਭਜਨ ਮੰਡਲੀ ਅਤੇ ਸਮੂਹ ਮੈਂਬਰ ਪ੍ਰਭਾਤ ਫੇਰੀ ਸ਼ੇਰਪੁਰ ਵਲੋਂ ਸ੍ਰੀਮਦ ਭਾਗਵਤ ਕਥਾ ਦਾ ਆਰੰਭ ਸ਼ੋਭਾ ਯਾਤਰਾ ਕੱਢ ਕੇ ਕੀਤਾ ਗਿਆ | ਇਹ ਸ਼ੋਭਾ ਯਾਤਰਾ ਅਗਰਵਾਲ ਧਰਮਸ਼ਾਲਾ ...
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਧਾਲੀਵਾਲ, ਭੁੱਲਰ)- ਲਾਇਨਜ਼ ਕਲੱਬ ਸੁਨਾਮ ਦੀ ਜਨਰਲ ਬਾਡੀ ਦੀ ਮੀਟਿੰਗ ਕਲੱਬ ਪ੍ਰਧਾਨ ਬਲਵਿੰਦਰ ਕੁਮਾਰ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ, ਜਿਸ ਵਿਚ ਕਲੱਬ ਵਲੋਂ ਸ਼ੁਰੂ ਕੀਤੇ ਜਾ ਰਹੇ ਸਮਾਜਸੇਵੀ ...
ਅਮਰਗੜ੍ਹ, 28 ਸਤੰਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਝੂੰਦਾਂ ਵਿਖੇ ਪਾਣੀ ਵਾਲੀ ਟੈਂਕੀ 'ਤੇ ਪਾਵਰਕਾਮ ਵਲੋਂ ਲਾਏ ਗਏ ਚਿਪ ਵਾਲੇ ਮੀਟਰ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਝੂੰਦਾਂ ਵਲੋਂ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜੰਮ ਕੇ ...
ਛਾਜਲੀ, 28 ਸਤੰਬਰ (ਕੁਲਵਿੰਦਰ ਸਿੰਘ ਰਿੰਕਾ)-ਪਿੰਡ ਛਾਜਲੀ ਦੇ ਕਿਸਾਨਾਂ ਦੇ ਖੇਤਾਂ 'ਚ ਖੇਤੀਬਾੜੀ ਵਿਭਾਗ ਦੇ ਟੀਮ ਦਮਨਪ੍ਰੀਤ ਸਿੰਘ ਏ.ਡੀ.ਓ., ਸਤਪਾਲ ਸਿੰਘ ਨਿਰੀਖਕ ਨੇ ਕਿਸਾਨ ਜਗਪਾਲ ਸਿੰਘ ਖੰਗੂੜਾ, ਗੁਲਾਬ ਸਿੰਘ ਗੁਰਲਾਲ ਸਿੰਘ, ਕਾਲਾ ਸਿੰਘ ਤੇ ਰਾਜ ਸਿੰਘ ਦੇ ...
ਅਮਰਗੜ੍ਹ, 28 ਸਤੰਬਰ (ਜਤਿੰਦਰ ਮੰਨਵੀ)-ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਆਪਕ ਯੂਨੀਅਨ ਸੂਬਾ ਪੱਧਰੀ ਰੋਸ ਰੈਲੀ ਕਰ ਦੋ ਅਕਤੂਬਰ ਨੂੰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਕਰੇਗੀ | ਇਨ੍ਹਾਂ ...
ਲਹਿਰਾਗਾਗਾ, 28 ਸਤੰਬਰ (ਪ੍ਰਵੀਨ ਖੋਖਰ)-ਇੱਥੇ ਗੁਰੂ ਤੇਗ਼ ਬਹਾਦਰ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਸਮੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸੁਖਮਨੀ ਸਾਹਿਬ ਦੇ ਪਵਿੱਤਰ ਪਾਠ ਦਾ ਜਾਪੁ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਕਾਮਨਾ ...
ਅਮਰਗੜ੍ਹ, 28 ਸਤੰਬਰ (ਸੁਖਜਿੰਦਰ ਸਿੰਘ ਝੱਲ)-ਯੂਥ ਸਪੋਰਟਸ ਕਲੱਬ ਵਲੋਂ ਪ੍ਰਧਾਨ ਵਤਨ ਸ਼ਰਮਾ ਦੀ ਅਗਵਾਈ ਹੇਠ ਅਨਾਜ ਮੰਡੀ ਅਮਰਗੜ੍ਹ ਵਿਖੇ ਕਰਵਾਇਆ ਗਿਆ ਪਹਿਲਾ ਕਿ੍ਕਟ ਟੂਰਨਾਮੈਂਟ ਪਿੰਡ ਧਮੋਟ ਅਤੇ ਸਿਰਥਲਾ ਦੀਆਂ ਟੀਮਾਂ ਵਿਚ ਬਰਾਬਰੀ 'ਤੇ ਸਮਾਪਤ ਹੋਇਆ | ਇਸ ...
ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ)-ਅਰੋੜਾ ਵੈੱਲਫੇਅਰ ਸਭਾ ਸੰਗਰੂਰ ਵਲੋ ਇਕ ਬੈਠਕ ਹੋਟਲ ਗਜਨੀ, ਸੋਹੀਆਂ ਰੋਡ ਵਿਖੇ ਰੱਖੀ ਗਈ, ਜਿਸ ਵਿਚ ਭਵਾਨੀਗੜ੍ਹ, ਸੁਨਾਮ, ਮਲੇਰਕੋਟਲਾ ਅਤੇ ਬਰਨਾਲਾ ਤੋਂ ਅਰੋੜਾ ਸਭਾਵਾਂ ਦੇ ਅਹੁਦੇਦਾਰ ਸਹਿਬਾਨ ਨੇ ਸ਼ਿਰਕਤ ਕੀਤੀ | ...
ਲਹਿਰਾਗਾਗਾ, 28 ਸਤੰਬਰ (ਪ੍ਰਵੀਨ ਖੋਖਰ)-ਉਸ ਸਮੇਂ ਤੋਂ ਜਿਸ ਸਮੇਂ ਤੋਂ ਦੇਸ਼ ਦੀ ਕਿਸਾਨੀ ਨੇ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਹਨ ਜਾਂ ਪਾਸ ਕੀਤੇ ਹਨ, ਅਲੀਸ਼ੇਰਾਂ ਦੇ ਸ਼ੇਰ ਕਾਮਰੇਡ ਲਛਮਣ ਇਸ ਘੋਲ 'ਚ ਆਪਣਾ ਬਣਦਾ ਯੋਗਦਾਨ ਅਦਾ ਕਰਦਾ ਆ ਰਿਹਾ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX